ਮੁੰਬਈ- ਮਹਾਰਾਸ਼ਟਰ (Maharashtra) ਦੇ ਮੁੰਬਈ ਦੇ ਤਾਰਦੇਵ (Tardev of Mumbai) 'ਚ ਭਾਟੀਆ ਹਸਪਤਾਲ (Bhatia Hospital) ਨੇੜੇ ਕਮਲਾ ਇਮਾਰਤ ਦੀ 20ਵੀਂ ਮੰਜ਼ਿਲ 'ਚ ਅੱਗ (Fire on the 20th floor) ਲੱਗ ਗਈ। 13 ਫਾਇਰ ਬ੍ਰਿਗੇਡ (13 Fire Brigade) ਦੀਆਂ ਗੱਡੀਆਂ ਮੌਕੇ 'ਤੇ ਮੌਜੂਦ ਹਨ। ਜ਼ਿਕਰਯੋਗ ਹੈ ਕਿ ਇਸ ਘਟਨਾ ਵਿਚ ਦੋ ਦੀ ਮੌਤ ਹੋ ਗਈ ਹੈ ਅਤੇ 15 ਜਣੇ ਹਸਪਤਾਲ ਵਿਚ ਦਾਖ਼ਲ ਹਨ। ਹਸਪਤਾਲ (Hospital) ਵਿਚ ਦਾਖਲ 15 ਵਿਚੋਂ 3 ਦੀ ਹਾਲਤ ਗੰਭੀਰ ਹੈ ਜਦੋਂ ਕਿ 12 ਹੋਰ ਲੋਕਾਂ ਨੂੰ ਜਨਰਲ ਵਾਰਡ ਵਿਚ ਰੱਖਿਆ ਗਿਆ ਹੈ। Also Read : ਭਾਰਤ ਵਿਚ ਕੋਰੋਨਾ ਦੇ 3.37 ਲੱਖ ਨਵੇਂ ਮਾਮਲੇ, ਓਮੀਕ੍ਰੋਨ ਦੇ ਕੇਸ 10 ਹਜ਼ਾਰ ਪਾਰ
ਮੁੰਬਈ ਦੀ ਮੇਅਰ ਕਿਸ਼ੋਰੀ ਪੇਡਨੇਕਰ ਨੇ ਦੱਸਿਆ ਕਿ 6 ਬਜ਼ੁਰਗ ਲੋਕਾਂ ਨੂੰ ਆਕਸੀਜਨ ਸਪੋਰਟ ਸਿਸਟਮ ਦੀ ਲੋੜ ਸੀ ਅਤੇ ਉਨ੍ਹਾਂ ਨੂੰ ਹਸਪਤਾਲ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ। ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਮੌਕੇ 'ਤੇ ਪੰਜ ਐਂਬੂਲੈਂਸ ਦੀ ਵਿਵਸਥਾ ਕੀਤੀ ਗਈ ਹੈ। ਅੱਗ ਦੀਆਂ ਲਪਟਾਂ 'ਤੇ ਕਾਬੂ ਪਾ ਲਿਆ ਗਿਆ ਹੈ ਪਰ ਧੂੰਆਂ ਬਹੁਤ ਜ਼ਿਆਦਾ ਹੈ। ਸਾਰੇ ਲੋਕਾਂ ਨੂੰ ਬਚਾ ਲਿਆ ਗਿਆ ਹੈ। ਇਸ ਮਾਮਲੇ ਵਿਚ ਵਧੇਰੇ ਜਾਣਕਾਰੀ ਦੀ ਉਡੀਕ ਹੈ। ਅੱਗ ਲੱਗਣ ਦੇ ਕਾਰਣਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। Also Read : ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਬਾਰੇ ਲਵੇਗਾ ਫ਼ੈਸਲਾ
ਮਿਲੀ ਜਾਣਕਾਰੀ ਮੁਤਾਬਕ ਅੱਗ ਬਿਲਡਿੰਗ ਦੀ 18ਵੀਂ ਮੰਜ਼ਿਲ 'ਤੇ ਲੱਗੀ ਸੀ। ਅਤੇ ਹੌਲੀ-ਹੌਲੀ ਫੈਲਦੀ ਚਲੀ ਗਈ। ਜ਼ਿਕਰਯੋਗ ਹੈ ਕਿ ਅਜੇ ਕੁਝ ਦਿਨ ਪਹਿਲਾਂ ਮੁੰਬਈ ਦੇ ਘਾਟਕੋਪਰ ਇਲਾਕੇ ਵਿਚ ਵੀ ਅੱਗ ਲੱਗਣ ਦੀ ਖਬਰ ਆਈ ਸੀ। ਇਥੇ ਸਥਿਤ ਇਕ ਗੋਦਾਮ ਵਿਚ ਅੱਗ ਲੱਗੀ ਸੀ। ਇਹ ਅੱਗ ਇੰਨੀ ਭਿਆਨਕ ਸੀ ਕਿ ਉੱਚੀਆਂ-ਉੱਚੀਆਂ ਲਪਟਾਂ ਉੱਠਣ ਲੱਗੀਆਂ ਸਨ। ਪੂਰੇ ਅਸਮਾਨ ਵਿਚ ਧੂੰਏਂ ਦਾ ਗੁਬਾਰ ਫੈਲ ਗਿਆ ਸੀ। ਅੱਗ ਦੀਆਂ ਲਪਟਾਂ ਕਾਰਣ ਝੁੱਗੀਆਂ ਵੀ ਸੜ ਕੇ ਸਵਾਹ ਹੋ ਗਈਆਂ ਸਨ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Masala Tea in Winters: सर्दियों में रोजाना करें मसाला चाय का सेवन, सर्दी-जुकाम से मिलेगा छुटकारा
Dates Benefits: सर्दियों में इस तरीके से खाएं खजूर, मिलेंगे अनगिनत फायदे
Gold-Silver Price Today : सोने-चांदी की कीमतों में उछली! चेक करें 22 कैरेट और 24 कैरेट गोल्ड रेट