LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਬਾਰੇ ਲਵੇਗਾ ਫ਼ੈਸਲਾ

22janelectionmeeting

ਨਵੀਂ ਦਿੱਲੀ - ਚੋਣ ਕਮਿਸ਼ਨ (Election Commission) ਅੱਜ ਚੋਣ ਰੈਲੀਆਂ (Election rallies) ਅਤੇ ਰੋਡ ਸ਼ੋਅ (Road show) ਕਰਨ ਦਾ ਫ਼ੈਸਲਾ ਲਵੇਗਾ। ਸੀ.ਈ.ਸੀ. ਸੁਸ਼ੀਲ ਚੰਦਰਾ (C.E.C. Sushil Chandra) ਦੇ ਨਾਲ ਕੇਂਦਰੀ ਸਿਹਤ ਸਕੱਤਰ (Union Health Secretary), ਸਿਹਤ ਸਕੱਤਰ, ਮੁੱਖ ਸਕੱਤਰ ਅਤੇ ਪੰਜ ਚੋਣਾਂ ਵਾਲੇ ਰਾਜਾਂ ਦੇ ਮੁੱਖ ਚੋਣ ਅਧਿਕਾਰੀਆਂ ਨਾਲ ਵਰਚੁਅਲ ਬੈਠਕਾਂ (Virtual meetings) ਕੀਤੀਆਂ ਜਾਣਗੀਆਂ। ਮੀਟਿੰਗ ਵਿਚ ਫੈਸਲਾ ਹੋਵੇਗਾ ਕਿ ਚੋਣ ਰੈਲੀਆਂ, ਰੋਡ ਸ਼ੋਅ (Election rallies, road shows) ਅਤੇ ਪੈਦਲਯਾਤਰਾ 'ਤੇ ਪਾਬੰਦੀ ਲਾਗੂ (Restrictions apply) ਰਹੇਗੀ ਜਾਂ ਨਹੀਂ। ਦੱਸ ਦਈਏ ਕਿ ਕੋਰੋਨਾ (Corona) ਦੇ ਮੱਦੇਨਜ਼ਰ ਚੋਣ ਰੈਲੀਆਂ (Election rallies) 'ਤੇ ਬੈਨ ਲਗਾਇਆ ਗਿਆ ਹੈ। Also Read : ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਬਣੇ ਮਾਤਾ-ਪਿਤਾ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ

Election Commission Relaxes Norms for Registration of New Parties in 5  Poll-bound States

ਉੱਤਰ ਪ੍ਰਦੇਸ਼, ਗੋਆ, ਪੰਜਾਬ, ਮਣੀਪੁਰ ਅਤੇ ਉੱਤਰਾਖੰਡ ਵਿਚ ਕੋਰੋਨਾ ਦੀ ਤੀਜੀ ਲਹਿਰ ਵਿਚਾਲੇ ਚੋਣ ਸਰਗਰਮੀਆਂ ਜਾਰੀ ਹਨ। ਵਾਇਰਸ ਨੂੰ ਫੈਲਣ ਤੋਂ ਰੋਕਣਾ ਚੋਣ ਕਮਿਸ਼ਨ ਨੇ ਚੋਣ ਰੈਲੀਆੰ, ਜਨਸਭਾਵਾਂ, ਪੈਦਲ ਯਾਤਰਾਵਾਂ, ਸਾਈਕਲ ਰੈਲੀ ਅਤੇ ਰੋਡ ਸ਼ੋਅ ਆਦਿ 'ਤੇ 22 ਜਨਵਰੀ ਤੱਕ ਲਈ ਰੋਕ ਲਗਾਈ ਸੀ। ਮੀਟਿੰਗ ਵਿਚ ਪੰਜਾਂ ਸੂਬਿਆਂ ਦੇ ਸਿਹਤ ਸਕੱਤਰਾਂ ਅਤੇ ਮੁੱਖ ਸਕੱਤਰਾਂ ਵਰਚੁਅਲੀ ਸ਼ਾਮਲ ਹੋਣਗੇ। ਦੱਸ ਦਈਏ ਕਿ ਦੇਸ਼ ਵਿਚ ਇਸ ਸਮੇਂ ਕੋਰੋਨਾ ਦੀ ਤੀਜੀ ਲਹਿਰ ਪੀਕ 'ਤੇ ਹੈ। ਰੋਜ਼ 3 ਲੱਖ ਤੋਂ ਜ਼ਿਆਦਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਉਥੇ ਹੀ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕ੍ਰੋਨ ਦੇ ਮਾਮਲੇ ਵੀ ਲਗਾਤਾਰ ਵੱਧ ਰਹੇ ਹਨ। ਹਾਲਾਂਕਿ, ਤੀਜੀ ਲਹਿਰ ਵਿਚ ਵਾਇਰਸ ਓਨਾ ਖਤਰਨਾਕ ਨਹੀਂ ਨਿਕਲਿਆ, ਜਿੰਨਾ ਦੂਜੀ ਲਹਿਰ ਵਿਚ ਸੀ।

 

In The Market