LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗਲਤੀ ਨਾਲ ਵੀ Google 'ਤੇ ਨਾ ਸਰਚ ਕਰੋ ਇਹ ਚੀਜ਼ਾਂ, ਜਾਣਾ ਪੈ ਸਕਦੈ ਜੇਲ੍ਹ

20july google

ਨਵੀਂ ਦਿੱਲੀ-ਕੀ ਤੁਸੀਂ ਵੀ ਉਨ੍ਹਾਂ ਲੋਕਾਂ ਵਿੱਚੋਂ ਇੱਕ ਹੋ ਜੋ ਗੂਗਲ ਨੂੰ ਕਿਸੇ ਵੀ ਜਾਣਕਾਰੀ ਲਈ ਲਾਇਬ੍ਰੇਰੀ ਮੰਨਦੇ ਹਨ। ਤੁਸੀਂ ਹਰ ਛੋਟੀ-ਛੋਟੀ ਗੱਲ ਜਾਣਨ ਲਈ ਗੂਗਲ ਦੀ ਮਦਦ ਲੈਂਦੇ ਹੋ। ਜੇਕਰ ਤੁਸੀਂ ਖੋਜ ਕਰਨ ਤੋਂ ਪਹਿਲਾਂ ਕਿਸੇ ਚੀਜ਼ ਬਾਰੇ ਨਹੀਂ ਸੋਚਦੇ ਤਾਂ ਤੁਸੀਂ ਮੁਸੀਬਤ ਵਿੱਚ ਫਸ ਸਕਦੇ ਹੋ।

Also Read: ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਕਾਬਲਾ ਜਾਰੀ, ਕਵਰਿੰਗ ਕਰ ਰਹੇ ਇਕ ਮੀਡੀਆ ਕਰਮੀ ਦੀ ਲੱਤ ’ਤੇ ਲੱਗੀ ਗੋਲੀ (Video)

ਵੈਸੇ ਇੱਕ ਵਿਸ਼ੇ ਬਾਰੇ ਜਾਣਕਾਰੀ ਚਾਹੀਦੀ ਹੋਵੇ ਤਾਂ ਇਸ ਲਈ ਗੂਗਲ ਉੱਤੇ ਜਾਣਾ ਇਕ ਆਸਾਨ ਤਰੀਕਾ ਹੈ। ਪਰ ਕਦੇ-ਕਦੇ ਤੁਸੀਂ ਜਿਸ ਬਾਰੇ ਖੋਜ ਕਰ ਰਹੇ ਹੋ, ਉਹ ਸਮੱਸਿਆ ਦਾ ਕਾਰਨ ਬਣ ਸਕਦਾ ਹੈ। ਕੁਝ ਅਜਿਹੀਆਂ ਗੱਲਾਂ ਵੀ ਹਨ ਜੋ ਤੁਹਾਨੂੰ ਜੇਲ੍ਹ ਦੀ ਕਗਾਰ 'ਤੇ ਵੀ ਖੜਾ ਕਰ ਸਕਦੀਆਂ ਹਨ। ਆਓ ਜਾਣਦੇ ਹਾਂ ਕੁਝ ਅਜਿਹੇ ਸ਼ਬਦ, ਜਿਨ੍ਹਾਂ ਬਾਰੇ ਤੁਹਾਨੂੰ ਗੂਗਲ 'ਤੇ ਸਰਚ ਨਹੀਂ ਕਰਨਾ ਚਾਹੀਦਾ।

ਕਿਸੇ ਵੀ ਅਪਰਾਧਿਕ ਢੰਗ ਨੂੰ ਨਹੀਂ ਕਰਨਾ ਚਾਹੀਦਾ ਸਰਚ
ਮੰਨ ਲਓ ਕੋਈ ਵਿਅਕਤੀ ਗੂਗਲ 'ਤੇ ਸਰਚ ਕਰ ਰਿਹਾ ਹੈ ਕਿ ਘਰ ਵਿਚ ਬੰਬ ਕਿਵੇਂ ਬਣਾਇਆ ਜਾਵੇ ਜਾਂ ਬੰਦੂਕ ਕਿਵੇਂ ਬਣਾਈ ਜਾਵੇ। ਅਜਿਹੇ ਵਿਅਕਤੀ ਦਾ ਮੁਸੀਬਤ ਵਿੱਚ ਪੈਣਾ ਸੁਭਾਵਿਕ ਹੈ। ਇਸ ਨਾਲ ਤੁਸੀਂ ਤੁਰੰਤ ਸੁਰੱਖਿਆ ਏਜੰਸੀਆਂ ਦੇ ਨਿਸ਼ਾਨੇ 'ਤੇ ਆ ਜਾਓਗੇ ਅਤੇ ਤੁਹਾਡੇ ਖਿਲਾਫ ਕਾਰਵਾਈ ਹੋ ਸਕਦੀ ਹੈ।

ਭਾਵੇਂ ਤੁਸੀਂ ਖੋਜ ਸਿਰਫ਼ ਮਨੋਰੰਜਨ ਲਈ ਕੀਤੀ ਹੈ, ਪਰ ਇਹ ਯਕੀਨੀ ਤੌਰ 'ਤੇ ਤੁਹਾਡੇ ਲਈ ਸਮੱਸਿਆ ਬਣ ਸਕਦੀ ਹੈ। ਸਾਡੀ ਸਲਾਹ ਇਹ ਹੋਵੇਗੀ ਕਿ ਤੁਸੀਂ ਅਜਿਹੇ ਸ਼ਬਦਾਂ ਦੀ ਖੋਜ ਨਾ ਕਰੋ।

ਪੋਰਨ
ਹਾਲਾਂਕਿ ਭਾਰਤ ਵਿਚ ਸਾਰੀਆਂ ਪੋਰਨ ਸਾਈਟਾਂ ਨੂੰ ਬਲੌਕ ਕਰ ਦਿੱਤਾ ਗਿਆ ਹੈ, ਪਰ ਚਾਈਲਡ ਪੋਰਨੋਗ੍ਰਾਫੀ ਇੱਕ ਅਜਿਹਾ ਸ਼ਬਦ ਹੈ ਜੋ ਤੁਹਾਨੂੰ ਜੇਲ੍ਹ ਦੀ ਹਵਾ ਖਵਾ ਸਕਦਾ ਹੈ। ਗਲਤੀ ਨਾਲ ਵੀ ਗੂਗਲ 'ਤੇ ਅਜਿਹੇ ਸ਼ਬਦਾਂ ਨੂੰ ਨਾ ਸਰਚ ਕਰੋ। ਨਹੀਂ ਤਾਂ ਤੁਹਾਡੇ ਲਈ ਮੁਸੀਬਤ ਖੜ੍ਹੀ ਹੋ ਸਕਦੀ ਹੈ।

Also Read: ਕੀ ਫ਼ੋਨ ਨੰਬਰ ਤੋਂ ਟ੍ਰੈਕ ਕੀਤੀ ਜਾ ਸਕਦੀ ਹੈ ਲੋਕੇਸ਼ਨ? ਪੁਲਿਸ ਵਰਤਦੀ ਹੈ ਇਹ ਤਰੀਕਾ

ਮੈਡੀਕਲ ਐਡਵਾਈਜ਼
ਤੁਹਾਨੂੰ ਡਾਕਟਰੀ ਸਲਾਹ ਲਈ ਗੂਗਲ ਦਾ ਸਹਾਰਾ ਨਹੀਂ ਲੈਣਾ ਚਾਹੀਦਾ। ਇਸ ਨਾਲ ਤੁਸੀਂ ਜੇਲ੍ਹ ਨਹੀਂ ਜਾਵੋਗੇ, ਪਰ ਹਸਪਤਾਲ ਪਹੁੰਚ ਸਕਦੇ ਹੋ। ਬਿਹਤਰ ਹੋਵੇਗਾ ਕਿ ਤੁਸੀਂ ਗੂਗਲ ਦੀ ਮਦਦ ਨਾਲ ਦਵਾਈ ਲੈਣ ਦੀ ਬਜਾਏ ਕਿਸੇ ਡਾਕਟਰ ਨਾਲ ਸੰਪਰਕ ਕਰੋ।

ਵਿਗਿਆਪਨ ਜੋ ਤੁਹਾਨੂੰ ਕਰ ਸਕਦੇ ਹਨ ਸ਼ਰਮਿੰਦਾ
ਸਾਡਾ ਮੰਨਣਾ ਹੈ ਕਿ ਤੁਹਾਨੂੰ ਅਜਿਹੇ ਸ਼ਬਦਾਂ ਦੀ ਖੋਜ ਕਰਨ ਤੋਂ ਵੀ ਬਚਣਾ ਚਾਹੀਦਾ ਹੈ ਜੋ ਤੁਹਾਨੂੰ ਸ਼ਰਮਿੰਦਾ ਕਰ ਸਕਦੇ ਹਨ। ਅਸੀਂ ਸਾਰੇ ਜਾਣਦੇ ਹਾਂ ਕਿ ਗੂਗਲ ਤੁਹਾਡੇ ਖੋਜ ਪੈਟਰਨ 'ਤੇ ਵਿਗਿਆਪਨ ਦਿਖਾਉਂਦਾ ਹੈ। ਹੁਣ ਤੁਸੀਂ ਕਿਸੇ ਅਜਿਹੀ ਚੀਜ਼ ਦੀ ਖੋਜ ਕਰ ਲਓ, ਜਿਸ ਨਾਲ ਜੁੜੇ ਵਿਗਿਆਪਨ ਤੁਹਾਡੇ ਫੋਨ ਉੱਤੇ ਦਿਖਾਈ ਦੇਣ ਤੇ ਤੁਹਾਨੂੰ ਸ਼ਰਮਿੰਦਾ ਹੋਣਾ ਪਵੇਗਾ।

In The Market