LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Entertainment
sanjay uae

ਮੁੰਬਈ: ਬਾਲੀਵੁੱਡ ਅਦਾਕਾਰ ਸੰਜੇ ਦੱਤ (Sanjay Dutt) ਨੂੰ ਯੂਏਈ ਦਾ ਗੋਲਡਨ ਵੀਜ਼ਾ (UAE Golden Visa) ਮਿਲਿਆ ਹੈ। ਇਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰ ਦਿੱਤੀ ਹੈ। ਇਸ ਤਸਵੀਰ ਵਿੱਚ ਯੂਏਈ ਦੇ ਡਾਇਰੈਕਟਰ ਜਨਰਲ ਮੁਹੰਮਦ ਅਹਿਮਦ ਅਲ ਮਾਰੀ (Director General Mohamed Ahmed Al Mari) ਸੰਜੇ ਦੇ ਨਾਲ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਨੇ ਹੀ ਸੰਜੇ ਨੂੰ ਇਹ ਸਨਮਾਨ ਦਿੱਤਾ ਹੈ। ਇੰਸਟਾਗ੍ਰਾਮ 'ਤੇ ਪੋਸਟ 'ਚ ਸੰਜੇ ਦੱਤ ਨੇ ਯੂਏਈ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। Congratulations to His Royal Highness Sheikh @HamdanMohammed on welcoming the twins. I wish them all the love, luck and happiness in the world. https://t...

babbu mann

ਚੰਡੀਗੜ੍ਹ: ਕੇਂਦਰ ਵੱਲੋਂ ਪਾਸ ਕੀਤੇ ਗਏ (Farm law) ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਛੇ ਮਹੀਨਿਆਂ ਤੋਂ ਦਿੱਲੀ ਵਿਖੇ ਕਿਸਾਨ ਮੋਰਚੇ 'ਤੇ ਬੈਠੇ ਹਨ ਅਤੇ ਅੱਜ ਦਾ ਦਿਨ (Black day) ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਵਿਚਕਾਰ ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ਤੇ (Farmers)ਕਿਸਾਨਾਂ ਵੱਲੋਂ ਹੱਥ 'ਚ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਹ ਵੀ ਪੜ੍ਹੋ-ਕਾਲਾ ਦਿਵਸ ਨੂੰ ਪੰਜਾਬ ਵਿਚ ਮਿਲਿਆ ਭਰਵਾਂ ਹੁੰਗਾਰਾ, ਵੇਖੋ ਵੱਖ-ਵੱਖ ਸੂਬਿਆਂ ਦੀਆਂ ਤਸਵੀਰਾਂ ਕਾਲੇ ਦਿਵਸ ਮੌਕੇ ਪੰਜਾਬੀ ਕਲਾਕਾਰਾਂ ਵੀ ਕਿਸਾਨਾਂ ਦੇ ਸਮਰਥਨ ਵਿਚ ਆਏ ਹਨ। ਇਸ ਦੇ ਚਲਦੇ ਅੱਜ ਗਾਇਕ ਜੱਸ ਬਾਜਵਾ ਅਤੇ ਪੰਜਾਬ ਗਾਇਕ ਬੱਬੂ ਮਾਨ ਵੱਲੋਂ ਸੋਸ਼ਲ ਮੀਡਿਆ ਤੇ ਕਾਲਾ ਦਿਵਸ ਦੀ ਫੋਟੋ ਸ਼ੇਅਰ ਕਰ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਹੈ।  ਇਹ ਵੀ ਪੜ੍ਹੋ- ਇਸ ਕੰਪਨੀ ਦੀ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਰ, ਛੇਤੀ ਲੱਗ ਸਕਦੈ ਟੀਕਾ ਪੰਜਾਬ ਗਾਇਕ ਬੱਬੂ ਮਾਨ (Punjab singer Babbu Mann)ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਕਾਲਾ ਦਿਵਸ ਮਨਾਇਆ। ਉਨ੍ਹਾਂ ਕਿਹਾ,"ਕਿਰਤੀ ਤੇ ਕਾਮੇ ਹਾਂ, ਖੂਨ ਵਿੱਚ ਜੋਸ਼ ਹੈ...ਸਰਕਾਰ ਤੇ ਪੂੰਜੀਪਤੀਆਂ ਖਿਲਾਫ ਸਾਡਾ ਰੋਸ ਹੈ। 26 ਮਈ ਕਾਲਾ ਦਿਵਸ, ਅੱਜ ਪੂਰੇ 6 ਮਹੀਨੇ ਹੋ ਗਏ, ਕਿਸਾਨ ਧਰਨੇ ਨੂੰ ਚੱਲਦੇ ਨੂੰ...ਇਹ ਪਹਿਲਾਂ ਸੀ, ਹੁਣ ਚੱਲ ਰਿਹਾ ਤੇ ਅੱਗੇ ਵੀ ਇਦਾਂ ਹੀ ਚੱਲਦਾ ਰਹੇਗਾ...ਖਤਮ ਓਦੋਂ ਹਾਉ ਜਦੋਂ ਕਾਲੇ ਕਾਨੂੰਨ ਰੱਦ ਹੋਣਗੇ। ਮੈਂ ਹਮੇਸ਼ਾਂ ਕਿਸਾਨਾਂ ਨਾਲ ਖੜ੍ਹਾ ਸੀ, ਖੜ੍ਹਾ ਹਾਂ ਤੇ ਅਗੇ ਵੀ ਖੜ੍ਹਾ ਰਹਾਂਗਾ।"           View this post on Instagram                       A post shared by Babbu Maan (@babbumaaninsta)  ...

suhana birthday

ਨਵੀਂ ਦਿੱਲੀ (ਇੰਟ.)- ਬਾਲੀਵੁੱਡ ਦੇ ਕਿੰਗ ਯਾਨੀ ਕਿ ਸ਼ਾਹਰੁਖ ਖਾਨ (Shah Rukh Khan) ਦੀ ਧੀ ਸੁਹਾਨਾ ਖਾਨ ਅਕਸਰ ਚਰਚਾ ਵਿਚ ਬਣੀ ਰਹਿੰਦੀ ਹੈ। ਸੁਹਾਨਾ ਖਾਨ ਨੇ ਹੁਣ ਤੱਕ ਬਾਲੀਵੁੱਡ ਵਿਚ ਕਦਮ ਨਹੀਂ ਰੱਖਿਆ ਹੈ। ਪਰ ਉਨ੍ਹਾਂ ਦੀ ਪ੍ਰਸਿੱਧੀ ਕਿਸੀ ਬਾਲੀਵੁੱਡ ਸਟਾਰ ਤੋਂ ਘੱਟ ਨਹੀਂ ਹੈ। ਸੁਹਾਨਾ ਖਾਨ ਨੇ ਹਾਲ ਹੀ ਵਿਚ ਆਪਣਾ 21ਵਾਂ ਜਨਮ ਦਿਨ ਮਨਾਇਆ। ਹੁਣ ਸੁਹਾਨਾ ਦੇ 21ਵੇਂ ਜਨਮਦਿਨ 'ਤੇ ਉਨ੍ਹਾਂ ਲਈ ਵਿਆਹ ਦਾ ਰਿਸ਼ਤਾ ਵੀ ਆ ਗਿਆ ਹੈ।ਇਹ ਵੀ ਪੜੋ: ਪੰਜਾਬ ਵਿਚ ਵੈਕਸੀਨ ਸੰਕਟ, ਇਸ ਕੰਪਨੀ ਨੇ ਟੀਕੇ ਦੇਣ ਤੋਂ ਕੀਤੀ ਨਾਂਹ ਜੀ ਹਾਂ! ਸੁਹਾਨਾ ਦੇ 21ਵੇਂ ਜਨਮਦਿਨ 'ਤੇ ਉਨ੍ਹਾਂ ਨੂੰ ਵਿਆਹ ਦਾ ਪ੍ਰਪੋਜ਼ਲ ਮਿਲਿਆ ਹੈ। ਦਰਅਸਲ ਸੁਹਾਨਾ ਦੇ ਜਨਮਦਿਨ 'ਤੇ ਉਨ੍ਹਾਂ ਦੀ ਮਾਂ ਗੌਰੀ ਖਾਨ ਨੇ ਟਵਿੱਟਰ 'ਤੇ ਇਕ ਪੋਸਟ ਸ਼ੇਅਰ ਕੀਤੀ ਸੀ। ਜਿਸ ਵਿਚ ਉਨ੍ਹਾਂ ਨੇ ਸੁਹਾਨਾ ਦੀ ਤਸਵੀਰ ਦੇ ਨਾਲ ਉਨ੍ਹਾਂ ਨੂੰ ਜਨਮ ਦਿਨ ਵਿਸ਼ ਕੀਤਾ ਸੀ। ਗੌਰੀ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਸੀ, 'ਹੈਪੀ ਬਰਥਡੇ, ਤੂੰ ਬਹੁਤ ਪਿਆਰੀ ਹੈ ਅੱਜ, ਕਲ ਅਤੇ ਹਮੇਸ਼ਾ।' ਇਹ ਵੀ ਪੜੋ: PM ਮੋਦੀ ਨੂੰ ਲਿਖੇ ਪੱਤਰ 'ਤੇ ਛਿੜੀ ਚਰਚਾ, ਸੰਯੁਕਤ ਕਿਸਾਨ ਮੋਰਚਾ 'ਤੇ ਖੜ੍ਹੇ ਸਵਾਲਾਂ 'ਤੇ ਲੀਡਰਾਂ ਦੇ ਰਹੇ ਜਵਾਬਗੌਰੀ ਦੀ ਇਸ ਪੋਸਟ 'ਤੇ ਕਈ ਲੋਕਾਂ ਨੇ ਕੁਮੈਂਟ ਕਰ ਕੇ ਉਨ੍ਹਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਥੇ ਹੀ ਇਕ ਟਵਿੱਟਰ ਯੂਜ਼ਰ ਨੇ ਇਸ ਪੋਸਟ 'ਤੇ ਅਜਿਹਾ ਕੁਮੈਂਟ ਕੀਤਾ ਜਿਸ ਨੂੰ ਪੜ੍ਹ ਕੇ ਹਰ ਕੋਈ ਹੈਰਾਨ ਰਹਿ ਗਿਆ। ਸੁਹਾਨਾ ਦੀ ਇਸ ਪੋਸਟ 'ਤੇ ਇਕ ਯੂਜ਼ਰ ਨੇ ਸੁਹਾਨਾ ਨਾਲ ਵਿਆਹ ਕਰਨ ਦੀ ਇੱਛਾ ਜਤਾਈ ਹੈ। ਯੂਜ਼ਰ ਨੇ ਕੁਮੈਂਟ ਕਰਦੇ ਹੋਏ ਲਿਖਿਆ, 'ਗੌਰੀ ਮੈਮ ਮੇਰਾ ਵਿਆਹ ਸੁਹਾਨਾ ਨਾਲ ਕਰਵਾ ਦਿਓ। ਮੇਰੀ ਮਹੀਨੇ ਦੀ ਤਨਖਾਹ 1 ਲੱਖ ਪਲੱਸ ਹੈ।' Happy birthday.. you are loved today , tomorrow and always ❤️ pic.twitter.com/dgXRGjk8FK — Gauri Khan (@gaurikhan) May 21, 2021 ਯੂਜ਼ਰ ਦਾ ਇਹ ਕੁਮੈਂਟ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਕਈ ਲੋਕ ਇਸ 'ਤੇ ਰਿਪਲਾਈ ਕਰ ਕੇ ਯੂਜ਼ਰ ਨੂੰ ਕਹਿ ਰਹੇ ਹਨ ਕਿ ਤਸਵੀਰ ਵਿਚ ਸੁਹਾਨਾ ਨੇ ਜੋ ਬੈਗ ਹੱਥ ਵਿਚ ਲਿਆ ਹੈ ਉਸ ਦੀ ਕੀਮਤ ਵੀ 3 ਲੱਖ ਰੁਪਏ ਹੈ। ਦੱਸ ਦਈਏ ਕਿ ਸੁਹਾਨਾ ਖਾਨ ਨੇ 22 ਮਈ ਨੂੰ ਆਪਣਾ 21ਵਾਂ ਜਨਮਦਿਨ ਮਨਾਇਆ ਹੈ। ਇਸ ਖਾਸ ਮੌਕੇ 'ਤੇ ਸੁਹਾਨਾ ਨੇ ਆਪਣੀ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਇਕ ਵੀਡੀਓ ਵੀ ਸਾਹਮਣੇ ਆਈ ਜਿਸ ਨੂੰ ਖੂਬ ਪਸੰਦ ਕੀਤਾ ਗਿਆ।...

stu

ਮੁੰਬਈ:  ਬਾਲੀਵੁੱਡ ਐਕਟਰ ਸੋਨੂੰ ਸੂਦ (Sonu Sood) ਨੇ ਕੋਰੋਨਾ (Corona) ਕਾਲ ਵਿਚ ਲੋਕਾਂ ਦੀ ਮਦਦ ਕਰਨ ਲਈ ਅਕਸਰ ਅੱਗੇ ਆਉਂਦੇ ਨੇ ਕਿਸੇ ਨੂੰ ਕੋਈ ਵੀ ਕਿਸੇ ਤਰ੍ਹਾਂ ਦੀ ਲੋੜ ਪੈਣ 'ਤੇ ਸੋਨੂੰ ਸੂਦ ਸਭ ਤੋਂ ਪਹਿਲਾਂ ਅੱਗੇ ਆਉਂਦੇ ਹਨ। ਐਕਟਰ ਸੋਨੂੰ ਸੂਦ ਨੇ ਬੀਤੇ ਦਿਨੀਂ ਸੋਸ਼ਲ ਮੀਡੀਆ 'ਤੇ ਇੱਕ ਐਲਾਨ ਕੀਤਾ ਹੈ ਉਹ ਸੋਨੂੰ ਸੂਦ ਜੂਨ ਤੋਂ ਆਂਧਰਾ ਪ੍ਰਦੇਸ਼ ਵਿੱਚ ਆਕਸੀਜਨ ਪਲਾਂਟ ਲਗਾਉਣਗੇ। ਇੱਥੇ ਪੜੋ ਹੋਰ ਖ਼ਬਰਾਂ: ਬਲੈਕ ਤੇ ਵ੍ਹਾਈਟ ਫੰਗਸ ਤੋਂ ਬਾਅਦ ਹੁਣ ਇਸ ਫੰਗਸ ਦਾ ਵਧਿਆ ਖਤਰਾ ਇਸ ਵਿਚਾਲੇ ਇਕ ਵੀਡੀਓ ਸੋਸ਼ਲ ਮੀਡਿਆ ਤੇ ਖ਼ੂਬ ਵਾਇਰਲ ਹੋ ਰਹੀ ਹੈ ਜਿਸ ਵਿਚ ਸੋਨੂੰ ਸੂਦ ਆਪਣੇ ਘਰ ਦੇ ਬਾਹਰ ਨਜ਼ਰ ਆਏ ਤੇ ਬਹੁਤ ਸਾਰੇ ਲੋਕ ਇੱਥੇ ਸੋਨੂੰ ਦੀ ਮਦਦ ਲੈਣ ਲਈ ਖੜੇ ਹਨ।ਪਰ ਸੋਨੂੰ ਨੇ ਲੋਕਾਂ ਨਾਲ ਗੱਲ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਇਕ ਵਿਅਕਤੀ (Sonu Sood) ਦੇ ਪੈਰਾਂ 'ਚ ਡਿੱਗ  ਜਾਂਦਾ ਹੈ, ਹਾਲਾਂਕਿ ਸੋਨੂੰ ਸੂਦ ਸ਼ਖਸ ਨੂੰ ਅਜਿਹਾ ਕਰਨ ਤੋਂ ਰੋਕਦੇ ਹਨ ਤੇ ਇਸ ਤੋਂ ਬਾਅਦ ਸੋਨੂੰ ਨੇ ਸ਼ਖਸ ਨੂੰ ਚੁੱਕ ਉਸ ਨਾਲ ਹੱਥ ਮਿਲਾਇਆ। ਜਾਣੋ ਕਿਉਂ ਇਹ ਆਦਮੀ ਸੋਨੂੰ ਸੂਦ ਦੇ ਪੈਰਾਂ 'ਚ ਡਿੱਗਿਆ ਦਰਅਸਲ ਸੋਨੂੰ ਸੂਦ ਨੇ ਇਸ ਆਦਮੀ ਨੂੰ ਨੌਕਰੀ ਦਿਵਾਉਣ 'ਚ ਸਹਾਇਤਾ ਕੀਤੀ। ਅਜਿਹੇ ਵਿੱਚ ਇਹ ਆਦਮੀ ਸੋਨੂੰ ਸੂਦ ਦੇ ਘਰ ਦੇ ਬਾਹਰ ਉਨ੍ਹਾਂ ਦਾ ਧੰਨਵਾਦ ਕਰਨ ਪਹੁੰਚਿਆ। ਜਿਵੇਂ ਹੀ ਸੋਨੂੰ ਆਪਣੇ ਘਰੋਂ ਬਾਹਰ ਆਏ ਇਹ ਵਿਅਕਤੀ ਸੋਨੂੰ ਦੇ ਪੈਰਾਂ ਵਿੱਚ ਪੈ ਗਿਆ ਅਤੇ ਸੋਨੂੰ ਸੂਦ ਦਾ ਧੰਨਵਾਦ ਕਰਨਾ ਸ਼ੁਰੂ ਕਰ ਦਿੱਤਾ। ਇੱਥੇ ਪੜੋ ਹੋਰ ਖ਼ਬਰਾਂ: ਮੋਦੀ ਸਰਕਾਰ ਵਿਰੁੱਧ ਗਰਜੇ ਕਿਸਾਨ ਆਗੂ ਰਾਕੇਸ਼ ਟਿਕੈਤ, ਆਖੀ ਇਹ ਗੱਲ...

family man24052021

ਨਵੀਂ ਦਿੱਲੀ (ਇੰਟ.)- ਮਨੋਜ ਵਾਜਪਾਈ (Manoj-Bajpayee)ਦੀ ਸੀਰੀਜ਼ ਦਿ ਫੈਮਿਲੀ ਮੈਨ ਦੇ ਦੂਜੇ ਸੀਜ਼ਨ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਜਦੋਂ ਸੀਜ਼ਨ 2 ਦਾ ਟ੍ਰੇਲਰ ਆਇਆ ਤਾਂ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਟ੍ਰੇਲਰ ਨੂੰ ਵੇਖਿਆ ਅਤੇ ਪਸੰਦ ਵੀ ਕੀਤਾ। ਜਿਸ ਦੇ ਚੱਲਦੇ ਦਿ ਫੈਮਿਲੀ ਮੈਨ 2 ('The Family Man-2') ਦੇ ਟ੍ਰੇਲਰ ਨੂੰ ਰਿਕਾਰਡ ਵਿਊਜ਼ ਹਾਸਲ ਹੋਏ ਹਨ। ਮੇਕਰਸ ਵਲੋਂ ਜਾਰੀ ਅੰਕੜਿਆਂ ਮੁਤਾਬਕ, ਦੂਜੇ ਸੀਜ਼ਨ ਦੇ ਟ੍ਰੇਲਰ ਨੇ ਸਿਰਫ 4 ਦਿਨਾਂ ਵਿਚ 40 ਮਿਲੀਅਨ ਯਾਨੀ 4 ਕਰੋੜ ਵਿਊਜ਼ ਹਾਸਲ ਕੀਤੇ ਹਨ। ਯਾਨੀ ਹਰ ਰੋਜ਼ ਲਗਭਗ ਇਕ ਕਰੋੜ ਵਾਰ ਟ੍ਰੇਲਰ ਦੇਖਿਆ ਗਿਆ। ਇਹ ਵੀ ਪੜ੍ਹੋ: ਦੇਸ਼ ਵਿਚ ਲਗਾਤਾਰ ਸੱਤਵੇਂ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਘੱਟ ਕੇਸ ਹੋਏ ਦਰਜ, ਵੇਖੋ ਪੰਜਾਬ 'ਚ ਗਿਣਤੀ ਦਿ ਫੈਮਿਲੀ ਮੈਨ 2 ਦਾ ਟ੍ਰੇਲਰ 19 ਮਈ ਨੂੰ ਸਵੇਰੇ 9 ਵਜੇ ਰਿਲੀਜ਼ ਕੀਤਾ ਗਿਆ ਸੀ। ਮਨੋਜ ਨੇ ਇਹ ਜਾਣਕਾਰੀ ਟਵਿੱਟਰ (Twitter) 'ਤੇ ਸ਼ੇਅਰ ਕਰ ਕੇ ਸਾਰਿਆਂ ਦਾ ਧੰਨਵਾਦ ਅਦਾ ਕੀਤਾ। ਉਨ੍ਹਾਂ ਨੇ ਲਿਖਿਆ-ਇਹ ਟੀਮ  ਦੀ ਮਿਹਨਤ ਦਾ ਨਤੀਜਾ ਹੈ। ਇੰਨੇ ਪਿਆਰ ਲਈ ਸਭ ਦਾ ਸ਼ੁਕਰੀਆ। ਨਿਰਦੇਸ਼ਕ ਜੋੜੀ ਰਾਜ ਐਂਡ ਡੀ.ਕੇ. ਦੀ ਇਸ ਵੈੱਬ ਸੀਰੀਜ਼ ਵਿਚ ਮਨੋਜ ਵਾਜਪਾਈ ਇਕ ਗੁਪਤ ਸੰਸਥਾ ਟੀ.ਏ.ਐੱਸ.ਸੀ. ਦੇ ਸੀਨੀਅਰ ਐਨਾਲਿਸਟ ਦਾ ਕਿਰਦਾਰ ਨਿਭਾਉਂਦੇ ਹਨ, ਜੋ ਆਪਣੇ ਪਰਿਵਾਰ ਅਤੇ ਵਪਾਰ ਦੀਆਂ ਜ਼ਿੰਮੇਵਾਰੀਆਂ ਵਿਚਾਲੇ ਫਸਿਆ ਰਹਿੰਦਾ ਹੈ। ਸੀਰੀਜ਼ ਦਾ ਦੂਜਾ ਸੀਜ਼ਨ 4 ਜੂਨ ਨੂੰ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਕੀਤਾ ਜਾ ਰਿਹਾ ਹੈ। ਇਹ ਵੀ ਪੜ੍ਹੋ:  ਕੋਰੋਨਾ ਕਾਲ ਦੌਰਾਨ ਲੋੜਵੰਦਾਂ ਲਈ ਮਸੀਹਾ ਬਣਿਆ ਗਾਇਕ ਮੀਕਾ ਸਿੰਘ, 1000 ਲੋਕਾਂ 'ਚ ਵੰਡੇ ਖਾਣੇ ਦੇ ਪੈਕੇਟ ਦੂਜੇ ਸੀਜ਼ਨ ਵਿਚ ਦੱਖਣੀ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰ ਸਾਮੰਥਾ ਅੱਕੀਨੇਨੀ (Samantha Akkineni) ਨੈਗੇਟਿਵ ਕਿਰਦਾਰ ਵਿਚ ਨਜ਼ਰ ਆਵੇਗੀ। ਇਸ ਵਾਰ ਸੀਰੀਜ਼ ਦੀ ਸਟੋਰੀ ਵਿਚ ਚੇੱਨਈ ਵਿਚ ਸ਼ਿਫਟ ਕਰ ਦਿੱਤੀ ਗਈ ਹੈ। ਸਾਮੰਥਾ ਦਾ ਕਿਰਦਾਰ ਇਕ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਦਿਖਾਇਆ ਗਿਆ ਹੈ, ਜੋ ਆਪਣੇ ਲੋਕਾਂ ਲਈ ਆਜ਼ਾਦ ਇਲਾਕੇ ਦੀ ਮੰਗ ਕਰ ਰਿਹਾ ਹੈ। ਸੀਰੀਜ਼ ਵਿਚ ਪ੍ਰਿਆਮਣੀ, ਸ਼ਾਰਿਬ ਹਾਸ਼ਮੀ, ਸ਼੍ਰੀਆ ਧਨਵੰਤਰੀ, ਸੰਨੀ ਹਿੰਦੁਜਾ ਅਹਿਮ ਕਿਰਦਾਰਾਂ ਵਿਚ ਨਜ਼ਰ ਆਉਣਗੇ। ਇਹ ਵੀ ਪੜ੍ਹੋ: Big BOSS ਫੇਮ ਅਦਾਕਾਰਾ ਸੰਭਾਵਨਾ ਸੇਠ ਨੇ ਪਿਤਾ ਦੀ ਮੌਤ ਦੀ ਵੀਡੀਓ ਸ਼ੇਅਰ ਕਰ ...

mika singh coorna cal

ਮੁੰਬਈ: ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਰਫਤਾਰ ਵਧਣ ਦੇ ਨਾਲ ਨਾਲ ਬਲੈਕ ਫੰਗਸ ਦਾ ਖ਼ਤਰਾ ਵੀ ਵਧ ਗਿਆ ਹੈ। ਇਸ ਕੋਰੋਨਾ ਕਾਲ ਦੌਰਾਨ ਵਿਚ ਲੋੜਵੰਦਾਂ ਦੀ ਮਦਦ  ਲਈ (Bollywood Stars)ਬਾਲੀਵੁੱਡ ਦੇ ਕਈ ਸਿਤਾਰੇ ਅੱਗੇ ਆ ਰਹੇ ਹਨ। ਇਸ ਵਿਚਾਲੇ (Singer Mika Singh) ਮਸ਼ਹੂਰ ਗਾਇਕ ਮੀਕਾ ਸਿੰਘ ਵੀ ਲੋਕਾਂ ਲਈ ਮਸੀਹਾ ਬਣ ਕੇ ਅੱਗੇ ਆਏ ਹਨ। ਇਸ ਸਿਤਾਰਿਆਂ ਦੀ ਲਿਸਟ ਵਿਚ (Singer Mika Singh)ਮੀਕਾ ਸਿੰਘ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ। ਗਾਇਕ Mika Singhਆਪਣੀ ਫਾਊਂਡੇਸ਼ਨ ਰਾਹੀਂ ਲੋੜਵੰਦਾਂ ਨੂੰ ਫ਼ੂਡ ਮੁਹਈਆ ਕਰਵਾ ਰਹੇ ਹਨ। ਗਾਇਕ ਮੀਕਾ ਸਿੰਘ ਲੋੜਵੰਦਾਂ ਵਿੱਚ ਭੋਜਨ ਵੰਡਣ ਲਈ ਮੁੰਬਈ ਦੇ ਓਸ਼ੀਵਾੜਾ ਵਿੱਚ ਇੱਕ ਕਲੋਨੀ ਦੇ ਬਾਹਰ ਪਹੁੰਚੇ। ਮੀਕਾ ਸਿੰਘ ਦੇ ਨਾਲ ਗਾਇਕਾ ਭੂਮੀ ਤ੍ਰਿਵੇਦੀ ਅਤੇ ਅਦਾਕਾਰ ਵਿੰਦੂ ਦਾਰਾ ਸਿੰਘ ਵੀ ਫ਼ੂਡ ਦੇ ਪੈਕੇਟ ਵੰਡਦੇ ਵੇਖੇ ਗਏ। ਮੀਕਾ ਸਿੰਘ ਦੀ ਚੈਰਿਟੀ ਸੰਸਥਾ 'ਡਿਵਾਇਨ ਟਚ' ਦੇ ਜ਼ਰੀਏ ਪਿਛਲੇ ਦੋ ਹਫ਼ਤਿਆਂ ਤੋਂ ਮੁੰਬਈ ਦੇ 1000 ਲੋਕਾਂ 'ਚ ਖਾਣੇ ਦੇ ਪੈਕੇਟ ਵੰਡੇ ਜਾ ਚੁੱਕੇ ਹਨ। ਇਸ ਮੌਕੇ  ਮੀਕਾ ਸਿੰਘ ਦੇ ਦੋਸਤ ਵਿੰਦੂ ਦਾਰਾ ਸਿੰਘ ਨੇ ਕਿਹਾ, "ਮੀਕਾ ਇਸ ਤਰੀਕੇ ਨਾਲ ਲੋਕਾਂ ਦੀ ਸੇਵਾ ਕਰ ਕ...

sabmb

ਮੁੰਬਈ:  ਦੇਸ਼ ਵਿਚ (Corona)ਕੋਰੋਨਾ ਮਾਮਲੇ ਲਗਾਤਾਰ ਵੱਧ ਰਹੇ ਹਨ। ਇਸ ਦੇ ਨਾਲ ਹੀ (Oxygen) ਆਕਸੀਜਨ ਦੀ ਕਮੀ ਹੋਣ ਕਰਕੇ ਮੌਤਾਂ ਦਾ ਆਂਕੜਾ ਵੀ ਵੱਧ ਗਿਆ ਹੈ। ਇਸ ਵਿਚਾਲੇ ਇਕ  ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਜਿਸ ਵਿਚ  ਆਕਸੀਜ਼ਨ ਦਾ ਲੈਵਲ ਘੱਟ ਹੋਣ 'ਤੇ 'ਬਿੱਗ ਬੌਸ' ਫੇਮ ਅਦਾਕਾਰਾ (Sambhavna Seth) ਸੰਭਾਵਨਾ ਸੇਠ ਦੇ ਕੋਰੋਨਾ ਪੀੜਤ ਪਿਤਾ ਦੀ 8 ਮਈ ਨੂੰ ਦਿੱਲੀ ਦੇ ਹਸਪਤਾਲ ਵਿੱਚ ਮੌਤ ਹੋ ਗਈ ਸੀ ਪਰ ਇਸ ਤੋਂ ਬਾਅਦ ਸੰਭਾਵਨਾ ਸੇਠ ਦੀ  (Video viral)ਵੀਡੀਓ ਖੂਬ ਵਾਇਰਲ ਹੋ ਰਹੀ ਹੈ।  ਪਿਤਾ ਦੀ ਮੌਤ ਦੇ 13 ਦਿਨਾਂ ਬਾਅਦ ਹਸਪਤਾਲ ਵਿੱਚ Sambhavna Seth (ਸੰਭਾਵਨਾ ਸੇਠ) ਦੇ ਹੰਗਾਮੇ ਦੀ ਵੀਡੀਓ ਸਾਹਮਣੇ ਆਈ ਹੈ, ਜੋ ਹੁਣ ਵਾਇਰਲ ਹੋ ਰਹੀ ਹੈ। ਇਸ ਵਿੱਚ ਉਹ ਪਿਤਾ ਦੇ ਇਲਾਜ ਵਿੱਚ...

rnjit bawa

ਚੰਡੀਗੜ੍ਹ:  ਪੰਜਾਬੀ ਫ਼ਿਲਮਾਂ (Punjabi Films) ਦੀ ਗੱਲ ਕਰੀਏ ਤੇ ਕੋਰੋਨਾ ਕਰਕੇ ਸਿਨੇਮਾ ਘਰ ਕਾਫੀ ਸਮੇਂ ਤੋਂ ਬੰਦ ਹੈ। ਇਸ ਵਿਚਾਲੇ ਪੰਜਾਬੀ ਇੰਡਸਟਰੀ ਦੀ ਗ੍ਰੋਥ ਲਈ ਤੇ ਪੰਜਾਬੀ ਆਡੀਅਨਸ ਦੇ ਇੰਟਰਟੇਨਮੈਂਟ ਲਈ ਪੰਜਾਬੀ ਆਰਟਿਸਟਾਂ ਵਲੋਂ ਲਗਾਤਾਰ ਨਵੇਂ ਨਵੇਂ ਪ੍ਰੋਜੈਕਟ ਬਣਾਏ ਜਾ ਰਹੇ ਹਨ। ਹੁਣ (Ranjit Bawa) ਰਣਜੀਤ ਬਾਵਾ ਨੇ ਆਪਣੀ ਅਗਲੀ ਪੰਜਾਬੀ ਫ਼ੀਚਰ ਫਿਲਮ ਦੀ ਅਨਾਊਸਮੈਂਟ ਕੀਤੀ ਹੈ। ਇੱਥੇ ਪੜੋ ਹੋਰ ਖ਼ਬਰਾਂ:  ਮਲਾਇਕਾ ਅਰੋੜਾ ਨਾਲ ਆਪਣੇ ਰਿਸ਼ਤੇ 'ਤੇ ਅਰਜੁਨ ਕਪੂਰ ਨੇ ਕੀਤਾ ਵੱਡਾ ਖੁਲਾਸਾ ਇਸ ਫਿਲਮ ਦਾ ਨਾਮ ਹੈ ''ਅਕਲ ਦੇ ਅੰਨ੍ਹੇ'। ਫਿਲਹਾਲ (Punjabi Films) ਫਿਲਮ ਦੀ ਬਾਕੀ ਕਾਸਟ ਬਾਰੇ ਐਲਾਨ ਨਹੀਂ ਕੀਤਾ ਗਿਆ। ਇਸ ਫਿਲਮ ਨੂੰ ਡਾਇਰੈਕਟ ਰਣਜੀਤ ਬਲ ਕਰਨਗੇ। ਫਿਲਮ ਦੀ ਕਹਾਣੀ ਨੂੰ ਵੀ ਡਾਇਰੈਕਟਰ ਰਣਜੀਤ ਬਲ ਤੇ ਤੋਰੀ ਮੋਦਗਿੱਲ ਨੇ ਲਿਖਿਆ ਹੈ। ਫੇਮਸ ਕਾਮੇਡੀਅਨ ਉਮੰਗ ਸ਼ਰਮਾ ਨੇ ਫਿਲਮ ਦੇ ਡਾਇਲੋਗ ਲਿਖੇ ਹਨ। ਫਿਲਹਾਲ ਇੰਤਜ਼ਾਰ ਰਹੇਗਾ ਕਿ (Film) ਫਿਲਮ ਦੀ ਸ਼ੂਟਿੰਗ ਕਦ ਸ਼ੁਰੂ ਹੋਵੇਗੀ ਕਿਉਕਿ ਲੌਕਡਾਊਨ ਕਰਕੇ ਹਰ ਪਾਸੇ ਸ਼ੂਟਿੰਗ ਬੰਦ ਹੈ।  ...

mlkia

ਮੁੰਬਈ: ਬਾਲੀਵੁੱਡ ਦੀ ਹੌਟ ਜੋੜੀ (Arjun Kapoor)ਅਰਜੁਨ ਕਪੂਰ ਅਤੇ  (Malaika Arora) ਮਲਾਇਕਾ ਅਰੋੜਾ ਕਈ ਸਾਲਾਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਕਾਫ਼ੀ ਸਮੇਂ ਤੱਕ ਦੋਹਾਂ ਨੇ ਆਪਣੇ ਰਿਸ਼ਤੇ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਅਰਜੁਨ ਅਤੇ ਮਲਾਇਕਾ ਦੋਵੇਂ ਆਪਣੇ ਰਿਸ਼ਤੇ ਬਾਰੇ ਸਾਫ ਹਨ ਪਰ ਮੀਡੀਆ ਵਿਚ ਸ਼ਾਇਦ ਹੀ ਇਸ ਬਾਰੇ ਗੱਲ ਕਰਦੇ ਹਨ। ਹੁਣ ਅਰਜੁਨ ਕਪੂਰ ਨੇ ਆਪਣੇ ਅਤੇ  Malaika Arora  ਦੇ ਰਿਸ਼ਤੇ ਬਾਰੇ ਖੁੱਲ੍ਹ ਕੇ ਗੱਲ ਕੀਤੀ ਹੈ। ਅਰਜੁਨ ਨੇ ਦੋਹਾਂ ਵਿਚਕਾਰ ਉਮਰ ਦੇ ਫਰਕ 'ਤੇ ਵੀ ਆਪਣਾ ਪੱਖ ਰੱਖਿਆ।  ਇੱਥੇ ਪੜੋ ਹੋਰ ਖ਼ਬਰਾਂ: ਕੋਰੋਨਾ ਪੀੜਤਾਂ ਲਈ ਅੱਗੇ ਆਈ ਬਾਲੀਵੁੱਡ ਅਭਿਨੇਤਰੀ ਹੇਮਾ ਮਾਲਿਨੀ, ਕੀਤੀ ਮਦਦ ਹਾਲ ਹੀ ਵਿਚ ਦਿੱਤੇ ਇੰਟਰਵਿਊ ਵਿਚ  Arjun Kapoorਨੂੰ ਪੁੱਛਿਆ ਗਿਆ ਕਿ ਉਹ ਇੱਕ ਬਹੁਤ ਪ੍ਰਗਤੀਵਾਦੀ ਵਿਚਾਰਧਾਰਾ ਵਾਲੇ ਹਨ ਜਿੱਥੇ ਉਹ ਵੱਡੀ ਉਮਰ ਦੀ ਔਰਤ ਨਾਲ ਸਬੰਧ ਵਿੱਚ ਹੈ ਜਿਸਦਾ ਉਸਦੇ ਪਿਛਲੇ ਵਿਆਹ ਤੋਂ ਇੱਕ ਬੱਚਾ ਵੀ ਹੈ। ਅਰਜੁਨ ਦਾ ਕਹਿਣਾ ਹੈ ਕਿ ਉਹ ਆਪਣੇ ਸਾਥੀ ਦਾ ਸਤਿਕਾਰ ਕਰਦਾ ਹੈ ਅਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਧਿਆਨ ਵਿਚ ਰੱਖਣਾ ਪੈਂਦਾ ਹੈ।  ਇੰਟਰਵਿਊ ਵਿੱਚ Arjun (ਅਰਜੁਨ) ਨੇ ਕਿਹਾ ਕਿ ‘ਮੈਂ ਆਪਣੀ ਨਿੱਜੀ ਜ਼ਿੰਦਗੀ ਬਾਰੇ ਖੁੱਲ੍ਹ ਕੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕਰਦਾ ਕਿਉਂਕਿ ਮੈਨੂੰ ਲਗਦਾ...

hema malini

ਨਵੀਂ ਦਿੱਲੀ (ਇੰਟ.)-ਕੋਰੋਨਾ ਵਾਇਰਸ ਦੀ ਦੂਜੀ ਲਹਿਰ ਵਿੱਚ ਹਸਪਤਾਲਾਂ ਵਿੱਚ ਬੈੱਡ, ਆਕਸੀਜਨ ਅਤੇ ਦਵਾਈਆਂ ਦੀ ਭਾਰੀ ਘਾਟ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਸਰਕਾਰਾਂ ਇਸ ਪ੍ਰੇਸ਼ਾਨੀ ਨੂੰ ਦੂਰ ਕਰਨ ਲਈ ਹਰ ਤਰ੍ਹਾਂ ਦੀ ਕੋਸ਼ਿਸ਼ ਕਰ ਰਹੀ ਹੈ। ਉਥੇ ਹੀ ਬਾਲੀਵੁਡ ਦੇ ਵੀ ਕਈ ਸਿਤਾਰੇ ਦਵਾਈਆਂ ਅਤੇ ਆਕਸੀਜਨ ਦੀ ਮਾਰ ਝੱਲ ਰਹੇ ਕੋਰੋਨਾ ਪੀੜਤਾਂ ਦੀ ਮਦਦ ਲਈ ਅੱਗੇ ਆ ਰਹੇ ਹਨ। ਇਸ ਸਭ ਦੇ ਵਿੱਚ ਹੁਣ ਬਾਲੀਵੁੱਡ ਐਕਟ੍ਰੈਸ ਅਤੇ ਭਾਜਪਾ ਸੰਸਦ ਮੈਂਬਰ ਹੇਮਾ ਮਾਲਿਨੀ ਨੇ ਵੀ ਕੋਰੋਨਾ ਪੀੜਤਾਂ ਦੀ ਮਦਦ ਲਈ ਹੱਥ ਅੱਗੇ ਵਧਾਇਆ ਹੈ।ਹੇਮਾ ਮਾਲਿਨੀ ਮਥੁਰਾ ਸੀਟ ਤੋਂ ਭਾਜਪਾ ਦੀ ਸੰਸਦ ਮੈਂਬਰ ਹੈ। ਅਜਿਹੇ ਵਿੱਚ ਉਨ੍ਹਾਂ ਨੇ ਆਪਣੇ ਸੰਸਦੀ ਖੇਤਰ ਵਿੱਚ 7 ਆਕਸੀਜਨ ਵਧਾਉਣ ਵਾਲੀਆਂ ਮਸ਼ੀਨਾਂ ਨੂੰ ਸਥਾਪਤ ਕੀਤਾ ਹੈ।ਇਸ ਗੱਲ ਦੀ ਜਾਣਕਾਰੀ ਐਕਟਰੈਸ ਨੇ ਆਪਣੇ ਸੋਸ਼ਲ ਮੀਡਿਆ ਅਕਾਉਂਟ 'ਤੇ ਦਿੱਤੀ ਹੈ। ਹੇਮਾ ਮਾਲਿਨੀ ਨੇ ਆਪਣੇ ਅਧਿਕਾਰਤ ਟਵਿਟਰ ਅਕਾਉਂਟ 'ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਨ੍ਹਾਂ ਵਲੋਂ ਲਗਾਈ ਜਾ ਰਹੀਆਂ ਆਕਸੀਜਨ ਮਸ਼ੀਨਾਂ ਨੂੰ ਲੋਕ ਹਸਪਤਾਲਾਂ ਵਿੱਚ ਲਗਾਉਂਦੇ ਹੋਏ ਵਿਖਾਈ ਦੇ ਰਹੇ ਹਨ। ब्रज वासियों की सेवा के लिए जनपद मथुरा में 7oxygen Enhancerमशीन स्थापित करवा कर मैं अपने आप को धन्य महसूस कर रही हूं।शीघ्र ही जनपद मथुरा में और oxygen Enhancer मशीन ग्रामीण क्षेत्र के ब्रज वासियों के लिए समर्पित कर रही हूँ।इस तरह जनपद में लगभग 60 oxygen Bed और उपलब्ध हो जाएंगे। pic.twitter.com/aeuo6wNZTL — Hema Malini (@dreamgirlhema) May 19, 2021 ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦਿਆਂ ਐਕਟਰੈਸ ਨੇ ਆਪਣੇ ਟਵੀਟ ਵਿੱਚ ਲਿਖਿਆ, ਬ੍ਰਜ ਵਾਸੀਆਂ ਦੀ ਸੇਵਾ ਲਈ ਜਨਪਦ ਮਥੁਰਾ ਵਿੱਚ 7 ਆਕਸੀਜਨ ਮਸ਼ੀਨ ਸਥਾਪਤ ਕਰਵਾ ਕੇ ਮੈਂ ਆਪਣੇ-ਆਪ ਨੂੰ ਧੰਨ ਮਹਿਸੂਸ ਕਰ ਰਹੀ ਹਾਂ। ਛੇਤੀ ਹੀ ਜਨਪਦ ਮਥੁਰਾ ਵਿੱਚ ਅਤੇ ਆਕਸੀਜਨ ਮਸ਼ੀਨਾਂ ਪੇਂਡੂ ਖੇਤਰ ਦੇ ਬ੍ਰਜ ਵਾਸੀਆਂ ਲਈ ਸਮਰਪਿਤ ਕਰ ਰਹੀ ਹਾਂ। ਇਸ ਤਰ੍ਹਾਂ ਜਨਪਦ ਵਿੱਚ ਲੱਗਭੱਗ 60 ਆਕਸੀਜਨ ਬੈੱਡ ਹੋਰ ਮੁਹੱਈਆ ਕਰਵਾਏ ਜਾਣਗੇ।ਉਥੇ ਹੀ ਇਸ ਤੋਂ ਇਲਾਵਾ ਹੇਮਾ ਮਾਲਿਨੀ ਨੇ ਬੁੱਧਵਾਰ ਨੂੰ ਕਿਹਾ ਹੈ ਕਿ ਵਿਦੇਸ਼ਾਂ ਤੋਂ ਡਾਕਟਰੀ ਦੀ ਪੜਾਈ ਕਰ ਕੇ ਆਏ ਡਾਕਟਰਾਂ ਨੂੰ ਫਿਲਹਾਲ ਕੋਵਿਡ-19 ਦੇ ਇਲਾਜ ਦੀ ਜ਼ਿੰਮੇਦਾਰੀ ਦਿੱਤੀ ਜਾਵੇ।ਇਸ ਸੰਬੰਧ ਵਿੱਚ ਉਨ੍ਹਾਂ ਨੇ ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਅਨਾਥ ਨਾਲ ਫੋਨ 'ਤੇ ਗੱਲਬਾਤ ਕੀਤੀ। ਛੇਤੀ ਹੀ ਅਜਿਹੇ ਡਾਕਟਰਾਂ ਦੀ ਟੀਮ ਮੁੱਖ ਮੰਤਰੀ ਨਾਲ ਮੁਲਾਕਾਤ ਕਰਨਗੇ। ਹੇਮਾ ਮਾਲਿਨੀ ਨੇ ਹਰਸ਼ਵਰਧਨ ਨਾਲ ਫੋਨ 'ਤੇ ਗੱਲਬਾਤ ਕਰ ਕੇ ਕਿਹਾ ਹੈ ਕਿ ਕੋਵਿਡ-19 ਦੇ ਵਾਇਰਸ ਨੂੰ ਹਰਾਉਣ ਲਈ ਹੋਰ ਡਾਕਟਰਾਂ ਦੀ ਲੋੜ ਹੈ। ਵਿਦੇਸ਼ਾਂ ਤੋਂ ਮੈਡੀਕਲ ਡਿਗਰੀ ਦੀ ਪੜ੍ਹਾਈ ਕਰ ਕੇ ਆਉਣ ਵਾਲੇ ਡਾਕਟਰਾਂ ਨੂੰ ਐੱਫ.ਐੱਮ.ਜੀ.ਈ. ਦੀ ਪ੍ਰੀਖਿਆ ਪਾਸ ਕੀਤੇ ਬਿਨਾਂ ਪ੍ਰੈਕਟਿਸ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਹੈ, ਪਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਲਾਜ਼ਮੀ ਹੈ ਕਿ ਉਨ੍ਹਾਂ ਨੂੰ ਇਜਾਜ਼ਤ ਦਿੱਤੀ ਜਾਵੇ। ਅਜਿਹੇ ਡਾਕਟਰਾਂ ਦੀ ਗਿਣਤੀ ਸੂਬੇ ਦੇ ਹਰੇਕ ਜ਼ਿਲੇ ਵਿਚ ਹਨ।...

raunt

ਮੁੰਬਈ: ਦੇਸ਼ ਭਰ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦਾ ਖਤਰਾ ਹੁਣ ਵੀ ਬਰਕਰਾਰ ਹੈ।  ਹੁਣ ਬਾਲੀਵੁੱਡ ਸਿਤਾਰੇ ਵੀ ਕੋਰੋਨਾ ਦੀ ਚਪੇਟ ਵਿਚ ਆ ਰਹੇ ਹਨ। ਇਸ ਵਿਚਾਲੇ ਅੱਜ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਨੇ ਹਾਲ ਹੀ ਵਿੱਚ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ, ਕੰਗਨਾ ਨੇ ਕੋਰੋਨਾ ਤੋਂ ਕਿਵੇਂ ਬਚਿਆ ਜਾ ਸਕਦਾ ਹੈ ਇਸ ਬਾਰੇ ਜਾਣਕਾਰੀ ਦਿੱਤੀ ਹੈ।            View this post on Instagram                       A post shared by Kangana Ranaut (@kanganaranaut)     ਇਸ ਦੌਰਾਨ ਵੀਡੀਓ  ਸਾਂਝਾ ਕਰਦਿਆਂ ਅਦਾਕਾਰਾ ਨੇ ਕਿਹਾ, 'ਅੱਜ ਮੇਰੀ ਕੋਰੋਨਾ ਰਿਪੋਰਟ ਆਈ ਹੈ ਜੋ ਨੈਗਟਿਵ ਆਈ ਹੈ। ਅੱਜ ਤੋਂ ਕੁਝ ਦਿਨ ਪਹਿਲਾਂ, ਜਦੋਂ ਮੈਂ ਕੋਵਿਡ -19 ਟੈਸਟ ਕੀਤਾ, ਇਹ ਪੌਜ਼ੇਟਿਵ ਸੀ। ਮੈਂ ਬਹੁਤ ਡਰ ਗਈ ਅਤੇ ਨੈਗੇਟਿਵ ਲੋਕਾਂ ਬਾਰੇ ਸੋਚਣਾ ਸ਼ੁਰੂ ਕਰ ਦਿੱਤਾ। ਫਿਰ ਮੇਰੀ ਭੈਣ ਨੇ ਮੈਨੂੰ ਸੇਧ ਦਿੱਤੀ ਅਤੇ...

nikki

ਨਵੀਂ ਦਿੱਲੀ (ਇੰਟ.)-ਇਨ੍ਹੀਂ ਦਿਨੀਂ ਦਰਸ਼ਕਾਂ ਵਿਚ 'ਖਤਰੋਂ ਕੇ ਖਿਲਾੜੀ 11' ਨੂੰ ਲੈ ਕੇ ਕਾਫੀ ਬਜ਼ ਬਣਿਆ ਹੋਇਆ ਹੈ। ਉਥੇ ਹੀ ਸਟਾਰਸ ਹਾਲ ਹੀ ਵਿਚ 'ਖਤਰੋਂ ਕੇ ਖਿਲਾੜੀ 11' ਦੀ ਸ਼ੂਟਿੰਗ ਲਈ ਸਾਊਥ ਅਫਰੀਕਾ ਦੀ ਰਾਜਧਾਨੀ ਕੇਪਟਾਊਨ ਪਹੁੰਚੇ ਹਨ। ਉਥੇ ਹੀ ਸ਼ੋਅ ਦਾ ਪਹਿਲਾ ਐਲੀਮੀਨੇਸ਼ਨ ਵੀ ਹੋ ਗਿਆ ਹੈ। ਸਪਾਟਬੁਆਏ ਦੀ ਖਬਰ ਦੀ ਮੰਨੀਏ ਸ਼ੋਅ ਵਿਸ਼ਾਲ ਆਦਿੱਤਿਆ ਸਿੰਘ ਬਾਹਰ ਹੋ ਚੁੱਕੇ ਹਨ। ਸ਼ੋਅ ਦੇ ਕੰਟੇਸਟੈਂਟ ਵਿਚ ਜਿੱਤ ਨੂੰ ਲੈ ਕੇ ਸਖ਼ਤ ਟੱਕਰ ਦੇਖੀ ਜਾ ਸਕਦੀ ਹੈ। ਇਸ ਵਿਚਾਲੇ ਹੁਣ ਸ਼ੋਅ ਦੀ ਕੰਟੈਸਟੈਂਟ ਐਕਟ੍ਰੈਸ ਨਿੱਕੀ ਤੰਬੋਲੀ ਨੇ ਆਪਣੀ ਲੇਟੈਸਟ ਹਾਟ ਤਸਵੀਰ ਪੋਸਟ ਕੀਤੀ ਹੈ ਜੋ ਕਾਫੀ ਚਰਚਾ ਵਿਚ ਹੈ। ਤਸਵੀਰ ਵਿਚ ਨਿੱਕੀ ਦੇ ਕਾਤਿਲਾਨਾ ਅੰਦਾਜ਼ 'ਤੇ ਫੈਂਸ ਫਿਦਾ ਹੋ ਰਹੇ ਹਨ।ਨਿੱਕੀ ਤੰਬੋਲੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਆਪਣੀ ਲੇਟੈਸਟ ਐਂਡ ਬੋਲਡ ਫੋਟੋ ਸ਼ੇਅਰ ਕੀਤੀ ਹੈ। ਨਿੱਕੀ ਰੈੱਡ ਕਲਰ ਦੀ ਬਾਡੀਕਾਨ ਡ੍ਰੈਸ ਵਿਚ ਆਪਣੀ ਗਲੈਮਰਸ ਫੋਟੋਜ਼ ਸ਼ੇਅਰ ਕਰ ਕੇ ਕਾਫੀ ਸੁਰਖੀਆਂ ਖੱਟ ਰਹੀ ਹੈ। ਇਸ ਡ੍ਰੈਸ ਵਿਚ ਉਨ੍ਹਾਂ ਦਾ ਅੰਦਾਜ਼ ਦੇਖ ਕੇ ਫੈਂਸ ਦੀਵਾਨੇ ਹੋ ਰਹੇ ਹਨ। ਇਨ੍ਹਾਂ ਫੋਟੋਜ਼ ਦੇ ਨਾਲ ਨਿੱਕੀ ਨੇ ਕੈਪਸ਼ਨ ਵਿਚ ਲਿਖਿਆ, ਚਮਤਕਾਰ ਅਭਿਮਾਨੀ ਪ੍ਰਾਣੀ ਹੈ, ਜੋ ਲੋਕ ਵਿਸ਼ਵਾਸ ਨਹੀਂ ਕਰਦੇ, ਉਨ੍ਹਾਂ ਦੇ ਸਾਹਮਣੇ ਉਹ ਖੁਦ ਨੂੰ ਪ੍ਰਗਟ ਨਹੀਂ ਕਰਦੇ' ਨਿੱਕੀ ਦੀ ਇਸ ਪੋਸਟ ਅਤੇ ਫੋਟੋ 'ਤੇ ਫੈਂਸ ਕਾਫੀ ਲਾਈਕ ਅਤੇ ਕੁਮੈੰਟ ਕਰਦੇ ਹੋਏ ਉਨ੍ਹਾਂ ਦੀ ਤਾਰੀਫ ਕਰ ਰਹੇ ਹਨ। ਇਹ ਵੀ ਪੜ੍ਹੋ - 1 ਜੂਨ ਤੋਂ ਫ੍ਰੀ ਨਹੀਂ ਹੋਵੇਗੀ ਗੂਗਲ ਦੀ ਇਹ ਸਰਵਿਸ, ਖਰੀਦਣੀ ਪਵੇਗੀ ਸਪੇਸ ਹਾਲ ਹੀ ਵਿਚ ਨਿੱਕੀ ਨੇ ਕੇਪ ਟਾਊਨ ਤੋਂ ਆਪਣੀ ਕਾਫੀ ਬੋਲਡ ਤਸਵੀਰ ਪੋਸਟ ਕੀਤੀ ਸੀ। ਇਨ੍ਹਾਂ ਤਸਵੀਰਾਂ ਵਿਚ ਉਹ ਬਲੂ ਕਲਰ ਦੀ ਹਾਟ ਮੋਨੋਕਿਨੀ ਵਿਚ ਬੇਹੱਦ ਹੀ ਬੋਲਡ ਲੱਗ ਰਹੀ ਸੀ। ਉਥੇ ਹੀ ਉਹ ਸਮੁੰਦਰੀ ਕੰਢੇ ਬੇਹੱਦ ਹੀ ਸਿਜ਼ਲਿੰਗ ਪੋਜ਼ ਦਿੰਦੀ ਨਜ਼ਰ ਆ ਰਹੀ ਸੀ। ਉਨ੍ਹਾਂ ਨੇ ਆਪਣੀਆਂ ਇਨ੍ਹਾਂ ਤਸਵੀਰਾਂ ਨਾਲ ਫੈਂਸ ਨੂੰ ਦੀਵਾਨਾ ਬਣਾਉਣ ਵਿਚ ਕੋਈ ਕਸਰ ਨਹੀਂ ਛੱਡਿਆ ਸੀ। ਉਥੇ ਹੀ ਨਿੱਕੀ ਪਹਿਲਾਂ ਵੀ ਬਿਗ ਬੌਸ ਵਿਚ ਆਪਣੇ ਸਟਾਈਲ ਅਤੇ ਫੈਸ਼ਨ ਸੈਂਸ ਨਾਲ ਲੋਕਾਂ ਦਾ ਦਿਲ ਜਿੱਤ ਚੁੱਕੀ ਹੈ। ਇਹ ਵੀ ਪੜ੍ਹੋ - ਅਸੀਮ ਰਿਆਜ਼ ਦੀ ਮਾਂ ਨੂੰ ਮਿਲਣ ਪਹੁੰਚੀ ਹਿਮਾਂਸ਼ੀ ਖੁਰਾਣਾ, ਪਰਿਵਾਰ ਨਾਲ ਤਸਵੀਰਾਂ ਆਈਆਂ ਸਾਹਮਣੇ ਤੁਹਾਨੂੰ ਦੱਸ ਦਈਏ ਕਿ 'ਖਤਰੋਂ ਕੇ ਖਿਲਾੜੀ 11' ਵਿਚ ਰਾਹੁਲ ਵੈਧ, ਸ਼ਵੇਤਾ ਤਿਵਾਰੀ, ਅਰਜੁਨ ਬਿਜਲਾਨੀ, ਦਿਵਯਾਂਕਾ ਤ੍ਰਿਪਾਠੀ, ਸਨਾ ਮਕਬੂਲ, ਵਿਸ਼ਾਲ ਆਦਿੱਤਿਆ ਸਿੰਘ, ਅਭਿਨਵ ਸ਼ੁਕਲਾ, ਆਸਥਾ ਗਿੱਲ, ਮਹਿਕ ਚਹਿਲ ਅਤੇ ਨਿੱਕੀ ਤੰਬੋਲੀ ਵਰਗੇ ਸੈਲੀਬ੍ਰਿਟੀਜ਼ ਬਤੌਰ ਕੰਟੈਸਟੈਂਟ ਨਜ਼ਰ ਆ ਰਹੇ ਹਨ। ਕੇਪਟਾਊਨ ਤੋਂ ਕੰਟੈਸਟੈਂਟ ਦੀਆਂ ਵੀ ਲਗਾਤਾਰ ਸਾਹਮਣੇ ਆ ਰਹੀ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਸ ਵੀ ਹੋ ਰਹੀ ਹੈ। ਨੋਟ-ਤੁਹਾਨੂੰ ਇਹ ਖਬਰ ਕਿਹੋ ਜਿਹੀ ਲੱਗੀ ਸਾਨੂੰ ਕੁਮੈਂਟ ਬਾਕਸ ਵਿਚ ਜ਼ਰੂਰ ਦੱਸੋ।  ...

asim riyaxz

ਜੰਮੂ ਕਸ਼ਮੀਰ: ਪੰਜਾਬ ਦੀ ਮਸ਼ਹੂਰ ਮਾਡਲ ਅਤੇ ਗਾਇਕਾ ਹਿਮਾਂਸ਼ੀ ਖੁਰਾਣਾ ਅਕਸਰ ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚਰਚਾ ਵਿਚ ਰਹਿੰਦੀ ਹੈ। ਹਾਲ ਹੀ ਵਿਚ ਹਿਮਾਂਸ਼ੀ ਖੁਰਾਣਾ ਅਤੇ ਅਸੀਮ ਰਿਆਜ਼ ਈਦ ਦੇ ਮੌਕੇ 'ਤੇ ਇੱਕ ਵਾਰ ਫਿਰ ਇਕੱਠੇ ਨਜ਼ਰ ਆਏ ਹਨ। ਦੋਵਾਂ ਦੇ ਪਿਆਰ ਦੀ ਸ਼ੁਰੂਵਾਤ ਬਿੱਗ ਬੌਸ ਵਿਚ ਹੋਈ ਸੀ।  ਅਸੀਮ ਨੇ ਈਦ 'ਤੇ ਆਪਣੇ ਇੰਸਟਾਗ੍ਰਾਮ ਅਕਾਊਂਟ ਦੀ ਸਟੋਰੀ 'ਤੇ ਹਿਮਾਂਸ਼ੀ ਨਾਲ ਕੁਝ ਫੋਟੋਆਂ ਸ਼ੇਅਰ ਕੀਤੀਆਂ ਹਨ।  ਫੋਟੋ ਵਿੱਚ ਦੋਵੇਂ ਬਹੁਤ ਖੁਸ਼ ਨਜ਼ਰ ਆ ਰਹੇ ਹਨ। ਜਿਥੇ ਅਸੀਮ ਨੀਲੀ ਕਮੀਜ਼ ਅਤੇ ਨੀਲੀ ਜੀਨਜ਼ ਵਿੱਚ ਨਜ਼ਰ ਆਏ, ਹਿਮਾਂਸ਼ੀ ਇਨ੍ਹਾਂ ਫੋਟੋਆਂ ਵਿੱਚ ਹਰੇ ਰੰਗ ਦੇ ਸੂਟ ਵਿੱਚ ਦਿਖਾਈ ਦਿੱਤੀ। ਹਿਮਾਂਸ਼ੀ ਹਰੇ ਰੰਗ ਦੇ ਸੂਟ 'ਚ ਖੂਬਸੂਰਤ ਲੱਗ ਰਹੀ ਸੀ। ਇਕ ਫੋਟੋ 'ਚ ਹਿਮਾਂਸ਼ੀ ਆਸੀਮ ਦੇ ਪਰਿਵਾਰ ਨਾਲ ਵੀ ਪੋਜ਼ ਦਿੰਦੀ ਦਿਖਾਈ ਦੇ ਰਹੀ ਹੈ। ਅਕਸਰ ਦੋਨਾਂ ਨੂੰ ਇੱਕਠੇ ਇਕ ਦੂਜੇ ਦੀ ਫੈਮਿਲੀ ਨਾਲ ਵੇਖਿਆ ਜਾਂਦਾ ਹੈ ਅਤੇ ਹਾਲ ਹੀ ਦੇ ਵਿਚ ਹਿਮਾਂਸ਼ੀ ਖੁਰਾਣਾ ਅਤੇ ਅਸੀਮ ਰਿਆਜ਼ ਦੇ ਘਰ ਉਹਨਾਂ ਦੀ ਫੈਮਲੀ ਨਾਲ ਟਾਇਮ ਬਿਤਾਉਦੇ ਹੋਏ ਸੋਸ਼ਲ ਮੀਡਿਆ ਤੇ ਖੂਬ ਤਸਵੀਰਾਂ ਪੋਸਟ ਕਰ ਰਹੀਆਂ ਹੈ। 

amitabh bachna

ਮੁੰਬਈ: ਦੇਸ਼ ਦੇ ਵੱਖ ਵੱਖ ਸੂਬਿਆਂ ਵਿਚ ਕੋਰੋਨਾ ਵੈਕਸੀਨ ਲਗਾਈ ਜਾ ਰਹੀ ਹੈ। ਪੂਰੇ ਦੇਸ਼ 'ਚ ਵੈਕਸੀਨੇਸ਼ਨ ਦਾ ਸਿਲਸਿਲਾ ਜਾਰੀ ਹੈ।ਇਸ ਦੇ ਚਲਦੇ ਬਾਲੀਵੁੱਡ ਸਿਤਾਰੇ ਵੀ ਵੈਕਸੀਨ ਲਗਵਾ ਕੇ ਲੋਕਾਂ ਨੂੰ ਪ੍ਰੇਰਿਤ ਕਰ ਰਹੇ ਹਨ।  ਇਸ ਵਿਚਕਾਰ ਅੱਜ ਬਾਲੀਵੁੱਡ ਐਕਟਰ ਅਮਿਤਾਭ ਬੱਚਨ ਨੇ ਕੋਵਿਡ ਵੈਕਸੀਨ ਦੀ ਦੂਸਰੀ ਡੋਜ਼ ਵੀ ਲੈ ਲਈ ਹੈ।  https://www.instagram.com/p/CO6MmQTBsEN/?igshid=1c7dijvqejxkf   ਬੀਤੇ ਦਿਨੀ ਈਦ ਮੌਕੇ ਸਲਮਾਨ ਨੇ ਭਰਾ ਸੋਹਿਲਾ ਖ਼ਾਨ ਨਾਲ ਜਾ ਕੇ ਕੋਰੋਨਾ ਵੈਕਸੀਨ ਦਾ ਦੂਸਰਾ ਟੀਕਾ ਲਵਾਇਆ ਸੀ। ਹੁਣ ਅਮਿਤਾਭ ਨੇ ਵੀ ਕੋਵਿਡ ਦੀ ਵੈਕਸੀਨੇਸ਼ਨ ਪੂਰੀ ਕਰ ਲਈ ਹੈ। ਦੱਸ ਦੇਇਏ ਕਿ ਅਮਿਤਾਭ ਨੇ ਕੋਵਿਡ ਦੀ ਵੈਕਸੀਨ ਅਜੇ ਤਕ ਨਹੀਂ ਲਵਾਈ ਪਰ 1 ਅਪ੍ਰੈਲ ਨੂੰ ਹੀ ਅਮਿਤਾਭ ਨੇ ਕੋਰੋਨਾ ਦੀ ਪਹਿਲੀ ਡੋਜ਼ ਲਵਾ ਲਈ ਸੀ।...

actor sahil chadha and his wife

ਮੁੰਬਈ: ਕਈ ਫਿਲਮਾਂ ’ਚ ਕੰਮ ਚੁੱਕੇ ਅਦਾਕਾਰ ਸਾਹਿਲ ਚੱਢਾ ਅਤੇ ਉਨ੍ਹਾਂ ਦੀ ਪਤਨੀ ਦਾ ਪ੍ਰਮਿਲਾ ਦਾ ਐਂਬੂਲੈਂਸ ਨਾਲ ਐਕਸਸੀਡੈਂਟ ਹੋ ਗਿਆ। ਦੱਸ ਦੇਈਏ ਕਿ ਸਾਹਿਲ ਚੱਢਾ ਤੇ ਉਨ੍ਹਾਂ ਦੀ ਪਤਨੀ ਪ੍ਰਮਿਲਾ ਦਾ ਅਪ੍ਰੈਲ ’ਚ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਸਨ। ਉਹ ਪਿਛਲੇ 20 ਦਿਨਾਂ ਤੋਂ ਹੋਮ ਕੁਆਰੰਟਾਈਨ ’ਚ ਸੀ। ਹੁਣ ਜਦ ਉਹ ਕੋਰੋਨਾ ਤੋਂ ਠੀਕ ਹੋ ਗਏ ਤਾਂ 12 ਮਈ ਨੂੰ ਮੁੰਬਈ ਦੇ ਜੇਵਿਅਰ ਕਾਲਜ ਦੇ ਕੋਲ ਸਾਹਿਲ ਤੇ ਪ੍ਰਮਿਲਾ ਆਪਣੀ ਕਾਰ ’ਚ ਵਾਪਸ ਆ ਰਹੇ ਸੀ। ਉਨ੍ਹਾਂ ਦੀ ਗੱਡੀ ਨਾਲ 200 ਮੀਟਰ ਦੂਰ ਤੋਂ ਉਨ੍ਹਾਂ ਨੂੰ ਇਕ ਐਂਬੂਲੈਂਸ ਨੇ ਟੱਕਰ ਮਾਰ ਦਿੱਤੀ ਤੇ ਜਿਸ ਨਾਲ ਉਹ ਜਖ਼ਮੀ ਹੋ ਗਏ।  ਇਸ ਹਾਦਸੇ 'ਚ ਸਾਹਿਲ ਦੀ ਪਤਨੀ ਪ੍ਰਮਿਲਾ ਦੇ ਪੈਰ ’ਚ ਦੋ ਫੈਕਚਰ ਆਏ ਹਨ। ਸਾਹਿਲ ਐਂਬੂਲੈਂਸ ਦੇ ਨਾਲ 2 ਫੁੱਟ ਤਕ ਘੜੀਸਦੇ ਚਲੇ ਗਏ। ਇਸ ਦੇ ਚੱਲਦੇ ਉਨ੍ਹਾਂ ਦੇ ਪੇਟ ਤੇ ਲੱਤਾਂ ’ਤੇ ਸੱਟਾਂ ਲੱਗੀਆਂ ਉਨ੍ਹਾਂ ਨੇ ਮੁੰਬਈ ਦੇ ਹਸਪਤਾਲ ’ਚ ਐਡਮਿਟ ਕੀਤਾ ਗਿਆ। 

kulwinder billa song

ਚੰਡੀਗੜ੍ਹ: ਦੇਸ਼ ਭਰ ਵਿਚ ਕੋਰੋਨਾ ਕਰਕੇ ਹਾਲਾਤ ਬੇਕਾਬੂ ਹੋ ਗਏ ਹਨ। ਕੋਰੋਨਾ ਕਾਲ ਵਿਚਕਾਰ ਅੱਜ ਪੰਜਾਬੀ ਗਾਇਕ ਕੁਲਵਿੰਦਰ ਬਿੱਲਾ ਨਵਾਂ ਧਾਰਮਿਕ ਗੀਤ 'ਬੋਲ ਵਾਹਿਗੁਰੂ' ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ। ਇਸ ਗੀਤ ਨੂੰ ਯੂਟਿਊਬ 'ਤੇ ਪ੍ਰਸ਼ੰਸਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ। https://www.instagram.com/p/COzHnLKLXxZ/?igshid=lwrl1xdjljaq ਇਸ ਧਾਰਮਿਕ ਗੀਤ ਵੀਡੀਓ ਵਿੱਚ ਪੰਜਾਬੀ ਇੰਡਸਟਰੀ ਦੇ ਕਈ ਵੱਡੇ ਕਲਾਕਾਰ ਨਜ਼ਰ ਆ ਰਹੇ ਹਨ। ਇਸ ਗੀਤ ਵਿੱਚ ਮੁੱਖ ਤੌਰ 'ਤੇ ਕੁਲਵਿੰਦਰ ਬਿੱਲਾ ਅਤੇ ਜਪੁਜੀ ਖਹਿਰਾ ਹਨ। ਕੁਲਵਿੰਦਰ ਬਿੱਲਾ ਦਾ ਇਹ ਧਾਕਮਿਕ ਗੀਤ ਕੋਰੋਨਾ ਕਾਲ ਵਿਚ ਹੌਸਲੇ ਬੁਲੰਦ ਕਰੇਗਾ। ਦੱਸ ਦੇਈਏ ਕਿ ਇਹ ਧਾਰਮਿਕ ਗੀਤ 19 ਮਈ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਗੀਤ ਦੇ ਟੀਜ਼ਰ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।...

jaqline

ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਭਿਆਨਕ ਰੂਪ ਵਿਚਾਲੇ ਬਾਲੀਵੁੱਡ ਸੈਲੇਬਸ ਲਗਾਤਾਰ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕੇ ਲੋਕਾਂ ਦਾ ਹੌਸਲਾ ਵਧਾ ਰਹੇ ਹਨ ਅਤੇ ਆਪਣੇ ਲਾਗੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰ ਰਹੇ ਹਨ। ਇਸ ਦੌਰਾਨ ਜੈਕਲੀਨ ਫਰਾਨਾਂਡਿਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਤਸਵੀਰ ਦੇ ਨਾਲ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਆਪਣੇ ਫੈਂਸ ਨੂੰ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰ ਰਹੀ ਹੈ। ਇਸ ਤਸਵੀਰ ਵਿਚ ਐਕਟ੍ਰੇਸ ਬਲੂ ਕਲਰ ਦੀ ਟੀ-ਸ਼ਰਟ ਅਤੇ ਜੀਨ ਪਹਿਨੇ ਇਕ ਸ਼ੀਸ਼ੇ ਕੋਲ ਬੈਠੀ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਇਸ ਪੋਸਟ ਨੂੰ ਇਸਟਾਗ੍ਰਾਮ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪੋਸਟ ਨੂੰ ਹੁਣ ਤੱਕ 7 ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਕੇ ਉਨ੍ਹਾਂ ਨੇ ਕੈਪਸ਼ਨ ਲਿਖੀ, ਮਜ਼ਬੂਤ ਰਹੋ, ਸੁਰੱਖਿਅਤ ਰਹੋ, ਸਿਹਤਮੰਦ ਰਹੋ, ਜਿੰਨਾ ਹੋ ਸਕੇ ਦੂਜਿਆਂ ਦੀ ਮਦਦ ਕਰੋ। ਹਮੇਸ਼ਾ ਪਿਆਰ ਅਤੇ ਹਮਦਰਦੀ ਵਿਖਾਓ। ਅਸੀਂ ਸਾਰੇ ਆਪੋ-ਆਪਣੇ ਤਰੀਕਿਆਂ ਨਾਲ ਮਹਾਮਾਰੀ ਨਾਲ ਲੜ ਰਹੇ ਹਾਂ। ਉਨ੍ਹਾਂ ਨੇ ਅੱਗੇ ਲਿਖਿਆ ਆਓ ਅਸੀਂ ਸਾਰਿਆਂ ਦੇ ਨਾਲ ਹਮਦਰਦੀ ਅਤੇ ਸਮਝਦਾਰੀ ਰੱਖੀਏ। ਦਇਆ ਦੀਆਂ ਆਪਣੀਆਂ ਕਹਾਣੀਆਂ ਨੂੰ ਸਾਡੇ ਨਾਲ ਸ਼ੇਅਰ ਕਰਦੇ ਰਹੋ ਅਤੇ ਸਾਡੀ ਪਿਆਰ, ਏਕਤਾ ਵਰਗੇ ਸ਼ਬਦਾਂ ਨੂੰ ਫੈਲਾਉਣ ਵਿਚ ਮਦਦ ਕਰੋ।ਦੱਸ ਦਈਏ ਕਿ ਹਾਲ ਹੀ ਵਿਚ ਉਨ੍ਹਾਂ ਨੇ ਇਸ ਮੁਸ਼ਕਲ ਦੌਰ ਵਿਚ ਲੋਕਾਂ ਦੀ ਮਦਦ ਲਈ ਯੋਲੋ ਨਾਂ ਦੇ ਇਕ ਫਾਉਂਡੇਸ਼ਨ ਦੀ ਸਥਾਪਨਾ ਕੀਤੀ ਸੀ। ਫਾਊਂਡੇਸ਼ਨ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ਸਾਡਾ ਇਹ ਇਕ ਜੀਵਨ ਹੈ, ਜੋ ਕੁਝ ਵੀ ਅਸੀਂ ਕਰ ਸਕਦੇ ਹਾਂ ਉਸ ਨੂੰ ਇਸ ਦੁਨੀਆ ਵਿਚ ਕਰਨ ਲਈ ਕਰੀਏ। ਮੈਨੂੰ ਯੋਲੋ ਫਾਊਂਡੇਸ਼ਨ ਦੇ ਲਾਂਚ ਦਾ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ। ਦਇਆ ਭਾਵ ਦੀਆਂ ਕਹਾਣੀਆਂ ਬਣਾਉਣ ਅਤੇ ਸ਼ੇਅਰ ਕਰਨ ਲਈ ਇਕ ਪਹਿਲ।ਉਨ੍ਹਾਂ ਨੇ ਅੱਗੇ ਲਿਖਿਆ, ਇਸ ਚੁਣੌਤੀਪੂਰਣ ਸਮੇਂ ਵਿਚ ਯੋਲੋ ਫਾਉਂਡੇਸ਼ਨ ਕਈ ਐੱਨ.ਜੀ.ਓ. ਦੇ ਨਾਲ ਮਿਲ ਕੇ ਕੰਮ ਕਰਨਗੇ। ਇਹ ਜਾਨਣ ਲਈ ਤੁਸੀਂ ਯੋਗਦਾਨ ਦੇ ਸਕਦੇ ਹੋ ਅਤੇ ਆਪਣੇ ਨੇੜਲੇ ਜੀਵਨ ਵਿਚ ਬਦਲਾਅ ਲਿਆ ਸਕਦੇ ਹੋ।

kailash kher

ਮੁੰਬਈ (ਇੰਟ.)- ਕੋਰੋਨਾ ਦੀ ਦੂਜੀ ਵੇਵ ਨਾਲ ਪੂਰਾ ਦੇਸ਼ ਸਹਿਮ ਗਿਆ ਹੈ। ਹਸਪਤਾਲਾਂ ਵਿਚ ਲਗਾਤਾਰ ਭੀੜ ਅਤੇ ਸਹੂਲਤਾਂ ਦੀ ਘਾਟ ਨੇ ਹਾਲਾਤ ਨੂੰ ਹੋਰ ਵੀ ਚਿੰਤਾਜਨਤਕ ਬਣਾ ਦਿੱਤਾ ਹੈ। ਅਜਿਹੇ ਵਿਚ ਦੇਸ਼ ਦੀ ਇਕਜੁੱਟਤਾ ਵੀ ਸਾਫ ਨਜ਼ਰ ਆ ਰਹੀ ਹੈ। ਹਰ ਕੋਈ ਇਕ ਦੂਜੇ ਦੀ ਮਦਦ ਵਿਚ ਲੱਗਾ ਹੈ। ਕਈ ਬਾਲੀਵੁੱਡ ਅਤੇ ਟੀ.ਵੀ. ਸੈਲੀਬ੍ਰਿਟੀ ਵੀ ਅੱਗੇ ਵਧ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਅਜਿਹੇ ਵਿਚ ਮਿਊਜ਼ਿਕ ਇੰਡਸਟਰੀ ਵੀ ਹੁਣ ਸਾਹਮਣੇ ਆਈ ਹੈ।ਮਸ਼ਹੂਰ ਗਾਇਕ ਕੈਲਾਸ਼ਖੇਰ ਨੇ ਆਪਣੀ ਫਾਊਂਡੇਸ਼ਨ ਦੇ ਨਾਲ ਆਈ.ਐੱਮ. ਆਕਸੀਜਨ ਮੈਨ ਨਾਮਕ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਵਿਚ ਕੈਲਾਸ਼ ਇਸਕਾਨ ਕੋਵਿਡ ਸੈਂਟਰ ਨਾਲ ਜੁੜ ਕੇ ਇਕ ਲਾਈਵ ਇਵੈਂਟ ਕਰਨ ਜਾ ਰਹੇ ਹਨ। ਜਿਸ ਵਿਚ ਬਾਲੀਵੁੱਡ ਇੰਡਸਟਰੀ ਦੇ ਕਈ ਧਾਕੜ ਗਾਇਕ ਦਿਲੇਰ ਮਹਿੰਦੀ, ਸ਼ੰਕਰ ਮਹਾਦੇਵਨ, ਸੋਨੂੰ ਨਿਗਮ, ਸ਼ਾਨ, ਮੀਕਾ ਸਿੰਘ, ਮਨੋਜ ਮੁੰਤਸ਼ਿਰ ਸਮੇਤ ਹੇਮਾ ਮਾਲਿਨੀ, ਸੁਨੀਲ ਗ੍ਰੋਵਰ, ਬੋਮਨ ਈਰਾਨੀ, ਵਿਵੇਕ ਓਬਰਾਏ ਅਤੇ ਰਾਜੂ ਸ਼੍ਰੀਵਾਸਤਵ ਵਰਗੇ ਕਈ ਵੱਡੇ ਨਾਂ ਲਾਈਵ ਜੁੜਣਗੇ।ਕੈਲਾਸ਼ ਇਸ ਪਹਿਲ 'ਤੇ ਗੱਲਬਾਤ ਕਰਦੇ ਹੋਏ ਕਹਿੰਦੇ ਹਨ, ਸਾਡੀ ਪਹਿਲ ਹੈ ਕਿ ਲੋੜਵੰਦ ਲੋਕਾਂ ਦੀ ਮਦਦ ਕਰਨੀ ਹੈ, ਅਸੀਂ ਇਸ ਦੌਰਾਨ ਦੋ ਹਜ਼ਾਰ ਬੈੱਡ ਦਾ ਅਰੇਂਜਮੈਂਟ ਕੀਤਾ ਹੈ। ਇਸ ਵਿਚ ਇੰਡਸਟ੍ਰੀ ਦੇ ਕਈ ਕਲਾਕਾਰਾਂ ਨੂੰ ਜੋੜਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਸਾਰਿਆਂ ਨੂੰ ਪਰਸਨਲੀ ਰਿਕਵੈਂਸਟ ਕੀਤੀ ਹੈ ਅਤੇ ਸਾਰਿਆਂ ਨੇ ਹਾਮੀ ਭਰ ਦਿੱਤੀ ਹੈ। ਮੈਂ ਇਨ੍ਹਾਂ ਦਾ ਅਹਿਸਾਨਮੰਦ ਹਾਂ।ਅਸੀਂ ਸਾਰੇ ਸੋਸ਼ਲ ਮੀਡੀਆ 'ਤੇ ਅਪੀਲ ਕਰ ਰਹੇ ਹਾਂ ਕਿ ਉਹ ਇਸ ਇਵੈਂਟ ਦਾ ਹਿੱਸਾ ਬਣਨ। ਪਹਿਲੀ ਵਾਰ ਇੰਨੇ ਸੈਲੀਬ੍ਰਿਟੀ ਇਕੱਠੇ ਸੋਸ਼ਲ ਮੀਡੀਆ 'ਤੇ ਜੁੜਣਗੇ। ਬਿਲਕੁਲ ਮਹਾਕੁੰਭ ਵਰਗਾ ਨਜ਼ਾਰਾ ਹੋਵੇਗਾ। ਇਸ ਦੇ ਨਾਲ ਹੀ ਮੈਂ 25 ਲੱਖ ਦਾ ਡੋਨੇਸ਼ਨ ਵੀ ਦਿੱਤਾ ਹੈ ਅਤੇ ਚਾਹੁੰਦਾ ਹਾਂ ਕਿ ਕੋਈ ਆਪਣੇ ਵਲੋਂ ਮਦਦ ਕਰੇ ਕਿਉਂਕਿ ਦੇਸ਼ ਨੂੰ ਸਾਡੀ ਲੋੜ ਹੈ। ਦੱਸ ਦਈਏ ਕਿ ਇਹ ਵਰਚੁਅਲ ਇਵੈਂਟ 16 ਮਈ ਦੀ ਸ਼ਾਮ ਸੋਸ਼ਲ ਮੀਡੀਆ 'ਤੇ ਆਯੋਜਿਤ ਕੀਤਾ ਜਾਵੇਗਾ। ਇਥੇ ਫੈਂਸ ਆਪਣੇ ਪਸੰਦੀਦਾ ਗਾਇਕ ਨੂੰ ਲਾਈਵ ਗਾਉਂਦੇ ਹੋਏ ਸੁਣ ਸਕਣਗੇ। ਉਥੇ ਹੀ ਰਾਜੂ ਸ਼੍ਰੀਵਾਸਤਵ ਅਤੇ ਸੁਨੀਲ ਗ੍ਰੋਵਰ ਵਰਗੇ ਕਲਾਕਾਰ ਆਪਣੀ ਕੌਮਿਕ ਅੰਦਾਜ਼ ਨਾਲ ਫੈਂਸ ਦਾ ਮਨੋਰੰਜਨ ਵੀ ਕਰਣਗੇ।

untitled design 63

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚਾਲੇ ਗੰਗਾ ਨਦੀ ਵਿਚ ਹਰ ਦਿਨ ਕਈ ਲਾਸ਼ਾਂ ਮਿਲਣ ਨਾਲ ਤਰਥੱਲੀ ਮਚੀ ਹੋਈ ਹੈ। ਬੀਤੇ ਕੁਝ ਦਿਨਾਂ ਵਿਚ ਬਕਸਰ ਅਤੇ ਗਾਜ਼ੀਪੁਰ ਦੇ ਆਸ-ਪਾਸ ਗੰਗਾ ਵਿਚ ਕਈ ਲਾਸ਼ਾਂ ਮਿਲੀਆਂ ਹਨ। ਇਸ ਮਾਮਲੇ ਨੇ ਉਸ ਸਮੇਂ ਕਾਫੀ ਤੂਲ ਫੜ ਲਿਆ ਜਦੋਂ ਪਟਨਾ ਹਾਈਕੋਰਟ ਤੋਂ ਇਲਾਵਾ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਨੋਟਿਸ ਲਿਆ ਹੈ। ਉਥੇ ਹੀ ਗੰਗਾ ਵਿਚ ਲਗਾਤਾਰ ਮਿਲ ਰਹੀਆਂ ਮਨੁੱਖੀ ਲਾਸ਼ਾਂ ਨੂੰ ਲੈ ਕੇ ਬਾਲੀਵੁੱਡ ਸਿਤਾਰਿਆਂ ਨੇ ਵੀ ਹੈਰਾਨੀ ਜਤਾਈ ਹੈ। ਨਾਲ ਹੀ ਇਸ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ। ਬੁੱਧਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਫਰਹਾਨ ਅਖਤਰ ਨੇ ਗੰਗਾ ਵਿਚ ਮਿਲ ਰਹੀਆਂ ਲਾਸ਼ਾਂ ਨੂੰ ਲੈ ਕੇ ਵਿਵਸਥਾ ਨੂੰ ਜ਼ਿੰਮੇਵਾਰ ਦੱਸਿਆ ਹੈ। ਫਰਹਾਨ ਅਖਤਰ ਨੇ ਟਵਿੱਟਰ 'ਤੇ ਲਿਖਿਆ ਨਦੀਆਂ ਵਿਚ ਰੁੜ ਰਹੀਆਂ ਲਾਸ਼ਾਂ ਦੇ ਆਉਣ ਅਤੇ ਕੰਢੇ 'ਤੇ ਲੱਗਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਇਹ ਯਕੀਨੀ ਤੌਰ 'ਤੇ ਦਿਲ ਤੋੜ ਦੇਣ ਵਾਲੀ ਹੈ। ਇਕ ਨਾ ਇਕ ਦਿਨ ਵਾਇਰਸ ਜ਼ਰੂਰ ਹਾਰੇਗਾ ਪਰ ਇਸ ਤਰ੍ਹਾਂ ਦੀਆਂ ਖਾਮੀਆਂ, ਪਰ ਇਸ ਤਰ੍ਹਾਂ ਦੀਆਂ ਖਾਮੀਆਂ ਲਈ ਸਿਸਟਮ ਵਿਚ ਜਵਾਬਦੇਹੀ ਤੈਅ ਹੋਣੀ ਹੀ ਚਾਹੀਦੀ ਹੈ।ਉਥੇ ਹੀ ਅਭਿਨੇਤਰੀ ਪਰਿਣੀਤੀ ਚੋਪੜਾ ਨੇ ਵੀ ਗੰਗਾ ਵਿਚ ਮਿਲ ਰਹੀਆਂ ਲੋਕਾਂ ਦੀਆਂ ਲਾਸ਼ਾਂ ਨੂੰ ਲੈ ਕੇ ਦੁੱਖ ਜਤਾਇਆ ਹੈ। ਉਨ੍ਹਾਂ ਟਵੀਟ ਕੀਤਾ ਕਿ ਇਸ ਮਹਾਮਾਰੀ ਨੇ ਇਨਸਾਨੀਅਤ ਦਾ ਸਭ ਤੋਂ ਖਰਾਬ ਚਿਹਰਾ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਉਹ ਜੋ ਲਾਸ਼ਾਂ ਤੈਰ ਰਹੀਆਂ ਹਨ, ਉਹ ਕਦੇ ਜੀਉਂਦੇ ਸਨ, ਉਹ ਕਿਸੇ ਦੀ ਮਾਂ, ਧੀ, ਪਿਤਾ ਜਾਂ ਪੁੱਤ ਸਨ। ਜੇਕਰ ਤੁਹਾਡੀ ਲਾਸ਼ ਨਦੀ ਕੰਢੇ ਮਿਲਦੀ ਜਾਂ ਤੁਸੀਂ ਆਪਣੀ ਮਾਂ ਦੀ ਲਾਸ਼ ਨਦੀ 'ਤੇ ਤੈਰਦੀ ਵੇਖਦੇ ਤਾਂ ਕਿਹੋ ਜਿਹਾ ਲੱਗਦਾ? ਸੋਚ ਵੀ ਨਹੀਂ ਸਕਦੇ.. ਹੈਵਾਨ'। ਉਥੇ ਹੀ ਅਭਿਨੇਤਰੀ ਉਰਮਿਲਾ ਮਾਤੋਂਡਕਰ ਨੇ ਵੀ ਇਸ ਘਟਨਾ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ, ਸ਼ੱਕੀ ਕੋਵਿਡ ਦੇ 100 ਤੋਂ ਜ਼ਿਆਦਾ ਲਾਸ਼ਾਂ ਨੂੰ ਗੰਗਾ ਵਿਚ ਵਹਾ ਦਿੱਤਾ ਗਿਆ। ਵਿਸ਼ਵਾਸ ਤੋਂ ਪਰੇ..। ਅਭਿਨੇਤਾ ਜਾਵੇਦ ਜਾਫਰੀ ਨੇ ਵੀ ਟਵਿੱਟਰ 'ਤੇ ਇਕ ਖਬਰ ਸ਼ੇਅਰ ਕਰ ਕੇ ਲਿਖਿਆ, ਇਹ ਦੁੱਖ ਦੇਣ ਵਾਲੀ ਅਤੇ ਭਿਆਨਕ ਹੈ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਵੀ ਕਈ ਸਿਤਾਰਿਆਂ ਨੇ ਗੰਗਾ ਵਿਚ ਮਿਲ ਰਹੀਆਂ ਲਾਸ਼ਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।ਤੁਹਾਨੂੰ ਦੱਸ ਦਈਏ ਕਿ ਬਿਹਾਰ ਸੂਬੇ ਦੇ ਬਕਸਰ ਤੋਂ ਲੱਗੇ ਯੂ.ਪੀ. ਦੇ ਬਲੀਆ, ਗਾਜ਼ੀਪੁਰ, ਹਮੀਰਪੁਰ ਵਿਚ ਗੰਗਾ ਦੇ ਕੰਢੇ ਮਿਲੇ 70 ਤੋਂ ਜ਼ਿਆਦਾ ਲਾਸ਼ਾਂ ਤੋਂ ਇਲਾਵਾ ਲਗਾਤਾਰ ਹੋਰ ਲਾਸ਼ਾਂ ਦੇ ਮਿਲਣ ਦਾ ਸਿਲਸਿਲਾ ਜਾਰੀ ਹੈ। ਇਕੱਠਿਆਂ ਵੱਡੀ ਗਿਣਤੀ ਵਿਚ ਲਾਸ਼ਾਂ ਨੂੰ ਦੇਖੇ ਜਾਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਜੇ.ਸੀ.ਬੀ. ਨਾਲ ਟੋਏ ਪੁਟਵਾ ਕੇ ਸਾਰੀਆਂ ਲਾਸ਼ਾਂ ਨੂੰ ਦਫਨਾ ਦਿੱਤਾ ਸੀ। ਇਸ ਤੋਂ ਪਹਿਲਾਂ ਕਈ ਲਾਸ਼ਾਂ ਦਾ ਕੋਵਿਡ ਟੈਸਟ ਕਰਨ ਲਈ ਸੈਂਪਲ ਲਿਆ ਗਿਆ। ਬਕਸਰ ਜ਼ਿਲੇ ਦੇ ਸਿਹਤ ਵਿਭਾਗ ਨੇ ਕਈ ਲਾਸ਼ਾਂ ਦਾ ਪ੍ਰਸ਼ਾਸਨ ਦੀ ਅਪੀਲ 'ਤੇ ਪੋਸਟਮਾਰਟਮ ਵੀ ਕਰਵਾਇਆ ਸੀ।

untitled design 57

ਨਵੀਂ ਦਿੱਲੀ- ਟਵਿੰਕਲ ਖੰਨਾ ਨੇ ਗੁਆਂਢੀ ਰਿਤਿਕ ਰੌਸ਼ਨ ਵਲੋਂ ਕੋਰੋਨਾ ਵਾਇਰਸ ਦੌਰਾਨ ਦਿੱਤੇ ਸਹਿਯੋਗ ਲਈ ਪ੍ਰਸ਼ੰਸਾ ਕੀਤੀ ਹੈ। ਟਵਿੰਕਲ ਖੰਨਾ ਨੇ ਰਿਤਿਕ ਰੋਸ਼ਨ ਦੀ ਸੋਸ਼ਲ ਮੀਡੀਆ 'ਤੇ ਇਕ ਫੋਟੋ ਸ਼ੇਅਰ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਲਿਖਿਆ, ਅੱਗੇ ਵੱਧ ਕੇ ਗੁਆਂਢੀ ਦੀ ਸਹਾਇਤਾ ਕਰੋ। ਕੋਰੋਨਾ ਮਹਾਮਾਰੀ ਵਿਚ ਕਈ ਤਰ੍ਹਾਂ ਨਾਲ ਮੇਰਾ ਗੁਆਂਢੀ ਸਹਾਇਤਾ ਕਰ ਰਿਹਾ ਹੈ। ਰਿਤਿਕ ਰੋਸ਼ਨ ਲਈ ਜ਼ੋਰਦਾਰ ਤਾੜੀਆਂ। ਟਵਿੰਕਲ ਖੰਨਾ ਨੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਕਿ ਰਿਤਿਕ ਰੌਸ਼ਨ ਕਿਵੇਂ ਸਹਾਇਤਾ ਕਰ ਰਹੇ ਹਨ। ਹਾਲ ਹੀ ਵਿਚ ਰਿਤਿਕ ਰੌਸ਼ਨ ਅਮਰੀਕਾ ਅਤੇ ਹਾਲੀਵੁੱਡ ਦੇ ਅਭਿਨੇਤਾਵਾਂ ਨਾਲ ਮਿਲ ਕੇ ਭਾਰਤ ਦੀ ਕੋਰੋਨਾ ਵਾਇਰਸ ਨਾਲ ਲੜਾਈ ਵਿਚ ਸਹਾਇਤਾ ਕਰਨ ਲਈ ਇਕ ਮੁਹਿੰਮ ਵਿਚ ਜੁੜੇ ਸਨ। ਰਿਤਿਕ ਰੌਸ਼ਨ ਨੇ ਇਸ ਰਾਹੀਂ 27 ਕਰੋੜ ਰੁਪਏ ਤੋਂ ਵਧੇਰੇ ਦੀ ਰਾਸ਼ੀ ਇਕੱਠੀ ਕੀਤੀ ਸੀ। ਰਿਤਿਕ ਰੌਸ਼ਨ ਫਿਲਮ ਅਭਿਨੇਤਾ ਹਨ। ਉਨ੍ਹਾਂ ਨੇ ਕਈ ਫਿਲਮਾਂ ਵਿਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਦੀਆਂ ਫਿਲਮਾਂ ਨੂੰ ਦਰਸ਼ਕਾਂ ਵਲੋਂ ਬਹੁਤ ਪਿਆਰ ਮਿਲਦਾ ਹੈ। ਰਿਤਿਕ ਰੌਸ਼ਨ ਸੋਸ਼ਲ ਮੀਡੀਆ 'ਤੇ ਵੀ ਕਾਫੀ ਸਰਗਰਮ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ ਜੋ ਕਿ ਬੜੀ ਤੇਜ਼ੀ ਨਾਲ ਵਾਇਰਲ ਵੀ ਹੁੰਦੀਆਂ ਹਨ। ਰਿਤਿਕ ਰੌਸ਼ਨ ਪਿਛਲੀ ਵਾਰ ਫਿਲਮ 'ਵਾਰ' ਵਿਚ ਨਜ਼ਰ ਆਏ ਸਨ। ਇਸ ਫਿਲਮ ਵਿਚ ਉਨ੍ਹਾਂ ਤੋਂ ਇਲਾਵਾ ਟਾਈਗਰ ਸ਼੍ਰਾਫ ਅਤੇ ਵਾਣੀ ਕਪੂਰ ਦੀ ਅਹਿਮ ਭੂਮਿਕਾ ਸੀ। ਰਿਤਿਕ ਰੌਸ਼ਨ ਦੀ ਇਸ ਫਿਲਮ ਨੇ ਬਾਕਸ ਆਫਿਸ 'ਤੇ 300 ਕਰੋੜ ਰੁਪਏ ਤੋਂ ਵਧੇਰੇ ਦਾ ਵਪਾਰ ਕੀਤਾ ਸੀ। ਉਥੇ ਹੀ ਉਨ੍ਹਾਂ ਦੀ ਸੁਪਰ 30 ਨੂੰ ਵੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਸੀ। ਇਹ ਫਿਲਮ ਕੰਪੀਟੇਟਿਵ ਐਗਜ਼ਾਮ ਦੀ ਤਿਆਰੀ ਕਰਨ ਵਾਲੇ ਬੱਚਿਆਂ ਅਤੇ ਉਨ੍ਹਾਂ ਦੇ ਅਧਿਆਪਕ 'ਤੇ ਅਧਾਰਿਤ ਸੀ। ਇਸ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ।ਰਿਤਿਕ ਰੌਸ਼ਨ ਕਈ ਫਿਲਮਾਂ ਵਿਚ ਨਜ਼ਰ ਆਉਣ ਵਾਲੇ ਹਨ। ਉਹ ਦੀਪਿਕਾ ਪਾਦੂਕੋਣ ਦੇ ਨਾਲ ਫਿਲਮ ਫਾਈਟਰ ਵਿਚ ਨਜ਼ਰ ਆਉਣਗੇ। ਇਸ ਫਿਲਮ ਬਾਰੇ ਐਲਾਨ ਹੋ ਚੁੱਕਾ ਹੈ ਅਤੇ ਦੋਵੇਂ ਇਸ ਫਿਲਮ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ। ਟਵਿੰਕਲ ਖੰਨਾ ਸੋਸ਼ਲ ਮੀਡੀਆ 'ਤੇ ਕਾਫੀ ਸਗਰਮ ਹਨ। ਹਾਲ ਹੀ ਵਿਚ ਉਨ੍ਹਾਂ ਨੇ ਇਕ ਐੱਨ.ਜੀ.ਓ. ਰਾਹੀਂ ਭਾਰਤ ਦੀ ਸਹਾਇਤਾ ਕੀਤੀ ਸੀ।