LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੀ ਫ਼ੋਨ ਨੰਬਰ ਤੋਂ ਟ੍ਰੈਕ ਕੀਤੀ ਜਾ ਸਕਦੀ ਹੈ ਲੋਕੇਸ਼ਨ? ਪੁਲਿਸ ਵਰਤਦੀ ਹੈ ਇਹ ਤਰੀਕਾ

20july locationa

ਨਵੀਂ ਦਿੱਲੀ- ਕੀ ਤੁਸੀਂ ਕਿਸੇ ਦੇ ਫ਼ੋਨ ਨੰਬਰ ਦੁਆਰਾ ਉਸਦੀ ਲੋਕੇਸ਼ਨ ਨੂੰ ਟ੍ਰੈਕ ਕਰਨਾ ਚਾਹੁੰਦੇ ਹੋ? ਬਹੁਤ ਸਾਰੇ ਲੋਕ ਇਸ ਫਿਰਾਕ ਵਿਚ ਰਹਿੰਦੇ ਹਨ। ਗਰਲਫ੍ਰੈਂਡ/ਬੁਆਏਫ੍ਰੈਂਡ ਦੀ ਲੋਕੇਸ਼ਨ ਨੂੰ ਟ੍ਰੈਕ ਕਰਨੀ ਹੋਵੇ ਜਾਂ ਕਿਸੇ ਵਿਅਕਤੀ ਦੀ ਲਾਈਵ ਲੋਕੇਸ਼ਨ ਜਾਨਣਾ ਹੈ, ਤੁਸੀਂ ਅਜਿਹਾ ਬਿਨਾਂ ਉਸ ਦੀ ਮਰਜ਼ੀ ਦੇ ਸਿਰਫ ਉਸ ਦੇ ਮੋਬਾਇਲ ਨੰਬਰ ਨਾਲ ਨਹੀਂ ਕਰ ਸਕਦੇ। ਬਹੁਤ ਸਾਰੇ ਲੋਕ ਅਜਿਹੇ ਤਰੀਕਿਆਂ ਦੀ ਤਲਾਸ਼ ਵਿਚ ਗੂਗਲ ਦੇ ਪੇਜ ਖੰਗਾਲਦੇ ਰਹਿੰਦੇ ਹਨ ਪਰ ਉਨ੍ਹਾਂ ਦੇ ਹੱਥ ਟ੍ਰੈਪਸ ਹੀ ਲੱਗਦੇ ਹਨ।

Also Read: ਭਾਰਤੀ Passport ਦੀ ਤਾਕਤ! ਇਨ੍ਹਾਂ ਦੇਸ਼ਾਂ 'ਚ ਬਿਨਾਂ ਵੀਜ਼ਾ ਲੈ ਸਕਦੇ ਹੋ ਜ਼ਿੰਦਗੀ ਦੇ ਮਜ਼ੇ

ਜੇਕਰ ਤੁਸੀਂ ਅਜਿਹੇ ਕਿਸੇ ਤਰੀਕੇ ਦੀ ਤਲਾਸ਼ ਵਿਚ ਨਿਕਲਦੇ ਹੋ ਤਾਂ ਗੂਗਲ ਤੁਹਾਨੂੰ ਕਿਸੇ ਭੁੱਲ ਭੁਲੱਈਏ ਵਾਂਗ ਇੱਧਰ-ਉੱਧਰ ਘੁਮਾਉਂਦਾ ਰਹੇਗਾ। ਤੁਹਾਡੇ ਹੱਥ ਕੋਈ ਸਹੀ ਜਵਾਬ ਨਹੀਂ ਲੱਗੇਗਾ। ਕੀ ਇਹ ਮੰਨ ਲਿਆ ਜਾਣਾ ਚਾਹੀਦਾ ਹੈ ਕਿ ਅਜਿਹਾ ਕੋਈ ਤਰੀਕਾ ਨਹੀਂ ਹੈ? ਨਹੀਂ, ਤਰੀਕੇ ਬਹੁਤ ਹਨ, ਪਰ ਤੁਹਾਡੇ ਲਈ ਉਹਨਾਂ ਤੱਕ ਪਹੁੰਚ ਕਰਨਾ ਮੁਸ਼ਕਲ ਹੈ। ਆਓ ਜਾਣਦੇ ਹਾਂ ਮੋਬਾਈਲ ਨੰਬਰ ਨਾਲ ਕਿਸੇ ਦਾ ਫ਼ੋਨ ਕਿਵੇਂ ਟ੍ਰੈਪ ਕੀਤਾ ਜਾ ਸਕਦਾ ਹੈ।

ਸਪਾਈ ਸਾਫਟਵੇਅਰ
ਤੁਸੀਂ ਪੈਗਾਸਸ ਦਾ ਨਾਮ ਜ਼ਰੂਰ ਸੁਣਿਆ ਹੋਵੇਗਾ। ਇਹ ਇਕ ਸਪਾਈਵੇਅਰ ਹੈ, ਜਿਸ ਦੀ ਮਦਦ ਨਾਲ ਬਿਨਾਂ ਉਸ ਦੀ ਜਾਣਕਾਰੀ ਦੇ ਕਿਸੇ ਦੀ ਜਾਸੂਸੀ ਕੀਤੀ ਜਾ ਸਕਦੀ ਹੈ। ਪਰ ਇਹ ਕੋਈ 100 ਜਾਂ ਹਜ਼ਾਰ ਰੁਪਏ ਦਾ ਸਾਫਟਵੇਅਰ ਨਹੀਂ ਹੈ। ਇਸ ਦੀ ਵਰਤੋਂ ਕਈ ਦੇਸ਼ਾਂ ਦੀਆਂ ਫੌਜਾਂ ਅਤੇ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਸੀ। ਹਾਲਾਂਕਿ ਫੜੇ ਜਾਣ ਤੋਂ ਬਾਅਦ ਇਸ ਸਾਫਟਵੇਅਰ ਨੂੰ ਬੈਨ ਕਰ ਦਿੱਤਾ ਗਿਆ ਹੈ। ਜੇਕਰ ਤੁਸੀਂ ਗੂਗਲ ਸਰਚ ਦੀ ਮਦਦ ਲਓਗੇ ਤਾਂ ਤੁਹਾਨੂੰ ਅਜਿਹੇ ਕਈ ਫਰਜ਼ੀ ਸਾਫਟਵੇਅਰ ਮਿਲਣਗੇ। ਇਹ ਸਾਫਟਵੇਅਰ ਨਾ ਸਿਰਫ ਤੁਹਾਡੇ ਫੋਨ ਤੋਂ ਡਾਟਾ ਚੋਰੀ ਕਰ ਸਕਦੇ ਹਨ, ਸਗੋਂ ਤੁਹਾਨੂੰ ਗਲਤ ਜਾਣਕਾਰੀ ਵੀ ਦੇਣਗੇ। ਇਸ ਨਾਲ ਤੁਹਾਨੂੰ ਇਹ ਮਹਿਸੂਸ ਹੋਵੇਗਾ ਕਿ ਸਾਫਟਵੇਅਰ ਫੋਨ ਨੰਬਰਾਂ ਦੀ ਮਦਦ ਨਾਲ ਦੂਜੇ ਯੂਜ਼ਰਸ ਨੂੰ ਟ੍ਰੈਕ ਕਰ ਰਿਹਾ ਹੈ।

Also Read:  Work From Home ਦੇ ਨਵੇਂ ਨਿਯਮਾਂ ਦਾ ਐਲਾਨ, ਇੱਕ ਸਾਲ ਤੱਕ ਕਰ ਸਕੋਗੇ ਘਰ ਤੋਂ ਕੰਮ!

ਪੁਲਿਸ ਕਿਵੇਂ ਕੰਮ ਕਰਦੀ ਹੈ?
ਪੁਲਿਸ ਕਿਸੇ ਨੂੰ ਟ੍ਰੈਕ ਕਰਨ ਲਈ ਉਨ੍ਹਾਂ ਦੇ ਮੋਬਾਈਲ ਨੰਬਰ ਜਾਂ ਫ਼ੋਨ ਦੇ ਆਈਐੱਮਈਆਈ ਨੰਬਰ ਦੀ ਵਰਤੋਂ ਵੀ ਕਰਦੀ ਹੈ। ਇਸ ਦੇ ਲਈ ਪੁਲਿਸ ਨੂੰ ਟੈਲੀਕਾਮ ਕੰਪਨੀ ਨਾਲ ਕੰਮ ਕਰਨਾ ਹੁੰਦਾ ਹੈ। ਟੈਲੀਕਾਮ ਕੰਪਨੀ ਪੁਲਿਸ ਨੂੰ ਸੂਚਿਤ ਕਰਦੀ ਹੈ ਕਿ ਟ੍ਰੈਕਿੰਗ ਨੰਬਰ ਇੱਕ ਸੈੱਲ ਟਾਵਰ ਦੇ ਨੇੜੇ ਅਤੇ ਕਿੰਨੀ ਦੂਰੀ 'ਤੇ ਸਰਗਰਮ ਹੈ। ਇਸ ਨਾਲ ਪੁਲਿਸ ਟੀਮ ਨੂੰ ਅਪਰਾਧੀਆਂ ਦੇ ਟਿਕਾਣੇ ਬਾਰੇ ਲਗਭਗ ਜਾਣਕਾਰੀ ਮਿਲ ਜਾਂਦੀ ਹੈ।

In The Market