LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੰਗਾ ਨਦੀ ਵਿਚੋਂ ਮਿਲ ਰਹੀਆਂ ਲੋਕਾਂ ਦੀਆਂ ਲਾਸ਼ਾਂ ਕਾਰਣ ਬਾਲੀਵੁੱਡ ਸਿਤਾਰਿਆਂ ਨੇ ਜਤਾਇਆ ਦੁੱਖ

untitled design 63

ਨਵੀਂ ਦਿੱਲੀ- ਉੱਤਰ ਪ੍ਰਦੇਸ਼ ਅਤੇ ਬਿਹਾਰ ਵਿਚਾਲੇ ਗੰਗਾ ਨਦੀ ਵਿਚ ਹਰ ਦਿਨ ਕਈ ਲਾਸ਼ਾਂ ਮਿਲਣ ਨਾਲ ਤਰਥੱਲੀ ਮਚੀ ਹੋਈ ਹੈ। ਬੀਤੇ ਕੁਝ ਦਿਨਾਂ ਵਿਚ ਬਕਸਰ ਅਤੇ ਗਾਜ਼ੀਪੁਰ ਦੇ ਆਸ-ਪਾਸ ਗੰਗਾ ਵਿਚ ਕਈ ਲਾਸ਼ਾਂ ਮਿਲੀਆਂ ਹਨ। ਇਸ ਮਾਮਲੇ ਨੇ ਉਸ ਸਮੇਂ ਕਾਫੀ ਤੂਲ ਫੜ ਲਿਆ ਜਦੋਂ ਪਟਨਾ ਹਾਈਕੋਰਟ ਤੋਂ ਇਲਾਵਾ ਕੇਂਦਰੀ ਜਲ ਸ਼ਕਤੀ ਮੰਤਰੀ ਗਜਿੰਦਰ ਸਿੰਘ ਸ਼ੇਖਾਵਤ ਨੇ ਨੋਟਿਸ ਲਿਆ ਹੈ। ਉਥੇ ਹੀ ਗੰਗਾ ਵਿਚ ਲਗਾਤਾਰ ਮਿਲ ਰਹੀਆਂ ਮਨੁੱਖੀ ਲਾਸ਼ਾਂ ਨੂੰ ਲੈ ਕੇ ਬਾਲੀਵੁੱਡ ਸਿਤਾਰਿਆਂ ਨੇ ਵੀ ਹੈਰਾਨੀ ਜਤਾਈ ਹੈ। ਨਾਲ ਹੀ ਇਸ ਦੇ ਲਈ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ ਹੈ।


ਬੁੱਧਵਾਰ ਨੂੰ ਬਾਲੀਵੁੱਡ ਦੇ ਮਸ਼ਹੂਰ ਗਾਇਕ ਅਤੇ ਅਭਿਨੇਤਾ ਫਰਹਾਨ ਅਖਤਰ ਨੇ ਗੰਗਾ ਵਿਚ ਮਿਲ ਰਹੀਆਂ ਲਾਸ਼ਾਂ ਨੂੰ ਲੈ ਕੇ ਵਿਵਸਥਾ ਨੂੰ ਜ਼ਿੰਮੇਵਾਰ ਦੱਸਿਆ ਹੈ। ਫਰਹਾਨ ਅਖਤਰ ਨੇ ਟਵਿੱਟਰ 'ਤੇ ਲਿਖਿਆ ਨਦੀਆਂ ਵਿਚ ਰੁੜ ਰਹੀਆਂ ਲਾਸ਼ਾਂ ਦੇ ਆਉਣ ਅਤੇ ਕੰਢੇ 'ਤੇ ਲੱਗਣ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ ਅਤੇ ਇਹ ਯਕੀਨੀ ਤੌਰ 'ਤੇ ਦਿਲ ਤੋੜ ਦੇਣ ਵਾਲੀ ਹੈ। ਇਕ ਨਾ ਇਕ ਦਿਨ ਵਾਇਰਸ ਜ਼ਰੂਰ ਹਾਰੇਗਾ ਪਰ ਇਸ ਤਰ੍ਹਾਂ ਦੀਆਂ ਖਾਮੀਆਂ, ਪਰ ਇਸ ਤਰ੍ਹਾਂ ਦੀਆਂ ਖਾਮੀਆਂ ਲਈ ਸਿਸਟਮ ਵਿਚ ਜਵਾਬਦੇਹੀ ਤੈਅ ਹੋਣੀ ਹੀ ਚਾਹੀਦੀ ਹੈ।
ਉਥੇ ਹੀ ਅਭਿਨੇਤਰੀ ਪਰਿਣੀਤੀ ਚੋਪੜਾ ਨੇ ਵੀ ਗੰਗਾ ਵਿਚ ਮਿਲ ਰਹੀਆਂ ਲੋਕਾਂ ਦੀਆਂ ਲਾਸ਼ਾਂ ਨੂੰ ਲੈ ਕੇ ਦੁੱਖ ਜਤਾਇਆ ਹੈ। ਉਨ੍ਹਾਂ ਟਵੀਟ ਕੀਤਾ ਕਿ ਇਸ ਮਹਾਮਾਰੀ ਨੇ ਇਨਸਾਨੀਅਤ ਦਾ ਸਭ ਤੋਂ ਖਰਾਬ ਚਿਹਰਾ ਸਾਹਮਣੇ ਲਿਆ ਕੇ ਰੱਖ ਦਿੱਤਾ ਹੈ। ਉਹ ਜੋ ਲਾਸ਼ਾਂ ਤੈਰ ਰਹੀਆਂ ਹਨ, ਉਹ ਕਦੇ ਜੀਉਂਦੇ ਸਨ, ਉਹ ਕਿਸੇ ਦੀ ਮਾਂ, ਧੀ, ਪਿਤਾ ਜਾਂ ਪੁੱਤ ਸਨ। ਜੇਕਰ ਤੁਹਾਡੀ ਲਾਸ਼ ਨਦੀ ਕੰਢੇ ਮਿਲਦੀ ਜਾਂ ਤੁਸੀਂ ਆਪਣੀ ਮਾਂ ਦੀ ਲਾਸ਼ ਨਦੀ 'ਤੇ ਤੈਰਦੀ ਵੇਖਦੇ ਤਾਂ ਕਿਹੋ ਜਿਹਾ ਲੱਗਦਾ? ਸੋਚ ਵੀ ਨਹੀਂ ਸਕਦੇ.. ਹੈਵਾਨ'।


ਉਥੇ ਹੀ ਅਭਿਨੇਤਰੀ ਉਰਮਿਲਾ ਮਾਤੋਂਡਕਰ ਨੇ ਵੀ ਇਸ ਘਟਨਾ ਨੂੰ ਲੈ ਕੇ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਨੇ ਆਪਣੇ ਟਵੀਟ ਵਿਚ ਲਿਖਿਆ, ਸ਼ੱਕੀ ਕੋਵਿਡ ਦੇ 100 ਤੋਂ ਜ਼ਿਆਦਾ ਲਾਸ਼ਾਂ ਨੂੰ ਗੰਗਾ ਵਿਚ ਵਹਾ ਦਿੱਤਾ ਗਿਆ। ਵਿਸ਼ਵਾਸ ਤੋਂ ਪਰੇ..। ਅਭਿਨੇਤਾ ਜਾਵੇਦ ਜਾਫਰੀ ਨੇ ਵੀ ਟਵਿੱਟਰ 'ਤੇ ਇਕ ਖਬਰ ਸ਼ੇਅਰ ਕਰ ਕੇ ਲਿਖਿਆ, ਇਹ ਦੁੱਖ ਦੇਣ ਵਾਲੀ ਅਤੇ ਭਿਆਨਕ ਹੈ। ਇਨ੍ਹਾਂ ਤੋਂ ਇਲਾਵਾ ਬਾਲੀਵੁੱਡ ਦੇ ਹੋਰ ਵੀ ਕਈ ਸਿਤਾਰਿਆਂ ਨੇ ਗੰਗਾ ਵਿਚ ਮਿਲ ਰਹੀਆਂ ਲਾਸ਼ਾਂ ਨੂੰ ਲੈ ਕੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ।
ਤੁਹਾਨੂੰ ਦੱਸ ਦਈਏ ਕਿ ਬਿਹਾਰ ਸੂਬੇ ਦੇ ਬਕਸਰ ਤੋਂ ਲੱਗੇ ਯੂ.ਪੀ. ਦੇ ਬਲੀਆ, ਗਾਜ਼ੀਪੁਰ, ਹਮੀਰਪੁਰ ਵਿਚ ਗੰਗਾ ਦੇ ਕੰਢੇ ਮਿਲੇ 70 ਤੋਂ ਜ਼ਿਆਦਾ ਲਾਸ਼ਾਂ ਤੋਂ ਇਲਾਵਾ ਲਗਾਤਾਰ ਹੋਰ ਲਾਸ਼ਾਂ ਦੇ ਮਿਲਣ ਦਾ ਸਿਲਸਿਲਾ ਜਾਰੀ ਹੈ। ਇਕੱਠਿਆਂ ਵੱਡੀ ਗਿਣਤੀ ਵਿਚ ਲਾਸ਼ਾਂ ਨੂੰ ਦੇਖੇ ਜਾਣ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਜੇ.ਸੀ.ਬੀ. ਨਾਲ ਟੋਏ ਪੁਟਵਾ ਕੇ ਸਾਰੀਆਂ ਲਾਸ਼ਾਂ ਨੂੰ ਦਫਨਾ ਦਿੱਤਾ ਸੀ। ਇਸ ਤੋਂ ਪਹਿਲਾਂ ਕਈ ਲਾਸ਼ਾਂ ਦਾ ਕੋਵਿਡ ਟੈਸਟ ਕਰਨ ਲਈ ਸੈਂਪਲ ਲਿਆ ਗਿਆ। ਬਕਸਰ ਜ਼ਿਲੇ ਦੇ ਸਿਹਤ ਵਿਭਾਗ ਨੇ ਕਈ ਲਾਸ਼ਾਂ ਦਾ ਪ੍ਰਸ਼ਾਸਨ ਦੀ ਅਪੀਲ 'ਤੇ ਪੋਸਟਮਾਰਟਮ ਵੀ ਕਰਵਾਇਆ ਸੀ।

In The Market