LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਸਿੱਧੂ ਮੂਸੇਵਾਲਾ ਬਾਰੇ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਕੀਤਾ ਵੱਡਾ ਦਾਅਵਾ

sidhumoosewala

ਚੰਡੀਗੜ੍ਹ- ਪਾਲੀਵੁੱਡ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਅਦਾਕਾਰ ਗਿੱਪੀ ਗਰੇਵਾਲ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਲੈ ਕੇ ਇਕ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਇਹ ਦਾਅਵਾ ਇਕ ਇੰਟਰਵਿਊ ਦੌਰਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਪੰਜਾਬੀ ਸੰਗੀਤ ਜਗਤ ਵਿਚ ਲਿਆਂਦਾ ਸੀ। ਉਨ੍ਹਾਂ ਨੇ ਗੱਲਬਾਤ ਦੌਰਾਨ ਕਿਹਾ ਕਿ ਸਿੱਧੂ ਮੂਸੇਵਾਲਾ ਦਾ ਗੀਤ 'ਸੋ ਹਾਈ' ਸੁਣ ਕੇ ਉਹ ਬਹੁਤ ਹੀ ਪ੍ਰਭਾਵਿਤ ਹੋਏ ਸਨ। ਗਿੱਪੀ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨਾਲ ਆਪਣੀ ਨੇੜਤਾ ਦਾ ਵੀ ਜ਼ਿਕਰ ਕੀਤਾ। 
ਗੱਲਬਾਤ ਕਰਦਿਆਂ ਗਿੱਪੀ ਗਰੇਵਾਲ ਨੇ ਆਖਿਆ ਸਿੱਧੂ ਮੂਸੇਵਾਲਾ ਨੂੰ ਪੰਜਾਬ ਵਿਚ ਉਨ੍ਹਾਂ ਨੇ ਲਾਂਚ ਕੀਤਾ ਸੀ। ਜਦੋਂ ਉਨ੍ਹਾਂ ਆਪਣੀ ਮਿਊਜ਼ਿਕ ਕੰਪਨੀ ਹੰਬਲ ਲਾਂਚ ਕੀਤੀ ਸੀ ਤਾਂ ਅਸੀਂ ਇਕ ਵੱਡੇ ਗਾਇਕ ਨਾਲ ਗੀਤ ਰਿਕਾਰਡ ਕੀਤਾ ਸੀ। ਉਦੋਂ ਮੈਨੂੰ ਕਿਸੇ ਦੋਸਤ ਨੇ ਮੂਸੇਵਾਲਾ ਬਾਰੇ ਦੱਸਿਆ ਸੀ ਅਤੇ ਕੰਪਨੀ ਲਾਂਚ ਕਰਨ ਤੋਂ ਬਾਅਦ ਉਸ ਦਾ ਗੀਤ ਜ਼ਰੂਰ ਰਿਲੀਜ਼ ਕਰਨ ਦੀ ਅਪੀਲ ਕੀਤੀ ਸੀ। ਜਦੋਂ ਮੈਂ ਗੀਤ ਸੁਣਿਆ ਤਾਂ ਬਹੁਤ ਕਮਾਲ ਦਾ ਸੀ ਅਤੇ ਮੈਂ ਆਖਿਆ ਸੀ ਕਿ ਇਹ ਗੀਤ ਰਿਲੀਜ਼ ਹੋਣ ਮਗਰੋਂ ਹਿੱਟ ਹੋਵੇਗਾ। ਗੀਤ ਸੋ ਹਾਈ ਮਿਊਜ਼ਿਕ ਕੰਪਨੀ ਹੰਬਲ ਲਈ ਕਮਾਈ ਦਾ ਸਾਧਨ ਬਣਿਆ ਅਤੇ ਇਸੇ ਗੀਤ ਨੇ ਮੂਸੇਵਾਲਾ ਦੀ ਪਛਾਣ ਬਣਾਈ। ਮੂਸੇਵਾਲਾ ਦੀ ਮੌਤ ਤੋਂ ਬਾਅਦ ਇਸ ਗੀਤ ਦੀ ਵੀਡੀਓ ਨੂੰ ਯੂਟਿਊਬ 'ਤੇ 5.6 ਲੱਖ ਤੋਂ ਵੱਧ ਵਿਊਜ਼ ਸਨ। ਗਿੱਪੀ ਨੇ ਆਖਿਆ ਕਿ ਮਿਊਜ਼ਿਕ ਪ੍ਰੋਡਿਊਸਰਜ਼ ਨੂੰ ਮਰਹੂਮ ਮੂਸੇਵਾਲਾ ਦੇ ਤਿਆਰ ਅਤੇ ਅਧੂਰੇ ਗੀਤ ਰਿਲੀਜ਼ ਨਾ ਕਰਨ ਕਿਉਂਕਿ ਇਹ ਉਸ ਦੇ ਮਾਪਿਆਂ ਦੀ ਜਾਇਦਾਦ ਹੈ। ਮੂਸੇਵਾਲਾ ਦੇ ਪਿਤਾ ਮੁਤਾਬਕ ਮਰਹੂਮ ਸਿੱਧੂ ਮੂਸੇਵਾਲਾ ਦੇ ਕਰੀਬ 40-50 ਗੀਤ ਰਿਲੀਜ਼ ਹੋਣੇ ਬਾਕੀ ਹਨ।
ਦੱਸਣਯੋਗ ਹੈ ਕਿ ਬੀਤੀ 29 ਮਈ ਨੂੰ ਮਾਨਸਾ ਨੇੜੇ ਜਵਾਹਰਕੇ ਵਿਖੇ ਗੈਂਗਸਟਰਾਂ ਨੇ ਸਿੱਧੂ ਮੂਸੇਵਾਲਾ 'ਤੇ ਅੰਨ੍ਹੇਵਾਹ ਗੋਲੀਆਂ ਵਰ੍ਹਾ ਦਿੱਤੀਆਂ ਸਨ, ਜਿਸ ਕਾਰਨ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ।

In The Market