LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੀਐੱਚਡੀ ਕਰ ਰਹੇ ਵਿਦਿਆਰਥੀਆਂ ਲਈ ਅਹਿਮ ਖਬਰ, ਪੰਜਾਬ ਯੂਨੀਵਰਸਿਟੀ ਨੇ ਲਿਆ ਇਹ ਫ਼ੈਸਲਾ

puchd14

ਚੰਡੀਗੜ੍ਹ : ਪੰਜਾਬ ਯੂਨੀਵਰਸਿਟੀ ਐਫੀਲਿਏਟਿਡ ਕਾਲਜਾਂ ਵਿਚ ਪ੍ਰੋਫੈਸਰਾਂ ਦੀ ਦੇਖਰੇਖ ਵਿੱਚ ਪੀਐੱਚਡੀ ਕਰ ਰਹੇ ਵਿਦਿਆਰਥੀਆਂ ਲਈ ਚੰਗੀ ਖ਼ਬਰ ਹੈ।  ਇਨ੍ਹਾਂ ਖੋਜਾਰਥੀਆਂ ਨੂੰ ਵੀ ਪੀਯੂ ਕੈਂਪਸ ਸਥਿਤ ਹੋਸਟਲ ’ਚ ਕਮਰਾ ਅਲਾਟ ਹੋ ਸਕੇਗਾ। ਪੰਜਾਬ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਇਸ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ। ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਅਗਲੇ ਸੈਸ਼ਨ ਤੋਂ ਕੈਂਪਸ ਤੋਂ ਬਾਹਰ ਦੇ ਵਿਦਿਆਰਥੀਆਂ ਨੂੰ ਹੋਸਟਲ ਅਲਾਟ ਕਰੇਗਾ। 

ਪਹਿਲੇ ਪੜਾਅ ਵਿੱਚ 100-150 ਵਿਦਿਆਰਥੀਆ ਨੂੰ ਤਜਵੀਜ਼ 
ਪੰਜਾਬ ਯੂਨੀਵਰਸਿਟੀ ਨੇ ਫੈਸਲਾ ਲਿਆ ਹੈ ਕਿ ਪਹਿਲੇ ਪੜਾਅ ’ਚ 100 ਤੋਂ 150 ਖੋਜਾਰਥੀਆਂ ਨੂੰ ਇਹ ਸਹੂਲਤ ਦੇਣ ਦੀ ਤਜਵੀਜ਼ ਹੈ। ਦੱਸ ਦੇਈਏ ਕਿ ਲੰਬੇ ਸਮੇਂ ਤੋਂ ਪੀਯੂ ਵਿਦਿਆਰਥੀ ਸੰਗਠਨ ਆਗੂਆਂ ਵੱਲੋਂ ਕਾਲਜ ਪ੍ਰੋਫੈਸਰਾਂ ਦੇ ਖੋਜਾਰਥੀਆਂ ਨੂੰ ਵੀ ਹੋਸਟਲ ਰੂਮ ਅਲਾਟਮੈਂਟ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਪੀਯੂ ਵਿਦਿਆਰਥੀ ਦਾ ਤਰਕ ਸੀ ਕਿ ਕਾਲਜ ਪ੍ਰੋਫੈਸਰਾਂ ਦੀ ਦੇਖ-ਰੇਖ ’ਚ ਪੀਐੱਚਡੀ ਕਰਨ ਵਾਲੇ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਅਤੇ ਐਨਰੋਲਮੈਂਟ ਪੀਯੂ ਨਾਲ ਸਬੰਧਤ ਵਿਭਾਗ ਵਿਚ ਹੀ ਹੁੰਦੀ ਹੈ। ਵਿਦਿਆਰਥੀਆਂ ਨੂੰ ਖੋਜ ਦੌਰਾਨ ਲੈਬ ਅਤੇ ਲਾਇਬ੍ਰੇਰੀ ਦੀ ਲੋੜ ਹੁੰਦੀ ਹੈ। 

ਵਿਦਿਆਰਥੀ ਦੀ ਵੱਡੀ ਮੰਗ 

ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀ ਦੀ ਕਾਫ਼ੀ ਲੰਬੇ ਸਮੇਂ ਤੋਂ ਇਹ ਮੰਗ ਸੀ ਕਿ ਉਨ੍ਹਾਂ ਨੂੰ ਵੀ ਪੰਜਾਬ ਯੂਨੀਵਰਸਿਟੀ ਦੇ ਪੋਸਟਲ ਵਿੱਚ ਕਮਰਾ ਦਿੱਤਾ ਜਾਵੇ। ਵਿਦਿਆਰਥੀਆਂ ਦਾ ਕਹਿਣਾ ਸੀ ਕਿ ਪੀਐੱਚਡੀ ਡਿਗਰੀ ਯੂਨੀਵਰਸਿਟੀ ਵਿੱਚ ਕਰਦੇ ਹਾਂ ਸਾਨੂੰ ਪੋਸਟਲ ਵਿੱਚ ਕਮਰਾ ਨਹੀਂ ਮਿਲਦਾ ਸੀ ਜਿਸ ਕਰਕੇ ਬਾਹਰ ਮਹਿੰਗੇ ਪੀਜੀ ਲੈਣੇ ਪੈਂਦੇ ਸਨ ਅਤੇ  ਯੂਨੀਵਰਸਿਟੀ ਦੀ ਲਾਇਬ੍ਰੇਰੀ ਦੀ ਵਰਤੋਂ ਲਈ ਦੂਰੋ ਆਉਣਾ ਪੈਂਦਾ ਸੀ ਇਸ ਕਰਕੇ ਪੀਐੱਚਡੀ ਕਰਨ ਵਾਲੇ ਵਿਦਿਆਰਥੀ ਨੂੰ ਪੋਸਟਲ ਵਿੱਚ ਕਮਰਾ ਲਾਜ਼ਮੀ ਸੀ। ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਪ੍ਰਸਾਸ਼ਨ ਦਾ ਧੰਨਵਾਦ ਕੀਤਾ ਹੈ।

ਇਹ ਵੀ ਪੜ੍ਹੋ: ਲਹਿਰਾ ਮੁਹੱਬਤ ਦੀ ਰੇਲਵੇ ਲਾਈਨ 'ਤੇ ਲੱਗੇ ਖਾਲਿਸਤਾਨ ਦੇ ਝੰਡੇ

In The Market