LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਵੱਡੀ ਖ਼ਬਰ: ਮੂਸੇਵਾਲਾ ਕਤਲਕਾਂਡ ਮਾਮਲੇ 'ਚ ਪੰਜਾਬ ਪੁਲਿਸ ਨੇ ਗ੍ਰਿਫਤਾਰ ਕੀਤੇ ਬਠਿੰਡਾ ਦੇ ਕੇਸ਼ਵ ਤੇ ਚੇਤਨ

9 june sidhu

ਚੰਡੀਗੜ੍ਹ : ਸਿੱਧੂ ਮੂਸੇਵਾਲਾ ਕਤਲਕਾਂਡ ਨਾਲ ਸਬੰਧਿਤ ਪੰਜਾਬ ਪੁਲਿਸ ਦੀ ਵੱਡੀ ਕਾਰਵਾਈ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਮਿਲੀ ਜਾਣਕਾਰੀ ਮੂਤਾਬਕ ਪੁਲਿਸ ਨੇ ਬਠਿੰਡਾ ਤੋਂ ਕੇਸ਼ਵ ਤੇ ਚੇਤਨ ਨੂੰ ਗ੍ਰਿਫਤਾਰ ਕੀਤਾ ਹੈ। 

Also Read: ਪੰਜਾਬ 'ਚ ਭਿਆਨਕ ਗਰਮੀ ਕਾਰਨ ਲੋਕ ਬੇਹਾਲ, ਮੌਸਮ ਵਿਭਾਗ ਨੇ ਜਾਰੀ ਕੀਤੀ ਐਡਵਾਇਜ਼ਰੀ

ਕੇਸ਼ਵ 'ਤੇ ਹਮਲਾਵਰਾਂ ਨੂੰ ਹਥਿਆਰ ਸਪਲਾਈ ਕਰਨ ਦੇ ਇਲਜ਼ਾਮ ਹੈ। ਸ਼ੂਟਰਾਂ ਨੂੰ ਅੰਮ੍ਰਿਤਸਰ ਤੋਂ ਹਥਿਆਰ ਲਿਆ ਕੇ ਦਿੱਤੇ ਸੀ। ਕਤਲ ਵਾਲੇ ਦਿਨ ਕੇਕੜਾ ਦੇ ਨਾਲ ਹੀ ਕੇਸ਼ਵ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ, ਮੂਸੇਵਾਲੇ ਦੀ ਹੱਤਿਆ ਵਾਲੇ ਦਿਨ ਸੰਦੀਪ ਕੇਕੜਾ ਹਮਲਾਵਰਾਂ ਨੂੰ ਸੂਚਨਾ ਦੇਣ ਤੋਂ ਬਾਅਦ ਮੋਟਰਸਾਈਕਲ ਲੈ ਕੇ ਉਥੋਂ ਨਿਕਲ ਗਿਆ ਸੀ ਜਦੋਂ ਕਿ ਕੇਸ਼ਵ ਉੱਥੇ ਹੀ ਮੌਜੂਦ ਰਿਹਾ। ਇਸ ਤੋਂ ਇਲਾਵਾ ਕਤਲਕਾਂਡ 'ਚ ਇਕ ਹੋਰ ਗ੍ਰਿਫ਼ਤਾਰੀ ਕੀਤੀ ਗਈ ਹੈ। ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਦਾ ਕਰੀਬੀ ਗ੍ਰਿਫ਼ਤਾਰ ਕੀਤਾ ਗਿਆ ਹੈ। ਮਹਾਰਾਸ਼ਟਰ ਦੇ ਪੁਣੇ ਤੋਂ ਸੌਰਵ ਮਹਾਕਾਲ ਨੂੰ ਕਾਬੂ ਕੀਤਾ ਹੈ। ਮਹਾਕਾਲ ਮਹਾਰਾਸ਼ਟਰ ਪੁਲਿਸ ਦੀ 14 ਦਿਨ ਦੀ ਹਿਰਾਸਤ 'ਚ ਹੈ। ਪੁਲਿਸ ਸ਼ਾਰਪ ਸ਼ੂਟਰ ਸੰਤੋਸ਼ ਜਾਧਵ ਦੀ ਤਲਾਸ਼ ਕਰ ਰਹੀ ਹੈ। ਇਸਦੇ ਨਾਲ ਹੀ ਮੁਕਤਸਰ ਪੁਲਿਸ ਨੇ ਲਾਰੈਂਸ ਬਿਸ਼ਨੋਈ ਦਾ ਗੁਰਗਾ ਗ੍ਰਿਫ਼ਤਾਰ ਕੀਤਾ ਹੈ। ਸੁਮਿਤ ਕਟਾਰੀਆ ਸਿਰਸਾ ਦੇ ਡੱਬਵਾਲੀ ਦਾ ਰਹਿਣ ਵਾਲਾ ਹੈ।

'ਮੁੱਖ ਸਾਜ਼ਿਸ਼ਕਾਰ ਲਾਰੈਂਸ ਬਿਸ਼ਨੋਈ ਹੈ'
ਦਿੱਲੀ ਪੁਲਿਸ ਦੇ ਇੱਕ ਸੀਨੀਅਰ ਸੂਤਰ ਅਨੁਸਾਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦਾ ਮੁੱਖ ਸਾਜ਼ਿਸ਼ਕਾਰ ਲਾਰੈਂਸ ਬਿਸ਼ਨੋਈ ਹੈ। ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਕਾਫੀ ਸਮਾਂ ਪਹਿਲਾਂ ਸਹੁੰ ਚੁੱਕੀ ਸੀ। ਲੌਰੈਂਸ ਬਿਸ਼ਨੋਈ ਨੇ ਸਿੱਧੂ ਮੂਸੇਵਾਲਾ ਨੂੰ ਮਾਰਨ ਲਈ ਕਈ ਗੈਂਗਸਟਰਾਂ ਸਾਹਮਣੇ ਸਹੁੰ ਖਾਧੀ ਸੀ।

Also Read: ਸਿੱਧੂ ਕਤਲ ਮਾਮਲੇ 'ਚ ਪੰਜਾਬ ਪੁਲਿਸ ਦਾ CBI 'ਤੇ ਇਲਜ਼ਾਮ, ਕਿਹਾ-'ਮੰਨੀ ਹੁੰਦੀ ਗੱਲ ਤਾਂ ਨਾ ਵਾਪਰਦੀ ਵਾਰਦਾਤ'

ਓਧਰ ਮੁਲਜ਼ਮ ਕੇਸ਼ਵ ਦੀ ਮਾਂ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਜੇ ਮੇਰਾ ਮੁੰਡਾ ਦੋਸ਼ੀ ਹੈ ਤਾਂ ਉਸਨੂੰ ਗੋਲ਼ੀ ਮਾਰ ਦਿਓ। ਕੇਸ਼ਵ ਦੀ ਭੈਣ ਨੇ ਦੱਸਿਆ ਕਿ ਕੇਸ਼ਵ ਨੂੰ ਘਰ ਤੋਂ ਬੇਦਖ਼ਲ ਕੀਤਾ ਹੋਇਆ ਹੈ। ਸੂਤਰਾਂ ਮੁਤਾਬਕ ਕੇਸ਼ਵ ਨੂੰ ਪੁਲਿਸ ਨੇ ਹਿਰਾਸਤ 'ਚ ਲਿਆ ਹੋਇਆ ਹੈ। ਕੇਸ਼ਵ ਬਠਿੰਡਾ ਦਾ ਰਹਿਣ ਵਾਲਾ ਹੈ। ਸ਼ੂਟਰਾਂ ਨੂੰ ਅੰਮ੍ਰਿਤਸਰ ਤੋਂ ਹਥਿਆਰ ਲਿਆ ਕੇ ਦੇਣ ਦੇ ਇਲਜ਼ਾਮ ਨੇ।

In The Market