LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਪੰਜਾਬ ਪੁਲਿਸ ਹੱਥ ਲੱਗੀ ਵੱਡੀ ਸਫਲਤਾ, ਹਥਿਆਰ ਤੇ ਧਮਾਕਾਖੇਜ਼ ਸਮੱਗਰੀ ਕੀਤੀ ਬਰਾਮਦ

22jan explosive

ਦੀਨਾਨਗਰ : ਪੰਜਾਬ ਪੁਲਿਸ (Punjab Police) ਦੇ ਹੱਥ ਵੱਡੀ ਸਫਲਤਾ ਲੱਗੀ ਹੈ ਅਤੇ ਪੁਲਿਸ (Police) ਵਲੋਂ ਵੱਡੀ ਗਿਣਤੀ ਵਿਚ ਹਥਿਆਰ (Weapons in large numbers) ਬਰਾਮਦ ਕੀਤੇ ਗਏ ਹਨ। ਇਹ ਸਭ ਉਦੋਂ ਹੋ ਰਿਹਾ ਹੈ ਜਦੋਂ ਚੋਣਾਂ ਨੇੜੇ ਆ ਰਹੀਆਂ ਹਨ। ਦੱਸਣਯੋਗ ਹੈ ਕਿ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਨੂੰ ਲੈ ਕੇ 20 ਫਰਵਰੀ (20 February) ਨੂੰ ਵੋਟਾਂ ਪੈਣ ਵਾਲੀਆਂ ਹਨ। ਇਸ ਤੋਂ ਪਹਿਲਾਂ ਪੁਲਿਸ ਨੂੰ ਇਨ੍ਹਾਂ ਹਥਿਆਰਾਂ ਦਾ ਮਿਲਣਾ ਆਪਣੇ-ਆਪ ਵਿਚ ਇਸ ਗੱਲ ਵੱਲ ਸੰਕੇਤ ਦਿੰਦਾ ਹੈ ਕਿ ਪੰਜਾਬ ਵਿਚ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਪੁਲਿਸ ਦੀ ਮੁਸਤੈਦੀ ਅਤੇ ਤੁਰੰਤ ਐਕਸ਼ਨ ਲੈਣ ਨਾਲ ਇਸ ਯੋਜਨਾ ਨੂੰ ਪਹਿਲਾਂ ਹੀ ਨਾਕਾਮ ਕਰ ਦਿੱਤਾ ਗਿਆ ਹੈ। Also Read : ਮਹਾਰਾਸ਼ਟਰ 'ਚ ਇਮਾਰਤ ਨੂੰ ਲੱਗੀ ਭਿਆਨਕ ਅੱਗ, 2 ਲੋਕਾਂ ਦੀ ਮੌਤ 

ਦੋਆਬ ਨਹਿਰ ਵਿਚੋਂ 4 ਕਿਲੋ ਆਰ.ਡੀ.ਐੱਕਸ, 2 ਹੈਂਡ ਗ੍ਰਨੇਡ, 1 ਲਾਂਚਰ, 9 ਇਲੈਕਟ੍ਰਿਕ ਡੈਟੋਨੇਟਰ, 2 ਸੈੱਟ ਟਾਈਮਰ ਯੰਤਰ ਬਰਾਮਦ ਕਰਕੇ ਪੰਜਾਬ ਵਿਚ ਇਕ ਵੱਡੀ ਅੱਤਵਾਦੀ ਘਟਨਾ ਦੀ ਸਾਜ਼ਿਸ਼ ਨੂੰ ਨਾਕਾਮ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜ਼ਿਲਾ ਪੁਲਿਸ ਵਲੋਂ ਦੀਨਾਨਗਰ ਵਿਚ ਅਪਰਬਾਰੀ ਦੋਆਬ ਦੇ ਨਾਨੋਨੰਗਲ ਪੁਲ ਨੇੜੇ ਐੱਸ.ਡੀ.ਆਰ.ਐੱਫ. ਦੀ ਮਦਦ ਨਾਲ ਹਥਿਆਰਾਂ ਅਤੇ ਧਮਾਕਾਖੇਜ਼ ਸਮੱਗਰੀ ਦੀ ਭਾਲ ਮੁਹਿੰਮ ਚਲਾਈ ਗਈ ਸੀ। ਜਿਸ ਵਿਚ ਹਥਿਆਰ ਅਤੇ ਧਮਾਕਾਖੇਜ਼ ਸਮੱਗਰੀ ਬਰਾਮਦ ਕੀਤੀ ਗਈ ਹੈ। Also Read : ਭਾਰਤ ਵਿਚ ਕੋਰੋਨਾ ਦੇ 3.37 ਲੱਖ ਨਵੇਂ ਮਾਮਲੇ, ਓਮੀਕ੍ਰੋਨ ਦੇ ਕੇਸ 10 ਹਜ਼ਾਰ ਪਾਰ

ਗੁਪਤ ਸੂਚਨਾ ਦੇ ਆਧਾਰ 'ਤੇ ਦੀਨਾਨਗਰ ਨਜ਼ਦੀਕ ਨਾਨੋਨੰਗਲ ਪੁਲ ਨੇੜੇ ਜ਼ਿਲਾ ਪੁਲਿਸ ਵਲੋਂ ਤਲਾਸ਼ੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਪੁਲਿਸ ਪਾਰਟੀ ਵਲੋਂ ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਧਮਾਕਾਖੇਜ਼ ਸਮੱਗਰੀ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਦੀਨਾਨਗਰ ਵਿਚ ਪੁਲਿਸ ਨੂੰ ਆਰ.ਡੀ.ਐੱਕਸ ਦੀ ਵੱਡੀ ਖੇਪ ਮਿਲੀ ਸੀ।

In The Market