LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਜੈਕਲੀਨ ਫਰਨਾਂਡਿਜ਼ ਨੇ ਸੋਸ਼ਲ ਮੀਡੀਆ 'ਤੇ ਫੈਂਸ ਨੂੰ ਕੀਤੀ ਅਪੀਲ, ਕਿਹਾ-ਜਿੰਨਾ ਹੋ ਸਕੇ ਦੂਜਿਆਂ ਦੀ ਮਦਦ ਕਰੋ

jaqline

ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਭਿਆਨਕ ਰੂਪ ਵਿਚਾਲੇ ਬਾਲੀਵੁੱਡ ਸੈਲੇਬਸ ਲਗਾਤਾਰ ਸੋਸ਼ਲ ਮੀਡੀਆ 'ਤੇ ਪੋਸਟ ਸ਼ੇਅਰ ਕਰ ਕੇ ਲੋਕਾਂ ਦਾ ਹੌਸਲਾ ਵਧਾ ਰਹੇ ਹਨ ਅਤੇ ਆਪਣੇ ਲਾਗੇ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰ ਰਹੇ ਹਨ। ਇਸ ਦੌਰਾਨ ਜੈਕਲੀਨ ਫਰਾਨਾਂਡਿਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਤਸਵੀਰ ਦੇ ਨਾਲ ਇਕ ਪੋਸਟ ਸ਼ੇਅਰ ਕੀਤੀ ਹੈ, ਜਿਸ ਵਿਚ ਉਹ ਆਪਣੇ ਫੈਂਸ ਨੂੰ ਲੋਕਾਂ ਦੀ ਮਦਦ ਕਰਨ ਦੀ ਅਪੀਲ ਕਰ ਰਹੀ ਹੈ। 
ਇਸ ਤਸਵੀਰ ਵਿਚ ਐਕਟ੍ਰੇਸ ਬਲੂ ਕਲਰ ਦੀ ਟੀ-ਸ਼ਰਟ ਅਤੇ ਜੀਨ ਪਹਿਨੇ ਇਕ ਸ਼ੀਸ਼ੇ ਕੋਲ ਬੈਠੀ ਮੁਸਕਰਾਉਂਦੀ ਨਜ਼ਰ ਆ ਰਹੀ ਹੈ। ਉਨ੍ਹਾਂ ਦੀ ਇਸ ਪੋਸਟ ਨੂੰ ਇਸਟਾਗ੍ਰਾਮ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਪੋਸਟ ਨੂੰ ਹੁਣ ਤੱਕ 7 ਲੱਖ ਤੋਂ ਜ਼ਿਆਦਾ ਲੋਕ ਲਾਈਕ ਕਰ ਚੁੱਕੇ ਹਨ। ਤਸਵੀਰ ਨੂੰ ਇੰਸਟਾਗ੍ਰਾਮ 'ਤੇ ਸ਼ੇਅਰ ਕਰ ਕੇ ਉਨ੍ਹਾਂ ਨੇ ਕੈਪਸ਼ਨ ਲਿਖੀ, ਮਜ਼ਬੂਤ ਰਹੋ, ਸੁਰੱਖਿਅਤ ਰਹੋ, ਸਿਹਤਮੰਦ ਰਹੋ, ਜਿੰਨਾ ਹੋ ਸਕੇ ਦੂਜਿਆਂ ਦੀ ਮਦਦ ਕਰੋ। ਹਮੇਸ਼ਾ ਪਿਆਰ ਅਤੇ ਹਮਦਰਦੀ ਵਿਖਾਓ। ਅਸੀਂ ਸਾਰੇ ਆਪੋ-ਆਪਣੇ ਤਰੀਕਿਆਂ ਨਾਲ ਮਹਾਮਾਰੀ ਨਾਲ ਲੜ ਰਹੇ ਹਾਂ। 
ਉਨ੍ਹਾਂ ਨੇ ਅੱਗੇ ਲਿਖਿਆ ਆਓ ਅਸੀਂ ਸਾਰਿਆਂ ਦੇ ਨਾਲ ਹਮਦਰਦੀ ਅਤੇ ਸਮਝਦਾਰੀ ਰੱਖੀਏ। ਦਇਆ ਦੀਆਂ ਆਪਣੀਆਂ ਕਹਾਣੀਆਂ ਨੂੰ ਸਾਡੇ ਨਾਲ ਸ਼ੇਅਰ ਕਰਦੇ ਰਹੋ ਅਤੇ ਸਾਡੀ ਪਿਆਰ, ਏਕਤਾ ਵਰਗੇ ਸ਼ਬਦਾਂ ਨੂੰ ਫੈਲਾਉਣ ਵਿਚ ਮਦਦ ਕਰੋ।
ਦੱਸ ਦਈਏ ਕਿ ਹਾਲ ਹੀ ਵਿਚ ਉਨ੍ਹਾਂ ਨੇ ਇਸ ਮੁਸ਼ਕਲ ਦੌਰ ਵਿਚ ਲੋਕਾਂ ਦੀ ਮਦਦ ਲਈ ਯੋਲੋ ਨਾਂ ਦੇ ਇਕ ਫਾਉਂਡੇਸ਼ਨ ਦੀ ਸਥਾਪਨਾ ਕੀਤੀ ਸੀ। ਫਾਊਂਡੇਸ਼ਨ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਨੇ ਲਿਖਿਆ, ਸਾਡਾ ਇਹ ਇਕ ਜੀਵਨ ਹੈ, ਜੋ ਕੁਝ ਵੀ ਅਸੀਂ ਕਰ ਸਕਦੇ ਹਾਂ ਉਸ ਨੂੰ ਇਸ ਦੁਨੀਆ ਵਿਚ ਕਰਨ ਲਈ ਕਰੀਏ। ਮੈਨੂੰ ਯੋਲੋ ਫਾਊਂਡੇਸ਼ਨ ਦੇ ਲਾਂਚ ਦਾ ਐਲਾਨ ਕਰਦੇ ਹੋਏ ਮਾਣ ਹੋ ਰਿਹਾ ਹੈ। ਦਇਆ ਭਾਵ ਦੀਆਂ ਕਹਾਣੀਆਂ ਬਣਾਉਣ ਅਤੇ ਸ਼ੇਅਰ ਕਰਨ ਲਈ ਇਕ ਪਹਿਲ।
ਉਨ੍ਹਾਂ ਨੇ ਅੱਗੇ ਲਿਖਿਆ, ਇਸ ਚੁਣੌਤੀਪੂਰਣ ਸਮੇਂ ਵਿਚ ਯੋਲੋ ਫਾਉਂਡੇਸ਼ਨ ਕਈ ਐੱਨ.ਜੀ.ਓ. ਦੇ ਨਾਲ ਮਿਲ ਕੇ ਕੰਮ ਕਰਨਗੇ। ਇਹ ਜਾਨਣ ਲਈ ਤੁਸੀਂ ਯੋਗਦਾਨ ਦੇ ਸਕਦੇ ਹੋ ਅਤੇ ਆਪਣੇ ਨੇੜਲੇ ਜੀਵਨ ਵਿਚ ਬਦਲਾਅ ਲਿਆ ਸਕਦੇ ਹੋ।

In The Market