ਮੁੰਬਈ (ਇੰਟ.)- ਸ਼ਵੇਤਾ ਤਿਵਾਰੀ ਅਤੇ ਅਭਿਨਵ ਕੋਹਲੀ ਦਾ ਵਿਵਾਦ ਘੱਟ ਹੋਣ ਦਾ ਨਾਂ ਨਹੀਂ ਲੈ ਰਿਹਾ ਹੈ ਸਗੋਂ ਬੇਟੇ ਦੀ ਕਸਟਡੀ ਨੂੰ ਲੈ ਕੇ ਦੋਹਾਂ ਵਿਚਾਲੇ ਵਿਵਾਦ ਇੰਨਾ ਵੱਧ ਗਿਆ ਕਿ ਇਕ-ਦੂਜੇ ਵਿਰੁੱਧ ਦੋਸ਼ ਲਗਾਉਣ ਤੋਂ ਬਾਅਦ ਵੀਡੀਓਜ਼ ਸ਼ੇਅਰ ਕੀਤੀਆਂ ਗਈਆਂ। ਸ਼ਵੇਤਾ ਨੇ ਵੀਡੀਓ ਸ਼ੇਅਰ ਕਰ ਕੇ ਪਤੀ ਅਭਿਨਵ 'ਤੇ ਇਲਜ਼ਾਮ ਲਗਾਇਆ ਸੀ ਹੁਣ ਅਭਿਨਵ ਨੇ ਵੀ ਵੀਡੀਓ ਸ਼ੇਅਰ ਕਰਦੇ ਹੋਏ ਪਤਨੀ ਸ਼ਵੇਤਾ 'ਤੇ ਭੜਾਸ ਕੱਢੀ ਹੈ। ਟੀ.ਵੀ. ਪ੍ਰੋਗਰਾਮ 'ਖਤਰੋਂ ਕੇ ਖਿਲਾੜੀ' ਦੀ ਸ਼ੂਟਿੰਗ ਚੱਲ ਰਹੀ ਹੈ ਇਸ ਲਈ ਸ਼ਵੇਤਾ ਤਿਵਾਰੀ ਕੇਪਟਾਊਨ ਵਿਚ ਹੈ। ਸ਼ਵੇਤਾ ਨੇ ਥੋੜ੍ਹੇ ਦਿਨ ਪਹਿਲਾਂ ਹੀ ਪਤੀ ਅਭਿਨਵ ਕੋਹਲੀ ਬਾਰੇ ਕੁਝ ਗੱਲਾਂ ਆਖੀਆਂ ਸਨ, ਜਿਸ 'ਤੇ ਹੁਣ ਪਤੀ ਨੇ ਲਾਈਵ ਆ ਕੇ ਖਰੀਆਂ-ਖਰੀਆਂ ਸੁਣਾਈਆਂ ਹਨ। ਅਭਿਨਵ ਨੇ ਕਿਹਾ ਕਿ ਸ਼ਵੇਤਾ ਉਸ ਨੂੰ ਆਪਣੇ ਪੁੱਤਰ ਨਾਲ ਮਿਲਣ ਨਹੀਂ ਦਿੰਦੀ। https://www.instagram.com/tv/COnBW26HiZw/?utm_source=ig_web_copy_link ਅਭਿਨਵ ਨੇ ਕਿਹਾ ਕਿ ਸ਼ਵੇਤਾ ਉਸ ਨੂੰ ਬਿਨਾਂ ਦੱਸੇ ਗਈ ਹੈ, ਤੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਸ਼ਵੇਤਾ ਨੂੰ ਸ਼ਰਮ ਨਹੀਂ ਆਉਂਦੀ ਉਹ ਮੇਰੇ 'ਤੇ ਇਲਜ਼ਾਮ ਲਗਾ ਰਹੀ ਹੈ ਕਿ ਮੈਂ ਉਸ ਨੂੰ ਪੈਸੇ ਨਹੀਂ ਦਿੰਦਾ, ਮੈਂ ਬਹੁਤ ਸਾਰੇ ਪੈਸੇ ਉਸ ਦੇ ਬੈਂਕ ਅਕਾਉਂਟ ਵਿਚ ਟਰਾਂਸਫਰ ਕੀਤੇ ਹਨ। ਮੇਰੇ ਕੋਲ ਇਨ੍ਹਾਂ ਸਭ ਦੇ ਸਬੂਤ ਹਨ। ਅਭਿਨਵ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਫੈਲੀ ਹੋਈ ਹੈ ਤੇ ਉਸ ਨੂੰ ਪੈਸੇ ਕਮਾਉਣ ਦੀ ਪਈ ਹੋਈ ਹੈ। ਉਸ ਲਈ ਪੈਸੇ ਬੱਚਿਆਂ ਤੋਂ ਇੰਨੇ ਉਪਰ ਹਨ। ਅਭਿਨਵ ਨੇ ਕਿਹਾ ਕਿ ਜਦੋਂ ਸ਼ਵੇਤਾ ਕੋਵਿਡ ਪਾਜ਼ੇਟਿਵ ਹੋ ਗਈ ਸੀ ਤਾਂ ਉਹ 14 ਦਿਨਾਂ ਲਈ ਕੁਆਰੰਟੀਨ ਸੀ ਉਸ ਵੇਲੇ ਮੇਰੇ ਬੱਚੇ ਦੀ ਕਸਟਡੀ ਮੇਰੇ ਕੋਲ ਸੀ ਉਦੋਂ ਸ਼ਵੇਤਾ ਵੀ ਰਾਜ਼ੀ ਸੀ ਪਰ ਜਦੋਂ ਉਹ ਠੀਕ ਹੋ ਗਈ ਤਾਂ ਉਹ ਮੇਰੇ ਕੋਲੋਂ ਮੇਰੇ ਬੇਟੇ ਨੂੰ ਲੈ ਗਈ ਮੈਂ ਵੀ ਉਸ ਨੂੰ ਰੋਕਿਆ ਨਹੀਂ। ਬਾਅਦ ਵਿਚ ਬੱਚੇ ਨੇ ਉਸ ਕੋਲ ਜਾਣਾ ਬੰਦ ਕਰ ਦਿੱਤਾ। ਫਿਰ ਉਹ ਬੱਚੇ ਨੂੰ ਲੈ ਕੇ ਗਾਇਬ ਹੋ ਗਈ ਸੀ। ਫਿਲਹਾਲ ਮੈਂ ਕਾਨੂੰਨੀ ਤਰੀਕੇ ਨਾਲ ਆਪਣੀ ਲੜਾਈ ਲੜ ਰਿਹਾ ਹਾਂ।...
ਮੁੰਬਈ (ਇੰਟ.)- ਕੋਰੋਨਾ ਵਾਇਰਸ ਕਾਰਣ ਨਵੇਂ ਵਿਆਹੇ ਜੋੜਿਆਂ ਦੇ ਚਾਅ ਧਰੇ-ਧਰਾਏ ਹੀ ਰਹਿ ਗਏ ਕਿਉਂਕਿ ਕੋਰੋਨਾ ਮਹਾਮਾਰੀ ਦਾ ਕਹਿਰ ਮੁਲਕ 'ਤੇ ਲਗਾਤਾਰ ਹਾਵੀ ਹੋ ਰਿਹਾ ਹੈ। ਇਸ ਮਹਾਮਾਰੀ ਨਾਲ ਸਰਕਾਰ ਵਲੋਂ ਪੂਰੀ ਤਿਆਰੀ ਜੰਗ ਲੜੀ ਜਾ ਰਹੀ ਹੈ। ਇਸ ਦੇ ਬਾਵਜੂਦ ਕੋਰੋਨਾ ਦਾ ਕਹਿਰ ਵੱਧਦਾ ਹੀ ਜਾ ਰਿਹਾ ਹੈ। ਇਸ ਦੌਰਾਨ ਜਿਹੜੇ ਲੋਕ ਵਿਆਹ ਕਰਵਾ ਰਹੇ ਹਨ ਉਨ੍ਹਾਂ ਨੂੰ ਬਹੁਤ ਤੰਗੀ ਆ ਰਹੀ ਹੈ ਕਿਉਂਕਿ ਇਸ ਦੌਰਾਨ ਜ਼ਿਆਦਾ ਲੋਕ ਇਕੱਠੇ ਨਹੀਂ ਕੀਤੇ ਜਾ ਸਕਦੇ ਹੋਰ ਤੇ ਹੋਰ ਬੈਂਡ ਬਾਜਾ ਵੀ ਸੀਮਤ ਗਿਣਤੀ ਵਿਚ ਲਿਜਾ ਸਕਦੇ ਹਨ। ਇਸੇ ਦੌਰਾਨ ਇਕ ਅਨੋਖਾ ਵਿਆਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੀਰੀਅਲ ਨਾਮਕਰਣ ਦੇ ਅਭਿਨੇਤਾ ਵਿਰਾਫ ਪਟੇਲ ਆਪਣੀ ਲੰਬੇ ਸਮੇਂ ਤੋਂ ਗਰਲਫ੍ਰੈਂਡ ਸਲੋਨੀ ਖੰਨਾ ਨਾਲ 6 ਮਈ ਨੂੰ ਵਿਆਹ ਦੇ ਬੰਧਨ ਵਿਚ ਬੱਝ ਗਏ। ਸ਼ੁਰੂਆਤ ਵਿਚ ਜੋੜੇ ਨੇ ਧੂਮ-ਧਾਮ ਨਾਲ ਵਿਆਹ ਕਰਵਾਉਣ ਦੀ ਯੋਜਨਾ ਬਣਾਈ ਸੀ ਪਰ ਕੋਰੋਨਾ ਮਹਾਮਾਰੀ ਦੀ ਦੂਜੀ ਲਹਿਰ ਕਾਰਣ ਦੋਹਾਂ ਦੀਆਂ ਉਮੀਦਾਂ 'ਤੇ ਪਾਣੀ ਫਿਰ ਗਿਆ। ਇਸ ਕਾਰਣ ਦੋਹਾਂ ਨੇ ਸਾਦਾ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਜੋੜੇ ਨੇ ਮੁੰਬਈ ਦੇ ਬਾਦਰਾ ਕੋਰਟ ਵਿਚ ਵਿਆਹ ਰਚਾਇਆ। ਵਿਰਾਫ ਅਤੇ ਸਲੋਨੀ ਦੇ ਮਾਤਾ-ਪਿਤਾ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਨੇ ਤਿੰਨ ਨੇੜਲੇ ਦੋਸਤਾਂ ਨਾਲ ਕੋਰਟ ਪਹੁੰਚ ਕੇ ਵਿਆਹ ਕਰਵਾਇਆ। ਹੁਣ ਉਹ ਵਿਆਹ ਦੌਰਾਨ ਖਰਚ ਹੋਣ ਵਾਲੇ ਬਚੇ ਪੈਸਿਆਂ ਨੂੰ ਦਾਨ ਕਰਨਗੇ। ਸਲੋਨੀ ਖੰਨਾ ਨੇ ਇੰਸਟਾਗ੍ਰਾਮ ਪੋਸਟ ਵਿਚ ਲਿਖਿਆ, ਇਕ ਪਰਫੈਕਟ ਵਿਆਹ ਅੰਗੂਠੀ ਦੀ ਥਾਂ ਰਬਰ ਬੈਂਡ, ਸਾੜੀ ਉਧਾਰ ਲਈ, ਚਾਰ ਗਵਾਹ, ਆਖਰੀ ਮਿੰਟ ਵਿਚ ਦੋਸਤ ਨੇ ਛੇਤੀ-ਛੇਤੀ ਮੇਕਅਪ ਕੀਤਾ, ਦੋਸਤ ਅਤੇ ਰਿਸ਼ਤੇਦਾਰਾਂ ਨੂੰ ਜ਼ੂਮ 'ਤੇ ਬੁਲਾਇਆ ਅਤੇ ਇਕ ਘੰਟੇ ਵਿਚ 150 ਰੁਪਏ ਵਿਚ ਵਿਆਹ ਕਰ ਲਿਆ। ਵੈਸਾ ਵਸੂਲ ਮੈਂ ਤੈਨੂੰ ਕਬੂਲ ਤੂੰ ਮੈਨੂੰ ਕਬੂਲ। ਉਨ੍ਹਾਂ ਨੇ ਦੋ ਦਿਨ ਪਹਿਲਾਂ ਆਪਣੇ ਵਿਆਹ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ। ਦੋਵੇਂ ਸਫੇਦ ਰੰਗ ਦੀ ਇਸ ਡ੍ਰੈਸ ਵਿਚ ਨਜ਼ਰ ਆ ਰਹੇ ਸਨ। ਵਿਰਾਫ ਲਾਲ ਪਾਕੇਟ ਸਕੁਆਇਰ ਦੇ ਨਾਲ ਆਫ ਵ੍ਹਾਈਟ ਟਕਸੀਡੋ ਪਹਿਨੇ ਹੋਏ ਦਿਖਾਈ ਦੇ ਰਹੇ ਹਨ। ਉਥੇ ਹੀ ਸਲੋਨੀ ਸਫੈਦ ਸਾੜੀ ਵਿਚ ਬਹੁਤ ਖੂਬਸੂਰਤ ਲੱਗ ਰਹੀ ਹੈ।
ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਆਏ ਦਿਨ ਕਿਸੇ ਨਾ ਕਿਸੇ ਵਜ੍ਹਾ ਨਾਲ ਚਰਚਾ ਵਿਚ ਰਹਿੰਦੀ ਹੈ। ਇਕ ਵਾਰ ਫਿਰ ਕੰਗਨਾ ਆਪਣੀ ਪੋਸਟ ਨੂੰ ਲੈ ਕੇ ਚਰਚਾ ਵਿਚ ਆ ਗਈ ਹੈ। ਦੱਸ ਦਈਏ ਕਿ ਐਤਵਾਰ ਨੂੰ ਅਭਿਨੇਤਰੀ ਦਾ ਇੰਸਟਾਗ੍ਰਾਮ ਰਾਹੀਂ ਕੋਵਿਡ ਨਾਲ ਸਬੰਧਿਤ ਪੋਸਟ ਡਿਲੀਟ ਕਰ ਦਿੱਤੀ ਗਈ। ਕੰਗਨਾ ਨੇ ਇਸ ਤੋਂ ਬਾਅਦ ਇੰਸਟਾਗ੍ਰਾਮ 'ਤੇ ਬਹੁਤ ਹੀ ਵਿਆਂਗਾਤਮਕ ਸਟੋਰੀ ਸ਼ੇਅਰ ਕੀਤੀ। ਇਹ ਸਟੋਰੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਦਰਅਸਲ ਇੰਸਟਾਗ੍ਰਾਮ ਰਾਹੀਂ ਕੰਗਨਾ ਦਾ ਪੋਸਟ ਡਿਲੀਟ ਕੀਤੇ ਜਾਣ ਤੋਂ ਬਾਅਦ ਉਹ ਆਪਣੀ ਸਟੋਰੀ ਵਿਚ ਲਿਖਦੀ ਹੈ ਮੇਰੀ ਕੋਰੋਨਾ ਵਾਲੀ ਪੋਸਟ ਨੂੰ ਡਿਲੀਟ ਕਰ ਦਿੱਤਾ ਗਿਆ ਹੈ। ਜਿੱਥੇ ਮੈਂ ਕੋਰੋਨਾ ਨੂੰ ਖਤਮ ਕਰਨ ਦੀ ਗੱਲ ਕਹੀ ਸੀ। ਕਿਉਂਕਿ ਇਸ ਗੱਲ ਨਾਲ ਕੁਝ ਲੋਕਾਂ ਨੂੰ ਕਾਫੀ ਠੇਸ ਪਹੁੰਚੀ ਹੈ। ਇਸ ਦੇ ਨਾਲ ਹੀ ਕੰਗਨਾ ਕਹਿੰਦੀ ਹੈ ਕਿ ਮਤਲਬ ਅੱਤਵਾਦੀਆਂ ਅਤੇ ਕਮਿਊਨਿਸਟਾਂ ਲਈ ਟਵਿੱਟਰ 'ਤੇ ਹਮਦਰਦੀ ਜਤਾਉਂਦੇ ਹੈ ਪਰ ਇਥੇ ਤਾਂ ਕੋਵਿਡ ਦਾ ਵੀ ਫੈਨ ਕਲੱਬ ਹੈ। ਦੱਸ ਦਈਏ ਕਿ ਕੰਗਨਾ ਨੇ ਆਪਣੀ ਪਿਛਲੀ ਇੰਸਟਾਗ੍ਸਰਾਮ ਪੋਸਟ 'ਤੇ ਲਿਖਿਆ ਸੀ- ਪਿਛਲੇ ਦਿਨੀਂ ਕਾਫੀ ਥਕਾਨ ਮਹਿਸੂਸ ਕਰ ਰਹੀ ਸੀ ਅਤੇ ਅੱਖਾਂ ਵਿਚ ਜਲਨ ਵੀ ਹੋ ਰਹੀ ਸੀ। ਮੈਂ ਹਿਮਾਚਲ ਲਈ ਨਿਕਲਣ ਵਾਲੀ ਸੀ ਉਦੋਂ ਹੀ ਮੈਂ ਆਪਣਾ ਕੋਰੋਨਾ ਟੈਸਟ ਕਰਵਾਇਆ ਜਿਸ ਦਾ ਨਤੀਜਾ ਪਾਜ਼ੇਟਿਵ ਆਇਆ। ਇਸ ਦੇ ਨਾਲ ਹੀ ਕੰਗਨਾ ਕਹਿੰਦੀ ਹੈ ਕਿ ਮੈਂ ਹੁਣ ਆਪਣੇ-ਆਪ ਨੂੰ ਕੁਆਰੰਟੀਨ ਕਰ ਲਿਆ ਹੈ। ਮੈਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਸੀ ਕਿ ਇਹ ਵਾਇਰਸ ਮੇਰੀ ਬਾਡੀ ਅੰਦਰ ਪਾਰਟੀ ਕਰ ਰਿਹਾ ਹੈ। ਮੈਨੂੰ ਹੁਣ ਇਸ ਬਾਰੇ ਵਿਚ ਜਾਣਕਾਰੀ ਮਿਲ ਗਈ ਹੈ। ਇਸ ਨੂੰ ਖਤਮ ਕਰ ਦਿਆਂਗੀ। ਇਸ ਦੇ ਨਾਲ ਹੀ ਉਹ ਅਪੀਲ ਕਰਦੀ ਹੈ ਕਿ ਕਿਸੇ ਵੀ ਚੀਜ਼ ਨੂੰ ਆਪਣੇ 'ਤੇ ਹਾਵੀ ਨਹੀਂ ਹੋਣ ਦੇਵੇਗੀ। ਜੇਕਰ ਤੁਸੀਂ ਡਰਦੇ ਹੋ ਤਾਂ ਇਹ ਤੁਹਾਨੂੰ ਹੋਰ ਵੀ ਡਰਾਏਗਾ। ਕੰਗਨਾ ਅੱਗੇ ਕਹਿੰਦੀ ਹੈ ਕਿ ਇਹ ਇਕ ਫਲੂ ਵਾਂਗ ਹੈ ਇਸ ਬਾਰੇ ਬਹੁਤ ਦਬਾਅ ਬਣਾਇਆ ਗਿਆ ਹੈ। ਹਰ-ਹਰ ਮਹਾਦੇਵ, ਤੁਹਾਨੂੰ ਯਾਦ ਹੋਵੇਗਾ ਕਿ ਇਸ ਤੋਂ ਪਹਿਲਾਂ ਅਭਿਨੇਤਰੀ ਦੇ ਟਵਿੱਟਰ ਅਕਾਉਂਟ ਨੂੰ ਵੀ ਸਸਪੈਂਡ ਕਰ ਦਿੱਤਾ ਗਿਆ ਸੀ।
ਨਵੀਂ ਦਿੱਲੀ- ਮਦਰਸ ਡੇਅ ਮੌਕੇ ਆਮ ਤੋਂ ਲੈ ਕੇ ਖਾਸ ਤੱਕ ਹਰ ਕੋਈ ਆਪਣੀ ਮਾਂ ਦੀ ਤਸਵੀਰ ਸ਼ੇਅਰ ਕਰ ਕੇ ਉਨ੍ਹਾਂ ਨੂੰ ਮਦਰਸ ਡੇਅ ਦੀਆਂ ਸ਼ੁਭਕਾਮਨਾਵਾਂ ਦੇ ਰਿਹਾ ਹੈ। ਉਥੇ ਹੀ ਬਾਲੀਵੁੱਡ ਦੀ ਪ੍ਰਸਿੱਧ ਅਭਿਨੇਤਰੀ ਕਰੀਨਾ ਕਪੂਰ ਖਾਨ ਨੇ ਆਪਣੇ ਆਫੀਸ਼ੀਅਲ ਇੰਸਟਾਗ੍ਰਾਮ 'ਤੇ ਆਪਣੇ ਦੋਹਾਂ ਬੇਟਿਆਂ ਦੀ ਤਸਵੀਰ ਸ਼ੇਅਰ ਕੀਤੀ ਹੈ। ਦੱਸ ਦਈਏ ਕਿ ਕਰੀਨਾ ਕਪੂਰ ਦੇ ਦੂਜੇ ਪੁੱਤਰ ਦਾ ਜਨਮ 21 ਫਰਵਰੀ ਨੂੰ ਹੋਇਆ ਸੀ। ਜਨਮ ਤੋਂ ਬਾਅਦ ਹੁਣ ਤੱਕ ਐਕਟ੍ਰੈਸ ਨੇ ਆਪਣੇ ਪੁੱਤਰਾਂ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਨਹੀਂ ਕੀਤੀ ਸੀ। ਉਥੇ ਹੀ ਹੁਣ ਇਸ ਖਾਸ ਮੌਕੇ 'ਤੇ ਕਰੀਨਾ ਨੇ ਇਕ ਖਾਸ ਫੋਟੋ ਆਪਣੇ ਫੈਂਸ ਨਾਲ ਸ਼ੇਅਰ ਕੀਤੀ ਹੈ। ਹੁਣ ਸਮਾਂ ਆ ਗਿਆ ਹੈ ਜਿਸ ਦਾ ਫੈਂਸ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਜੀ ਹਾਂ, ਕਰੀਨਾ ਨੇ ਆਪਣੇ ਦੋਵੇਂ ਹੀ ਲਿਟਿਲ ਸਟਾਰਸ ਦੀ ਤਸਵੀਰਾਂ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ ਵਿਚ ਦੇਖਿਆ ਜਾ ਸਕਦਾ ਹੈ ਕਿ ਤੈਮੂਰ ਦੀ ਗੋਦ ਵਿਚ ਉਨ੍ਹਾਂ ਦਾ ਛੋਟਾ ਭਰਾ ਹੈ। ਤੈਮੂਰ ਭਰਾ ਨੂੰ ਗੋਦ ਵਿਚ ਲੈ ਕੇ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਫੈਂਸ ਇਸ ਤਸਵੀਰ 'ਤੇ ਜਮ ਕੇ ਰਿਐਕਸ਼ਨ ਦੇ ਰਹੇ ਹਨ। ਨਾਲ ਹੀ ਸੈਲੇਬਸ ਵੀ ਜਮ ਕੇ ਕੁਮੈਂਟ ਕਰ ਰਹੇ ਹਨ। ਇੰਨਾ ਹੀ ਨਹੀਂ ਫੈਂਸ ਕੁਮੈਂਟ ਕਰ ਕੇ ਛੋਟੇ ਨਵਾਬ ਦਾ ਨਾਂ ਜਾਨਣਾ ਚਾਹ ਰਹੇ ਹਨ। ਕਰੀਨਾ ਨੇ ਤਸਵੀਰ ਸ਼ੇਅਰ ਕਰ ਕੇ ਕੈਪਸ਼ਨ ਲਿਖੀ। ਅੱਜ ਉਮੀਦ 'ਤੇ ਪੂਰੀ ਦੁਨੀਆ ਕਾਇਮ ਹੈ ਅਤੇ ਇਹ ਦੋਵੇਂ ਹੀ ਮੇਰੇ ਭਵਿੱਖ ਦੀ ਉਮੀਦ ਹੈ ਇਸ ਦੇ ਨਾਲ ਹੀ ਕਰੀਨਾ ਨੇ ਫੈਂਸ ਨੂੰ ਮਦਰਸ ਡੇਅ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਤੁਹਾਨੂੰ ਦੱਸ ਦਈਏ ਕਿ ਕਰੀਨਾ ਨੇ ਦੂਜੇ ਬੇਟੇ ਨੂੰ ਫਰਵਰੀ ਵਿਚ ਜਨਮ ਦਿੱਤਾ ਸੀ। ਜਿਸ ਪਿੱਛੋਂ ਉਹ ਆਪਣੇ ਨਵੇਂ ਘਰ ਵਿਚ ਸ਼ਿਫਟ ਹੋ ਗਈ ਸੀ। ਫੈਂਸ ਆਏ ਦਿਨੀਂ ਨੰਨ੍ਹੇ ਮਹਿਮਾਨ ਦੀ ਤਸਵੀਰ ਦੀ ਉਡੀਕ ਕਰਦੇ ਹਨ। ਤੈਮੂਰ ਦੇ ਜਨਮ 'ਤੇ ਉਨ੍ਹਾਂ ਦੇ ਨਾਂ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ। ਜਿਸ ਮਗਰੋਂ ਸੈਫੀਨਾ ਨੇ ਅਜੇ ਤੱਕ ਆਪਣੇ ਦੂਜੇ ਬੱਚੇ ਦਾ ਨਾਂ ਸਾਂਝਾ ਨਹੀਂ ਕੀਤਾ ਹੈ।
ਨਵੀਂ ਦਿੱਲੀ- ਕੋਰੋਨਾ ਦੇ ਰੋਜ਼ ਆ ਰਹੇ ਅੰਕੜੇ ਹੈਰਾਨ ਕਰ ਦੇਣ ਵਾਲੇ ਹਨ। ਕੋਰੋਨਾ ਦੀ ਦੂਜੀ ਲਹਿਰ ਨੇ ਸਾਰਿਆਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਕਈ ਬਾਲੀਵੁੱਡ ਸਿਤਾਰੇ ਮਦਦ ਲਈ ਸਾਹਮਣੇ ਆਏ ਹਨ। ਸੋਨੂੰ ਸੂਦ ਲਗਾਤਾਰ ਲੋਕਾਂ ਦੀ ਮਦਦ ਕਰ ਰਹੇ ਹਨ। ਸੋਸ਼ਲ ਮੀਡੀਆ 'ਤੇ ਤਾਂ ਕਦੇ ਏਅਰਪੋਰਟ 'ਤੇ ਲੋਕ ਉਨ੍ਹਾਂ ਤੋਂ ਮਦਦ ਦੀ ਅਪੀਲ ਕਰ ਰਹੇ ਹਨ। ਬੀਤੇ ਦਿਨ ਵੀ ਸੋਨੂੰ ਸੂਦ ਦੀ ਟੀਮ ਨੇ ਹਸਪਤਾਲ ਵਿਚ ਆਕਸੀਜਨ ਖਤਮ ਹੋਣ 'ਤੇ ਪੂਰੀ ਰਾਤ ਵਿਵਸਥਾ ਕਰ ਕੇ ਹਸਪਤਾਲ ਤੱਕ ਆਕਸੀਜਨ ਦਾ ਇੰਤਜ਼ਾਮ ਕਰਵਾਇਆ। ਉਥੇ ਹੀ ਹੁਣ ਇਸੇ ਕੜੀ ਵਿਚ ਬਾਲੀਵੁੱਡ ਐਕਟ੍ਰੈਸ ਸਾਰਾ ਅਲੀ ਖਾਨ ਵੀ ਲੋੜਵੰਦਾਂ ਦੀ ਮਦਦ ਕਰਨ ਲਈ ਸਾਹਮਣੇ ਆਈ ਹੈ। ਦਰਅਸਲ ਅਭਿਨੇਤਰੀ ਸਾਰਾ ਅਲੀ ਖਾਨ ਨੇ ਸੋਨੂੰ ਸੂਦ ਫਾਉਂਡੇਸ਼ਨ ਵਿਚ ਯੋਗਦਾਨ ਦਿੱਤਾ ਹੈ। ਉਥੇ ਹੀ ਸੋਨੂੰ ਸੂਦ ਨੇ ਆਪਣੇ ਟਵਿੱਟਰ 'ਤੇ ਇਕ ਟਵੀਟ ਕੀਤਾ ਹੈ ਇਹ ਟਵੀਟ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਇਸ ਟਵੀਟ ਵਿਚ ਉਨ੍ਹਾਂ ਨੇ ਅਭਿਨੇਤਰੀ ਸਾਰਾ ਅਲੀ ਖਾਨ ਦਾ ਸ਼ੁਕਰੀਆ ਕੀਤਾ ਹੈ। ਸੋਨੂੰ ਸੂਦ ਲਿਖਦੇ ਹਨ ਕਿ ਤੁਸੀਂ ਚੰਗਾ ਕੰਮ ਕੀਤਾ ਹੈ ਮੈਨੂੰ ਤੁਹਾਡੇ 'ਤੇ ਮਾਣ ਹੈ। ਤੁਸੀਂ ਯੰਗ ਹੋ ਅਤੇ ਇਸ ਔਖੀ ਘੜੀ ਵਿਚ ਖੁਦ ਦੇਸ਼ ਦੀ ਮਦਦ ਕਰ ਰਹੇ ਹੋ ਤੁਸੀਂ ਸਾਰਿਆਂ ਨੂੰ ਪ੍ਰੇਰਿਤ ਕਰ ਰਹੇ ਹੋ। ਇਸ ਦੇ ਨਾਲ ਹੀ ਸੋਨੂੰ ਉਨ੍ਹਾਂ ਨੂੰ ਹੀਰੋ ਕਹਿੰਦੇ ਹਨ। ਸੋਨੂੰ ਸੂਦ ਦੇ ਫੈਂਸ ਵੀ ਇਸ ਗੱਲ ਤੋਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਉਹ ਅਭਿਨੇਤਰੀ ਦੀ ਕਾਫੀ ਤਾਰੀਫ ਕਰ ਰਹੇ ਹਨ। ਉਥੇ ਹੀ ਤੁਹਾਨੂੰ ਦੱਸ ਦਈਏ ਕਿ ਸਾਰਾ ਅਲੀ ਖਾਨ ਲਗਾਤਾਰ ਕੋਰੋਨਾ ਨਾਲ ਜੁੜੇ ਜ਼ਰੂਰੀ ਸੰਸਾਧਨਾਂ ਦੀ ਡਿਟੇਲਸ ਸ਼ੇਅਰ ਕਰ ਕੇ ਲੋਕਾਂ ਦੀ ਮਦਦ ਕਰ ਰਹੀ ਹੈ। ਦੱਸ ਦਈਏ ਕਿ ਸੋਨੂੰ ਸੂਦ ਦੇ ਨਾਲ ਹੀ ਬਾਲੀਵੁੱਡ ਦੇ ਕਈ ਹੋਰ ਸੈਲੇਬਸ ਵੀ ਮਦਦ ਲਈ ਅੱਗੇ ਆਏ ਹਨ। ਸਲਮਾਨ ਖਾਨ, ਜੈਕਲੀਨ ਫਰਨਾਂਡਿਸ, ਅਨੁਸ਼ਕਾ ਸ਼ਰਮਾ, ਵਿਰਾਟ ਕੋਹਲੀ ਨਾਲ ਹੀ ਹੋਰ ਲੋਕ ਵੀ ਕੋਰੋਨਾ ਨਾਲ ਜੰਗ ਜਿੱਤਣ ਲਈ ਲੋਕਾਂ ਦੀ ਮਦਦ ਕਰ ਰਹੇ ਹਨ।
ਮੁੰਬਈ (ਇੰਟ.)- ਬਾਲੀਵੁੱਡ ਦੇ ਕਈ ਸਾਰੇ ਸਿਤਾਰੇ ਕੋਰੋਨਾ ਇਨਫੈਕਟਿਡ ਹੋ ਚੁੱਕੇ ਹਨ ਅਤੇ ਹੁਣ ਇਸ ਲਿਸਟ ਵਿਚ ਧਾਕੜ ਗਰਲ ਕੰਗਨਾ ਰਣੌਤ ਦਾ ਨਾਂ ਵੀ ਸ਼ਾਮਲ ਹੋ ਗਿਆ ਹੈ। ਕੰਗਨਾ ਰਣੌਤ ਨੇ ਇਸ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਦੇ ਇੰਸਟਾਗ੍ਰਾਮ ਅਕਾਉਂਟ 'ਤੇ ਦਿੱਤੀ ਹੈ। ਉਨ੍ਹਾਂ ਨੇ ਇਕ ਦਿਨ ਪਹਿਲਾਂ ਕੋਰੋਨਾ ਟੈਸਟ ਕਰਵਾਇਆ ਸੀ, ਜਿਸ ਦੀ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਐਕਟ੍ਰੈਸ ਨੇ ਦੱਸਿਆ ਕਿ ਉਨ੍ਹਾਂ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਕੰਗਨਾ ਨੇ ਆਪਣੀ ਜੋ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ। ਉਸ ਵਿਚ ਉਹ ਧਿਆਨ ਦੀ ਮੁਦਰਾ ਵਿਚ ਬੈਠੀ ਹੋਈ ਹੈ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ਹੈ- ਮੈਂ ਪਿਛਲੇ ਕੁਝ ਦਿਨਾਂ ਤੋ ਥਕਾਵਟ ਅਤੇ ਕਮਜ਼ੋਰੀ ਮਹਿਸੂਸ ਕਰ ਰਹੀ ਸੀ। ਨਾਲ ਹੀ ਅੱਖਾਂ ਵਿਚ ਹਲਕੀ ਜਲਨ ਵੀ ਹੋ ਰਹੀ ਹੈ। ਹਿਮਾਚਲ ਜਾਣ ਬਾਰੇ ਸੋਚ ਰਹੀ ਸੀ। ਇਸ ਲਈ ਕਲ ਆਪਣਾ ਕੋਰੋਨਾ ਟੈਸਟ ਕਰਵਾਇਆ ਪਰ ਰਿਪੋਰਟ ਪਾਜ਼ੇਟਿਵ ਆ ਗਈ ਹੈ। ਕੰਗਨਾ ਨੇ ਅੱਗੇ ਲਿਖਿਆ ਕਿ ਮੈਂ ਖੁਦ ਨੂੰ ਕੁਆਰੰਟੀਨ ਕਰ ਲਿਆ ਹੈ। ਮੈਨੂੰ ਕੋਈ ਆਈਡੀਆ ਨਹੀਂ ਹੈ ਕਿ ਇਹ ਵਾਇਰਸ ਮੇਰੇ ਸਰੀਰ 'ਚ ਪਾਰਟੀ ਕਰ ਰਿਹਾ ਸੀ। ਹੁਣ ਮੈਨੂੰ ਪਤਾ ਲੱਗ ਗਿਆ ਹੈ ਤਾਂ ਮੈਂ ਇਸ ਨੂੰ ਖਤਮ ਕਰ ਦਿਆਂਗੀ। ਆਪਣੇ-ਆਪ 'ਤੇ ਕੋਈ ਸ਼ਕਤੀ ਹਾਵੀ ਨਾ ਹੋਣ ਦਿਓ। ਜੇਕਰ ਤੁਸੀ ਡਰੋਗੇ ਤਾਂ ਇਹ ਤੁਹਾਨੂੰ ਹੋਰ ਡਰਾਏਗਾ। ਆਓ ਇਸ ਨੂੰ ਖਤਮ ਕਰਦੇ ਹਾਂ। ਕੋਵਿਡ-19 ਕੁਝ ਨਹੀਂ, ਸਿਰਫ ਥੋੜ੍ਹੇ ਸਮੇਂ ਦਾ ਫਲੂ ਹੈ। ਹਰ-ਹਰ ਮਹਾਦੇਵ. ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਦਾ ਟਵਿੱਟਰ ਅਕਾਉਂਟ ਮੰਗਲਵਾਰ ਨੂੰ ਸਸਪੈਂਡ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਬੰਗਾਲ ਚੋਣ ਨਤੀਜਿਆਂ ਵਿਚ ਮਮਤਾ ਬੈਨਰਜੀ 'ਤੇ ਕੀਤੀ ਗਈ ਟਿੱਪਣੀ ਤੋਂ ਬਾਅਦ ਕੰਗਨਾ ਦੇ ਟਵਿੱਟਰ ਅਕਾਉਂਟ 'ਤੇ ਤਾਲਾ ਲਗਾ ਦਿੱਤਾ। ਕੰਗਨਾ ਨੇ ਟਵੀਟ ਕਰ ਕੇ ਮਮਤਾ ਬੈਨਰਜੀ ਲਈ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਸੀ, ਜਿਸ ਮਗਰੋਂ ਯੂਜ਼ਰਸ ਕੰਗਨਾ ਨੂੰ ਬੁਲਾ-ਭਲਾ ਕਹਿ ਰਹੇ ਸਨ। ਹੁਣ ਆਫੀਸ਼ੀਅਲ ਤੌਰ 'ਤੇ ਕੰਗਨਾ ਦਾ ਟਵਿੱਟਰ ਅਕਾਉਂਟ ਸਸਪੈਂਡ ਕਰ ਦਿੱਤਾ ਗਿਆ ਹੈ।...
ਦੇਸ਼ 'ਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਹੈ ਤੇ ਕੇਂਦਰ ਸਰਕਾਰ ਵਲੋਂ ਸਾਰੇ ਨਾਗਰਿਕਾਂ ਨੂੰ ਘਰ 'ਚ ਰਹਿਣ ਦੀ ਅਪੀਲ ਕਰ ਰਹੀ ਹੈ। ਲੋਕ ਹਸਪਤਾਲਾਂ 'ਚ ਬੈੱਡ ਲਈ ਭਟਕ ਰਹੇ ਹਨ। ਦਿੱਲੀ 'ਚ ਤਾਂ ਕਈ ਹਸਪਤਾਲਾਂ 'ਚ ਆਕਸੀਜਨ ਖਤਮ ਹੋਣ ਦੀਆਂ ਖਬਰਾਂ ਵੀ ਸਾਹਮਣੇ ਆਈਆਂ ਸਨ। ਦਿੱਲੀ ਸਰਕਾਰ ਨੇ ਇਸ ਨੂੰ ਦੇਖਦਿਆਂ 6 ਦਿਨ ਦਾ ਤਾਲਾਬੰਦੀ ਦਾ ਐਲਾਨ ਕੀਤਾ ਹੋਇਆ ਹੈ। ਦਿੱਲੀ ਪੁਲਿਸ ਵੀ ਲਗਾਤਾਰ ਆਕਸੀਜਨ ਸਪਲਾਈ ਕਰ ਰਹੀ ਹੈ। ਹੁਣ ਬਾਲੀਵੁੱਡ ਅਦਾਕਾਰਾ ਸੁਸ਼ਮਿਤਾ ਸੇਨ ਨੇ ਦਿੱਲੀ ਨੂੰ ਆਕਸੀਜਨ ਸਿਲੰਡਰ ਦੇਣ ਲਈ ਕਿਹਾ ਹੈ ਇਸ 'ਤੇ ਉਸ ਨੂੰ ਟਰੋਲ ਵੀ ਕੀਤਾ ਗਿਆ ਤੇ ਹੁਣ ਅਦਾਕਾਰਾ ਨੇ ਜਵਾਬ ਦਿੱਤਾ ਹੈ। ਦਿੱਲੀ ਦੇ ਸ਼ਾਂਤੀ ਮੁਕੰਦ ਹਸਪਤਾਲ ਨੇ ਸੀ.ਈ.ਓ. ਨੇ ਹਸਪਤਾਲ 'ਚ ਦੋ ਘੰਟੇ ਦੀ ਆਕਸੀਜਨ ਹੋਣ ਦੀ ਗੱਲ ਆਖੀ ਸੀ। ਇਸ 'ਤੇ ਅਦਾਕਾਰਾ ਨੇ ਲਿਖਿਆ ਕਿ "ਇਹ ਦਿਲ ਦਹਿਲਾ ਦੇਣ ਵਾਲੀ ਗੱਲ ਹੈ। ਹਰ ਜਗ੍ਹਾ ਆਕਸੀਜਨ ਦੀ ਕਮੀ ਹੈ। ਮੈਂ ਇਸ ਹਸਪਤਾਲ ਦੇ ਲਈ ਕੁਝ ਆਕਸੀਜਨ ਸਿਲੰਡਰ ਦਾ ਪ੍ਰਬੰਧ ਕੀਤਾ ਹੈ ਪਰ ਉਨ੍ਹਾਂ ਨੂੰ ਮੁੰਬਈ ਤੋਂ ਦਿੱਲੀ ਭੇਜਣ ਦਾ ਕੋਈ ਸਾਧਨ ਨਹੀਂ ਹੈ, ਕ੍ਰਿਪਾ ਕਰਕੇ ਮੇਰੀ ਇਸ ’ਚ ਮਦਦ ਕਰੋ’। ਬਾਅਦ ਵਿੱਚ ਅਦਾਕਾਰਾ ਨੇ ਦੱਸਿਆ ਕਿ ਦਿੱਲੀ ਦੇ ਹਸਪਤਾਲ ਨੂੰ ਆਕਸੀਜਨ ਮਿਲ ਗਈ ਹੈ। ਹਸਪਤਾਲ ਪ੍ਰਸ਼ਾਸਨ ਨੇ ਆਕਸੀਜਨ ਸਿਲੰਡਰ ਦਾ ਇੰਤਜ਼ਾਮ ਕਰ ਲਿਆ ਹੈ। ਸੁਸ਼ਮਿਤਾ ਨੇ ਲਿਖਿਆ ਕਿ ਫਿਲਹਾਲ ਹਸਪਤਾਲ ਨੂੰ ਆਕਸੀਜਨ ਮਿਲ ਗਈ ਹੈ ਇਸ ਨਾਲ ਸਾਨੂੰ ਆਕਸੀਜਨ ਭੇਜਣ ਲਈ ਹੋਰ ਸਮਾਂ ਮਿਲ ਗਿਆ। ਜਾਗਰੂਕਤਾ ਅਤੇ ਸਮਰਥਨ ਲਈ ਤੁਹਾਡਾ ਸਭ ਦਾ ਧੰਨਵਾਦ। ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर