ਨਵੀਂ ਐਕਸਾਈਜ਼ ਪਾਲਿਸੀ ਤੋਂ ਬਾਅਦ ਜਾਣੋਂ ਕਿੰਨੀ ਸਸਤੀ ਹੋਵੇਗੀ ਸ਼ਰਾਬ ਤੇ ਬੀਅਰ?

ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਕੈਬਨਿਟ ਨੇ ਨਵੀਂ ਆਬਕਾਰੀ ਨੀਤੀ 2022-23 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਹਰਿਆਣਾ ਤੋਂ…

ਚੰਡੀਗੜ੍ਹ- ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਕੈਬਨਿਟ ਨੇ ਨਵੀਂ ਆਬਕਾਰੀ ਨੀਤੀ 2022-23 ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਬਾਅਦ ਹਰਿਆਣਾ ਤੋਂ ਪੰਜਾਬ ‘ਚ ਸਸਤੀ ਸ਼ਰਾਬ ਮਿਲੇਗੀ। ਇਸ ਦੇ ਨਾਲ ਹੀ ਬੀਅਰ ਦੇ ਰੇਟ ਵੀ ਚੰਡੀਗੜ੍ਹ ਨਾਲੋਂ ਘੱਟ ਹੋਣਗੇ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਬਰਾਬਰ ਰੇਟ ਉੱਤੇ ਹੀ ਸ਼ਰਾਬ ਮਿਲੇਗੀ। ਇਹ ਨੀਤੀ 1 ਜੁਲਾਈ 2022 ਤੋਂ ਲਾਗੂ ਹੋਵੇਗੀ। ਇਸ ਦੇ ਨਾਲ ਹੀ ਪਿਛਲੀ ਕਾਂਗਰਸ ਸਰਕਾਰ ਦੀ ਲਾਇਸੈਂਸ ਪ੍ਰਣਾਲੀ ਨੂੰ ਵੀ ਖ਼ਤਮ ਕਰ ਦਿੱਤਾ ਗਿਆ ਹੈ। ਹੁਣ ਸਰਕਾਰ ਇਸ ਦਾ ਟੈਂਡਰ ਲਵੇਗੀ। ਹਾਲਾਂਕਿ, ਇਸ ਫੈਸਲੇ ਤੋਂ ਛੋਟੇ ਠੇਕੇਦਾਰਾਂ ਨੂੰ ਬਾਹਰ ਹੋ ਜਾਣਗੇ।

Also Read: ਵੱਡੀ ਖ਼ਬਰ: ਮੂਸੇਵਾਲਾ ਕਤਲਕਾਂਡ ਮਾਮਲੇ ‘ਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤੇ ਬਠਿੰਡਾ ਦੇ ਕੇਸ਼ਵ ਤੇ ਚੇਤਨ

ਪੰਜਾਬ ‘ਚ ਸ਼ਰਾਬ 35 ਤੋਂ 60 ਫੀਸਦੀ ਸਸਤੀ, ਬੀਅਰ 120 ਰੁਪਏ ‘ਚ
ਨਵੀਂ ਆਬਕਾਰੀ ਨੀਤੀ ਤੋਂ ਬਾਅਦ ਪੰਜਾਬ ‘ਚ ਸ਼ਰਾਬ 35 ਤੋਂ 60 ਫੀਸਦੀ ਤੱਕ ਸਸਤੀ ਹੋ ਜਾਵੇਗੀ। ਸ਼ਰਾਬ ਦਾ ਕੋਟਾ ਖੋਲ੍ਹਣ ਤੋਂ ਬਾਅਦ 1 ਜੁਲਾਈ ਤੋਂ ਅੰਗਰੇਜ਼ੀ ਸ਼ਰਾਬ ਅਤੇ ਬੀਅਰ ਦੇ ਰੇਟ ਘਟਣਗੇ। ਆਬਕਾਰੀ ਅਧਿਕਾਰੀਆਂ ਮੁਤਾਬਕ ਹਰਿਆਣਾ ਦੇ ਮੁਕਾਬਲੇ ਪੰਜਾਬ ਵਿੱਚ ਸ਼ਰਾਬ 10 ਤੋਂ 15 ਫੀਸਦੀ ਸਸਤੀ ਮਿਲੇਗੀ। ਪੰਜਾਬ ਵਿੱਚ ਇਸ ਵੇਲੇ ਬੀਅਰ ਦਾ ਰੇਟ 180 ਤੋਂ 200 ਰੁਪਏ ਪ੍ਰਤੀ ਬੋਤਲ ਹੈ। ਜੋ 120 ਤੋਂ 130 ਤੱਕ ਡਿੱਗ ਜਾਵੇਗਾ। ਚੰਡੀਗੜ੍ਹ ਵਿੱਚ ਬੀਅਰ ਦਾ ਰੇਟ 120 ਤੋਂ 150 ਰੁਪਏ ਹੈ। ਇਸੇ ਤਰ੍ਹਾਂ ਪੰਜਾਬ ਵਿੱਚ ਇੰਡੀਅਨ ਮੇਡ ਵਿਦੇਸ਼ੀ ਸ਼ਰਾਬ (IMFL) ਦਾ ਰੇਟ ਇਸ ਵੇਲੇ 700 ਰੁਪਏ ਹੈ। ਇਹ 400 ਰੁਪਏ ਤੱਕ ਡਿੱਗ ਜਾਵੇਗਾ। ਚੰਡੀਗੜ੍ਹ ਵਿੱਚ ਇਸ ਦਾ ਰੇਟ 510 ਰੁਪਏ ਹੈ।

Also Read: ਪੰਜਾਬ ‘ਚ ਭਿਆਨਕ ਗਰਮੀ ਕਾਰਨ ਲੋਕ ਬੇਹਾਲ, ਮੌਸਮ ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ

ਅਲਕੋਹਲ ਦੇ ਗਰੁੱਪ 750 ਤੋਂ 177 ਕੀਤੇ 
ਮਾਨ ਸਰਕਾਰ ਨੇ ਪੰਜਾਬ ਵਿੱਚ ਸ਼ਰਾਬ ਦੇ ਠੇਕਿਆਂ ਦੀ ਗਿਣਤੀ 750 ਤੋਂ ਘਟਾ ਕੇ 177 ਕਰ ਦਿੱਤੀ ਹੈ। ਇੱਕ ਗਰੁੱਪ ਹੁਣ 30 ਕਰੋੜ ਦਾ ਹੋਵੇਗਾ। ਪਹਿਲਾਂ ਇਹ 4 ਕਰੋੜ ਰੁਪਏ ਸੀ। ਉਨ੍ਹਾਂ ਦੀ ਟੈਂਡਰ ਨਿਲਾਮੀ ਹੋਵੇਗੀ। ਇਸ ਤੋਂ ਪਹਿਲਾਂ ਡਰਾਅ ਰਾਹੀਂ ਲਾਇਸੈਂਸ ਜਾਰੀ ਕੀਤੇ ਜਾਂਦੇ ਸਨ। ਡਿਸਟਿਲਰੀਜ਼, ਸ਼ਰਾਬ ਵੰਡਣ ਵਾਲੇ ਅਤੇ ਠੇਕੇ ਇੱਕ ਦੂਜੇ ਤੋਂ ਵੱਖ ਹੋ ਗਏ ਹਨ। ਪਹਿਲਾਂ ਉਹ ਖੁਦ ਸ਼ਰਾਬ ਵੇਚਦੇ ਸਨ। ਸਰਕਾਰ ਨੇ ਸੂਬੇ ਵਿੱਚ ਨਵੀਆਂ ਡਿਸਟਿਲਰੀਜ਼ ਖੋਲ੍ਹਣ ਤੋਂ ਪਾਬੰਦੀ ਵੀ ਹਟਾ ਲਈ ਹੈ। ਸਰਕਾਰ ਨੇ ਪਿਛਲੇ ਸਾਲ 6158 ਕਰੋੜ ਰੁਪਏ ਦੇ ਮੁਕਾਬਲੇ 9647 ਕਰੋੜ ਰੁਪਏ ਕਮਾਉਣ ਦਾ ਟੀਚਾ ਰੱਖਿਆ ਹੈ।

Leave a Reply

Your email address will not be published. Required fields are marked *