LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਬਿਕਰਮ ਮਜੀਠੀਆ ਨੇ ਸਿੱਧੂ 'ਤੇ ਕਸੇ ਤੰਜ,ਕਿਹਾ- 'ਜੋ ਪਰਿਵਾਰ ਦਾ ਨਹੀਂ ਹੋਇਆ ਉਹ ਲੋਕਾਂ ਦਾ ਕੀ ਬਣੂੰ'

30j bikram

ਅੰਮ੍ਰਿਤਸਰ : ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਅੱਜ ਨਵਜੋਤ ਸਿੰਘ ਸਿੱਧੂ ਦੇ ਹਲਕੇ 'ਚ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਸਿੱਧੂ ਨੂੰ ਨਿਸ਼ਾਨੇ 'ਤੇ ਲਿਆ। ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਜਿਹੜਾ ਆਪਣੇ ਪਰਿਵਾਰ ਦਾ ਨਹੀਂ ਹੋਇਆ ਉਹ ਲੋਕਾਂ ਦਾ ਕਿਵੇਂ ਬਣੂੰ। ਉਨ੍ਹਾਂ ਨੇ ਕਿਹਾ ਕਿ ਸਿੱਧੂ ਦੀ ਲੜਾਈ ਸਿਰਫ਼ ਮੁੱਖ ਮੰਤਰੀ ਦੀ ਕੁਰਸੀ ਲੈਣ ਲਈ ਹੈ, ਉਸ ਨੂੰ ਹਲਕੇ ਦੇ ਨਾਲ ਤੇ ਹਲਕੇ ਦੇ ਲੋਕਾਂ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਇਹ ਸਭ ਦਾ ਵੈਰੀ ਹੈ। ਇਸ ਨੇ ਮੈਨੂੰ ਵੀ ਠੱਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਦੇ ਹਲਕੇ 'ਚ ਕੋਈ ਵਿਕਾਸ ਨਹੀਂ ਹੋਇਆ ਹੈ। ਸਿੱਧੂ ਨੇ ਬਿਆਨਬਾਜ਼ੀ ਕਰਕੇ ਜਨਤਾ ਦਾ ਬਹੁਤ ਨੁਕਸਾਨ ਕੀਤਾ ਹੈ ਅਤੇ ਮੁੱਦਿਆਂ ਤੋਂ ਧਿਆਨ ਭਟਕਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੇ ਦਿਲੋਂ ਸਿੱਧੂ ਦੀ ਮਦਦ ਕੀਤੀ ਪਰ ਉਸ ਨੇ ਇਲਾਕੇ ਨੂੰ ਉਹ ਬਣਦਾ ਸਤਿਕਾਰ ਨਹੀਂ ਦਿੱਤਾ ਜਿਸ ਦਾ ਉਹ ਹੱਕਦਾਰ ਸੀ।  

Also Read : ਬਜਟ ਤੋਂ ਬਾਅਦ ਵਧਣਗੀਆਂ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ! Excise duty ਨੂੰ ਫਿਰ ਤੋਂ ਕੀਤਾ ਜਾ ਸਕਦਾ ਬਹਾਲ

ਸਿੱਧੂ ਨੇ ਘੱਟ ਗਿਣਤੀਆਂ ਨਾਲ ਜੋ ਵਾਅਦੇ ਕੀਤੇ ਸਨ, ਉਹ ਪੂਰੇ ਨਹੀਂ ਹੋਏ। ਮਜੀਠੀਆ ਨੇ ਕਿਹਾ ਕਿ ਇਹ ਮੇਰੀ ਲੜਾਈ ਨਹੀਂ ਸਗੋਂ ਪਿਛੜੇ ਹੋਏ ਲੋਕਾਂ ਦੇ ਵਿਕਾਸ ਦੀ ਲੜਾਈ ਹੈ। ਮਜੀਠੀਆ ਨੇ ਕਿਹਾ ਕਿ ਸਿੱਧੂ ਨੇ ਮੇਰੇ ਖਿਲਾਫ ਕੇਸ ਦਰਜ ਕਰਨ ਲਈ 3 DGP ਬਦਲਵਾਏ ਅਤੇ ਆਖਰਕਾਰ ਸਿਧਾਰਥ ਚਟੋਪਾਧਿਆਏ ਨੇ ਮੇਰੇ ਖਿਲਾਫ ਝੂਠਾ ਕੇਸ ਦਰਜ ਕਰਵਾ ਦਿੱਤਾ। DGP ਚਟੋਪਾਧਿਆਏ ਨੂੰ ਉਨ੍ਹਾਂ ਦੇ ਅਹੁਦੇ ਤੋਂ 18 ਦਿਨਾਂ ਬਾਅਦ ਬਦਲ ਦਿੱਤਾ ਗਿਆ ਸੀ। DGP ਚਟੋਪਾਧਿਆਏ ਦੀ ਕਿਸੇ ਭਗੌੜੇ ਨਾਲ ਟੇਪ ਰਿਕਾਰਡਿੰਗ ਵੀ ਸਾਹਮਣੇ ਆਈ ਹੈ।

Also Read : ਪੰਜਾਬ ਕਾਂਗਰਸ ਨੇ ਜਾਰੀ ਕੀਤੀ ਤੀਜੀ ਲਿਸਟ, ਦੋ ਥਾਵਾਂ ਤੋਂ ਚੋਣ ਲੜਣਗੇ CM ਚੰਨੀ

ਸਿੱਧੂ ਦੀ ਕਾਰਗੁਜ਼ਾਰੀ ਜ਼ੀਰੋ ਹੈ। ਜ਼ਿਕਰਯੋਗ ਹੈ ਕਿ ਮਜੀਠੀਆ 'ਤੇ ਨਿਸ਼ਾਨਾ ਸਾਧਦੇ ਹੋਏ ਸਿੱਧੂ ਨੇ ਕਿਹਾ ਸੀ ਕਿ ਜੇਕਰ ਮਜੀਠੀਆ 'ਚ ਹਿੰਮਤ ਹੈ ਤਾਂ ਉਹ ਹਲਕੇ ਤੋਂ ਚੋਣ ਲੜ ਕੇ ਦਿਖਾਉਣ। ਕਾਂਗਰਸ ਮਾਫੀਆ ਖਿਲਾਫ ਲੜਾਈ ਲੜ ਰਹੀ ਹੈ ਅਤੇ ਬਿਕਰਮ ਮਜੀਠੀਆ ਸਭ ਤੋਂ ਵੱਡਾ ਗੈਂਗਸਟਰ ਹੈ। ਸਿੱਧੂ ਨੇ ਕਿਹਾ ਸੀ ਕਿ ਮਜੀਠੀਆ ਨੇ 10 ਸਾਲਾਂ ਵਿੱਚ ਸੁਖਬੀਰ ਬਾਦਲ ਲਈ 40 ਕਰੋੜ ਰੁਪਏ ਇਕੱਠੇ ਕੀਤੇ ਅਤੇ 10 ਸਾਲ ਸ਼ਰਾਬ ਵੇਚਣ ਵਿੱਚ ਵੀ ਨੰਬਰ 1 ਰਿਹਾ। ਇਸ ਤੋਂ ਇਲਾਵਾ ਡਰੱਗ ਮਾਫੀਆ 'ਚ ਵੀ ਮਜੀਠੀਆ ਸਭ ਤੋਂ ਅੱਗੇ ਹੈ।

In The Market