LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
chandigarh news
bisno15

Gangster Lawrence Bishnoi: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਦੀ ਸ਼ਾਮ 2022 ਨੂੰ ਕਰ ਦਿੱਤਾ ਗਿਆ। ਮੂਸੇਵਾਲਾ ਕਤਲ ਕਾਂਡ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਹਿੱਟ ਲਿਸਟ ਉੱਤੇ ਰਿਹਾ ਹੈ। ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਕਈ ਵਾਰੀ ਪੁਛਗਿੱਛ ਕਰ ਚੁੱਕੀ ਹੈ। ਲਾਰੈਂਸ ਬਿਸ਼ਨੋਈ ਨੇ ਇਕ ਨਿੱਜੀ ਚੈਨਲ ਦੀ ਇੰਟਰਵਿਊ ਵਿੱਚ ਵੱਡੇ ਖੁਲਾਸੇ ਕੀਤੇ ਹਨ। ਗੈਂਗਸਟਰ ਲਾਰੈਂਸ਼ ਦਾ ਵੱਡਾ ਬਿਆਨ ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਕ ਨਿੱਜੀ ਨਿਊਜ਼ ਚੈਨਲ ਨੂੰ ਇੰਟਰਵਿਊ ਵਿੱਚ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਅਸੀਂ ਮਰਵਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਿੱਧੂ ਮੂਸੇਵਾਲੇ ਵਰਗਾ ਨਹੀਂ ਹਾਂ, ਮੈਂ ਪਾਕਿਸਤਾਨ ਦੇ ਨਾਲ-ਨਾਲ ਖਾਲਿਸਤਾਨ ਦੇ ਖਿਲਾਫ਼ ਵੀ ਹਾਂ। ਮੈਂ ਰਾਸ਼ਟਰਵਾਦੀ ਹਾਂ, ਮੈਂ ਦੇਸ਼ ਭਗਤ ਹਾਂ। ਸਿਰਫ਼ ਮੈਂ ਹੀ ਨਹੀਂ ਮੇਰੇ ਗੈਂਗ ਦੇ ਸਾਰੇ ਲੋਕ ਦੇਸ਼ ਭਗਤ ਹਨ। ਅਸੀਂ ਉਨ੍ਹਾਂ ਦੇ ਖਿਲਾਫ ਹਾਂ ਜੋ ਦੇਸ਼ ਦੇ ਖਿਲਾਫ਼ ਹਨ। ਮੂਸੇਵਾਲਾ ਕਤਲ ਕੇਸ ਵਿੱਚ 1800 ਪੰਨਿਆਂ ਦੀ ਚਾਰਜਸ਼ੀਟ  ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ 50 ਤੋਂ ਵੱਧ ਲੋਕਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ। ਜੇਕਰ ਇਹ ਕੇਸ ਸੀਬੀਆਈ ਕੋਲ ਜਾਂਦਾ ਹੈ ਤਾਂ ਇਨ੍ਹਾਂ ਵਿੱਚੋਂ 10 ਲੋਕ ਵੀ ਜੇਲ੍ਹ ਵਿਚ ਨਹੀਂ ਰਹਿਣਗੇ। ਉਨ੍ਹਾਂ ਨੇ ਕਿਹਾ ਹੈ ਕਿ 1800 ਪੰਨਿਆਂ ਦੀ ਚਾਰਜਸ਼ੀਟ ਬਣਾ ਦਿੱਤੀ ਗਈ ਹੈ। ਇਹ ਵੀ ਪੜ੍ਹੋ: ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, ਪੰਜਾਬ 'ਚ ਠੇਕਿਆਂ ਤੋਂ ਇਲਾਵਾ ਹੁਣ ਦੁਕਾਨਾਂ 'ਤੇ ਵੀ ਮਿਲੇਗੀ ਸ਼ਰਾਬ  

high14

ਚੰਡੀਗੜ੍ਹ: ਜ਼ੀਰਾ ਸ਼ਰਾਬ ਫੈਕਟਰੀ (Liquor Factory) ਮਾਮਲੇ ਵਿੱਚ ਹਾਈ ਕੋਰਟ (High Court) ਨੇ ਫੈਕਟਰੀ ਮਾਲਕਾਂ ਨੂੰ ਵੱਡੀ ਰਾਹਤ ਦਿੱਤੀ ਹੈ। ਹਾਈ ਕੋਰਟ ਨੇ ਫੈਕਟਰੀ ’ਚੋਂ ਈਥੇਨੋਲ ਬਾਹਰ ਲਿਜਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਈਕੋਰਟ ਨੇ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ। ਕੋਰਟ ਨੇ ਪੰਜਾਬ ਸਰਕਾਰ ਨੂੰ ਵੀ ਹੁਕਮ ਜਾਰੀ ਕੀਤੇ ਹਨ, ਜਿਸ ਵਿਚ ਫੈਕਟਰੀ ਵਿਚੋਂ ਈਥੇਨੋਲ (Ethanol) ਬਾਹਰ ਲਿਆਉਣ ਵੇਲੇ ਸਾਵਧਾਨੀ ਵਰਤੀ ਜਾਵੇ।  ਦੱਸ ਦਿੰਦੇ ਹਾਂ ਕਿ ਜ਼ੀਰਾ ਸ਼ਰਾਬ ਫੈਕਟਰੀ ਦੇ ਮਾਲਕ ਦਾ ਤਰਕ ਸੀ ਕਿ ਫੈਕਟਰੀ ਵਿੱਚ ਖਤਰਨਾਕ ਈਥਾਨੋਲ ਹੈ ਜੇਕਰ  ਕੋਈ ਅਣਸੁਖਾਵੀਂ ਘਟਨਾ ਵਾਪਰਦੀ ਹੈ ਤਾਂ ਬਹੁਤ ਨੁਕਸਾਨ ਹੋ ਸਕਾਦ ਹੈ। ਫੈਕਟਰੀ ਦੇ ਮਾਲਕ ਦੇ ਵਕੀਲ ਦਾ ਤਰਕ ਹੈ ਕਿ ਪ੍ਰਦਰਸ਼ਨਕਾਰੀਆਂ ਵੱਲੋਂ ਉਨ੍ਹਾਂ ਨੂੰ ਫੈਕਟਰੀ ਦੇ ਅੰਦਰ ਅਤੇ ਬਾਹਰ ਜਾਣ ਨਹੀਂ ਜਾ ਰਿਹਾ ਹੈ। ਹਾਈ ਕੋਰਟ ਨੇ ਸਾਰੀਆਂ ਦਲੀਲਾਂ ਸੁਣਨ ਤੋਂ ਬਾਅਦ ਕਿਹਾ ਹੈ ਕਿ ਫੈਕਟਰੀ ਦੇ ਮਾਲਕ ਨੂੰ ਇਕ ਸਮੇਂ ਦਿੱਤਾ ਜਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਈਥੇਨੋਲ ਬਾਹਰ ਲਿਜਾਣ ਸਮੇਂ ਪੂਰੀ ਸਾਵਧਾਨੀ ਰੱਖੀ ਜਾਵੇ ਤਾਂ ਕਿ ਕਿਸੇ ਦਾ ਵੀ ਜਾਨੀ ਜਾਂ ਮਾਲੀ ਨੁਕਸਾਨ ਨਾ ਹੋਵੇ। ਇਹ ਵੀ ਪੜ੍ਹੋ: ਵਿਜੀਲੈਂਸ ਦੀ ਵੱਡੀ ਕਾਰਵਾਈ, ਸਾਬਕਾ ਵਿਧਾਇਕ ਕੁਲਦੀਪ ਵੈਦ ਦੇ ਘਰੋਂ ਸ਼ਰਾਬ ਮਿਲਣ ਤੋਂ ਬਾਅਦ ਮਾਮਲਾ ਦਰਜ

puchd14

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਐਫੀਲਿਏਟਿਡ ਕਾਲਜਾਂ ਵਿਚ ਪ੍ਰੋਫੈਸਰਾਂ ਦੀ ਦੇਖਰੇਖ ਵਿੱਚ ਪੀਐੱਚਡੀ ਕਰ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ।  ਇਨ੍ਹਾਂ ਖੋਜਾਰਥੀਆਂ ਨੂੰ ਵੀ ਪੀਯੂ ਕੈਂਪਸ ਸਥਿਤ ਹੋਸਟਲ ’ਚ ਕਮਰਾ ਅਲਾਟ ਹੋ ਸਕੇਗਾ। ਪੰਜਾਬ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅਗਲੇ ਸੈਸ਼ਨ ਤੋਂ ਕੈਂਪਸ ਤੋਂ ਬਾਹਰ ਦੇ ਵਿਦਿਆਰਥੀਆਂ ਨੂੰ ਹੋਸਟਲ ਅਲਾਟ ਕਰੇਗਾ।  ਪਹਿਲੇ ਪੜਾਅ ਵਿੱਚ 100-150 ਵਿਦਿਆਰਥੀਆ ਨੂੰ ਤਜਵੀਜ਼ ਪੰਜਾਬ ਯੂਨੀਵਰਸਿਟੀ ਨੇ ਫੈਸਲਾ ਲਿਆ ਹੈ ਕਿ ਪਹਿਲੇ ਪੜਾਅ ’ਚ 100 ਤੋਂ 150 ਖੋਜਾਰਥੀਆਂ ਨੂੰ ਇਹ ਸਹੂਲਤ ਦੇਣ ਦੀ ਤਜਵੀਜ਼ ਹੈ। ਦੱਸ ਦੇਈਏ ਕਿ ਲੰਬੇ ਸਮੇਂ ਤੋਂ ਪੀਯੂ ਵਿਦਿਆਰਥੀ ਸੰਗਠਨ ਆਗੂਆਂ ਵੱਲੋਂ ਕਾਲਜ ਪ੍ਰੋਫੈਸਰਾਂ ਦੇ ਖੋਜਾਰਥੀਆਂ ਨੂੰ ਵੀ ਹੋਸਟਲ ਰੂਮ ਅਲਾਟਮੈਂਟ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੀਯੂ ਵਿਦਿਆਰਥੀ ਦਾ ਤਰਕ ਸੀ ਕਿ ਕਾਲਜ ਪ੍ਰੋਫੈਸਰਾਂ ਦੀ ਦੇਖ-ਰੇਖ ’ਚ ਪੀਐੱਚਡੀ ਕਰਨ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਅਤੇ ਐਨਰੋਲਮੈਂਟ ਪੀਯੂ ਨਾਲ ਸਬੰਧਤ ਵਿਭਾਗ ਵਿਚ ਹੀ ਹੁੰਦੀ ਹੈ। ਵਿਦਿਆਰਥੀਆਂ ਨੂੰ ਖੋਜ ਦੌਰਾਨ ਲੈਬ ਅਤੇ ਲਾਇਬ੍ਰੇਰੀ ਦੀ ਲੋੜ ਹੁੰਦੀ ਹੈ।  ਵਿਦਿਆਰਥੀ ਦੀ ਵੱਡੀ ਮੰਗ  ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕਾਫ਼ੀ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਉਨ੍ਹਾਂ ਨੂੰ ਵੀ ਪੰਜਾਬ ਯੂਨੀਵਰਸਿਟੀ ਦੇ ਪੋਸਟਲ ਵਿੱਚ ਕਮਰਾ ਦਿੱਤਾ ਜਾਵੇ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਪੀਐੱਚਡੀ ਡਿਗਰੀ ਯੂਨੀਵਰਸਿਟੀ ਵਿੱਚ ਕਰਦੇ ਹਾਂ ਸਾਨੂੰ ਪੋਸਟਲ ਵਿੱਚ ਕਮਰਾ ਨਹੀਂ ਮਿਲਦਾ ਸੀ ਜਿਸ ਕਰਕੇ ਬਾਹਰ ਮਹਿੰਗੇ ਪੀਜੀ ਲੈਣੇ ਪੈਂਦੇ ਸਨ ਅਤੇ  ਯੂਨੀਵਰਸਿਟੀ ਦੀ ਲਾਇਬ੍ਰੇਰੀ ਦੀ ਵਰਤੋਂ ਲਈ ਦੂਰੋ ਆਉਣਾ ਪੈਂਦਾ ਸੀ ਇਸ ਕਰਕੇ ਪੀਐੱਚਡੀ ਕਰਨ ਵਾਲੇ ਵਿਦਿਆਰਥੀ ਨੂੰ ਪੋਸਟਲ ਵਿੱਚ ਕਮਰਾ ਲਾਜ਼ਮੀ ਸੀ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਪ੍ਰਸਾਸ਼ਨ ਦਾ ਧੰਨਵਾਦ ਕੀਤਾ ਹੈ। ਇਹ ਵੀ ਪੜ੍ਹੋ: ਲਹਿਰਾ ਮੁਹੱਬਤ ਦੀ ਰੇਲਵੇ ਲਾਈਨ 'ਤੇ ਲੱਗੇ ਖਾਲਿਸਤਾਨ ਦੇ ਝੰਡੇ...

sunil and amritpal11

ਚੰਡੀਗੜ੍ਹ:ਪੰਜਾਬ ਵਿੱਚ ਅੰਮ੍ਰਿਤਪਾਲ ਸਿੰਘ (Amritpal Singh) ਨੂੰ ਲੈ ਕੇ ਸਿਆਸਤ ਦਿਨੋਂ-ਦਿਨ ਗਰਮਾ ਰਹੀ ਹੈ। ਹੁਣ ਭਾਜਪਾ ਆਗੂ ਸੁਨੀਲ ਜਾਖੜ (Sunil Jakhar)  ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਸੁਨੀਲ ਜਾਖੜ ਦਾ ਕਹਿਣਾ ਹੈ ਕਿ ਜੇਕਰ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਉੱਤੇ ਪੰਜਾਬ ਸਰਕਾਰ ਨੇ ਕਾਰਵਾਈ ਨਾ ਕੀਤੀ ਤਾਂ NIA ਵੱਡੀ ਕਾਰਵਾਈ ਕਰੇਗੀ। ਅਜਨਾਲਾ ਵਾਲੀ ਘਟਨਾ ਉੱਤੇ ਕਾਰਵਾਈ ਕਿਉਂ ਨਹੀਂ ਹੋਈ-ਜਾਖੜ ਭਾਜਪਾ ਆਗੂ ਸੁਨੀਲ ਜਾਖੜ ਨੇ ਅੰਮ੍ਰਿਤਪਾਲ ਸਿੰਘ ਨੂੰ ਬਹਿਰੂਪੀਏ ਕਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਅਜਨਾਲਾ ਵਾਲੀ ਘਟਨਾ ਬੜੀ ਮੰਦਭਾਗੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਅੰਮ੍ਰਿਤਪਾਲ ਦਾ ਸਾਥ ਦੇ ਰਹੀ ਹੈ। ਜਾਖੜ ਨੇ ਪੰਜਾਬ ਸਰਕਾਰ ਉੱਤੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਅਜਨਾਲਾ ਘਟਨਾ ਨੂੰ ਲੈ ਕੇ ਅੰਮ੍ਰਿਤਪਾਲ ਸਿੰਘ ਉੱਤੇ ਸਖ਼ਤ ਕਾਰਵਾਈ ਹੋਣੀ ਚਾਹੀਦੀ ਸੀ। ਪੰਜਾਬ ਸਰਕਾਰ ਕਾਰਵਾਈ ਕਰੇ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਨੂੰ ਨਸੀਹਤ ਦਿੰਦੇ ਹੋਏ ਕਿਹਾ ਹੈ ਕਿ ਅੰਮ੍ਰਿਤਪਾਲ ਉੱਤੇ ਕਾਰਵਾਈ ਕਰਨ ਦਾ ਮੌਕਾ ਹੈ ਜੇਕਰ ਦੇਰ ਹੋ ਗਈ ਤਾਂ ਪੰਜਾਬ ਦਾ ਮਾਹੌਲ ਹੋ...

cong11

ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਵਿੱਚ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ (Sukhpal Singh Khaira) ਵੱਲੋਂ ਬੰਦੀ ਸਿੰਘਾਂ (Bandi Singhs) ਦੀ ਰਿਹਾਈ ਦਾ ਮੁੱਦਾ ਚੁੱਕਿਆ ਗਿਆ ਹੈ।  ਜ਼ੀਰੋ ਕਾਲ ਦੌਰਾਨ ਸੁਖਪਾਲ ਖਹਿਰਾ ਨੇ ਸਜ਼ਾਵਾਂ ਪੂਰੀਆਂ ਕਰ ਚੁੱਕੇ ਬੰਦੀਆਂ ਹਿੰਦੂ, ਮੁਸਲਿਮ, ਇਸਾਈ ਤੇ ਸਿੱਖਾਂ ਦੀ ਰਿਹਾਈ ਦੀ ਮੰਗ ਕੀਤੀ। ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ  ਪ੍ਰੋ ਦਵਿੰਦਰ ਪਾਲ ਭੁੱਲਰ ਦਾ ਮਾਮਲਾ ਦਿੱਲੀ ਦੀ ਆਪ ਸਰਕ‍ਾਰ ਤੇ ਭਾਈ ਗੁਰਮੀਤ ਸਿੰਘ ਦਾ ਮੁੱਦਾ ਚੁੱਕਿਆ ਤੇ ਡਿਪਟੀ ਕਮਿਸ਼ਨਰ ਪਟਿਆਲਾ ਵਲੋਂ ਹਾਈਕੋਰਟ ਵਿਚ ਗਲਤ ਰਿਪੋਰਟ ਦੇਣ ਦੀ ਜਾਣਕਾਰੀ ਸਦਨ ਵਿਚ ਦਿੱਤੀ । ਵਿਧਾਇਕ ਖਹਿਰਾ ਨੇ ਸਜ਼ਾਵਾਂ ਪੂਰੀਆਂ ਕਰ ਚੁੱਕ ਸਾਰੇ ਬੰਦੀਆਂ ਦੀ ਰਿਹਾਈ ਲਈ ਮਤਾ ਪਾਸ ਕਰਕੇ ਕੇਂਦਰ ਸਰਕਾਰ ਨੂੰ ਭੇਜਣ ਦੀ ਅਪੀਲ ਕੀਤੀ । punjab news ਸੁਖਪਾਲ ਸਿੰਘ ਖਹਿਰਾ ਨੂੰ ਮਿਲੀ ਜਾਨੋ ਮਾਰਨ ਦੀ ਧਮਕੀ  ਜ਼ਿਕਰਯੋਗ ਹੈ ਕਿ ਸੀਨੀਅਰ ਕਾਂਗਰਸੀ ਆਗੂ ਅਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਸੋਸ਼ਲ ਮੀਡੀਆ ਉੱਤੇ ਇਕ ਟਿੱਪਣੀ ਜ਼ਰੀਏ ਜਾਨੋ ਮਾਰਨ ਦੀ ਧਮਕੀ ਮਿਲੀ ਹੈ। ਇਸ ਦੀ ਜਾਣਕਾਰੀ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਫੇਸਬੁੱਕ ਪੇਜ ਉੱਤੇ ਦਿੱਤੀ ਹੈ। ਵਿਧਾਇਕ ਨੇ ਧਮਕੀ ਵਾਲੀ ਪੋਸਟ ਦੀ ਕੰਟਿੰਗ ਸ਼ੇਅਰ ਕੀਤੀ ਹੈ। ਖਹਿਰਾ ਨੇ ਸੋਸ਼ਲ ਮੀਡੀਆ ਉੱਤੇ ਲਿਖਿਆ ਹੈ ਕਿ ਇੰਸਟਾਗ੍ਰਾਮ ਉੱਤੇ ਇਕ ਰਾਜ ਗਰੇਵਾਲ ਦੁਆਰਾ ਮੈਨੂੰ ਧਮਕੀ ਦਿੱਤੀ ਗਈ ਹੈ। ਉਨ੍ਹਾਂ ਨੇ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਮੈ ਕਿਤੇ ਵੀ ਭੱਜ ਸਕਦਾ ਹਾਂ ਮੈਨੂੰ ਮੱਥੇ ਉੱਤੇ ਗੋਲੀ ਮਾਰ ਦਿੱਤੀ ਜਾਵੇਗੀ।  ਸੈਸ਼ਨ ਦੌਰਾਨ ਮਾਨ ਸਰਕਾਰ 'ਤੇ ਕੱਸੇ ਤੰਜ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਨੇ ਆਮ ਆਦਮੀ ਪਾਰਟੀ ਉੱਤੇ ਤੰਜ ਕੱਸਦਿਆ ਕਿਹਾ ਹੈ ਕਿ ਪੰਜਾਬ ਵਿਚੋਂ ਲਾਅ ਐਂਡ ਆਰਡਰ ਦੀ ਸਥਿਤੀ ਡਵਾਂਡੋਲ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸੀਐੱਮ ਭਗਵੰਤ ਮਾਨ ਵੱਲੋਂ ਵਿਜੀਲੈਂਸ ਦੀ ਵਰਤੋਂ ਨਾਲ ਪੰਜਾਬ ਦੇ ਸਿਆਸੀ ਧਿਰਾਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਹੈ ਕਿ ਜੇਕਰ ਮੈਨੂੰ ਜਾਂ ਮੇਰੀ ਪਾਰਟੀ ਦੇ ਕਿਸੇ ਵੀ ਲੀਡਰ ਉੱਤੇ ਕੋਈ ...

chdigarh ssp

ਚੰਡੀਗੜ੍ਹ: ਚੰਡੀਗੜ੍ਹ ਦੀ ਨਵੀਂ ਐੱਸਐੱਸਪੀ ਕੰਵਰਦੀਪ ਕੌਰ ਨੇ ਅੱਜ ਆਪਣਾ ਅਹੁਦਾ ਸੰਭਾਲ ਲਿਆ ਹੈ। ਚੰਡੀਗੜ੍ਹ ਦੇ ਸੈਕਟਰ 9 ਸਥਿਤ ਪੁਲਿਸ ਹੈਡਕੁਆਟਰ ਵਿੱਚ ਉਨ੍ਹਾਂ ਨੇ ਚੰਡੀਗੜ੍ਹ ਦੇ ਐੱਸਐੱਸਪੀ ਵਜੋਂ ਆਪਣਾ ਕਾਰਜਭਾਰ ਸੰਭਾਲਿਆ ਹੈ। ਜ਼ਿਕਰਯੋਗ ਹੈ ਕਿ ਕੰਵਰਦੀਪ ਕੌਰ 2013 ਬੈਚ ਦੇ ਆਈਪੀਐਸ ਅਧਿਕਾਰੀ ਹਨ। ਪੰਜਾਬ ਸਰਕਾਰ ਵੱਲੋਂ ਭੇਜੇ ਦੂਜੇ ਪੈਨਲ ਵਿਚ ਕੰਵਰਦੀਪ ਕੌਰ ਦਾ ਨਾਂ ਸ਼ਾਮਿਲ ਸੀ। ਅਧਿਕਾਰੀ ਕੰਵਰਦੀਪ ਕੌਰ ਦਾ ਕਾਰਜਕਾਲ 3 ਸਾਲ ਦਾ ਹੋਵੇਗਾ। ਕੰਵਰਦੀਪ ਕੌਰ ਦਾ ਪਿਛੋਕੜ ਆਈਪੀਐੱਸ ਕੰਵਰਦੀਪ ਕੌਰ ਮੁਹਾਲੀ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਹੈ। ਉਨ੍ਹਾਂ ਨੇ ਚੰਡੀਗੜ੍ਹ ਦੇ ਕਾਲਜ ਤੋਂ ਪੜ੍ਹਾਈ ਕੀਤੀ ਹੈ। ਮੁਹਾਲੀ ਜ਼ਿਲ੍ਹੇ ਦੇ ਲੋਕਾਂ ਦਾ ਕਹਿਣਾ ਹੈ ਕਿ ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਮੁਹਾਲੀ ਦੀ ਧੀ ਨੇ ਚੰਡੀਗੜ੍ਹ ਸ਼ਹਿਰ ਦੀ ਵਾਂਗਡੋਰ ਸੰਭਾਲੀ ਹੈ। ਦੱਸ ਦਿੰਦੇ ਹਾਂ ਕਿ ਚੰਡੀਗੜ੍ਹ ਤੋਂ ਪਹਿਲਾਂ ਉਹ ਮਾਲੇਰਕੋਟਲਾ ਅਤੇ ਫਿਰੋਜ਼ਪੁਰ ਵਿਖੇ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਸੀਐੱਮ ਮਾਨ ਦੀ ਅਮਿਤ ਸ਼ਾਹ ਦੀ ਬੈਠਕ ਤੋਂ ਬਾਅਦ ਲਿਆ ਗਿਆ ਫੈਸਲਾ  ਬੀਤੇ ਦਿਨੀਂ ਪੰਜਾਬ ਦੇ ਸੀਐੱਮ ਭਗਵੰਤ ਮਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਚਾਲੇ ਮੀਟਿੰਗ ਹੋਈ। ਇਸ ਮੀਟਿੰਗ ਤੋਂ ਬਾਅਦ ਹੀ ਚੰਡੀਗੜ੍ਹ ਦੇ ਐੱਸਐੱਸਪੀ ਦੇ ਪੈਨਲ ਵਿਚੋਂ ਕੰਵਰਦੀਪ ਕੌਰ ਦੇ ਨਾਮ ਉੱਤੇ ਮੋਹਰ ਲੱਗੀ।  

pankaj meenu arrest ashu punjabi khabra

punjabi khabra : ਟਰਾਂਸਪੋਰਟ ਟੈਂਡਰ ਘੁਟਾਲਾ ਮਾਮਲੇ ‘ਚ ਪੰਕਜ ਮੀਨੂੰ ਮਲਹੋਤਰਾ ਨੇ ਕੀਤਾ surrender ਲੁਧਿਆਣਾ ਦੇ ਅਨਾਜ ਮੰਡੀ ਟ੍ਰਾਂਸਪੋਰਟੇਸ਼ਨ ਘਪਲੇ 'ਚ ਨਾਮਜ਼ਦ ਸਾਬਕਾ ਮੁੱਖ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ P.A. ਪੰਕਜ ਮੀਨੂੰ ਮਲਹੋਤਰਾ ਨੇ ਅੱਜ ਵਿਜੀਲੈਂਸ ਅੱਗੇ surrender ਕਰ ਦਿੱਤਾ ਹੈ। ਸ਼ੁੱਕਰਵਾਰ ਸਵੇਰੇ ਉਹ ਆਪਣੇ ਪਰਿਵਾਰ ਸਮੇਤ ਵਿਜੀਲੈਂਸ ਦਫ਼ਤਰ ਪਹੁੰਚੇ ਸਨ ਅਤੇ ਉਨ੍ਹਾਂ ਨੂੰ S.S.P. ਦੇ ਸਾਹਮਣੇ ਪੇਸ਼ ਕਿਤਾ ਗਿਆ। ਮੀਨੂੰ ਮਲਹੋਤਰਾ ਪਿਛਲੇ 4 ਮਹੀਨਿਆਂ ਤੋਂ ਭਗੌੜੇ ਚੱਲ ਰਹੇ ਸਨ। ਇਸ ਮਾਮਲੇ ਦੀ ਸੁਣਵਾਈ 24 ਦਸੰਬਰ ਨੂੰ  ਹੋਵੇਗੀ ਅਤੇ ਫੂਡ ਅਤੇ ਸਪਲਾਈ ਵਿਭਾਗ 'ਚ ਹੋਏ ਟੈਂਡਰ ਘਪਲੇ 'ਚ ਸਾਬਕਾ ਮੰਤਰੀ ਆਸ਼ੂ ਇਸ ਸਮੇਂ ਜੇਲ੍ਹ 'ਚ ਬੰਦ ਹਨ ਤੇ ਦੱਸਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ R.K. ਸਿੰਗਲਾ ਦਾ ਨਾਂ ਵੀ ਸਾਹਮਣੇ ਆਇਆ ਸੀ। ਦੱਸ ਦੇਈਏ ਕਿ ਸਾਬਕਾ ਮੰਤਰੀ ਆਸ਼ੂ 'ਤੇ ਡਿਪਟੀ ਡਾਇਰੈਕਟਰ ਆਰ. ਕੇ. ਸਿੰਗਲਾ ਵੱਲੋਂ ਮੰਡੀਆਂ 'ਚੋਂ ਅਨਾਜ ਚੁੱਕਣ 'ਚ ਟੈਂਡਰ ਘਪਲੇ ਦਾ ਦੋਸ਼ ਲਗਾਇਆ ਗਿਆ ਹੈ। Also Read: ਜਲੰਧਰ ਚ ਲੱਗੀ ਕਾਰ...

8 sep aulakh

Chandigarh News - Mankirt Aulakh News ਚੰਡੀਗੜ੍ਹ- ਪੰਜਾਬੀ ਗਾਇਕ ਮਨਕੀਰਤ ਔਲਖ ਦੇ ਗੀਤ 8 ਰਫਲਾਂ ਨੂੰ ਲੈ ਕੇ ਚੰਡੀਗੜ੍ਹ ਅਦਾਲਤ 'ਚ ਦਾਇਰ ਮਾਮਲੇ 'ਚ ਵੀਰਵਾਰ ਨੂੰ ਸੁਣਵਾਈ ਹੋਈ। ਇਸ ਦੌਰਾਨ ਅਦਾਲਤ ਦੇ ਨੋਟਿਸ ਤੋਂ ਬਾਅਦ ਉਸ ਦੀ ਤਰਫੋਂ ਵਕੀਲ ਅਦਾਲਤ ਵਿੱਚ ਪੇਸ਼ ਹੋਏ। ਔਲਖ ਨੇ ਇਸ ਮਾਮਲੇ ਵਿੱਚ ਹਾਲੇ ਕੋਈ ਜਵਾਬ ਦਾਖ਼ਲ ਨਹੀਂ ਕੀਤਾ ਹੈ। ਜਾਣਕਾਰੀ ਮੁਤਾਬਕ ਔਲਖ ਇਸ ਸਮੇਂ ਕੈਨੇਡਾ 'ਚ ਹੈ। ਇਹ ਕੇਸ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਵਕੀਲ ਸੁਨੀਲ ਮੱਲਣ ਵੱਲੋਂ ਦਾਇਰ ਕੀਤਾ ਗਿਆ ਹੈ। ਉਸ ਨੇ ਔਲਖ ਤੇ ਹੋਰਾਂ 'ਤੇ ਗੀਤ ਰਾਹੀਂ ਵਕੀਲਾਂ ਦਾ ਅਕਸ ਖਰਾਬ ਕਰਨ ਦਾ ਦੋਸ਼ ਲਾਇਆ ਹੈ। Also Read: Mankirt Aulakh News ਐਡਵੋਕੇਟ ਮੱਲਣ ਨੇ ਦੱਸਿਆ ਕਿ ਮਨਕੀਰਤ ਔਲਖ ਨੂੰ 15 ਮਈ 2021 ਨੂੰ ਕਾਨੂੰਨੀ ਨੋਟਿਸ ਵੀ ਭੇਜਿਆ ਗਿਆ ਸੀ। ਇਸ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। ਅਦਾਲਤ ਤੋਂ ਮੰਗ ਕੀਤੀ ਗਈ ਹੈ ਕਿ ਇਸ ਗੀਤ ਨੂੰ ਸੋਸ਼ਲ ਮੀਡੀਆ ਤੋਂ ਹਟਾਇਆ ਜਾਵੇ। ਇਹ ਹੁਕਮ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੀ ਮਦਦ ਨਾਲ ਜਾਰੀ ਕੀਤ...

1 sep swine

ਚੰਡੀਗੜ੍ਹ- ਚੰਡੀਗੜ੍ਹ 'ਚ ਕੋਰੋਨਾ ਮਹਾਮਾਰੀ, ਡੇਂਗੂ ਅਤੇ ਮੰਕੀਪਾਕਸ ਦੇ ਖਤਰੇ ਦੇ ਵਿਚਕਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਵਾਈਨ ਫਲੂ ਨੂੰ ਲੈ ਕੇ ਸ਼ਹਿਰ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਇਸ ਦੇ ਲੱਛਣਾਂ ਬਾਰੇ ਦੱਸਦਿਆਂ ਸਾਵਧਾਨੀ ਵਰਤਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਐਡਵਾਈਜ਼ਰੀ ਵਿੱਚ ਦੱਸਿਆ ਕਿ ਇਸ ਫੈਲਣ ਵਾਲੀ ਬਿਮਾਰੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ। Also Read: ਗੈਂਗਸਟਰਾਂ 'ਤੇ UAPA! ਲਾਰੈਂਸ-ਗੋਲਡੀ ਤੇ ਨੀਰਜ ਬਵਾਨਾ ਸਣੇ ਬੰਬੀਹਾ ਗੈਂਗ ਦੇ ਗੈਂਗਸਟਰ ਵੀ ਨਾਮਜ਼ਦ ਦੱਸ ਦੇਈਏ ਕਿ H1N1 ਟਾਈਪ ਏ ਇਨਫਲੂਏਂਜ਼ਾ ਇੱਕ ਵਾਇਰਲ ਇਨਫੈਕਸ਼ਨ ਹੈ। ਇਹ ਅਸਲ ਵਿੱਚ ਸੂਰਾਂ ਤੋਂ ਮਨੁੱਖਾਂ ਵਿੱਚ ਫੈਲਿਆ ਹੋਇਆ ਸੀ। ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦਾ ਹੈ। ਸਵਾਈਨ ਫਲੂ ਦੇ ਲੱਛਣ ਨਿਯਮਤ ਇਨਫਲੂਏਂਜ਼ਾ ਵਰਗੇ ਹੀ ਹੁੰਦੇ ਹਨ। ਫਲੂ ਦੇ ਮੌਸਮ ਵਿੱਚ ਬੁਨਿਆਦੀ ਸਫਾਈ ਦਾ ਧਿਆਨ ਰੱਖ ਕੇ ਅਤੇ ਸਰਜੀਕਲ ਮਾਸਕ ਪਹਿਨ ਕੇ ਇਸ ਲਾਗ ਤੋਂ ਬਚਿਆ ਜਾ ਸਕਦਾ ਹੈ। ਗਰਮੀਆਂ ਅਤੇ ਮਾਨਸੂਨ ਦੇ ਮੌਸਮ ਵਿੱਚ ਸਵਾਈਨ ਫਲੂ ਦੇ ਮਾਮਲੇ ਵੱਧ ਜਾਂਦੇ ਹਨ। ਸਵਾਈਨ ਫਲੂ ਦੇ ਲੱਛਣ* ਬੁਖਾਰ* ਸਿਰਦਰਦ* ਠੰਡ ਲੱਗਣਾ* ਡਾਇਰੀਆ* ਖੰਘ, ਥਕਾਨ* ਛਿੱਕਾਂ* ਗਲੇ ਵਿਚ ਖਰਾਸ਼* ਨੱਕ ਬੰਦ ਹੋਣਾ ਸਵਾਈਨ ਫਲੂ ਫੈਲਣ ਦੇ ਕਾਰਨ* ਸਾਹ ਨਾਲ ਫੈਲਦਾ ਇਨਫੈਕਸ਼ਨ, ਇਨਫਲੂਏਂਜ਼ਾ ਵਾਇਰਸ ਜਾਂ SIV ਦੇ ਕਾਰਨ* ਇਨਫੈਕਟਡ ਵਿਅਕਤੀ ਦੇ ਖੰਘਣ ਤੇ ਛਿੱਕਣ ਦੇ ਬਾਅਦ ਹਵਾ ਵਿਚ ਫੈਲਦਾ ਵਾਇਰਸ* ਲੱਛਣ ਦਿਖਣ ਤੋਂ ਇਕ ਦਿਨ ਪਹਿਲਾਂ ਤੇ ਬੀਮਾਰੀ ਹੋਣ ਤੋਂ 7 ਦਿਨ ਬਾਅਦ ਤੱਕ ਦੂਜਿਆਂ ਨੂੰ ਕਰ ਸਕਦੈ ਇਨਫੈਕਟਿਡ Also Read: 'ਵਿਆਹ ਤੋਂ ਬਾਅਦ ਤੂੰ ਮੋਟੀ ਹੋ ​​ਗਈ ਐਂ' ਕਹਿ ਪਤੀ ਨੇ ਪਤਨੀ ਨੂੰ ਦੇ ਦਿੱਤਾ ਤਲਾਕ ਇਨ੍ਹਾਂ ਲੋਕਾਂ ਨੂੰ ਇਨਫੈਕਸ਼ਨ ਹੋਣ ਦਾ ਵਧੇਰੇ ਖਤਰਾ* ਅਸਥਮਾ, ਨਿਮੋਨੀਆ, ਡਾਇਬਟੀਜ਼ ਦੇ ਮਰੀਜ਼, ਗਰਭਵਤੀ ਔਰਤਾਂ, ਦਿਲ ਦੇ ਮਰੀਜ਼, 65 ਸਾਲ ਤੋਂ ਵਧੇਰੇ ਤੇ 2 ਸਾਲ ਤੋਂ ਛੋਟੇ ਬੱਚਿਆਂ ਨੂੰ ਵਧੇਰੇ ਖਤਰਾ* ਆਮ ਫਲੂ ਵਾਂਗ ਸਵਾਈਨ ਫਲੂ ਨਿਮੋਨੀਆ (ਲੰਗ ਡਿਸਾਰਡਰ) ਤੇ ਸਾਹ ਲੈਣ ਨਾਲ ਸਬੰਧੀ ਸਮੱਸਿਆਵਾਂ ਨੂੰ ਵਧਾ ਸਕਦਾ ਹੈ ਸਾਵਧਾਨੀਆਂ* ਹੈਲਦੀ ਤੇ ਪੌਸ਼ਟਿਕ ਭੋਜਨ* ਵਿਟਾਮਿਨ-ਸੀ ਨਾਲ ਭਰਪੂਰ ਫਲ ਤੇ ਸਬਜ਼ੀਆਂ ਖਾਓ* ਘਰ ਵਿਚ ਪਕਿਆ ਭੋਜਨ* ਸਾਬਤ ਅਨਾਜ ਵੀ ਡਾਇਟ ਦਾ ਹਿੱਸਾ ਬਣਾਓ* ਤਲਿਆ-ਭੁੰਨਿਆ, ਮਸਾਲੇਦਾਰ, ਪ੍ਰੋਸੈਸਡ ਤੇ ਸ਼ੂਗਰ ਨਾਲ ਭਰਪੂਰ ਖਾਣ ਵਾਲੇ ਪਦਾਰਥਾਂ ਤੋਂ ਬਚੋ...

1 sep uapa

ਚੰਡੀਗੜ੍ਹ- ਦੇਸ਼ 'ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇਣ ਵਾਲੇ ਗੈਂਗਸਟਰਾਂ 'ਤੇ ਦਿੱਲੀ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਾਤਲਾਂ 'ਤੇ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ (ਯੂਏਪੀਏ) ਲਗਾਇਆ ਗਿਆ ਹੈ। ਗੈਂਗਸਟਰ ਲਾਰੈਂਸ ਅਤੇ ਗੋਲਡੀ ਬਰਾੜ ਤੋਂ ਇਲਾਵਾ ਬੰਬੀਹਾ ਗੈਂਗ ਦੇ ਉਨ੍ਹਾਂ ਦੇ ਵਿਰੋਧੀ ਲੱਕੀ ਪਟਿਆਲ, ਨੀਰਜ ਬਵਾਨਾ ਆਦਿ 'ਤੇ ਵੀ ਇਸ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। Also Read: 'ਵਿਆਹ ਤੋਂ ਬਾਅਦ ਤੂੰ ਮੋਟੀ ਹੋ ​​ਗਈ ਐਂ' ਕਹਿ ਪਤੀ ਨੇ ਪਤਨੀ ਨੂੰ ਦੇ ਦਿੱਤਾ ਤਲਾਕ ਇਸ ਸਬੰਧ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਅਤੇ ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਜਿਸ ਤੋਂ ਬਾਅਦ ਕੇਂਦਰ ਦੇ ਹੁਕਮਾਂ 'ਤੇ ਇਹ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ 2 ਕੇਸ ਦਰਜ ਕੀਤੇ ਗਏ ਹਨ। ਪਹਿਲੀ FIR ਵਿਚ ਲਾਰੈਂਸ ਗੈਂਗ ਦੇ ਗੈਂਗਸਟਰ ਪਹਿਲੀ ਐਫਆਈਆਰ ਵਿੱਚ ਲਾਰੈਂਸ ਗੈਂਗ ਦੇ ਗੈਂਗਸਟਰਾਂ ਦੇ ਨਾਮ ਲਏ ਗਏ ਹਨ। ਜਿਸ ਵਿੱਚ ਗੈਂਗ ਦੇ ਮੁਖੀ ਲਾਰੈਂਸ, ਕੈਨੇਡਾ ਬੈਠੇ ਗੈਂਗਸਟਰ ਗੋਲਡੀ ਬਰਾੜ, ਬਿਕਰਮ ਬਰਾੜ, ਕਾਲਾ ਜਠੇੜੀ, ਜਸਦੀਪ ਸਿੰਘ ਉਰਫ ਜੱਗੂ ਭਗਵਾਨਪੁਰੀਆ, ਸਚਿਨ ਥਾਪਨ, ਲਾਰੈਂਸ ਦਾ ਭਰਾ ਅਨਮੋਲ ਅਤੇ ਲਖਬੀਰ ਸਿੰਘ ਲੰਡਾ ਸ਼ਾਮਲ ਹਨ। ਦਿੱਲੀ ਪੁਲਿਸ ਨੂੰ ਸੂਤਰਾਂ ਤੋਂ ਮਿਲੇ ਇਨਪੁਟਸ ਦੇ ਆਧਾਰ 'ਤੇ ਇਨ੍ਹਾਂ ਦਾ ਨਾਮ ਲਿਆ ਗਿਆ ਹੈ। ਇਹ ਗਿਰੋਹ ਜੇਲ੍ਹ ਤੋਂ ਇਲਾਵਾ ਕੈਨੇਡਾ, ਦੁਬਈ ਅਤੇ ਪਾਕਿਸਤਾਨ ਤੋਂ ਵੀ ਅਪਰੇਸ਼ਨ ਚਲਾ ਰਿਹਾ ਹੈ। ਦੂਜੀ FIR 'ਚ ਪਟਿਆਲ, ਨੀਰਜ ਬਵਾਨਾ ਅਤੇ ਭੂਪੀ ਰਾਣਾ ਦੂਜੀ ਐਫਆਈਆਰ ਬੰਬੀਹਾ ਗੈਂਗ ਅਤੇ ਇਸ ਦੇ ਨੇੜਲੇ ਸਾਥੀਆਂ ‘ਤੇ ਕੀਤੀ ਗਈ ਹੈ। ਇਸ ਵਿੱਚ ਗੈਂਗਸਟਰ ਦਵਿੰਦਰ ਬੰਬੀਹਾ ਦੀ ਮੌਤ ਤੋਂ ਬਾਅਦ ਅਰਮੀਨੀਆ ਵਿੱਚ ਗੈਂਗ ਚਲਾਉਣ ਵਾਲੇ ਗੌਰਵ ਉਰਫ਼ ਲੱਕੀ ਪਟਿਆਲ, ਅਮਿਤ ਡਾਗਰ, ਕੌਸ਼ਲ ਚੌਧਰੀ, ਨੀਰਜ ਬਵਾਨਾ, ਭੂਪੀ ਰਾਣਾ, ਸੁਨੀਲ ਉਰਫ਼ ਟਿੱਲੂ ਤਾਜਪੁਰੀਆ, ਬਾਬਾ ਢੱਲਾ ਉਰਫ਼ ਗੁਰਵਿੰਦਰ ਨੂੰ ਸ਼ਾਮਲ ਕੀਤਾ ਗਿਆ ਹੈ। ਅਮਿਤ ਡਾਗਰ ਅਤੇ ਕੌਸ਼ਲ ਚੌਧਰੀ ਅਗਸਤ 2021 ਵਿੱਚ ਮੋ...

31 aug pani

ਚੰਡੀਗੜ੍ਹ- ਅੱਜ ਸ਼ਾਮ ਚੰਡੀਗੜ੍ਹ ਦੇ ਕੁਝ ਸੈਕਟਰਾਂ ਵਿੱਚ ਪੀਣ ਵਾਲੇ ਪਾਣੀ ਦੀ ਘੱਟ ਦਬਾਅ ਨਾਲ ਸਪਲਾਈ ਹੋਵੇਗੀ। ਚੰਡੀਗੜ੍ਹ ਨਗਰ ਨਿਗਮ ਨੇ ਕਿਹਾ ਹੈ ਕਿ ਵਾਟਰ ਵਰਕਸ 39 ਤੋਂ ਵਾਟਰ ਵਰਕਸ 12 ਤੱਕ ਰਾਅ ਵਾਟਰ ਦੀ ਪਾਈਪਲਾਈਨ ਦੇ ਖਰਾਬ ਫਲੋਅ ਸੈਂਸਰ ਨੂੰ ਬਦਲਿਆ ਜਾਣਾ ਹੈ। ਇਸ ਕਾਰਨ ਸ਼ਾਮ ਨੂੰ ਕੁਝ ਸੈਕਟਰਾਂ ਵਿੱਚ ਪਾਣੀ ਦੀ ਸਪਲਾਈ ਪ੍ਰਭਾਵਿਤ ਹੋਵੇਗੀ। ਇਨ੍ਹਾਂ ਸੈਕਟਰਾਂ ਵਿੱਚ ਪਾਣੀ ਘੱਟ ਦਬਾਅ ਘੱਟ ਆਵੇਗਾ। ਇਨ੍ਹਾਂ ਵਿੱਚ ਸੈਕਟਰ 14, 15, 16, 17, 18, 21ਏ, 22ਏ ਅਤੇ ਬੀ, 25 ਅਤੇ ਪੀ.ਜੀ.ਆਈ. ਸ਼ਾਮਲ ਹਨ। Also Read: ਸਿੱਧੂ ਮੂਸੇਵਾਲਾ ਮਾਮਲਾ: ਪੰਜਾਬ ਪੁਲਿਸ ਨੇ ਬਦਲਿਆ ਜਾਂਚ ਅਧਿਕਾਰੀ, ਗੈਂਗਸਟਰਾਂ ਮਿਲ ਰਹੀਆਂ ਸਨ ਧਮਕੀਆਂ ਸਵੇਰੇ 9 ਵਜੇ ਤੱਕ ਪਾਣੀ ਦੀ ਸਪਲਾਈ ਆਮ ਵਾਂਗ ਰਹੇਗੀ। ਇਸ ਦੇ ਨਾਲ ਹੀ ਸ਼ਾਮ 7 ਵਜੇ ਤੋਂ ਰਾਤ 9 ਵਜੇ ਤੱਕ ਸਪਲਾਈ ਘੱਟ ਪ੍ਰੈਸ਼ਰ ਦੀ ਰਹੇਗੀ। ਨਿਗਮ ਨੇ ਸ਼ਹਿਰ ਵਾਸੀਆਂ ਨੂੰ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ। ਦੱਸ ਦੇਈਏ ਕਿ ਘੱਟ ਪ੍ਰੈਸ਼ਰ ਵਾਲੇ ਪਾਣੀ ਦੀ ਸਪਲਾਈ ਕਾਰਨ ਪਹਿਲੀ ਅਤੇ ਦੂਜੀ ਮੰਜ਼ਿਲ 'ਤੇ ਬਣੇ ਘਰਾਂ 'ਚ ਸ਼ਾਮ ਨੂੰ ਪਾਣੀ ਦੀ ਜ਼ਿਆਦਾ ਸਮੱਸਿਆ ਹੋ ਸਕਦੀ ਹੈ, ਕਿਉਂਕਿ ਘੱਟ ਪ੍ਰੈਸ਼ਰ ਕਾਰਨ ਇਹ ਉੱਪਰ ਨਹੀਂ ਚੜ੍ਹ ਸਕੇਗਾ। ਅਜਿਹੀ ਸਥਿਤੀ ਵਿੱਚ ਸ਼ਹਿਰ ਵਾਸੀਆਂ ਨੂੰ ਸਵੇਰੇ ਹੀ ਸ਼ਾਮ ਤੱਕ ਲਈ ਪਾਣੀ ਸਟੋਰ ਕਰਨਾ ਪੈ ਸਕਦਾ ਹੈ। Also Read: ਪ੍ਰਨੀਤ ਕੌਰ ਖਿਲਾਫ ਕਾਂਗਰਸੀਆਂ ਦਾ ਮੋਰਚਾ, ਪਾਰਟੀ ਵਿਚੋਂ ਕੱਢਣ ਦੀ ਉੱਠੀ ਮੰਗ ਦੱਸ ਦੇਈਏ ਕਿ ਸ਼ਹਿਰ ਵਿੱਚ ਸੱਤ ਦਿਨਾਂ ਤੋਂ 24 ਘੰਟੇ ਪੀਣ ਵਾਲੇ ਪਾਣੀ ਦੀ ਸਪਲਾਈ ਦਾ ਪ੍ਰਾਜੈਕਟ ਅਜੇ ਵੀ ਅਧੂਰਾ ਹੈ। ਅਜੇ ਤੱਕ ਇਸ ਦਾ ਉਦਘਾਟਨ ਨਹੀਂ ਹੋਇਆ ਹੈ। ਪਿਛਲੇ ਸਾਲ ਪ੍ਰਬੰਧਕਾਂ ਨੇ ਮਨੀਮਾਜਰਾ ਵਿੱਚ ਇਸ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਭਾਰੀ ਵਿਰੋਧ ਦੇ ਬਾਵਜੂਦ ਪਿਛਲੇ ਅਪ੍ਰੈਲ ਤੋਂ ਸ਼ਹਿਰ ਵਿੱਚ ਪੀਣ ਵਾਲੇ ਪਾਣੀ ਦੇ ਰੇਟ ਵਧ ਗਏ ਹਨ। ਇਸ ਦੇ ਬਾਵਜੂਦ ਸ਼ਹਿਰ ਵਿੱਚ ਕਈ ਥਾਵਾਂ ’ਤੇ ਪਾਣੀ ਦੀ ਸਪਲਾਈ ਸਹੀ ਢੰਗ ਨਾਲ ਨਹੀਂ ਹੋ ਰਹੀ। ਕਈ ਥਾਵਾਂ ’ਤੇ ਮਿੱਟੀ ਵਾਲਾ ਪਾਣੀ ਆਉਣ ਦੀਆਂ ਸ਼ਿਕਾਇਤਾਂ ਵੀ ਮਿਲੀਆਂ ਹਨ।

29 aug strike

ਚੰਡੀਗੜ੍ਹ- ਚੰਡੀਗੜ੍ਹ ਦੇ ਹਸਪਤਾਲਾਂ ਵਿੱਚ ਅੱਜ ਸਿਹਤ ਸੇਵਾਵਾਂ ਠੱਪ ਹੋ ਗਈਆਂ ਹਨ। ਦਰਅਸਲ ਚੌਥਾ ਦਰਜਾ ਮੁਲਾਜ਼ਮ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਚਲੇ ਗਏ ਹਨ। ਸੈਕਟਰ-16 ਦੇ ਸਰਕਾਰੀ ਮਲਟੀ ਸਪੈਸ਼ਲਿਟੀ ਹਸਪਤਾਲ (ਜੀਐੱਮਐੱਸਐੱਚ), ਸੈਕਟਰ-22 ਦੇ ਸਿਵਲ ਹਸਪਤਾਲ, ਸੈਕਟਰ-45 ਵਿੱਚ ਡਿਸਪੈਂਸਰੀ, ਮਨੀਮਾਜਰਾ ਦੇ ਸਰਕਾਰੀ ਹਸਪਤਾਲ ਆਦਿ ਵਿੱਚ ਕਰਮਚਾਰੀ ਰੋਸ ਪ੍ਰਦਰਸ਼ਨ ਕਰ ਰਹੇ ਹਨ। ਹਸਪਤਾਲਾਂ ਵਿੱਚ ਕੰਮਕਾਜ, ਵਾਰਡਾਂ ਵਿੱਚ ਸਫ਼ਾਈ ਦਾ ਕੰਮ ਆਦਿ, ਮਰੀਜ਼ਾਂ ਲਈ ਖਾਣਾ ਆਦਿ ਮੁਲਾਜ਼ਮਾਂ ਦੀ ਕਾਰਗੁਜ਼ਾਰੀ ’ਤੇ ਅਸਰ ਪੈ ਰਿਹਾ ਹੈ। Also Read: ਪੰਜਾਬ ਕਾਂਗਰਸ 'ਚ ਘਮਸਾਣ, ਇੰਚਾਰਜ ਹਰੀਸ਼ ਚੌਧਰੀ ਵਲੋਂ ਵਿਧਾਇਕ ਸੁਖਪਾਲ ਖਹਿਰਾ ਨੂੰ ਨੋਟਿਸ ਜੀ.ਐੱਮ.ਐੱਸ.ਐੱਚ.-16 ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਠੇਕੇਦਾਰ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਸੰਤਾ ਸਿੰਘ ਨੇ ਦੱਸਿਆ ਕਿ ਹਸਪਤਾਲ ਦੇ ਠੇਕੇ ’ਤੇ ਕੰਮ ਕਰਦੇ ਚੌਥੀ ਸ਼੍ਰੇਣੀ ਦੇ ਮੁਲਾਜ਼ਮਾਂ ਦੀ ਤਨਖਾਹ ਮਹੀਨੇ ਦੀ 20 ਤਰੀਕ ਤੋਂ ਬਾਅਦ ਆ ਰਹੀ ਹੈ। ਤਨਖਾਹਾਂ ਦੇਰੀ ਨਾਲ ਮਿਲਣ ਕਾਰਨ ਮੁਲਾਜ਼ਮਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਠੇਕੇਦਾਰ ਤਨਖਾਹ ’ਤੇ ਵਿਆਜ ਵਸੂਲਣ ਦੀ ਆੜ ਵਿੱਚ ਤਨਖਾਹ ਦੇਰੀ ਨਾਲ ਅਦਾ ਕਰ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਦਾ ਪ੍ਰਾਵੀਡੈਂਟ ਫੰਡ ਵੀ ਸਮੇਂ ਸਿਰ ਜਮ੍ਹਾ ਨਹੀਂ ਹੋ ਰਿਹਾ ਹੈ। ਸੈਕਟਰ-16 ਹਸਪਤਾਲ ਦੇ ਡਾਇਰੈਕਟਰ ਹੈਲਥ ਸਰਵਿਸਿਜ਼ (ਡੀ.ਐੱਚ.ਐੱਸ.) ਡਾ: ਸੁਮਨ ਸਿੰਘ ਨੇ ਕਰਮਚਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਜਲਦੀ ਹੱਲ ਕੀਤਾ ਜਾਵੇਗਾ। ਮੁਲਾਜ਼ਮਾਂ ਦਾ ਸਪੱਸ਼ਟ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀ ਤਨਖਾਹ ਖਾਤੇ ਵਿੱਚ ਨਹੀਂ ਆਉਂਦੀ, ਉਦੋਂ ਤੱਕ ਉਨ੍ਹਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ। ਫਿਲਹਾਲ ਮੁਲਾਜ਼ਮਾਂ ਨੂੰ ਅੱਜ ਸ਼ਾਮ ਤੱਕ ਦਾ ਭਰੋਸਾ ਦਿੱਤਾ ਗਿਆ ਹੈ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਦੋ ਮਹੀਨਿਆਂ ਤੋਂ ਉਨ੍ਹਾ...

ev

ਚੰਡੀਗੜ੍ਹ- ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ ਦੀ ਨਵੀਂ ‘ਇਲੈਕਟ੍ਰਿਕ ਵਹੀਕਲ ਪਾਲਿਸੀ’ ਤਿਆਰ ਹੋ ਗਈ ਹੈ। ਸਰਕਾਰ ਇਲੈਕਟ੍ਰਿਕ ਵਾਹਨਾਂ 'ਤੇ ਰਜਿਸਟ੍ਰੇਸ਼ਨ ਅਤੇ ਰੋਡ ਟੈਕਸ 'ਚ ਛੋਟ ਦੇਵੇਗੀ। ਇਸ ਦੇ ਨਾਲ ਹੀ ਇਲੈਕਟ੍ਰਿਕ ਵਾਹਨ ਖਰੀਦਣ ਵਾਲਿਆਂ ਨੂੰ ਕੈਸ਼ ਡਿਸਕਾਊਂਟ ਵੀ ਮਿਲੇਗਾ। ਸਰਕਾਰ ਦਾ ਫੋਕਸ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ ਅਤੇ ਬਠਿੰਡਾ 'ਤੇ ਹੋਵੇਗਾ। ਇਨ੍ਹਾਂ 5 ਸ਼ਹਿਰਾਂ ਵਿੱਚ ਰਾਜ ਦੇ 50% ਵਾਹਨ ਹਨ। ਸਰਕਾਰ ਨੇ ਸ਼ਹਿਰਾਂ ਵਿੱਚ ਕੁੱਲ ਵਾਹਨਾਂ ਵਿੱਚੋਂ 25% ਨੂੰ ਇਲੈਕਟ੍ਰਿਕ ਵਾਹਨਾਂ ਵਿੱਚ ਲਿਆਉਣ ਦੀ ਯੋਜਨਾ ਬਣਾਈ ਹੈ। ਇਸ ਦੇ ਲਈ ਜਲਦੀ ਹੀ ਲੋਕਾਂ ਤੋਂ ਸੁਝਾਅ ਵੀ ਲਏ ਜਾਣਗੇ।ਇਸ 'ਚ ਕੈਸ਼ ਡਿਸਕਾਊਂਟ ਮਿਲੇਗਾਪਹਿਲੇ 1 ਲੱਖ ਇਲੈਕਟ੍ਰਿਕ ਦੋਪਹੀਆ ਵਾਹਨ 'ਤੇ 10 ਹਜ਼ਾਰ ਰੁਪਏ ਦੀ ਵਿੱਤੀ ਰਿਆਇਤ ਮਿਲੇਗੀ। ਇਲੈਕਟ੍ਰਿਕ ਆਟੋ ਰਿਕਸ਼ਾ ਜਾਂ ਈ-ਰਿਕਸ਼ਾ ਖਰੀਦਣ ਵਾਲੇ ਪਹਿਲੇ 10,000 ਖਰੀਦਦਾਰਾਂ ਨੂੰ 30 ਹਜ਼ਾਰ ਦੀ ਛੋਟ ਮਿਲੇਗੀ। ਪਹਿਲਾਂ 5 ਹਜ਼ਾਰ ਈ-ਕਾਰਟ ​​ਖਰੀਦਣ ਵਾਲਿਆਂ ਨੂੰ 30 ਹਜ਼ਾਰ ਰੁਪਏ ਦੀ ਛੋਟ ਮਿਲੇਗੀ। ਹਲਕੇ ਵਪਾਰਕ ਵਾਹਨਾਂ ਦੇ ਪਹਿਲੇ 5 ਹਜ਼ਾਰ ਖਰੀਦਦਾਰਾਂ ਨੂੰ 30 ਤੋਂ 50 ਹਜ਼ਾਰ ਤੱਕ ਦੀ ਛੋਟ ਮਿਲੇਗੀ।CM ਭਗਵੰਤ ਮਾਨ ਨੇ ਕਿਹਾ- ਬੁਨਿਆਦੀ ਢਾਂਚਾ ਬਣਾਉਣਗੇਨੀਤੀ ਦਾ ਖਰੜਾ ਜਾਰੀ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਉਹ ਪੰਜਾਬ ਵਿੱਚ ਇਲੈਕਟ੍ਰਿਕ ਵਾਹਨਾਂ ਲਈ ਬੁਨਿਆਦੀ ਢਾਂਚਾ ਵਿਕਸਤ ਕਰਨਗੇ। ਜਿਸ ਵਿੱਚ ਇਲੈਕਟ੍ਰਿਕ ਚਾਰਜਿੰਗ ਪੁਆਇੰਟ ਬਣਾਏ ਜਾਣਗੇ। ਰਾਜ ਵਿੱਚ ਉਨ੍ਹਾਂ ਦੇ ਪਾਰਟਸ ਅਤੇ ਬੈਟਰੀਆਂ ਦੇ ਨਾਲ-ਨਾਲ ਇਲੈਕਟ੍ਰਿਕ ਵਾਹਨਾਂ ਦੇ ਨਿਰਮਾਣ 'ਤੇ ਧਿਆਨ ਕੇਂਦਰਿਤ ਕਰੇਗਾ। ਇਲੈਕਟ੍ਰਿਕ ਵਾਹਨਾਂ ਦੀ ਖੋਜ ਅਤੇ ਵਿਕਾਸ ਲਈ ਉੱਤਮਤਾ ਕੇਂਦਰ ਸਥਾਪਿਤ ਕੀਤਾ ਜਾਵੇਗਾ। ਨੌਕਰੀਆਂ ਦੇ ਨਵੇਂ ਮੌਕਿਆਂ ਲਈ ਕੋਰਸ ਸ਼ੁਰੂ ਕੀਤੇ ਜਾਣਗੇ। ਇਸ ਨਾਲ ਪੰਜਾਬ ਨੂੰ ਸਾਫ਼-ਸੁਥਰਾ, ਹਰਿਆ-ਭਰਿਆ ਅਤੇ ਪ੍ਰਦੂਸ਼ਣ ਰਹਿਤ ਬਣਾਉਣ ਵਿੱਚ ਮਦਦ ਮਿਲੇਗੀ।...

22aug raja

ਚੰਡੀਗੜ੍ਹ- ਪੰਜਾਬ 'ਚ ਕਾਂਗਰਸ ਨੇ ਸਾਬਕਾ ਮੰਤਰੀਆਂ 'ਤੇ ਲਟਕਦੀ ਵਿਜੀਲੈਂਸ ਦੀ ਕਾਰਵਾਈ ਦੀਆਂ ਤਲਵਾਰਾਂ ਵਿਚਾਲੇ ਜੰਗ ਛੇੜ ਦਿੱਤੀ ਹੈ। ਕਾਂਗਰਸ ਨੇ ਸੋਮਵਾਰ ਨੂੰ ਚੰਡੀਗੜ੍ਹ ਸਥਿਤ ਵਿਜੀਲੈਂਸ ਦਫਤਰ ਦਾ ਘਿਰਾਓ ਕੀਤਾ। ਇਸ ਦੌਰਾਨ ਕਾਂਗਰਸ ਦੇ ਸੰਸਦ ਮੈਂਬਰ, ਕਈ ਸਾਬਕਾ ਮੰਤਰੀ ਅਤੇ ਵਿਧਾਇਕ ਮੌਜੂਦ ਸਨ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਜਿਸ ਵੀ ਵਿਜੀਲੈਂਸ ਨੂੰ ਲੋੜ ਹੈ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇ। ਕਾਂਗਰਸ ਤੇ ਕਾਂਗਰਸੀ ਲੀਡਰਾਂ ਨੂੰ ਰੋਜ਼ ਤੰਗ ਨਾ ਕਰੋ। ਵੜਿੰਗ ਨੇ ਕਿਹਾ ਕਿ ਰਾਜਾ ਵੜਿੰਗ ਨੂੰ ਹਰ ਰੋਜ਼ ਵਿਜੀਲੈਂਸ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਪੰਜਾਬ ਵਿੱਚ ਪਿਛਲੇ 5 ਮਹੀਨਿਆਂ ਤੋਂ ਮਾਹੌਲ ਬਣਾਇਆ ਜਾ ਰਿਹਾ ਹੈ। ਵਿਜੀਲੈਂਸ ਵਲੋਂ ਨਿੱਤ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਹਰ ਰੋਜ਼ ਆਮ ਆਦਮੀ ਪਾਰਟੀ ਦੇ ਆਗੂ ਵਿਜੀਲੈਂਸ ਦਾ ਨਾਂ ਲੈ ਕੇ ਕਾਂਗਰਸ ਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਘਰਾਂ ਵਿੱਚ ਸੌਂ ਰਹੇ ਕਾਂਗਰਸੀ ਫੜੇ ਗਏ। ਉਹ ਚੋਰ ਨਹੀਂ ਹਨ, ਸੰਮਨ ਜਾਰੀ ਕਰੋ ਤੇ ਬੁਲਾਓ ਸਾਨੂੰ। ਡਾਇਰੀ ਖੁਦ ਤਿਆਰ ਕਰਕੇ ਕਿਹਾ ਜਾ ਰਿਹਾ ਹੈ ਕਿ ਅਸੀਂ ਫੜ ਲਿਆ ਹੈ। ਸਹੀ ਤਰੀਕਾ ਇਸਦੀ ਜਾਂਚ ਕਰਨਾ ਹੈ। ਜੇ ਤੁਸੀਂ ਫੜੇ ਜਾਂਦੇ ਹੋ, ਤਾਂ ਤੁਹਾਨੂੰ ਕੱਟੜ ਈਮਾਨਦਾਰ ਕਿਹਾ ਜਾਂਦਾ ਹੈ। ਆਪਣੇ ਮੰਤਰੀ ਨੂੰ ਫੜਨ ਦਾ ਡਰਾਮਾ ਕੀਤਾ। ਮੰਤਰੀ ਨੂੰ ਫੜਨ ਲਈ ਤਾੜੀਆਂ ਮਿਲੀਆਂ, ਉਸ ਤੋਂ ਕੀ ਮਿਲਿਆ? ਐਡਵੋਕੇਟ ਜਨਰਲ ਨੇ ਖੁਦ ਅਦਾਲਤ ਵਿੱਚ ਕਿਹਾ ਕਿ ਸਾਬਕਾ ਮੰਤਰੀ ਵਿਜੇ ਸਿੰਗਲਾ ਤੋਂ ਕੁਝ ਵੀ ਬਰਾਮਦ ਨਹੀਂ ਹੋਇਆ, ਜੇਕਰ ਸਿੰਗਲਾ ਭ੍ਰਿਸ਼ਟ ਹੈ ਤਾਂ ਉਹ ਆਮ ਆਦਮੀ ਪਾਰਟੀ ਦੀਆਂ ਮੀਟਿੰਗਾਂ ਵਿੱਚ ਕੀ ਕਰ ਰਿਹਾ ਹੈ? ਪੰਜਾਬ ਵਿੱਚ ਏਜੰਸੀਆਂ ਦੀ ਦੁਰਵਰਤੋਂ ਹੋ ਰਹੀ ਹੈ। ਆਸ਼ੂ ਬੋਲੇ- ਮੈਂ ਤਿਆਰ ਬੈਠਾ, ਲੋੜ ਪੈਣ 'ਤੇ ਫ਼ੋਨ ਕਰੋਭਾਰਤ ਭੂਸ਼ਣ ਆਸ਼ੂ ਨੇ ਕਿਹਾ ਕਿ ਵਿਜੀਲੈਂਸ ਅਤੇ ਸਰਕਾਰ ਤੱਕ ਸੁਨੇਹਾ ਜ਼ਰੂਰ ਪਹੁੰਚਿਆ ਹੋਵੇਗਾ। ਉਨ੍ਹਾਂ ਵਿਜੀਲੈਂਸ ਬਿਊਰੋ ਨੂੰ ਬੇਨਤੀ ਕੀਤੀ ਕਿ ਜਦੋਂ ਵੀ ਲੋੜ ਹੋਵੇ, ਕੋਈ ਵੀ ਕਾਂਗਰਸੀ ਭੱਜਿਆ ਨਹੀਂ ਹੈ। ਆਸ਼ੂ ਨੇ ਦਾਅਵਾ ਕੀਤਾ ਕਿ 5 ਮਹੀਨਿਆਂ ਦੀ ਜਾਂਚ ਦੇ ਬਾਵਜੂਦ ਕੁਝ ਸਾਹਮਣੇ ਨਹੀਂ ਆਇਆ। ਕਾਂਗਰਸ ਖਾੜਕੂਆਂ ਦੀ ਪਾਰਟੀ ਹੈ। 75ਵਾਂ ਆਜ਼ਾਦੀ ਦਿਹਾੜਾ ਜੋ ਕਾਂਗਰਸੀ ਵਰਕਰਾਂ ਦੀਆਂ ਕੁਰਬਾਨੀਆਂ ਸਦਕਾ ਮਨਾਇਆ ਗਿਆ ਹੈ। ਆਜ਼ਾਦੀ ਤੋਂ ਬਾਅਦ ਕਾਂਗਰਸ ਨੇ ਹੀ ਇਸ ਦੀ ਸੰਭਾਲ ਕੀਤੀ। ਅਸੀਂ ਤਿਆਰ ਬੈਠੇ ਹਾਂ। ਅਸੀਂ ਡਰਦੇ ਨਹੀਂ ਹਾਂ। ਜਦੋਂ ਵੀ ਤੁਹਾਨੂੰ ਲੋੜ ਹੋਵੇ ਸਾਨੂੰ ਕਾਲ ਕਰੋ। ਅਸੀਂ ਤਿਆਰ ਬੈਠੇ ਹਾਂ। ਕਾਂਗਰਸ ਦੇ ਕਈ ਸਾਬਕਾ ਮੰਤਰੀ ਸਰਕਾਰ ਦੇ ਰਾਡਾਰ 'ਤੇਕਾਂਗਰਸ ਦੇ ਕਈ ਸਾਬਕਾ ਮੰਤਰੀ 'ਆਪ' ਸਰਕਾਰ ਦੇ ਰਾਡਾਰ 'ਤੇ ਹਨ। ਇਨ੍ਹਾਂ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ ਹੈ। ਸੰਗਤ ਸਿੰਘ ਗਿਲਜੀਆਂ ਜ਼ਮਾਨਤ 'ਤੇ ਬਾਹਰ ਹਨ। ਹੁਣ ਆਸ਼ੂ ਖਿਲਾਫ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਨ੍ਹਾਂ ਤੋਂ ਇਲਾਵਾ ਸਾਬਕਾ ਜੇਲ੍ਹ ਮੰਤਰੀ ਸੁਖਜਿੰਦਰ ਰੰਧਾਵਾ ਵੀਆਈਪੀ ਟ੍ਰੀਟਮੈਂਟ ਮਾਮਲੇ ਵਿੱਚ ਗੈਂਗਸਟਰ ਮੁਖਤਾਰ ਅੰਸਾਰੀ ਦੇ ਘੇਰੇ ਵਿੱਚ ਹੈ। ਸਾਬਕਾ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਦਾ ਨਾਂ ਜ਼ਮੀਨ ਘੁਟਾਲੇ ਵਿੱਚ ਸਾਹਮਣੇ ਆ ਰਿਹਾ ਹੈ। ਖੇਤੀ ਮਸ਼ੀਨਰੀ ਘੁਟਾਲੇ ਵਿੱਚ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਪੁੱਛਗਿੱਛ ਸੰਭਵ ਹੈ।

sidhu father

ਚੰਡੀਗੜ੍ਹ- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਇੱਕ ਹਫ਼ਤੇ ਦਾ ਅਲਟੀਮੇਟਮ ਦਿੱਤਾ ਹੈ। ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਅਤੇ ਮਾਤਾ ਚਰਨ ਕੌਰ ਨੇ ਕਿਹਾ ਕਿ ਇਕੱਲੇ ਗੋਲੀ ਚਲਾਉਣ ਵਾਲੇ ਹੀ ਕਾਤਲ ਨਹੀਂ ਸਨ। ਹਾਲੇ ਤੱਕ ਇਸ ਮਾਮਲੇ ਵਿੱਚ ਚਿੱਟੇ ਕਾਲਰ ਵਾਲਿਆਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੋਈ। ਗੈਂਗਸਟਰਾਂ ਤੋਂ ਫਿਰੌਤੀ ਵਸੂਲਣ ਵਾਲੇ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹਨ। ਬਲਕੌਰ ਸਿੰਘ ਨੇ ਕਿਹਾ ਕਿ ਹਫ਼ਤੇ ਬਾਅਦ ਸੜਕਾਂ ’ਤੇ ਉਤਰਾਂਗੇ। ਸਰਕਾਰ ਸਾਡੀ ਮਰਿਆਦਾ ਦਾ ਫਾਇਦਾ ਉਠਾ ਰਹੀ ਹੈ।ਇਸ ਦੇ ਨਾਲ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਸਰਕਾਰ ਇਸ ਕਤਲ ਕੇਸ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਇਸ ਮਾਮਲੇ ਦੇ ਲਗਭਗ ਸਾਰੇ ਮੁਲਜ਼ਮ ਫੜੇ ਜਾ ਚੁੱਕੇ ਹਨ। ਬਾਕੀ ਦੋਸ਼ੀਆਂ ਦੀ ਭਾਲ ਜਾਰੀ ਹੈ। ਮਾਨਸਾ ਦੇ ਐਸਐਸਪੀ ਗੌਰਵ ਤੂਰਾ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਜਲਦੀ ਹੀ ਅਦਾਲਤ ਵਿੱਚ ਚਲਾਨ ਪੇਸ਼ ਕੀਤਾ ਜਾਵੇਗਾ। ਸੁਰੱਖਿਆ ਵਾਪਸ ਲੈਣ ਵਾਲਿਆਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ?ਮੂਸੇਵਾਲਾ ਦੇ ਪਿਤਾ ਨੇ ਕਿਹਾ ਕਿ ਮੇਰੇ ਪੁੱਤਰ ਦੀ ਸੁਰੱਖਿਆ ਕਿਸ ਨੇ ਵਾਪਸ ਲਈ?, ਕੋਈ ਜਾਂਚ ਨਹੀਂ ਹੋਈ। ਉਸ ਅਧਿਕਾਰੀ ਦਾ ਕੋਈ ਜਵਾਬ ਕਿਉਂ ਨਹੀਂ ਆਇਆ? ਮੈਂ ਨਹੀਂ ਚਾਹੁੰਦਾ ਕਿ ਉਸ ਵਿਰੁੱਧ ਕਾਰਵਾਈ ਕੀਤੀ ਜਾਵੇ ਪਰ ਉਸ ਅਧਿਕਾਰੀ ਨੂੰ ਜਨਤਕ ਤੌਰ 'ਤੇ ਇਹ ਗਲਤੀ ਸਵੀਕਾਰ ਕਰਨੀ ਚਾਹੀਦੀ ਹੈ ਕਿ ਉਸ ਵਲੋਂ ਸਾਡੀ ਸੁਰੱਖਿਆ ਵਾਪਸ ਲੈਣ ਕਾਰਨ ਹੀ ਸਿੱਧੂ ਮੂਸੇਵਾਲਾ ਨੂੰ ਮਾਰਿਆ ਗਿਆ ਸੀ।ਵਤਨ ਵਿਚ ਵਸਦੇ ਫਿਰੌਤੀ ਵਸੂਲਣ ਵਾਲੇਮੂਸੇਵਾਲਾ ਦੇ ਪਿਤਾ ਨੇ ਦੱਸਿਆ ਕਿ ਫਿਰੌਤੀ ਵਸੂਲਣ ਵਾਲੇ ਗੈਂਗਸਟਰ ਵਤਨ ਵਿੱਚ ਹੀ ਰਹਿੰਦੇ ਹਨ। ਮੂਸੇਵਾਲਾ ਨੇ ਆਪਣੇ ਗੀਤ ਵਿੱਚ ਇਹ ਵੀ ਕਿਹਾ ਕਿ ਮੁਲਕ ਵਿੱਚ ਵੱਡੇ ਦਲਾਲ ਰਹਿੰਦੇ ਹਨ। ਗੈਂਗਸਟਰਾਂ ਦੀਆਂ ਅੱਖਾਂ, ਨੱਕ ਅਤੇ ਕੰਨਾਂ 'ਤੇ ਕੋਈ ਕਾਰਵਾਈ ਕਿਉਂ ਨਹੀਂ ਹੋ ਰਹੀ? ਇਸੇ ਕਰਕੇ ਮੂਸੇਵਾਲਾ ਚੰਡੀਗੜ੍ਹ ਦੀ ਬਜਾਏ ਪਿੰਡ ਵਿੱਚ ਰਹਿਣ ਲੱਗ ਪਿਆ।ਮਾਂ ਨੇ ਕਿਹਾ- ਲੋਕ ਨਾ ਆਏ ਤਾਂ ਅਸੀਂ ਇਕੱਲੇ ਬੈਠਾਂਗੇਮੂਸੇਵਾਲਾ ਦੀ ਮਾਤਾ ਸਰਪੰਚ ਚਰਨ ਕੌਰ ਨੇ ਕਿਹਾ ਕਿ ਗੈਂਗਸਟਰਾਂ ਪਿੱਛੇ ਵੱਡੀਆਂ ਤਾਕਤਾਂ ਹਨ। 3 ਮਹੀਨੇ ਹੋ ਗਏ ਹਨ। ਪ੍ਰਸ਼ਾਸਨ ਅਤੇ ਸਰਕਾਰ ਨੂੰ ਕਾਫੀ ਸਮਾਂ ਦਿੱਤਾ ਹੈ। ਉਹ ਸਾਡੀ ਮਰਿਆਦਾ ਦਾ ਫਾਇਦਾ ਉਠਾ ਰਹੇ ਹਨ। ਜੇਕਰ ਲੋਕ ਸਾਡੇ ਨਾਲ ਆ ਜਾਣ ਤਾਂ ਠੀਕ ਹੈ, ਨਹੀਂ ਤਾਂ ਅਸੀਂ ਦੋਵੇਂ ਸੜਕ 'ਤੇ ਬੈਠ ਜਾਵਾਂਗੇ। ਸਾਨੂੰ ਇਨਸਾਫ਼ ਦੀ ਉਮੀਦ ਨਹੀਂ ਹੈ। ਸਭ ਕੁਝ ਠੰਢਾ ਹੋ ਗਿਆ ਹੈ। ਜਿਸ ਨਾਲ ਮੂਸੇਵਾਲਾ ਦਾ ਵਿਆਹ ਹੋਣਾ ਸੀ ਉਸ ਦਾ ਕੀ ਕਸੂਰ?

21 aug trafic

ਚੰਡੀਗੜ੍ਹ- ਚੰਡੀਗੜ੍ਹ ਵਿਚ ਬਿਨਾਂ ਹੈਲਮਟ ਡਰਾਈਵਿੰਗ ਕਰਨ ਵਾਲੀਆਂ ਅਤੇ ਦੋ ਪਹੀਆ ਵਾਹਨਾਂ ਦੇ ਪਿੱਛੇ ਬੈਠਣ ਵਾਲੀਆਂ ਔਰਤਾਂ ਸਮਾਰਟ ਫੋਨਾਂ ਦਾ ਸ਼ਿਕਾਰ ਹੋ ਰਹੀਆਂ ਹਨ। ਉਹ ਲਗਾਤਾਰ ਸ਼ਹਿਰ ਦੇ ਲਾਈਟ ਪੁਆਇੰਟਾਂ, ਚੌਕਾਂ ਅਤੇ ਸੜਕਾਂ 'ਤੇ ਕੈਮਰਿਆਂ 'ਚ ਕੈਦ ਹੋ ਰਹੀਆਂ ਹਨ। ਚੰਡੀਗੜ੍ਹ ਦੇ ਸਮਾਰਟ ਕੈਮਰੇ ਅਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੇ ਬਾਡੀ ਕੈਮਰੇ ਹੀ ਨਹੀਂ ਇਨ੍ਹਾਂ ਨੂੰ ਕੈਦ ਕਰ ਰਹੇ ਹਨ, ਸਗੋਂ ਸ਼ਹਿਰ ਵਾਸੀ ਵੀ ਆਪਣੇ ਸਮਾਰਟਫੋਨ 'ਤੇ ਇਨ੍ਹਾਂ ਦੀਆਂ ਫੋਟੋਆਂ ਖਿੱਚ ਰਹੇ ਹਨ। ਵਾਹਨ ਨੰਬਰਾਂ ਦੇ ਨਾਲ ਬਿਨਾਂ ਹੈਲਮਟ ਤੋਂ ਦੋ ਪਹੀਆ ਵਾਹਨ ਚਲਾਉਣ ਅਤੇ ਪਿੱਛੇ ਬੈਠਣ ਵਾਲੀਆਂ ਔਰਤਾਂ ਦੀਆਂ ਫੋਟੋਆਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਭੇਜੀਆਂ ਜਾ ਰਹੀਆਂ ਹਨ। ਅਜਿਹੇ 'ਚ ਔਰਤਾਂ ਦੇ ਆਨਲਾਈਨ ਚਲਾਨ ਕੱਟੇ ਜਾ ਰਹੇ ਹਨ। Also Read: ਪੰਜਾਬ 'ਚ ਅੱਤਵਾਦੀ ਹਮਲੇ ਦੀ ਸਾਜ਼ਿਸ਼, ਦੋ ਦਿਨ ਬਾਅਦ ਹੈ ਪ੍ਰਧਾਨ ਮੰਤਰੀ ਮੋਦੀ ਦਾ ਦੌਰਾ 20 ਅਗਸਤ ਨੂੰ ਇੱਕ ਹੀ ਦਿਨ ਵਿੱਚ ਬਿਨਾਂ ਹੈਲਮੇਟ ਦੇ ਦੋ ਪਹੀਆ ਵਾਹਨਾਂ ’ਤੇ ਬੈਠੀਆਂ ਅੱਧੀ ਦਰਜਨ ਔਰਤਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਟਰੈਫਿਕ ਪੁਲਿਸ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ। ਪੁਲਿਸ ਵੱਲੋਂ ਉਨ੍ਹਾਂ ਦੇ ਆਨਲਾਈਨ ਚਲਾਨ ਵੀ ਜਾਰੀ ਕੀਤੇ ਗਏ ਹਨ। ਸੋਸ਼ਲ ਮੀਡੀਆ ਤੋਂ ਇਲਾਵਾ ਲੋਕ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਨੰਬਰ 9779580985 'ਤੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ। ਇਸ ਵਿਚ ਗਲਤ ਲੇਨ ਵਿੱਚ ਗੱਡੀ ਚਲਾਉਣਾ, ਸਾਈਕਲ ਟਰੈਕ 'ਤੇ ਮੋਟਰ ਵਾਹਨ ਚਲਾਉਣਾ, ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣਾ, ਮੋਬਾਈਲ ਫੋਨ ਦੀ ਵਰਤੋਂ ਕਰਨਾ, ਜ਼ੈਬਰਾ ਕਰਾਸਿੰਗ 'ਤੇ ਵਾਹਨ ਪਾਰਕ ਕਰਨਾ ਆਦਿ ਸਣੇ ਟ੍ਰੈਫਿਕ ਲਾਈਟ ਪੁਆਇੰਟ ਦਾ ਕੰਮ ਨਾ ਕਰਨਾ, ਜਾਮ ਆਦਿ ਦੀਆਂ ਤਸਵੀਰਾਂ ਤੇ ਵੀਡੀਓ ਵੀ ਸ਼ਾਮਲ ਹਨ। Also Read: ਚੰਡੀਗੜ੍ਹ ਹਵਾਈ ਅੱਡੇ ਦਾ ਬਦਲਿਆ ਜਾਵੇਗਾ ਨਾਂ, ਪੰਜਾਬ ਤੇ ਹਰਿਆਣਾ ਹੋਏ ਰਾਜ਼ੀ ਸਿਰਫ਼ ਸਿੱਖ ਔਰਤਾਂ ਨੂੰ ਹੀ ਛੋਟਦੱਸ ਦੇਈਏ ਕਿ ਇਸ ਸਾਲ ਜਨਵਰੀ ਤੋਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਬਿਨਾਂ ਹੈਲਮਟ ਵਾਲੀਆਂ ਔਰਤਾਂ ਦੇ ਚਲਾਨ ਕੱਟ ਰਹੀ ਹੈ। ਕੇਵਲ ਸਿੱਖ ਧਰਮ ਦੀਆਂ ਔਰਤਾਂ ਨੂੰ ਕੌਰ ਹੋਣ ਕਾਰਨ ਛੋਟ ਮਿਲੀ ਹੈ। ਹਾਲਾਂਕਿ ਕੇਂਦਰ ਦੇ ਮੋਟਰ ਵਹੀਕਲ ਨਿਯਮਾਂ ਨੂੰ ਲਾਗੂ ਕਰਨ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਿਰਫ਼ ਦਸਤਾਰਧਾਰੀ ਸਿੱਖ ਔਰਤਾਂ ਨੂੰ ਹੀ ਛੋਟ ਮਿਲੇਗੀ। ਚੰਡੀਗੜ੍ਹ 'ਚ ਇਸ ਸਾਲ ਹੁਣ ਤੱਕ ਚੰਡੀਗੜ੍ਹ ਟ੍ਰੈਫਿਕ ਪੁਲਿਸ 10 ਹਜ਼ਾਰ ਤੋਂ ਵੱਧ ਬਿਨਾਂ ਹੈਲਮਟ ਵਾਲੀਆਂ ਔਰਤਾਂ ਦੇ ਚਲਾਨ ਕੱਟ ਚੁੱਕੀ ਹੈ। Also Read: ਪੰਜਾਬ 'ਚ 3 ਦਿਨ ਦੇ ਲਈ ਯੈਲੋ ਅਲਰਟ, ਸੋਮਵਾਰ ਤੋਂ ਕਈ ਸ਼ਹਿਰਾਂ 'ਚ ਮੀਂਹ ਦੇ ਆਸਾਰ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਰੋਜ਼ਾਨਾ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾਲ ਸਬੰ...

21 aug airport

ਚੰਡੀਗੜ੍ਹ- ਚੰਡੀਗੜ੍ਹ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਂ ਹੁਣ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਵੇਗਾ। ਸ਼ਨੀਵਾਰ ਦੇਰ ਸ਼ਾਮ ਪੰਜਾਬ ਅਤੇ ਹਰਿਆਣਾ ਸਰਕਾਰ ਵਿਚਾਲੇ ਨਾਮ ਨੂੰ ਲੈ ਕੇ ਸਮਝੌਤਾ ਹੋਇਆ। ਉਂਜ ਹਰਿਆਣਾ ਸਰਕਾਰ ਮੁਹਾਲੀ ਏਅਰਪੋਰਟ ਦੇ ਨਾਂ ’ਤੇ ਹੀ ਸਹਿਮਤ ਨਹੀਂ ਹੈ। ਉਹ ਪੰਚਕੂਲਾ ਨੂੰ ਵੀ ਇਸ ਵਿੱਚ ਸ਼ਾਮਲ ਕਰਨ ਦੀ ਮੰਗ ਕਰ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਹਰਿਆਣਾ ਦੇ ਡਿਪਟੀ ਸੀਐਮ ਦੁਸ਼ਯੰਤ ਚੌਟਾਲਾ ਵਿਚਾਲੇ ਹੋਈ ਮੀਟਿੰਗ ਦੌਰਾਨ ਸ਼ਹੀਦ ਭਗਤ ਸਿੰਘ ਨੂੰ ਲੈ ਕੇ ਸਮਝੌਤਾ ਹੋਇਆ। ਹੁਣ ਨਾਮ ਬਦਲਣ ਦਾ ਪ੍ਰਸਤਾਵ ਕੇਂਦਰ ਸਰਕਾਰ ਨੂੰ ਭੇਜਿਆ ਜਾਵੇਗਾ। Also Read: ਪੰਜਾਬ 'ਚ 3 ਦਿਨ ਦੇ ਲਈ ਯੈਲੋ ਅਲਰਟ, ਸੋਮਵਾਰ ਤੋਂ ਕਈ ਸ਼ਹਿਰਾਂ 'ਚ ਮੀਂਹ ਦੇ ਆਸਾਰ ਲੰਬੀ-ਚੌੜੀ ਲੜਾਈਏਅਰਪੋਰਟ ਦੇ ਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿਚਾਲੇ ਲੰਬੇ ਸਮੇਂ ਤੋਂ ਲੜਾਈ ਚੱਲ ਰਹੀ ਸੀ। ਪੰਜਾਬ ਸਰਕਾਰ ਇਸ ਦਾ ਨਾਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਅੰਤਰਰਾਸ਼ਟਰੀ ਹਵਾਈ ਅੱਡਾ ਮੋਹਾਲੀ ਰੱਖਣਾ ਚਾਹੁੰਦੀ ਸੀ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਇਸ ਵਿਚ ਮੋਹਾਲੀ ਸ਼ਬਦ ਦੀ ਵਰਤੋਂ ਦਾ ਵਿਰੋਧ ਕਰ ਰਹੀ ਸੀ। ਜਿਸ ਤੋਂ ਬਾਅਦ ਸ਼ਨੀਵਾਰ ਨੂੰ ਹੋਈ ਬੈਠਕ 'ਚ ਸਮਝੌਤਾ ਹੋਇਆ। ਵਿਧਾਨ ਸਭਾ ਵਿਚ ਦੋਵੇਂ ਪ੍ਰਸਤਾਵ ਪਾਸ ਕੀਤੇ ਗਏਪੰਜਾਬ ਸਰਕਾਰ ਨੇ ਹਵਾਈ ਅੱਡੇ ਦਾ ਨਾਂ ਬਦਲਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਸੀ। ਜਿਸ ਵਿੱਚ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਦੇ ਨਾਂ 'ਤੇ ਰੱਖਿਆ ਜਾਣਾ ਸੀ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਏਅਰਪੋਰਟ ਦਾ ਨਾਂ ਵੀ ਇਸੇ ਨਾਂ ਨਾਲ ਰੱਖਣ ਦਾ ਪ੍ਰਸਤਾਵ ਰੱਖਿਆ ਸੀ। ਹਾਲਾਂਕਿ ਉਨ੍ਹਾਂ ਨੇ ਮੁਹਾਲੀ ਦੀ ਥਾਂ ਚੰਡੀਗੜ੍ਹ ਸ਼ਬਦ ਵਰਤਿਆ ਹੈ। ਹਰਿਆਣਾ ਨੇ ਸਿਰਫ ਮੋਹਾਲੀ 'ਤੇ ਇਤਰਾਜ਼ ਜਤਾਇਆਹਰਿਆਣਾ ਸਰਕਾਰ ਨੇ ਹਵਾਈ ਅੱਡੇ ਦੇ ਨਾਂ ’ਤੇ ਸਿਰਫ਼ ਮੋਹਾਲੀ ਰੱਖਣ ’ਤੇ ਇਤਰਾਜ਼ ਜਤਾਇਆ ਹੈ। ਹਰਿਆਣਾ ਦਾ ਕਹਿਣਾ ਹੈ ਕਿ ਇਸ ਨਾਲ ਚੰਡੀਗੜ੍ਹ ਅਤੇ ਪੰਚਕੂਲਾ ਦੇ ਯੋਗਦਾਨ ਨੂੰ ਨਜ਼ਰਅੰਦਾਜ਼ ਕੀਤਾ ਜਾਵੇਗਾ।...

police mann

ਚੰਡੀਗੜ੍ਹ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਬੇਰੁਜ਼ਗਾਰ ਨੌਜਵਾਨਾਂ ਲਈ ਵੱਡਾ ਐਲਾਨ ਕਰਨ ਜਾ ਰਹੇ ਹਨ। ਪੰਜਾਬ 'ਚ ਕਾਂਸਟੇਬਲ ਦੀ ਭਰਤੀ ਲਈ ਮੁੰਡੇ-ਕੁੜੀਆਂ ਤਿਆਰ ਹੋ ਜਾਣ, ਕਿਉਂਕਿ ਪੰਜਾਬ ਪੁਲਿਸ ਵਿਚ ਭਰਤੀ ਦੀ ਪ੍ਰਕਿਰਿਆ ਸ਼ੁਰੂ ਹੋਣ ਵਾਲੀ ਹੈ। ਨੌਜਵਾਨਾਂ ਲਈ ਵੱਡੀ ਖ਼ੁਸ਼ਖ਼ਬਰੀ ਸਾਹਮਣੇ ਆਈ ਹੈ। ਮਾਨ ਸਰਕਾਰ ਵਲੋਂ ਪੁਲਿਸ ਵਿਭਾਗ 'ਚ ਕਾਂਸਟੇਬਲ ਭਰਤੀ ਨੂੰ ਲੈ ਕੇ ਖ਼ਬਰ ਹੈ ਕਿ ਮਾਨ ਸਰਕਾਰ ਜਲਦ ਹੀ 4358 ਕਾਂਸਟੇਬਲਾਂ ਦੀ ਭਰਤੀ ਕਰਨ ਜਾ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਵਲੋਂ 4358 ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਖੇ 23 ਅਗਸਤ ਨੂੰ ਨਿਯੁਕਤੀ ਪੱਤਰ ਦੇਣਗੇ। ਮੁੱਖ ਮੰਤਰੀ ਭਗਵੰਤ ਮਾਨ ਖ਼ੁਦ ਇਸ ਪ੍ਰੋਗਰਾਮ 'ਚ ਹਾਜ਼ਰ ਰਹਿ ਕੇ ਕਾਂਸਟੇਬਲਾਂ ਨੂੰ ਪੱਤਰ ਸੌਂਪਣਗੇ। ਇਸ ਸੰਬੰਧੀ ਕਾਂਸਟੇਬਲਾਂ ਨੂੰ ਨਿਯੁਕਤੀ ਪੱਤਰ ਵੰਡ ਸਮਾਰੋਹ ਚੰਡੀਗੜ੍ਹ ਵਿਖੇ 23 ਅਗਸਤ ਨੂੰ ਰੱਖਿਆ ਗਿਆ ਹੈ।ਮੁੱਖ ਮੰਤਰੀ ਭਗਵੰਤ ਮਾਨ ਨੇ ਪਿਛਲੇ ਦਿਨੀਂ ਟਵੀਟ ਕਰਕੇ ਜਾਣਕਾਰੀ ਦਿੰਦਿਆਂ ਦੱਸਿਆ ਸੀ ਕਿ ਸਾਡੀ ਸਰਕਾਰ ਨੇ ਪੰਜਾਬ ਪੁਲਿਸ ਲਈ ਚੁਣੇ ਗਏ 4358 ਕਾਂਸਟੇਬਲਾਂ ਦੀ ਭਰਤੀ ਪ੍ਰੀਖਿਆ ਦੇ ਨਤੀਜੇ ਨੂੰ ਨਿਰਪੱਖ ਢੰਗ ਨਾਲ ਨੇਪਰੇ ਚਾੜ੍ਹਿਆ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਰੇ ਚੁਣੇ ਗਏ ਬਿਨੈਕਾਰਾਂ ਨੂੰ ਡਾਕਟਰੀ ਜਾਂਚ ਅਤੇ ਤਸਦੀਕ ਤੋਂ ਬਾਅਦ ਜਲਦੀ ਹੀ ਨਿਯੁਕਤੀ ਪੱਤਰ ਵੰਡੇ ਜਾਣਗੇ।ਦੱਸ ਦਈਏ ਕਿ ਪੰਜਾਬ ਪੁਲਿਸ ਦੀ ਇਹ ਭਰਤੀ ਕਾਂਗਰਸ ਸਰਕਾਰ ਵੇਲੇ ਹੋਈ ਸੀ ਪਰ ਚੋਣਾਂ ਦੇ ਚੱਲਦੇ ਇਹ ਭਰਤੀ ਪ੍ਰਕਿਰਿਆ ਸਿਰੇ ਨਹੀਂ ਚੜ੍ਹ ਸਕੀ। ਇਸ ਤੋਂ ਬਾਅਦ ਹੁਣ ਪੰਜਾਬ ਵਿੱਚ ਨਵੀਂ ਭਗਵੰਤ ਮਾਨ ਸਰਕਾਰ ਆਈ ਹੈ। ਇਸ ਭਰਤੀ ਪ੍ਰਕਿਰਿਆ ਨੂੰ ਸਿਰੇ ਚਾੜ੍ਹਨ ਦੇ ਲਈ ਵੱਡੀ ਗਿਣਤੀ ਵਿੱਚ ਨੌਜਵਾਨ ਸੜਕ ਉੱਪਰ ਰੋਸ ਪ੍ਰਦਰਸ਼ਨ ਕਰ ਰਹੇ ਸਨ। ਚੰਡੀਗੜ੍ਹ ਤੋਂ ਇਲਾਵਾ ਪੰਜਾਬ ਦੇ ਵੱਖ ਵੱਖ ਹਿੱਸਿਆਂ ਵਿੱਚ ਨੌਜਵਾਨ ਆਪਣੀ ਭਰਤੀ ਪ੍ਰਕਿਰਿਆ ਨੂੰ ਪੂਰਾ ਕਰਨ ਦੀ ਮੰਗ ਕਰ ਰਹੇ ਸਨ।

sidhumoosewala

ਚੰਡੀਗੜ੍ਹ- ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਇਹ ਦਾਅਵਾ ਇਕ ਇੰਟਰਵਿਊ ਦੌਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਸੰਗੀਤ ਜਗਤ ਵਿਚ ਲਿਆਂਦਾ ਸੀ। ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਗੀਤ 'ਸੋ ਹਾਈ' ਸੁਣ ਕੇ ਉਹ ਬਹੁਤ ਹੀ ਪ੍ਰਭਾਵਿਤ ਹੋਏ ਸਨ। ਗਿੱਪੀ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਆਪਣੀ ਨੇੜਤਾ ਦਾ ਵੀ ਜ਼ਿਕਰ ਕੀਤਾ। ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਨੇ ਆਖਿਆ ਸਿੱਧੂ ਮੂਸੇਵਾਲਾ ਨੂੰ ਪੰਜਾਬ ਵਿਚ ਉਨ੍ਹਾਂ ਨੇ ਲਾਂਚ ਕੀਤਾ ਸੀ। ਜਦੋਂ ਉਨ੍ਹਾਂ ਆਪਣੀ ਮਿਊਜ਼ਿਕ ਕੰਪਨੀ ਹੰਬਲ ਲਾਂਚ ਕੀਤੀ ਸੀ ਤਾਂ ਅਸੀਂ ਇਕ ਵੱਡੇ ਗਾਇਕ ਨਾਲ ਗੀਤ ਰਿਕਾਰਡ ਕੀਤਾ ਸੀ। ਉਦੋਂ ਮੈਨੂੰ ਕਿਸੇ ਦੋਸਤ ਨੇ ਮੂਸੇਵਾਲਾ ਬਾਰੇ ਦੱਸਿਆ ਸੀ ਅਤੇ ਕੰਪਨੀ ਲਾਂਚ ਕਰਨ ਤੋਂ ਬਾਅਦ ਉਸ ਦਾ ਗੀਤ ਜ਼ਰੂਰ ਰਿਲੀਜ਼ ਕਰਨ ਦੀ ਅਪੀਲ ਕੀਤੀ ਸੀ। ਜਦੋਂ ਮੈਂ ਗੀਤ ਸੁਣਿਆ ਤਾਂ ਬਹੁਤ ਕਮਾਲ ਦਾ ਸੀ ਅਤੇ ਮੈਂ ਆਖਿਆ ਸੀ ਕਿ ਇਹ ਗੀਤ ਰਿਲੀਜ਼ ਹੋਣ ਮਗਰੋਂ ਹਿੱਟ ਹੋਵੇਗਾ। ਗੀਤ ਸੋ ਹਾਈ ਮਿਊਜ਼ਿਕ ਕੰਪਨੀ ਹੰਬਲ ਲਈ ਕਮਾਈ ਦਾ ਸਾਧਨ ਬਣਿਆ ਅਤੇ ਇਸੇ ਗੀਤ ਨੇ ਮੂਸੇਵਾਲਾ ਦੀ ਪਛਾਣ ਬਣਾਈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਇਸ ਗੀਤ ਦੀ ਵੀਡੀਓ ਨੂੰ ਯੂਟਿਊਬ 'ਤੇ 5.6 ਲੱਖ ਤੋਂ ਵੱਧ ਵਿਊਜ਼ ਸਨ। ਗਿੱਪੀ ਨੇ ਆਖਿਆ ਕਿ ਮਿਊਜ਼ਿਕ ਪ੍ਰੋਡਿਊਸਰਜ਼ ਨੂੰ ਮਰਹੂਮ ਮੂਸੇਵਾਲਾ ਦੇ ਤਿਆਰ ਅਤੇ ਅਧੂਰੇ ਗੀਤ ਰਿਲੀਜ਼ ਨਾ ਕਰਨ ਕਿਉਂਕਿ ਇਹ ਉਸ ਦੇ ਮਾਪਿਆਂ ਦੀ ਜਾਇਦਾਦ ਹੈ। ਮੂਸੇਵਾਲਾ ਦੇ ਪਿਤਾ ਮੁਤਾਬਕ ਮਰਹੂਮ ਸਿੱਧੂ ਮੂਸੇਵਾਲਾ ਦੇ ਕਰੀਬ 40-50 ਗੀਤ ਰਿਲੀਜ਼ ਹੋਣੇ ਬਾਕੀ ਹਨ।ਦੱਸਣਯੋਗ ਹੈ ਕਿ ਬੀਤੀ 29 ਮਈ ਨੂੰ ਮਾਨਸਾ ਨੇੜੇ ਜਵਾਹਰਕੇ ਵਿਖੇ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ 'ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ ਸਨ, ਜਿਸ ਕਾਰਨ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ।

17 aug bikram

ਚੰਡੀਗੜ੍ਹ- ਪੰਜਾਬ ਹਰਿਆਣਾ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਜੇਲ੍ਹ ਤੋਂ ਬਾਹਰ ਆਏ ਬਿਕਰਮ ਸਿੰਘ ਮਜੀਠੀਆ ਨੇ ਆਮ ਆਦਮੀ ਪਾਰਟੀ ਨੂੰ 92 ਸੀਟਾਂ ਜਿੱਤਣ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਹ ਆਪਣੀ ਪਤਨੀ ਅਤੇ ਵਿਧਾਇਕਾ ਗੁਨੀਵ ਕੌਰ ਨਾਲ ਸਵੇਰੇ ਹੀ ਹਰਿਮੰਦਰ ਸਾਹਿਬ ਮੱਥਾ ਟੇਕਣ ਪੁੱਜੇ ਸਨ। ਮਹੱਤਵਪੂਰਨ ਗੱਲ ਇਹ ਹੈ ਕਿ ਉਹ ਚੋਣ ਨਤੀਜਿਆਂ ਦੇ ਐਲਾਨ ਤੋਂ ਪਹਿਲਾਂ ਜੇਲ੍ਹ ਵਿੱਚ ਸਨ ਅਤੇ 'ਆਪ' ਪ੍ਰਤੀ ਉਨ੍ਹਾਂ ਦੀ ਇਹ ਪਹਿਲੀ ਇੱਛਾ ਹੈ। ਬਿਕਰਮ ਮਜੀਠੀਆ ਨੇ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੇ 92 ਸੀਟਾਂ ਜਿੱਤੀਆਂ ਹਨ। ਇਹ ਇੱਕ ਵੱਡੀ ਜਿੱਤ ਹੈ। ਮੌਕਾ ਨਾਂਹ ਦੇ ਬਰਾਬਰ ਹੈ। ਕਾਂਗਰਸ ਤੇ ਅਕਾਲੀ ਦਲ ਸਮੇਤ 21 ਲੋਕ ਹੀ ਹਨ ਪਰ ਉਨ੍ਹਾਂ ਕਾਂਗਰਸ ਨੂੰ ਵੀ ਇਸ ਤੋਂ ਸਬਕ ਲੈਣ ਲਈ ਕਿਹਾ।ਉਨ੍ਹਾਂ ਕਿਹਾ ਕਿ ਕਾਂਗਰਸ ਦੀ ਬਦਲੇ ਦੀ ਰਾਜਨੀਤੀ ਨੇ ਉਨ੍ਹਾਂ ਨੂੰ ਨੁਕਸਾਨ ਪਹੁੰਚਾਇਆ ਹੈ। ਮਜੀਠੀਆ ਨੇ ਉਨ੍ਹਾਂ ਨੂੰ ਵੋਟ ਪਾਉਣ ਵਾਲੇ ਵੋਟਰਾਂ ਦਾ ਧੰਨਵਾਦ ਵੀ ਕੀਤਾ।ਹਲਕਾ ਪੂਰਬੀ ਦੇ ਲੋਕਾਂ ਦਾ ਵੀ ਧੰਨਵਾਦਬਿਕਰਮ ਮਜੀਠੀਆ ਨੇ ਦੱਸਿਆ ਕਿ ਉਨ੍ਹਾਂ ਦੀ ਪਤਨੀ ਗੁਨੀਵ ਕੌਰ ਨੂੰ ਚੋਣ ਪ੍ਰਚਾਰ ਕਰਨ ਲਈ 2 ਹਫਤੇ ਦਾ ਸਮਾਂ ਹੋ ਗਿਆ ਸੀ ਪਰ ਫਿਰ ਵੀ ਹਲਕਾ ਮਜੀਠੀਆ ਦੇ ਲੋਕਾਂ ਦੀ ਬਦੌਲਤ ਉਹ 26 ਹਜ਼ਾਰ ਵੋਟਾਂ ਨਾਲ ਜਿੱਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅੰਮ੍ਰਿਤਸਰ ਪੂਰਬੀ ਦੇ ਲੋਕਾਂ ਦਾ ਬਹੁਤ ਪਿਆਰ ਮਿਲਿਆ। ਇਸ ਲਈ ਉਹ ਉਨ੍ਹਾਂ ਦਾ ਧੰਨਵਾਦ ਕਰਦੇ ਹਨ। ਅੰਮ੍ਰਿਤਸਰ ਪੁੱਜੇ ਬਿਕਰਮ ਮਜੀਠੀਆ ਨੇ ਸੀਨੀਅਰ ਅਕਾਲੀ ਆਗੂਆਂ ਨੂੰ ਮਿਲਣ ਦਾ ਸਿਲਸਿਲਾ ਵੀ ਸ਼ੁਰੂ ਕਰ ਦਿੱਤਾ ਹੈ। ਅੰਮ੍ਰਿਤਸਰ ਪਹੁੰਚਣ ਤੋਂ ਬਾਅਦ ਬਿਕਰਮ ਮਜੀਠੀਆ ਸ਼ਾਮ ਨੂੰ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਦੇ ਘਰ ਗਏ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ। ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੇ ਜੇਲ ਜਾਣ ਤੋਂ ਬਾਅਦ ਟੁੱਟਦਾ ਜਾ ਰਿਹਾ ਅਕਾਲੀ ਦਲ ਹੁਣ ਸੁਖਬੀਰ ਬਾਦਲ ਨਾਲ ਜੁੜਨ ਦੀ ਕੋਸ਼ਿਸ਼ ਕਰੇਗਾ। ਜਲਦੀ ਹੀ ਅਕਾਲੀ ਦਲ ਵੀ ਆਪਣੀ ਨਵੀਂ ਇਕਾਈ ਦਾ ਐਲਾਨ ਕਰਨ ਜਾ ਰਿਹਾ ਹੈ।