LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਏਸ਼ੀਆਈ ਖੇਡਾਂ ’ਚ ਸੋਨ ਤਮਗਾ ਜੇਤੂ ਹਰੀ ਚੰਦ ਦੀ ਦੇਹਾਂਤ ’ਤੇ CM ਮਾਨ ਨੇ ਜਤਾਇਆ ਦੁੱਖ

13j cmm

ਚੰਡੀਗੜ੍ਹ- ਏਸ਼ੀਆਈ ਖੇਡਾਂ ’ਚ ਡਬਲ ਸੋਨ ਤਮਗਾ ਜੇਤੂ ਰਹੇ ਓਲੰਪੀਅਨ ਹਰੀ ਚੰਦ ਦੀ ਮੌਤ ’ਤੇ ਭਗਵੰਤ ਮਾਨ ਵੱਲੋਂ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਟਵਿੱਟਰ ’ਤੇ ਪੋਸਟ ਸਾਂਝੀ ਕਰਦਿਆਂ ਭਗਵੰਤ ਮਾਨ ਨੇ ਲਿਖਿਆ ਕਿ ਏਸ਼ੀਆਈ ਖੇਡਾਂ ’ਚ ਦੋਹਰਾ ਸੋਨ ਤਮਗਾ ਜੇਤੂ ਹੁਸ਼ਿਆਰਪੁਰ ਜ਼ਿਲ੍ਹੇ ਤੋਂ ਭਾਰਤੀ ਓਲੰਪੀਅਨ ਹਰੀ ਚੰਦ ਜੀ ਦੇ ਦਿਹਾਂਤ ਦੀ ਖ਼ਬਰ ਮਿਲੀ। ਭਾਰਤੀ ਐਥਲੈਟਿਕਸ ਦੀ ਸ਼ਾਨ ਰਹੇ ਹਰੀ ਚੰਦ ਹਮੇਸ਼ਾ ਆਪਣੀ ਖੇਡ ਲਈ ਯਾਦ ਕੀਤੇ ਜਾਣਗੇ ਅਤੇ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪ੍ਰੇਰਿਤ ਕਰਨਗੇ। ਵਿੱਛੜੀ ਰੂਹ ਨੂੰ ਆਤਮਿਕ ਸ਼ਾਂਤੀ ਦੀ ਅਰਦਾਸ ਕਰਦਾ ਹਾਂ।  

Also Read: ਰਿਲਾਇੰਸ ਜੀਓ ਨੇ ਦਿੱਤਾ ਯੂਜ਼ਰਸ ਨੂੰ ਝਟਕਾ! ਇਹ ਪ੍ਰੀਪੇਡ ਆਫਰ ਪਲਾਨ ਹੋਇਆ ਬੰਦ

 

ਜ਼ਿਕਰਯੋਗ ਹੈ ਕਿ ਏਸ਼ੀਆ ਖੇਡਾਂ 'ਚ 2 ਗੋਲਡ ਮੈਡਲ ਜਿੱਤਣ ਵਾਲੇ ਓਲੰਪੀਅਨ ਐਥਲੀਟ ਹਰੀ ਚੰਦ ਦਾ ਬੀਤੀ ਰਾਤ ਦਿਹਾਂਤ ਹੋ ਗਿਆ। ਲੰਬੀ ਦੂਰੀ ਦੇ ਦੌੜਾਕ ਅਰਜੁਨ ਐਵਾਰਡੀ 69 ਵਰ੍ਹਿਆਂ ਦੇ ਹਰੀ ਚੰਦ ਕੁਝ ਦਿਨਾਂ ਤੋਂ ਬੀਮਾਰ ਚੱਲ ਰਹੇ ਸਨ। ਉਹ ਸੀ. ਆਰ. ਪੀ. ਐੱਫ਼. 'ਚੋਂ ਕਮਾਂਡੈਂਟ ਦੇ ਰੂਪ ਵਿਚ ਸੇਵਾਮੁਕਤ ਹੋਏ ਸਨ। ਖੇਡਾਂ ਦੇ ਖ਼ੇਤਰ ਵਿਚ ਆਪਣੀ ਸਖ਼ਤ ਮਿਹਨਤ ਸਦਕਾ ਆਪਣੇ ਪਿੰਡ, ਜ਼ਿਲ੍ਹੇ, ਸੂਬੇ ਅਤੇ ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੇ ਹਰੀ ਚੰਦ ਨੇ ਆਪਣੇ ਅੰਤਿਮ ਸਾਹਾਂ ਤੱਕ ਵੀ ਖਿਡਾਰੀਆਂ ਦਾ ਮਾਰਗ ਦਰਸ਼ਨ ਕੀਤਾ ਅਤੇ ਉਹ ਗਰਾਉਂਡ ਨਾਲ ਜੁੜੇ ਰਹੇ। ਪਿੰਡ ਘੋੜੇਵਾਹਾ ਵਿਚ 1 ਅਪ੍ਰੈਲ 1953 ਨੂੰ ਜਨਮੇ ਹਰੀ ਚੰਦ ਨੇ ਪਿੰਡ ਦੇ ਸਕੂਲ ਵਿਚ ਹੀ ਪੜ੍ਹਾਈ ਕਰਦੇ ਹੋਏ ਖੇਡ ਦੇ ਖ਼ੇਤਰ ਵਿਚ ਸਖ਼ਤ ਮਿਹਨਤ ਕਰਕੇ ਬੁਲੰਦੀ ਹਾਸਲ ਕੀਤੀ।

Also Read: ਬ੍ਰੇਕ ਵਿਚਾਲੇ ਛੁੱਟੀਆਂ ਦਾ ਮਜ਼ਾ ਲੈ ਰਹੇ ਹਨ ਕਿੰਗ ਕੋਹਲੀ, ਸ਼ੇਅਰ ਕੀਤੀ ਸ਼ਰਟਲੈੱਸ ਫੋਟੋ

In The Market