LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਭਾਰਤ ਵਿਚ ਕੋਰੋਨਾ ਦੇ 3.37 ਲੱਖ ਨਵੇਂ ਮਾਮਲੇ, ਓਮੀਕ੍ਰੋਨ ਦੇ ਕੇਸ 10 ਹਜ਼ਾਰ ਪਾਰ

22jancorona cases

ਨਵੀਂ ਦਿੱਲੀ : ਦੇਸ਼ ਵਿਚ ਪਿਛਲੇ ਤਿੰਨ ਦਿਨਾਂ ਤੋਂ ਕੋਰੋਨਾ ਵਾਇਰਸ (Corona Virus) ਦੇ ਰੋ਼ਜਾਨਾ ਮਾਮਲੇ 3 ਲੱਖ (3 Lack) ਤੋਂ ਜ਼ਿਆਦਾ ਆ ਰਹੇ ਹਨ। ਪਿਛਲੇ 24 ਘੰਟੇ ਦੌਰਾਨ ਕੋਰੋਨਾ (Corona)  ਦੇ 3,37,704 ਨਵੇਂ ਮਾਮਲੇ (New Cases) ਸਾਹਮਣੇ ਆਏ ਹਨ। ਹਾਲਾਂਕਿ ਕਲ ਦੇ ਮੁਕਾਬਲੇ ਕੋਰੋਨਾ (Corona) ਦੇ ਮਾਮਲਿਆਂ ਵਿਚ ਕਮੀ ਦਰਜ ਕੀਤੀ ਗਈ ਹੈ। ਕਲ ਕੋਰੋਨਾ ਦੇ 2,47,254 ਮਾਮਲੇ ਦਰਜ ਕੀਤੇ ਗਏ ਸਨ। ਨਾਲ ਹੀ ਦੇਸ਼ ਵਿਚ ਓਮੀਕ੍ਰੋਨ (Omicron) ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। Also Read : ਚੋਣ ਕਮਿਸ਼ਨ ਅੱਜ ਚੋਣ ਰੈਲੀਆਂ ਅਤੇ ਰੋਡ ਸ਼ੋਅ ਕਰਨ ਬਾਰੇ ਲਵੇਗਾ ਫ਼ੈਸਲਾ

Corona cases in Delhi: दिल्ली में 24 घंटे के भीतर निकले 13,785 केस, 35  मरीजों की मौत - covid 19 new cases delhi in 24 hrs ntc - AajTak

ਦੇਸ਼ ਵਿਚ ਓਮੀਕ੍ਰੋਨ ਦੇ ਕੁਲ ਮਾਮਲੇ 10,050 ਹੋ ਗਏ ਹਨ। ਕਲ ਦੇ ਮੁਕਾਬਲੇ ਓਮੀਕ੍ਰੋਨ ਦੇ ਮਾਮਲਿਆਂ ਵਿਚ 2.69 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਵੱਧਣ ਅਤੇ ਠੀਕ ਹੋਣ ਵਾਲੇ ਲੋਕਾਂ ਦੀ ਘੱਟ ਗਿਣਤੀ ਦੇ ਚੱਲਦੇ ਐਕਟਿਵ ਕੇਸ ਲਗਾਤਾਰ ਵੱਧ ਰਹੇ ਹਨ। ਬੀਤੇ 24 ਘੰਟਿਆਂ ਵਿਚ ਐਕਟਿਵ ਕੇਸ ਵਧ ਕੇ 21,13,365 ਹੋ ਗਏ ਹਨ। ਦੇਸ਼ ਵਿਚ ਐਕਟਿਵ ਕੇਸ ਕੁਲ ਮਾਮਲਿਆਂ ਦਾ 5.43 ਫੀਸਦੀ ਤੱਕ ਪਹੁੰਚ ਗਏ ਹਨ। ਫਿਲਹਾਲ ਦੇਸ਼ ਵਿਚ ਰਿਕਵਰੀ ਰੇਟ ਘੱਟ ਕੇ 93.31ਫੀਸਦੀ ਤੱਕ ਪਹੁੰਚ ਗਈ ਹੈ। Also Read : ਪ੍ਰਿਅੰਕਾ ਚੋਪੜਾ ਤੇ ਨਿਕ ਜੋਨਸ ਬਣੇ ਮਾਤਾ-ਪਿਤਾ, ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਪੋਸਟ

Covid-19 cases in Gujarat double within 24 hours | Cities News,The Indian  Express
ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਕਾਫੀ ਹੈ। ਬੀਤੇ 24 ਘੰਟੇ ਵਿਚ ਕੋਰੋਨਾ ਤੋਂ 2.42, 676 ਲੋਕ ਠੀਕ ਹੋਏ ਹਨ। ਜਿਸ ਤੋਂ ਬਾਅਦ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 3,63, 01, 482 ਪਹੁੰਚ ਗਈ ਹੈ। ਨਾਲ ਹੀ ਦੇਸ਼ ਵਿਚ ਡੇਲੀ ਪਾਜ਼ੇਟੀਵਿਟੀ ਰੇਟ 17.22 ਫੀਸਦੀ ਅਤੇ ਵੀਕਲੀ ਪਾਜ਼ੇਟੀਵਿਟੀ ਰੇਟ 16.65 ਫੀਸਦੀ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਦੇਸ਼ ਵਿਚ ਕੋਰੋਨਾ ਦੀ ਜਾਂਚ ਲਈ 71.34 ਕਰੋੜ ਟੈਸਟ ਹੋ ਚੁੱਕੇ ਹਨ। ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ 19,60,954 ਟੈਸਟ ਕੀਤੇ ਗਏ ਹਨ।

 

In The Market