LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'ਕਿਰਤੀ ਤੇ ਕਾਮੇ ਹਾਂ, ਖੂਨ 'ਚ ਜੋਸ਼ ਹੈ...ਸਰਕਾਰ ਤੇ ਪੂੰਜੀਪਤੀਆਂ ਖਿਲਾਫ਼ ਸਾਡਾ ਰੋਸ ਹੈ' : Babbu Maan

babbu mann

ਚੰਡੀਗੜ੍ਹ: ਕੇਂਦਰ ਵੱਲੋਂ ਪਾਸ ਕੀਤੇ ਗਏ (Farm law) ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਛੇ ਮਹੀਨਿਆਂ ਤੋਂ ਦਿੱਲੀ ਵਿਖੇ ਕਿਸਾਨ ਮੋਰਚੇ 'ਤੇ ਬੈਠੇ ਹਨ ਅਤੇ ਅੱਜ ਦਾ ਦਿਨ (Black day) ਕਾਲੇ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ। ਇਸ ਵਿਚਕਾਰ ਕਿਸਾਨ ਅੰਦੋਲਨ ਦੇ ਛੇ ਮਹੀਨੇ ਪੂਰੇ ਹੋਣ ਤੇ (Farmers)ਕਿਸਾਨਾਂ ਵੱਲੋਂ ਹੱਥ 'ਚ ਕਾਲੀਆਂ ਝੰਡੀਆਂ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਕਾਲਾ ਦਿਵਸ ਨੂੰ ਪੰਜਾਬ ਵਿਚ ਮਿਲਿਆ ਭਰਵਾਂ ਹੁੰਗਾਰਾ, ਵੇਖੋ ਵੱਖ-ਵੱਖ ਸੂਬਿਆਂ ਦੀਆਂ ਤਸਵੀਰਾਂ

ਕਾਲੇ ਦਿਵਸ ਮੌਕੇ ਪੰਜਾਬੀ ਕਲਾਕਾਰਾਂ ਵੀ ਕਿਸਾਨਾਂ ਦੇ ਸਮਰਥਨ ਵਿਚ ਆਏ ਹਨ। ਇਸ ਦੇ ਚਲਦੇ ਅੱਜ ਗਾਇਕ ਜੱਸ ਬਾਜਵਾ ਅਤੇ ਪੰਜਾਬ ਗਾਇਕ ਬੱਬੂ ਮਾਨ ਵੱਲੋਂ ਸੋਸ਼ਲ ਮੀਡਿਆ ਤੇ ਕਾਲਾ ਦਿਵਸ ਦੀ ਫੋਟੋ ਸ਼ੇਅਰ ਕਰ ਕਿਸਾਨਾਂ ਦਾ ਸਮਰਥਨ ਕੀਤਾ ਗਿਆ ਹੈ। 

ਇਹ ਵੀ ਪੜ੍ਹੋ- ਇਸ ਕੰਪਨੀ ਦੀ ਵੈਕਸੀਨ ਬੱਚਿਆਂ ਲਈ ਸੁਰੱਖਿਅਤ ਤੇ ਅਸਰਦਾਰ, ਛੇਤੀ ਲੱਗ ਸਕਦੈ ਟੀਕਾ

ਪੰਜਾਬ ਗਾਇਕ ਬੱਬੂ ਮਾਨ (Punjab singer Babbu Mann)ਨੇ ਵੀ ਕਿਸਾਨਾਂ ਦੇ ਸਮਰਥਨ ਵਿੱਚ ਕਾਲਾ ਦਿਵਸ ਮਨਾਇਆ। ਉਨ੍ਹਾਂ ਕਿਹਾ,"ਕਿਰਤੀ ਤੇ ਕਾਮੇ ਹਾਂ, ਖੂਨ ਵਿੱਚ ਜੋਸ਼ ਹੈ...ਸਰਕਾਰ ਤੇ ਪੂੰਜੀਪਤੀਆਂ ਖਿਲਾਫ ਸਾਡਾ ਰੋਸ ਹੈ। 26 ਮਈ ਕਾਲਾ ਦਿਵਸ, ਅੱਜ ਪੂਰੇ 6 ਮਹੀਨੇ ਹੋ ਗਏ, ਕਿਸਾਨ ਧਰਨੇ ਨੂੰ ਚੱਲਦੇ ਨੂੰ...ਇਹ ਪਹਿਲਾਂ ਸੀ, ਹੁਣ ਚੱਲ ਰਿਹਾ ਤੇ ਅੱਗੇ ਵੀ ਇਦਾਂ ਹੀ ਚੱਲਦਾ ਰਹੇਗਾ...ਖਤਮ ਓਦੋਂ ਹਾਉ ਜਦੋਂ ਕਾਲੇ ਕਾਨੂੰਨ ਰੱਦ ਹੋਣਗੇ। ਮੈਂ ਹਮੇਸ਼ਾਂ ਕਿਸਾਨਾਂ ਨਾਲ ਖੜ੍ਹਾ ਸੀ, ਖੜ੍ਹਾ ਹਾਂ ਤੇ ਅਗੇ ਵੀ ਖੜ੍ਹਾ ਰਹਾਂਗਾ।"

 
 
 
 
 
View this post on Instagram
 
 
 
 
 
 
 
 
 
 
 

A post shared by Babbu Maan (@babbumaaninsta)

 

In The Market