ਸ਼ਰਾਬ ਦੇ ਸ਼ੌਕੀਨਾਂ ਲਈ ਵੱਡੀ ਖ਼ਬਰ, ਪੰਜਾਬ ‘ਚ ਠੇਕਿਆਂ ਤੋਂ ਇਲਾਵਾ ਹੁਣ ਦੁਕਾਨਾਂ ‘ਤੇ ਵੀ ਮਿਲੇਗੀ ਸ਼ਰਾਬ

Punjab Liquor Shops News: ਸ਼ਰਾਬ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਠੇਕਿਆਂ ਤੋਂ ਵੱਖ ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ…

Punjab Liquor Shops News: ਸ਼ਰਾਬ ਦੇ ਸ਼ੌਕੀਨਾਂ ਲਈ ਚੰਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਸਰਕਾਰ ਠੇਕਿਆਂ ਤੋਂ ਵੱਖ ਸ਼ਹਿਰ ਵਿੱਚ ਸ਼ਰਾਬ ਦੀਆਂ ਦੁਕਾਨਾਂ ਖੋਲ੍ਹਣ ਦੀ ਤਿਆਰੀ ਵਿੱਚ ਹੈ। ਲੋਕ ਠੇਕਿਆਂ ‘ਤੇ ਜਾਣ ਦੀ ਬਜਾਏ ਇਨ੍ਹਾਂ ਦੁਕਾਨਾਂ ਤੋਂ ਹੀ ਸ਼ਰਾਬ ਖਰੀਦ ਸਕਣਗੇ। ਇੱਕ ਅਪ੍ਰੈਲ ਤੋਂ ਇਨ੍ਹਾਂ ਦੁਕਾਨਾਂ ‘ਤੇ ਵੀ ਸ਼ਰਾਬ ਤੇ ਬੀਅਰ ਮੁਹੱਈਆ ਹੋਵੇਗੀ। ਨਵੀਂ ਆਬਕਾਰੀ ਨੀਤੀ ਤਹਿਤ ਇਹ ਫੈਸਲਾ ਉਨ੍ਹਾਂ ਲੋਕਾਂ ਨੂੰ ਧਿਆਨ ਵਿੱਚ ਰਖ ਕੇ ਲਿਆ ਗਿ ਆਹੈ, ਜੋ ਸ਼ਰਾਬ ਦੇ ਠੇਕਿਆਂ ‘ਤੇ ਜਾਣ ਤੋਂ ਝਿਜਕਦੇ ਹਨ। ਪਹਿਲੇ ਪੜਾਅ ਵਿੱਚ ਸੂਬੇ ਦੇ ਵੱਖ-ਵੱਖ ਸ਼ਹਿਰਾਂ ਵਿੱਚ 77 ਦੁਕਾਨਾਂ ਖੋਲ੍ਹੀਆਂ ਜਾਣਗੀਆਂ।

ਸ਼ਰਾਬ ਦੀਆਂ 77 ਦੁਕਾਨਾਂ ਖੁੱਲਣਗੀਆਂ

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਇੱਕ ਅਪ੍ਰੈਲ ਤੋਂ ਸ਼ਹਿਰਾਂ ਵਿੱਚ ਬੀਅਰ ਤੇ ਸ਼ਰਾਬ ਦੀਆਂ 77 ਦੁਕਾਨਾਂ ਖੋਲ੍ਹਣ ਜਾ ਰਹੀ ਹੈ। ਠੇਕਿਆਂ ਤੱਕ ਨਹੀਂ ਜਾਣ ਦੇ ਚਾਹਵਾਨ ਲੋਕਾਂ ਨੂੰ ਹੁਣ ਸ਼ਹਿਰ ਦੇ ਬਾਜ਼ਾਰ ਵਿੱਚ ਹੀ ਸ਼ਰਾਬ ਮਿਲ ਸਕੇਗੀ। ਉਨ੍ਹਾਂ ਕਿਹਾ ਹੈ ਕਿ ਇਨ੍ਹਾਂ ਦੁਕਾਨਾਂ ਦੇ ਖੁੱਲ੍ਹਣ ਨਾਲ ਸਰਕਾਰ ਦੀ ਆਮਦਨੀ ਵੀ ਵਧੇਗੀ। 

ਚੰਡੀਗੜ੍ਹ ਪਹਿਲਾ ਹੀ ਕਈ ਸਟੋਰਾਂ ਉੱਤੇ ਮਿਲਦੀ ਹੈ ਸ਼ਰਾਬ

ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਵਿਖੇ ਸ਼ਰਾਬ ਦੇ ਠੇਕਿਆ ਤੋਂ ਇਲਾਵਾ ਕਈ ਸਟੋਰਾਂ ਉੱਤੇ ਸ਼ਰਾਬ ਮਿਲਦੀ ਹੈ। ਜਿਹੜੇ ਲੋਕ ਠੇਕਿਆ ਉੱਤੇ ਜਾਣਾ ਪਸੰਦ ਨਹੀਂ ਕਰਦੇ ਹਨ ਹੁਣ ਉਹ ਪੰਜਾਬ ਦੇ ਆਮ ਸਟੋਰਾਂ ਤੋਂ ਸ਼ਰਾਬ ਲੈ ਸਕਣਗੇ।

ਵੈਟ ਦਰ 13 ਤੋਂ ਵਧਾ ਕੇ 10 ਫੀਸਦੀ ਕਰਨ ਦਾ ਫੈਸਲਾ

ਸੂਬਾ ਸਰਕਾਰ ਵੱਲੋਂ 8 ਮਾਰਚ ਨੂੰ ਹੋਈ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਸਾਲ 2023-24 ਲਈ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਨਵੀਂ ਨੀਤੀ ਵਿੱਚ ਛੋਟੇ ਸ਼ਰਾਬ ਕਾਰੋਬਾਰੀਆਂ ਨੂੰ ਐਲ-2 ਲਾਇਸੈਂਸ ਦੇਣ ਦੇ ਫੈਸਲੇ ਦੇ ਨਾਲ-ਨਾਲ ਬੀਅਰ ਬਾਰਾਂ, ਹਾਰਡ ਬਾਰਾਂ, ਕਲੱਬਾਂ ਅਤੇ ਮਾਈਕ੍ਰੋ ਬਰੂਅਰੀਆਂ ਵਿੱਚ ਵਿਕਣ ਵਾਲੀ ਸ਼ਰਾਬ ਅਤੇ ਬੀਅਰ ‘ਤੇ ਲਾਗੂ ਵੈਟ ਦੀ ਦਰ ਨੂੰ 10 ਫੀਸਦੀ ਤੱਕ ਘਟਾਉਣ ਦਾ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ:ਅੰਮ੍ਰਿਤਸਰ ‘ਚ ਅੱਜ ਤੋਂ G-20 ਸੰਮੇਲਨ ਦੀ ਸ਼ੁਰੂਆਤ, ਸਿੱਖਿਆ ਦੇ ਮੁੱਦੇ ’ਤੇ ਮੰਥਨ

Leave a Reply

Your email address will not be published. Required fields are marked *