LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

16 ਮਹੀਨਿਆਂ 'ਚ ਸਭ ਤੋਂ ਸਸਤਾ ਹੋਇਆ ਸੋਨਾ, ਦੇਖੋ ਕਿੰਨਾ ਹੋਇਆ ਭਾਅ 

tyuyit

ਨਵੀਂ ਦਿੱਲੀ- ਪੂਰੀ ਦੁਨੀਆ ਵਿਚ ਆਰਥਿਕ ਮੰਦੀ ਦੇ ਖਦਸ਼ੇ ਤੋਂ ਬਾਅਦ ਵੀ ਸੋਨੀ ਦੀਆਂ ਕੀਮਤਾਂ ਵਿਚ ਗਿਰਾਵਟ ਜਾਰੀ ਹੈ। ਆਮ ਤੌਰ 'ਤੇ ਮੰਦੀ, ਜੰਗ ਆਦਿ ਵਰਗੇ ਸੰਕਟ ਆਉਣ 'ਤੇ ਸੋਨੇ ਦੀਆਂ ਕੀਮਤਾਂ ਵੱਧਦੀਆਂ ਹਨ ਪਰ ਇਸ ਵਾਰ ਹਾਲਾਤ ਬਦਲੇ ਹੋਏ ਹਨ। ਅਮਰੀਕਾ ਵਿਚ ਟ੍ਰੇਜਰੀ ਯੀਲਡ ਵਧਣ ਅਤੇ ਡਾਲਰ ਦੇ ਮਜ਼ਬੂਤ ਹੋਣ ਨਾਲ ਸੋਨੇ ਵਿਚ ਗਿਰਾਵਟ ਆ ਰਹੀ ਹੈ। ਇਸ ਕਾਰਣ ਵੀਰਵਾਰ ਨੂੰ ਸੋਨੇ ਦੀਆਂ ਸੰਸਾਰਕ ਕੀਮਤਾਂ ਘੱਟ ਹੋ ਕੇ ਤਕਰੀਬਨ ਇਕ ਸਾਲ ਦੇ ਹੇਠਲੇ ਪੱਧਰ 'ਤੇ ਢੁੱਕੀਆਂ ਹਨ। ਇਸ ਦਾ ਅਸਰ ਘਰੇਲੂ ਬਾਜ਼ਾਰ ਵਿਚ ਵੀ ਦੇਖਣ ਨੂੰ ਮਿਲ ਰਿਹਾ ਹੈ। ਅੱਜ ਸੋਨੇ ਦੀ ਕੀਮਤ ਘਰੇਲੂ ਬਾਜ਼ਾਰ ਵਿਚ ਲਗਾਤਾਰ ਦੂਜੇ ਦਿਨ ਘੱਟ ਹੋ ਕੇ 16 ਮਹੀਨੇ ਵਿਚ ਸਭ ਤੋਂ ਸਸਤਾ ਹੋ ਗਿਆ ਹੈ।
ਗਲੋਬਲ ਮਾਰਕੀਟ ਵਿਚ ਹਾਜ਼ਰ ਬਾਜ਼ਾਰ ਵਿਚ ਸੋਨੇ ਦੀ ਕੀਮਤ ਅੱਜ 0.5 ਫੀਸਦੀ ਡਿੱਗ ਕੇ 1687.29 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਇਹ ਅਗਸਤ 2021 ਦੀ ਸ਼ੁਰੂਆਤ ਤੋਂ ਬਾਅਦ ਤੋਂ ਸੋਨੇ ਦਾ ਸਭ ਤੋਂ ਹੇਠਲਾ ਪੱਧਰ ਹੈ। ਉਥੇ ਹੀ ਅਮਰੀਕਾ ਵਿਚ ਗੋਲਡ ਫਿਊਚਰ ਦੀ ਕੀਮਤ 0.6 ਫੀਸਦੀ ਘੱਟ ਹੋ ਕੇ 1687.30 ਡਾਲਰ ਪ੍ਰਤੀ ਔਂਸ 'ਤੇ ਆ ਗਈ। ਸੋਨੇ ਦੇ ਨਾਲ ਹੀ ਚਾਂਦੀ ਦੇ ਭਾਅ ਵਿਚ ਵੀ ਤੇਜ਼ੀ ਨਾਲ ਗਿਰਾਵਟ ਆ ਰਹੀ ਹੈ। ਗਲੋਬਲ ਮਾਰਕੀਟ ਵਿਚ ਸਪਾਟ ਸਿਲਵਰ ਦੀ ਕੀਮਤ 0.9 ਫੀਸਦੀ ਘੱਟ ਹੋ ਕੇ 18.49 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਪਲੈਟੀਨਮ ਵੀ 0.7 ਫੀਸਦੀ ਸਸਤਾ ਹੋ ਕੇ 852.14 ਡਾਲਰ ਪ੍ਰਤੀ ਔਂਸ 'ਤੇ ਆ ਗਿਆ। ਹਾਲਾਂਕਿ ਪੈਲੇਡੀਅਮ ਵਿਚ ਮਾਮੂਲੀ ਤੇਜ਼ੀ ਦੇਖਣ ਨੂੰ ਮਿਲੀ ਅਤੇ ਇਸ ਦੀ ਕੀਮਤ 0.1 ਫੀਸਦੀ ਚੜ੍ਹ ਕੇ 1,863.47 ਡਾਲਰ ਪ੍ਰਤੀ ਔਂਸ 'ਤੇ ਪਹੁੰਚ ਗਿਆ।
ਅਮਰੀਕੀ ਡਾਲਰ ਵਿਚ ਪਿਛਲੇ ਕੁਝ ਸਮੇਂ ਤੋਂ ਲਗਾਤਾਰ ਤੇਜ਼ੀ ਆ ਰਹੀ ਹੈ। ਡਾਲਰ 20 ਸਾਲ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚਣ ਨੇੜੇ ਹੈ। ਉਥੇ ਹੀ ਅਮਰੀਕਾ ਵਿਚ ਟ੍ਰੇਜ਼ਰੀ ਯੀਲਡ 10 ਸਾਲ ਵਿਚ ਸਭ ਤੋਂ ਜ਼ਿਆਦਾ ਹੈ। ਇਸ ਕਾਰਣ ਨਿਵੇਸ਼ਕਾਂ ਦੇ ਸਾਹਮਣੇ ਸੁਰੱਖਿਅਤ ਨਿਵੇਸ਼ ਦੇ ਬਿਹਤਰ ਰਿਟਰਨ ਵਾਲੇ ਉਪਾਅ ਮੁਹੱਈਆ ਹਨ। ਸੋਨੇ ਸਮੇਤ ਕਈ ਮਹਿੰਗੀਆਂ ਧਾਤਾਂ ਦੀਆਂ ਕੀਮਤਾਂ ਵਿਚ ਗਿਰਾਵਟ ਦਾ ਸਭ ਤੋਂ ਵੱਡਾ ਕਾਰਣ ਇਹੀ ਹੈ। ਫੈਡਰਲ ਰਿਜ਼ਰਵ ਦੀ ਵਿਆਜ ਦਰ ਵਿਚ ਵਾਧਾ ਇਸ ਵਿਚ ਹੋਰ ਯੋਗਦਾਨ ਦੇ ਰਹੀ ਹੈ। ਫੈਡਰਲ ਰਿਜ਼ਰਵ ਅਗਲੇ ਹਫਤੇ ਹੋਣ ਜਾ ਰਹੀ ਨੀਤੀਗਤ  ਮੀਟਿੰਗ ਵਿਚ ਵਿਆਜ ਦਰ ਇਕ ਝਟਕੇ ਵਿਚ 0.75 ਫੀਸਦੀ ਵਧਾਉਣ ਦਾ ਐਲਾਨ ਕਰ ਸਕਦਾ ਹੈ।

In The Market