LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਮਹਿਲਾ ਨੂੰ ਭੇਜਿਆ I Like You ਮੈਸੇਜ, ਪਤੀ ਨੇ ਕਰ ਦਿੱਤੀ ਛਿੱਤਰ ਪਰੇਡ! 

20july husband

ਚੰਡੀਗੜ੍ਹ- ਇਕ ਵਿਅਕਤੀ ਨੇ ਇਕ ਅਣਪਛਾਤੀ ਔਰਤ ਨੂੰ 'ਆਈ ਲਾਈਕ ਯੂ' ਲਿਖ ਕੇ ਮੈਸੇਜ ਕੀਤਾ, ਜਿਸ ਤੋਂ ਬਾਅਦ ਔਰਤ ਦੇ ਪਤੀ ਨੇ ਉਸ ਦੀ ਕੁੱਟਮਾਰ ਕੀਤੀ। ਹੁਣ ਵਿਅਕਤੀ ਨੇ ਟਵੀਟ ਕਰਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੈ। ਉਸ ਨੇ ਕਿਹਾ ਹੈ ਕਿ ਮਾਫੀ ਮੰਗਣ ਤੋਂ ਬਾਅਦ ਵੀ ਔਰਤ ਦੇ ਪਤੀ ਨੇ ਉਸ ਦੀ ਕੁੱਟਮਾਰ ਕੀਤੀ, ਇਸ ਲਈ ਉਸ ਨੂੰ ਸੁਰੱਖਿਆ ਦਿੱਤੀ ਜਾਣੀ ਚਾਹੀਦੀ ਹੈ। ਇਸ ਮਾਮਲੇ ਵਿੱਚ ਪੁਲਿਸ ਦੀ ਪ੍ਰਤੀਕਿਰਿਆ ਵੀ ਆਈ ਹੈ। ਸੋਸ਼ਲ ਮੀਡੀਆ 'ਤੇ ਵਿਅਕਤੀ ਦੇ ਟਵੀਟ ਦਾ ਸਕਰੀਨਸ਼ਾਟ ਕਾਫੀ ਵਾਇਰਲ ਹੋ ਰਿਹਾ ਹੈ।

Also Read: ਚੰਡੀਗੜ੍ਹ ਦੇ ਹੋਟਲ ਡਾਇਮੰਡ ਪਲਾਜ਼ਾ 'ਚ AK-47 ਤੋਂ ਚੱਲੀ ਗੋਲੀ, ਪੰਜਾਬ ਪੁਲਿਸ ਦਾ ਮੁਲਾਜ਼ਮ ਜ਼ਖ਼ਮੀ


ਆਦਮੀ ਦੇ ਟਵੀਟ ਦਾ ਜਵਾਬ ਦਿੰਦੇ ਹੋਏ, ਪੰਜਾਬ ਪੁਲਿਸ ਨੇ ਕਿਹਾ - ਪਤਾ ਨਹੀਂ ਤੁਸੀਂ ਇੱਕ ਔਰਤ ਨੂੰ ਇੱਕ ਅਣਚਾਹੇ ਸੰਦੇਸ਼ ਭੇਜ ਕੇ ਬਦਲੇ ਵਿੱਚ ਕੀ ਉਮੀਦ ਕਰ ਰਹੇ ਸੀ? ਪਰ ਉਨ੍ਹਾਂ (ਔਰਤ ਦੇ ਪਤੀ) ਨੂੰ ਤੁਹਾਨੂੰ ਕੁੱਟਣਾ ਨਹੀਂ ਚਾਹੀਦਾ ਸੀ। ਸਾਨੂੰ ਸ਼ਿਕਾਇਤ ਕਰਨੀ ਚਾਹੀਦੀ ਸੀ। ਅਸੀਂ ਕਾਨੂੰਨੀ ਧਾਰਾਵਾਂ ਤਹਿਤ ਸਜ਼ਾ ਦਿੰਦੇ। ਫਿਲਹਾਲ ਦੋਵਾਂ ਦੋਸ਼ੀਆਂ ਖਿਲਾਫ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਵਿਅਕਤੀ ਨੇ ਟਵੀਟ ਕਰਕੇ ਪੁਲਿਸ ਨੂੰ ਕੀਤੀ ਸ਼ਿਕਾਇਤ
ਸੁਸ਼ਾਂਤ ਦੱਤ ਨਾਮ ਦੇ ਇੱਕ ਟਵਿੱਟਰ ਯੂਜ਼ਰ ਨੇ ਪੰਜਾਬ ਪੁਲਿਸ ਨੂੰ ਟੈਗ ਕਰਦੇ ਹੋਏ ਇੱਕ ਟਵੀਟ ਕੀਤਾ ਸੀ, ਜਿਸ ਵਿੱਚ ਉਸਨੇ ਲਿਖਿਆ- ਸਰ, ਮੈਂ ਕਿਸੇ ਨੂੰ 'ਆਈ ਲਾਈਕ ਯੂ' ਮੈਸੇਜ ਭੇਜਿਆ ਸੀ। ਬੀਤੀ ਰਾਤ ਉਸ ਦੇ ਪਤੀ ਨੇ ਮੈਨੂੰ ਬੁਰੀ ਤਰ੍ਹਾਂ ਕੁੱਟਿਆ। ਜਦੋਂ ਕਿ ਮੈਂ ਵਾਰ-ਵਾਰ ਮਾਫੀ ਮੰਗਦਾ ਰਿਹਾ। ਪਰ ਹੁਣ ਮੈਂ ਆਪਣੀ ਸੁਰੱਖਿਆ ਨੂੰ ਲੈ ਕੇ ਚਿੰਤਤ ਹਾਂ। ਕਿਰਪਾ ਕਰਕੇ ਮੇਰੀ ਮਦਦ ਕਰੋ ਅਤੇ ਮੇਰੀ ਜਾਨ ਬਚਾ ਲਵੋ। ਮੇਰੇ 'ਤੇ ਦੁਬਾਰਾ ਹਮਲਾ ਹੋ ਸਕਦਾ ਹੈ।

Also Read: ਇਸ ਉਮਰ ਦੇ ਲੋਕਾਂ ਨੂੰ ਹੁੰਦੈ ਸ਼ਰਾਬ ਤੋਂ ਵਧੇਰੇ ਖ਼ਤਰਾ! ਵਿਗਿਆਨੀਆਂ ਨੇ ਦਿੱਤੀ ਨਾ ਪੀਣ ਦੀ ਚਿਤਾਵਨੀ

ਟਵੀਟ ਦਾ ਸਕ੍ਰੀਨਸ਼ਾਟ
ਟਵਿੱਟਰ ਬਾਇਓ ਦੇ ਅਨੁਸਾਰ ਸੁਸ਼ਾਂਤ ਦੱਤ ਇੱਕ ਆਰਟੀਆਈ ਕਾਰਕੁਨ ਹੈ। ਹਾਲਾਂਕਿ ਬਾਅਦ 'ਚ ਉਨ੍ਹਾਂ ਨੇ ਆਪਣਾ ਟਵੀਟ ਡਿਲੀਟ ਕਰ ਦਿੱਤਾ। ਉਨ੍ਹਾਂ ਦੇ ਟਵੀਟ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਪੰਜਾਬ ਪੁਲਿਸ ਨੇ ਕਿਹਾ ਕਿ ਕਿਸੇ ਨੂੰ ਤੁਹਾਨੂੰ ਕੁੱਟਣਾ ਨਹੀਂ ਚਾਹੀਦਾ। ਨਾ ਹੀ ਤੁਹਾਨੂੰ ਕਿਸੇ ਅਣਜਾਣ ਵਿਅਕਤੀ ਨੂੰ ਇਸ ਤਰ੍ਹਾਂ ਦਾ ਸੁਨੇਹਾ ਦੇਣਾ ਚਾਹੀਦਾ ਹੈ। ਪੁਲਿਸ ਨੇ ਕਿਹਾ ਕਿ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।

ਇੱਕ ਹੋਰ ਟਵੀਟ ਵਿੱਚ ਪੁਲਿਸ ਨੇ ਟਵਿੱਟਰ ਉਪਭੋਗਤਾ ਨੂੰ ਨਜ਼ਦੀਕੀ ਪੁਲਿਸ ਸਟੇਸ਼ਨ ਵਿੱਚ ਸ਼ਿਕਾਇਤ ਦਰਜ ਕਰਨ ਲਈ ਕਿਹਾ। ਫਿਲਹਾਲ ਸੋਸ਼ਲ ਮੀਡੀਆ 'ਤੇ ਇਕ ਟਵਿਟਰ ਯੂਜ਼ਰ ਦੇ ਟਵੀਟ ਦਾ ਸਕਰੀਨਸ਼ਾਟ ਵਾਇਰਲ ਹੋ ਰਿਹਾ ਹੈ। ਇਸ 'ਤੇ ਯੂਜ਼ਰਸ ਵੱਖ-ਵੱਖ ਫੀਡਬੈਕ ਦੇ ਰਹੇ ਹਨ। ਕਿਸੇ ਨੂੰ ਇਹ ਸੰਦੇਸ਼ ਮਜ਼ਾਕੀਆ ਲੱਗਿਆ ਤਾਂ ਕਿਸੇ ਨੇ ਪੰਜਾਬ ਪੁਲਿਸ ਦੇ ਹਿਊਮਰ ਦੀ ਤਾਰੀਫ ਕੀਤੀ।

In The Market