LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੋਣਾਂ 'ਚ ਹਾਰ ਤੋਂ ਲੈ ਕੇ ਪ੍ਰੇਮਿਕਾ ਦੇ ਕਤਲ ਤੱਕ, ਜਾਣੋਂ ਕਿਵੇਂ ਵਿਦਿਆਰਥੀ ਤੋਂ ਖਤਰਨਾਕ ਗੈਂਗਸਟਰ ਬਣ ਗਿਆ ਲਾਰੈਂਸ?

15j gangster

ਚੰਡੀਗੜ੍ਹ- ਚੋਣਾਂ ਵਿਚ ਹਾਰ ਅਤੇ ਪ੍ਰੇਮਿਕਾ ਦਾ ਕਤਲ ਉਹ ਦੋ ਕਾਰਕ ਹਨ ਜਿਨ੍ਹਾਂ ਨੇ ਕਾਲਜ ਦੇ ਵਿਦਿਆਰਥੀ ਲਾਰੈਂਸ ਨੂੰ ਸਭ ਤੋਂ ਵੱਧ ਵਾਂਟਡ ਖਤਰਨਾਕ ਗੈਂਗਸਟਰ ਬਣਾਇਆ। ਲਾਰੈਂਸ ਨੇ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਸੰਗਠਨ (SOPU) ਤੋਂ ਚੋਣ ਲੜੀ ਸੀ। ਇਸ ਵਿੱਚ ਉਹ ਹਾਰ ਗਿਆ ਅਤੇ ਉਹ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋ ਗਿਆ। ਇਸੇ ਦੌਰਾਨ ਵਿਰੋਧੀ ਗੁੱਟ ਵਾਲਿਆਂ ਨੇ ਉਸ ਦੀ ਪ੍ਰੇਮਿਕਾ ਦਾ ਕਤਲ ਕਰ ਦਿੱਤਾ ਗਿਆ। ਹਾਲਾਂਕਿ ਇਸ ਬਾਰੇ ਕਿਸੇ ਨੇ ਵੀ ਖੁੱਲ੍ਹ ਕੇ ਕੁਝ ਨਹੀਂ ਕਿਹਾ ਹੈ।

Also Read: 'ਬ੍ਰਹਮਾਸਤਰ' ਦਾ ਟ੍ਰੇਲਰ ਦੇਖ ਕੇ ਲੋਕਾਂ ਦੇ ਉੱਡੇ ਹੋਸ਼! ਕਿਹਾ- 'ਫਿਲਮ ਹੋਵੇਗੀ ਬਲਾਕਬਸਟਰ'

ਪੁਲਿਸ ਡੋਜ਼ੀਅਰ ਮੁਤਾਬਕ ਲਾਰੈਂਸ ਨੇ ਅਪ੍ਰੈਲ 2010 'ਚ ਹੀ ਅਪਰਾਧ ਦੀ ਦੁਨੀਆ 'ਚ ਦਾਖਲਾ ਲੈ ਲਿਆ ਸੀ। ਇਸ ਤੋਂ ਬਾਅਦ ਉਹ ਤੇਜ਼ੀ ਨਾਲ ਅਪਰਾਧ ਕਰਨ ਲੱਗਾ। ਸਿਰਫ 12 ਸਾਲਾਂ 'ਚ ਲਾਰੈਂਸ ਖਿਲਾਫ 5 ਸੂਬਿਆਂ 'ਚ 36 ਮਾਮਲੇ ਦਰਜ ਕੀਤੇ ਗਏ। ਇਨ੍ਹਾਂ 'ਚੋਂ 9 ਮਾਮਲਿਆਂ 'ਚ ਉਹ ਬਰੀ ਹੋ ਚੁੱਕਾ ਹੈ। 6 ਮਾਮਲਿਆਂ 'ਚ ਦੋਸ਼ੀ ਕਰਾਰ ਦਿੱਤਾ ਗਿਆ ਹੈ। ਅਦਾਲਤ ਵਿੱਚ 21 ਕੇਸਾਂ ਦੀ ਸੁਣਵਾਈ ਚੱਲ ਰਹੀ ਹੈ।

ਪੰਜਾਬ, ਹਰਿਆਣਾ, ਰਾਜਸਥਾਨ, ਚੰਡੀਗੜ੍ਹ ਅਤੇ ਦਿੱਲੀ ਵਿੱਚ ਤੁਰੰਤ ਕੇਸ ਦਰਜ ਹੋਣ ਤੋਂ ਬਾਅਦ ਲਾਰੈਂਸ ਦਾ ਡਰ ਫੈਲ ਗਿਆ। ਇਸ ਸਮੇਂ ਉਸ ਦੇ ਗਰੋਹ ਵਿੱਚ 700 ਤੋਂ ਵੱਧ ਸ਼ਾਰਪ ਸ਼ੂਟਰ ਹਨ। ਉਹ ਰਾਜਸਥਾਨ ਦੀ ਲੇਡੀ ਡੌਨ ਅਨੁਰਾਧਾ ਦੇ ਨਾਲ ਅੰਤਰਰਾਸ਼ਟਰੀ ਸਿੰਡੀਕੇਟ ਚਲਾ ਰਿਹਾ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਤਿਹਾੜ ਜੇਲ੍ਹ ਵਿੱਚ ਬੰਦ ਲਾਰੈਂਸ ਨੂੰ ਪੰਜਾਬ ਪੁਲਿਸ ਪੁੱਛਗਿੱਛ ਲਈ ਪੰਜਾਬ ਲੈ ਕੇ ਆਈ ਹੈ।

ਸਭ ਤੋਂ ਵੱਧ 17 ਮਾਮਲੇ ਪੰਜਾਬ ਵਿਚ
2010 ਵਿੱਚ ਲਾਰੈਂਸ ਖ਼ਿਲਾਫ਼ ਚੰਡੀਗੜ੍ਹ ਅਤੇ ਮੁਹਾਲੀ ਵਿੱਚ 3 ਅਪਰਾਧਿਕ ਮਾਮਲੇ ਦਰਜ ਹੋਏ ਸਨ। ਇਹ ਕੇਸ ਗੈਰ-ਕਾਨੂੰਨੀ ਹਥਿਆਰਾਂ ਅਤੇ ਕਤਲ ਦੀ ਕੋਸ਼ਿਸ਼ ਦੇ ਸਨ। ਲਾਰੈਂਸ ਨੂੰ ਅਪ੍ਰੈਲ 2010 ਵਿੱਚ ਚੰਡੀਗੜ੍ਹ ਵਿੱਚ ਦਰਜ ਦੋ ਕੇਸਾਂ ਵਿੱਚੋਂ ਬਰੀ ਕਰ ਦਿੱਤਾ ਗਿਆ ਸੀ। ਉਸ ਨੂੰ ਅਕਤੂਬਰ 2010 ਵਿੱਚ ਮੋਹਾਲੀ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਪੰਜਾਬ ਵਿੱਚ ਲਾਰੈਂਸ ਖ਼ਿਲਾਫ਼ ਸਭ ਤੋਂ ਵੱਧ 17 ਕੇਸ ਦਰਜ ਹਨ। ਜਿਨ੍ਹਾਂ ਵਿੱਚ 6 ਕੇਸ ਫਾਜ਼ਿਲਕਾ ਵਿੱਚ ਹਨ। ਲਾਰੈਂਸ ਫਾਜ਼ਿਲਕਾ ਦੇ ਪਿੰਡ ਦੁਤਰਾਵਾਲੀ ਦਾ ਰਹਿਣ ਵਾਲਾ ਹੈ। ਮੁਹਾਲੀ ਵਿੱਚ ਲਾਰੈਂਸ ਖ਼ਿਲਾਫ਼ 7, ਫਰੀਦਕੋਟ ਵਿੱਚ 2, ਅੰਮ੍ਰਿਤਸਰ ਅਤੇ ਮੁਕਤਸਰ ਵਿੱਚ 1-1 ਕੇਸ ਦਰਜ ਹਨ।

Also Read: ਮੂਸੇਵਾਲਾ ਕਤਲ ਕਾਂਡ 'ਚ ਪੰਜਾਬ ਪੁਲਿਸ ਦੀ ਰਿਮਾਂਡ 'ਤੇ ਲਾਰੈਂਸ: ਜਾਨ ਨੂੰ ਖਤਰਾ ਦੇਖਦੇ ਗੁਪਤ ਟਿਕਾਣੇ 'ਤੇ ਕੀਤਾ ਸ਼ਿਫਟ

ਚੰਡੀਗੜ੍ਹ ਅਤੇ ਰਾਜਸਥਾਨ ਵਿੱਚ ਵੀ ਅਪਰਾਧ
ਗੈਂਗਸਟਰ ਲਾਰੈਂਸ ਖ਼ਿਲਾਫ਼ ਚੰਡੀਗੜ੍ਹ ਵਿੱਚ 7 ​​ਕੇਸ ਦਰਜ ਹਨ। ਲਾਰੈਂਸ ਚੰਡੀਗੜ੍ਹ ਵਿੱਚ ਪੰਜਾਬ ਯੂਨੀਵਰਸਿਟੀ ਦੀ ਸਟੂਡੈਂਟਸ ਯੂਨੀਅਨ (SOPU) ਦਾ ਮੁਖੀ ਵੀ ਰਹਿ ਚੁੱਕਾ ਹੈ। ਇਸ ਦੇ ਨਾਲ ਹੀ ਲਾਰੈਂਸ ਖਿਲਾਫ ਰਾਜਸਥਾਨ 'ਚ 6, ਦਿੱਲੀ 'ਚ 4 ਅਤੇ ਹਰਿਆਣਾ 'ਚ 2 ਮਾਮਲੇ ਦਰਜ ਹਨ। ਉਸ ਖ਼ਿਲਾਫ਼ ਕਤਲ, ਕੰਟਰੈਕਟ ਕਿਲਿੰਗ, ਡਕੈਤੀ, ਫਿਰੌਤੀ ਅਤੇ ਲੁੱਟ-ਖੋਹ ਵਰਗੇ ਗੰਭੀਰ ਮਾਮਲੇ ਦਰਜ ਹਨ। 10 ਸਤੰਬਰ 2021 ਨੂੰ ਜੈਪੁਰ ਪੁਲਿਸ ਨੇ ਲਾਰੈਂਸ ਦੇ ਖਿਲਾਫ ਫਿਰੌਤੀ ਅਤੇ ਧਮਕੀਆਂ ਦਾ ਮਾਮਲਾ ਦਰਜ ਕੀਤਾ ਸੀ।

ਲਾਰੈਂਸ ਦਾ ਕਰੀਬੀ ਹੈ ਇਹ ਗੈਂਗਸਟਰ 
ਲਾਰੈਂਸ ਤਿਹਾੜ ਜੇਲ੍ਹ ਵਿੱਚ ਬੰਦ ਹੈ। ਇਸ ਵਾਰਦਾਤ ਨੂੰ ਅੰਜਾਮ ਦੇਣ ਵਿਚ ਉਸ ਦੇ ਕਈ ਕਰੀਬੀ ਗੈਂਗਸਟਰ ਉਸ ਦੇ ਨਾਲ ਹਨ। ਇਨ੍ਹਾਂ ਵਿੱਚੋਂ ਸਭ ਤੋਂ ਨਜ਼ਦੀਕੀ ਕੈਨੇਡਾ ਵਾਸੀ ਗੋਲਡੀ ਬਰਾੜ ਹੈ। ਤਿਹਾੜ ਜੇਲ੍ਹ ਵਿੱਚ ਬੰਦ ਸੰਪਤ ਨਹਿਰਾ, ਕਾਲੀ ਰਾਜਪੂਤ, ਕਾਲਾ ਜਥੇਦਾਰੀ ਵੀ ਉਸ ਦੇ ਕਰੀਬੀ ਹਨ। ਇਨ੍ਹਾਂ ਤੋਂ ਇਲਾਵਾ ਦੀਪਕ ਟੀਨੂੰ, ਰਾਜੂ ਬਸੋਦੀ ਵੀ ਉਸ ਦੇ ਸਾਥੀ ਹਨ।

ਚੋਣ ਹਾਰ ਅਤੇ ਵਿਦਿਆਰਥੀ ਬਣ ਗਿਆ ਲਾਰੈਂਸ ਗੈਂਗਸਟਰ
ਲਾਰੈਂਸ ਨੇ ਡੀਏਵੀ ਕਾਲਜ ਚੰਡੀਗੜ੍ਹ ਤੋਂ ਪੜ੍ਹਾਈ ਕੀਤੀ। ਇਸ ਦੌਰਾਨ ਉਸ ਨੇ ਪੰਜਾਬ ਯੂਨੀਵਰਸਿਟੀ ਦੀ ਵਿਦਿਆਰਥੀ ਜਥੇਬੰਦੀ ਵੱਲੋਂ ਚੋਣ ਲੜੀ। ਲਾਰੈਂਸ ਚੋਣ ਹਾਰ ਗਿਆ। ਉਹ ਹਾਰਨਾ ਬਰਦਾਸ਼ਤ ਨਹੀਂ ਕਰ ਸਕਦਾ ਸੀ। ਲਾਰੈਂਸ ਦੀ ਜੇਤੂ ਗਰੁੱਪ ਨਾਲ ਲੜਾਈ ਹੋਈ। ਲਾਰੈਂਸ ਦਾ ਫਿਰ ਉਸ ਧੜੇ ਨਾਲ ਸਾਹਮਣਾ ਹੋ ਗਿਆ ਜਿਸ ਨੇ ਉਸ ਨੂੰ ਹਰਾਇਆ ਸੀ। ਉਦੋਂ ਤੱਕ ਲਾਰੈਂਸ ਨੇ ਰਿਵਾਲਵਰ ਖਰੀਦ ਲਿਆ ਸੀ। ਦੋਵਾਂ ਧਿਰਾਂ ਵਿੱਚ ਝੜਪ ਹੋ ਗਈ। ਗੋਲੀਬਾਰੀ ਹੋਈ ਅਤੇ ਲਾਰੈਂਸ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਵਿਰੋਧੀ ਧੜੇ ਨੂੰ ਸਬਕ ਸਿਖਾਉਣ ਲਈ, ਲਾਰੈਂਸ ਜੇਲ੍ਹ ਵਿੱਚ ਗੈਂਗਸਟਰਾਂ ਦੇ ਸੰਪਰਕ ਵਿੱਚ ਆ ਗਿਆ। ਜਿਸ ਤੋਂ ਬਾਅਦ ਉਹ ਜੁਰਮ ਦੀ ਦੁਨੀਆ 'ਚ ਸਿੱਕਾ ਜਮਾਉਂਦਾ ਚਲਾ ਗਿਆ।

ਲਾਰੈਂਸ ਬਾਰੇ ਗੱਲ ਨਹੀਂ ਕਰਦੇ ਪਿੰਡ ਦੇ ਲੋਕ
ਲਾਰੈਂਸ ਦਾ ਪਿੰਡ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਦੁਤਰਾਂਵਾਲੀ ਹੈ। ਲਾਰੈਂਸ ਦੇ ਅਪਰਾਧੀ ਬਣਨ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਉਸ ਬਾਰੇ ਬਹੁਤੀ ਗੱਲ ਨਹੀਂ ਕੀਤੀ। ਕੈਮਰੇ ਦੇ ਸਾਹਮਣੇ ਲੋਕ ਲਾਰੈਂਸ ਨੂੰ ਸਿਰਫ ਚੰਗਾ ਹੀ ਦੱਸਦੇ ਹਨ। ਕੋਈ ਉਸ ਦੇ ਘਰ ਦਾ ਪਤਾ ਵੀ ਨਹੀਂ ਦੱਸਦਾ। ਆਲੇ-ਦੁਆਲੇ ਦੇ ਲੋਕ ਗੱਲ ਕਰਨ ਤੋਂ ਵੀ ਡਰਦੇ ਹਨ। ਲੋਕਾਂ ਦਾ ਕਹਿਣਾ ਹੈ ਕਿ ਉਹ ਚੰਡੀਗੜ੍ਹ ਪੜ੍ਹਦਾ ਸੀ, ਇਸ ਲਈ ਉਹ ਉਸ ਬਾਰੇ ਜ਼ਿਆਦਾ ਨਹੀਂ ਜਾਣਦੇ।

ਗੋਲਡੀ ਬਰਾੜ ਖਿਲਾਫ 8 ਕੇਸ ਦਰਜ
ਸਿੱਧੂ ਮੂਸੇਵਾਲਾ ਕਤਲ ਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਖ਼ਿਲਾਫ਼ 8 ਕੇਸ ਦਰਜ ਹਨ। ਨਵੰਬਰ 2020 ਵਿੱਚ ਗੋਲਡੀ ਖ਼ਿਲਾਫ਼ ਫਰੀਦਕੋਟ ਵਿੱਚ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਗਿਆ ਸੀ। ਉਸ ਖਿਲਾਫ 18 ਨਵੰਬਰ 2021 ਨੂੰ ਫਰੀਦਕੋਟ ਦੇ ਕਾਂਗਰਸੀ ਆਗੂ ਗੁਰਲਾਲ ਸਿੰਘ ਪਹਿਲਵਾਨ ਦੇ ਕਤਲ ਦਾ ਵੀ ਮਾਮਲਾ ਦਰਜ ਹੈ। ਗੋਲਡੀ ਬਰਾੜ 'ਤੇ ਹਥਿਆਰ ਸਪਲਾਈ ਕਰਨ ਅਤੇ ਫਿਰੌਤੀ ਮੰਗਣ ਦਾ ਮਾਮਲਾ ਦਰਜ ਹੈ। ਗੋਲਡੀ ਬਰਾੜ 2017 'ਚ ਵਿਦਿਆਰਥੀ ਵੀਜ਼ੇ 'ਤੇ ਕੈਨੇਡਾ ਗਿਆ ਸੀ। ਹਾਲ ਹੀ 'ਚ ਪੰਜਾਬ ਪੁਲਿਸ ਦੀ ਸਿਫ਼ਾਰਿਸ਼ 'ਤੇ ਸੀਬੀਆਈ ਨੇ ਉਸ ਵਿਰੁੱਧ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੈ।

In The Market