LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਹੋ ਜਾਓ ਸਾਵਧਾਨ! ਚੰਡੀਗੜ੍ਹ 'ਚ ਬਿਨਾਂ ਹੈਲਮਟ ਘੁੰਮ ਰਹੀਆਂ ਬੀਬੀਆਂ ਦੇ ਟ੍ਰੈਫਿਕ ਪੁਲਿਸ ਇਸ ਤਰ੍ਹਾਂ ਕੱਟ ਰਹੀ ਚਲਾਨ

21 aug trafic

ਚੰਡੀਗੜ੍ਹ- ਚੰਡੀਗੜ੍ਹ ਵਿਚ ਬਿਨਾਂ ਹੈਲਮਟ ਡਰਾਈਵਿੰਗ ਕਰਨ ਵਾਲੀਆਂ ਅਤੇ ਦੋ ਪਹੀਆ ਵਾਹਨਾਂ ਦੇ ਪਿੱਛੇ ਬੈਠਣ ਵਾਲੀਆਂ ਔਰਤਾਂ ਸਮਾਰਟ ਫੋਨਾਂ ਦਾ ਸ਼ਿਕਾਰ ਹੋ ਰਹੀਆਂ ਹਨ। ਉਹ ਲਗਾਤਾਰ ਸ਼ਹਿਰ ਦੇ ਲਾਈਟ ਪੁਆਇੰਟਾਂ, ਚੌਕਾਂ ਅਤੇ ਸੜਕਾਂ 'ਤੇ ਕੈਮਰਿਆਂ 'ਚ ਕੈਦ ਹੋ ਰਹੀਆਂ ਹਨ। ਚੰਡੀਗੜ੍ਹ ਦੇ ਸਮਾਰਟ ਕੈਮਰੇ ਅਤੇ ਟ੍ਰੈਫਿਕ ਪੁਲਸ ਮੁਲਾਜ਼ਮਾਂ ਦੇ ਬਾਡੀ ਕੈਮਰੇ ਹੀ ਨਹੀਂ ਇਨ੍ਹਾਂ ਨੂੰ ਕੈਦ ਕਰ ਰਹੇ ਹਨ, ਸਗੋਂ ਸ਼ਹਿਰ ਵਾਸੀ ਵੀ ਆਪਣੇ ਸਮਾਰਟਫੋਨ 'ਤੇ ਇਨ੍ਹਾਂ ਦੀਆਂ ਫੋਟੋਆਂ ਖਿੱਚ ਰਹੇ ਹਨ। ਵਾਹਨ ਨੰਬਰਾਂ ਦੇ ਨਾਲ ਬਿਨਾਂ ਹੈਲਮਟ ਤੋਂ ਦੋ ਪਹੀਆ ਵਾਹਨ ਚਲਾਉਣ ਅਤੇ ਪਿੱਛੇ ਬੈਠਣ ਵਾਲੀਆਂ ਔਰਤਾਂ ਦੀਆਂ ਫੋਟੋਆਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਨੂੰ ਭੇਜੀਆਂ ਜਾ ਰਹੀਆਂ ਹਨ। ਅਜਿਹੇ 'ਚ ਔਰਤਾਂ ਦੇ ਆਨਲਾਈਨ ਚਲਾਨ ਕੱਟੇ ਜਾ ਰਹੇ ਹਨ।

Also Read: ਪੰਜਾਬ 'ਚ ਅੱਤਵਾਦੀ ਹਮਲੇ ਦੀ ਸਾਜ਼ਿਸ਼, ਦੋ ਦਿਨ ਬਾਅਦ ਹੈ ਪ੍ਰਧਾਨ ਮੰਤਰੀ ਮੋਦੀ ਦਾ ਦੌਰਾ

20 ਅਗਸਤ ਨੂੰ ਇੱਕ ਹੀ ਦਿਨ ਵਿੱਚ ਬਿਨਾਂ ਹੈਲਮੇਟ ਦੇ ਦੋ ਪਹੀਆ ਵਾਹਨਾਂ ’ਤੇ ਬੈਠੀਆਂ ਅੱਧੀ ਦਰਜਨ ਔਰਤਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਟਰੈਫਿਕ ਪੁਲਿਸ ਨਾਲ ਸਾਂਝੀਆਂ ਕੀਤੀਆਂ ਗਈਆਂ ਸਨ। ਪੁਲਿਸ ਵੱਲੋਂ ਉਨ੍ਹਾਂ ਦੇ ਆਨਲਾਈਨ ਚਲਾਨ ਵੀ ਜਾਰੀ ਕੀਤੇ ਗਏ ਹਨ। ਸੋਸ਼ਲ ਮੀਡੀਆ ਤੋਂ ਇਲਾਵਾ ਲੋਕ ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਨੰਬਰ 9779580985 'ਤੇ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਦੀਆਂ ਤਸਵੀਰਾਂ ਸ਼ੇਅਰ ਕਰ ਰਹੇ ਹਨ।

ਇਸ ਵਿਚ ਗਲਤ ਲੇਨ ਵਿੱਚ ਗੱਡੀ ਚਲਾਉਣਾ, ਸਾਈਕਲ ਟਰੈਕ 'ਤੇ ਮੋਟਰ ਵਾਹਨ ਚਲਾਉਣਾ, ਸੀਟ ਬੈਲਟ ਤੋਂ ਬਿਨਾਂ ਗੱਡੀ ਚਲਾਉਣਾ, ਮੋਬਾਈਲ ਫੋਨ ਦੀ ਵਰਤੋਂ ਕਰਨਾ, ਜ਼ੈਬਰਾ ਕਰਾਸਿੰਗ 'ਤੇ ਵਾਹਨ ਪਾਰਕ ਕਰਨਾ ਆਦਿ ਸਣੇ ਟ੍ਰੈਫਿਕ ਲਾਈਟ ਪੁਆਇੰਟ ਦਾ ਕੰਮ ਨਾ ਕਰਨਾ, ਜਾਮ ਆਦਿ ਦੀਆਂ ਤਸਵੀਰਾਂ ਤੇ ਵੀਡੀਓ ਵੀ ਸ਼ਾਮਲ ਹਨ।

Also Read: ਚੰਡੀਗੜ੍ਹ ਹਵਾਈ ਅੱਡੇ ਦਾ ਬਦਲਿਆ ਜਾਵੇਗਾ ਨਾਂ, ਪੰਜਾਬ ਤੇ ਹਰਿਆਣਾ ਹੋਏ ਰਾਜ਼ੀ

ਸਿਰਫ਼ ਸਿੱਖ ਔਰਤਾਂ ਨੂੰ ਹੀ ਛੋਟ
ਦੱਸ ਦੇਈਏ ਕਿ ਇਸ ਸਾਲ ਜਨਵਰੀ ਤੋਂ ਚੰਡੀਗੜ੍ਹ ਟ੍ਰੈਫਿਕ ਪੁਲਿਸ ਬਿਨਾਂ ਹੈਲਮਟ ਵਾਲੀਆਂ ਔਰਤਾਂ ਦੇ ਚਲਾਨ ਕੱਟ ਰਹੀ ਹੈ। ਕੇਵਲ ਸਿੱਖ ਧਰਮ ਦੀਆਂ ਔਰਤਾਂ ਨੂੰ ਕੌਰ ਹੋਣ ਕਾਰਨ ਛੋਟ ਮਿਲੀ ਹੈ। ਹਾਲਾਂਕਿ ਕੇਂਦਰ ਦੇ ਮੋਟਰ ਵਹੀਕਲ ਨਿਯਮਾਂ ਨੂੰ ਲਾਗੂ ਕਰਨ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਸਿਰਫ਼ ਦਸਤਾਰਧਾਰੀ ਸਿੱਖ ਔਰਤਾਂ ਨੂੰ ਹੀ ਛੋਟ ਮਿਲੇਗੀ। ਚੰਡੀਗੜ੍ਹ 'ਚ ਇਸ ਸਾਲ ਹੁਣ ਤੱਕ ਚੰਡੀਗੜ੍ਹ ਟ੍ਰੈਫਿਕ ਪੁਲਿਸ 10 ਹਜ਼ਾਰ ਤੋਂ ਵੱਧ ਬਿਨਾਂ ਹੈਲਮਟ ਵਾਲੀਆਂ ਔਰਤਾਂ ਦੇ ਚਲਾਨ ਕੱਟ ਚੁੱਕੀ ਹੈ।

Also Read: ਪੰਜਾਬ 'ਚ 3 ਦਿਨ ਦੇ ਲਈ ਯੈਲੋ ਅਲਰਟ, ਸੋਮਵਾਰ ਤੋਂ ਕਈ ਸ਼ਹਿਰਾਂ 'ਚ ਮੀਂਹ ਦੇ ਆਸਾਰ

ਚੰਡੀਗੜ੍ਹ ਟ੍ਰੈਫਿਕ ਪੁਲਿਸ ਦੇ ਸੋਸ਼ਲ ਮੀਡੀਆ ਅਕਾਊਂਟ 'ਤੇ ਰੋਜ਼ਾਨਾ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਜਾ ਰਹੀਆਂ ਹਨ ਜੋ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨਾਲ ਸਬੰਧਤ ਹਨ। ਇਨ੍ਹਾਂ 'ਚ ਬਿਨਾਂ ਹੈਲਮੇਟ ਦੇ ਡਰਾਈਵਿੰਗ ਕਰਨ ਵਾਲੀਆਂ ਔਰਤਾਂ ਦੀਆਂ ਵੀ ਕਾਫੀ ਤਸਵੀਰਾਂ ਹਨ। ਚੰਡੀਗੜ੍ਹ ਟਰੈਫਿਕ ਪੁਲਿਸ ਵੀ ਲਗਾਤਾਰ ਉਨ੍ਹਾਂ ਦੇ ਆਨਲਾਈਨ ਚਲਾਨ ਜਾਰੀ ਕਰ ਰਹੀ ਹੈ। ਦੱਸ ਦੇਈਏ ਕਿ ਬਿਨਾਂ ਹੈਲਮਟ ਤੋਂ ਵਾਹਨ ਚਲਾਉਣ ਦਾ ਚਲਾਨ ਇੱਕ ਹਜ਼ਾਰ ਰੁਪਏ ਹੈ। ਇਸ ਦੇ ਨਾਲ ਹੀ ਲਾਇਸੈਂਸ ਨੂੰ 90 ਦਿਨਾਂ ਲਈ ਸਸਪੈਂਡ ਵੀ ਕੀਤਾ ਜਾ ਸਕਦਾ ਹੈ।

In The Market