LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ 'ਚ ਅੱਤਵਾਦੀ ਹਮਲੇ ਦੀ ਸਾਜ਼ਿਸ਼, ਦੋ ਦਿਨ ਬਾਅਦ ਹੈ ਪ੍ਰਧਾਨ ਮੰਤਰੀ ਮੋਦੀ ਦਾ ਦੌਰਾ

21 aug police

ਚੰਡੀਗੜ੍ਹ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਮੋਹਾਲੀ ਦੌਰੇ ਤੋਂ ਪਹਿਲਾਂ ਪੰਜਾਬ 'ਚ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈਐਸਆਈ ਚੰਡੀਗੜ੍ਹ ਅਤੇ ਮੋਹਾਲੀ ਵਿੱਚ ਦਹਿਸ਼ਤ ਫੈਲਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਅੱਤਵਾਦੀ ਕਿਸੇ ਬੱਸ ਸਟੈਂਡ ਨੂੰ ਨਿਸ਼ਾਨਾ ਬਣਾ ਸਕਦੇ ਹਨ।

Also Read: ਚੰਡੀਗੜ੍ਹ ਹਵਾਈ ਅੱਡੇ ਦਾ ਬਦਲਿਆ ਜਾਵੇਗਾ ਨਾਂ, ਪੰਜਾਬ ਤੇ ਹਰਿਆਣਾ ਹੋਏ ਰਾਜ਼ੀ

ਕੇਂਦਰੀ ਖੁਫੀਆ ਏਜੰਸੀਆਂ ਨੇ ਇਸ ਸਬੰਧੀ ਪੰਜਾਬ ਸਰਕਾਰ ਨੂੰ ਇਨਪੁਟ ਭੇਜ ਦਿੱਤੇ ਹਨ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਪਲਾਨਿੰਗ ਸ਼ੁਰੂ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਅਗਸਤ ਨੂੰ ਮੋਹਾਲੀ ਆ ਰਹੇ ਹਨ। ਇੱਥੇ ਉਹ ਟਾਟਾ ਕੈਂਸਰ ਹਸਪਤਾਲ ਦਾ ਉਦਘਾਟਨ ਕਰਨਗੇ। ਇਸ ਦੇ ਮੱਦੇਨਜ਼ਰ ਸੁਰੱਖਿਆ ਬਲਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ।

ਦਿੱਲੀ ਤੋਂ ਫੜੇ ਗਏ ਅੱਤਵਾਦੀਆਂ ਤੋਂ ਵੀ ਹੋਇਆ ਖੁਲਾਸਾ
ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਨੇ ਦਿੱਲੀ ਤੋਂ 4 ਅੱਤਵਾਦੀਆਂ ਨੂੰ ਫੜਿਆ ਸੀ। ਇਨ੍ਹਾਂ ਵਿਚ ਦੀਪਕ ਮੋਗਾ, ਸੰਨੀ ਈਸਾਪੁਰ, ਸੰਦੀਪ ਸਿੰਘ ਅਤੇ ਵਿਪਨ ਜਾਖੜ ਸ਼ਾਮਲ ਸਨ। ਇਹ ਚਾਰੋਂ ਕੈਨੇਡਾ 'ਚ ਬੈਠੇ ਗੈਂਗਸਟਰ ਅਰਸ਼ ਡੱਲਾ ਅਤੇ ਆਸਟ੍ਰੇਲੀਆ 'ਚ ਬੈਠੇ ਗੁਰਜੰਟਾ ਜੰਟਾ ਦੇ ਸੰਪਰਕ 'ਚ ਸਨ। ਪੁੱਛਗਿੱਛ ਦੌਰਾਨ ਉਨ੍ਹਾਂ ਨੇ ਖੁਲਾਸਾ ਕੀਤਾ ਸੀ ਕਿ ਦਿੱਲੀ ਅਤੇ ਮੋਗਾ ਦੇ ਨਾਲ-ਨਾਲ ਮੋਹਾਲੀ ਵੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹੈ। ਪੁਲਿਸ ਨੂੰ ਪੁੱਛਗਿੱਛ ਦੌਰਾਨ ਟਾਰਗੇਟ ਕਿਲਿੰਗ ਦੀ ਜਾਣਕਾਰੀ ਮਿਲੀ। ਪੰਜਾਬ ਪੁਲਿਸ ਨੇ ਇਸ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਦਾ ਸਮਰਥਨ ਪ੍ਰਾਪਤ ਅੱਤਵਾਦੀ ਮਾਡਿਊਲ ਕਰਾਰ ਦਿੱਤਾ ਸੀ।

Also Read: ਪੰਜਾਬ 'ਚ 3 ਦਿਨ ਦੇ ਲਈ ਯੈਲੋ ਅਲਰਟ, ਸੋਮਵਾਰ ਤੋਂ ਕਈ ਸ਼ਹਿਰਾਂ 'ਚ ਮੀਂਹ ਦੇ ਆਸਾਰ

10 ਨੇਤਾਵਾਂ ਅਤੇ ਅਧਿਕਾਰੀ ਦੀ ਸੁਰੱਖਿਆ ਵਧਾਈ ਗਈ
ਪੰਜਾਬ 'ਚ ਨੇਤਾ ਅਤੇ ਅਧਿਕਾਰੀ ਵੀ ਅੱਤਵਾਦੀਆਂ ਦੇ ਨਿਸ਼ਾਨੇ 'ਤੇ ਹਨ। ਇਨ੍ਹਾਂ ਵਿੱਚ ਸਾਬਕਾ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ, ਸਾਬਕਾ ਮੰਤਰੀ ਗੁਰਕੀਰਤ ਕੋਟਲੀ, ਵਿਜੇਇੰਦਰ ਸਿੰਗਲਾ ਅਤੇ ਪਰਮਿੰਦਰ ਪਿੰਕੀ ਦੇ ਨਾਮ ਪ੍ਰਮੁੱਖ ਹਨ। ਕੇਂਦਰੀ ਖੁਫੀਆ ਏਜੰਸੀ ਨੇ ਪੰਜਾਬ ਪੁਲਿਸ ਨੂੰ 10 ਵਿਅਕਤੀਆਂ ਦੀ ਸੂਚੀ ਭੇਜੀ ਸੀ। ਜਿਸ ਤੋਂ ਬਾਅਦ ਇਨ੍ਹਾਂ ਸਾਰਿਆਂ ਦੀ ਸੁਰੱਖਿਆ ਵਧਾਉਣ ਦੇ ਆਦੇਸ਼ ਦਿੱਤੇ ਗਏ ਹਨ।

In The Market