LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ 'ਚ ਅੱਜ ਰਹੇਗੀ ਪਾਣੀ ਦੀ ਕਿੱਲਤ, ਸ਼ਾਮ ਨੂੰ ਮਿਲੇਗੀ ਰਾਹਤ

11j pani

ਚੰਡੀਗੜ੍ਹ- ਚੰਡੀਗੜ੍ਹ ਨਗਰ ਨਿਗਮ ਦੇ ਸੈਕਟਰ 37 ਸਥਿਤ ਪੰਪ ਹਾਊਸ ਵਿਖੇ ਅੱਜ ਸਵੇਰੇ 24 ਇੰਚ ਦੀ ਡਾਇਲਵਰੀ ਹੈਡਰ ਬਦਲਣ ਕਾਰਨ ਪੀਣ ਵਾਲੇ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ।ਸ਼ਹਿਰ ਦੇ ਕਈ ਸੈਕਟਰਾਂ ਵਿੱਚ ਸਵੇਰੇ ਘੱਟ ਪ੍ਰੈਸ਼ਰ ਨਾਲ ਪਾਣੀ ਆਵੇਗਾ।ਇਨ੍ਹਾਂ ਸੈਕਟਰ ਵਿਚ 35, 36, 37, 38, 39, 40, 41, 42, 43, 56, ਪਲਸੌਰਾ, ਬਰਹੇੜੀ, ਬੁਟੇਰੇਲਾ ਅਤੇ ਸੈਕਟਰ 25 ਤੇ ਹੋਰ ਸੈਕਟਰ ਸ਼ਾਮਲ ਹਨ। ਹਾਲਾਂਕਿ ਸ਼ਾਮ ਨੂੰ ਇਨ੍ਹਾਂ ਸੈਕਟਰਾਂ ਵਿੱਚ ਪਾਣੀ ਦੀ ਸਪਲਾਈ ਠੀਕ ਰਹੇਗੀ।

Also Read: ਪੰਜਾਬ 'ਚ ਅਗਲੇ ਮਹੀਨੇ ਹੋਵੇਗਾ ਮੰਤਰੀ ਮੰਡਲ ਦਾ ਵਿਸਥਾਰ, 8 ਮੰਤਰੀਆਂ ਦੇ ਅਹੁਦੇ ਖਾਲੀ

ਕਰੀਬ 12 ਦਿਨ ਪਹਿਲਾਂ ਵੀ ਸ਼ਹਿਰ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ ਸੀ। ਕਜੌਲੀ ਦੇ ਫੇਜ਼ 1 ਅਤੇ 2 ਵਿੱਚ ਡਿਲੀਵਰੀ ਹੈਡਰ ਦੀ ਮੁਰੰਮਤ ਕਾਰਨ ਕਜੌਲੀ ਵਾਟਰ ਵਰਕਸ ਤੋਂ ਸੈਕਟਰ 39 ਦੇ ਵਾਟਰ ਵਰਕਸ ਨੂੰ ਪਾਣੀ ਦੀ ਸਪਲਾਈ ਨਹੀਂ ਹੋ ਸਕੀ। ਇਸ ਤੋਂ 4 ਦਿਨ ਪਹਿਲਾਂ ਵੀ ਸੈਕਟਰ 39 ਦੇ ਵਾਟਰ ਵਰਕਸ ਵਿੱਚ ਕੱਚੇ ਪਾਣੀ ਦੀ ਸਟੋਰੇਜ ਟੈਂਕੀ ਨੰਬਰ 6 ਦਾ 1000 ਐਮਐਮ ਡਾਇਆ ਕੁਨੈਕਸ਼ਨ ਸ਼ਿਫਟ ਕਰਨ ਅਤੇ 1200 ਐਮਐਮ ਡਾਇਆ ਪਾਈਪ ਲਾਈਨ ਦੀ ਲੀਕੇਜ ਦੀ ਮੁਰੰਮਤ ਕਾਰਨ ਸਪਲਾਈ ਪ੍ਰਭਾਵਿਤ ਹੋਈ ਸੀ।

Also Read: ਜਬਰ-ਜਨਾਹ ਮਾਮਲੇ 'ਚ ਬੈਂਸ ਦੀ ਜ਼ਮਾਨਤ ਤੇ ਭਗੌੜਾ ਨਾ ਐਲਾਨਣ ਦੀ ਅਰਜ਼ੀ ਹਾਈ ਕੋਰਟ ਵਲੋਂ ਰੱਦ

ਜ਼ਿਕਰਯੋਗ ਹੈ ਕਿ ਮਈ ਅਤੇ ਜੂਨ ਦੀ ਕੜਾਕੇ ਦੀ ਗਰਮੀ ਦਰਮਿਆਨ ਸ਼ਹਿਰ ਦੀਆਂ ਕਈ ਕਲੋਨੀਆਂ ਦੇ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਰਾਮ ਦਰਬਾਰ, ਹੱਲੋਮਾਜਰਾ, ਰਾਏਪੁਰ ਰਾਣੀ ਸਮੇਤ ਮਨੀਮਾਜਰਾ ਦੇ ਕਈ ਇਲਾਕਿਆਂ ਵਿੱਚ ਲੋਕਾਂ ਨੇ ਪਾਣੀ ਦੀ ਸਪਲਾਈ ਠੀਕ ਨਾ ਹੋਣ ਦੀ ਸ਼ਿਕਾਇਤ ਕੀਤੀ ਹੈ। ਇਸ ਦੇ ਨਾਲ ਹੀ ਨਿਗਮ ਵੱਲੋਂ ਸ਼ਹਿਰ ਦੇ ਲੋਕਾਂ ਨੂੰ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਦੇਣ ਦਾ ਪ੍ਰਾਜੈਕਟ ਵੀ ਸਿਰੇ ਨਹੀਂ ਚੜ੍ਹਿਆ। ਪਿਛਲੇ ਸਾਲ ਸ਼ਹਿਰ ਦੇ ਪ੍ਰਬੰਧਕਾਂ ਨੇ ਮਨੀਮਾਜਰਾ ਵਿੱਚ ਇਸ ਦਾ ਨੀਂਹ ਪੱਥਰ ਰੱਖਿਆ ਸੀ।

In The Market