ਅੰਮ੍ਰਿਤਸਰ : ਨਵਜੋਤ ਸਿੰਘ ਸਿੱਧੂ (Navjot Singh Sidhu) ਵਰਗਾ ਭਰਾ ਰੱਬ ਕਿਸੇ ਨੂੰ ਨਾ ਦੇਵੇ। ਇਹ ਕਹਿਣਾ ਹੈ ਅੰਮ੍ਰਿਤਸਰ ਪੂਰਬੀ (Amritsar East) ਤੋਂ ਅਕਾਲੀ ਦਲ-ਬਸਪਾ ਦੇ ਉਮੀਦਵਾਰ ਬਿਕਰਮ ਮਜੀਠੀਆ (Bikram Majithia) ਦਾ। ਬਿਕਰਮ ਮਜੀਠੀਆ ਵਲੋਂ ਪ੍ਰੈੱਸ ਕਾਨਫਰੰਸ (Press conference) ਕੀਤੀ ਗਈ ਅਤੇ ਇਸ ਦੌਰਾਨ ਨਵਜੋਤ ਸਿੰਘ ਸਿੱਧੂ 'ਤੇ ਭੈਣਜੀ ਸੁਮਨ ਤੂਰ ਵਲੋਂ ਲਗਾਏ ਗਏ ਗੰਭੀਰ ਇਲਜ਼ਾਮਾਂ 'ਤੇ ਬਿਕਰਮ ਮਜੀਠੀਆ ਨੇ ਕਿਹਾ ਕਿ ਰੱਬ ਅਜਿਹਾ ਭਰਾ ਕਿਸੇ ਨੂੰ ਨਾ ਦੇਵੇ। ਉਨ੍ਹਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਪਰ ਮੈਂ ਕਿਸੇ ਦੇ ਪਰਿਵਾਰ ਬਾਰੇ ਕਦੇ ਕੋਈ ਟਿੱਪਣੀ ਨਹੀਂ ਕੀਤੀ। Also Read : ਨਵਜੋਤ ਸਿੱਧੂ 'ਤੇ ਅਰਵਿੰਦ ਕੇਜਰੀਵਾਲ ਦੇ ਤਿੱਖੇ ਹਮਲੇ, 5 ਸਾਲਾਂ 'ਚ ਸਿੱਧੂ ਨੇ ਆਪਣੇ ਹਲਕੇ 'ਚ ਵੀ ਕੰਮ ਨਹੀਂ ਕਰਵਾਇਆ
ਉਨ੍ਹਾਂ ਕਿਹਾ ਕਿ ਮੈਂ ਸੁਮਨ ਭੈਣਜੀ ਦੀ ਵੀਡੀਓ ਦੇਖੀ ਜਿਸ ਵਿਚ ਉਹ ਰੋ-ਰੋ ਕੇ ਸਿੱਧੂ ਵਲੋਂ ਕੀਤੇ ਅਜਿਹੇ ਵਤੀਰੇ ਬਾਰੇ ਦੱਸ ਰਹੇ ਹਨ। ਜੋ ਤਰਸਯੋਗ ਹਾਲਾਤ ਉਨ੍ਹਾਂ ਨੇ ਬਿਆਨ ਕੀਤੇ, ਰੱਬ ਕਿਸੇ ਨੂੰ ਅਜਿਹਾ ਪੁੱਤ ਤੇ ਅਜਿਹਾ ਭਰਾ ਨਾ ਦੇਵੇ ਜਿਹੜਾ ਇਹੋ ਜਿਹੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ। ਰੱਬ ਇਸ ਨੂੰ ਵੀ ਸੁਮੱਤ ਬਖਸ਼ੇ ਮੇਰੇ ਵੱਡੇ ਵੀਰ ਨੂੰ। ਉਨ੍ਹਾਂ ਕਿਹਾ ਕਿ ਨਵਜੋਤ ਸਿੰਘ ਸਿੱਧੂ ਆਪਣੀਆਂ ਗਲਤੀਆਂ ਦਾ ਪਛਚਾਤਾਪ ਕਰਦਿਆਂ ਹੋਇਆਂ ਲਿਖਤੀ ਅਪੋਲੋਜੀ ਆਪਣੀ ਭੈਣ ਕੋਲੋਂ ਅਤੇ ਆਪਣੀ ਸਵਰਗਵਾਸੀ ਮਾਤਾ ਦੇ ਚਰਣਾਂ 'ਚ ਹੱਥ ਜੋੜ ਕੇ ਮੁਆਫੀ ਮੰਗੇ। ਇਸ ਤੋਂ ਇਲਾਵਾ ਮੈਂ ਹੋਰ ਕੁਝ ਨਹੀਂ ਕਹਾਂਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Canada News: धार्मिक स्थलों के 100 मीटर के दायरे में कोई प्रदर्शन नहीं होगा; मेयर पैट्रिक
Delhi airport : बढ़ते वायु प्रदूषण के बीच दिल्ली हवाई अड्डे ने यात्रियों के लिए जारी की नई एडवाइजरी
Gurunanak dev jayanti: राष्ट्रपति द्रौपदी मुर्मू और प्रधानमंत्री नरेंद्र मोदी ने देशवासियों को गुरुनानक देव जी के प्रकाश पर्व की शुभकामनाएं दी