ਚੰਡੀਗੜ੍ਹ : ਬੀਬੀ ਹਰਸਿਮਰਤ ਕੌਰ ਬਾਦਲ (Bibi Harsimrat Kaur Badal) ਵਲੋਂ ਪੱਤਰਕਾਰਾਂ (Journalists) ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੇਰਾ ਵੀ ਵੀਰ ਹੈ ਅਤੇ ਮੇਰੇ ਵੀਰ 'ਤੇ ਮੈਨੂੰ ਮਾਣ ਹੈ। ਉਨ੍ਹਾਂ ਕਿਹਾ ਕਿ ਬਿਕਰਮ ਖਿਲਾਫ (Against Bikram) ਕਈ ਤਰ੍ਹਾਂ ਦੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਕਾਂਗਰਸੀਆਂ ਨੇ ਪਿਛਲੇ 5 ਸਾਲਾਂ ਤੋਂ ਸਿਰਫ ਤੇ ਸਿਆਸਤ ਖੇਡੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ 5 ਸਾਲ ਤੋਂ ਬਾਦਲ ਪਰਿਵਾਰ (Badal family) 'ਤੇ ਦੋਸ਼ ਲਗਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। Also Read : ਰਾਘਵ ਚੱਢਾ ਨੇ ਕਾਂਗਰਸ ਪਾਰਟੀ ਨੂੰ ਲਿਆ ਲਪੇਟੇ 'ਚ, ਦੱਸਿਆ ਦਲਿਤ ਵਿਰੋਧੀ ਪਾਰਟੀ
ਹੁਣ ਜਦੋਂ ਇਨ੍ਹਾਂ ਦੀ ਸਰਕਾਰ ਖਤਮ ਹੋਣ ਲੱਗੀ ਹੈ ਤਾਂ ਡੀ.ਜੀ.ਪੀ. ਨੂੰ ਲਗਾ ਕੇ ਬਿਕਰਮ ਖਿਲਾਫ ਇਨ੍ਹਾਂ ਨੇ ਸਾਜ਼ਿਸ਼ਾਂ ਕੀਤੀਆਂ। ਉਨ੍ਹਾਂ ਕਿਹਾ ਕਿ ਇਹ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸਾਡੇ 'ਤੇ ਦੋਸ਼ ਲਗਾ ਰਹੇ ਹਨ। ਨਸ਼ਿਆਂ ਕਾਰਣ ਕਈ ਪਰਿਵਾਰਾਂ ਦੇ ਪੁੱਤ ਨਹੀਂ ਰਹੇ। ਉਨ੍ਹਾਂ ਕਿਹਾ ਕਿ ਸਾਡਾ ਪਰਿਵਾਰ ਗੁਰੂ ਨੂੰ ਮੰਨਣ ਵਾਲਾ ਅਤੇ ਗੁਰੂ ਤੋਂ ਡਰਨ ਵਾਲਾ ਹੈ ਇਸ ਚਿੱਟੇ ਕਾਰਣ ਕਈ ਭੈਣਾਂ ਨੇ ਆਪਣੇ ਵੀਰਾਂ ਨੂੰ ਗੁਆਇਆ ਹੈ ਅਤੇ ਇਹ ਨਸ਼ਿਆਂ ਦਾ ਕੰਮ ਕਰਨ ਵਾਲਿਆਂ ਦਾ ਕੱਖ ਨਾ ਰਹੇ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡੀ ਅਦਾਲਤ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਹੈ ਜੋ ਇਨ੍ਹਾਂ ਗਲਤ ਅਨਸਰਾਂ ਨੂੰ ਸਜ਼ਾ ਦੇਣਗੇ ਅਤੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Petrol-Diesel Price Today: पेट्रोल-डीजल के लेटेस्ट रेट जारी, यहां चेक करें आपके शहर के ताजा भाव
Gold-Silver Price Today : सोने की कीमत में तेजी, चांदी भी हुई महंगी, जानें आज क्या है गोल्ड-सिल्वर का रेट
Dr.Manmohan Singh Death News : प्रधानमंत्री नरेंद्र मोदी ने दिवंगत डॉ. मनमोहन सिंह को दी श्रद्धांजलि