LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

'The Family man-2' ਦੇ ਟ੍ਰੇਲਰ ਨੂੰ ਲੈ ਕੇ ਮਨੋਜ ਵਾਜਪਾਈ ਨੇ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਇਹ ਗੱਲ

family man24052021

ਨਵੀਂ ਦਿੱਲੀ (ਇੰਟ.)- ਮਨੋਜ ਵਾਜਪਾਈ (Manoj-Bajpayee)ਦੀ ਸੀਰੀਜ਼ ਦਿ ਫੈਮਿਲੀ ਮੈਨ ਦੇ ਦੂਜੇ ਸੀਜ਼ਨ ਦਾ ਬਹੁਤ ਹੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ ਅਤੇ ਜਦੋਂ ਸੀਜ਼ਨ 2 ਦਾ ਟ੍ਰੇਲਰ ਆਇਆ ਤਾਂ ਵੱਡੀ ਗਿਣਤੀ ਵਿਚ ਦਰਸ਼ਕਾਂ ਨੇ ਟ੍ਰੇਲਰ ਨੂੰ ਵੇਖਿਆ ਅਤੇ ਪਸੰਦ ਵੀ ਕੀਤਾ। ਜਿਸ ਦੇ ਚੱਲਦੇ ਦਿ ਫੈਮਿਲੀ ਮੈਨ 2 ('The Family Man-2') ਦੇ ਟ੍ਰੇਲਰ ਨੂੰ ਰਿਕਾਰਡ ਵਿਊਜ਼ ਹਾਸਲ ਹੋਏ ਹਨ। ਮੇਕਰਸ ਵਲੋਂ ਜਾਰੀ ਅੰਕੜਿਆਂ ਮੁਤਾਬਕ, ਦੂਜੇ ਸੀਜ਼ਨ ਦੇ ਟ੍ਰੇਲਰ ਨੇ ਸਿਰਫ 4 ਦਿਨਾਂ ਵਿਚ 40 ਮਿਲੀਅਨ ਯਾਨੀ 4 ਕਰੋੜ ਵਿਊਜ਼ ਹਾਸਲ ਕੀਤੇ ਹਨ। ਯਾਨੀ ਹਰ ਰੋਜ਼ ਲਗਭਗ ਇਕ ਕਰੋੜ ਵਾਰ ਟ੍ਰੇਲਰ ਦੇਖਿਆ ਗਿਆ।

ਇਹ ਵੀ ਪੜ੍ਹੋ: ਦੇਸ਼ ਵਿਚ ਲਗਾਤਾਰ ਸੱਤਵੇਂ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਘੱਟ ਕੇਸ ਹੋਏ ਦਰਜ, ਵੇਖੋ ਪੰਜਾਬ 'ਚ ਗਿਣਤੀ


ਦਿ ਫੈਮਿਲੀ ਮੈਨ 2 ਦਾ ਟ੍ਰੇਲਰ 19 ਮਈ ਨੂੰ ਸਵੇਰੇ 9 ਵਜੇ ਰਿਲੀਜ਼ ਕੀਤਾ ਗਿਆ ਸੀ। ਮਨੋਜ ਨੇ ਇਹ ਜਾਣਕਾਰੀ ਟਵਿੱਟਰ (Twitter) 'ਤੇ ਸ਼ੇਅਰ ਕਰ ਕੇ ਸਾਰਿਆਂ ਦਾ ਧੰਨਵਾਦ ਅਦਾ ਕੀਤਾ। ਉਨ੍ਹਾਂ ਨੇ ਲਿਖਿਆ-ਇਹ ਟੀਮ  ਦੀ ਮਿਹਨਤ ਦਾ ਨਤੀਜਾ ਹੈ। ਇੰਨੇ ਪਿਆਰ ਲਈ ਸਭ ਦਾ ਸ਼ੁਕਰੀਆ। ਨਿਰਦੇਸ਼ਕ ਜੋੜੀ ਰਾਜ ਐਂਡ ਡੀ.ਕੇ. ਦੀ ਇਸ ਵੈੱਬ ਸੀਰੀਜ਼ ਵਿਚ ਮਨੋਜ ਵਾਜਪਾਈ ਇਕ ਗੁਪਤ ਸੰਸਥਾ ਟੀ.ਏ.ਐੱਸ.ਸੀ. ਦੇ ਸੀਨੀਅਰ ਐਨਾਲਿਸਟ ਦਾ ਕਿਰਦਾਰ ਨਿਭਾਉਂਦੇ ਹਨ, ਜੋ ਆਪਣੇ ਪਰਿਵਾਰ ਅਤੇ ਵਪਾਰ ਦੀਆਂ ਜ਼ਿੰਮੇਵਾਰੀਆਂ ਵਿਚਾਲੇ ਫਸਿਆ ਰਹਿੰਦਾ ਹੈ। ਸੀਰੀਜ਼ ਦਾ ਦੂਜਾ ਸੀਜ਼ਨ 4 ਜੂਨ ਨੂੰ ਅਮੇਜ਼ਨ ਪ੍ਰਾਈਮ ਵੀਡੀਓ 'ਤੇ ਸਟ੍ਰੀਮ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ:  ਕੋਰੋਨਾ ਕਾਲ ਦੌਰਾਨ ਲੋੜਵੰਦਾਂ ਲਈ ਮਸੀਹਾ ਬਣਿਆ ਗਾਇਕ ਮੀਕਾ ਸਿੰਘ, 1000 ਲੋਕਾਂ 'ਚ ਵੰਡੇ ਖਾਣੇ ਦੇ ਪੈਕੇਟ

ਦੂਜੇ ਸੀਜ਼ਨ ਵਿਚ ਦੱਖਣੀ ਭਾਰਤੀ ਸਿਨੇਮਾ ਦੀ ਮਸ਼ਹੂਰ ਅਦਾਕਾਰ ਸਾਮੰਥਾ ਅੱਕੀਨੇਨੀ (Samantha Akkineni) ਨੈਗੇਟਿਵ ਕਿਰਦਾਰ ਵਿਚ ਨਜ਼ਰ ਆਵੇਗੀ। ਇਸ ਵਾਰ ਸੀਰੀਜ਼ ਦੀ ਸਟੋਰੀ ਵਿਚ ਚੇੱਨਈ ਵਿਚ ਸ਼ਿਫਟ ਕਰ ਦਿੱਤੀ ਗਈ ਹੈ। ਸਾਮੰਥਾ ਦਾ ਕਿਰਦਾਰ ਇਕ ਅੱਤਵਾਦੀ ਸੰਗਠਨ ਨਾਲ ਜੁੜਿਆ ਹੋਇਆ ਦਿਖਾਇਆ ਗਿਆ ਹੈ, ਜੋ ਆਪਣੇ ਲੋਕਾਂ ਲਈ ਆਜ਼ਾਦ ਇਲਾਕੇ ਦੀ ਮੰਗ ਕਰ ਰਿਹਾ ਹੈ। ਸੀਰੀਜ਼ ਵਿਚ ਪ੍ਰਿਆਮਣੀ, ਸ਼ਾਰਿਬ ਹਾਸ਼ਮੀ, ਸ਼੍ਰੀਆ ਧਨਵੰਤਰੀ, ਸੰਨੀ ਹਿੰਦੁਜਾ ਅਹਿਮ ਕਿਰਦਾਰਾਂ ਵਿਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ: Big BOSS ਫੇਮ ਅਦਾਕਾਰਾ ਸੰਭਾਵਨਾ ਸੇਠ ਨੇ ਪਿਤਾ ਦੀ ਮੌਤ ਦੀ ਵੀਡੀਓ ਸ਼ੇਅਰ ਕਰ ਕੀਤਾ ਵੱਡਾ ਖੁਲਾਸਾ

ਟ੍ਰੇਲਰ ਆਉਣ 'ਤੇ ਹੋਇਆ ਸੀ ਵਿਵਾਦ
ਦਿ ਫੈਮਿਲੀ ਮੈਨ 2 ਦਾ ਟ੍ਰੇਲਰ ਆਉਣ ਤੋਂ ਬਾਅਦ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਟ੍ਰੇਲਰ ਰਿਲੀਜ਼ ਹੋਣ ਤੋਂ ਬਾਅਦ ਤਮਿਲ ਦਰਸ਼ਕਾਂ ਨੇ ਸਾਮੰਥਾ ਅੱਕੀਨੇਨੀ ਦੇ ਕਿਰਦਾਰ ਨੂੰ ਲੈ ਕੇ ਇਤਰਾਜ਼ ਜਤਾਈ ਸੀ ਅਤੇ ਇਸ ਦੇ ਨਾਲ ਦਿ ਫੈਮਿਲੀ ਮੈਨ 2 ਦੇ ਬਾਈਕਾਟ ਦੀ ਮੰਗ ਹੋਣ ਲੱਗੀ ਸੀ। ਹੁਣ ਰਾਜ ਸਭਾ ਸੰਸਦ ਵਾਈਕੋ ਨੇ ਵੀ ਸੂਚਨਾ ਅਤੇ ਪ੍ਰਸਾਰਣ ਮੰਤਰਾਲਾ ਨੂੰ ਚਿੱਠੀ ਲਿਖ ਕੇ ਸੀਰੀਜ਼ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।

In The Market