LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Work From Home ਦੇ ਨਵੇਂ ਨਿਯਮਾਂ ਦਾ ਐਲਾਨ, ਇੱਕ ਸਾਲ ਤੱਕ ਕਰ ਸਕੋਗੇ ਘਰ ਤੋਂ ਕੰਮ!

20 july web new psd

ਨਵੀਂ ਦਿੱਲੀ: ਵਣਜ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਵਿਸ਼ੇਸ਼ ਆਰਥਿਕ ਖੇਤਰ (SEZ) ਵਿੱਚ ਵੱਧ ਤੋਂ ਵੱਧ ਇੱਕ ਸਾਲ ਦੀ ਮਿਆਦ ਲਈ ਘਰ ਤੋਂ ਕੰਮ (WFH) ਦੀ ਇਜਾਜ਼ਤ ਦਿੱਤੀ ਜਾਵੇਗੀ ਅਤੇ ਇਸ ਨੂੰ ਕੁੱਲ ਕਰਮਚਾਰੀਆਂ ਦੇ 50 ਫੀਸਦੀ ਤੱਕ ਲਾਗੂ ਕੀਤਾ ਜਾ ਸਕਦਾ ਹੈ। ਵਣਜ ਵਿਭਾਗ ਨੇ ਵਿਸ਼ੇਸ਼ ਆਰਥਿਕ ਖੇਤਰ ਨਿਯਮ, 2006 ਵਿੱਚ ਘਰ ਤੋਂ ਕੰਮ ਕਰਨ ਲਈ ਨਵੇਂ ਨਿਯਮ 43A ਨੂੰ ਅਧਿਸੂਚਿਤ ਕੀਤਾ ਹੈ। ਮੰਤਰਾਲੇ ਨੇ ਕਿਹਾ ਕਿ ਉਦਯੋਗ ਦੀ ਮੰਗ ਦੇ ਆਧਾਰ 'ਤੇ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਉਦਯੋਗ ਨੇ ਸਾਰੇ ਵਿਸ਼ੇਸ਼ ਆਰਥਿਕ ਜ਼ੋਨਾਂ ਲਈ WFH ਨੀਤੀ ਨੂੰ ਇਕਸਾਰ ਲਾਗੂ ਕਰਨ ਦੀ ਮੰਗ ਕੀਤੀ ਸੀ।

Also Read: ਸੁਖਬੀਰ ਤੇ ਹਰਸਿਮਰਤ ਬਾਦਲ ਨੇ ਗ੍ਰਹਿ ਮੰਤਰੀ ਕੋਲ ਚੁੱਕਿਆ ਬੰਦੀ ਸਿੰਘਾਂ ਦਾ ਮੁੱਦਾ, ਜੰਤਰ-ਮੰਤਰ ਵਿਖੇ ਮਾਰਚ

ਨਵੇਂ ਨਿਯਮਾਂ ਦੇ ਤਹਿਤ SEZ ਯੂਨਿਟਾਂ ਵਿਚ ਕੰਮ ਕਰਨ ਵਾਲੇ ਕਰਮਚਾਰੀਆਂ ਦੀਆਂ ਕੁਝ ਸ਼੍ਰੇਣੀਆਂ ਨੂੰ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਇਨ੍ਹਾਂ ਕਰਮਚਾਰੀਆਂ ਵਿੱਚ ਸੂਚਨਾ ਤਕਨਾਲੋਜੀ ਅਤੇ SEZ ਯੂਨਿਟਾਂ ਵਿਚ ਕੰਮ ਕਰਨ ਵਾਲੇ ਸਹਾਇਕ ਖੇਤਰਾਂ ਵਿਚ ਕੰਮ ਕਰਨ ਵਾਲੇ ਕਰਮਚਾਰੀ ਸ਼ਾਮਲ ਹਨ। ਉਹ ਕਰਮਚਾਰੀ ਵੀ ਇਸ ਦੇ ਦਾਇਰੇ 'ਚ ਆਉਣਗੇ, ਜੋ ਅਸਥਾਈ ਤੌਰ 'ਤੇ ਕੰਮ 'ਤੇ ਆਉਣ ਤੋਂ ਅਸਮਰੱਥ ਹਨ।

ਮੰਤਰਾਲੇ ਦੇ ਅਨੁਸਾਰ ਕੁੱਲ ਕਰਮਚਾਰੀਆਂ ਦੇ 50 ਪ੍ਰਤੀਸ਼ਤ ਨੂੰ ਘਰ ਤੋਂ ਕੰਮ ਕਰਨ ਦੀ ਸਹੂਲਤ ਦਿੱਤੀ ਜਾ ਸਕਦੀ ਹੈ। ਇਸ ਵਿੱਚ ਯੂਨਿਟ ਵਿੱਚ ਠੇਕਾ ਮੁਲਾਜ਼ਮ ਵੀ ਸ਼ਾਮਲ ਹਨ।

Also Read: ਮਹਿਲਾ ਨੂੰ ਭੇਜਿਆ I Like You ਮੈਸੇਜ, ਪਤੀ ਨੇ ਕਰ ਦਿੱਤੀ ਛਿੱਤਰ ਪਰੇਡ! 

SEZ ਦੇ ਵਿਕਾਸ ਕਮਿਸ਼ਨਰ ਨੂੰ 50 ਪ੍ਰਤੀਸ਼ਤ ਤੋਂ ਵੱਧ ਕਰਮਚਾਰੀਆਂ ਨੂੰ ਵੈਧ ਆਧਾਰਾਂ 'ਤੇ ਘਰ ਤੋਂ ਕੰਮ ਕਰਨ ਦੀ ਇਜਾਜ਼ਤ ਦੇਣ ਦਾ ਅਧਿਕਾਰ ਦਿੱਤਾ ਜਾਵੇਗਾ। ਮੰਤਰਾਲੇ ਨੇ ਕਿਹਾ, “ਘਰ ਤੋਂ ਕੰਮ ਕਰਨ ਦੀ ਹੁਣ ਵੱਧ ਤੋਂ ਵੱਧ ਇੱਕ ਸਾਲ ਦੀ ਮਿਆਦ ਲਈ ਆਗਿਆ ਦਿੱਤੀ ਗਈ ਹੈ। ਹਾਲਾਂਕਿ, ਵਿਕਾਸ ਕਮਿਸ਼ਨਰ ਯੂਨਿਟਾਂ ਦੀ ਬੇਨਤੀ 'ਤੇ ਇਸ ਨੂੰ ਇਕ ਸਾਲ ਦੀ ਮਿਆਦ ਲਈ ਵਧਾ ਸਕਦੇ ਹਨ।''

In The Market