ਚੰਡੀਗੜ੍ਹ- ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਓਪੀ ਸੋਨੀ ਤੋਂ ਫਿਰੌਤੀ ਦੀ ਮੰਗ ਕੀਤੀ ਗਈ ਹੈ। ਇਸ ਦੌਰਾਨ ਓਪੀ ਸੋਨੀ ਤੋਂ 20 ਲੱਖ ਰੁਪਏ ਮੰਗੇ ਗਏ ਹਨ। ਅਜਿਹਾ ਨਾ ਕਰਨ ਉੱਤੇ ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਪੁਲਿਸ ਨੇ ਥਾਣਾ ਕੰਟੇਨਮੈਂਟ ਵਿਚ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। Also Read: ਪੱਤਰਕਾਰ ਨੇ 800 ਕਰੋੜ 'ਚ ਵੇਚਿਆ ਨੋਬਲ ਪੁਰਸਕਾਰ! ਲੋਕਾਂ ਦੀ ਮਦਦ ਲਈ ਚੁੱਕਿਆ ਵੱਡਾ ਕਦਮ Also Read: ਜੇਕਰ ਬਿਨਾਂ ਨੰਬਰ ਪਲੇਟ ਦੇ ਕੱਢੀ ਗੱਡੀ ਤਾਂ ਲੱਗੇਗਾ 5000 ਰੁਪਏ ਦਾ ਜੁਰਮਾਨਾ! ਇਸ ਸੂਬੇ 'ਚ ਨਵਾਂ ਟ੍ਰੈਫਿਕ ਨਿਯਮ ਓਪੀ ਸੋਨੀ ਦੀ ਪੰਜਾਬ ਸਰਕਾਰ ਨੇ ਸੁਰੱਖਿਆ ਸਬੰਧੀ ਮਿਲੀ ਜੈਡ ਕੈਟਾਗਿਰੀ ਖਤਮ ਕਰ ਦਿੱਤੀ ਸੀ। ਇਸ ਨੂੰ ਲੈ ਕੇ ਓਪੀ ਸੋਨੀ ਨੇ ਬਕਾਇਦਾ ਹਾਈਕੋਰਟ 'ਚ ਰਿੱਟ ਪਟੀਸ਼ਨ ਦਾਖਲ ਕੀਤੀ ਸੀ। ਇਸ ਤੇ ਹਾਈਕੋਰਟ ਨੇ ਸੁਣਵਾਈ ਕਰਦੇ ਹੋਏ ਪੰਜਾਬ ਦੇ ਬਾਕੀ 425 ਲੋਕਾਂ ਦੀ ਸੁਰੱਖਿਆ ਬਹਾਲ ਤਾਂ ਕਰ ਦਿੱਤੀ ਸੀ ਪਰ ਓਪੀ ਸੋਨੀ ਦਾ ਮਾਮਲਾ ਹਾਲੇ ਵੀ ਵਿਚਾਰ ਅਧੀਨ ਹੈ। ਵੈਸੇ ਸੋਨੀ ਕੋਲ ਸੁਰੱਖਿਆ ਲਈ ਪੰਜਾਬ ਪੁਲਿਸ ਦੇ 18 ਮੁਲਾਜ਼ਮ ਤਾਇਨਾਤ ਕੀਤੇ ਹਨ ਪਰ ਸੋਨੀ ਨੂੰ ਆਪਣੀ ਕੈਟਾਗਿਰੀ ਖਤਮ ਕੀਤੇ ਜਾਣ 'ਤੇ ਇਤਰਾਜ ਸੀ। ਇਸ ਤਹਿਤ ਸੋਨੀ ਜੈੱਡ ਕੈਟਾਗਰੀ ਅਧੀਨ 36 ਮੁਲਾਜ਼ਮ ਸੁਰੱਖਿਆ ਵਜੋਂ ਚਾਹੁੰਦੇ ਸਨ। ਤੁਹਾਨੂੰ ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਲਗਾਤਾਰ ਕਈ ਲੋਕਾਂ ਨੂੰ ਫਿਰੌਤੀ ਲਈ ਕਾਲਾਂ ਆ ਰਹੀਆਂ ਹਨ। ਹਾਲ ਹੀ ਵਿਚ ਫਾਜ਼ਿਲਕਾ ਵਿਚ ਦੋ ਦੁਕਾਨਦਾਰਾਂ ਤੋਂ ਵੀ ਫਿਰੌਤੀ ਦੀ ਮੰਗ ਕੀਤੀ ਗਈ ਸੀ।
ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਭ੍ਰਿਸ਼ਟਾਚਾਰ ਉੱਤੇ ਐਕਸ਼ਨ ਦਾ ਰਿਪੋਰਟ ਕਾਰਡ ਜਾਰੀ ਕੀਤਾ ਹੈ। ਸਰਕਾਰ ਬਣਨ ਦੇ ਬਾਅਦ ਹੁਣ ਤੱਕ 28 ਕੇਸ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚ 45 ਗ੍ਰਿਫਤਾਰੀਆਂ ਹੋ ਚੁੱਕੀਆਂ ਹਨ। ਹਾਲਾਂਕਿ 8 ਦੋਸ਼ੀ ਅਜੇ ਫਰਾਰ ਹਨ। ਇਨ੍ਹਾਂ ਵਿਚ ਸਭ ਤੋਂ ਵਧੇਰੇ 22 ਮਾਮਲੇ ਮਾਈਨਿੰਗ ਤੇ ਜੰਗਲਾਤ ਵਿਭਾਗ ਦੇ ਹਨ। ਭ੍ਰਿਸ਼ਟਾਚਾਰ ਦੇ 14 ਮਾਮਲਿਆਂ ਨਾਲ ਪੰਜਾਬ ਪੁਲਿਸ ਦੂਜੇ ਨੰਬਰ ਉੱਤੇ ਹੈ। Also Read: 'Doctor Strange 2' ਇਸ OTT ਪਲੇਟਫਾਰਮ 'ਤੇ ਹੋਵੇਗੀ ਸਟ੍ਰੀਮ, ਮਜ਼ਾ ਹੋਵੇਗਾ ਦੁੱਗਣਾ ਕਰੱਪਸ਼ਨ ਕੇਸ ਵਿਚ ਫੜੇ ਦੋਸ਼ੀਆਂ ਵਿਚ ਸਰਕਾਰ ਦੇ ਹੀ ਸਿਹਤ ਮੰਤਰੀ ਡਾ. ਵਿਜੇ ਸਿੰਗਲਾ, ਸਾਬਕਾ ਕਾਂਗਰਸੀ ਮੰਤਰੀ ਸਾਧੂ ਸਿੰਘ ਧਰਮਸੋਤ, ਸਾਬਕਾ ਕਾਂਗਰਸੀ ਐੱਮਐੱਲਏ ਜੋਗਿੰਦਰ ਸਿੰਘ ਭੋਆ ਤੇ ਆਈਏਐੱਸ ਅਫਸਰ ਸੰਜੇ ਪੋਪਲੀ ਸ਼ਾਮਲ ਹਨ। ਇਸ ਤੋਂ ਇਲਾਵਾ ਸਾਬਕਾ ਮੰਤਰੀ ਸੰਗਤ ਸਿੰਘ ਗਿਲਜ਼ੀਆਂ ਦੀ ਤਲਾਸ਼ ਹੋ ਰਹੀ ਹੈ। ਉਥੇ ਹੀ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਵਿਜੀਲੈਂਸ ਜਾਂਚ ਕੀਤੀ ਜਾ ਰਹੀ ਹੈ। Also Read: ਅਫਗਾਨਿਸਤਾਨ 'ਚ ਜ਼ਬਰਦਸਤ ਭੂਚਾਲ ਦੇ ਝਟਕਿਆਂ ਕਾਰਨ ਤਬਾਹੀ, 155 ਲੋਕਾਂ ਦੀ ਮੌਤ ਮੁੱਖ ਮੰਤਰੀ ਮਾਨ ਨੇ ਜਾਰੀ ਕੀਤੀ ਐਂਟੀ ਕਰੱਪਸ਼ਨ ਹੈਲਪਲਾਈਨਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਵਿਚ ਸਰਕਾਰ ਬਣਾਉਣ ਦੇ ਬਾਅਦ ਐਂਟੀ ਕਰੱਪਸ਼ਨ ਹੈਲਪਲਾਈਨ ਨੰਬਰ 95012-00200 ਜਾਰੀ ਕੀਤਾ ਹੈ। ਕੋਈ ਵੀ ਵਿਅਕਤੀ ਇਸ ਉੱਤੇ ਰਿਸ਼ਵਤ ਮੰਗਣ ਜਾਂ ਲੈਣ ਦੀ ਵੀਡੀਓ ਬਣਾ ਕੇ ਭੇਜ ਸਕਦਾ ਹੈ। ਜੇਕਰ ਸ਼ਿਕਾਇਤ ਸਹੀ ਮਿਲੀ ਤਾਂ ਇਸ ਉੱਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ।...
ਚੰਡੀਗੜ੍ਹ- ਤਨਖ਼ਾਹ ਨਾ ਮਿਲਣ ਕਾਰਨ ਪਨਬੱਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਨੇ ਪੰਜਾਬ ਦੇ ਸਮੂਹ ਬੱਸ ਅੱਡੇ ਬੰਦ ਕਰ ਦਿੱਤੇ ਹਨ। ਮੁਲਾਜ਼ਮਾਂ ਨੇ ਆਖਿਆ ਹੈ ਕਿ 23 ਜੂਨ ਦੁਪਹਿਰ ਤੋਂ ਬੱਸਾਂ ਵੀ ਜਾਮ ਕਰ ਦਿੱਤੀਆਂ ਜਾਣਗੀਆਂ। Also Read: ਪੰਜਾਬ ਦੇ ਬਰਖਾਸਤ ਸਿਹਤ ਮੰਤਰੀ ਨੂੰ ਨਹੀਂ ਮਿਲੀ ਰਾਹਤ, ਹਾਈਕੋਰਟ ਨੇ ਨਹੀਂ ਦਿੱਤੀ ਜ਼ਮਾਨਤ ਮੁਲਾਜ਼ਮ ਤਨਖਾਹ ਨਾਲ ਮਿਲਣ ਕਾਰਨ ਰੋਸ ਪ੍ਰਦਰਸ਼ਨ ਕਰ ਰਹੇ ਹਨ। ਮਈ ਮਹੀਨੇ ਦੀ ਤਨਖ਼ਾਹ ਜਾਰੀ ਨਾ ਹੋਣ ਕਰਕੇ ਪਨਬਸ ਮੁਲਾਜ਼ਮਾਂ ਵੱਲੋਂ ਮੀਂਹ ਦੀ ਪ੍ਰਵਾਹ ਨਾ ਕਰਦਿਆਂ ਅੰਮ੍ਰਿਤਸਰ ਬੱਸ ਅੱਡਾ 2 ਘੰਟੇ ਲਈ ਜਾਮ ਕਰ ਦਿੱਤਾ ਗਿਆ, ਜਿਸ ਕਰਕੇ ਯਾਤਰੀਆਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੁਧਿਆਣਾ ਬੱਸ ਸਟੈਂਡ 2 ਘੰਟੇ ਲਈ ਕੀਤਾ ਬੰਦ ਕੀਤਾ ਗਿਆ। ਕੱਚੇ ਮੁਲਾਜ਼ਮਾਂ ਵੱਲੋਂ 2 ਮਹੀਨੇ ਤੋਂ ਤਨਖਾਹਾਂ ਨਾ ਮਿਲਣ ਦਾ ਵਿਰੋਧ ਕੀਤਾ। ਮੁਲਾਜ਼ਮਾਂ ਨੇ ਕਿਹਾ ਸਰਕਾਰ ਨੇ ਮੰਗਾਂ ਤਾਂ ਕਿ ਪੂਰੀਆਂ ਕਰਨੀਆਂ ਸਨ, ਬਣਦੀਆਂ ਤਨਖਾਹਾਂ ਵੀ ਨਹੀਂ ਦੇ ਪਾ ਰਹੀ। Also Read: 'ਅਗਨੀਪਥ' ਦੇ ਖਿਲਾਫ ਤਿੰਨ ਪਟੀਸ਼ਨਾਂ ਦਾਇਰ, ਕੇਂਦਰ ਨੇ ਸੁਪਰੀਮ ਕੋਰਟ ਨੂੰ ਕੀਤੀ ਇਹ ਬੇਨਤੀ ਮੁਲਾਜ਼ਮਾਂ ਨੇ ਸਮੇਂ ਸਿਰ ਤਨਖਾਹਾਂ ਨਾ ਮਿਲਣ ਉਤੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਦਿੱਤੀ। ਮੁਲਾਜ਼ਮਾਂ ਨੇ ਆਖਿਆ ਕਿ ਮੰਗਾਂ ਪੂਰੀ ਨਾ ਹੋਈਆਂ ਤਾਂ 23 ਜੂਨ ਦੁਪਹਿਰ ਤੋਂ ਬੱਸਾਂ ਵੀ ਜਾਮ ਕਰ ਦਿੱਤੀਆਂ ਜਾਣਗੀਆਂ।
ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Mann)ਨੇ ਕਾਬੁਲ (Kabul) ਦੇ ਗੁਰਦੁਆਰਾ ਸਾਹਿਬ ’ਤੇ ਅੱਤਵਾਦੀਆਂ ਵੱਲੋਂ ਕੀਤੇ ਗਏ ਵਹਿਸ਼ੀ ਅਤੇ ਘਿਨਾਉਣੇ ਹਮਲੇ ਦੀ ਨਿਖੇਧੀ ਕੀਤੀ ਹੈ। ਮੁੱਖ ਮੰਤਰੀ ਨੇ ਸ਼ਨਿੱਚਰਵਾਰ ਨੂੰ ਇੱਥੇ ਜਾਰੀ ਇੱਕ ਬਿਆਨ ਵਿੱਚ ਕਿਹਾ, “ਇਹ ਇੱਕ ਅਣਮਨੁੱਖੀ ਕਾਰਵਾਈ ਹੈ ਅਤੇ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਾਬੁਲ ਵਿੱਚ ਵੱਸਦੇ ਸਿੱਖਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਅਪੀਲ ਕਰਦਾ ਹਾਂ।” Also Read: ਸਿੱਧੂ ਮੂਸੇਵਾਲਾ ਕਤਲ ਮਾਮਲਾ: ਗੈਂਗਸਟਰ ਦੇ ਵਕੀਲ ਦਾ ਦੋਸ਼, ਕਸਟਡੀ 'ਚ ਲਾਰੈਂਸ ਦੀ ਜਾਨ ਨੂੰ ਖਤਰਾ ਮੁੱਖ ਮੰਤਰੀ ਨੇ ਕਿਹਾ ਕਿ ‘ਕਰਤੇ ਪਰਵਾਨ’ ਗੁਰਦੁਆਰਾ ਸਾਹਿਬ ਵਿਖੇ ਸਿੱਖਾਂ ’ਤੇ ਹਮਲਾ ਦਹਿਸ਼ਤਗਰਦਾਂ ਦੀ ਸ਼ਰਮਨਾਕ ਅਤੇ ਕਾਇਰਤਾ ਭਰੀ ਕਾਰਵਾਈ ਹੈ, ਜਿਨ੍ਹਾਂ ਪਵਿੱਤਰ ਗੁਰਦੁਆਰਾ ਸਾਹਿਬ ਵਿਖੇ ਬੇਦੋਸ਼ੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਸ ਮੁੱਦੇ ਨੂੰ ਅਫਗਾਨਿਸਤਾਨ ਸਰਕਾਰ ਕੋਲ ਉਠਾਉਣਾ ਚਾਹੀਦਾ ਹੈ ਅਤੇ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਥੇ ਰਹਿੰਦੇ ਸਿੱਖਾਂ ਨੂੰ ਕੋਈ ਨੁਕਸਾਨ ਨਾ ਪਹੁੰਚੇ। ਭਗਵੰਤ ਮਾਨ ਨੇ ਕਿਹਾ ਕਿ ਭਾਰਤ ਸਰਕਾਰ ਨੂੰ ਗੁਰਦੁਆਰਾ ਸਾਹਿਬਾਨ ਵਿੱਚ ਸਿੱਖਾਂ ਦੀ ਸੁਰੱਖਿਆ ਯਕੀ...
ਚੰਡੀਗੜ੍ਹ: ਪੰਜਾਬ ਸਰਕਾਰ (Punjab Govt.) ਨੇ ਸੰਗਰੂਰ ਲੋਕ ਸਭਾ ਸੀਟ ਲਈ ਹੋ ਰਹੀ ਉੱਪ ਚੋਣ ਦੇ ਕਾਰਨ ਸੰਗਰੂਰ (Sangroor), ਬਰਨਾਲਾ (Barnala) ਅਤੇ ਜ਼ਿਲ੍ਹਾ ਮਾਲੇਰਕੋਟਲਾ (Malerkotla) ਦੇ 105-ਮਾਲੇਰਕੋਟਲਾ ਵਿਧਾਨ ਸਭਾ ਹਲਕੇ ਵਿਚ ਸਥਿਤ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ 23 ਜੂਨ ਨੂੰ ਸਥਾਨਕ ਛੁੱਟੀ (Local Holiday) ਘੋਸ਼ਿਤ ਕੀਤੀ ਹੈ। Also Read: ਹੁਣ ਕਰਜ਼ ਵਸੂਲੀ ਲਈ ਪਰੇਸ਼ਾਨ ਨਹੀਂ ਕਰਨਗੇ ਬੈਂਕ ਏਜੰਟ! RBI ਦਾ ਸਖਤ ਹੁਕਮ ਜਾਰੀ ਪੰਜਾਬ ਸਰਾਕਰ ਵਲੋਂ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਅਨੁਸਾਰ ਜੇਕਰ ਕੋਈ ਸਰਕਾਰੀ ਅਧਿਕਾਰੀ/ਕਰਮਚਾਰੀ ਜ਼ਿਲ੍ਹਾ ਸੰਗਰੂਰ, ਬਰਨਾਲਾ ਅਤੇ ਜ਼ਿਲ੍ਹਾ ਮਾਲੇਰਕੋਟਲਾ ਦੇ 105-ਮਾਲੇਰਕੋਟਲਾ ਵਿਧਾਨ ਸਭਾ ਹਲਕੇ ਦਾ ਵੋਟਰ ਹੈ ਅਤੇ ਪੰਜਾਬ ਰਾਜ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ ਅਤੇ ਸਰਕਾਰੀ ਵਿੱਦਿਅਕ ਅਦਾਰਿਆਂ ਵਿੱਚ ਕੰਮ ਕਰਦਾ ਹੈ ਤਾਂ ਵੋਟ ਪਾਉਣ ਲਈ ਆਪਣਾ ਵੋਟਰ ਕਾਰਡ ਪੇਸ਼ ਕਰਕੇ ਸਬੰਧਤ ...
ਚੰਡੀਗੜ੍ਹ- ਚੰਡੀਗੜ੍ਹ ਵਿਚ ਪੰਜਾਬ ਕਾਂਗਰਸ ਜ਼ੋਰਦਾਰ ਪ੍ਰਦਰਸ਼ਨ ਕਰ ਰਹੀ ਹੈ। ਕਾਂਗਰਸ ਰਾਹੁਲ ਗਾਂਧੀ ਤੋਂ ਈਡੀ ਦੀ ਪੁੱਛਗਿੱਛ ਦਾ ਵਿਰੋਧ ਕਰ ਰਹੀ ਹੈ। ਕਾਂਗਰਸੀ ਗਵਰਨਰ ਹਾਊਸ ਵੱਲ ਪ੍ਰਦਰਸ਼ਨ ਕਰਨ ਪਹੁੰਚੇ ਤਾਂ ਰਸਤੇ ਵਿਚ ਚੰਡੀਗੜ੍ਹ ਪੁਲਿਸ ਨੇ ਉਨ੍ਹਾਂ ਨੂੰ ਰੋਕ ਦਿੱਤਾ। ਕਾਂਗਰਸੀਆਂ ਨੇ ਬੈਰੀਕੇਡਿੰਗ ਤੋੜ ਦਿੱਤੀ ਤੇ ਅੱਗੇ ਜਾਣ ਦੀ ਕੋਸ਼ਿਸ਼ ਕੀਤੀ। ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਬੈਰੀਕੇਡਿੰਗ ਉੱਤੇ ਚੜ੍ਹ ਗਏ। ਇਸ ਤੋਂ ਬਾਅਦ ਪੁਲਿਸ ਹਰਕਤ ਵਿਚ ਆ ਗਈ ਤੇ ਉਸ ਨੇ ਉਨ੍ਹਾਂ ਉੱਤੇ ਪਾਣੀ ਦੀਆਂ ਵਾਛੜਾਂ ਛੱਡ ਦਿੱਤੀਆਂ। ਫਿਲਹਾਲ ਮੌਕੇ ਉੱਤੇ ਭਾਰੀ ਪੁਲਿਸ ਬਲ ਤਾਇਨਾਤ ਹੈ। Also Read: ਬੇਟੇ ਨਾਲ ਖੇਡਦੀ ਨਜ਼ਰ ਆਈ ਭਾਰਤੀ ਸਿੰਘ, ਪਿਆਰੀਆਂ ਤਸਵੀਰਾਂ ਦੇਖ ਕੇ ਪ੍ਰਸ਼ੰਸਕਾਂ ਲੁਟਾਇਆ ਪਿਆਰ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਕਿਹਾ ਕਿ ਬਿਨਾਂ ਕਾਰਨ ਰਾਹੁਲ ਗਾਂਧੀ ਨੂੰ ਘੰਟਿਆਂ ਤੱਕ ਬਿਠਾ ਕੇ ਰੱਖਿਆ ਜਾ ਰਿਹਾ ਹੈ। ਜਦਕਿ ਸਾਰਾ ਕੁਝ ਕਾਗਜ਼ਾਂ ਵਿਚ ਲਿਖਿਆ ਹੋਇਆ ਹੈ। ਕੇਂਦਰ ਦੀ ਮੋਦੀ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਸਿਆਸੀ ਬਦਲਾਖੋਰੀ ਦੇ ਤਹਿਤ ਇਸ ਤਰ੍ਹਾਂ ਦੀ ਕਾਰਵਾਈ ਕਰ ਰਹੀ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। Also Read: ਸਿੱਧੂ ਮੂਸੇਵਾਲਾ ਕਤਲ ਕੇਸ: ਗੈਂਗਸਟਰ ਗੋਲਡੀ ਬਰਾੜ ਦੇ ਜੀਜਾ ਤੇ ਲਾਰੈਂਸ ਤੋਂ ਆਹਮੋ-ਸਾਹਮਣੇ ਕੀਤੀ ਗਈ ਪੁੱਛਗਿੱਛ ਕਾਂਗਰਸੀਆਂ ਨੂੰ ਚੰਡੀਗੜ੍ਹ ਪੁਲਿਸ ਨੇ ਰੋਕਿਆ ਤਾਂ ਉਹ ਸੈਕਟਰ 15 ਵਿਚ ਹੀ ਧਰਨਾ ਲਾ ਕੇ ਬੈਠ ਗਏ। ਇਥੋਂ ਗਵਰਨਰ ਹਾਊਸ ਤਕਰੀਬਨ 1 ਕਿਲੋਮੀਟਰ ਦੂਰ ਹੈ। ਫਿਲਹਾਲ ਕਾਂਗਰਸ ਦਾ ਪ੍ਰਦਰਸ਼ਨ ਜਾਰੀ ਹੈ।
ਚੰਡੀਗੜ੍ਹ- ਚੋਣਾਂ ਵਿਚ ਹਾਰ ਅਤੇ ਪ੍ਰੇਮਿਕਾ ਦਾ ਕਤਲ ਉਹ ਦੋ ਕਾਰਕ ਹਨ ਜਿਨ੍ਹਾਂ ਨੇ ਕਾਲਜ ਦੇ ਵਿਦਿਆਰਥੀ ਲਾਰੈਂਸ ਨੂੰ ਸਭ ਤੋਂ ਵੱਧ ਵਾਂਟਡ ਖਤਰਨਾਕ ਗੈਂਗਸਟਰ ਬਣਾਇਆ। ਲਾਰੈਂਸ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ (SOPU) ਤੋਂ ਚੋਣ ਲੜੀ ਸੀ। ਇਸ ਵਿੱਚ ਉਹ ਹਾਰ ਗਿਆ ਅਤੇ ਉਹ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋ ਗਿਆ। ਇਸੇ ਦੌਰਾਨ ਵਿਰੋਧੀ ਗੁੱਟ ਵਾਲਿਆਂ ਨੇ ਉਸ ਦੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਇਸ ਬਾਰੇ ਕਿਸੇ ਨੇ ਵੀ ਖੁੱਲ੍ਹ ਕੇ ਕੁਝ ਨਹੀਂ ਕਿਹਾ ਹੈ। Also Read: 'ਬ੍ਰਹਮਾਸਤਰ' ਦਾ ਟ੍ਰੇਲਰ ਦੇਖ ਕੇ ਲੋਕਾਂ ਦੇ ਉੱਡੇ ਹੋਸ਼! ਕਿਹਾ- 'ਫਿਲਮ ਹੋਵੇਗੀ ਬਲਾਕਬਸਟਰ' ਪੁਲਿਸ ਡੋਜ਼ੀਅਰ ਮੁਤਾਬਕ ਲਾਰੈਂਸ ਨੇ ਅਪ੍ਰੈਲ 2010 'ਚ ਹੀ ਅਪਰਾਧ ਦੀ ਦੁਨੀਆ 'ਚ ਦਾਖਲਾ ਲੈ ਲਿਆ ਸੀ। ਇਸ ਤੋਂ ਬਾਅਦ ਉਹ ਤੇਜ਼ੀ ਨਾਲ ਅਪਰਾਧ ਕਰਨ ਲੱਗਾ। ਸਿਰਫ 12 ਸਾਲਾਂ 'ਚ ਲਾਰੈਂਸ ਖਿਲਾਫ 5 ਸੂਬਿਆਂ 'ਚ 36 ਮਾਮਲੇ ਦਰਜ ਕੀਤੇ ਗਏ। ਇਨ੍ਹਾਂ 'ਚੋਂ 9 ਮਾਮਲਿਆਂ 'ਚ ਉਹ ਬਰੀ ਹੋ ਚੁੱਕਾ ਹੈ। 6 ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਵਿੱਚ 21 ਕੇਸਾਂ ਦੀ ਸੁਣਵਾਈ ਚੱਲ ਰਹੀ ਹੈ। ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਦਿੱਲੀ ਵਿੱਚ ਤੁਰੰਤ ਕੇਸ ਦਰਜ ਹੋਣ ਤੋਂ ਬਾਅਦ ਲਾਰੈਂਸ ਦਾ ਡਰ ਫੈਲ ਗਿਆ। ਇਸ ਸਮੇਂ ਉਸ ਦੇ ਗਰੋਹ ਵਿੱਚ 700 ਤੋਂ ਵੱਧ ਸ਼ਾਰਪ ਸ਼ੂਟਰ ਹਨ। ਉਹ ਰਾਜਸਥਾਨ ਦੀ ਲੇਡੀ ਡੌਨ ਅਨੁਰਾਧਾ ਦੇ ਨਾਲ ਅੰਤਰਰਾਸ਼ਟਰੀ ਸਿੰਡੀਕੇਟ ਚਲਾ ਰਿਹਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਨੂੰ ਪੰਜਾਬ ਪੁਲਿਸ ਪੁੱਛਗਿੱਛ ਲਈ ਪੰਜਾਬ ਲੈ ਕੇ ਆਈ ਹੈ। ਸਭ ਤੋਂ ਵੱਧ 17 ਮਾਮਲੇ ਪੰਜਾਬ ਵਿਚ2010 ਵਿੱਚ ਲਾਰੈਂਸ ਖ਼ਿਲਾਫ਼ ਚੰਡੀਗੜ੍ਹ ਅਤੇ ਮੁਹਾਲੀ ਵਿੱਚ 3 ਅਪਰਾਧਿਕ ਮਾਮਲੇ ਦਰਜ ਹੋਏ ਸਨ। ਇਹ ਕੇਸ ਗੈਰ-ਕਾਨੂੰਨੀ ਹਥਿਆਰਾਂ ਅਤੇ ਕਤਲ ਦੀ ਕੋਸ਼ਿਸ਼ ਦੇ ਸਨ। ਲਾਰੈਂਸ ਨੂੰ ਅਪ੍...
ਚੰਡੀਗੜ੍ਹ- ਭਗਵੰਤ ਮਾਨ ਸਰਕਾਰ ਨੇ ਪੰਜਾਬ ਵਿਚ ਹੁਣ ਲਰਨਿੰਗ ਲਾਈਸੈਂਸ ਦੀ ਆਨਲਾਈਨ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਬਾਰੇ ਜਾਣਕਾਰੀ ਭਗਵੰਤ ਮਾਨ ਨੇ ਆਪਣੇ ਟਵਿੱਟਰ ਉਤੇ ਦਿੱਤੀ ਹੈ। Also Read: ਚੰਡੀਗੜ੍ਹੀਆਂ ਨੂੰ ਜਲਦ ਮਿਲੇਗੀ ਗਰਮੀ ਤੋਂ ਰਾਹਤ! ਭਲਕੇ ਮੀਂਹ ਪੈਣ ਦੀ ਸੰਭਾਵਨਾ ਸਾਰੇ ਪੰਜਾਬੀਆਂ ਨੂੰ ਵਧਾਈਆਂ!ਅੱਜ ਤੁਹਾਡੀ ਸਰਕਾਰ ਨੇ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਇੱਕ ਹੋਰ ਕਦਮ ਚੁੱਕਦੇ ਹੋਏ ਲਰਨਿੰਗ ਲਾਈਸੈਂਸ ਦੀ ਆਨਲਾਈਨ ਸਹੂਲਤ ਸ਼ੁਰੂ ਕੀਤੀ ਹੈ..ਇਹ ਨਾ ਸਿਰਫ਼ E-Governance ਵੱਲ ਵੱਡਾ ਕਦਮ ਹੈ..ਸਗੋਂ ਇਸ ਨਾਲ ਤੁਹਾਡਾ ਸਮਾਂ ਬਚੇਗਾ..RTA ਦੀਆਂ ਲਾਇਨਾਂ ਤੋਂ ਬਚੋਗੇ..ਭ੍ਰਿਸ਼ਟਾਚਾਰ ਨੂੰ ਵੀ ਨੱਥ ਪਵੇਗੀ pic.twitter.com/kfs6w7DdIL — Bhagwant Mann (@BhagwantMann) June 14, 2022 ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹ ਨਾ ਸਿਰਫ਼ E-Governance ਵੱਲ ਵੱਡਾ ਕਦਮ ਹੈ, ਸਗੋਂ ਇਸ ਨਾਲ ਲੋਕਾਂ ਦਾ ਸਮਾਂ ਬਚੇਗਾ। RTA ਦੀਆਂ ਲਾਇਨਾਂ ਤੋਂ ਬਚੋਗੇ ਤੇ ਭ੍ਰਿਸ਼ਟਾਚਾਰ ਨੂੰ ਵੀ ਨੱਥ ਪਵੇਗੀ। ਉਨ੍ਹਾਂ ਨੇ ਟਵੀਟ ਕੀਤਾ ਹੈ ਤੇ ਲਿਖਿਆ ਹੈ 'ਸਾਰੇ ਪੰਜਾਬੀਆਂ ਨੂੰ ਵਧਾਈਆਂ! ਅੱਜ ਤੁਹਾਡੀ ਸਰਕਾਰ ਨੇ ਤੁਹਾਡੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਇੱਕ ਹੋਰ ਕਦਮ ਚੁੱਕਦੇ ਹੋਏ ਲਰਨਿੰਗ ਲਾਈਸੈਂਸ ਦੀ ਆਨਲਾਈਨ ਸਹੂਲਤ ਸ਼ੁਰੂ ਕੀਤੀ ਹੈ। Also Read: ਮੂਸੇਵਾਲਾ ਪਰਿਵਾਰ ਦੀ ਸਿਆਸੀ ਪਾਰਟੀਆਂ ਨੂੰ ਅਪੀਲ, ਕਿਹਾ-'ਰਾਜਨੀਤੀ ਲਈ ਸਿੱਧੂ ਦੇ ਨਾਂ ਦੀ ਵਰਤੋਂ ਨਾ ਕਰੋ' ਇਹ ਨਾ ਸਿਰਫ਼ E-Governance ਵੱਲ ਵੱਡਾ ਕਦਮ ਹੈ..ਸਗੋਂ ਇਸ ਨਾਲ ਤੁਹਾਡਾ ਸਮਾਂ ਬਚੇਗਾ..RTA ਦੀਆਂ ਲਾਇਨਾਂ ਤੋਂ ਬਚੋਗੇ..ਭ੍ਰਿਸ਼ਟਾਚਾਰ ਨੂੰ ਵੀ ਨੱਥ ਪਵੇਗੀ।...
ਚੰਡੀਗੜ੍ਹ- ਚੰਡੀਗੜ੍ਹ 'ਚ ਪਿਛਲੇ ਦੋ ਮਹੀਨਿਆਂ ਤੋਂ ਕੋਰੋਨਾ ਦੇ ਮਾਮਲਿਆਂ 'ਚ ਤੇਜ਼ੀ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸਖਤੀ ਕੀਤੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਸਬੰਧੀ ਨਵੀਂ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਵਿੱਚ ਚੰਡੀਗੜ੍ਹ ਦੇ ਵਸਨੀਕਾਂ ਨੂੰ ਸ਼ਹਿਰ ਵਿੱਚ ਜਨਤਕ ਥਾਵਾਂ 'ਤੇ ਕੋਵਿਡ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਨਵੀਂ ਗਾਈਡਲਾਈਨ 'ਚ ਕਿਹਾ ਗਿਆ ਹੈ ਕਿ ਜਨਤਕ ਥਾਵਾਂ 'ਤੇ ਹਮੇਸ਼ਾ ਮਾਸਕ ਪਹਿਨਣਾ ਚਾਹੀਦਾ ਹੈ ਅਤੇ ਨੱਕ ਅਤੇ ਮੂੰਹ ਨੂੰ ਚੰਗੀ ਤਰ੍ਹਾਂ ਢੱਕਣਾ ਚਾਹੀਦਾ ਹੈ। ਇਸ ਦੇ ਨਾਲ ਹੀ ਇਹ ਯਕੀਨੀ ਬਣਾਉਣ ਲਈ ਕਿਹਾ ਗਿਆ ਹੈ ਕਿ ਹੇਠ ਲਿਖੀਆਂ ਗੱਲਾਂ ਦਾ ਪਾਲਣ ਕੀਤਾ ਜਾਵੇ... ਛਿੱਕ ਅਤੇ ਖੰਘਦੇ ਸਮੇਂ ਆਪਣੇ ਮੂੰਹ ਅਤੇ ਨੱਕ ਨੂੰ ਰੁਮਾਲ ਨਾਲ ਢੱਕੋ।ਵਰਤੇ ਟਿਸ਼ੂ ਨੂੰ ਡੱਬਾਬੰਦ ਡਸਟਬਿਨ ਵਿੱਚ ਸੁੱਟ ਦਿਓ।ਭੀੜ ਵਾਲੀਆਂ ਥਾਵਾਂ 'ਤੇ ਇਕੱਠੇ ਹੋਣ ਤੋਂ ਬਚੋ। ਸਮਾਜਿਕ ਦੂਰੀ ਦੀ ਪਾਲਣਾ ਕਰੋ ਅਤੇ ਘੱਟੋ-ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੋ।ਵਾਰ-ਵਾਰ ਹੱਥ ਧੋਵੋ। ਅਲਕੋਹਲ ਅਧਾਰਤ ਸੈਨੀਟਾਈਜ਼ਰ ਨਾਲ ਹੱਥਾਂ ਨੂੰ ਰਗੜਿਆ ਜਾ ਸਕਦਾ ਹੈ।ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਧੋਵੋ ਭਾਵੇਂ ਉਹ ਸਾਫ਼ ਲੱਗਦੇ ਹੋਣ।ਬੇਲੋੜੀ ਯਾਤਰਾ ਤੋਂ ਬਚੋ।ਬੁਖਾਰ, ਸਾਹ ਲੈਣ ਵਿਚ ਤਕਲੀਫ ਜਾਂ ਬਲਗਮ ਹੋਣ ਦੀ ਸੂਰਤ ਵਿਚ ਡਾਕਟਰ ਤੋਂ ਜਾਂਚ ਕਰਵਾਓ।ਡਾਕਟਰ ਕੋਲ ਜਾਂਦੇ ਸਮੇਂ ਮਾਸਕ ਦੀ ਵਰਤੋਂ ਕਰੋ। ਨਵੀਆਂ ਹਦਾਇਤਾਂ ਅਨੁਸਾਰ, ਜੇਕਰ ਕੋਰੋਨਾ ਦੇ ਲੱਛਣ ਦਿਖਾਈ ਦਿੰਦੇ ਹਨ ਤਾਂ ਕੋਵਿਡ ਹੈਲਪਲਾਈਨ ਨੰਬਰ 1075 ਜਾਂ 97795588282 'ਤੇ ਕਾਲ ਕਰੋ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਸ਼ਹਿਰ ਦੇ ਸਾਰੇ ਬਾਲਗਾਂ ਨੂੰ ਬੂਸਟਰ ਡੋਜ਼ ਲੈਣ ਦੀ ਸਲਾਹ ਦਿੱਤੀ ਹੈ। ਉੱਥੇ ਵੀ ਆਪਣੇ ਬੱਚਿਆਂ ਦਾ ਟੀਕਾਕਰਨ ਕਰਵਾਓ। ਜੂਨ ਦੇ 12 ਦਿਨਾਂ ਵਿੱਚ 296 ਮਾਮਲੇ ਸਾਹਮਣੇ ਆਏਪ੍ਰਸ਼ਾਸਨ ਨੇ ਕਿਹਾ ਕਿ ਜੇਕਰ ਕਿਸੇ ਨੂੰ ਬਲਗਮ ਜਾਂ ਬੁਖਾਰ ਹੈ ਤਾਂ ਉਹ ਲੋਕਾਂ ਨਾਲ ਨੇੜਤਾ ਨਾ ਕੀਤੀ ਜਾਵੇ। ਅੱਖਾਂ, ਮੂੰਹ ਅਤੇ ਨੱਕ ਨੂੰ ਹੱਥਾਂ ਨਾਲ ਨਾ ਛੂਹੋ। ਨਾਲ ਹੀ ਜਨਤਕ ਥਾਵਾਂ 'ਤੇ ਨਾ ਥੁੱਕੋ। ਦੱਸ ਦੇਈਏ ਕਿ ਮਈ ਵਿੱਚ ਕੋਰੋਨਾ ਦੇ 379 ਮਾਮਲੇ ਸਾਹਮਣੇ ਆਏ ਸਨ। ਜਿਸ ਤੋਂ ਬਾਅਦ ਜੂਨ ਦੇ ਸਿਰਫ 12 ਦਿਨਾਂ ਵਿੱਚ 296 ਨਵੇਂ ਮਾਮਲੇ ਸਾਹਮਣੇ ਆਏ ਹਨ। ਐਤਵਾਰ ਨੂੰ ਸ਼ਹਿਰ ਵਿੱਚ ਕੋਰੋਨਾ ਦੇ 46 ਮਾਮਲੇ ਸਾਹਮਣੇ ਆਏ। ਪਿਛਲੇ ਲਗਭਗ 3 ਮਹੀਨਿਆਂ ਵਿੱਚ ਇੱਕ ਦਿਨ ਵਿੱਚ ਇਹ ਸਭ ਤੋਂ ਵੱਧ ਕੇਸ ਹਨ।...
ਚੰਡੀਗੜ੍ਹ- ਏਸ਼ੀਆਈ ਖੇਡਾਂ ’ਚ ਡਬਲ ਸੋਨ ਤਮਗਾ ਜੇਤੂ ਰਹੇ ਓਲੰਪੀਅਨ ਹਰੀ ਚੰਦ ਦੀ ਮੌਤ ’ਤੇ ਭਗਵੰਤ ਮਾਨ ਵੱਲੋਂ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਟਵਿੱਟਰ ’ਤੇ ਪੋਸਟ ਸਾਂਝੀ ਕਰਦਿਆਂ ਭਗਵੰਤ ਮਾਨ ਨੇ ਲਿਖਿਆ ਕਿ ਏਸ਼ੀਆਈ ਖੇਡਾਂ ’ਚ ਦੋਹਰਾ ਸੋਨ ਤਮਗਾ ਜੇਤੂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਭਾਰਤੀ ਓਲੰਪੀਅਨ ਹਰੀ ਚੰਦ ਜੀ ਦੇ ਦਿਹਾਂਤ ਦੀ ਖ਼ਬਰ ਮਿਲੀ। ਭਾਰਤੀ ਐਥਲੈਟਿਕਸ ਦੀ ਸ਼ਾਨ ਰਹੇ ਹਰੀ ਚੰਦ ਹਮੇਸ਼ਾ ਆਪਣੀ ਖੇਡ ਲਈ ਯਾਦ ਕੀਤੇ ਜਾਣਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨਗੇ। ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਾ ਹਾਂ। Also Read: ਰਿਲਾਇੰਸ ਜੀਓ ਨੇ ਦਿੱਤਾ ਯੂਜ਼ਰਸ ਨੂੰ ਝਟਕਾ! ਇਹ ਪ੍ਰੀਪੇਡ ਆਫਰ ਪਲਾਨ ਹੋਇਆ ਬੰਦ ਏਸ਼ਿਆਈ ਖੇਡਾਂ ਵਿੱਚ ਦੋਹਰਾ ਸੋਨ ਤਗ਼ਮਾ ਜੇਤੂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਭਾਰਤੀ ਓਲੰਪੀਅਨ ਹਰੀ ਚੰਦ ਜੀ ਦੇ ਦੇਹਾਂਤ ਦੀ ਖ਼ਬਰ ਮਿਲੀ..ਭਾਰਤੀ ਅਥਲੈਟਿਕਸ ਦੀ ਸ਼ਾਨ ਰਹੇ ਹਮੇਸ਼ਾ ਆਪਣੇ ਖੇਡ ਲਈ ਯਾਦ ਕੀਤੇ ਜਾਣਗੇ ਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨਗੇ..ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਾ ਹਾਂ pic.twitter.com/lCGMCyVwCo — Bhagwant Mann (@BhagwantMann) June 13, 2022 ਜ਼ਿਕਰਯੋਗ ਹੈ ਕਿ ਏਸ਼ੀਆ ਖੇਡਾਂ 'ਚ 2 ਗੋਲਡ ਮੈਡਲ ਜਿੱਤਣ ਵਾਲੇ ਓਲੰਪੀਅਨ ਐਥਲੀਟ ਹਰੀ ਚੰਦ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਲੰਬੀ ਦੂਰੀ ਦੇ ਦੌੜਾਕ ਅਰਜੁਨ ਐਵਾਰਡੀ 69 ਵਰ੍ਹਿਆਂ ਦੇ ਹਰੀ ਚੰਦ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਹ ਸੀ. ਆਰ. ਪੀ. ਐੱਫ਼. 'ਚੋਂ ਕਮਾਂਡੈਂਟ ਦੇ ਰੂਪ ਵਿਚ ਸੇਵਾਮੁਕਤ ਹੋਏ ਸਨ। ਖੇਡਾਂ ਦੇ ਖ਼ੇਤਰ ਵਿਚ ਆਪਣੀ ਸਖ਼ਤ ਮਿਹਨਤ ਸਦਕਾ ਆਪਣੇ ਪਿੰਡ, ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਹਰੀ ਚੰਦ ਨੇ ਆਪਣੇ ਅੰਤਿਮ ਸਾਹਾਂ ਤੱਕ ਵੀ ਖਿਡਾਰੀਆਂ ਦਾ ਮਾਰਗ ਦਰਸ਼ਨ ਕੀਤਾ ਅਤੇ ਉਹ ਗਰਾਉਂਡ ਨਾਲ ਜੁੜੇ ਰਹੇ। ਪਿੰਡ ਘੋੜੇਵਾਹਾ ਵਿਚ 1 ਅਪ੍ਰੈਲ 1953 ਨੂੰ ਜਨਮੇ ਹਰੀ ਚੰਦ ਨੇ ਪਿੰਡ ਦੇ ਸਕੂਲ ਵਿਚ ਹੀ ਪੜ੍ਹਾਈ ਕਰਦੇ ਹੋਏ ਖੇਡ ਦੇ ਖ਼ੇਤਰ ਵਿਚ ਸਖ਼ਤ ਮਿਹਨਤ ਕਰਕੇ ਬੁਲੰਦੀ ਹਾਸਲ ਕੀਤੀ। Also Read: ਬ੍ਰੇਕ ਵਿਚਾਲੇ ਛੁੱਟੀਆਂ ਦਾ ਮਜ਼ਾ ਲੈ ਰਹੇ ਹਨ ਕਿੰਗ ਕੋਹਲੀ, ਸ਼ੇਅਰ ਕੀਤੀ ਸ਼ਰਟਲੈੱਸ ਫੋਟੋ...
ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਦੇ ਸੈਕਟਰ 37 ਸਥਿਤ ਪੰਪ ਹਾਊਸ ਵਿਖੇ ਅੱਜ ਸਵੇਰੇ 24 ਇੰਚ ਦੀ ਡਾਇਲਵਰੀ ਹੈਡਰ ਬਦਲਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ।ਸ਼ਹਿਰ ਦੇ ਕਈ ਸੈਕਟਰਾਂ ਵਿੱਚ ਸਵੇਰੇ ਘੱਟ ਪ੍ਰੈਸ਼ਰ ਨਾਲ ਪਾਣੀ ਆਵੇਗਾ।ਇਨ੍ਹਾਂ ਸੈਕਟਰ ਵਿਚ 35, 36, 37, 38, 39, 40, 41, 42, 43, 56, ਪਲਸੌਰਾ, ਬਰਹੇੜੀ, ਬੁਟੇਰੇਲਾ ਅਤੇ ਸੈਕਟਰ 25 ਤੇ ਹੋਰ ਸੈਕਟਰ ਸ਼ਾਮਲ ਹਨ। ਹਾਲਾਂਕਿ ਸ਼ਾਮ ਨੂੰ ਇਨ੍ਹਾਂ ਸੈਕਟਰਾਂ ਵਿੱਚ ਪਾਣੀ ਦੀ ਸਪਲਾਈ ਠੀਕ ਰਹੇਗੀ। Also Read: ਪੰਜਾਬ 'ਚ ਅਗਲੇ ਮਹੀਨੇ ਹੋਵੇਗਾ ਮੰਤਰੀ ਮੰਡਲ ਦਾ ਵਿਸਥਾਰ, 8 ਮੰਤਰੀਆਂ ਦੇ ਅਹੁਦੇ ਖਾਲੀ ਕਰੀਬ 12 ਦਿਨ ਪਹਿਲਾਂ ਵੀ ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਸੀ। ਕਜੌਲੀ ਦੇ ਫੇਜ਼ 1 ਅਤੇ 2 ਵਿੱਚ ਡਿਲੀਵਰੀ ਹੈਡਰ ਦੀ ਮੁਰੰਮਤ ਕਾਰਨ ਕਜੌਲੀ ਵਾਟਰ ਵਰਕਸ ਤੋਂ ਸੈਕਟਰ 39 ਦੇ ਵਾਟਰ ਵਰਕਸ ਨੂੰ ਪਾਣੀ ਦੀ ਸਪਲਾਈ ਨਹੀਂ ਹੋ ਸਕੀ। ਇਸ ਤੋਂ 4 ਦਿਨ ਪਹਿਲਾਂ ਵੀ ਸੈਕਟਰ 39 ਦੇ ਵਾਟਰ ਵਰਕਸ ਵਿੱਚ ਕੱਚੇ ਪਾਣੀ ਦੀ ਸਟੋਰੇਜ ਟੈਂਕੀ ਨੰਬਰ 6 ਦਾ 1000 ਐਮਐਮ ਡਾਇਆ ਕੁਨੈਕਸ਼ਨ ਸ਼ਿਫਟ ਕਰਨ ਅਤੇ 1200 ਐਮਐਮ ਡਾਇਆ ਪਾਈਪ ਲਾਈਨ ਦੀ ਲੀਕੇਜ ਦੀ ਮੁਰੰਮਤ ਕਾਰਨ ਸਪਲਾਈ ਪ੍ਰਭਾਵਿਤ ਹੋਈ ਸੀ। Also Read: ਜਬਰ-ਜਨਾਹ ਮਾਮਲੇ 'ਚ ਬੈਂਸ ਦੀ ਜ਼ਮਾਨਤ ਤੇ ਭਗੌੜਾ ਨਾ ਐਲਾਨਣ ਦੀ ਅਰਜ਼ੀ ਹਾਈ ਕੋਰਟ ਵਲੋਂ ਰੱਦ ਜ਼ਿਕਰਯੋਗ ਹੈ ਕਿ ਮਈ ਅਤੇ ਜੂਨ ਦੀ ਕੜਾਕੇ ਦੀ ਗਰਮੀ ਦਰਮਿਆਨ ਸ਼ਹਿਰ ਦੀਆਂ ਕਈ ਕਲੋਨੀਆਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਮ ਦਰਬਾਰ, ਹੱਲੋਮਾਜਰਾ, ਰਾਏਪੁਰ ਰਾਣੀ ਸਮੇਤ ਮਨੀਮਾਜਰਾ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੇ ਪਾਣੀ ਦੀ ਸਪਲਾਈ ਠੀਕ ਨਾ ਹੋਣ ਦੀ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਨਿਗਮ ਵੱਲੋਂ ਸ਼ਹਿਰ ਦੇ ਲੋਕਾਂ ਨੂੰ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਦਾ ਪ੍ਰਾਜੈਕਟ ਵੀ ਸਿਰੇ ਨਹੀਂ ਚੜ੍ਹਿਆ। ਪਿਛਲੇ ਸਾਲ ਸ਼ਹਿਰ ਦੇ ਪ੍ਰਬੰਧਕਾਂ ਨੇ ਮਨੀਮਾਜਰਾ ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਸੀ।
ਚੰਡੀਗੜ੍ਹ- ਹਰਿਆਣਾ ਦੀਆਂ 2 ਰਾਜ ਸਭਾ ਸੀਟਾਂ ਲਈ ਅੱਜ ਸਵੇਰੇ 9 ਵਜੇ ਵੋਟਿੰਗ ਸ਼ੁਰੂ ਹੋ ਗਈ। ਵੋਟਿੰਗ ਦੀ ਪ੍ਰਕਿਰਿਆ ਸ਼ਾਮ 4 ਵਜੇ ਤੱਕ ਚੱਲੇਗੀ। ਇਸ ਤੋਂ ਬਾਅਦ ਸ਼ਾਮ 5 ਵਜੇ ਵੋਟਾਂ ਦੀ ਗਿਣਤੀ ਹੋਵੇਗੀ। ਵਿਧਾਇਕ ਵੋਟਿੰਗ ਲਈ ਹਰਿਆਣਾ ਵਿਧਾਨ ਸਭਾ ਵਿੱਚ ਪਹੁੰਚਣੇ ਸ਼ੁਰੂ ਹੋ ਗਏ ਹਨ। ਸੀਐਮ ਮਨੋਹਰ ਲਾਲ ਸਵੇਰੇ 9 ਵਜੇ ਵਿਧਾਨ ਸਭਾ ਪਹੁੰਚੇ। ਉਨ੍ਹਾਂ ਨੇ ਵੋਟ ਪਾਈ। ਮੁੱਖ ਮੰਤਰੀ ਨੇ ਕਿਹਾ ਕਿ ਰਾਜ ਸਭਾ ਚੋਣਾਂ ਲਈ ਆਪਣੀ ਵੋਟ ਦੇ ਕੇ ਲੋਕਤੰਤਰ ਦੇ ਤਿਉਹਾਰ ਵਿੱਚ ਹਿੱਸਾ ਲਿਆ। ਮੈਨੂੰ ਯਕੀਨ ਹੈ ਕਿ ਸਾਡੇ ਦੁਆਰਾ ਚੁਣੇ ਗਏ ਸੰਸਦ ਦੇ ਉਪਰਲੇ ਸਦਨ ਦੁਆਰਾ ਭੇਜੇ ਗਏ ਨੁਮਾਇੰਦੇ ਰਾਸ਼ਟਰ ਦੀ ਸੇਵਾ ਅਤੇ ਨੀਤੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣਗੇ। ਇਸ ਦੇ ਨਾਲ ਹੀ 7 ਦਿਨਾਂ ਬਾਅਦ ਕਾਂਗਰਸੀ ਵਿਧਾਇਕ ਵੀ ਚੰਡੀਗੜ੍ਹ ਪਹੁੰਚ ਗਏ ਹਨ। Also Read: ਭਾਰਤ 'ਚ ਮੁੜ ਵਧੀ ਕੋਰੋਨਾ ਵਾਇਰਸ ਦੀ ਰਫਤਾਰ, ਨਵੇਂ ਮਾਮਲੇ 7500 ਤੋਂ ਪਾਰ ਇਸ ਤੋਂ ਬਾਅਦ ਕਾਂਗਰਸ ਦੇ ਦੋ ਵਿਧਾਇਕ ਆਫਤਾਬ ਅਹਿਮਦ ਅਤੇ ਬੀਬੀ ਬੱਤਰਾ ਵਿਧਾਨ ਸਭਾ ਪਹੁੰਚੇ। ਹਰਿਆਣਾ ਦੇ ਇੰਚਾਰਜ ਵਿਵੇਕ ਬਾਂਸਲ ਵੀ ਉਨ੍ਹਾਂ ਦੇ ਨਾਲ ਸਨ। ਵੋਟ ਪਾਉਣ ਆਏ ਕੁਲਦੀਪ ਬਿਸ਼ਨੋਈ ਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਮੈਂ ਆਪਣੀ ਜ਼ਮੀਰ ਦੀ ਆਵਾਜ਼ 'ਤੇ ਵੋਟ ਪਾਵਾਂਗਾ। ਇਸ ਦੇ ਨਾਲ ਹੀ ਵੋਟ ਪਾਉਣ ਤੋਂ ਬਾਅਦ ਕਾਂਗਰਸੀ ਵਿਧਾਇਕ ਕੁਲਦੀਪ ਵਤਸ ਨੇ ਦਾਅਵਾ ਕੀਤਾ ਕਿ ਕੁਲਦੀਪ ਬਿਸ਼ਨੋਈ ਨੇ ਕਾਂਗਰਸ ਨੂੰ ਹੀ ਵੋਟ ਪਾਈ ਹੈ। ਉਨ੍ਹਾਂ ਨੇ ਆਪਣੀ ਵੋਟ ਹਰਿਆਣਾ ਦੇ ਇੰਚਾਰਜ ਵਿਵੇਕ ਬਾਂਸਲ ਨੂੰ ਦਿਖਾਈ। ਭਾਜਪਾ ਅਤੇ ਆਜ਼ਾਦ ਵਿਧਾਇਕ ਦੋ ਬੱਸਾਂ ਵਿੱਚ ਪੁੱਜੇਭਾਜਪਾ ਵਿਧਾਇਕ, ਜੇਜੇਪੀ ਅਤੇ ਆਜ਼ਾਦ ਵਿਧਾਇਕ ਵੀ ਦੋ ਬੱਸਾਂ ਵਿੱਚ ਵਿਧਾਨ ਸਭਾ ਪੁੱਜੇ। ਭਾਜਪਾ ਦੇ ਮੰਤਰੀਆਂ ਅਤੇ ਵਿਧਾਇਕਾਂ ਦਾ ਦਾਅਵਾ ਹੈ ਕਿ ਅਸੀਂ ਦੋਵੇਂ ਸੀਟਾਂ ਜਿੱਤਾਂਗੇ। ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ, ਖੇਡ ਮੰਤਰੀ ਸੰਦੀਪ ਸਿੰਘ, ਨੈਨਾ ਚੌਟਾਲਾ ਸਮੇਤ ਸੱਤਾਧਾਰੀ ਪਾਰਟੀ ਦੇ ਸਾਰੇ ਵਿਧਾਇਕ ਪਹੁੰਚ ਗਏ ਹਨ। ਮਨੀਪੁਰ ਦੇ ਮੁੱਖ ਚੋਣ ਕਮਿਸ਼ਨਰ ਰਾਜੇਸ਼ ਅਗਰਵਾਲ ਅਤੇ ਹਰਿਆਣਾ ਦੇ ਸੀਈਓ ਅਨੁਰਾਗ ਅਗਰਵਾਲ ਨੂੰ ਕੇਂਦਰੀ ਆਬਜ਼ਰਵਰ ਵਜੋਂ ਤਾਇਨਾਤ ਕੀਤਾ ਗਿਆ ਹੈ। ਵਿਧਾਇਕਾਂ ਨੂੰ ਬੈਲਟ ਪੇਪਰ 'ਤੇ ਵਿਸ਼ੇਸ਼ ਪੈੱਨ ਨਾਲ ਨਿਸ਼ਾਨ ਲਗਾਉਣਾ ਹੁੰਦਾ ਹੈ। ਵਿਧਾਇਕਾਂ ਨੂੰ ਆਪਣੀ ਪਾਰਟੀ ਦੇ ਏਜੰਟ ਨੂੰ ਆਪਣੀ ਵੋਟ ਦਿਖਾਉਣੀ ਪੈਂਦੀ ਹੈ। Also Read: ਮੂਸੇਵਾਲਾ ਕਤਲਕਾਂਡ 'ਚ ਲੋੜੀਂਦੇ ਗੋਲਡੀ ਬਰਾੜ ਤੇ ਹਰਵਿੰਦਰ ਰਿੰਦਾ ਖਿਲਾਫ ਜਾਰੀ ਹੋਇਆ ਰੈੱਡ ਕਾਰਨਰ ਨੋਟਿਸ ਕਾਂਗਰਸੀ ਵਿਧਾਇਕ ਹੁੱਡਾ ਦੀ ਰਿਹਾਇਸ਼ 'ਤੇ ਪਹੁੰਚੇਕਾਂਗਰਸੀ ਵਿਧਾਇਕ ਸਵੇਰੇ 11 ਵਜੇ ਚੰਡੀਗੜ੍ਹ ਹੁੱਡਾ ਦੀ ਰਿਹਾਇਸ਼ 'ਤੇ ਪੁੱਜੇ। ਦੀਪੇਂਦਰ ਹੁੱਡਾ ਨੇ ਦਾਅਵਾ ਕੀਤਾ ਕਿ ਅਜੇ ਮਾਕਨ ਦੀ ਜਿੱਤ ਯਕੀਨੀ ਹੈ। ਵੋਟਾਂ 31 ਤੋਂ ਵੱਧ ਨਿਕਲਣਗੀਆਂ। ਦੱਸ ਦਈਏ ਕਿ ਕਾਂਗਰਸ ਵਿਧਾਇਕ ਹਾਰਸ ਟ੍ਰੇਡਿੰਗ ਦੇ ਡਰੋਂ ਪਿਛਲੇ 7 ਦਿਨਾਂ ਤੋਂ ਰਾਏਪੁਰ 'ਚ ਰੁਕੇ ਹੋਏ ਸਨ। ਇਸ ਤੋਂ ਪਹਿਲਾਂ ਵੀਰਵਾਰ ਸ਼ਾਮ ਨੂੰ ਭੁਪਿੰਦਰ ਸਿੰਘ ਹੁੱਡਾ, ਛੱਤੀਸਗੜ੍ਹ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਸਿੰਘ ਅਤੇ ਕੁਲਦੀਪ ਬਿਸ਼ਨੋਈ ਇਕੱਠੇ ਚੰਡੀਗੜ੍ਹ ਪੁੱਜੇ ਸਨ। ਕਾਂਗਰਸ ਹਾਈਕਮਾਂਡ ਤੋਂ ਨਾਰਾਜ਼ ਕੁਲਦੀਪ ਬਿਸ਼ਨੋਈ ਵੀ ਚੰਡੀਗੜ੍ਹ ਵਿੱਚ ਭੁਪੇਸ਼ ਬਘੇਲ ਦੇ ਨਾਲ ਹੀ ਰਹੇ।...
ਚੰਡੀਗੜ੍ਹ- ਚੰਡੀਗੜ੍ਹ ਦੇ ਮਸ਼ਹੂਰ Elante ਮਾਲ ਦਾ ਨਾਂ ਹੁਣ ਬਦਲ ਦਿੱਤਾ ਗਿਆ ਹੈ। ਕਈ ਸਾਲਾਂ ਤੋਂ ਸ਼ਹਿਰ ਦੇ ਇਸ ਪ੍ਰਮੁੱਖ ਖਰੀਦਦਾਰੀ ਸਥਾਨ ਨੂੰ ਹੁਣ Nexus Elante ਵਜੋਂ ਜਾਣਿਆ ਜਾਵੇਗਾ। ਹਾਲਾਂਕਿ, ਇਸਦਾ ਨਾਮ ਪੂਰੀ ਤਰ੍ਹਾਂ ਨਹੀਂ ਬਦਲਿਆ ਹੈ। Elante ਵੀ ਇਸ ਦੇ ਨਵੇਂ ਨਾਮ ਦੇ ਪਿੱਛੇ ਹੈ। Also Read: 16ਵੇਂ ਰਾਸ਼ਟਰਪਤੀ ਦੀ ਚੋਣ ਲਈ ਤਰੀਕ ਦਾ ਐਲਾਨ, ਇਸ ਦਿਨ ਹੋਵੇਗੀ ਵੋਟਿੰਗ ਅਜਿਹੇ 'ਚ ਆਟੋ ਟੈਕਸੀ ਵਾਲਿਆਂ ਨੂੰ ਪਤਾ ਦੱਸਣ 'ਚ ਕੋਈ ਦਿੱਕਤ ਨਹੀਂ ਹੋਵੇਗੀ। ਚੰਡੀਗੜ੍ਹ ਦੇ ਉਦਯੋਗਿਕ ਖੇਤਰ, ਫੇਜ਼ 1 ਵਿੱਚ ਬਣੇ ਇਸ ਮਾਲ ਵਿੱਚ ਕਈ ਬ੍ਰਾਂਡਿਡ ਕੰਪਨੀਆਂ ਦੇ ਸਟੋਰ ਹਨ। ਮਲਟੀਪਲੈਕਸ ਵੀ ਹਨ। ਹਰ ਰੋਜ਼ ਹਜ਼ਾਰਾਂ ਲੋਕ ਇਸ ਮਾਲ ਵਿੱਚ ਖਰੀਦਦਾਰੀ ਕਰਨ ਅਤੇ ਘੁੰਮਣ ਲਈ ਆਉਂਦੇ ਹਨ। ਦੇਸ਼ ਦੇ ਸਭ ਤੋਂ ਵੱਡੇ ਰਿਟੇਲ ਪਲੇਟਫਾਰਮ, Nexus Malls ਨੇ 13 ਸ਼ਹਿਰਾਂ ਵਿੱਚ ਆਪਣੀਆਂ 17 ਸੰਪਤੀਆਂ ਨੂੰ ਸੁਧਾਰਿਆ ਹੈ। ਇਸ ਅਨੁਸਾਰ, Elante ਵਪਾਰਕ ਦਾ ਨਾਮ Nexus Elante ਵਿੱਚ ਬਦਲ ਦਿੱਤਾ ਗਿਆ ਹੈ। ਧਿਆਨ ਦੇਣ ਯੋਗ ਹੈ ਕਿ ਨੈਕਸਸ ਏਲਾਂਟੇ ਮਾਲ ਉੱਤਰੀ ਭਾਰਤ ਵਿੱਚ 7ਵੀਂ ਸਭ ਤੋਂ ਵੱਡਾ ਮਾਵ ਹੈ। ਇਸ ਦੇ ਨਾਲ ਹੀ ਇਸ ਦਾ ਨਾਂ ਦੇਸ਼ ਦੇ 10 ਸਭ ਤੋਂ ਵੱਡੇ ਮਾਲ 'ਚ ਸ਼ਾਮਲ ਹੈ। ਇਹ ਮਾਲ ਦੇਸ਼ ਵਿੱਚ 20 ਏਕੜ ਵਿੱਚ ਫੈਲਿਆ ਹੋਇਆ ਹੈ। ਇੱਥੇ ਟਰਾਈਸਿਟੀ ਸਮੇਤ ਪੰਜਾਬ ਅਤੇ ਹਰਿਆਣਾ ਦੇ ਹੋਰਨਾਂ ਜ਼ਿਲ੍ਹਿਆਂ ਤੋਂ ਵੀ ਗਾਹਕ ਖਰੀਦਦਾਰੀ ਲਈ ਆਉਂਦੇ ਹਨ। ਸਤੰਬਰ 2015 ਵਿੱਚ ਏਲਾਂਟੇ ਮਾਲ ਨੂੰ ਮੁੰਬਈ ਸਥਿਤ ਕਾਰਨੀਵਲ ਗਰੁੱਪ ਨੇ 1,785 ਕਰੋੜ ਰੁਪਏ ਵਿੱਚ ਖਰੀਦਿਆ ਸੀ। ਇਹ ਉਸ ਸਮੇਂ ਦੇਸ਼ ਦਾ ਸਭ ਤੋਂ ਵੱਡਾ ਵਪਾਰਕ ਸੌਦਾ ਸੀ। Also Read: 15 ਜੂਨ ਤੋਂ ਦਿੱਲੀ ਹਵਾਈ ਅੱਡੇ ਤੱਕ ਜਾਣਗੀਆਂ ਸਰਕਾਰੀ ਬੱਸਾਂ, ਇਨ੍ਹਾਂ ਵੈੱਬਸਾਈਟਾਂ ਰਾਹੀਂ ਕਰਵਾ ਸਕੋਗੇ ਬੁਕਿੰਗ ਫਿਰ ਜੁਲਾਈ 2017 ਵਿੱਚ ਐਲਾਂਟੇ ਮਾਲ ਨੂੰ ਅਮਰੀਕਾ ਸਥਿਤ ਗਲੋਬਲ ਇਨਵੈਸਟਮੈਂਟ ਫਰਮ 'ਦ ਬਲੈਕਸਟੋਨ ਗਰੁੱਪ' ਦੀ ਸਹਾਇਕ ਕੰਪਨੀ ਨੈਕਸਸ ਮਾਲ ਦੁਆਰਾ ਐਕਵਾਇਰ ਕੀਤਾ ਗਿਆ ਸੀ। ਹਾਲਾਂਕਿ ਇਹ ਜਾਣਕਾਰੀ ਗੁਪਤ ਰੱਖੀ ਗਈ ਸੀ ਕਿ ਇਹ ਸੌਦਾ ਕਿੰਨੀ ਰਕਮ 'ਚ ਹੋਇਆ ਸੀ।...
ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਕੈਬਨਿਟ ਨੇ ਨਵੀਂ ਆਬਕਾਰੀ ਨੀਤੀ 2022-23 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਹਰਿਆਣਾ ਤੋਂ ਪੰਜਾਬ 'ਚ ਸਸਤੀ ਸ਼ਰਾਬ ਮਿਲੇਗੀ। ਇਸ ਦੇ ਨਾਲ ਹੀ ਬੀਅਰ ਦੇ ਰੇਟ ਵੀ ਚੰਡੀਗੜ੍ਹ ਨਾਲੋਂ ਘੱਟ ਹੋਣਗੇ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਬਰਾਬਰ ਰੇਟ ਉੱਤੇ ਹੀ ਸ਼ਰਾਬ ਮਿਲੇਗੀ। ਇਹ ਨੀਤੀ 1 ਜੁਲਾਈ 2022 ਤੋਂ ਲਾਗੂ ਹੋਵੇਗੀ। ਇਸ ਦੇ ਨਾਲ ਹੀ ਪਿਛਲੀ ਕਾਂਗਰਸ ਸਰਕਾਰ ਦੀ ਲਾਇਸੈਂਸ ਪ੍ਰਣਾਲੀ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਸਰਕਾਰ ਇਸ ਦਾ ਟੈਂਡਰ ਲਵੇਗੀ। ਹਾਲਾਂਕਿ, ਇਸ ਫੈਸਲੇ ਤੋਂ ਛੋਟੇ ਠੇਕੇਦਾਰਾਂ ਨੂੰ ਬਾਹਰ ਹੋ ਜਾਣਗੇ। Also Read: ਵੱਡੀ ਖ਼ਬਰ: ਮੂਸੇਵਾਲਾ ਕਤਲਕਾਂਡ ਮਾਮਲੇ 'ਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤੇ ਬਠਿੰਡਾ ਦੇ ਕੇਸ਼ਵ ਤੇ ਚੇਤਨ ਪੰਜਾਬ 'ਚ ਸ਼ਰਾਬ 35 ਤੋਂ 60 ਫੀਸਦੀ ਸਸਤੀ, ਬੀਅਰ 120 ਰੁਪਏ 'ਚਨਵੀਂ ਆਬਕਾਰੀ ਨੀਤੀ ਤੋਂ ਬਾਅਦ ਪੰਜਾਬ 'ਚ ਸ਼ਰਾਬ 35 ਤੋਂ 60 ਫੀਸਦੀ ਤੱਕ ਸਸਤੀ ਹੋ ਜਾਵੇਗੀ। ਸ਼ਰਾਬ ਦਾ ਕੋਟਾ ਖੋਲ੍ਹਣ ਤੋਂ ਬਾਅਦ 1 ਜੁਲਾਈ ਤੋਂ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦੇ ਰੇਟ ਘਟਣਗੇ। ਆਬਕਾਰੀ ਅਧਿਕਾਰੀਆਂ ਮੁਤਾਬਕ ਹਰਿਆਣਾ ਦੇ ਮੁਕਾਬਲੇ ਪੰਜਾਬ ਵਿੱਚ ਸ਼ਰਾਬ 10 ਤੋਂ 15 ਫੀਸਦੀ ਸਸਤੀ ਮਿਲੇਗੀ। ਪੰਜਾਬ ਵਿੱਚ ਇਸ ਵੇਲੇ ਬੀਅਰ ਦਾ ਰੇਟ 180 ਤੋਂ 200 ਰੁਪਏ ਪ੍ਰਤੀ ਬੋਤਲ ਹੈ। ਜੋ 120 ਤੋਂ 130 ਤੱਕ ਡਿੱਗ ਜਾਵੇਗਾ। ਚੰਡੀਗੜ੍ਹ ਵਿੱਚ ਬੀਅਰ ਦਾ ਰੇਟ 120 ਤੋਂ 150 ਰੁਪਏ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ (IMFL) ਦਾ ਰੇਟ ਇਸ ਵੇਲੇ 700 ਰੁਪਏ ਹੈ। ਇਹ 400 ਰੁਪਏ ਤੱਕ ਡਿੱਗ ਜਾਵੇਗਾ। ਚੰਡੀਗੜ੍ਹ ਵਿੱਚ ਇਸ ਦਾ ਰੇਟ 510 ਰੁਪਏ ਹੈ। Also Read: ਪੰਜਾਬ 'ਚ ਭਿਆਨਕ ਗਰਮੀ ਕਾਰਨ ਲੋਕ ਬੇਹਾਲ, ਮੌਸਮ ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ ਅਲਕੋਹਲ ਦੇ ਗਰੁੱਪ 750 ਤੋਂ 177 ਕੀਤੇ ਮਾਨ ਸਰਕਾਰ ਨੇ ਪੰਜਾਬ ਵਿੱਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ 750 ਤੋਂ ਘਟਾ ਕੇ 177 ਕਰ ਦਿੱਤੀ ਹੈ। ਇੱਕ ਗਰੁੱਪ ਹੁਣ 30 ਕਰੋੜ ਦਾ ਹੋਵੇਗਾ। ਪਹਿਲਾਂ ਇਹ 4 ਕਰੋੜ ਰੁਪਏ ਸੀ। ਉਨ੍ਹਾਂ ਦੀ ਟੈਂਡਰ ਨਿਲਾਮੀ ਹੋਵੇਗੀ। ਇਸ ਤੋਂ ਪਹਿਲਾਂ ਡਰਾਅ ਰਾਹੀਂ ਲਾਇਸੈਂਸ ਜਾਰੀ ਕੀਤੇ ਜਾਂਦੇ ਸਨ। ਡਿਸਟਿਲਰੀਜ਼, ਸ਼ਰਾਬ ਵੰਡਣ ਵਾਲੇ ਅਤੇ ਠੇਕੇ ਇੱਕ ਦੂਜੇ ਤੋਂ ਵੱਖ ਹੋ ਗਏ ਹਨ। ਪਹਿਲਾਂ ਉਹ ਖੁਦ ਸ਼ਰਾਬ ਵੇਚਦੇ ਸਨ। ਸਰਕਾਰ ਨੇ ਸੂਬੇ ਵਿੱਚ ਨਵੀਆਂ ਡਿਸਟਿਲਰੀਜ਼ ਖੋਲ੍ਹਣ ਤੋਂ ਪਾਬੰਦੀ ਵੀ ਹਟਾ ਲਈ ਹੈ। ਸਰਕਾਰ ਨੇ ਪਿਛਲੇ ਸਾਲ 6158 ਕਰੋੜ ਰੁਪਏ ਦੇ ਮੁਕਾਬਲੇ 9647 ਕਰੋੜ ਰੁਪਏ ਕਮਾਉਣ ਦਾ ਟੀਚਾ ਰੱਖਿਆ ਹੈ।...
ਚੰਡੀਗੜ੍ਹ- ਪੰਜਾਬ ਸਰਕਾਰ ਨੇ ਐਕਸਾਈਜ਼ ਪਾਲਿਸੀ ਫਾਈਨਲ ਕਰ ਲਈ ਹੈ। ਕੈਬਨਿਟ ਦੀ ਮੰਗਲਵਾਰ ਨੂੰ ਹੋਣ ਵਾਲੀ ਮੀਟਿੰਗ ਤੋਂ ਲਈ ਇਹ ਪਾਲਿਸੀ ਮਨਜ਼ੂਰੀ ਲਈ ਲਿਆਂਦੀ ਜਾਵੇਗੀ। ਨਵੀਂ ਪਾਲਿਸੀ ਵਿਚ ਸੂਬੇ ਵਿਚ ਸ਼ਰਾਬ ਦੀਆਂ ਕੀਮਤਾਂ 20 ਫੀਸਦੀ ਤੱਕ ਘੱਟ ਕੀਤੀਆਂ ਜਾਣਗੀਆਂ। ਸ਼ਰਾਬ ਦੀ ਲਗਾਤਾਰ ਵੱਧਦੀ ਤਸਕਰੀ ਰੋਕਣ ਲਈ ਪੰਜਾਬ ਸਰਕਾਰ ਇਹ ਵਿਵਸਥਾ ਕਰਨ ਜਾ ਰਹੀ ਹੈ। ਗੁਆਂਢੀ ਸੂਬਿਆਂ ਵਿਚ ਸ਼ਰਾਬ ਸਸਤੀ ਹੈ। ਤਸਕਰ ਚੰਡੀਗੜ੍ਹ, ਹਰਿਆਣਾ ਅਤੇ ਰਾਜਸਥਾਨ ਤੋਂ ਸ਼ਰਾਬ ਦੀ ਤਸਕਰੀ ਕਰਦੇ ਹਨ। ਇਸ ਤੋਂ ਇਲਾਵਾ ਤਸਕਰੀ 'ਤੇ ਸ਼ਿਕੰਜਾ ਕੱਸਣ ਲਈ ਸਪੈਸ਼ਲ ਟਾਸਕ ਫੋਰਸ ਜਾਂ ਵਿਸ਼ੇਸ ਟੀਮਾਂ ਗਠਿਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਹੈ। ਐਕਸਾਈਜ਼ ਡਿਪਾਰਟਮੈਂਟ ਦੇ ਕੋਲ 800 ਪੁਲਿਸ ਮੁਲਾਜ਼ਮਾਂ ਦੀ ਫੋਰਸ ਹੈ। ਇਸੇ ਵਿਚ ਕੁਝ ਚੋਣਵੇਂ ਮੁਲਾਜ਼ਮ ਅਤੇ ਅਧਿਕਾਰੀਆਂ ਨੂੰ ਟਾਸਕ ਫੋਰਸ ਵਿਚ ਸ਼ਾਮਲ ਕੀਤਾ ਜਾਵੇਗਾ। Also Read: ਸਲਮਾਨ ਖਾਨ ਧਮਕੀ ਮਾਮਲੇ 'ਚ 3 ਗ੍ਰਿਫਤਾਰ, ਨਵੀਂ ਮੁੰਬਈ ਤੋਂ ਹੋਈ ਗ੍ਰਿਫਤਾਰੀ ਠੇਕਿਆਂ ਦੀ ਘੱਟੋ-ਘੱਟ ਕੀਮਤ ਤੈਅ ਹੋਵੇਗੀਹੁਣ ਤੱਕ ਠੇਕਿਆਂ ਦੀ ਨਿਲਾਮੀ ਬੋਲੀ ਅਤੇ ਲਾਟਰੀ ਰਾਹੀਂ ਹੁੰਦੀ ਹੈ। ਹੁਣ ਇਸ ਵਿਚ ਪਾਰਦਰਸ਼ਤਾ ਲਿਆਉਣ ਲਈ ਸਰਕਾਰ ਟੈਂਡਰ ਜਾਰੀ ਕਰੇਗੀ। ਟੈਂਡਰ ਤੋਂ ਪਹਿਲਾਂ ਵੱਖ-ਵੱਖ ਠੇਕਿਆਂ ਦੀ ਇਕ ਮਿੱਥੀ ਕੀਮਤ ਤੈਅ ਕੀਤੀ ਜਾਵੇਗੀ। ਜੋ ਵੀ ਠੇਕੇਦਾਰ ਉਸ ਕੀਮਤ ਤੋਂ ਉਪਰ ਸਭ ਤੋਂ ਜ਼ਿਆਦਾ ਟੈਂਡਰ ਭਰੇਗਾ, ਉਸ ਨੂੰ ਠੇਕਾ ਦਿੱਤਾ ਜਾਵੇਗਾ। ਠੇਕਿਆਂ ਦੀ ਵੰਡ ਗਰੁੱਪਾਂ ਵਿਚ ਹੋਵੇਗੀ। ਉਦਾਹਰਣ ਲਈ ਜੇਕਰ ਠੇਕਿਆਂ ਦੀ ਇਕ ਗਰੁੱਪ ਦੀ 20 ਕਰੋੜ ਰੁਪਏ ਕੀਮਤ ਤੈਅ ਕੀਤੀ ਹੈ ਅਤੇ ਕੋਈ ਠੇਕੇਦਾਰ 21 ਕਰੋੜ ਜਾਂ ਇਸ ਤੋਂ ਜ਼ਿਆਦਾ ਦਾ ਟੈਂਡਰ ਭਰਦਾ ਹੈ ਤਾਂ ਉਸ ਨੂੰ ਠੇਕਿਆਂ ਦਾ ਉਹ ਗਰੁੱਪ ਅਲਾਟ ਕਰ ਦਿੱਤਾ ਜਾਵੇਗਾ। 6 ਨਵੀਂ ਡਿਸਟਲਰੀ, ਰੋਜ਼ਗਾਰ ਮਿਲੇਗਾਨਵੀਂ ਪਾਲਿਸੀ ਵਿਚ ਸ਼ਰਾਬ ਨਾਲ ਰੈਵੇਨਿਊ ਵਧਾਉਣ ਲਈ ਸੂਬੇ ਵਿਚ 5-6 ਨਵੀਂ ਡਿਸਟਲਰੀ ਖੋਲ੍ਹੇ ਜਾਣ ਦਾ ਵੀ ਫੈਸਲਾ ਲਵੇਗੀ। ਇਹ 5-6 ਨਵੀਂ ਡਿਸਟਲਰੀ ਮਾਝਾ ਅਤੇ ਦੋਆਬਾ ਵਿਚ ਖੋਲ੍ਹੀ ਜਾਵੇਗੀ। ਇਨ੍ਹਾਂ ਸਬੰਧਿਤ ਖੇਤਰਾਂ ਵਿਚ ਡਿਲਟਲਰੀ ਲਗਾਏ ਜਾਣ ਨਾਲ ਜਿੱਥੇ ਸਥਾਨਕ ਨੌਜਵਾਨਾਂ ਨੂੰ ਰੁਜ਼ਗਾਰ ਮਿਲੇਗਾ, ਉਥੇ ਹੀ ਮਾਲੀਏ ਵਿਚ ਵੀ ਵਾਧਾ ਹੋਵੇਗਾ। Also Read: ਕੀ ਨੋਟ 'ਤੇ ਨਹੀਂ ਦਿਖੇਗੀ ਮਹਾਤਮਾ ਗਾਂਧੀ ਦੀ ਤਸਵੀਰ? RBI ਨੇ ਦੱਸੀ ਸੱਚਾਈ 10 ਹਜ਼ਾਰ ਕਰੋੜ ਰੈਵੇਨਿਊ ਦਾ ਟੀਚਾ ਨਵੀਂ ਪਾਲਿਸੀ ਨਾਲ ਸਰਕਾਰ ਨੇ 10,000 ਕਰੋੜ ਦੇ ਰੈਵੇਨਿਊ ਦਾ ਟੀਚਾ ਮਿੱਥਿਆ ਹੈ। ਅਜੇ ਸੂਬਾ ਸਰਕਾਰ ਨੂੰ ਸ਼ਰਾਬ ਨਾਲ 6500 ਤੋਂ 7000 ਕਰੋੜ ਦਾ ਰੈਵੇਨਿਊ ਆਉਂਦਾ ਹੈ। ਵਿਰੋਧ ਵਿਚ ਰਹਿੰਦੇ ਹੋਏ ਆਮ ਆਦਮੀ ਪਾਰਟੀ ਹੀ ਇਲਜ਼ਾਮ ਲਗਾਉਂਦੀ ਰਹੀ ਹੈ ਕਿ ਠੋਸ ਨੀਤੀ ਨਾ ਬਣਾਏ ਜਾਣ ਕਾਰਨ ਸਰਕਾਰ ਨੂੰ ਰੈਵੇਨਿਊ ਲਾਸ ਹੋ ਰਿਹਾ ਹੈ। ਇਸ ਲਈ ਇਸ 'ਤੇ ਖਾਸ ਜ਼ੋਰ ਦਿੱਤਾ ਜਾ ਰਿਹਾ ਹੈ। ਸ਼ਰਾਬ ਠੇਕਿਆਂ ਦੀ ਅਲਾਟਮੈਂਟ ਦੇ ਨਾਲ ਹੀ ਸਰਕਾਰ ਸ਼ਰਾਬ ਅਤੇ ਬੀਅਰ ਦਾ ਇਕ ਮਿੱਥਿਆ ਕੋਟਾ ਤੈਅ ਕਰਦੀ ਹੈ। ਠੇਕੇਦਾਰ ਉਨੀ ਹੀ ਸ਼ਰਾਬ ਲੈ ਸਕਦੇ ਹਨ। ਨਵੀਂ ਪਾਲਿਸੀ ਦੇ ਮੁਤਾਬਕ ਸਰਕਾਰ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦਾ ਕੋਟਾ ਖਤਮ ਕਰਨ ਜਾ ਰਹੀ ਹੈ। ਹੁਣ ਉਹ ਜਿੰਨਾ ਚਾਹੁਣ ਸਟਾਕ ਰੱਖ ਕੇ ਵੇਚ ਸਕਦੇ ਹਨ। ਕੋਟਾ ਫਿਕਸ ਨਾ ਕਰਨ ਨਾਲ ਸੂਬਾ ਸਰਕਾਰ ਨੂੰ ਉਮੀਦ ਹੈ ਕਿ ਇਸ ਨਾਲ ਮਾਲੀਏ ਵਿਚ ਭਾਰੀ ਵਾਧਾ ਹੋਵੇਗਾ। ਉਥੇ ਹੀ ਦੇਸੀ ਸ਼ਰਾਬ ਦਾ ਕੋਟਾ ਫਿਕਸ ਕੀਤਾ ਜਾਵੇਗਾ। Also Read: ਵਿਜੀਲੈਂਸ ਦੀ ਵੱਡੀ ਕਾਰਵਾਈ: ਸਾਬਕਾ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਗ੍ਰਿਫਤਾਰ ਈ.ਟੀ.ਓ. ਦੀ ਅਗਵਾਈ ਵਿਚ ਟੀਮਾਂ ਹੋਣਗੀਆਂ ਗਠਿਤਪੰਜਾਬ ਦੇ ਨਾਲ ਹੋਰ ਸੂਬਿਆਂ ਦੇ ਲੱਗਦੇ ਬਾਰਡਰ 'ਤੇ ਵਿਸ਼ੇਸ ਤੌਰ ' ਤੇ ਕਿਤੇ ਨਜ਼ਰ ਰੱਖਣ ਦਾ ਵੀ ਪੈਸਲਾ ਕੀਤਾ ਗਿਆ ਹੈ। ਇਸ ਵਿਚ ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਅਤੇ ਜੰਮੂ ਬਾਰਡਰ 'ਤੇ ਚੈਕ ਪੋਸਟ ਬਣਾਏ ਜਾਣ ਦੀ ਵੀ ਨਵੀਂ ਪਾਲਿਸੀ ਵਿਚ ਪ੍ਰਸਤਾਵ ਹੈ। ਵਿਭਾਗ ਦਾ ਮੰਨਣਾ ਹੈ ਕਿ ਇੰਟਰ ਸਟੇਟ ਹੋਣ ਵਾਲੀ ਸ਼ਰਾਬ ਤਸਕਰੀ 'ਤੇ ਕਾਬੂ ਪਾਏ ਜਾਣ ਨਾਲ ਇਕ ਹਜ਼ਾਰ ਕਰੋੜ ਤੱਕ ਦੇ ਨੁਕਸਾਨ ਨੂੰ ਬਚਾਇਆ ਜਾ ਸਕੇਗਾ। ਨਵੀਂ ਪਾਲਿਸੀ ਪਹਿਲੀ ਵਾਰ ਠੇਕਿਆਂ ਦੀ ਅਲਾਟਮੈਂਟ ਵਿਧਾਨ ਸਭਾ ਖੇਤਰ ਦੇ ਮੁਤਾਬਕ ਹੋਵੇਗੀ। ਇਸ ਲਈ 117 ਟੈਂਡਰ ਹੋਣਗੇ। ਇਸ ਦੇ ਲਈ ਵਿਭਾਗ ਨੇ ਖਾਸ ਤੌਰ 'ਤੇ ਵੱਖ-ਵੱਖ ਟੀਮਾਂ ਦੇ ਜ਼ਰੀਏ ਸਰਵੇ ਕਰਵਾਇਆ ਹੈ। ਸਰਵੇ ਮੁਤਾਬਕ ਜਲੰਧਰ, ਲੁਧਿਆਣਾ, ਪਟਿਆਲਾ, ਮੋਹਾਲੀ, ਫਿਰੋਜ਼ਪੁਰ, ਬਠਿੰਡਾ, ਹੁਸ਼ਿਆਰਪੁਰ ਆਦਿ ਵੱਡੇ ਜ਼ਿਲਿਆਂ ਵਿਚ ਮਾਲੀਏ ਵਿਚ ਵਾਧਾ ਹੋਣਾ ਲਗਭਗ ਤੈਅ ਮੰਨਿਆ ਜਾ ਰਿਹਾ ਹੈ। ਉਥੇ ਹੀ ਵੱਡੇ ਗਰੁੱਪਾਂ ਦੇ ਨਾਲ-ਨਾਲ ਛੋਟੇ ਗਰੁੱਪਾਂ ਨੂੰ ਵੀ ਠੇਕੇ ਅਲਾਟ ਕੀਤੇ ਜਾਣਗੇ। ਵਿਭਾਗ ਦਾ ਮੰਨਣਾ ਹੈ ਕਿ ਇਸ ਨਾਲ ਸ਼ਰਾਬ ਕਾਰੋਬਾਰ 'ਤੇ ਵੱਡੇ ਗਰੁੱਪਾਂ ਦੀ ਮੋਨੋਪਾਲੀ ਖਤਮ ਹੋਵੇਗੀ।...
ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ਨੇ ਸੋਮਵਾਰ ਸੁਣਵਾਈ ਕਰਦੇ ਹੋਏ 2 ਗੈਂਗਸਟਰ ਵੱਲੋਂ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੀ ਦਾਖ਼ਲ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਹਾਈਕੋਰਟ ਨੇ ਉਨ੍ਹਾਂ ਨੂੰ ਟਰਾਇਲ ਕੋਰਟ ਵਿੱਚ ਅਰਜ਼ੀ ਦਾਖਲ ਕਰਨ ਲਈ ਕਿਹਾ ਹੈ। Also Read: ਮੂਸੇਵਾਲਾ ਕਤਲਕਾਂਡ: ਫਤਿਹਾਬਾਦ ਤੋਂ ਤੀਜੀ ਗ੍ਰਿਫਤਾਰੀ, ਦਵਿੰਦਰ ਉਰਫ ਕਾਲਾ ਕੋਲ ਠਹਿਰੇ ਸਨ ਦੋ ਸ਼ੱਕੀ ਜ਼ਿਕਰਯੋਗ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਪਹੁੰਚ ਕੀਤੀ ਹੈ। ਜੱਗੂ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਲਈ ਪੁਲਿਸ ਬੁਲੇਟ ਪਰੂਫ ਜੈਕਟ ਤੇ ਗੱਡੀ ਦੀ ਮੰਗ ਕੀਤੀ ਗਈ ਸੀ। ਜੱਗੂ ਦੀ ਮਾਤਾ ਨੂੰ ਡਰ ਹੈ ਕਿ ਪੁਲਿਸ ਤੇ ਐਂਟੀ ਗਰੁੱਪ ਐਨਕਾਉਂਟਰ ਕਰ ਸਕਦੇ ਹਨ। ਇਸਲਈ ਜੱਗੂ ਲਈ ਬੁਲੇਟ ਪਰੂਫ ਜੈਕਟ ਤੇ ਗੱਡੀ ਮੰਗੀ ਹੈ। ਹਾਈਕੋਰਟ ਨੇ ਤਿਹਾੜ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਦੀ ਪਟੀਸ਼ਨ 'ਤੇ ਕਿਹਾ ਕਿ ਜੱਗੂ ਤਿਹਾੜ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਉਸ ਖੇਤਰ ਵਿੱਚ ਹੀ ਪਟੀਸ਼ਨ ਦਾਖਲ ਕਰਨੀ ਚਾਹੀਦੀ ਹੈ। ਤਿਹਾੜ ਜੇਲ੍ਹ ਪੰਜਾਬ ਹਰਿਆਣਾ ਹਾਈਕੋਰਟ ਦੇ ਖੇਤਰ ਅਧੀਨ ਨਹੀਂ ਆਉਂਦੀ। Also Read: ਘੱਲੂਘਾਰਾ ਦਿਵਸ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਗੁਰੂ ਨਗਰੀ ਪੁਲਿਸ ਛਾਉਣੀ ’ਚ ਤਬਦੀਲ ਉਧਰ, ਦੂਜੀ ਪਟੀਸ਼ਨ ਵਿੱਚ ਵੀ ਗੈਂਗਸਟਰ ਅਮਿਤ ਡਾਗਰ ਨੇ ਇਹੀ ਮੰਗ ਕੀਤੀ ਸੀ। ਉਸਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਅਦਾਲਤ ਨੇ ਟ੍ਰਾਇਲ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਨ ਲਈ ਕਿਹਾ ਹੈ।
ਚੰਡੀਗੜ੍ਹ- ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਭਾਜਪਾ ਦੀ 'ਕਲਾਸ' ਲੈਣਗੇ। ਉਹ ਚੰਡੀਗੜ੍ਹ ਵਿੱਚ ਪੰਜਾਬ ਦੇ ਭਾਜਪਾ ਆਗੂਆਂ ਨਾਲ ਮੀਟਿੰਗ ਕਰਨਗੇ। ਜਿਸ ਵਿੱਚ ਪੰਜਾਬ ਪ੍ਰਧਾਨ ਤੋਂ ਇਲਾਵਾ ਜਨਰਲ ਸਕੱਤਰ ਅਤੇ ਲੋਕ ਸਭਾ ਹਲਕਾ ਇੰਚਾਰਜ ਨੂੰ ਬੁਲਾਇਆ ਗਿਆ ਹੈ। ਇਸ ਦੌਰਾਨ ਉਹ ਕੇਂਦਰ ਦੀਆਂ ਸਕੀਮਾਂ ਬਾਰੇ ਪੰਜਾਬ ਦੇ ਆਗੂਆਂ ਤੋਂ ਫੀਡਬੈਕ ਲੈਣਗੇ। Also Read: ਬਿਨਾਂ ਵਿਰੋਧ ਚੁਣੇ ਗਏ 'ਆਪ' ਦੇ ਰਾਜ ਸਭਾ ਉਮੀਦਵਾਰ: ਸੰਤ ਸੀਚੇਵਾਲ ਅਤੇ ਵਿਕਰਮਜੀਤ ਸਾਹਨੀ ਨੂੰ ਮਿਲਿਆ ਜਿੱਤ ਦਾ ਸਰਟੀਫਿਕੇਟ ਇਸ ਤੋਂ ਇਲਾਵਾ ਸੂਬੇ ਦੀ ਮੌਜੂਦਾ ਸਿਆਸੀ ਸਥਿਤੀ ਅਤੇ ਇਸ ਵਿੱਚ ਭਾਜਪਾ ਦੀ ਸਥਿਤੀ ਬਾਰੇ ਵੀ ਚਰਚਾ ਕਰਨਗੇ। ਇਸ ਮੌਕੇ ਬਠਿੰਡਾ ਤੋਂ ਅਕਾਲੀ ਆਗੂ ਸਰੂਪ ਸਿੰਗਲਾ ਭਾਜਪਾ ਵਿੱਚ ਸ਼ਾਮਲ ਹੋਣ ਜਾ ਰਹੇ ਹਨ। ਅੰਮ੍ਰਿਤਸਰ ਤੋਂ ਸੀਨੀਅਰ ਕਾਂਗਰਸੀ ਆਗੂ ਰਾਜਕੁਮਾਰ ਵੇਰਕਾ ਵੀ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਵੇਰਕਾ ਵੀ ਕਾਂਗਰਸ ਤੋਂ ਨਾਰਾਜ਼ਅੰਮ੍ਰਿਤਸਰ ਤੋਂ ਕਾਂਗਰਸ ਦੇ ਸੀਨੀਅਰ ਆਗੂ ਰਾਜਕੁਮਾਰ ਵੇਰਕਾ ਪਾਰਟੀ ਤੋਂ ਨਾਰਾਜ਼ ਹਨ। ਉਹ ਪੰਜਾਬ ਵਿੱਚ ਕਾਂਗਰਸ ਦੀ ਧੜੇਬੰਦੀ ਨੂੰ ਲੈ ਕੇ ਕਈ ਵਾਰ ਆਵਾਜ਼ ਉਠਾ ਚੁੱਕੇ ਹਨ। ਹਾਲ ਹੀ ਵਿੱਚ ਉਨ੍ਹਾਂ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਪੰਜਾਬ ਵਿੱਚ ਕਾਂਗਰਸ ਦੀ ਬਰਬਾਦੀ ਲਈ ਕਾਂਗਰਸ ਹਾਈਕਮਾਂਡ ਮੂਕ ਦਰਸ਼ਕ ਬਣ ਕੇ ਬੈਠੀ ਹੈ। ਵੇਰਕਾ ਨੇ ਭਾਜਪਾ 'ਚ ਸ਼ਾਮਲ ਹੋਣ ਦੀਆਂ ਅਟਕਲਾਂ 'ਤੇ ਅਜੇ ਤੱਕ ਕੋਈ ਟਿੱਪਣੀ ਨਹੀਂ ਕੀਤੀ ਹੈ। ਹਾਲਾਂਕਿ ਸਾਬਕਾ ਡਿਪਟੀ ਸੀਐਮ ਓਪੀ ਸੋਨੀ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ। Also Read: AAP ਨੇ ਸੰਗਰੂਰ ਜ਼ਿਮਨੀ ਚੋਣ ਲਈ ਜ਼ਿਲ੍ਹਾ ਇੰਚਾਰਜ ਗੁਰਮੇਲ ਸਿੰਘ ਨੂੰ ਐਲਾਨਿਆ ਉਮੀਦਵਾਰ ਸੰਗਰੂਰ ਜ਼ਿਮਨੀ ਚੋਣ ਬਾਰੇ ਵੀ ਕੀਤੀ ਜਾਵੇਗੀ ਚਰਚਾ ਚੰਡੀਗੜ੍ਹ ਸਥਿਤ ਭਾਜਪਾ ਦੇ ਮੁੱਖ ਦਫ਼ਤਰ ਵਿੱਚ ਦੁਪਹਿਰ ਬਾਅਦ ਹੋਣ ਵਾਲੀ ਇਸ ਮੀਟਿੰਗ ਵਿੱਚ ਸੰਗਰੂਰ ਲੋਕ ਸਭਾ ਉਪ ਚੋਣ ਬਾਰੇ ਵੀ ਚਰਚਾ ਕੀਤੀ ਜਾਵੇਗੀ। ਸੰਗਰੂਰ ਵਿੱਚ 23 ਜੂਨ ਨੂੰ ਵੋਟਾਂ ਪੈਣੀਆਂ ਹਨ। ਅਜੇ ਤੱਕ ਭਾਜਪਾ ਨੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਭਾਜਪਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਪ੍ਰਧਾਨ ਸੁਖਦੇਵ ਢੀਂਡਸਾ ਦੇ ਪੁੱਤਰ ਪਰਮਿੰਦਰ ਢੀਂਡਸਾ ਨੂੰ ਚੋਣ ਲੜਾਉਣਾ ਚਾਹੁੰਦੀ ਹੈ। ਹਾਲਾਂਕਿ ਉਨ੍ਹਾਂ ਨੂੰ ਕਮਲ ਦੇ ਚੋਣ ਨਿਸ਼ਾਨ 'ਤੇ ਚੋਣ ਲੜਨੀ ਪਵੇਗੀ।...
ਚੰਡੀਗੜ੍ਹ- ਚੰਡੀਗੜ੍ਹ 'ਚ ਜੂਨ ਮਹੀਨੇ ਅੱਤ ਦੀ ਗਰਮੀ ਪੈਣ ਲੱਗੀ ਹੈ। ਆਉਣ ਵਾਲੇ ਦਿਨਾਂ ਵਿੱਚ ਸ਼ਹਿਰ ਦਾ ਤਾਪਮਾਨ 44 ਡਿਗਰੀ ਤੱਕ ਪਹੁੰਚਣ ਦੀ ਸੰਭਾਵਨਾ ਹੈ। ਇਸ ਦੌਰਾਨ ਮਾਨਸੂਨ ਆਪਣੇ ਆਮ ਸਮੇਂ ਤੋਂ 29 ਜੂਨ ਤੱਕ ਸ਼ਹਿਰ ਵਿੱਚ ਆ ਸਕਦਾ ਹੈ। ਹਾਲਾਂਕਿ ਮੌਸਮ ਵਿੱਚ ਅਸਾਧਾਰਨ ਤਬਦੀਲੀਆਂ ਕਾਰਨ ਮਾਨਸੂਨ ਥੋੜੀ ਪਹਿਲਾਂ ਜਾਂ ਥੋੜ੍ਹੀ ਦੇਰੀ ਨਾਲ ਵੀ ਆ ਸਕਦਾ ਹੈ। ਇਸ ਸਮੇਂ ਸ਼ਹਿਰ ਦਾ ਮੌਸਮ 42 ਡਿਗਰੀ ਤੱਕ ਪਹੁੰਚ ਗਿਆ ਹੈ। ਚੰਡੀਗੜ੍ਹ ਮੌਸਮ ਵਿਭਾਗ ਦੇ ਡਾਇਰੈਕਟਰ ਮਨਮੋਹਨ ਸਿੰਘ ਅਨੁਸਾਰ ਆਉਣ ਵਾਲੇ 10 ਦਿਨਾਂ ਤੱਕ ਸ਼ਹਿਰ ਵਿੱਚ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਹਾਲਾਂਕਿ, ਜੇਕਰ ਪੱਛਮੀ ਗੜਬੜੀ ਪੈਦਾ ਹੁੰਦੀ ਹੈ ਤਾਂ ਹਲਕੀ ਬਾਰਸ਼ ਹੋ ਸਕਦੀ ਹੈ। ਇਸ ਤੋਂ ਇਲਾਵਾ ਜੂਨ ਮਹੀਨੇ 'ਚ ਵੀ ਸ਼ਹਿਰ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। Also Read: ਸਿੱਧੂ ਕਤਲਕਾਂਡ ਤੋਂ 3 ਦਿਨ ਬਾਅਦ ਵੀ ਪੁਲਿਸ ਦੀ ਪਹੁੰਚ ਤੋਂ ਦੂਰ ਅਸਲ ਕਾਤਲ, AGTF ਨੂੰ ਸੌਂਪੀ ਗਈ ਜਾਂਚ ਅਸਮਾਨ ਸਾਫ਼ ਅਤੇ ਖੁਸ਼ਕ ਰਹੇਗਾਮਨਮੋਹਨ ਸਿੰਘ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਅਸਮਾਨ ਸਾਫ਼ ਰਹੇਗਾ। ਜੂਨ ਦਾ ਮਹੀਨਾ ਸਾਲ ਦਾ ਸਭ ਤੋਂ ਗਰਮ ਮਹੀਨਾ ਹੁੰਦਾ ਹੈ। ਅਜਿਹੇ 'ਚ ਦਿਨ ਦਾ ਤਾਪਮਾਨ ਵਧੇਗਾ। ਇਸ ਦੇ ਨਾਲ ਹੀ ਰਾਤ ਦੇ ਸਮੇਂ ਤਾਪਮਾਨ ਵਿੱਚ ਵੀ ਮਾਮੂਲੀ ਵਾਧਾ ਹੋਵੇਗਾ। ਆਉਣ ਵਾਲੇ ਦਿਨਾਂ 'ਚ ਚੰਡੀਗੜ੍ਹ ਅਤੇ ਇਸ ਦੇ ਆਸ-ਪਾਸ ਦੇ ਹੋਰ ਇਲਾਕਿਆਂ 'ਚ ਤਾਪਮਾਨ 'ਚ ਲਗਾਤਾਰ ਵਾਧਾ ਹੋਵੇਗਾ। ਚੰਡੀਗੜ੍ਹ ਵਿੱਚ ਅਗਲੇ ਦਸ ਦਿਨਾਂ ਤੱਕ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ। ਹਰਿਆਣਾ ਦੇ ਹਿਸਾਰ ਵਿੱਚ ਆਉਣ ਵਾਲੇ ਦੋ ਚਾਰ ਦਿਨਾਂ ਵਿੱਚ ਤਾਪਮਾਨ 45 ਡਿਗਰੀ ਤੱਕ ਜਾ ਸਕਦਾ ਹੈ। ਇਸ ਦੇ ਨਾਲ ਹੀ ਗੁਰੂਗ੍ਰਾਮ 'ਚ ਤਾਪਮਾਨ ਵੀ ਜ਼ਿਆਦਾ ਰਹੇਗਾ। ਪੰਜਾਬ ਦੇ ਮੁਕਤਸਰ ਅਤੇ ਬਠਿੰਡਾ ਵਰਗੇ ਜ਼ਿਲ੍ਹਿਆਂ ਵਿੱਚ ਵੀ ਤਾਪਮਾਨ ਵਧ ਸਕਦਾ ਹੈ। ਮੌਸਮ ਵਿਚ ਖੁਸ਼ਕੀ ਬਣੀ ਰਹੇਗੀ। ਮਨਮੋਹਨ ਸਿੰਘ ਨੇ ਕਿਹਾ ਕਿ ਮਈ ਦੇ ਮਹੀਨੇ ਕੁਝ ਚੰਗੀਆਂ ਬਾਰਿਸ਼ਾਂ ਹੋਈਆਂ। ਪੰਜਾਬ ਵਿੱਚ ਵੀ 15 ਫੀਸਦੀ ਤੋਂ ਵੱਧ ਮੀਂਹ ਪਿਆ ਹੈ। ਇਸੇ ਤਰ੍ਹਾਂ ਹਰਿਆਣਾ ਵਿੱਚ ਵੀ ਜ਼ਿਆਦਾ ਮੀਂਹ ਪਿਆ। ਇਸ ਕਾਰਨ ਜੂਨ ਦੇ 2 ਦਿਨਾਂ ਵਿੱਚ ਹੁਣ ਤੱਕ ਤਾਪਮਾਨ ਵਿੱਚ ਵਾਧਾ ਨਹੀਂ ਹੋਇਆ ਹੈ। ਇਸ ਤੋਂ ਪਹਿਲਾਂ ਮਾਰਚ ਅਤੇ ਅਪ੍ਰੈਲ ਦੇ ਮਹੀਨੇ ਪੂਰੀ ਤਰ੍ਹਾਂ ਸੁੱਕੇ ਰਹੇ ਸਨ। ਮਈ ਵਿਚ ਹੀਟ ਵੇਵ ਦੇ ਹਾਲਾਤ ਘੱਟ ਰਹੇ। Also Read: ਸਿੱਧੂ ਮੂਸੇਵਾਲਾ ਦੇ ਕਾਤਲਾਂ ਬਾਰੇ ਦੱਸਣ ਵਾਲੇ ਨੂੰ 'ਭੁੱਪੀ ਰਾਣਾ' ਵਲੋਂ 5 ਲੱਖ ਰੁਪਏ ਦੇਣ ਦਾ ਐਲਾਨ ਮਾਨਸੂਨ ਚੰਗਾ ਰਹਿਣ ਦੀ ਉਮੀਦਮਨਮੋਹਨ ਸਿੰਘ ਨੇ ਕਿਹਾ ਕਿ ਉੱਤਰ-ਪੱਛਮ ਵਿੱਚ ਜੂਨ ਦੇ ਮਹੀਨੇ ਵਿੱਚ ਆਮ ਨਾਲੋਂ ਥੋੜ੍ਹਾ ਜ਼ਿਆਦਾ ਮੀਂਹ ਪਵੇਗਾ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦਾ ਇਲਾਕਾ ਵੀ ਇਸ ਅਧੀਨ ਆਉਂਦਾ ਹੈ। ਜੂਨ ਦੇ ਮਹੀਨੇ ਹਲਕੀ ਬਾਰਿਸ਼ ਜਾਰੀ ਰਹਿ ਸਕਦੀ ਹੈ। ਜੂਨ ਮਹੀਨੇ ਵਿੱਚ ਆਮ ਨਾਲੋਂ ਵੱਧ ਮੀਂਹ ਪੈ ਸਕਦਾ ਹੈ। ਦੇਸ਼ 'ਚ ਇਸ ਵਾਰ ਮਾਨਸੂਨ 96 ਤੋਂ 108 ਫੀਸਦੀ ਤੱਕ ਰਹਿ ਸਕਦਾ ਹੈ। ਜਦਕਿ ਮੀਂਹ ਦੀ ਮਾਤਰਾ 103 ਫੀਸਦੀ ਰਹਿਣ ਦੀ ਸੰਭਾਵਨਾ ਹੈ। ਉੱਤਰੀ ਭਾਰਤ ਵਿੱਚ ਵੀ ਮੀਂਹ 92 ਤੋਂ 108 ਫੀਸਦੀ ਤੱਕ ਰਹਿ ਸਕਦਾ ਹੈ। ਪੰਜਾਬ ਅਤੇ ਹਰਿਆਣਾ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਮਨਮੋਹਨ ਸਿੰਘ ਨੇ ਕਿਹਾ ਕਿ ਮਾਨਸੂਨ 29 ਮਈ ਨੂੰ ਕੇਰਲ ਪਹੁੰਚ ਗਿਆ ਸੀ।...
ਚੰਡੀਗੜ੍ਹ : ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਪੰਜਾਬ 'ਚ ਗੈਂਗਵਾਰ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ। ਬੰਬੀਹਾ ਗੈਂਗ ਅਤੇ ਨੀਰਜ ਬਵਾਨਾ ਗੈਂਗ ਤੋਂ ਬਾਅਦ ਹੁਣ ਗੈਂਗਸਟਰ ਭੁੱਪੀ ਰਾਣਾ ਦੀ ਵੀ ਇਸ ਕਤਲਕਾਂਡ 'ਚ ਐਂਟਰੀ ਹੋ ਗਈ ਹੈ। ਭੁੱਪੀ ਰਾਣਾ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਕਿਹਾ ਹੈ ਕਿ ਉਹ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣਗੇ। Also Read: ਕੋਰੋਨਾ ਨੇ ਇਕ ਵਾਰ ਫਿਰ ਵਧਾਈ ਚਿੰਤਾ, ਭਾਰਤ 'ਚ ਬੀਤੇ 24 ਘੰਟਿਆਂ 'ਚ 3700 ਤੋਂ ਵੱਧ ਨਵੇਂ ਮਾਮਲੇ ਭੁੱਪੀ ਰਾਣਾ ਨੇ ਕਿਹਾ ਹੈ ਕਿ ਕਾਤਲਾਂ ਦਾ ਪਤਾ ਦੱਸਣ ਵਾਲਿਆਂ ਲਈ 5 ਲੱਖ ਦਾ ਇਨਾਮ ਦੇਣ ਦਾ ਐਲਾਨ ਕੀਤਾ ਹੈ ਅਤੇ ਉਨ੍ਹਾਂ ਦਾ ਨਾਂ ਗੁਪਤ ਰੱਖਿਆ ਜਾਵੇਗਾ। ਭੁੱਪੀ ਰਾਣਾ ਨੇ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਦਾ ਸਾਡੇ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਲੈਣ-ਦੇਣ ਨਹੀਂ ਸੀ ਪਰ ਜੇਕਰ ਹੁਣ ਸਿੱਧੂ ਮੂਸੇਵਾਲਾ ਨੂੰ ਸਾਡਾ ਭਰਾ ਬਣਾ ਕੇ ਮਾਰਿਆ ਹੈ ਤਾਂ ਸਾਡਾ ਫਰਜ਼ ਸਾਨੂੰ ਪਤਾ ਹੈ। ਇਸ ਤੋਂ ਪਹਿਲਾਂ ਗੈਂਗਸਟਰ ਦਵਿੰਦਰ ਬੰਬੀਹਾ ਗੈਂਗ ਵੱਲੋਂ ਵੀ ਸਿੱਧੂ ਮੂਸੇਵਾਲਾ ਦੇ ਕਤਲ ਦਾ ਬਦਲਾ ਲੈਣ ਦੀ ਧਮਕੀ ਦਿੱਤੀ ਗਈ ਹੈ। ਭੁੱਪੀ ਰਾਣਾ ਅਤੇ ਲਾਰੈਂਸ ਗੈਂਗ 'ਚ ਕੱਟੜ ਦੁਸ਼ਮਣੀ ਹੈ। ਦੋਹਾਂ ਵਿਚਕਾਰ ਜੇਲ੍ਹ ਅੰਦਰ ਕੁੱਟਮਾਰ ਤੱਕ ਹੋ ਚੁੱਕੀ ਹੈ। ਭੁੱਪੀ ਰਾਣਾ 'ਤੇ ਹਰਿਆਣਾ ਅਤੇ ਪੰਜਾਬ 'ਚ ਕਤਲ ਸਮੇਤ ਕਈ ਅਪਰਾਧਾਂ ਦੇ 25 ਤੋਂ ਜ਼ਿਆਦਾ ਕੇਸ ਦਰਜ ਹਨ। Also Read: Amber Heard ਨੂੰ ਬਹੁਤ ਮਹਿੰਗੀ ਪਈ Johnny depp ਦੀ ਬਦਨਾਮੀ, ਦੇਣਾ ਪਏਗਾ 1.16 ਅਰਬ ਰੁਪਏ ਦਾ ਹਰਜਾਨਾ...
ਚੰਡੀਗੜ੍ਹ- ਪੰਜਾਬ ਵਿੱਚ ਜੇਕਰ ਤੁਸੀਂ ਅੱਜ ਜਾਂ ਅਗਲੇ 3-4 ਦਿਨਾਂ ਵਿੱਚ ਕਿਸੇ ਕੰਮ ਲਈ ਤਹਿਸੀਲ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਨਾ ਜਾਓ ਕਿਉਂਕਿ 6 ਜੂਨ ਤੱਕ ਕੋਈ ਕੰਮ ਨਹੀਂ ਹੋਵੇਗਾ। ਮਾਲ ਅਧਿਕਾਰੀ 1 ਜੂਨ ਤੋਂ 6 ਜੂਨ ਤੱਕ ਪੰਜਾਬ ਭਰ ਵਿੱਚ ਹੜਤਾਲ 'ਤੇ ਹਨ। ਮਾਲ ਅਫਸਰਾਂ ਨੇ ਇਹ ਫੈਸਲਾ ਹਾਲ ਹੀ ਵਿੱਚ 3 ਮਾਲ ਅਫਸਰਾਂ ਦੀ ਮੁਅੱਤਲੀ ਦੇ ਵਿਰੋਧ ਵਿੱਚ ਲਿਆ ਹੈ। Also Read: ਲਾਰੈਂਸ ਦੀ ਪਟੀਸ਼ਨ 'ਤੇ ਦਿੱਲੀ ਹਾਈਕੋਰਟ 'ਚ ਸੁਣਵਾਈ: ਪੰਜਾਬ ਪੁਲਿਸ ਤੋਂ ਜ਼ਾਹਿਰ ਕੀਤਾ ਐਨਕਾਊਂਟਰ ਦਾ ਖਤਰਾ ਮਾਲ ਅਧਿਕਾਰੀਆਂ ਨੇ 6 ਜੂਨ ਤੱਕ ਹੜਤਾਲ ਕਰਨ ਦਾ ਫੈਸਲਾ ਕੀਤਾ ਹੈ ਪਰ ਨਾਲ ਹੀ ਇਹ ਵੀ ਕਿਹਾ ਹੈ ਕਿ ਜੇਕਰ ਸਰਕਾਰ ਨੇ ਇਹ ਫੈਸਲਾ ਵਾਪਸ ਨਾ ਲਿਆ ਤਾਂ ਉਨ੍ਹਾਂ ਦੀ ਹੜਤਾਲ ਅਣਮਿੱਥੇ ਸਮੇਂ ਲਈ ਹੋ ਸਕਦੀ ਹੈ। ਹੜਤਾਲ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਹੋਵੇਗੀ ਪਰ ਉਨ੍ਹਾਂ ਕੋਲ ਹੜਤਾਲ ਕਰਨ ਤੋਂ ਇਲਾਵਾ ਕੋਈ ਚਾਰਾ ਨਹੀਂ ਹੈ। Also Read: ਮੂਸੇਵਾਲਾ ਕਤਲਕਾਂਡ 'ਚ ਪਹਿਲੀ ਗ੍ਰਿਫਤਾਰੀ, ਮਾਨਸਾ ਦੇ ਮਨਪ੍ਰੀਤ ਨੇ ਮੁਹੱਈਆ ਕਰਵਾਏ ਸਨ ਹਥਿਆਰ ਤੇ ਗੱਡੀਆਂ ਪੰਜਾਬ ਰੈਵੇਨਿਊ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਦੇਵ ਸਿੰਘ ਧਾਮ ਨੇ ਕਿਹਾ ਕਿ ਬਿਨਾਂ ਕਿਸੇ ਕਾਰਨ ਸਿਆਸੀ ਬਦਲਾਖੋਰੀ ਦੀ ਭਾਵਨਾ ਨਾਲ ਉਨ੍ਹਾਂ ’ਤੇ ਤਸ਼ੱਦਦ ਕੀਤਾ ਜਾ ਰਿਹਾ ਹੈ। ਦਸੰਬਰ 2019 ਤੋਂ ਜੁਲਾਈ 2021 ਤੱਕ ਗੈਰ-ਕਾਨੂੰਨੀ ਕਲੋਨੀਆਂ ਵਿੱਚ ਪਲਾਟਾਂ ਦੀ ਰਜਿਸਟ੍ਰੇਸ਼ਨ 'ਤੇ ਕੋਈ ਪਾਬੰਦੀ ਨਹੀਂ ਸੀ। ਹਾਈ ਕੋਰਟ ਨੇ ਕੁਝ ਸਮੇਂ ਲਈ ਪਾਬੰਦੀ ਲਗਾਈ ਸੀ, ਪਰ ਫਿਰ ਕੁਝ ਸ਼ਰਤਾਂ ਨਾਲ ਮਨਜ਼ੂਰੀ ਦੇ ਦਿੱਤੀ। Also Read: 2 ਦਿਨਾਂ 'ਚ ਲਵਾਂਗੇ 'ਸਿੱਧੂ ਮੂਸੇਵਾਲਾ' ਦੇ ਕਤਲ ਦਾ ਬਦਲਾ, ਨੀਰਜ ਬਵਾਨਾ ਗੈਂਗ ਦਾ ਐਲਾਨ ਉਨ੍ਹਾਂ ਕਿਹਾ ਕਿ ਐਨ.ਓ.ਸੀ ਜਾਂ ਐੱਨ.ਓ.ਸੀ. ਤੋਂ ਬਿਨਾਂ ਰਜਿਸਟ੍ਰੇਸ਼ਨ ਕਰਵਾਉਣ 'ਤੇ ਕਿਸੇ ਤਰ੍ਹਾਂ ਦੀ ਕੋਈ ਪਾਬੰਦੀ ਨਹੀਂ ਹੈ। ਮਾਲ ਵਿਭਾਗ ਵੱਲੋਂ ਜਾਰੀ ਕੀਤੇ ਗਏ ਹੁਕਮ ਗਲਤ ਹਨ। ਇਹ ਮਾਲ ਅਧਿਕਾਰੀਆਂ ਨੂੰ ਤੰਗ ਕਰਨ ਲਈ ਹੀ ਜਾਰੀ ਕੀਤੇ ਗਏ ਹਨ। ਹੁਸ਼ਿਆਰਪੁਰ ਵਿੱਚ ਸਬ ਰਜਿਸਟਰਾਰ ਹਰਮਿੰਦਰ ਸਿੰਘ, ਲੁਧਿਆਣਾ ਦੇ ਸਬ ਰਜਿਸਟਰਾਰ ਜੀਵਨ ਗਰਗ ਅਤੇ ਹਰਮਿੰਦਰ ਸਿੰਘ ਸਿੱਧੂ ਨੂੰ ਬਿਨਾਂ ਵਜ੍ਹਾ ਮੁਅੱਤਲ ਕਰ ਦਿੱਤਾ ਗਿਆ ਹੈ, ਜਿਸ ਦਾ ਅਸੀਂ ਵਿਰੋਧ ਕਰ ਰਹੇ ਹਾਂ। ਹੈੱਡ ਗੁਰਦੇਵ ਸਿੰਘ ਧਾਮ ਅਤੇ ਉਪ ਪ੍ਰਿੰਸੀਪਲ ਮਨਿੰਦਰ ਸਿੰਘ ਸਿੱਧੂ, ਅਧਿਕਾਰੀ ਅਤੇ ਜਲੰਧਰ-1 ਦੇ ਸਬ ਰਜਿਸਟਰਾਰ ਮਨਿੰਦਰ ਸਿੰਘ ਸਿੱਧੂ ਨੇ ਦੱਸਿਆ ਕਿ ਅਧਿਕਾਰੀਆਂ ਨੇ ਵਿਭਾਗ...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Benefits of Fenugreek Seeds: पोषक तत्वों से भरपूर ये छोटे-छोटे दाने आपको बड़ी-बड़ी बीमारियों से देतें है छुटकारा! जानें कैसे
Winter Benefits of Makhana : सर्दियों में ये ड्राई फ्रूट सेहत के लिए है बेहद फायदेमंद, जानें खाने का सही समय और तरीका
Winter Morning Diet: सर्दियों के मौसम में इम्युनिटी को बनाना है स्ट्रांग? आज से करें इन 3 चीजों का सेवन, बीमारियां रहेंगी कोसों दूर