LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੰਡੀਗੜ੍ਹ 'ਚ ਸਵਾਈਨ ਫਲੂ ਨੂੰ ਲੈ ਕੇ ਅਲਰਟ! ਪ੍ਰਸ਼ਾਸਨ ਦੀ ਐਡਵਾਇਜ਼ਰੀ- 'ਵਰਤੋ ਸਾਵਧਾਨੀ'

1 sep swine

ਚੰਡੀਗੜ੍ਹ- ਚੰਡੀਗੜ੍ਹ 'ਚ ਕੋਰੋਨਾ ਮਹਾਮਾਰੀ, ਡੇਂਗੂ ਅਤੇ ਮੰਕੀਪਾਕਸ ਦੇ ਖਤਰੇ ਦੇ ਵਿਚਕਾਰ ਚੰਡੀਗੜ੍ਹ ਪ੍ਰਸ਼ਾਸਨ ਨੇ ਵੀ ਸਵਾਈਨ ਫਲੂ ਨੂੰ ਲੈ ਕੇ ਸ਼ਹਿਰ ਵਾਸੀਆਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਪ੍ਰਸ਼ਾਸਨ ਨੇ ਸ਼ਹਿਰ ਵਾਸੀਆਂ ਨੂੰ ਇਸ ਦੇ ਲੱਛਣਾਂ ਬਾਰੇ ਦੱਸਦਿਆਂ ਸਾਵਧਾਨੀ ਵਰਤਣ ਲਈ ਕਿਹਾ ਹੈ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਐਡਵਾਈਜ਼ਰੀ ਵਿੱਚ ਦੱਸਿਆ ਕਿ ਇਸ ਫੈਲਣ ਵਾਲੀ ਬਿਮਾਰੀ ਤੋਂ ਬਚਣ ਲਈ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ।

Also Read: ਗੈਂਗਸਟਰਾਂ 'ਤੇ UAPA! ਲਾਰੈਂਸ-ਗੋਲਡੀ ਤੇ ਨੀਰਜ ਬਵਾਨਾ ਸਣੇ ਬੰਬੀਹਾ ਗੈਂਗ ਦੇ ਗੈਂਗਸਟਰ ਵੀ ਨਾਮਜ਼ਦ

ਦੱਸ ਦੇਈਏ ਕਿ H1N1 ਟਾਈਪ ਏ ਇਨਫਲੂਏਂਜ਼ਾ ਇੱਕ ਵਾਇਰਲ ਇਨਫੈਕਸ਼ਨ ਹੈ। ਇਹ ਅਸਲ ਵਿੱਚ ਸੂਰਾਂ ਤੋਂ ਮਨੁੱਖਾਂ ਵਿੱਚ ਫੈਲਿਆ ਹੋਇਆ ਸੀ। ਇਹ ਵਾਇਰਸ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਫੈਲ ਸਕਦਾ ਹੈ। ਸਵਾਈਨ ਫਲੂ ਦੇ ਲੱਛਣ ਨਿਯਮਤ ਇਨਫਲੂਏਂਜ਼ਾ ਵਰਗੇ ਹੀ ਹੁੰਦੇ ਹਨ। ਫਲੂ ਦੇ ਮੌਸਮ ਵਿੱਚ ਬੁਨਿਆਦੀ ਸਫਾਈ ਦਾ ਧਿਆਨ ਰੱਖ ਕੇ ਅਤੇ ਸਰਜੀਕਲ ਮਾਸਕ ਪਹਿਨ ਕੇ ਇਸ ਲਾਗ ਤੋਂ ਬਚਿਆ ਜਾ ਸਕਦਾ ਹੈ। ਗਰਮੀਆਂ ਅਤੇ ਮਾਨਸੂਨ ਦੇ ਮੌਸਮ ਵਿੱਚ ਸਵਾਈਨ ਫਲੂ ਦੇ ਮਾਮਲੇ ਵੱਧ ਜਾਂਦੇ ਹਨ।

ਸਵਾਈਨ ਫਲੂ ਦੇ ਲੱਛਣ
* ਬੁਖਾਰ
* ਸਿਰਦਰਦ
* ਠੰਡ ਲੱਗਣਾ
* ਡਾਇਰੀਆ
* ਖੰਘ, ਥਕਾਨ
* ਛਿੱਕਾਂ
* ਗਲੇ ਵਿਚ ਖਰਾਸ਼
* ਨੱਕ ਬੰਦ ਹੋਣਾ

ਸਵਾਈਨ ਫਲੂ ਫੈਲਣ ਦੇ ਕਾਰਨ
* ਸਾਹ ਨਾਲ ਫੈਲਦਾ ਇਨਫੈਕਸ਼ਨ, ਇਨਫਲੂਏਂਜ਼ਾ ਵਾਇਰਸ ਜਾਂ SIV ਦੇ ਕਾਰਨ
* ਇਨਫੈਕਟਡ ਵਿਅਕਤੀ ਦੇ ਖੰਘਣ ਤੇ ਛਿੱਕਣ ਦੇ ਬਾਅਦ ਹਵਾ ਵਿਚ ਫੈਲਦਾ ਵਾਇਰਸ
* ਲੱਛਣ ਦਿਖਣ ਤੋਂ ਇਕ ਦਿਨ ਪਹਿਲਾਂ ਤੇ ਬੀਮਾਰੀ ਹੋਣ ਤੋਂ 7 ਦਿਨ ਬਾਅਦ ਤੱਕ ਦੂਜਿਆਂ ਨੂੰ ਕਰ ਸਕਦੈ ਇਨਫੈਕਟਿਡ

Also Read: 'ਵਿਆਹ ਤੋਂ ਬਾਅਦ ਤੂੰ ਮੋਟੀ ਹੋ ​​ਗਈ ਐਂ' ਕਹਿ ਪਤੀ ਨੇ ਪਤਨੀ ਨੂੰ ਦੇ ਦਿੱਤਾ ਤਲਾਕ

ਇਨ੍ਹਾਂ ਲੋਕਾਂ ਨੂੰ ਇਨਫੈਕਸ਼ਨ ਹੋਣ ਦਾ ਵਧੇਰੇ ਖਤਰਾ
* ਅਸਥਮਾ, ਨਿਮੋਨੀਆ, ਡਾਇਬਟੀਜ਼ ਦੇ ਮਰੀਜ਼, ਗਰਭਵਤੀ ਔਰਤਾਂ, ਦਿਲ ਦੇ ਮਰੀਜ਼, 65 ਸਾਲ ਤੋਂ ਵਧੇਰੇ ਤੇ 2 ਸਾਲ ਤੋਂ ਛੋਟੇ ਬੱਚਿਆਂ ਨੂੰ ਵਧੇਰੇ ਖਤਰਾ
* ਆਮ ਫਲੂ ਵਾਂਗ ਸਵਾਈਨ ਫਲੂ ਨਿਮੋਨੀਆ (ਲੰਗ ਡਿਸਾਰਡਰ) ਤੇ ਸਾਹ ਲੈਣ ਨਾਲ ਸਬੰਧੀ ਸਮੱਸਿਆਵਾਂ ਨੂੰ ਵਧਾ ਸਕਦਾ ਹੈ

ਸਾਵਧਾਨੀਆਂ
* ਹੈਲਦੀ ਤੇ ਪੌਸ਼ਟਿਕ ਭੋਜਨ
* ਵਿਟਾਮਿਨ-ਸੀ ਨਾਲ ਭਰਪੂਰ ਫਲ ਤੇ ਸਬਜ਼ੀਆਂ ਖਾਓ
* ਘਰ ਵਿਚ ਪਕਿਆ ਭੋਜਨ
* ਸਾਬਤ ਅਨਾਜ ਵੀ ਡਾਇਟ ਦਾ ਹਿੱਸਾ ਬਣਾਓ
* ਤਲਿਆ-ਭੁੰਨਿਆ, ਮਸਾਲੇਦਾਰ, ਪ੍ਰੋਸੈਸਡ ਤੇ ਸ਼ੂਗਰ ਨਾਲ ਭਰਪੂਰ ਖਾਣ ਵਾਲੇ ਪਦਾਰਥਾਂ ਤੋਂ ਬਚੋ

In The Market