ਲਾਰੈਂਸ ਬਿਸ਼ਨੋਈ ਦਾ ਵੱਡਾ ਬਿਆਨ, ਕਿਹਾ- ਮੈਂ ਦੇਸ਼ ਭਗਤ ਹਾਂ, ਖਾਲਿਸਤਾਨ ਦੇ ਖਿਲਾਫ਼ ਹਾਂ

Gangster Lawrence Bishnoi: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਦੀ ਸ਼ਾਮ 2022 ਨੂੰ ਕਰ ਦਿੱਤਾ ਗਿਆ। ਮੂਸੇਵਾਲਾ ਕਤਲ ਕਾਂਡ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ…

Gangster Lawrence Bishnoi: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਕਤਲ 29 ਮਈ ਦੀ ਸ਼ਾਮ 2022 ਨੂੰ ਕਰ ਦਿੱਤਾ ਗਿਆ। ਮੂਸੇਵਾਲਾ ਕਤਲ ਕਾਂਡ ਵਿੱਚ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਨਾਮ ਹਿੱਟ ਲਿਸਟ ਉੱਤੇ ਰਿਹਾ ਹੈ। ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਕਈ ਵਾਰੀ ਪੁਛਗਿੱਛ ਕਰ ਚੁੱਕੀ ਹੈ। ਲਾਰੈਂਸ ਬਿਸ਼ਨੋਈ ਨੇ ਇਕ ਨਿੱਜੀ ਚੈਨਲ ਦੀ ਇੰਟਰਵਿਊ ਵਿੱਚ ਵੱਡੇ ਖੁਲਾਸੇ ਕੀਤੇ ਹਨ।

ਗੈਂਗਸਟਰ ਲਾਰੈਂਸ਼ ਦਾ ਵੱਡਾ ਬਿਆਨ

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਇਕ ਨਿੱਜੀ ਨਿਊਜ਼ ਚੈਨਲ ਨੂੰ ਇੰਟਰਵਿਊ ਵਿੱਚ ਕਿਹਾ ਹੈ ਕਿ ਸਿੱਧੂ ਮੂਸੇਵਾਲਾ ਨੂੰ ਅਸੀਂ ਮਰਵਾਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਮੈਂ ਸਿੱਧੂ ਮੂਸੇਵਾਲੇ ਵਰਗਾ ਨਹੀਂ ਹਾਂ, ਮੈਂ ਪਾਕਿਸਤਾਨ ਦੇ ਨਾਲ-ਨਾਲ ਖਾਲਿਸਤਾਨ ਦੇ ਖਿਲਾਫ਼ ਵੀ ਹਾਂ। ਮੈਂ ਰਾਸ਼ਟਰਵਾਦੀ ਹਾਂ, ਮੈਂ ਦੇਸ਼ ਭਗਤ ਹਾਂ। ਸਿਰਫ਼ ਮੈਂ ਹੀ ਨਹੀਂ ਮੇਰੇ ਗੈਂਗ ਦੇ ਸਾਰੇ ਲੋਕ ਦੇਸ਼ ਭਗਤ ਹਨ। ਅਸੀਂ ਉਨ੍ਹਾਂ ਦੇ ਖਿਲਾਫ ਹਾਂ ਜੋ ਦੇਸ਼ ਦੇ ਖਿਲਾਫ਼ ਹਨ।

ਮੂਸੇਵਾਲਾ ਕਤਲ ਕੇਸ ਵਿੱਚ 1800 ਪੰਨਿਆਂ ਦੀ ਚਾਰਜਸ਼ੀਟ 

ਗੈਂਗਸਟਰ ਲਾਰੈਂਸ ਬਿਸ਼ਨੋਈ ਨੇ ਕਿਹਾ ਕਿ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਪੁਲਿਸ ਨੇ 50 ਤੋਂ ਵੱਧ ਲੋਕਾਂ ਨੂੰ ਜੇਲ੍ਹ ਵਿੱਚ ਡੱਕ ਦਿੱਤਾ ਹੈ। ਜੇਕਰ ਇਹ ਕੇਸ ਸੀਬੀਆਈ ਕੋਲ ਜਾਂਦਾ ਹੈ ਤਾਂ ਇਨ੍ਹਾਂ ਵਿੱਚੋਂ 10 ਲੋਕ ਵੀ ਜੇਲ੍ਹ ਵਿਚ ਨਹੀਂ ਰਹਿਣਗੇ। ਉਨ੍ਹਾਂ ਨੇ ਕਿਹਾ ਹੈ ਕਿ 1800 ਪੰਨਿਆਂ ਦੀ ਚਾਰਜਸ਼ੀਟ ਬਣਾ ਦਿੱਤੀ ਗਈ ਹੈ।

ਇਹ ਵੀ ਪੜ੍ਹੋ: ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, ਪੰਜਾਬ ‘ਚ ਠੇਕਿਆਂ ਤੋਂ ਇਲਾਵਾ ਹੁਣ ਦੁਕਾਨਾਂ ‘ਤੇ ਵੀ ਮਿਲੇਗੀ ਸ਼ਰਾਬ

 

Leave a Reply

Your email address will not be published. Required fields are marked *