LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿਲਾ ਨੇ ਸੋਸ਼ਲ ਮੀਡੀਆ 'ਤੇ ਦੱਸ ਦਿੱਤੀ ਮੋਟੀ ਸੈਲਰੀ, ਕੰਪਨੀ ਨੇ ਨੌਕਰੀ ਤੋਂ ਕੱਢਿਆ

19julysocial media

ਨਵੀਂ ਦਿੱਲੀ- ਇਕ ਮਹਿਲਾ ਨੇ ਨਵੀਂ ਨੌਕਰੀ ਵਿਚ ਸੈਲਰੀ ਵਿਚ ਤਕਰੀਬਨ 16 ਲੱਖ ਦੇ ਵਾਧੇ ਬਾਰੇ ਦੱਸਣ ਲਈ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰ ਦਿੱਤੀ। ਜਿਸ ਕਾਰਨ ਉਸ ਨੂੰ ਨਵੀਂ ਨੌਕਰੀ ਤੋਂ ਕੱਢ ਦਿੱਤਾ ਗਿਆ। ਜੂਨ ਵਿਚ ਲੈਕਸੀ ਲਾਰਸਨ ਨੇ ਟਿਕਟਾਕ 'ਤੇ ਇਕ ਵੀਡੀਓ ਸ਼ੇਅਰ ਕੀਤੀ ਸੀ। ਉਸ ਨੇ ਦੱਸਿਆ ਸੀ ਕਿ ਮਾਰਕੀਟਿੰਗ ਏਜੰਸੀ ਵਿਚ ਉਸ ਦੀ ਸੈਲਰੀ ਤਕਰੀਬਨ 56 ਲੱਖ ਸੀ। ਟੈੱਕ ਇੰਡਸਟਰੀ ਵਿਚ ਉਸ ਨੂੰ ਨਵੀਂ ਨੌਕਰੀ ਮਿਲੀ। ਇਥੇ ਉਸ ਨੂੰ ਤਕਰੀਬਨ 72 ਲੱਖ ਰੁਪਏ ਸਾਲਾਨਾ ਮਿਲਣਗੇ।
ਵੀਡੀਓ ਵਿਚ ਲੈਕਸੀ ਨੇ ਅਮਰੀਕਾ ਦੇ ਡੈਨਵਰ ਵਿਚ ਰਹਿੰਦੇ ਹੋਏ ਆਪਣੀ ਸਪੈਂਡਿੰਗ ਹੈਬਿਟਸ ਬਾਰੇ ਗੱਲ ਕੀਤੀ ਸੀ ਅਤੇ ਦੱਸਿਆ ਸੀ ਕਿ ਉਸ ਨੂੰ ਨਵੀਂ ਨੌਕਰੀ ਕਿਵੇਂ ਮਿਲੀ। ਪਰ ਲੈਕਸੀ ਨੇ ਕਿਹਾ ਕਿ ਕੰਪਨੀ ਨੇ ਜਦੋਂ ਉਸ ਦਾ ਟਿਕਟਾਕ ਅਕਾਉਂਟ ਲੱਭਿਆ ਤਾਂ ਉਸ ਨੇ ਵੀਡੀਓ ਡਲੀਟ ਕਰਨੀ ਸ਼ੁਰੂ ਕਰ ਦਿੱਤੀ ਤਾਂ ਜੋ ਉਹ ਬੌਸ ਦੇ ਗੁੱਸੇ ਤੋਂ ਬੱਚ ਸਕੇ।
ਯੂ.ਐੱਸ.ਏ. ਟੁਡੇ ਦੀ ਇਕ ਰਿਪੋਰਟ ਮੁਤਾਬਕ ਲੈਕਸੀ ਨੂੰ ਪਤਾ ਸੀ ਕਿ ਨੈਸ਼ਨਲ ਲੇਬਰ ਰਿਲੇਸ਼ਨ ਐਕਟ ਦੇ ਤਹਿਤ ਉਨ੍ਹਾਂ ਨੂੰ ਤਨਖਾਹ ਡਿਸਕਸ ਕਰਨ ਦਾ ਅਧਿਕਾਰ ਹੈ। ਇਸ ਦੇ ਬਾਵਜੂਦ ਉਨ੍ਹਾਂ ਨੇ ਵੀਡੀਓ ਡਿਲੀਟ ਕਰ ਦਿੱਤੀ ਸੀ। ਆਖਿਰ ਵਿਚ ਸੁਪਰਵਾਈਜ਼ਰ ਨੇ ਉਨ੍ਹਾਂ ਤੋਂ ਉਨ੍ਹਾਂ ਦੇ ਟਿਕਟਾਕ ਅਕਾਉਂਟ ਬਾਰੇ ਗੱਲਬਾਤ ਕੀਤੀ।
ਲੈਕਸੀ ਨੇ ਇਕ ਵੀਡੀਓ 'ਚ ਦੱਸਿਆ ਕਿ ਕੰਪਨੀ ਨੂੰ ਸੋਸ਼ਲ ਮੀਡੀਆ 'ਤੇ ਆਪਣੀ ਤਨਖਾਹ ਬਾਰੇ ਡਿਸਕਸ ਕਰਨਾ ਬਿਲਕੁਲ ਵੀ ਪਸੰਦ ਨਹੀਂ ਆਇਆ। ਜਦੋਂ ਉਨ੍ਹਾਂ ਨੇ ਕੰਪਨੀ ਤੋਂ ਪੁੱਛਿਆ ਕਿ ਕੀ ਉਨ੍ਹਾਂ ਦੀ ਵੀਡੀਓ ਨੇ ਕਿਸੇ ਸਕਿਓਰਿਟੀ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਨ੍ਹਾਂ ਦੇ ਸੀਨੀਅਰ ਨੇ ਇਸ ਨੂੰ ਨਕਾਰ ਦਿੱਤਾ ਪਰ ਕੰਪਨੀ ਵਲੋਂ ਕਿਹਾ ਗਿਆ ਕਿ ਉਹ ਲੋਕ ਅਜਿਹਾ ਰਿਸਕ ਨਹੀਂ ਲੈਣਾ ਚਾਹੁੰਦੇ ਹਨ।
ਲੈਕਸੀ ਨੇ ਵੀਡੀਓ ਵਿਚ ਕਿਹਾ ਕਿ ਟਿਕਟਾਕ ਦੀ ਵਜ੍ਹਾ ਨਾਲ ਮੇਰੀ ਨੌਕਰੀ ਚਲੀ ਗਈ। ਉਨ੍ਹਾਂ ਨੇ ਦੱਸਿਆ ਕਿ ਹਾਇਰਿੰਗ ਦੇ ਦੋ ਹਫਤੇ ਬਾਅਦ ਹੀ ਉਨ੍ਹਾਂ ਨੂੰ ਕੰਪਨੀ ਤੋਂ ਕੱਢ ਦਿੱਤਾ ਗਿਆ ਹੈ। ਲੈਕਸੀ ਨੇ ਕਿਹਾ ਕਿ ਕੰਪਨੀ ਨੇ ਇਸ ਦੇ ਪਿੱਛੇ ਸਕਿਓਰਿਟੀ ਕੰਸਰਨ ਦਾ ਕਾਰਣ ਦੱਸਿਆ।
ਐਂਪਲਾਇਰਸ ਲਈ ਸੋਸ਼ਲ ਮੀਡੀਆ ਮਾਨੀਟਰਿੰਗ ਪਾਲਿਸੀ ਨੂੰ ਲੈ ਕੇ ਯੂ.ਐੱਸ.ਏ. ਟੁਡੇ ਨੇ ਲਾਅ ਫਰਮ ਜੋਸਫ ਐਂਡ ਨੋਰਿੰਸਬਰਗ ਐੱਲ.ਐੱਲ.ਸੀ. ਦੇ ਪਾਰਟਨਰ ਬੇਨਿਟਾ ਜੋਸੇਫ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਕਿਹਾ ਕਿ ਕੰਪਨੀ ਇਸ ਗੱਲ ਦਾ ਖਾਸ ਖਿਆਲ ਰੱਖਦੀ ਹੈ ਕਿ ਤੁਸੀਂ ਕੋਈ ਭੇਦਭਾਵਪੂਰਨ ਬਿਆਨ ਨਾ ਦੇਵੇ, ਟ੍ਰੇਡ ਸੀਕ੍ਰੇਟਸ ਦਾ ਖੁਲਾਸਾ ਨਾ ਕਰੇ, ਹਿੰਸਾ ਦੀ ਧਮਕੀ ਨਾ ਦੇਵੇ ਅਤੇ ਕੋਈ ਗੈਰਕਾਨੂੰਨੀ ਹਰਕਤ ਨਾ ਕਰੇ। ਜੇਕਰ ਕੰਪਨੀ ਤੁਹਾਨੂੰ ਇਨ੍ਹਾਂ ਵਿਚੋਂ ਕੋਈ ਵੀ ਕੰਮ ਕਰਦਾ ਦੇਖਦੀ ਹੈ, ਤਾਂ ਇਸ ਆਧਾਰ 'ਤੇ ਤੁਹਾਡੀ ਨੌਕਰੀ ਜਾ ਸਕਦੀ ਹੈ।
ਵੀਡੀਓ ਦੀ ਵਜ੍ਹਾ ਤੋਂ ਲੈਕਸੀ ਦੇ ਟਿਕਟਾਕ ਫਾਲੋਅਰਸ ਕਾਫੀ ਤੇਜ਼ੀ ਵਧੇ। ਹੁਣ ਉਨ੍ਹਾਂ ਨੂੰ ਤਕਰੀਬਨ 33 ਹਜ਼ਾਰ ਲੋਕ ਫਾਲੋ ਕਰਦੇ ਹਨ। ਉਨ੍ਹਾਂ ਨੇ ਵੀਡੀਓ ਦੇ ਆਖਿਰ ਵਿਚ ਦੱਸਿਆ ਕਿ ਨੌਕਰੀ ਤੋਂ ਕੱਢੇ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਪੁਰਾਣੇ ਮੈਨੇਜਰ ਨੂੰ ਫੋਨ ਕੀਤਾ ਅਤੇ ਉਨ੍ਹਾਂ ਨੇ ਅਕਾਉਂਟ ਮੈਨੇਜਰ ਦੀ ਜੌਬ 'ਤੇ ਲੈਕਸੀ ਨੂੰ ਫਿਰ ਤੋਂ ਬਹਾਲ ਕਰ ਲਿਆ। ਲੈਕਸੀ ਦੀ ਇਸ ਵੀਡੀਓ ਨੂੰ 10 ਲੱਖ ਤੋਂ ਜ਼ਿਆਦਾ ਲੋਕਾਂ ਨੇ ਦੇਖਿਆ ਹੈ।

In The Market