LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਕੋਰੋਨਾ ਕਾਲ ਦੌਰਾਨ ਲੋੜਵੰਦਾਂ ਲਈ ਮਸੀਹਾ ਬਣਿਆ ਗਾਇਕ ਮੀਕਾ ਸਿੰਘ, 1000 ਲੋਕਾਂ 'ਚ ਵੰਡੇ ਖਾਣੇ ਦੇ ਪੈਕੇਟ

mika singh coorna cal

ਮੁੰਬਈ: ਦੇਸ਼ ਵਿਚ ਕੋਰੋਨਾ ਮਾਮਲਿਆਂ ਦੀ ਰਫਤਾਰ ਵਧਣ ਦੇ ਨਾਲ ਨਾਲ ਬਲੈਕ ਫੰਗਸ ਦਾ ਖ਼ਤਰਾ ਵੀ ਵਧ ਗਿਆ ਹੈ। ਇਸ ਕੋਰੋਨਾ ਕਾਲ ਦੌਰਾਨ ਵਿਚ ਲੋੜਵੰਦਾਂ ਦੀ ਮਦਦ  ਲਈ (Bollywood Stars)ਬਾਲੀਵੁੱਡ ਦੇ ਕਈ ਸਿਤਾਰੇ ਅੱਗੇ ਆ ਰਹੇ ਹਨ। ਇਸ ਵਿਚਾਲੇ (Singer Mika Singh) ਮਸ਼ਹੂਰ ਗਾਇਕ ਮੀਕਾ ਸਿੰਘ ਵੀ ਲੋਕਾਂ ਲਈ ਮਸੀਹਾ ਬਣ ਕੇ ਅੱਗੇ ਆਏ ਹਨ। ਇਸ ਸਿਤਾਰਿਆਂ ਦੀ ਲਿਸਟ ਵਿਚ (Singer Mika Singh)ਮੀਕਾ ਸਿੰਘ ਦਾ ਨਾਮ ਵੀ ਸ਼ਾਮਿਲ ਹੋ ਗਿਆ ਹੈ।

ਗਾਇਕ Mika Singhਆਪਣੀ ਫਾਊਂਡੇਸ਼ਨ ਰਾਹੀਂ ਲੋੜਵੰਦਾਂ ਨੂੰ ਫ਼ੂਡ ਮੁਹਈਆ ਕਰਵਾ ਰਹੇ ਹਨ। ਗਾਇਕ ਮੀਕਾ ਸਿੰਘ ਲੋੜਵੰਦਾਂ ਵਿੱਚ ਭੋਜਨ ਵੰਡਣ ਲਈ ਮੁੰਬਈ ਦੇ ਓਸ਼ੀਵਾੜਾ ਵਿੱਚ ਇੱਕ ਕਲੋਨੀ ਦੇ ਬਾਹਰ ਪਹੁੰਚੇ। ਮੀਕਾ ਸਿੰਘ ਦੇ ਨਾਲ ਗਾਇਕਾ ਭੂਮੀ ਤ੍ਰਿਵੇਦੀ ਅਤੇ ਅਦਾਕਾਰ ਵਿੰਦੂ ਦਾਰਾ ਸਿੰਘ ਵੀ ਫ਼ੂਡ ਦੇ ਪੈਕੇਟ ਵੰਡਦੇ ਵੇਖੇ ਗਏ। ਮੀਕਾ ਸਿੰਘ ਦੀ ਚੈਰਿਟੀ ਸੰਸਥਾ 'ਡਿਵਾਇਨ ਟਚ' ਦੇ ਜ਼ਰੀਏ ਪਿਛਲੇ ਦੋ ਹਫ਼ਤਿਆਂ ਤੋਂ ਮੁੰਬਈ ਦੇ 1000 ਲੋਕਾਂ 'ਚ ਖਾਣੇ ਦੇ ਪੈਕੇਟ ਵੰਡੇ ਜਾ ਚੁੱਕੇ ਹਨ।

ਇਸ ਮੌਕੇ  ਮੀਕਾ ਸਿੰਘ ਦੇ ਦੋਸਤ ਵਿੰਦੂ ਦਾਰਾ ਸਿੰਘ ਨੇ ਕਿਹਾ, "ਮੀਕਾ ਇਸ ਤਰੀਕੇ ਨਾਲ ਲੋਕਾਂ ਦੀ ਸੇਵਾ ਕਰ ਕੇ ਬਹੁਤ ਚੰਗਾ ਕੰਮ ਕਰ ਰਹੇ ਹਨ। ਉਹ ਉਨ੍ਹਾਂ ਲੋਕਾਂ ਵਿਚ ਗਿਣਿਆ ਜਾਂਦਾ ਹੈ ਜੋ ਘੱਟ ਦਿਖਾਵਾ ਕਰਦੇ ਹਨ।" ਮੀਕਾ ਨੇ ਕਿਹਾ, "ਇਕ ਦਿਨ ਮੈਂ ਅਤੇ ਵਿੰਦੂ ਲੋਕਾਂ ਦੀ ਮਦਦ ਕਰਨ ਦੀ ਗੱਲ ਕਰ ਰਹੇ ਸੀ, ਇਸ ਲਈ ਮੈਂ ਵਿੰਦੂ ਨੂੰ ਕਿਹਾ ਕਿ ਉਹ ਇਸ ਲੰਗਰ ਵਿਚ ਸ਼ਾਮਲ ਹੋਣ ਅਤੇ ਇਸ ਕੰਮ ਵਿਚ ਮੇਰੀ ਮਦਦ ਕਰੇ।"

ਇਹ ਵੀ ਪੜ੍ਹੋ: ਦੇਸ਼ ਵਿਚ ਲਗਾਤਾਰ ਸੱਤਵੇਂ ਦਿਨ ਕੋਰੋਨਾ ਦੇ ਤਿੰਨ ਲੱਖ ਤੋਂ ਘੱਟ ਕੇਸ ਹੋਏ ਦਰਜ, ਵੇਖੋ ਪੰਜਾਬ 'ਚ ਗਿਣਤੀ

In The Market