LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਨਹੀ ਮਿਲੇਗੀ ਬੁਲਟਪਰੂਫ ਗੱਡੀ ਤੇ ਜੈਕੇਟ, ਹਾਈਕੋਰਟ ਨੇ ਰੱਦ ਕੀਤੀ ਪਟੀਸ਼ਨ

6june jaggu

ਚੰਡੀਗੜ੍ਹ: ਪੰਜਾਬ ਹਰਿਆਣਾ ਹਾਈਕੋਰਟ ਨੇ ਸੋਮਵਾਰ ਸੁਣਵਾਈ ਕਰਦੇ ਹੋਏ 2 ਗੈਂਗਸਟਰ ਵੱਲੋਂ ਸੁਰੱਖਿਆ ਮੁਹੱਈਆ ਕਰਵਾਏ ਜਾਣ ਦੀ ਦਾਖ਼ਲ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਹਾਈਕੋਰਟ ਨੇ ਉਨ੍ਹਾਂ ਨੂੰ ਟਰਾਇਲ ਕੋਰਟ ਵਿੱਚ ਅਰਜ਼ੀ ਦਾਖਲ ਕਰਨ ਲਈ ਕਿਹਾ ਹੈ।

Also Read: ਮੂਸੇਵਾਲਾ ਕਤਲਕਾਂਡ: ਫਤਿਹਾਬਾਦ ਤੋਂ ਤੀਜੀ ਗ੍ਰਿਫਤਾਰੀ, ਦਵਿੰਦਰ ਉਰਫ ਕਾਲਾ ਕੋਲ ਠਹਿਰੇ ਸਨ ਦੋ ਸ਼ੱਕੀ

ਜ਼ਿਕਰਯੋਗ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਮਾਤਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਪਹੁੰਚ ਕੀਤੀ ਹੈ। ਜੱਗੂ ਨੂੰ ਜੇਲ੍ਹ ਤੋਂ ਬਾਹਰ ਲਿਆਉਣ ਲਈ ਪੁਲਿਸ ਬੁਲੇਟ ਪਰੂਫ ਜੈਕਟ ਤੇ ਗੱਡੀ ਦੀ ਮੰਗ ਕੀਤੀ ਗਈ ਸੀ। ਜੱਗੂ ਦੀ ਮਾਤਾ ਨੂੰ ਡਰ ਹੈ ਕਿ ਪੁਲਿਸ ਤੇ ਐਂਟੀ ਗਰੁੱਪ ਐਨਕਾਉਂਟਰ ਕਰ ਸਕਦੇ ਹਨ। ਇਸਲਈ ਜੱਗੂ ਲਈ ਬੁਲੇਟ ਪਰੂਫ ਜੈਕਟ ਤੇ ਗੱਡੀ ਮੰਗੀ ਹੈ। ਹਾਈਕੋਰਟ ਨੇ ਤਿਹਾੜ ਜੇਲ੍ਹ ਵਿੱਚ ਬੰਦ ਜੱਗੂ ਭਗਵਾਨਪੁਰੀਆ ਦੀ ਪਟੀਸ਼ਨ 'ਤੇ ਕਿਹਾ ਕਿ ਜੱਗੂ ਤਿਹਾੜ ਜੇਲ੍ਹ ਵਿੱਚ ਬੰਦ ਹੈ ਅਤੇ ਉਸ ਨੂੰ ਉਸ ਖੇਤਰ ਵਿੱਚ ਹੀ ਪਟੀਸ਼ਨ ਦਾਖਲ ਕਰਨੀ ਚਾਹੀਦੀ ਹੈ। ਤਿਹਾੜ ਜੇਲ੍ਹ ਪੰਜਾਬ ਹਰਿਆਣਾ ਹਾਈਕੋਰਟ ਦੇ ਖੇਤਰ ਅਧੀਨ ਨਹੀਂ ਆਉਂਦੀ।

Also Read: ਘੱਲੂਘਾਰਾ ਦਿਵਸ ਮੌਕੇ ਸੁਰੱਖਿਆ ਦੇ ਮੱਦੇਨਜ਼ਰ ਗੁਰੂ ਨਗਰੀ ਪੁਲਿਸ ਛਾਉਣੀ ’ਚ ਤਬਦੀਲ

ਉਧਰ, ਦੂਜੀ ਪਟੀਸ਼ਨ ਵਿੱਚ ਵੀ ਗੈਂਗਸਟਰ ਅਮਿਤ ਡਾਗਰ ਨੇ ਇਹੀ ਮੰਗ ਕੀਤੀ ਸੀ। ਉਸਦੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਅਦਾਲਤ ਨੇ ਟ੍ਰਾਇਲ ਕੋਰਟ ਵਿੱਚ ਪਟੀਸ਼ਨ ਦਾਖ਼ਲ ਕਰਨ ਲਈ ਕਿਹਾ ਹੈ।

In The Market