LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਟਾਲਾ ਦੀ ਫੈਕਟਰੀ 'ਚ ਵੱਡਾ ਹਾਦਸਾ, ਬੁਆਇਲਰ ਨਾਲ ਬੁਰੀ ਤਰ੍ਹਾਂ ਝੁਲਸੇ 4 ਮਜ਼ਦੂਰ

24 jan batala

ਗੁਰਦਾਸਪੁਰ : ਸਵੇਰੇ ਅੱਠ ਵਜੇ ਦੇ ਕਰੀਬ ਸਹਿਕਾਰੀ ਖੰਡ ਮਿੱਲ ਬਟਾਲਾ ਦਾ ਬੁਆਇਲਰ (Hot Boiler) ਖੋਲ੍ਹਦੇ ਸਮੇਂ ਚਾਰ ਮਜ਼ਦੂਰਾਂ ’ਤੇ ਗਰਮ ਪਾਣੀ ਡਿੱਗਣ ਕਾਰਨ ਚਾਰ ਮਜ਼ਦੂਰ ਬੁਰੀ ਤਰ੍ਹਾਂ ਝੁਲਸ ਗਏ ਹਨ। ਜਿਨ੍ਹਾਂ ਨੂੰ ਇਲਾਜ ਲਈ ਬਟਾਲਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਸੋਲਰ ਮਸੀਹ ਵਾਸੀ ਬਹਾਦਰਪੁਰ ਸੁਖਜੀਤ ਸਿੰਘ ਵਾਸੀ ਕੰਢਿਆਲ, ਮੈਨੂਅਲ ਮਸੀਹ ਵਾਸੀ ਸ਼ਾਕਰੀ, ਮੁਖਤਾਰ ਮਸੀਹ ਨੇ ਦੱਸਿਆ ਕਿ ਸਤਨਾਮ ਸਿੰਘ ਜੋ ਕਿ ਆਪਣੇ ਆਪ ਨੂੰ ਬੁਆਇਲਰ ਦਾ ਇੰਚਾਰਜ ਦੱਸਦਾ ਹੈ, ਨੇ ਅੱਜ ਸਵੇਰੇ ਕਰੀਬ 8 ਵਜੇ ਉਨ੍ਹਾਂ ਨੂੰ ਬੁਆਇਲਰ ਖੋਲ੍ਹਣ ਲਈ ਕਿਹਾ।

Also Read : ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਹੋਇਆ ਓਮੀਕ੍ਰੋਨ

ਇਨ੍ਹਾਂ ਲੋਕਾਂ ਨੇ ਬਾਇਲਰ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ। ਪਰ ਸਤਨਾਮ ਸਿੰਘ ਨੇ ਉਨ੍ਹਾਂ ਨੂੰ ਜ਼ਬਰਦਸਤੀ ਬੋਇਲਰ ਖੋਲ੍ਹਣ ਲਈ ਮਜਬੂਰ ਕਰ ਦਿੱਤਾ। ਬਾਇਲਰ ਦੇ ਕਰੀਬ 16 ਨਟ ਲੱਗੇ ਹੋਏ ਸਨ, ਜਿਨ੍ਹਾਂ ਵਿੱਚੋਂ 14 ਵੋਲਟ ਨੂੰ ਇਨ੍ਹਾਂ ਵਿਅਕਤੀਆਂ ਵੱਲੋਂ ਖੋਲ੍ਹਿਆ ਗਿਆ, ਸੁਖਜੀਤ ਸਿੰਘ ਨੇ ਦੱਸਿਆ ਕਿ ਬਾਇਲਰ ਵਿੱਚੋਂ 2 ਨਟ  ਬਚੇ ਹਨ, ਜਿਸ ਬਾਰੇ ਸਤਨਾਮ ਸਿੰਘ ਨੇ ਦੱਸਿਆ ਕਿ ਇਨ੍ਹਾਂ ਨੂੰ ਖੋਲ੍ਹਣ ਨਾਲ ਕੋਈ ਘਟਨਾ ਵਾਪਰ ਸਕਦੀ ਹੈ।

Also Read : ਹਿਮਾਚਲ 'ਚ ਭਾਰੀ ਬਰਫਬਾਰੀ, ਟ੍ਰੈਕਿੰਗ ਲਈ ਗਏ 2 ਲੜਕਿਆਂ ਦੀ ਮੌਤ, 700 ਸੜਕਾਂ ਵੀ ਬੰਦ

ਪਰ ਸਤਨਾਮ ਸਿੰਘ ਨਾ ਮੰਨਿਆ ਅਤੇ ਜ਼ਬਰਦਸਤੀ ਦੋਵੇਂ ਵੋਲਟ ਖੋਲ੍ਹਣ ਲਈ ਕਿਹਾ, ਅਤੇ ਜਦੋਂ ਉਨ੍ਹਾਂ ਨੇ 1 ਨਟ ਤੱਕ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਬੁਆਇਲਰ ਵਿੱਚੋਂ ਗਰਮ ਪਾਣੀ ਦਾ ਪ੍ਰੈਸ਼ਰ ਬਹੁਤ ਤੇਜ਼ ਆ ਗਿਆ, ਜਿਸ ਕਾਰਨ ਕੰਮ ਕਰ ਰਹੇ ਚਾਰੇ ਵਿਅਕਤੀ ਗਰਮ ਪਾਣੀ ਦੀ ਲਪੇਟ ਵਿੱਚ ਆ ਕੇ ਝੁਲਸ ਗਏ। ਸਾਰੇ ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕੀਤਾ ਗਿਆ ਹੈ,ਪਰ ਉਨ੍ਹਾਂ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ।

In The Market