LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
Majha
12feb bhagwant

ਚੰਡੀਗੜ੍ਹ : ਪੰਜਾਬ ਵਿਚ ਆਮ ਆਦਮੀ ਪਾਰਟੀ (Aam Aadmi Party in Punjab) ਦੇ ਮੁੱਖ ਮੰਤਰੀ ਚਿਹਰੇ ਭਗਵੰਤ ਮਾਨ (Chief Minister Bhagwant Mann) ਨੂੰ ਅੰਮ੍ਰਿਤਸਰ ਰੋਡ ਸ਼ੋਅ (Amritsar Road Show) ਦੌਰਾਨ ਨਿਸ਼ਾਨਾ ਬਣਾਇਆ। ਗੱਡੀ ਦੀ ਸਨਰੂਫ (Car sunroof) ਤੋਂ ਨਿਕਲ ਕੇ ਪ੍ਰਚਾਰ ਕਰਦੇ ਸਮੇਂ ਉਨ੍ਹਾਂ 'ਤੇ ਭੀੜ ਵਿਚੋਂ ਕਿਸੇ ਨੇ ਕੋਈ ਵਸਤੂ ਸੁੱਟੀ। ਇਹ ਵ...

10f maan

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਲਈ ਕੀਤੇ ਜਾ ਰਹੇ ਪ੍ਰਚਾਰ ਨੂੰ ਵਿਚਾਲੇ ਛੱਡ ਕੇ ਬੀਤੇ ਦਿਨੀਂ ਪਾਰਲੀਮੈਂਟ ਸੈਸ਼ਨ ਕਿਸਾਨਾਂ ਦੇ ਹੱਕ ’ਚ ਆਵਾਜ਼ ਚੁਕਣ ਉਪਰੰਤ ਅੱਜ ਅੰਮ੍ਰਿਤਸਰ ਪਹੁੰਚੇ ਭਗਵੰਤ ਮਾਨ ਨੇ ਕਾਂਗਰਸ ਦੇ ਪੰਜਾਬ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਰਗੜੇ ਲਾਉਂਦੇ ਕਿਹਾ ਕਿ ਸਿੱਧੂ ਖੁਦ ਨੂੰ ਸ਼ੇਰ ਕਹਿੰਦੇ ਨੇ ਪਰ ਮੈਨੂੰ ਨਹੀਂ ਪਤਾ ਕੇ ਉਹ ਸ਼ੇਰ ਨੇ ਕੇ ਕੀ ਨੇ। Also Read: ਸੁਪਰੀਮ ਕੋਰਟ ਪਹੁੰਚਿਆ ਹਿਜਾਬ ਮਾਮਲਾ: ਸਿੱਬਲ ਬੋਲੇ-'ਤੁਰੰਤ ਹੋਵੇ ਸੁਣਵਾਈ' ਇਸ ਦੌਰਾਨ ਉਨ੍ਹਾਂ ਕਿਹਾ ਕਿ ਪਾਰਲੀਮੈਂਟ ਵਿਚ ਪੰਜਾਬ ਵਲੋਂ ਉਹ ਇਕੱਲੇ ਹੀ ਸਨ ਜਦਕਿ ਪੰਜਾਬ ਦੇ ਬਾਕੀ 12 ਪਾਰਲੀਮੈਂਟ ਮੈਂਬਰ ਗੈਰ ਹਾਜ਼ਰ ਸਨ। ਉਨ੍ਹਾਂ ਕਿਹਾ ਕਿ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਣ ਵਾਲੇ 743 ਕਿਸਾਨਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਲਈ ਆਵਾਜ਼ ਚੁੱਕੀ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਮਾਨ ਨੇ ਕਿਹਾ ਕਿ ‘ਆਪ’ ਵਲੋਂ 2 ਮੁਹਿਮਾਂ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਵਿਚ ਡੋਰ-ਟੂ-ਡੋਰ ਡਿਜੀਟਲ ਕੰਪੇਨ ਵੀ ਸ਼ਾਮਲ ਹੈ। ਜਿਸ ਰਾਹੀਂ ਉਹ ਅਤੇ ਕੇਜਰੀਵਾਲ ਜਨਤਾ ਦੇ ਸਵਾਲਾਂ ਦੇ ਜਵਾਬ ਦੇਣਗੇ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ ਅਰਵਿੰਦ ਕੇਜਰੀਵਾਲ ਦੀ ਪਤਨੀ ਅਤੇ ਬੇਟੀ ਧੂਰੀ ਵਿਖੇ ‘ਲੇਖਾ ਮਾਵਾਂ ਧੀਆਂ’ ਦਾ ਤਹਿਤ ਪ੍ਰੋਗਰਾਮ ਕਰਨਗੇ, ਜਿਹੜਾ ਗੈਰ ਸਿਆਸੀ ਹੋ ਕੇ ਸਿਰਫ ਬੀਬੀਆਂ ਦੇ ਮੁੱਦਿਆਂ ’ਤੇ ਹੋਵੇਗਾ। ਨਸ਼ੇ ਦੇ ਮਾਮਲੇ ’ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਵਿਚ ‘ਆਪ’ ਦੀ ਸਰਕਾਰ ਆਉਣ ’ਤੇ ਰੀ-ਹੈਬ ਸੈਂਟਰ ਖੋਲ੍ਹੇ ਜਾਣਗੇ, ਫਿਰ ਨਸ਼ੇ ਦੀ ਸਪਲਾਈ ਤੋੜੀ ਜਾਵੇਗੀ ਅਤੇ ਨਸ਼ੇ ਦੀ ਦਲਦਲ ’ਚ ਫਸੇ ਨੌਜਵਾਨਾਂ ਦਾ ਇਲਾਜ ਕਰਵਾਇਆ ਜਾਵੇਗਾ, ਉਪਰੰਤ ਉਨ੍ਹਾਂ ਦਾ ਮਾਹਿਰਾਂ ਕੋਲੋਂ ਕੌਸਲਿੰਗ ਕਰਵਾ ਕੇ ਸਮਾਜ ਵਿਚ ਵਾਪਸ ਜਾਣ ਲਈ ਮਦਦ ਕੀਤੀ ਜਾਵੇਗੀ ਅਤੇ ਫਿਰ ਉਨ੍ਹਾਂ ਨੂੰ ਰੋਜ਼ਗਾਰ ਦਿੱਤਾ ਜਾਵੇਗਾ। Also Read: ਪੰਜਾਬ ਚੋਣਾਂ: ਕੇਜਰੀਵਾਲ ਦੀ ਪਤਨੀ ਤੇ ਬੇਟੀ 11 ਫਰਵਰੀ ਨੂੰ ਕਰਨਗੇ ਪੰਜਾਬ ਦੌਰਾ ਇਸ ਦੌਰਾਨ ਮਾਨ ਨੇ ਕਾਂਗਰਸ ’ਤੇ ਬੋਲਦਿਆਂ ਕਿਹਾ ਕਿ ਨਵਜੋਤ ਸਿੱਧੂ ਆਪਣੇ ਆਪ ਨੂੰ ਸ਼ੇਰ ਕਹਿੰਦੇ ਨੇ ਪਰ ਮੈਨੂੰ ਨਹੀਂ ਪਤਾ ਕੇ ਉਹ ਸ਼ੇਰ ਨੇ ਕੇ ਕੀ ਨੇ। ਉਨ੍ਹਾਂ ਦੀ ਆਪਣੀ ਪਾਰਟੀ ਨੇ ਉਨ੍ਹਾਂ ਦਾ ਏਜੰਡਾ ਨਹੀਂ ਮੰਨਿਆ ਤੇ ਨਾ ਹੀ ਉਨ੍ਹਾਂ ਨੂੰ ਮੁੱਖ ਮੰਤਰੀ ਚਿਹਰਾ ਐਲਾਨਿਆ ਹੈ। ਉਨ੍ਹਾਂ ਕਿਹਾ ਕਿ ਚੰਨੀ ਅਤੇ ਸਿੱਧੂ ਗਰੀਬ ਨਹੀਂ ਹਨ ਪਰ ਲੋਕ ਜ਼ਰੂਰ ਗਰੀਬ ਹਨ ਜਿਹੜੇ ਅਜਿਹੇ ਲੀਡਰਾਂ ਨੂੰ ਚੁਣਦੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੇ ਘਰਾਂ ’ਚੋਂ ਕਰੋੜਾਂ ਰੁਪਿਆ ਮਿਲਦਾ ਹੈ, ਉਹ ਗਰੀਬ ਕਿਵੇਂ ਹੋ ਸਕਦੇ ਹਨ। Also Read: ਦੇਸ਼ 'ਚ 24 ਘੰਟਿਆਂ ਦੌਰਾਨ ਕੋਰੋਨਾ ਦੇ 67 ਹਜ਼ਾਰ ਨਵੇਂ ਮਾਮਲੇ, 6 ਫੀਸਦੀ ਦੀ ਗਿਰਾਵਟ ਦਰਜ...

8f

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ-ਬਸਪਾ (Shiromani Akali Dal-BSP) ਦੇ ਅੰਮ੍ਰਿਤਸਰ ਈਸਟ (Amritsar East) ਤੋਂ ਉਮੀਦਵਾਰ ਬਿਕਰਮ ਮਜੀਠੀਆ (Bikram Majithia) ਨੇ ਨਵਜੋਤ ਸਿੰਘ ਸਿੱਧੂ (Navjot Singh Sidhu) 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਭਾਸ਼ਾ ਨੂੰ ਹੀ ਦੇਖ ਲਓ। ਉਨ੍ਹਾਂ ਕਿਹਾ ਕਿ ਨਵਜੋਤ ਸਿੱਧੂ ਫਰਸਟ੍ਰੇਟ (Navjot Sidh...

4f harneet kaur

ਮਜੀਠਾ- ਸ਼੍ਰੋਮਣੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਮਜੀਠਾ ਸੀਟ ਛੱਡਣ ਤੋਂ ਬਾਅਦ ਉਨ੍ਹਾਂ ਦੀ ਪਤਨੀ ਗਨੀਵ ਕੌਰ ਨੇ ਹਲਕੇ ਵਿੱਚ ਚੋਣ ਪ੍ਰਚਾਰ ਦੀ ਕਮਾਨ ਸੰਭਾਲ ਲਈ ਹੈ। ਜਿੱਥੇ ਮਾਝੇ ਦੇ ਜਰਨੈਲ ਮਜੀਠੀਆ ਦੀ ਆਪਣੀ ਇੱਕ ਸ਼ੈਲੀ ਅਤੇ ਸੁਭਾਅ ਹੈ, ਉਥੇ ਗੁਨੀਵ ਵੀ ਆਪਣੀ ਬਰਾਬਰ ਸਾਦਗੀ ਨਾਲ ਚੋਣ ਪ੍ਰਚਾਰ ਕਰ ਰਹੀ ਹੈ। ਉਨ੍ਹਾਂ ਨੂੰ ਪਹਿਲੀ ਵਾਰ ਦੇਖ ਕੇ ਕਿਸੇ ਨੂੰ ਵੀ ਪਤਾ ਨਹੀਂ ਲੱਗਦਾ ਕਿ ਗੁਨੀਵ ਵਿਧਾਇਕ ਬਣਨ ਦੀ ਦੌੜ ਵਿਚ ਹੈ। Also Read: ਅਬੋਹਰ 'ਚ ਸੁਖਬੀਰ ਬਾਦਲ ਦਾ ਸੰਬੋਧਨ, ਕੀਤੇ ਕਈ ਵੱਡੇ ਐਲਾਨ ਗੁਨੀਵ ਕੌਰ ਨੇ ਇਸ ਤੋਂ ਪਹਿਲਾਂ ਨਾ ਤਾਂ ਬਿਕਰਮ ਸਿੰਘ ਲਈ ਪ੍ਰਚਾਰ ਕੀਤਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਵੋਟ ਪਾਈ ਹੈ। ਬੇਸ਼ੱਕ ਬਿਕਰਮ ਮਜੀਠੀਆ ਸਿਆਸਤ ਵਿੱਚ ਰਹਿੰਦੇ ਹਨ ਪਰ ਗੁਨੀਵ ਕੌਰ ਦੀ ਜ਼ਿੰਦਗੀ ਆਪਣੇ ਬੱਚਿਆਂ ਅਤੇ ਘਰ ਦੇ ਆਲੇ-ਦੁਆਲੇ ਹੀ ਸੀਮਤ ਹੋ ਕੇ ਰਹਿ ਗਈ ਹੈ। ਹੁਣ ਜਦੋਂ ਉਹ ਘਰੋਂ ਬਾਹਰ ਆਏ ਹਨ ਤਾਂ ਉਨ੍ਹਾਂ ਦੀ ਸਾਦਗੀ ਲੋਕਾਂ ਨੂੰ ਚੰਗੀ ਲੱਗ ਰਹੀ ਹੈ। ਗੁਨੀਵ ਆਪਣੇ ਨਾਲ ਮਿਲਣ ਵਾਲੀ ਹਰ ਔਰਤ ਨੂੰ ਜੱਫੀ ਪਾ ਰਿਹਾ ਹੈ ਅਤੇ ਮਰਦ ਵੋਟਰਾਂ ਨੂੰ ਹੱਥ ਜੋੜ ਕੇ 'ਸਤਿ ਸ੍ਰੀ ਅਕਾਲ' ਕਹਿ ਰਹੀ ਹੈ। ਗੱਲਾਂ ਵਿੱਚ ਬਹੁਤੀ ਹੇਰਾਫੇਰੀ ਨਹੀਂ ਤੇ ਨਾ ਹੀ ਸਿਆਸਤ ਝਲਕਦੀ ਹੈ। ਬੱਚਿਆਂ ਨੂੰ ਸਮਾਂ ਨਾ ਦੇਣ ਦਾ ਦੁੱਖਗੁਨੀਵ ਦੀ ਸ਼ਖਸੀਅਤ ਵਿਚ ਵੀ ਹਮੇਸ਼ਾ ਸਾਦਾ ਪੰਜਾਬੀ ਸਲਵਾਰ ਸੂਟ ਅਤੇ ਦੁਪੱਟਾ ਹਮੇਸ਼ਾ ਸਿਰ 'ਤੇ ਨਜ਼ਰ ਆਉਂਦਾ ਹੈ। ਉਸ ਦੀ ਮੁਸਕਰਾਹਟ ਉਸ ਦੀਆਂ ਅੱਖਾਂ ਵਿਚ ਕਾਜਲ ਨਾਲੋਂ ਜ਼ਿਆਦਾ ਧਿਆਨ ਖਿੱਚਦੀ ਹੈ। ਹਰ ਪ੍ਰੋਗਰਾਮ ਵਿਚ ਉਨ੍ਹਾਂ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਹਨ ਤੇ ਗੱਲ ਕਰਦੇ ਸਮੇਂ ਸਿਰਫ਼ ਇਕ ਹੀ ਗੱਲ ਕਰਦਾ ਹੈ ਕਿ 'ਉਨਾਂ ਪਿਆਰ ਉਨ੍ਹਾਂ ਨੂੰ ਕਦੇ ਨਹੀਂ ਮਿਲਿਆ ਜਿੰਨਾ ਹਲਕਾ ਲੋਕ ਦੇ ਰਹੇ ਹਨ |' ਗੁਨੀਵ ਕੌਰ ਦੇ ਸ਼ਬਦਾਂ ਵਿਚ ਪਤੀ ਦਾ ਸਾਥ ਦੇਣ ਦੀ ਇੱਛਾ ਤਾਂ ਦਿਖਾਈ ਦਿੰਦੀ ਹੈ ਪਰ ਬੱਚਿਆਂ ਨੂੰ ਸਮਾਂ ਨਾ ਦੇ ਸਕਣ ਦਾ ਪਛਤਾਵਾ ਵੀ ਨਜ਼ਰ ਆਉਂਦਾ ਹੈ। Also Read: ਨਵਜੋਤ ਸਿੱਧੂ 'ਤੇ ਵਰ੍ਹੇ ਬਿਕਰਮ ਮਜੀਠੀਆ, ਕਿਹਾ-'ਖਤਰੇ 'ਚ ਘੱਟ ਗਿਣਤੀ ਭਾਈਚਾਰਾ' ਭਾਵੇਂ ਪ੍ਰਚਾਰ ਨਹੀਂ ਕੀਤਾ ਪਰ ਅਰਦਾਸ ਹਮੇਸ਼ਾ ਕੀਤੀਗੱਲਬਾਤ ਕਰਦਿਆਂ ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਗੁਰੂ ਸਾਹਿਬ 'ਤੇ ਪੂਰਾ ਵਿਸ਼ਵਾਸ ਹੈ। ਅੱਜ ਤੱਕ ਬੇਸ਼ੱਕ ਉਨ੍ਹਾਂ ਨੇ ਪ੍ਰਚਾਰ ਵਿੱਚ ਆਪਣੇ ਪਤੀ ਦਾ ਸਾਥ ਨਹੀਂ ਦਿੱਤਾ, ਪਰ ਹਮੇਸ਼ਾ ਉਨ੍ਹਾਂ ਲਈ ਅਰਦਾਸ ਕੀਤੀ ਹੈ। ਅੱਜ ਜਦੋਂ ਲੋੜ ਪੈਦਾ ਹੋ ਗਈ ਹੈ ਅਤੇ ਹਾਲਾਤ ਅਜਿਹੇ ਬਣ ਗਏ ਹਨ ਤਾਂ ਉਹ ਹੁਣ ਪਿੱਛੇ ਨਹੀਂ ਹਟੇਗੀ ਅਤੇ ਰੱਬ ਤੋਂ ਭਰੋਸਾ ਨਹੀਂ ਛੱਡੇਗੀ। ਇਲਾਕੇ ਦਾ ਵਿਕਾਸ ਉਨ੍ਹਾਂ ਦਾ ਮੁੱਖ ਮੁੱਦਾਇੱਕ ਆਮ ਉਮੀਦਵਾਰ ਦੇ ਉਲਟ ਗੁਨੀਵ ਨਾ ਤਾਂ ਕਿਸੇ ਏਜੰਡੇ ਬਾਰੇ ਗੱਲ ਕਰਦੀ ਹੈ ਅਤੇ ਨਾ ਹੀ ਛੋਟੀਆਂ-ਮੋਟੀਆਂ ਸਮੱਸਿਆਵਾਂ ਬਾਰੇ ਗੱਲ ਕਰਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਿਵੇਂ ਉਹ ਬੱਚਿਆਂ ਦੀ ਦੇਖਭਾਲ ਕਰਦੀ ਹੈ, ਉਸੇ ਤਰ੍ਹਾਂ ਉਹ ਆਪਣੇ ਹਲਕੇ ਦੀ ਵੀ ਦੇਖਭਾਲ ਕਰੇਗੀ। ਗੁਨੀਵ ਨੇ ਕਿਹਾ ਕਿ ਉਸ ਦੇ ਪਤੀ ਨੇ ਉਸ ਨੂੰ ਵਾਰ-ਵਾਰ ਕਿਹਾ ਕਿ ਉਹ ਆਪਣੇ ਹਲਕੇ ਦਾ ਧਿਆਨ ਰੱਖੇ, ਸਖ਼ਤ ਮਿਹਨਤ ਕਰੇ। ਹੁਣ ਉਹ ਉਸ ਦੀਆਂ ਗੱਲਾਂ 'ਤੇ ਚੱਲ ਰਹੀ ਹੈ। ਮਸਲਿਆਂ ਬਾਰੇ ਪੁੱਛੇ ਜਾਣ ’ਤੇ ਉਹ ਕਹਿੰਦੀ ਹੈ ਕਿ ਇਲਾਕੇ ਦਾ ਵਿਕਾਸ ਹੀ ਉਨ੍ਹਾਂ ਦਾ ਮੁੱਖ ਮੁੱਦਾ ਹੋਵੇਗਾ। Also Read: Pegasus ਮਗਰੋਂ ਇਕ ਹੋਰ ਜਾਸੂਸੀ ਸਾਫਟਵੇਅਰ ਦਾ ਖੁਲਾਸਾ, ਕਰਦੈ iPhone ਹੈਕ ਹੁਣ ਤੱਕ ਲੋਕ ਨਵਜੋਤ ਸਿੰਘ ਸਿੱਧੂ ਬਨਾਮ ਬਿਕਰਮ ਸਿੰਘ ਮਜੀਠੀਆ ਦੀ ਸਿਆਸੀ ਲੜਾਈ ਵਿੱਚ ਦਿਲਚਸਪੀ ਲੈ ਰਹੇ ਸਨ। ਗੁਨੀਵ ਕੌਰ ਦੇ ਮੈਦਾਨ ਵਿੱਚ ਆਉਣ ਤੋਂ ਬਾਅਦ ਹੁਣ ਮਜੀਠਾ ਵੀ ਚਰਚਾ ਵਿੱਚ ਹੈ। ਲੋਕ ਇਕ ਹੋਮਮੇਕਰ ਨੂੰ ਉਮੀਦਵਾਰ ਵਜੋਂ ਦੇਖ ਰਹੇ ਹਨ।...

3f goli

ਗੁਰਦਾਸਪੁਰ: ਨੌਜਵਾਨਾਂ ਦੇ ਦੋ ਧੜਿਆ ਵਿੱਚ ਹੋਈ ਬਹਿਸਬਾਜ਼ੀ ਇਸ ਕਦਰ ਵੱਧ ਗਈ ਕੇ ਉਸਨੇ ਝਗੜੇ ਦਾ ਰੂਪ ਧਾਰ ਲਿਆ। ਇਸ ਝਗੜੇ ਦੌਰਾਨ ਤੇਜ਼ ਧਾਰ ਹਥਿਆਰਾਂ ਸਮੇਤ ਗੋਲੀ ਵੀ ਚਲਾਈ ਗਈ। ਇਸ ਦੌਰਾਨ ਦੋਵਾਂ ਧੜਿਆ ਦੇ ਇਕ ਇਕ ਨੌਜਵਾਨ ਜ਼ਖਮੀ ਹੋ ਗਿਆ। ਇਸ ਝਗਦੇ ਦੌਰਾਨ ਗੱਡੀ ਦੀ ਵੀ ਭੰਨ ਤੋੜ ਕੀਤੀ ਗਈ। ਜ਼ਖਮੀਆਂ ਨੂੰ ਸਿਵਲ ਹਸਪਤਾਲ ਇਲਾਜ ਲਈ ਦਾਖਿਲ ਕਰਵਾਇਆ ਗਿਆ। ਪੁਲਿਸ ਜਾਂਚ ਵਿਚ ਜੁਟੀ ਹੋਈ ਹੈ। Also Read: Omicron:ਇਸ ਲੱਛਣ ਦੇ ਦਿੱਖਣ 'ਤੇ ਨਾ ਲਓ ਜ਼ਿਆਦਾ ਤਣਾਅ, ਨਹੀਂ ਤਾਂ ਵਿਗੜ ਜਾਵੇਗੀ ਹਾਲਤ ਗੋਲੀ ਪੱਟ ਵਿੱਚ ਲਗਣ ਕਰਕੇ ਜ਼ਖਮੀ ਹੋਏ ਇਕ ਧੜੇ ਦੇ ਨੌਜਵਾਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਹਾਜੀਰਾਂ ਪਾਰਕ ਨਜ਼ਦੀਕ ਕਿਸੇ ਗੱਲ ਨੂੰ ਲੈਕੇ ਦੂਸਰੇ ਧੜੇ ਦੇ ਨੌਜਵਾਨਾਂ ਨਾਲ ਬਹਿਸਬਾਜ਼ੀ ਹੋ ਗਈ, ਜਿਸ ਤੋਂ ਬਾਅਦ ਇਕੱਠਾ ਹੋਏ ਕੁਝ ਨੌਜਵਾਨਾਂ ਨੇ ਤੇਜਧਾਰ ਹਥਿਆਰ ਨਾਲ ਹਮਲਾ ਕਰ ਦਿਤਾ। ਇਸੇ ਦੌਰਾਨ ਗੋਲੀ ਵੀ ਚਲਾਈ ਗਈ ਤੇਜ਼ਧਾਰ ਹਥਿਆਰ ਦੇ ਵਾਰ ਨਾਲ ਜ਼ਖਮੀ ਹੋਏ ਨੌਜਵਾਨ ਨੇ ਵੀ ਦੱਸਿਆ ਕਿ ਪੁਲਿਸ ਥਾਣਾ ਦੇ ਸਾਹਮਣੇ ਹੀ ਗੋਲੀਆਂ ਚਲਾਈਆਂ ਗਈਆਂ। Also Read: ਸਰਕਾਰ ਦੀ ਟਵਿੱਟਰ ਤੇ ਗੂਗਲ ਨੂੰ ਸਖਤ ਫਟਕਾਰ, ਕਿਹਾ- ਕਾਰਵਾਈ ਨਾ ਕੀਤੀ ਤਾਂ... ਇਸ ਘਟਨਾ ਬਾਰੇ ਬਟਾਲਾ ਪੁਲਿਸ ਦੇ ਡੀ ਐਸ ਪੀ ਨੇ ਦਸਦੇ ਕਿਹਾ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਹ ਵੀ ਤਫਤੀਸ਼ ਕੀਤੀ ਜਾ ਰਹੀ ਹੈ ਕਿ ਕਿੰਨੀਆਂ ਗੋਲੀਆਂ ਚਲਾਈਆ ਗਈਆਂ ਹਨ। ਬਾਕੀ ਤਫਤੀਸ਼ ਅਨੁਸਾਰ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਵੇਗੀ।

2f ganeev majithia

ਅੰਮ੍ਰਿਤਸਰ : ਲਗਾਤਾਰ ਤਿੰਨ ਵਾਰ ਵਿਧਾਨ ਸਭਾ ਹਲਕਾ ਮਜੀਠਾ ਤੋਂ ਜੇਤੂ ਰਹੇ ਬਿਕਰਮ ਸਿੰਘ ਮਜੀਠੀਆ ਨੇ ਇਸ ਵਾਰ ਇਸ ਹਲਕੇ ਤੋਂ ਚੋਣ ਨਾ ਲੜਨ ਦਾ ਫ਼ੈਸਲਾ ਕੀਤਾ ਹੈ। ਇਸ ਵਾਰ ਇਸ ਹਲਕੇ ਤੋਂ ਬਿਕਰਮ ਮਜੀਠੀਆ ਦੀ ਧਰਮ ਪਤਨੀ ਗ਼ਨੀਵ ਮਜੀਠੀਆ ਚੋਣ ਲੜ ਰਹੀ ਹੈ।ਅੱਜ ਚੋਣ ਪ੍ਰਚਾਰ ਸ਼ੁਰੂ ਕਰਨ ਤੋਂ ਪਹਿਲਾਂ ਗ਼ਨੀਵ ਮਜੀਠੀਆ ਗੁਰਦੁਆਰਾ ਬਾਬਾ ਬੁੱਢਾ ਸਾਹਿਬ ਕੱਥੂ ਨੰਗਲ ਵਿਖੇ ਨਤਮਸਤਕ ਹੋਏ। ਇਸ ਮੌਕੇ ਉਨ੍ਹਾਂ ਨਾਲ ਮਜੀਠਾ ਹਲਕੇ ਦੇ ਅਕਾਲੀ ਦਲ ਦੇ ਵਰਕਰ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। Also Read: ਵਿਗਿਆਨ ਦੀ ਲੰਬੀ ਛਾਲ: 9 ਮਹੀਨਿਆਂ ਤੱਕ ਬੱਚੇ ਨੂੰ ਗਰਭ 'ਚ ਰੱਖਣ ਦੀ ਨਹੀਂ ਹੋਵੇਗੀ ਲੋੜ ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗਨੀਵ ਮਜੀਠੀਆ ਨੇ ਕਿਹਾ ਕਿ ਉਹ ਮਜੀਠਾ ਹਲਕੇ ਦੇ ਇਲਾਕਾ ਵਾਸੀਆਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਨਗੇ ਅਤੇ ਉਨ੍ਹਾਂ ਦੀ ਦੇਖ-ਰੇਖ ਕਰਨਗੇ। ਉਨ੍ਹਾਂ ਨੇ ਕਿਹਾ ਕਿ ਉਹ ਵਿਧਾਨ ਸਭਾ ਹਲਕਾ ਮਜੀਠੇ ਤੋਂ ਚੋਣ ਲੜਨ ਲਈ ਪਹਿਲੀ ਵਾਰ ਮੈਦਾਨ ਵਿਚ ਉਤਰੇ ਹਨ। ਉਨ੍ਹਾਂ ਦਾ ਸਿਆਸੀ ਸਫ਼ਰ ਵੀ ਇੱਥੋਂ ਹੀ ਸ਼ੁਰੂ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਉਹ ਮਜੀਠਾ ਹਲਕਾ ਵਾਸੀਆਂ ਦੀ ਮਦਦ ਤੇ ਪਿਆਰ ਨਾਲ ਚੋਣ ਜਿੱਤਣਗੇ ਅਤੇ ਆਪਣਾ ਚੋਣ ਪ੍ਰਚਾਰ ਸਿਰਫ਼ ਮਜੀਠਾ ਹਲਕੇ ਵਿੱਚ ਹੀ ਕਰਨਗੇ। Also Read: ਪੰਜਾਬ ਚੋਣਾਂ: 117 ਸੀਟਾਂ 'ਤੇ 2,279 ਨਾਮਜ਼ਦਗੀਆਂ, ਮੈਦਾਨ 'ਚ ਸੁਖਬੀਰ, ਕੈਪਟਨ ਤੇ ਭਗਵੰਤ ਜਿਹੇ ਦਿੱਗਜ ਨੇਤਾ ਜ਼ਿਕਰਯੋਗ ਹੈ ਕਿ ਵਿਧਾਨ ਸਭਾ ਹਲਕਾ ਮਜੀਠਾ ਵਿੱਚ ਤਿੰਨ ਵਾਰ ਵਿਧਾਇਕ ਰਹੇ ਬਿਕਰਮ ਮਜੀਠੀਆ ਨੂੰ ਮਾਝੇ ਦੇ ਜਰਨੈਲ ਵਜੋਂ ਜਾਣਿਆ ਜਾਂਦਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਚੈਲੰਜ ਦਿੱਤੇ ਜਾਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਇਸ ਵਾਰ ਸਿਰਫ਼ ਵਿਧਾਨ ਸਭਾ ਹਲਕਾ ਪੂਰਬੀ ਤੋਂ ਚੋਣ ਲੜਨਗੇ। ਇਸੇ ਕਰਕੇ ਬਿਕਰਮ ਮਜੀਠੀਆ ਦੀ ਪਤਨੀ ਗਨੀ ਮਜੀਠੀਆ ਵਿਧਾਨ ਸਭਾ ਹਲਕਾ ਮਜੀਠਾ ਤੋਂ ਚੋਣ ਲੜਨ ਲਈ ਮੈਦਾਨ ਵਿੱਚ ਉਤਰੇ ਹਨ।  Also Read: ਹੋਰ ਮਜ਼ਬੂਤ ਹੋਇਆ ਭਾਰਤੀ ਪਾਸਪੋਰਟ, ਕਰ ਸਕੋਗੇ 59 ਦੇਸ਼ਾਂ ਦੀ ਬਿਨਾਂ ਵੀਜ਼ਾ ਸੈਰ...

2f fathejan bajwa

ਬਟਾਲਾ : ਬਟਾਲਾ ਤੋਂ ਭਾਜਪਾ ਦੇ ਉਮੀਦਵਾਰ ਫਤਿਹਜੰਗ ਬਾਜਵਾ  (Fateh Jang Bajwa) ਖ਼ਿਲਾਫ਼ ਡਿਜ਼ਾਸਟਰ ਮੈਨੇਜਮੈਂਟ ਐਕਟ (Disaster Management Act) ਤਹਿਤ ਕੇਸ ਦਰਜ ਕੀਤਾ ਗਿਆ ਹੈ। ਦਰਅਸਲ, ਪੀਐਸਪੀਸੀਐਲ (PSPCL) ਦੇ ਐਸਡੀਓ ਭਗਵੰਤ ਸਿੰਘ ਦੀ ਸ਼ਿਕਾਇਤ ’ਤੇ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ 80-85 ਅਣਪਛਾਤੇ ਨੌਜਵਾਨਾਂ ਖਿਲਾਫ ਵੀ ਮਾਮਲਾ ਦਰਜ ਕੀਤਾ ਗਿਆ ਹੈ। Also Read : ਹੁਣ ਅਮਰੀਕਾ 'ਚ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਲੱਗੇਗਾ ਟੀਕਾ, ਇਸ ਕੰਪਨੀ ਨੇ ਮੰਗੀ ਮਨਜ਼ੂਰੀ  ਜ਼ਿਕਰਯੋਗ ਹੈ ਕਿ ਬੀਤੇ ਦਿਨ ਭਾਜਪਾ ਉਮੀਦਵਾਰ ਫਤਹਿਜੰਗ ਸਿੰਘ ਬਾਜਵਾ ਵਲੋਂ ਪ੍ਰਸ਼ਾਸਨ ਦੀ ਪ੍ਰਵਾਨਗੀ ਤੋਂ ਬਿਨਾਂ ਅਤੇ ਚੋਣ ਕਮਿਸ਼ਨ (Election Commission) ਵੱਲੋਂ ਰੋਕ ਲਗਾਉਣ ਦੇ...

30j bikram

ਅੰਮ੍ਰਿਤਸਰ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਅੱਜ ਨਵਜੋਤ ਸਿੰਘ ਸਿੱਧੂ ਦੇ ਹਲਕੇ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਹੜਾ ਆਪਣੇ ਪਰਿਵਾਰ ਦਾ ਨਹੀਂ ਹੋਇਆ ਉਹ ਲੋਕਾਂ ਦਾ ਕਿਵੇਂ ਬਣੂੰ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਲੜਾਈ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਲੈਣ ਲਈ ਹੈ, ਉਸ ਨੂੰ ਹਲਕੇ ਦੇ ਨਾਲ ਤੇ ਹਲਕੇ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸਭ ਦਾ ਵੈਰੀ ਹੈ। ਇਸ ਨੇ ਮੈਨੂੰ ਵੀ ਠੱਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਹਲਕੇ 'ਚ ਕੋਈ ਵਿਕਾਸ ਨਹੀਂ ਹੋਇਆ ਹੈ। ਸਿੱਧੂ ਨੇ ਬਿਆਨਬਾਜ਼ੀ ਕਰਕੇ ਜਨਤਾ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੇ ਦਿਲੋਂ ਸਿੱਧੂ ਦੀ ਮਦਦ ਕੀਤੀ ਪਰ ਉਸ ਨੇ ਇਲਾਕੇ ਨੂੰ ਉਹ ਬਣਦਾ ਸਤਿਕਾਰ ਨਹੀਂ ਦਿੱਤਾ ਜਿਸ ਦਾ ਉਹ ਹੱਕਦਾਰ ਸੀ।   Also Read : ਬਜਟ ਤੋਂ ਬਾਅਦ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ! Excise duty ਨੂੰ ਫਿਰ ਤੋਂ ਕੀਤਾ ਜਾ ਸਕਦਾ ਬਹਾਲ ਸਿੱਧੂ ਨੇ ਘੱਟ ਗਿਣਤੀਆਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋਏ। ਮਜੀਠੀਆ ਨੇ ਕਿਹਾ ਕਿ ਇਹ ਮੇਰੀ ਲੜਾਈ ਨਹੀਂ ਸਗੋਂ ਪਿਛੜੇ ਹੋਏ ਲੋਕਾਂ ਦੇ ਵਿਕਾਸ ਦੀ ਲੜਾਈ ਹੈ। ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਮੇਰੇ ਖਿਲਾਫ ਕੇਸ ਦਰਜ ਕਰਨ ਲਈ 3 DGP ਬਦਲਵਾਏ ਅਤੇ ਆਖਰਕਾਰ ਸਿਧਾਰਥ ਚਟੋਪਾਧਿਆਏ ਨੇ ਮੇਰੇ ਖਿਲਾਫ ਝੂਠਾ ਕੇਸ ਦਰਜ ਕਰਵਾ ਦਿੱਤਾ। DGP ਚਟੋਪਾਧਿਆਏ ਨੂੰ ਉਨ੍ਹਾਂ ਦੇ ਅਹੁਦੇ ਤੋਂ 18 ਦਿਨਾਂ ਬਾਅਦ ਬਦਲ ਦਿੱਤਾ ਗਿਆ ਸੀ। DGP ਚਟੋਪਾਧਿਆਏ ਦੀ ਕਿਸੇ ਭਗੌੜੇ ਨਾਲ ਟੇਪ ਰਿਕਾਰਡਿੰਗ ਵੀ ਸਾਹਮਣੇ ਆਈ ਹੈ। Also Read : ਪੰਜਾਬ ਕਾਂਗਰਸ ਨੇ ਜਾਰੀ ਕੀਤੀ ਤੀਜੀ ਲਿਸਟ, ਦੋ ਥਾਵਾਂ ਤੋਂ ਚੋਣ ਲੜਣਗੇ CM ਚੰਨੀ ਸਿੱਧੂ ਦੀ ਕਾਰਗੁਜ਼ਾਰੀ ਜ਼ੀਰੋ ਹੈ। ਜ਼ਿਕਰਯੋਗ ਹੈ ਕਿ ਮਜੀਠੀਆ 'ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਸੀ ਕਿ ਜੇਕਰ ਮਜੀਠੀਆ 'ਚ ਹਿੰਮਤ ਹੈ ਤਾਂ ਉਹ ਹਲਕੇ ਤੋਂ ਚੋਣ ਲੜ ਕੇ ਦਿਖਾਉਣ। ਕਾਂਗਰਸ ਮਾਫੀਆ ਖਿਲਾਫ ਲੜਾਈ ਲੜ ਰਹੀ ਹੈ ਅਤੇ ਬਿਕਰਮ ਮਜੀਠੀਆ ਸਭ ਤੋਂ ਵੱਡਾ ਗੈਂਗਸਟਰ ਹੈ। ਸਿੱਧੂ ਨੇ ਕਿਹਾ ਸੀ ਕਿ ਮਜੀਠੀਆ ਨੇ 10 ਸਾਲਾਂ ਵਿੱਚ ਸੁਖਬੀਰ ਬਾਦਲ ਲਈ 40 ਕਰੋੜ ਰੁਪਏ ਇਕੱਠੇ ਕੀਤੇ ਅਤੇ 10 ਸਾਲ ਸ਼ਰਾਬ ਵੇਚਣ ਵਿੱਚ ਵੀ ਨੰਬਰ 1 ਰਿਹਾ। ਇਸ ਤੋਂ ਇਲਾਵਾ ਡਰੱਗ ਮਾਫੀਆ 'ਚ ਵੀ ਮਜੀਠੀਆ ਸਭ ਤੋਂ ਅੱਗੇ ਹੈ।...

30j kejriwal

ਅੰਮ੍ਰਿਤਸਰ- ਆਮ ਆਦਮੀ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਹਨੀ ਦਿਨੀਂ ਆਪਣੇ ਪੰਜਾਬ ਦੌਰੇ ਉੱਤੇ ਹਨ। ਉਥੇ ਹੀ ਚੋਣਾਂ ਤੋਂ ਪਹਿਲਾਂ ਅੱਜ ਉਨ੍ਹਾਂ ਨੇ ਅੰਮ੍ਰਿਤਸਰ ਵਿਚ ਵੱਡਾ ਐਲਾਨ ਕੀਤਾ ਹੈ। Also Read: ਪਤਨੀ ਨੂੰ ਨਾਲ ਭੇਜਣ ਤੋਂ ਕੀਤਾ ਇਨਕਾਰ, ਜਵਾਈ ਨੇ ਸੱਸ ਨੂੰ ਦਿੱਤੀ ਦਰਦਨਾਕ ਮੌਤ   ਕੇਜਰੀਵਾਲ ਨੇ ਕਿਹਾ ਹੈ ਕਿ ਜੇਕਰ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੇਗੀ ਤਾਂ ਸਰਕਾਰੀ ਦਫਤਰਾਂ ਵਿਚ ਮੁੱਖ ਮੰਤਰੀ ਜਾਂ ਨੇਤਾਵਾਂ ਦੀ ਨਹੀਂ ਬਲਕਿ ਭਗਤ ਸਿੰਘ ਤੇ ਡਾ. ਅੰਬੇਡਕਰ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ। ਉਨ੍ਹਾਂ ਨੇ ਅੱਗੇ ਕਿਹਾ ਕਿ ਬਾਬਾ ਸਾਹਿਬ ਅੰਬੇਡਕਰ ਤੇ ਭਗਤ ਸਿੰਘ ਦਾ ਸੰਘਰਸ਼ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ। ਦੋਵਾਂ ਦੇ ਰਾਸਤੇ ਬੇਸ਼ੱਕ ਵੱਖਰੇ ਸਨ ਪਰ ਉਨ੍ਹਾਂ ਦੀ ਮੰਜ਼ਿਲ ਇਕੋ ਹੀ ਸੀ। Also Read: ਕਾਜੋਲ ਹੋਈ ਕੋਰੋਨਾ ਪਾਜ਼ੇਟਿਵ, ਧੀ ਨੂੰ ਯਾਦ ਕਰਦਿਆਂ ਸ਼ੇਅਰ ਕੀਤੀ ਪੋਸਟ

29bhagwant

ਅਜਨਾਲਾ- 20 ਫਰਵਰੀ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ (Assembly elections) ਲਈ ਆਮ ਆਦਮੀ ਪਾਰਟੀ (Aam Aadmi Party) ਵਲੋਂ ਮੁੱਖ ਮੰਤਰੀ ਚਿਹਰੇ (CM face) ਵਜੋਂ ਚੋਣ ਮੈਦਾਨ (Election field) ਵਿਚ ਉਤਾਰੇ ਭਗਵੰਤ ਮਾਨ ਅੱਜ ਧੂਰੀ ਤੋਂ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਨਾਮਜ਼ਦਗੀ ਦਾਖ਼ਲ ਕਰਨ ਤੋਂ ਪਹਿਲਾਂ ਭਗਵੰਤ ਮਾਨ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਜਾਰੀ ਕਰ ਕੇ ਕਿਹਾ ਕਿ ਧੂਰੀ ਦੇ ਲੋਕਾਂ ਵਲੋ...

28jan 31

ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ (Navjot Singh Sidhu) ਵਰਗਾ ਭਰਾ ਰੱਬ ਕਿਸੇ ਨੂੰ ਨਾ ਦੇਵੇ। ਇਹ ਕਹਿਣਾ ਹੈ ਅੰਮ੍ਰਿਤਸਰ ਪੂਰਬੀ (Amritsar East) ਤੋਂ ਅਕਾਲੀ ਦਲ-ਬਸਪਾ ਦੇ ਉਮੀਦਵਾਰ ਬਿਕਰਮ ਮਜੀਠੀਆ (Bikram Majithia) ਦਾ। ਬਿਕਰਮ ਮਜੀਠੀਆ ਵਲੋਂ ਪ੍ਰੈੱਸ ਕਾਨਫਰੰਸ (Press conference) ਕੀਤੀ ਗਈ ਅਤੇ ਇਸ ਦੌਰਾਨ ਨਵਜੋਤ ਸਿੰਘ ਸਿੱਧੂ 'ਤੇ ਭੈਣਜੀ ਸੁਮਨ ਤੂਰ ਵਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ 'ਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਰੱਬ ਅਜਿਹਾ ਭਰਾ ਕਿਸੇ ਨੂੰ ਨਾ ਦੇਵੇ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਪਰ ਮੈਂ ਕਿਸੇ ਦੇ ਪਰਿਵਾਰ ਬਾਰੇ ਕਦੇ ਕੋਈ ਟਿੱਪਣੀ ਨਹੀਂ ਕੀਤੀ। Also Read : ਨਵਜੋਤ ਸ...

28janmajithia

ਮਜੀਠਾ- ਬਿਕਰਮ ਸਿੰਘ ਮਜੀਠੀਆ ਮਜੀਠਾ (Bikram Singh Majithia) ਤੋਂ ਨਾਮਜ਼ਦਗੀ ਪੱਤਰ (Nomination Letter) ਦਾਖਲ ਕਰਨ ਲਈ ਪਹੁੰਚ ਚੁੱਕੇ ਹਨ। ਅੱਜ ਹੀ ਅੰਮ੍ਰਿਤਸਰ ਪੂਰਬੀ (Amritsar East) ਤੋਂ ਵੀ ਉਹ ਨਾਮਜ਼ਦਗੀ ਪੱਤਰ ਦਾਖ਼ਲ ਕਰਨਗੇ। ਦੱਸਣਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ (Bikram Singh Majithia) ਨੂੰ ਸੁਪਰੀਮ ਕੋਰਟ (Supreme Court) ਵਲੋਂ ਬੀਤੇ ਕਲ੍ਹ ਵੱਡੀ ਰਾਹਤ ਮਿਲੀ ਗਈ ਸੀ। ਮਜੀਠੀਆ ਦੇ ਵਕੀਲਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਸੁਪਰੀਮ ਕੋਰਟ ਨੇ ਮਜੀਠੀਆ ਦੀ ਗ੍ਰਿਫਤਾਰੀ 'ਤੇ ਸੋਮਵਾਰ ਤੱਕ ਰੋਕ ਲਗਾ ਦਿੱਤੀ ਸੀ। ਮਜੀਠੀਆ ਦੀ ਗ੍ਰਿਫਤਾਰੀ...

220

ਗੁਰਦਾਸਪੁਰ : ਬੀਐਸਐਫ ਦੇ ਸੈਕਟਰ ਗੁਰਦਾਸਪੁਰ (Gurdaspur) ਅਧੀਨ ਆਉਂਦੀ 89 ਬਟਾਲੀਅਨ ਦੀ BOP ਚੰਦੂ ਵਡਾਲਾ ਵਿਖੇ ਅੱਜ ਤੜਕਸਾਰ ਸੰਘਣੀ ਧੁੰਦ ਦੌਰਾਨ ਬੀਐਸਐਫ ਜਵਾਨਾਂ ਅਤੇ ਨਸ਼ਾ ਤਸਕਰਾਂ ਦਰਮਿਆਨ ਮੁੱਠਭੇੜ ਹੋ ਗਈ ਜਿਸ ਦੌਰਾਨ ਬੀਐਸਐਫ (BSF) ਦਾ ਜਵਾਨ ਗੋਲੀ ਲੱਗਣ ਕਾਰਨ ਗੰਭੀਰ ਫੱਟੜ ਹੋ ਗਏ। ਜਿਸ ਨੂੰ ਅੰਮ੍ਰਿਤਸਰ ਦੇ ਇੱਕ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ। Also Read : ਪੰਜਾਬ 'ਚ ਬੀਤੇ 24 ਘੰਟਿਆਂ 'ਚ ਕੋਰੋਨਾ ਨਾਲ ਹੋਇਆਂ 45 ਮੌਤਾਂ, ਦਿਨੋ-ਦਿਨ ਵਧ ਰਿਹਾ ਮੌਤ ਅੰਕੜਾ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬੀਐਸਐਫ (BSF) ਦੇ ਡੀਆਈਜੀ ਪ੍ਰਭਾਕਰ ਜੋਸ਼ੀ ਨੇ ਦੱਸਿਆ ਕਿ ਅੱਜ ਸਵਾ ਪੰਜ ਵਜੇ ਦੇ ਕਰੀਬ ਚੰਦੂ ਵਡਾਲਾ ਪੋਸਟ ਦੇ ਜਵਾਨਾ ਸਰਹੱਦ ਤੇ ਸੰਘਣੀ ਧੁੰਦ ਦੌਰਾਨ ਹਿਲਜੁਲ ਵੇਖੀ  ਇਸ ਦੌਰਾਨ ਪਾਕਿ ਤਸਕਰਾਂ ਅਤੇ ਬੀਐੱਸਐਫ ਜਵਾਨਾਂ ਦੌਰਾਨ ਗੋਲੀਬਾਰੀ ਹੋਈ ਅਤੇ ਇਸ ਦੌਰਾਨ ਬੀਐਸਐਫ ਦੇ ਜਵਾਨ ਗਿਆਨ ਚੰਦ ਦੇ ਸਿਰ ਤੇ ਗੋਲੀ ਲੱਗਣ ਕਾਰਨ ਗੰਭੀਰ ਫੱਟੜ ਹੋ ਗਿਆ ਜਦ ਕਿ ਬੀਐਸਐਫ ਜਵਾਨਾਂ ਵੱਲੋਂ 47 ਕਿੱਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਹੈ ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਦੌਰਾਨ ਸਰਚ ਅਭਿਆਨ ਜਾਰੀ ਹੈ।...

27 jan gandhi

ਅੰਮ੍ਰਿਤਸਰ : ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਦੀ ਅੰਮ੍ਰਿਤਸਰ ਆਮਦ ਨੂੰ ਲੈ ਕੇ ਵਿਰਾਸਤੀ ਮਾਰਗ ਸਮੇਤ ਸ਼ਹਿਰ ਦੇ ਵੱਖ - ਵੱਖ ਬਾਜ਼ਾਰਾਂ ਵਿਚ ਕਾਂਗਰਸੀ ਆਗੂਆਂ ਵਲੋਂ ਵੱਡੇ - ਵੱਡੇ ਸਵਾਗਤੀ ਬੋਰਡ ਲਗਾਏ ਗਏ ਹਨ। ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਸਬੰਧੀ ਅੱਜ ਰਾਹੁਲ ਗਾਂਧੀ ਪੰਜਾਬ ਫੇਰੀ ਦੌਰਾਨ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਅੱਡਾ ਰਾਜਾਸਾਂਸੀ ਵਿਖੇ ਪੁੱਜੇ ਹਨ। ਜਿੱਥੇ ਕਿ ਪੁਲਿਸ ਵਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। Also Read : ਅਬੋਹਰ 'ਚ Air Tank ਫੱਟਣ ਨਾਲ ਵਾਪਰਿਆ ਵੱਡਾ ਹਾਦਸਾ, ਧੜ ਤੋਂ ਅਲੱਗ ਹੋਇਆ ਵਿਅਕਤੀ ਦਾ ਸਿਰ ਉਨ੍ਹਾਂ ਦੇ ਇੱਥੇ ਪੁੱਜਣ 'ਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ, ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਉਪ ਮੁੱਖ ਮੰਤਰੀ ਓ.ਪੀ ਸੋਨੀ ਸਮੇਤ ਹੋਰਨਾਂ ਆਗੂਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ । ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਰਾਹੁਲ ਗਾਂਧੀ ਇੱਥੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਪਹੁੰਚ ਗਏ ਹਨ ।  

26j chota badal

ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (President Sukhbir Singh Badal) ਨੇ ਕਿਹਾ ਕਿ ਬਿਕਰਮ ਮਜੀਠੀਆ (Bikram Majithia) ਨਵਜੋਤ ਸਿੰਘ ਸਿੱਧੂ (Navjot Singh Sidhu) ਦੀ ਜ਼ਮਾਨਤ ਜ਼ਬਤ (Bail confiscated) ਕਰਵਾਏਗਾ। ਉਨ੍ਹਾਂ ਕਿਹਾ ਕਿ ਮਜੀਠੀਆ ਪਰਿਵਾਰ (Majithia family) ਇਕ ਅਜਿਹਾ ਗੁਰ ਸਿੱਖ ਪਰਿਵਾਰ (Gur Sikh family) ਹੈ ਜੋ ਤਕਰ...

26jankejri3

ਅੰਮ੍ਰਿਤਸਰ : ਦਿੱਲੀ ਦੇ ਮੁੱਖ ਮੰਤਰੀ (Chief Minister of Delhi) ਅਤੇ ਆਮ ਆਦਮੀ ਪਾਰਟੀ (Aam Aadmi Party) (ਆਪ) ਦੇ ਰਾਸ਼ਟਰੀ ਸੰਯੋਜਕ ਅਰਵਿੰਦ ਕੇਜਰੀਵਾਲ (National Convener Arvind Kejriwal) ਫਿਰ ਪੰਜਾਬ ਆਉਣ ਵਾਲੇ ਹਨ। ਆਮ ਆਦਮੀ ਪਾਰਟੀ (Aam Aadmi Party) ਪੰਜਾਬ ਵਿਚ ਚੋਣ ਲੜ ਰਹੀ ਹੈ ਅਤੇ ਅਜਿਹੇ ਵਿਚ ਕੇਜਰੀਵਾਲ (Kejriwal) ਦਾ ਆਗਾਮੀ ਦੌਰਾ ...

26j badal wife

ਚੰਡੀਗੜ੍ਹ : ਬੀਬੀ ਹਰਸਿਮਰਤ ਕੌਰ ਬਾਦਲ (Bibi Harsimrat Kaur Badal) ਵਲੋਂ ਪੱਤਰਕਾਰਾਂ (Journalists) ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਵੀ ਵੀਰ ਹੈ ਅਤੇ ਮੇਰੇ ਵੀਰ 'ਤੇ ਮੈਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਬਿਕਰਮ ਖਿਲਾਫ (Against Bikram) ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਪਿਛਲੇ 5 ਸਾਲਾਂ ਤੋਂ ਸਿਰਫ ਤੇ ਸਿਆਸਤ ਖੇਡੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ 5 ਸਾਲ ਤੋਂ ਬਾਦਲ ਪਰਿਵਾਰ (Badal family) 'ਤੇ ਦੋਸ਼ ਲਗਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। Also Read : ਰਾਘਵ ਚੱਢਾ ਨੇ ਕਾਂਗਰਸ ਪਾਰਟੀ ਨੂੰ ਲਿਆ ਲਪੇਟੇ 'ਚ, ਦੱਸਿਆ ਦਲਿਤ ਵਿਰੋਧੀ ਪਾਰਟੀ  ਹੁਣ ਜਦੋਂ ਇਨ੍ਹਾਂ ਦੀ ਸਰਕਾਰ ਖਤਮ ਹੋਣ ਲੱਗੀ ਹੈ ਤਾਂ ਡੀ.ਜੀ.ਪੀ. ਨੂੰ ਲਗਾ ਕੇ ਬਿਕਰਮ ਖਿਲਾਫ ਇਨ੍ਹਾਂ ਨੇ ਸਾਜ਼ਿਸ਼ਾਂ ਕੀਤੀਆਂ। ਉਨ੍ਹਾਂ ਕਿਹਾ ਕਿ ਇਹ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸਾਡੇ 'ਤੇ ਦੋਸ਼ ਲਗਾ ਰਹੇ ਹਨ। ਨਸ਼ਿਆਂ ਕਾਰਣ ਕਈ ਪਰਿਵਾਰਾਂ ਦੇ ਪੁੱਤ ਨਹੀਂ ਰਹੇ। ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਗੁਰੂ ਨੂੰ ਮੰਨਣ ਵਾਲਾ ਅਤੇ ਗੁਰੂ ਤੋਂ ਡਰਨ ਵਾਲਾ ਹੈ ਇਸ ਚਿੱਟੇ ਕਾਰਣ ਕਈ ਭੈਣਾਂ ਨੇ ਆਪਣੇ ਵੀਰਾਂ ਨੂੰ ਗੁਆਇਆ ਹੈ...

26j sad

ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਬੁੱਧਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਕ ਹੋਏ। ਇਸ ਮੌਕੇ ਸੁਖਬੀਰ ਬਾਦਲ ਨੇ ਕਿਹਾ ਕਿ ਪ੍ਰਮਾਤਮਾ ਅੱਗੇ ਅਰਦਾਸ ਹੈ ਕਿ ਜਿਨ੍ਹਾਂ ਨੇ ਬੇਅਦਬੀ ਕਰਵਾਈ ਹੈ, ਉਨ੍ਹਾਂ ਦੀ ਨਿੱਜੀ ਜ਼ਿੰਦਗੀ 'ਚ ਸਭ ਕੁਝ ਖਤਮ ਹੋ ਜਾਵੇ। ਬੇਅਦਬੀ 'ਤੇ ਕਾਰਵਾਈ ਕਰਨ ਦੀ ਬਜਾਏ ਸਿਆਸੀ ਲੋਕਾਂ ਨੇ ਸਿਰਫ ਸਿਆਸਤ ਹੀ ਕੀਤੀ ਹੈ। Also Read: IMD ਨੇ ਕੜਾਕੇ ਦੀ ਠੰਡ ਦਰਮਿਆਨ ਜਾਰੀ ਕੀਤਾ ਇਹ ਅਲਰਟ, ਜਾਣੋ ਅੱਜ ਦੇ ਮੌਸਮ ਦਾ ਹਾਲ ਸ੍ਰੀ ਹਰਿਮੰਦਰ ਸਾਹਿਬ ਦੇ ਸਰੋਵਰ ਵਿੱਚ ਗੁਟਕਾ ਸਾਹਿਬ ਸੁੱਟਣ ਵਾਲੇ ਵਿਅਕਤੀ ਨੂੰ ਜੇਲ੍ਹ ਭੇਜ ਦਿੱਤਾ ਗਿਆ, ਪਰ ਸਖ਼ਤੀ ਨਾਲ ਪੁੱਛਗਿੱਛ ਨਹੀਂ ਕੀਤੀ ਗਈ। ਜਿਨ੍ਹਾਂ ਨੇ ਇਨ੍ਹਾਂ ਗੰਭੀਰ ਮੁੱਦਿਆਂ 'ਤੇ ਰਾਜਨੀਤੀ ਕੀਤੀ ਹੈ ਕਿ ਆਉਣ ਵਾਲੀਆਂ ਚੋਣਾਂ ਵਿਚ ਉਨ੍ਹਾਂ ਦਾ ਸਿਆਸੀ ਕੈਰੀਅਰ ਖਤਮ ਹੋ ਜਾਵੇ, ਇਹ ਅਰਦਾਸ ਕੀਤੀ ਹੈ। Also Read: ਪੰਜਾਬ CM ਚੰਨੀ ਨੇ ਗਣਤੰਤਰ ਦਿਹਾੜੇ ਦੀ ਦੇਸ਼ ਵਾਸੀਆਂ ਨੂੰ ਦਿੱਤੀ ਵਧਾਈ

24 jan batala

ਗੁਰਦਾਸਪੁਰ : ਸਵੇਰੇ ਅੱਠ ਵਜੇ ਦੇ ਕਰੀਬ ਸਹਿਕਾਰੀ ਖੰਡ ਮਿੱਲ ਬਟਾਲਾ ਦਾ ਬੁਆਇਲਰ (Hot Boiler) ਖੋਲ੍ਹਦੇ ਸਮੇਂ ਚਾਰ ਮਜ਼ਦੂਰਾਂ ’ਤੇ ਗਰਮ ਪਾਣੀ ਡਿੱਗਣ ਕਾਰਨ ਚਾਰ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਸੋਲਰ ਮਸੀਹ ਵਾਸੀ ਬਹਾਦਰਪੁਰ ਸੁਖਜੀਤ ਸਿੰਘ ਵਾਸੀ ਕੰਢਿਆਲ, ਮੈਨੂਅਲ ਮਸੀਹ ਵਾਸੀ ਸ਼ਾਕਰੀ, ਮੁਖਤਾਰ ਮਸੀਹ ਨੇ ਦੱਸਿਆ ਕਿ ਸਤਨਾਮ ਸਿੰਘ ਜੋ ਕਿ ਆਪਣੇ ਆਪ ਨੂੰ ਬੁਆਇਲਰ ਦਾ ਇੰਚਾਰਜ ਦੱਸਦਾ ਹੈ, ਨੇ ਅੱਜ ਸਵੇਰੇ ਕਰੀਬ 8 ਵਜੇ ਉਨ੍ਹਾਂ ਨੂੰ ਬੁਆਇਲਰ ਖੋਲ੍ਹਣ ਲਈ ਕਿਹਾ। Also Read : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ ਓਮੀਕ੍ਰੋਨ ਇਨ੍ਹਾਂ ਲੋਕਾਂ ਨੇ ਬਾਇਲਰ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਪਰ ਸਤਨਾਮ ਸਿੰਘ ਨੇ ਉਨ੍ਹਾਂ ਨੂੰ ਜ਼ਬਰਦਸਤੀ ਬੋਇਲਰ ਖੋਲ੍ਹਣ ਲਈ ਮਜਬੂਰ ਕਰ ਦਿੱਤਾ। ਬਾਇਲਰ ਦੇ ਕਰੀਬ 16 ਨਟ ਲੱਗੇ ਹੋਏ ਸਨ, ਜਿਨ੍ਹਾਂ ਵਿੱਚੋਂ 14 ਵੋਲਟ ਨੂੰ ਇਨ੍ਹਾਂ ਵਿਅਕਤੀਆਂ ਵੱਲੋਂ ਖੋਲ੍ਹਿਆ ਗਿਆ, ਸੁਖਜੀਤ ਸਿੰਘ ਨੇ ਦੱਸਿਆ ਕਿ ਬਾਇਲਰ ਵਿੱਚੋਂ 2 ਨਟ  ਬਚੇ ਹਨ, ਜਿਸ ਬਾਰੇ ਸਤਨਾਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਖੋਲ੍ਹਣ ਨਾਲ ਕੋਈ ਘਟਨਾ ਵਾਪਰ ਸਕਦੀ ਹੈ। Also Read : ਹਿਮਾਚਲ 'ਚ ਭਾਰੀ ਬਰਫਬਾਰੀ, ਟ੍ਰੈਕਿੰਗ ਲਈ ਗਏ 2 ਲੜਕਿਆਂ ਦੀ ਮੌਤ, 700 ਸੜਕਾਂ ਵੀ ਬੰਦ ਪਰ ਸਤਨਾਮ ਸਿੰਘ ਨਾ ਮੰਨਿਆ ਅਤੇ ਜ਼ਬਰਦਸਤੀ ਦੋਵੇਂ ਵੋਲਟ ਖੋਲ੍ਹਣ ਲਈ ਕਿਹਾ, ਅਤੇ ਜਦੋਂ ਉਨ੍ਹਾਂ ਨੇ 1 ਨਟ ਤੱਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਬੁਆਇਲਰ ਵਿੱਚੋਂ ਗਰਮ ਪਾਣੀ ਦਾ ਪ੍ਰੈਸ਼ਰ ਬਹੁਤ ਤੇਜ਼ ਆ ਗਿਆ, ਜਿਸ ਕਾਰਨ ਕੰਮ ਕਰ ਰਹੇ ਚਾਰੇ ਵਿਅਕਤੀ ਗਰਮ ਪਾਣੀ ਦੀ ਲਪੇਟ ਵਿੱਚ ਆ ਕੇ ਝੁਲਸ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ,ਪਰ ਉਨ੍ਹਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।...

22jan explosive

ਦੀਨਾਨਗਰ : ਪੰਜਾਬ ਪੁਲਿਸ (Punjab Police) ਦੇ ਹੱਥ ਵੱਡੀ ਸਫਲਤਾ ਲੱਗੀ ਹੈ ਅਤੇ ਪੁਲਿਸ (Police) ਵਲੋਂ ਵੱਡੀ ਗਿਣਤੀ ਵਿਚ ਹਥਿਆਰ (Weapons in large numbers) ਬਰਾਮਦ ਕੀਤੇ ਗਏ ਹਨ। ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ 20 ਫਰਵਰੀ (20 February) ਨੂੰ ਵੋਟਾਂ ਪੈਣ ਵਾਲੀਆਂ ਹਨ। ਇਸ ਤੋਂ ਪਹਿਲਾਂ ਪੁਲਿਸ ਨੂੰ ਇਨ੍ਹਾਂ ਹਥਿਆਰਾਂ ਦਾ ਮਿਲਣਾ ਆਪਣੇ-ਆਪ ਵਿਚ ਇਸ ਗੱਲ ਵੱਲ ਸੰਕੇਤ ਦਿੰਦਾ ਹੈ ਕਿ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੁਲਿਸ ਦੀ ਮੁਸਤੈਦੀ ਅਤੇ ਤੁਰੰਤ ਐਕਸ਼ਨ ਲੈਣ ਨਾਲ ਇਸ ਯੋਜਨਾ ਨੂੰ ਪਹਿਲਾਂ ਹੀ ਨਾਕਾਮ ਕਰ ਦਿੱਤਾ ਗਿਆ ਹੈ। Al...