LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡੀ.ਐੱਸ.ਪੀ. ਨੂੰ ਡੰਪਰ ਨਾਲ ਦਰੜਣ ਵਾਲੇ ਡਰਾਈਵਰ ਦਾ ਐਨਕਾਊਂਟਰ, ਮੁਲਜ਼ਮ ਹਸਪਤਾਲ ਦਾਖਲ

mewat dsp

ਨਵੀਂ ਦਿੱਲੀ- ਹਰਿਆਣਾ ਦੇ ਨੂੰਹ ਵਿਚ ਡੀ.ਐੱਸ.ਪੀ. ਸੁਰਿੰਦਰ ਬਿਸ਼ਨੋਈ ਦੀ ਹੱਤਿਆ ਦੇ ਮੁਲਜ਼ਮਾਂ ਨੂੰ ਫੜਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਾਂ ਨਾਲ ਪੁਲਿਸ ਵਿਚਾਲੇ ਮੁਕਾਬਲਾ ਵੀ ਹੋਇਆ। ਇਸ ਵਿਚ ਡੰਪਰ ਦੇ ਡਰਾਈਵਰ ਇਕਰਾਰ ਨੂੰ ਫੜ ਲਿਆ ਗਿਆ ਹੈ। ਐਨਕਾਉਂਟਰ ਵਿਚ ਉਸ ਨੂੰ ਗੋਲੀ ਵੀ ਲੱਗੀ ਹੈ। ਗਿੱਟੇ 'ਚ ਗੋਲੀ ਲੱਗਣ ਤੋਂ ਬਾਅਦ ਇਕਰਾਰ ਨੂੰ ਨਲਹਰ ਮੈਡੀਕਲ ਕਾਲਜ ਵਿਚ ਦਾਖਲ ਕਰਵਾਇਆ ਗਿਆ ਹੈ। ਡੀ.ਐੱਸ.ਪੀ. ਸੁਰਿੰਦਰ ਬਿਸ਼ਨੋਈ ਨੂੰਹ ਜ਼ਿਲੇ ਵਿਚ ਨਾਜਾਇਜ਼ ਖਨਨ ਰੋਕਣ ਗਏ ਸਨ। ਉਸ ਦੌਰਾਨ ਉਨ੍ਹਾਂ ਨੂੰ ਡੰਪਰ ਤੋਂ ਕੁਚਲ ਕੇ ਮਾਰ ਦਿੱਤਾ ਗਿਆ ਸੀ। ਜਾਣਕਾਰੀ ਮੁਤਾਬਕ ਸੀ.ਆਈ.ਏ. ਇੰਚਾਰਜ ਸੁਰਿੰਦਰ ਸਿੱਧੂ ਦੀ ਟੀਮ ਅਤੇ ਮੁਲਜ਼ਮਾਂ ਵਿਚਾਲੇ ਮੁਕਾਬਲਾ ਹੋਇਆ ਸੀ। ਮੁਲਜ਼ਮਾਂ ਨੂੰ ਫੜਣ ਦੀ ਕਾਰਵਾਈ ਦੌਰਾਨ ਇਹ ਐਨਕਾਉਂਟਰ ਹੋਇਆ ਸੀ।
ਨੂੰਹ ਪੁਲਿਸ ਨੇ ਦੱਸਿਆ ਸੀ ਕਿ ਤਾਵੜੂ (ਮੇਵਾਤ) ਦੇ ਡੀ.ਐੱਸ.ਪੀ. ਸੁਰਿੰਦਰ ਸਿੰਘ ਬਿਸ਼ਨੋਈ ਨੂੰਹ ਵਿਚ ਨਾਜਾਇਜ਼ ਖਨਨ ਦੀ ਘਟਨਾ ਦੀ ਜਾਂਚ ਲਈ ਗਏ ਸਨ। ਜਿਨ੍ਹਾਂ ਨੂੰ ਡੰਪਰ ਚਾਲਕ ਨੇ ਦਰੜ ਦਿੱਤਾ ਸੀ। ਚੰਡੀਗੜ੍ਹ ਏ.ਡੀ.ਜੀ.ਪੀ. (ਕਾਨੂੰਨ ਵਿਵਸਥਾ) ਸੰਦੀਪ ਖਿਰਵਾਰ ਦਾ ਵੀ ਇਸ 'ਤੇ ਬਿਆਨ ਆਇਆ ਸੀ। ਉਨ੍ਹਾਂ ਨੇ ਕਿਹਾ ਸੀ ਕਿ ਘਟਨੇ ਵੇਲੇ ਚਾਰ ਪੁਲਿਸ ਮੁਲਾਜ਼ਮ ਡੀ.ਐੱਸ.ਪੀ. ਦੇ ਨਾਲ ਸਨ।
ਦੱਸਿਆ ਗਿਆ ਹੈ ਕਿ ਡੀ.ਐੱਸ.ਪੀ. ਸੁਰਿੰਦਰ ਦੇ ਨਾਲ ਇਕ ਗਨਮੈਨ ਅਤੇ ਇਕ ਡਰਾਈਵਰ ਵੀ ਸੀ। ਘਟਨਾ ਸੋਮਵਾਰ ਰਾਤ 11ਚ30 ਵਜੇ ਦੀ ਹੈ। ਡੀ.ਐੱਸ.ਪੀ. ਨੂੰ ਜਾਣਕਾਰੀ ਮਿਲੀ ਸੀ ਕਿ ਨਾਜਾਇਜ਼ ਖਨਨ ਹੋ ਰਿਹਾ ਹੈ। ਉਹ ਮੌਕੇ 'ਤੇ ਪਹੁੰਚੇ। ਉਨ੍ਹਾਂ ਨੇ ਖਨਨ ਕਰ ਰਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਉਦੋਂ ਹੀ ਡੀ.ਐੱਸ.ਪੀ. 'ਤੇ ਗੱਡੀ ਚੜ੍ਹਾ ਦਿੱਤੀ ਗਈ।
ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਇਸ 'ਤੇ ਕਿਹਾ ਸੀ ਕਿ ਅਸੀਂ ਸ਼ਹੀਦ ਸੁਰਿੰਦਰ ਸਿੰਘ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿਆਂਗੇ। ਉਨ੍ਹਾਂ ਦੇ ਪਰਿਵਾਰ ਤੋਂ ਇਕ ਵਿਅਕਤੀ ਨੂੰ ਸਰਕਾਰੀ ਨੌਕਰੀ ਵੀ ਮਿਲੇਗੀ। ਡੀ.ਐੱਸ.ਪੀ. ਦੇ ਛੋਟੇ ਭਰਾ ਅਸ਼ੋਕ ਮੰਜੂ ਦਾ ਵੀ ਬਿਆਨ ਆਇਆ ਸੀ। ਉਹ ਬੋਲੇ ਕਿ ਮੈਂ ਉਨ੍ਹਾਂ ਨਾਲ ਅੱਜ ਹੀ ਗੱਲ ਕੀਤੀ ਸੀ। ਉਹ ਇਸੇ ਸਾਲ ਰਿਟਾਇਰ ਹੋਣ ਵਾਲੇ ਸਨ। ਉਨ੍ਹਾਂ ਦੇ ਦੋ ਬੱਚੇ ਹਨ।
ਇਸ ਮਾਮਲੇ 'ਤੇ ਹਰਿਆਣਾ ਦੇ ਖਨਨ ਮੰਤਰੀ ਮੂਲ ਚੰਦ ਦਾ ਵੀ ਬਿਆਨ ਆਇਆ ਸੀ। ਉਹ ਬੋਲੇ ਕਿ ਉਹ ਇਲਾਕਾ ਮਾਈਨਿੰਗ ਦਾ ਨਹੀਂ, ਵਣ ਖੇਤਰ ਦਾ ਹੈ। ਉਸ ਜਗ੍ਹਾ ਨਾਜਾਇਜ਼ ਖਨਨ ਰੋਕਣ ਲਈ ਸਾਰੇ ਅਧਿਕਾਰੀ ਸਮੇਂ-ਸਮੇਂ 'ਤੇ ਕਾਰਵਾਈ ਕਰਦੇ ਰਹਿੰਦੇ ਹਨ। ਪਿਛਲੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਹੋਏ ਉਹ ਬੋਲੇ ਕਿ ਜੇਕਰ ਸਾਬਕਾ ਮੁੱਖ ਮੰਤਰੀ ਨੇ ਕੰਮ ਕੀਤਾ ਹੁੰਦਾ ਤਾਂ ਇਹ ਦਿਨ ਨਹੀਂ ਦੇਖਣਾ ਪੈਂਦਾ।

In The Market