LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਕਾਲ ਵਿਚ ਕੈਲਾਸ਼ ਖੇਰ ਲਿਆ ਰਹੇ ਲਾਈਵ ਇਵੈਂਟ, ਲੋੜਵੰਦਾਂ ਦੀ ਹੋਵੇਗੀ ਮਦਦ 

kailash kher

ਮੁੰਬਈ (ਇੰਟ.)- ਕੋਰੋਨਾ ਦੀ ਦੂਜੀ ਵੇਵ ਨਾਲ ਪੂਰਾ ਦੇਸ਼ ਸਹਿਮ ਗਿਆ ਹੈ। ਹਸਪਤਾਲਾਂ ਵਿਚ ਲਗਾਤਾਰ ਭੀੜ ਅਤੇ ਸਹੂਲਤਾਂ ਦੀ ਘਾਟ ਨੇ ਹਾਲਾਤ ਨੂੰ ਹੋਰ ਵੀ ਚਿੰਤਾਜਨਤਕ ਬਣਾ ਦਿੱਤਾ ਹੈ। ਅਜਿਹੇ ਵਿਚ ਦੇਸ਼ ਦੀ ਇਕਜੁੱਟਤਾ ਵੀ ਸਾਫ ਨਜ਼ਰ ਆ ਰਹੀ ਹੈ। ਹਰ ਕੋਈ ਇਕ ਦੂਜੇ ਦੀ ਮਦਦ ਵਿਚ ਲੱਗਾ ਹੈ। ਕਈ ਬਾਲੀਵੁੱਡ ਅਤੇ ਟੀ.ਵੀ. ਸੈਲੀਬ੍ਰਿਟੀ ਵੀ ਅੱਗੇ ਵਧ ਕੇ ਲੋਕਾਂ ਦੀ ਮਦਦ ਕਰ ਰਹੇ ਹਨ। ਅਜਿਹੇ ਵਿਚ ਮਿਊਜ਼ਿਕ ਇੰਡਸਟਰੀ ਵੀ ਹੁਣ ਸਾਹਮਣੇ ਆਈ ਹੈ।

ਮਸ਼ਹੂਰ ਗਾਇਕ ਕੈਲਾਸ਼ਖੇਰ ਨੇ ਆਪਣੀ ਫਾਊਂਡੇਸ਼ਨ ਦੇ ਨਾਲ ਆਈ.ਐੱਮ. ਆਕਸੀਜਨ ਮੈਨ ਨਾਮਕ ਪਹਿਲ ਦੀ ਸ਼ੁਰੂਆਤ ਕੀਤੀ ਹੈ। ਇਸ ਪਹਿਲ ਵਿਚ ਕੈਲਾਸ਼ ਇਸਕਾਨ ਕੋਵਿਡ ਸੈਂਟਰ ਨਾਲ ਜੁੜ ਕੇ ਇਕ ਲਾਈਵ ਇਵੈਂਟ ਕਰਨ ਜਾ ਰਹੇ ਹਨ। ਜਿਸ ਵਿਚ ਬਾਲੀਵੁੱਡ ਇੰਡਸਟਰੀ ਦੇ ਕਈ ਧਾਕੜ ਗਾਇਕ ਦਿਲੇਰ ਮਹਿੰਦੀ, ਸ਼ੰਕਰ ਮਹਾਦੇਵਨ, ਸੋਨੂੰ ਨਿਗਮ, ਸ਼ਾਨ, ਮੀਕਾ ਸਿੰਘ, ਮਨੋਜ ਮੁੰਤਸ਼ਿਰ ਸਮੇਤ ਹੇਮਾ ਮਾਲਿਨੀ, ਸੁਨੀਲ ਗ੍ਰੋਵਰ, ਬੋਮਨ ਈਰਾਨੀ, ਵਿਵੇਕ ਓਬਰਾਏ ਅਤੇ ਰਾਜੂ ਸ਼੍ਰੀਵਾਸਤਵ ਵਰਗੇ ਕਈ ਵੱਡੇ ਨਾਂ ਲਾਈਵ ਜੁੜਣਗੇ।

ਕੈਲਾਸ਼ ਇਸ ਪਹਿਲ 'ਤੇ ਗੱਲਬਾਤ ਕਰਦੇ ਹੋਏ ਕਹਿੰਦੇ ਹਨ, ਸਾਡੀ ਪਹਿਲ ਹੈ ਕਿ ਲੋੜਵੰਦ ਲੋਕਾਂ ਦੀ ਮਦਦ ਕਰਨੀ ਹੈ, ਅਸੀਂ ਇਸ ਦੌਰਾਨ ਦੋ ਹਜ਼ਾਰ ਬੈੱਡ ਦਾ ਅਰੇਂਜਮੈਂਟ ਕੀਤਾ ਹੈ। ਇਸ ਵਿਚ ਇੰਡਸਟ੍ਰੀ ਦੇ ਕਈ ਕਲਾਕਾਰਾਂ ਨੂੰ ਜੋੜਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਸਾਰਿਆਂ ਨੂੰ ਪਰਸਨਲੀ ਰਿਕਵੈਂਸਟ ਕੀਤੀ ਹੈ ਅਤੇ ਸਾਰਿਆਂ ਨੇ ਹਾਮੀ ਭਰ ਦਿੱਤੀ ਹੈ। ਮੈਂ ਇਨ੍ਹਾਂ ਦਾ ਅਹਿਸਾਨਮੰਦ ਹਾਂ।

ਅਸੀਂ ਸਾਰੇ ਸੋਸ਼ਲ ਮੀਡੀਆ 'ਤੇ ਅਪੀਲ ਕਰ ਰਹੇ ਹਾਂ ਕਿ ਉਹ ਇਸ ਇਵੈਂਟ ਦਾ ਹਿੱਸਾ ਬਣਨ। ਪਹਿਲੀ ਵਾਰ ਇੰਨੇ ਸੈਲੀਬ੍ਰਿਟੀ ਇਕੱਠੇ ਸੋਸ਼ਲ ਮੀਡੀਆ 'ਤੇ ਜੁੜਣਗੇ। ਬਿਲਕੁਲ ਮਹਾਕੁੰਭ ਵਰਗਾ ਨਜ਼ਾਰਾ ਹੋਵੇਗਾ। ਇਸ ਦੇ ਨਾਲ ਹੀ ਮੈਂ 25 ਲੱਖ ਦਾ ਡੋਨੇਸ਼ਨ ਵੀ ਦਿੱਤਾ ਹੈ ਅਤੇ ਚਾਹੁੰਦਾ ਹਾਂ ਕਿ ਕੋਈ ਆਪਣੇ ਵਲੋਂ ਮਦਦ ਕਰੇ ਕਿਉਂਕਿ ਦੇਸ਼ ਨੂੰ ਸਾਡੀ ਲੋੜ ਹੈ। ਦੱਸ ਦਈਏ ਕਿ ਇਹ ਵਰਚੁਅਲ ਇਵੈਂਟ 16 ਮਈ ਦੀ ਸ਼ਾਮ ਸੋਸ਼ਲ ਮੀਡੀਆ 'ਤੇ ਆਯੋਜਿਤ ਕੀਤਾ ਜਾਵੇਗਾ। ਇਥੇ ਫੈਂਸ ਆਪਣੇ ਪਸੰਦੀਦਾ ਗਾਇਕ ਨੂੰ ਲਾਈਵ ਗਾਉਂਦੇ ਹੋਏ ਸੁਣ ਸਕਣਗੇ। ਉਥੇ ਹੀ ਰਾਜੂ ਸ਼੍ਰੀਵਾਸਤਵ ਅਤੇ ਸੁਨੀਲ ਗ੍ਰੋਵਰ ਵਰਗੇ ਕਲਾਕਾਰ ਆਪਣੀ ਕੌਮਿਕ ਅੰਦਾਜ਼ ਨਾਲ ਫੈਂਸ ਦਾ ਮਨੋਰੰਜਨ ਵੀ ਕਰਣਗੇ।

In The Market