ਲਖਨਊ—ਉੱਤਰ ਪ੍ਰਦੇਸ਼ ਦੇ ਮੁਜ਼ੱਫਰਨਗਰ ਜ਼ਿਲ੍ਹੇ 'ਚ ਇਕ ਔਰਤ ਨਾਲ ਪਹਿਲਾਂ ਉਸ ਦੇ ਦਿਓਰ ਨੇ ਬਲਾ.ਤਕਾਰ ਕੀਤਾ ਅਤੇ ਫਿਰ ਆਪਣੇ ਭਰਾ ਤੇ ਮਹਿਲਾ ਦੇ ਪਤੀ ਨਾਲ ਮਿਲ ਕੇ ਉਸ ਦਾ ਗਲਾ ਘੁੱਟ ਕੇ ਹੱਤਿ.ਆ ਕਰਨ ਦੀ ਕੋਸ਼ਿਸ਼ ਕੀਤੀ। ਹੱਤਿਆ ਦੀ ਕੋਸ਼ਿਸ਼ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਸੀ। ਇਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਔਰਤ ਦਾ ਪਤੀ ਉਸ ਦੇ ਗਲੇ 'ਚ ਚੁੰਨੀ ਬੰਨ੍ਹ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਔਰਤ ਦਾ ਦਿਓਰ ਖੁਦ ਆਪਣੇ ਮੋਬਾਈਲ 'ਚ ਘਟਨਾ ਦੀ ਵੀਡੀਓ ਬਣਾ ਰਿਹਾ ਸੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਮਹਿਲਾ ਨੇ ਪੁਲਿਸ ਨੂੰ ਇਸ ਮਾਮਲੇ 'ਚ ਕਾਰਵਾਈ ਕਰਨ ਦੀ ਅਪੀਲ ਕੀਤੀ ਹੈ। ਪੁਲਿਸ ਹੁਣ ਗੰਭੀਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਮੁਲਜ਼ਮ ਪਤੀ ਅਤੇ ਦਿਓਰ ਨੂੰ ਗ੍ਰਿਫਤਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਖਤੌਲੀ ਕੋਤਵਾਲੀ ਖੇਤਰ ਦੀ ਰਹਿਣ ਵਾਲੀ ਪੀੜਤ ਔਰਤ ਨੇ ਆਪਣੇ ਸ਼ਿਕਾਇਤ ਪੱਤਰ 'ਚ ਦੋਸ਼ ਲਾਇਆ ਹੈ ਕਿ ਰਮਜ਼ਾਨ ਦੌਰਾਨ 2 ਅਪ੍ਰੈਲ ਨੂੰ ਉਸ ਦੇ ਦਿਓਰ ਨੇ ਉਸ ਨਾਲ ਬਲਾ.ਤਕਾਰ ਕੀਤਾ। ਇਸ ਦੌਰਾਨ ਉਸ ਦਾ ਪਤੀ ਘਰ ਨਹੀਂ ਸੀ। ਵਾਪਸ ਆਉਣ ਤੋਂ ਬਾਅਦ ਜਦੋਂ ਪੀੜਤਾ ਨੇ ਆਪਣੇ ਪਤੀ ਨੂੰ ਹੱਡਬੀਤੀ ਸੁਣਾਈ ਤਾਂ ਉਸ ਨੇ ਕਿਹਾ, "ਹੁਣ ਤੂੰ ਮੇਰੀ ਪਤਨੀ ਨਹੀਂ ਰਹੀ, ਹੁਣ ਤੂੰ ਮੇਰੀ ਭਾਬੀ ਹੈ।"ਔਰਤ ਨੇ ਦੋਸ਼ ਲਾਇਆ ਹੈ ਕਿ ਅਗਲੇ ਦਿਨ 3 ਅਪ੍ਰੈਲ ਨੂੰ ਉਸ ਦਾ ਪਤੀ ਅਤੇ ਦਿਓਰ ਉਸ ਦੇ ਕਮਰੇ ਵਿਚ ਆਏ ਅਤੇ ਉਸ ਦੇ ਗਲੇ ਵਿਚ ਚੁੰਨੀ ਬੰਨ੍ਹ ਕੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਜਦਕਿ ਉਸ ਦਾ ਦਿਓਰ ਉਸ ਦੀ ਵੀਡੀਓ ਬਣਾ ਰਿਹਾ ਸੀ। ਮਹਿਲਾ ਨੇ ਕਿਸੇ ਤਰ੍ਹਾਂ ਉਨ੍ਹਾਂ ਦੇ ਚੁੰਗਲ 'ਚੋਂ ਬਚ ਕੇ ਆਪਣੀ ਜਾਨ ਬਚਾਈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸਪੀ ਸਤਿਆਨਾਰਾਇਣ ਪ੍ਰਜਾਪਤ ਨੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਬਿਨੈਕਾਰ ਵੱਲੋਂ ਦਰਜ ਕਰਵਾਈ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਖਤੌਲੀ 'ਚ ਉਸ ਦੇ ਪਤੀ ਅਤੇ ਸਾਲੇ ਦੇ ਖਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ 'ਤੇ ਬਲਾ.ਤਕਾਰ ਅਤੇ ਕ.ਤ.ਲ ਦੇ ਇਰਾਦੇ ਦਾ ਦੋਸ਼ ਲਗਾਇਆ ਗਿਆ ਹੈ। ਦੋਵਾਂ ਮੁਲਜ਼ਮਾਂ ਦੀ ਗ੍ਰਿਫ਼.ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਲਦ ਹੀ ਦੋਵਾਂ ਨੂੰ ਗ੍ਰਿਫ.ਤਾਰ ਕਰਕੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ।...
National News : ਬੁਲੰਦ ਸ਼ਹਿਰ ਦੀ ਇਕ ਔਰਤ ਨੇ ਆਪਣੀ ਨੂੰਹ 'ਤੇ ਹੈਰਾਨ ਕਰਨ ਵਾਲੇ ਦੋਸ਼ ਲਾਏ ਹਨ। ਔਰਤ ਦਾ ਦੋਸ਼ ਹੈ ਕਿ ਉਸ ਦੀ ਨੂੰਹ ਉਸ 'ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾਉਂਦੀ ਹੈ ਅਤੇ ਲਗਾਤਾਰ ਉਸ ਨੂੰ ਅਜਿਹਾ ਕਰਨ ਲਈ ਮਜਬੂਰ ਕਰਦੀ ਹੈ। ਪੁਲਿਸ ਕੋਲ ਮਦਦ ਦੀ ਬੇਨਤੀ ਕਰਨ ਵਾਲੀ ਔਰਤ ਨੇ ਦੱਸਿਆ ਕਿ ਜਦੋਂ ਉਹ ਆਪਣੀ ਨੂੰਹ ਨੂੰ ਮਨਾਉਣ ਦੀ ਕੋਸ਼ਿਸ਼ ਕਰਦੀ ਹੈ ਤਾਂ ਉਹ ਲੈਸਬੀਅਨ ਦੀ ਕਹਾਣੀ ਸੁਣਾਉਣ ਲੱਗਦੀ ਹੈ। ਗੰਦੀਆਂ ਵੀਡੀਓਜ਼ ਵਿਖਾਉਂਦੀ ਹੈ ਅਤੇ ਦਲੀਲ ਦਿੰਦੀ ਹੈ ਕਿ ਸਰੀਰਕ ਸਬੰਧ ਕਿਸੇ ਹੋਰ ਨਾਲ ਹੋ ਸਕਦੇ ਹਨ, ਵਿਆਹ ਕਿਸੇ ਹੋਰ ਨਾਲ ਹੋ ਸਕਦਾ ਹੈ। ਜੇ ਉਹ ਆਪਣੀ ਸੱਸ ਨਾਲ ਵਿਆਹ ਕਰਨਾ ਚਾਹੁੰਦੀ ਹੈ ਤਾਂ ਇਸ ਵਿਚ ਕੀ ਹਰਜ਼ ਹੈ?ਇਲਜ਼ਾਮ ਲਗਾਉਣ ਵਾਲੀ ਔਰਤ ਫਿਲਹਾਲ ਦਿੱਲੀ ਵਿੱਚ ਰਹਿੰਦੀ ਹੈ। ਉਸ ਨੇ ਇਹ ਵੀ ਕਿਹਾ ਕਿ ਮੇਰੀ ਨੂੰਹ ਲਗਾਤਾਰ ਮੇਰੇ 'ਤੇ ਸਰੀਰਕ ਸਬੰਧ ਬਣਾਉਣ ਲਈ ਦਬਾਅ ਪਾ ਰਹੀ ਹੈ ਅਤੇ ਜੇਕਰ ਮੈਂ ਅਜਿਹਾ ਕਰਨ ਤੋਂ ਇਨਕਾਰ ਕੀਤਾ ਤਾਂ ਨਤੀਜੇ ਭੁਗਤਣ ਦੀ ਧਮਕੀ ਵੀ ਦੇ ਰਿਹਾ ਹੈ। ਔਰਤ ਨੇ ਪੁਲਿਸ ਨਾਲ ਸੰਪਰਕ ਕਰਕੇ ਮਾਮਲੇ ਵਿੱਚ ਮਦਦ ਮੰਗੀ ਹੈ। ਸੋਸ਼ਲ ਮੀਡੀਆ ਪਲੇਟਫਾਰਮ 'ਤੇ ਸਾਹਮਣੇ ਆਈ ਇਕ ਵੀਡੀਓ 'ਚ ਔਰਤ ਆਪਣੇ ਦੁੱਖ ਨੂੰ ਬਿਆਨ ਕਰਦੀ ਨਜ਼ਰ ਆ ਰਹੀ ਹੈ। ਸ਼ਿਕਾਇਤ ਕਰਨ ਵਾਲੀ ਔਰਤ ਵੀਡੀਓ 'ਚ ਕਹਿੰਦੀ ਦਿਖਾਈ ਦੇ ਰਹੀ ਹੈ ਕਿ ਮੇਰੀ ਨੂੰਹ ਦਾ ਵਿਹਾਰ ਪਹਿਲੇ ਦਿਨ ਤੋਂ ਠੀਕ ਨਹੀਂ ਹੈ ਅਤੇ ਸਮੇਂ ਦੇ ਨਾਲ ਉਸ ਦਾ ਅਜੀਬ ਵਿਵਹਾਰ ਹੋਰ ਵੀ ਬਦਲ ਗਿਆ ਹੈ। ਔਰਤ ਨੇ ਕਿਹਾ ਕਿ ਉਸ ਸਮੇਂ ਸਾਰੀਆਂ ਹੱਦਾਂ ਪਾਰ ਹੋ ਗਈਆਂ ਜਦੋਂ ਉਸ ਦੀ ਨੂੰਹ ਨੇ ਉਸ ਦੀ ਨਿੱਜੀ ਜ਼ਿੰਦਗੀ ਵਿਚ ਦਖਲ ਦੇਣਾ ਸ਼ੁਰੂ ਕਰ ਦਿੱਤਾ। ਔਰਤ ਨੇ ਦੱਸਿਆ ਕਿ ਮੇਰੀ ਨੂੰਹ ਨੂੰ ਮੇਰੇ ਪਤੀ ਨਾਲ ਇਕੱਲੇ ਸਮਾਂ ਬਿਤਾਉਣਾ ਪਸੰਦ ਨਹੀਂ ਸੀ, ਜਦੋਂ ਵੀ ਉਹ ਸਾਨੂੰ ਇਕੱਠੇ ਦੇਖਦੀ ਸੀ ਤਾਂ ਉਹ ਅਜੀਬ ਵਿਹਾਰ ਕਰਦੀ ਸੀ। ਮਹਿਲਾ ਨੇ ਹੈਰਾਨ ਕਰਨ ਵਾਲਾ ਦਾਅਵਾ ਕਰਦੇ ਹੋਏ ਕਿਹਾ ਕਿ ਇਕ ਦਿਨ ਉਸ ਦੀ ਨੂੰਹ ਨੇ ਕਿਹਾ ਕਿ ਉਹ ਮੇਰੇ ਨਾਲ ਵਿਆਹ ਕਰਨਾ ਚਾਹੁੰਦੀ ਹੈ ਅਤੇ ਆਪਣੇ ਪਤੀ ਨਾਲ ਨਹੀਂ ਰਹਿਣਾ ਚਾਹੁੰਦੀ। ਸੱਸ ਨੇ ਇਹ ਵੀ ਕਿਹਾ ਕਿ ਉਸ ਦੀ ਨੂੰਹ ਨੇ ਉਨ੍ਹਾਂ ਨੂੰ ਆਪਣੇ ਪਤੀ ਤੋਂ ਦੂਰ ਕਿਤੇ ਭੱਜ ਕੇ ਰਹਿਣ ਦਾ ਸੁਝਾਅ ਦਿੱਤਾ ਸੀ। बहुत ही ज्यादा हैरान कर देने वाली घटना आई सामने, सुनकर आप भी हो जाएंगे हक्का-बक्का !!सास के साथ बहू बनाना चाहती है शारीरिक संबंध, मोबाइल पर जबरन दिखाती है गंदे-गंदे Video["पहली नजर में ही सास को दिल दे बैठी थी बहू" "सास को ससुर के साथ नहीं रहने देना चाहती है बहू"]["पति के… pic.twitter.com/q9PHP7cg5r — MANOJ SHARMA LUCKNOW UP...
ਪੰਜਾਬ ਵਿਚ ਇਕ ਵਿਅਕਤੀ ਨੇ ਟਰੇਨ ਹੇਠਾਂ ਆ ਕੇ ਇਸ ਲਈ ਖੁਦ.ਕੁਸ਼ੀ ਕਰ ਲਈ, ਕਿਉਂਕਿ ਉਹ ਆਪਣੀ ਪਤਨੀ ਦੀ ਮੌ.ਤ ਤੋਂ ਪਰੇਸ਼ਾਨ ਰਹਿੰਦਾ ਸੀ ਪਰ ਰਾਜਸਥਾਨ ਵਿਚ ਇਸ ਤੋਂ ਬਿਲਕੁਲ ਉਲਟਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਵਿਅਕਤੀ ਨੇ ਖੁਦ ਆਪਣੀ ਪਤਨੀ ਤੇ ਧੀ ਦੀ ਗਲਾ ਘੁੱਟ ਕੇ ਹੱਤਿ.ਆ ਕਰ ਦਿੱਤੀ।ਪਹਿਲਾ ਮਾਮਲਾ ਪੰਜਾਬ ਦੇ ਫਾਜ਼ਿਲਕਾ ਦੇ ਪਿੰਡ ਬੋਦੀਵਾਲਾ ਪਿੱਥਾ ਦਾ ਹੈ। ਇਥੇ ਇੱਕ ਵਿਅਕਤੀ ਨੇ ਚੱਲਦੀ ਟਰੇਨ ਅੱਗੇ ਛਾਲ ਮਾਰ ਕੇ ਖ਼ੁਦ.ਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਆਪਣੀ ਪਤਨੀ ਦੀ ਮੌ.ਤ ਤੋਂ ਬਾਅਦ ਪਰੇਸ਼ਾਨ ਰਹਿੰਦਾ ਸੀ। ਉਸ ਦੀ ਪਛਾਣ ਖਜਾਨ ਸਿੰਘ ਵਾਸੀ ਪਿੰਡ ਬੋਦੀਵਾਲਾ ਪਿੱਥਾ ਵਜੋਂ ਹੋਈ ਹੈ।ਪਿੰਡ ਬੋਦੀਵਾਲਾ ਪਿੱਥਾ ਦੇ 60 ਸਾਲਾ ਬਜ਼ੁਰਗ ਖਜਾਨ ਸਿੰਘ ਭਾਦੂ ਪੁੱਤਰ ਬਲਰਾਮ ਸਿੰਘ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਖਜਾਨ ਸਿੰਘ ਦੀ ਪਤਨੀ ਦੀ ਲੰਬੀ ਬੀਮਾਰੀ ਤੋਂ ਬਾਅਦ ਕਰੀਬ 5 ਸਾਲ ਪਹਿਲਾਂ ਮੌ.ਤ ਹੋ ਗਈ ਸੀ, ਜਿਸ ਤੋਂ ਬਾਅਦ ਖਜਾਨ ਸਿੰਘ ਵੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ।ਖਜਾਨ ਸਿੰਘ ਨੇ ਪਿੰਡ ਖੂਈਖੇੜਾ ਨੇੜੇ ਗੰਗਾ ਕੈਨਾਲ ਦੀ ਲੰਘਦੀ ਰੇਲਵੇ ਲਾਈਨ 'ਤੇ ਰੇਲਗੱਡੀ ਅੱਗੇ ਛਾਲ ਮਾਰ ਕੇ ਖ਼ੁਦ.ਕੁਸ਼ੀ ਕਰ ਲਈ। ਰੇਲਵੇ ਵਿਭਾਗ ਦੇ ਗੇਟਮੈਨ ਨੇ ਲਾਸ਼ ਰੇਲਵੇ ਟਰੈਕ 'ਤੇ ਪਈ ਵੇਖ ਕੇ ਸਟੇਸ਼ਨ ਮਾਸਟਰ ਅਤੇ ਜੀਆਰਪੀ ਪੁਲਿਸ ਨੂੰ ਸੂਚਨਾ ਦਿੱਤੀ। ਉਧਰ, ਦੂਜੇ ਮਾਮਲੇ ਵਿਚ ਰਾਜਸਥਾਨ ਦੇ ਭੀਵਾੜੀ 'ਚ ਮਿਲੀ ਇਕ ਔਰਤ ਅਤੇ ਚਾਰ ਸਾਲ ਦੀ ਬੱਚੀ ਦੀ ਲਾਸ਼ ਦਾ ਕਿੱਸਾ ਸੁਲਝਾ ਲਿਆ ਗਿਆ ਹੈ।ਔਰਤ ਅਤੇ ਬੇਟੀ ਦਾ ਉਸ ਦੇ ਪਤੀ ਨੇ ਹੀ ਕ.ਤ.ਲ ਕਰ ਦਿੱਤਾ ਸੀ। ਦੋਵਾਂ ਦਾ ਕ.ਤ.ਲ ਕਰਨ ਤੋਂ ਬਾਅਦ ਮੁਲਜ਼ਮ ਸਾਰੀ ਰਾਤ ਫਲੈਟ ਵਿਚ ਲਾ.ਸ਼ਾਂ ਕੋਲ ਪਿਆ ਰਿਹਾ ਅਤੇ ਅਗਲੇ ਦਿਨ ਉਹ ਤਿਆਰ ਹੋ ਕੇ ਬਿਹਾਰ ਵੱਲ ਭੱਜ ਗਿਆ। ਉਸ ਨੂੰ ਬਿਹਾਰ ਦੇ ਸੀਵਾਨ ਤੋਂ ਗ੍ਰਿਫ਼.ਤਾਰ ਕਰ ਲਿਆ ਗਿਆ ਹੈ। ਪੁਲਿਸ ਮੁਤਾਬਕ ਮੁਲਜ਼ਮ ਨੇ ਬਿਹਾਰ 'ਚ ਦੂਜਾ ਵਿਆਹ ਕਰਵਾਇਆ ਸੀ, ਜਿਸ ਤੋਂ ਬਾਅਦ ਪਤੀ-ਪਤਨੀ 'ਚ ਲੜਾਈ-ਝਗੜਾ ਹੋ ਗਿਆ। ਇਸ ਲਈ ਮੁਲਜ਼ਮ ਨੇ ਪਤਨੀ ਅਤੇ ਬੇਟੀ ਦਾ ਕ.ਤ.ਲ ਕਰਨ ਦੀ ਯੋਜਨਾ ਬਣਾਈ ਸੀ। ਮਾਮਲਾ ਭਿਵਾੜੀ ਦੇ ਤਪੁਕਾੜਾ ਦਾ ਹੈ। ਥਾਣਾ ਮੁਖੀ ਭਗਵਾਨ ਸਹਾਏ ਨੇ ਦੱਸਿਆ ਕਿ ਇਹ ਕ.ਤ.ਲ 17 ਅਪ੍ਰੈਲ ਨੂੰ ਹੋਇਆ ਸੀ। ਹਾਲਾਂਕਿ ਪੁਲਿਸ ਨੂੰ ਇਸ ਘਟਨਾ ਦਾ 24 ਅਪ੍ਰੈਲ ਨੂੰ ਪਤਾ ਲੱਗਾ ਸੀ।ਮਹਿਲਾ ਦੇ ਪਰਿਵਾਰ ਨੇ ਉਸ ਦੇ ਪਤੀ ਨਿਸ਼ਾਂਤ ਪਾਂਡੇ (29) ਦੇ ਖਿਲਾਫ ਹੱਤਿ.ਆ ਦਾ ਮਾਮਲਾ ਦਰਜ ਕਰਵਾਇਆ ਸੀ। ਥਾਣੇਦਾਰ ਨੇ ਦੱਸਿਆ ਕਿ ਪਤਨੀ ਆਕਾਂਕਸ਼ਾ ਨੂੰ ਨਿਸ਼ਾਂਤ ਪਾਂਡੇ ਦੇ ਦੂਜੇ ਵਿਆਹ ਬਾਰੇ ਪਤਾ ਲੱਗਾ ਸੀ। ਮੁਲਜ਼ਮ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ 14 ਅਪਰੈਲ ਨੂੰ ਦੋਵਾਂ ਵਿਚਾਲੇ ਲੜਾਈ ਝਗੜੇ ਤੋਂ ਬਾਅਦ ਉਸ ਨੇ ਆਪਣੀ ਪਤਨੀ ਆਕਾਂਕਸ਼ਾ ਪਾਂਡੇ ਅਤੇ ਬੇਟੀ ਨਵਿਆ ਦਾ ਕਤਲ ਕਰਨ ਦੀ ਯੋਜਨਾ ਬਣਾਈ ਸੀ। ਪੁਲਿਸ ਸਟੇਸ਼ਨ ਅਧਿਕਾਰੀ ਨੇ ਦੱਸਿਆ ਕਿ ਬਿਹਾਰ ਦੇ ਸੀਵਾਨ ਦੀ ਰਹਿਣ ਵਾਲੀ ਅਕਾਂਕਸ਼ਾ ਉਰਫ ਰਿਤੂ (25) ਤ੍ਰਿਹਾਨ ਸੋਸਾਇਟੀ ਦੀ ਦਸਵੀਂ ਮੰਜ਼ਿਲ 'ਤੇ ਆਪਣੇ ਪਤੀ ਨਿਸ਼ਾਂਤ ਪਾਂਡੇ (29) ਅਤੇ ਚਾਰ ਸਾਲ ਦੀ ਬੇਟੀ ਨਵਿਆ ਪਾਂਡੇ ਨਾਲ ਰਹਿੰਦੀ ਸੀ। 17 ਅਪ੍ਰੈਲ ਨੂੰ ਸ਼ਾਮ 7 ਵਜੇ ਉਸ ਨੇ ਫਲੈਟ ਦੇ ਦਰਵਾਜ਼ੇ ਅਤੇ ਖਿੜਕੀਆਂ ਬੰਦ ਕਰ ਦਿੱਤੀਆਂ ਅਤੇ ਪਹਿਲਾਂ ਆਪਣੀ ਪਤਨੀ ਅਕਾਂਕਸ਼ਾ ਦਾ ਗਲਾ ਘੁੱਟ ਕੇ ਕ.ਤ.ਲ ਕਰ ਦਿੱਤਾ।ਇਸ ਤੋਂ ਬਾਅਦ ਉਸ ਨੇ ਆਪਣੀ ਬੇਟੀ ਨਵਿਆ ਦਾ ਗਲਾ ਘੁੱਟ ਕੇ ਹੱਤਿ.ਆ ਕਰ ਦਿੱਤੀ। ਉਸ ਨੇ ਲਾ.ਸ਼ਾਂ ਨੂੰ ਬਾਥਰੂਮ ਵਿਚ ਪਾ ਦਿੱਤਾ ਅਤੇ ਕੱਪੜੇ ਨਾਲ ਢੱਕ ਦਿੱਤਾ। ...
ਚੰਡੀਗੜ੍ਹ-ਸ਼੍ਰੋਮਣੀ ਅਕਾਲੀ ਦਲ ਨੇ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਆਪਣੇ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਵਿਰਸਾ ਸਿੰਘ ਵਲਟੋਹਾ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਵਿਰਸਾ ਸਿੰਘ ਵਲਟੋਹਾ ਖਡੂਰ ਸਾਹਿਬ ਤੋਂ ਵਿਧਾਇਕ ਵੀ ਰਹਿ ਚੁੱਕੇ ਹਨ। ਖਡੂਰ ਸਾਹਿਬ ਪੰਥਕ ਸੀਟ ਹੋਣ ਕਾਰਨ ਵਲਟੋਹਾ ਨੂੰ ਲਿਆਂਦਾ ਗਿਆ ਹੈ। ਉਨ੍ਹਾਂ ਦਾ ਨਾਂ ਪੰਥਕ ਆਗੂਆਂ ਵਿਚ ਆਉਂਦਾ ਹੈ। ਵਲਟੋਹਾ ਪੰਜਾਬ ਸਰਕਾਰ ਵਿੱਚ ਵੀ ਸੀ.ਪੀ.ਐਸ. ਵੀ ਰਹਿ ਚੁੱਕੇ ਹਨ। ਪਹਿਲਾਂ ਚਰਚਾ ਇਹ ਸੀ ਕਿ ਪਾਰਟੀ ਇੱਥੋਂ ਬਿਕਰਮ ਸਿੰਘ ਮਜੀਠੀਆ ਉਮੀਦਵਾਰ ਹੋ ਸਕਦੇ ਹਨ ਪਰ ਹੁਣ ਪਾਰਟੀ ਨੇ ਵਲਟੋਹਾ ਨੂੰ ਖਡੂਰ ਸਾਹਿਬ ਤੋਂ ਟਿਕਟ ਦੇ ਦਿੱਤੀ ਹੈ। ਖਡੂਰ ਸਾਹਿਬ ਤੋਂ ਆਸਾਮ ਦੀ ਜੇਲ੍ਹ ਵਿਚ ਬੰਦ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ। ਫਿਰ ਚਰਚਾ ਸੀ ਕਿ ਅਕਾਲੀ ਦਲ ਅੰਮ੍ਰਿਤਪਾਲ ਦੀ ਹਮਾਇਤ ਕਰ ਸਕਦਾ ਹੈ। ਹਾਲਾਂਕਿ ਅਕਾਲੀ ਦਲ ਹੁਣ ਇੱਥੇ ਇਕੱਲਿਆਂ ਹੀ ਚੋਣ ਲੜੇਗਾ। ਅੱਜ ਦੇ ਉਮੀਦਵਾਰ ਸਣੇ ਅਕਾਲੀ ਦਲ ਦੇ ਸਾਰੇ ਉਮੀਦਵਾਰ ਪੂਰੇ ਹੋ ਚੁੱਕੇ ਹਨ। ਅਕਾਲੀ ਦਲ ਨੇ ਗੁਰਦਾਸਪੁਰ ਤੋਂ ਡਾਕਟਰ ਦਲਜੀਤ ਚੀਮਾ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਆਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂਮਾਜਰਾ, ਫਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਖਾਲਸਾ, ਫਰੀਦਕੋਟ ਤੋਂ ਰਾਜਵਿੰਦਰ ਸਿੰਘ, ਸੰਗਰੂਰ ਤੋਂ ਇਕਬਾਲ ਸਿੰਘ ਝੂੰਦਾਂ, ਪਟਿਆਲਾ ਸੀਟ ਤੋਂ ਐਨਕੇ ਸ਼ਰਮਾ, ਹਰਸਿਮਰਤ ਕੌਰ ਬਾਦਲ ਨੂੰ ਬਠਿੰਡਾ ਤੋਂ ਉਮੀਦਵਾਰ ਬਣਾਇਆ ਹੈ। ਜਲੰਧਰ ਤੋਂ ਮਹਿੰਦਰ ਸਿੰਘ ਕੇਪੀ, ਲੁਧਿਆਣਾ ਤੋਂ ਰਣਜੀਤ ਸਿੰਘ ਢਿੱਲੋਂ, ਹੁਸ਼ਿਆਰਪੁਰ ਤੋਂ ਸੋਹਣ ਸਿੰਘ ਠੰਡਲ, ਫਿਰੋਜ਼ਪੁਰ ਤੋਂ ਨਰਦੇਵ ਸਿੰਘ (ਬੌਬੀ ਮਾਨ) ਅਤੇ ਚੰਡੀਗੜ੍ਹ ਤੋਂ ਹਰਦੀਪ ਸਿੰਘ ਸੈਣੀ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ।
ਖਾਣੇ ਦੇ ਸ਼ੌਕੀਨ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਂਦੇ ਤੇ ਖਾਂਦੇ ਰਹਿੰਦੇ ਹਨ। ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਉਣ ਦਾ ਟਰੈਂਡ ਚੱਲ ਰਿਹਾ ਹੈ। ਕਈ ਵਾਰ ਕੋਈ ਆਈਸਕ੍ਰੀਮ ਵਿੱਚ ਰਸਗੁੱਲਾ ਮਿਲਾ ਕੇ ਖਾ ਰਿਹਾ ਹੁੰਦਾ ਹੈ ਤਾਂ ਕੋਈ ਚਾਕਲੇਟੀ ਗੋਲਗੱਪੇ ਬਣਾਉਂਦਾ ਨਜ਼ਰ ਆਉਂਦਾ ਹੈ ਤਾਂ ਕਿਤੇ ਕੋਈ ਚਾਕਲੇਟ ਵਿੱਚ ਡੋਸਾ ਮਿਲਾ ਕੇ ਖਾ ਰਿਹਾ ਹੈ। ਅਜਿਹੇ ਅਜੀਬ ਫੂਡ ਕੰਬੀਨੇਸ਼ਨ ਦੇਖ ਕੇ ਕਈਆਂ ਦੇ ਦਿਮਾਗ ਘੁੰਮ ਰਹੇ ਹਨ। ਅਜਿਹਾ ਹੀ ਇੱਕ ਫੂਡ ਕੰਬੀਨੇਸ਼ਨ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਜਿਸ ਵਿੱਚ ਇੱਕ ਔਰਤ ਮੈਗੀ ਨਾਲ ਐਕਸਪੈਰੀਮੈਂਟ ਕਰਦੀ ਨਜ਼ਰ ਆ ਰਹੀ ਹੈ।ਇਸ ਵਾਇਰਲ ਵੀਡੀਓ ਵਿੱਚ ਇੱਕ ਔਰਤ ਨੇ ਇੱਕ ਅਜੀਬ ਤਰ੍ਹਾਂ ਦਾ ਫੂਡ ਕੰਬੀਨੇਸ਼ਨ ਬਣਾਇਆ ਹੈ। ਵੀਡੀਓ 'ਚ ਔਰਤ ਗੋਲਗੱਪਿਆਂ ਵਿਚ ਮੈਗੀ ਪਾ ਕੇ ਖਾਂਦੀ ਨਜ਼ਰ ਆ ਰਹੀ ਹੈ। ਅਜਿਹੇ ਅਜੀਬੋ-ਗਰੀਬ ਫੂਡ ਕੰਬੀਨੇਸ਼ਨ ਨੂੰ ਦੇਖ ਕੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਇਸ ਵੀਡੀਓ ਨੂੰ ਇੰਸਟਾ View this post on Instagram A post shared by Meetoo Srivastava (@_itzme_meetoo) ਗ੍ਰਾਮ ‘ਤੇ @_itzme_meetoo ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 6 ਹਜ਼ਾਰ ਤੋਂ ਵੱਧ ਲੋਕ ਲਾਇਕ ਕਰ ਚੁੱਕੇ ਹਨ। ਇਸ ਵੀਡੀਓ ‘ਤੇ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੇ ਕਮੈਂਟਸ ਵੀ ਆ ਰਹੇ ਹਨ। ਕੁਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ ਹੈ, ‘ਗਰੁੜ ਪੁਰਾਣ ‘ਚ ਅਜਿਹੇ ਪਾਪ ਦੀ ਵੱਖਰੀ ਸਜ਼ਾ ਹੋਵੇਗੀ।’ ਇਕ ਹੋਰ ਯੂਜ਼ਰ ਨੇ ਲਿਖਿਆ, ‘ਹਏ ਰਾਮ, ਮੈਂ ਕੀ ਦੇਖ ਲਿਆ?’ ਇਕ ਹੋਰ ਯੂਜ਼ਰ ਨੇ ਲਿਖਿਆ, ‘ਇਹ ਲੋਕ ਬਿਚਾਰੀ ਮੈਗੀ ਦੇ ਪਿੱਛੇ ਕਿਉਂ ਲੱਗ ਗਏ ਹਨ?’ ...
ਨਵੀਂ ਦਿੱਲੀ-ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਨੂੰ ਇਕ ਹੋਰ ਵੱਡਾ ਝਟਕਾ ਲੱਗਿਆ ਹੈ। ਅਰਵਿੰਦਰ ਸਿੰਘ ਲਵਲੀ ਨੇ ਦਿੱਲੀ ਤੋਂ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਆਪਣਾ ਅਸਤੀਫਾ ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਭੇਜ ਦਿੱਤਾ ਹੈ। ਅਰਵਿੰਦਰ ਲਵਲੀ ਨੇ ਆਪਣੇ ਅਸਤੀਫੇ 'ਚ ਲਿਖਿਆ ਹੈ ਕਿ ਦਿੱਲੀ ਕਾਂਗਰਸ ਇਕਾਈ ਉਸ ਪਾਰਟੀ ਨਾਲ ਗਠਜੋੜ ਦੇ ਖਿਲਾਫ ਸੀ, ਜਿਸ ਦਾ ਗਠਨ ਕਾਂਗਰਸ 'ਤੇ ਝੂਠੇ, ਮਨਘੜਤ ਅਤੇ ਭ੍ਰਿਸ਼ਟਚਾਰ ਦੇ ਦੋਸ਼ ਲਗਾਉਣ ਦੇ ਆਧਾਰ 'ਤੇ ਕੀਤਾ ਗਿਆ ਸੀ। ਇਸ ਦੇ ਬਾਵਜੂਦ ਪਾਰਟੀ ਨੇ ਦਿੱਲੀ 'ਚ 'ਆਪ' ਨਾਲ ਗਠਜੋੜ ਕਰਨ ਦਾ ਫੈਸਲਾ ਕੀਤਾ। ਸੂਤਰਾਂ ਮੁਤਾਬਕ ਲਵਲੀ ਦਿੱਲੀ 'ਚ ਟਿਕਟਾਂ ਦੀ ਵੰਡ ਤੋਂ ਵੀ ਨਾਰਾਜ਼ ਦੱਸੇ ਜਾ ਰਹੇ ਹਨ। ਕਾਂਗਰਸ ਨੇ 31 ਅਗਸਤ 2023 ਨੂੰ ਅਰਵਿੰਦਰ ਸਿੰਘ ਲਵਲੀ ਨੂੰ ਦਿੱਲੀ ਕਾਂਗਰਸ ਦਾ ਪ੍ਰਧਾਨ ਬਣਾਇਆ ਸੀ। ਲਵਲੀ ਸ਼ੀਲਾ ਦੀਕਸ਼ਿਤ ਦੀ ਸਰਕਾਰ 'ਚ ਟਰਾਂਸਪੋਰਟ ਮੰਤਰੀ ਰਹਿ ਚੁੱਕੇ ਹਨ।ਅਰਵਿੰਦਰ ਸਿੰਘ ਲਵਲੀ ਨੇ 15 ਸਾਲ ਤੱਕ ਸ਼ੀਲਾ ਦੀਕਸ਼ਿਤ ਸਰਕਾਰ ਵਿਚ ਸਿੱਖਿਆ ਅਤੇ ਸੈਰ ਸਪਾਟਾ ਮੰਤਰਾਲੇ ਦੀ ਜ਼ਿੰਮੇਵਾਰੀ ਨਿਭਾਈ ਹੈ। 2017 ਵਿਚ ਨਗਰ ਨਿਗਮ ਚੋਣਾਂ ਤੋਂ ਪਹਿਲਾਂ ਭਾਜਪਾ ਵਿੱਚ ਸ਼ਾਮਲ ਹੋਏ। ਹਾਲਾਂਕਿ ਇੱਕ ਸਾਲ ਦੇ ਅੰਦਰ ਹੀ ਉਹ ਪਾਰਟੀ ਵਿਚ ਘਰ ਪਰਤ ਆਏ ਸਨ। ਕਾਂਗਰਸ 'ਚ ਵਾਪਸੀ ਕਰਦੇ ਹੋਏ ਲਵਲੀ ਨੇ ਕਿਹਾ ਕਿ ਮੈਂ ਵਿਚਾਰਧਾਰਕ ਤੌਰ 'ਤੇ ਉਥੇ ਮਿਸਫਿੱਟ ਸੀ। ...
Tiktok star news : ਇਰਾਕੀ ਟਿਕਟਾਕ ਸਟਾਰ ਓਮ ਫਾਹਦ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੱਡੀ ਵਿਚ ਬੈਠੀ ਦੀ ਗੋ.ਲੀ ਮਾਰ ਕੇ ਹੱਤਿ.ਆ ਕਰ ਦਿੱਤੀ ਗਈ। ਇਹ ਘਟਨਾ ਦੇਰ ਰਾਤ ਵਾਪਰੀ। ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸੀ। ਇਨ੍ਹਾਂ ਲੋਕਾਂ ਨੇ ਕਾਲੇ ਕੱਪੜੇ ਅਤੇ ਹੈਲਮੇਟ ਪਾਏ ਹੋਏ ਸਨ। ਹਮਲਾਵਰ ਬਾਈਕ ਤੋਂ ਹੇਠਾਂ ਉਤਰਿਆ ਅਤੇ ਕਾਲੇ ਰੰਗ ਦੀ SUV 'ਚ ਬੈਠੀ ਓਮ ਫਹਾਦ ਵੱਲ ਵਧਿਆ ਅਤੇ ਉਸ 'ਤੇ ਗੋ.ਲੀਆਂ ਚਲਾ ਦਿੱਤੀਆਂ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਕ.ਤ.ਲ ਦੀ ਜਾਂਚ ਲਈ ਇੱਕ ਟੀਮ ਬਣਾਈ ਹੈ। ਜਾਣਕਾਰੀ ਅਨੁਸਾਰ ਓਮ ਫਾਹਦ ਦਾ ਘਰ ਪੂਰਬੀ ਬਗਦਾਦ ਦੇ ਜੋਯੂਨ ਜ਼ਿਲ੍ਹੇ ਵਿੱਚ ਹੈ । ਅਲਜਜ਼ੀਰਾ ਨੇ ਸ਼ਨੀਵਾਰ (27 ਅਪ੍ਰੈਲ) ਨੂੰ ਇਹ ਜਾਣਕਾਰੀ ਦਿੱਤੀ। Iraqi social media star ‘Influencer’ Om Fahad has been assassinated by Iranian militias of the Hashd Al Shaabi (PMF) today in Baghdad (Iraq) She didn’t engage in politics or similar but was often attacked by these factions for her ‚liberal lifestyle‘ Enraging: her social… pic.twitter.com/6nOGV5twZL — ScharoMaroof (@ScharoMaroof) April 26, 2024 ਕੌਣ ਹੈ ਓਮ ਫਹਾਦ?ਓਮ ਫਹਾਦ ਦਾ ਅਸਲੀ ਨਾਂ ਗੁਫਰਾਨ ਸਵਾਦੀ ਹੈ, ਉਹ ਟਿੱਕਟਾਕ 'ਤੇ ਪੌਪ ਸੰਗੀਤ 'ਤੇ ਡਾਂਸ ਕਰਦਿਆਂ ਦੀਆਂ ਵੀਡੀਓਜ਼ ਪੋਸਟ ਕਰਦੀ ਸੀ। ਟਿਕਟਾਕ 'ਤੇ ਉਸ ਦੇ ਪੰਜ ਲੱਖ ਤੋਂ ਵੱਧ ਫਾਲੋਅਰਜ਼ ਹਨ। ਉਸ ਦੇ ਕੁਝ ਵੀਡੀਓਜ਼ ਨੂੰ 10 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਸੀ। ਫਰਵਰੀ 2023 ਵਿੱਚ, ਉਸ ਨੂੰ ਹੇਠਲੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਸੀ। ਉਸ 'ਤੇ ਵੀਡੀਓ 'ਚ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਹੈ।ਅਲ ਜਜ਼ੀਰਾ ਦੀ ਰਿਪੋਰਟ ਦੇ ਅਨੁਸਾਰ, ਉਸ ਨੇ ਇੱਕ ਔਨਲਾਈਨ ਪਲੇਟਫਾਰਮ ਬਣਾਇਆ ਹੈ ਜਿਥੇ ਇਰਾਕੀ ਉਪਭੋਗਤਾਵਾਂ ਨੂੰ ਅਜਿਹੀ ਕਿਸੇ...
ਰਾਜਸਥਾਨ-ਗੁਜਰਾਤ 'ਚ ਨਸ਼ਿਆਂ ਦੇ ਚਲਦੇ ਨੈਟਵਰਕ ਦਾ ਖੁਲਾਸਾ ਹੋਇਆ ਹੈ। ਨਾਰਕੋਟਿਕਸ ਕੰਟਰੋਲ ਬਿਊਰੋ ਆਫ਼ ਇੰਡੀਆ (NCB) ਅਤੇ ਗੁਜਰਾਤ ATS ਦੀ ਟੀਮ ਨੇ 230 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ। ਇਸ ਮੌਕੇ ਕੁੱਲ 13 ਲੋਕਾਂ ਦੀਆਂ ਗ੍ਰਿਫ਼ਤਾਰੀਆਂ ਹੋਈਆਂ, ਜਿਨ੍ਹਾਂ ਵਿਚੋਂ 6 ਰਾਜਸਥਾਨ ਦੇ ਹਨ। ਇਹ ਕਾਰਵਾਈ ਸ਼ਨੀਵਾਰ ਸਵੇਰੇ 4 ਵਜੇ ਕੀਤੀ ਗਈ। ਇਸ ਟੀਮ ਵਿਚ ਰਾਜਸਥਾਨ ਐਸਓਜੀ ਅਤੇ ਐਨਸੀਬੀ ਦੇ ਅਧਿਕਾਰੀ ਸ਼ਾਮਲ ਸਨ। ਗੁਜਰਾਤ ਦੇ ਡੀਜੀਪੀ ਵਿਕਾਸ ਸਹਾਏ ਨੇ ਦੱਸਿਆ ਕਿ ਏਟੀਐਸ ਦੇ ਡੀਐਸਪੀ ਐਸਐਲ ਚੌਧਰੀ ਨੂੰ ਦੋ ਮਹੀਨੇ ਪਹਿਲਾਂ ਸੂਚਨਾ ਮਿਲੀ ਸੀ ਕਿ ਅਹਿਮਦਾਬਾਦ ਨਿਵਾਸੀ ਮਨੋਹਰ ਲਾਲ ਅਤੇ ਗਾਂਧੀਨਗਰ ਨਿਵਾਸੀ ਕੁਲਦੀਪ ਸਿੰਘ ਡਰੱਗ ਬਣਾਉਣ ਲਈ ਕੱਚਾ ਮਾਲ ਲਿਆ ਕੇ ਲੈਬ ਵਿੱਚ ਐਮਡੀ ਡਰੱਗਜ਼ ਤਿਆਰ ਕਰਦੇ ਹਨ। ਇਸ 'ਤੇ ਏਟੀਐਸ ਨੇ ਐਨਸੀਬੀ ਨਾਲ ਮਿਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਤੇ ਅੱਜ ਵੱਡੀ ਕਾਮਯਾਬੀ ਮਿਲੀ।ਉਨ੍ਹਾਂ ਦੱਸਿਆ ਕਿ ਐਨਸੀਬੀ ਅਤੇ ਏਟੀਐਸ ਦੀ ਟੀਮ ਨੇ ਅੱਜ ਜਾਲੌਰ ਦੇ ਭੀਨਮਲ, ਜੋਧਪੁਰ ਦੇ ਓਸੀਅਨ ਅਤੇ ਗੁਜਰਾਤ ਦੇ ਗਾਂਧੀਨਗਰ ਅਤੇ ਅਮਰੇਲੀ ਵਿੱਚ ਛਾਪੇਮਾਰੀ ਕੀਤੀ। ਇਸ ਤਹਿਤ ਰਾਜਸਥਾਨ-ਗੁਜਰਾਤ 'ਚ ਕੁੱਲ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਨ੍ਹਾਂ ਕੋਲੋਂ ਪੁੱਛਗਿੱਛ ਦੇ ਆਧਾਰ 'ਤੇ ਹੁਣ ਗਿਰੋਹ ਦੇ ਮੁੱਖ ਸਰਗਨਾ ਦੀ ਭਾਲ ਕੀਤੀ ਜਾ ਰਹੀ ਹੈ।ਨਾਲ ਹੀ ਦਵਾਈਆਂ ਬਣਾਉਣ ਵਾਲੀਆਂ 4 ਹਾਈ-ਟੈਕ ਲੈਬਾਂ ਦਾ ਪਰਦਾਫਾਸ਼ ਕੀਤਾ ਗਿਆ ਹੈ। ਜਿੱਥੋਂ ਕੁੱਲ 149 ਕਿਲੋ ਐਮਡੀ, 50 ਕਿਲੋ ਐਫੇਡਰਾਈਨ ਅਤੇ 200 ਲੀਟਰ ਐਸੀਟੋਨ ਵੀ ਬਰਾਮਦ ਹੋਈ। ਇਨ੍ਹਾਂ ਦਵਾਈਆਂ ਦੀ ਕੀਮਤ ਕਰੀਬ 230 ਕਰੋੜ ਰੁਪਏ ਦੱਸੀ ਜਾ ਰਹੀ ਹੈ। ਵਿਕਾਸ ਸਹਾਏ ਨੇ ਦੱਸਿਆ ਕਿ ਪਹਿਲੀ ਛਾਪੇਮਾਰੀ ਰਾਜਸਥਾਨ ਦੇ ਜਲੌਰ-ਸਿਰੋਹੀ ਨੇੜੇ ਭੀਨਮਾਲ 'ਚ ਹੋਈ। ਜਿੱਥੋਂ 15 ਕਿਲੋ ਐਮਡੀ ਅਤੇ 100 ਲੀਟਰ ਤਰਲ ਐਮ.ਡੀ. ਇੱਥੋਂ ਅਹਿਮਦਾਬਾਦ ਵਾਸੀ ਮਨੋਹਰ ਕ੍ਰਿਸ਼ਨਦਾਸ, ਰਾਜਸਥਾਨ ਦੇ ਰਾਜਾਰਾਮ, ਬਜਰੰਗਲਾਲ, ਅਹਿਮਦਾਬਾਦ ਦੇ ਨਰੇਸ਼ ਅਤੇ ਕਨ੍ਹਈਲਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ। ਡੀਜੀਪੀ ਨੇ ਦੱਸਿਆ ਕਿ ਦੂਜੀ ਛਾਪੇਮਾਰੀ ਪਿਪਲਾਜ ਗੁਜਰਾਤ ਵਿੱਚ ਕੀਤੀ ਗਈ ਸੀ। ਇੱਥੋਂ 500 ਗ੍ਰਾਮ ਐਮਡੀ ਅਤੇ 17 ਲੀਟਰ ਤਰਲ ਐਮਡੀ ਬਰਾਮਦ ਕੀਤਾ ਗਿਆ। ਇੱਥੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ, ਜਿਨ੍ਹਾਂ ਵਿਚ ਨਿਤੀਸ਼ ਦਵੇ ਵਾਸੀ ਬਨਾਸਕਾਂਠਾ, ਹਰੀਸ਼ ਸੋਲੰਕੀ ਵਾਸੀ ਵਲਸਾਡ ਗੁਜਰਾਤ, ਦੀਪਕ ਸੋਲੰਕੀ ਵਾਸੀ ਪਾਲੀ ਅਤੇ ਕੁਲਦੀਪ, ਸਿਧਾਰਥ ਅਗਰਵਾਲ ਵਾਸੀ ਜੋਧਪੁਰ ਸ਼ਾਮਲ ਹਨ। ਸਹਾਏ ਨੇ ਦੱਸਿਆ ਕਿ ਤੀਜਾ ਛਾਪਾ ਓਸੀਅਨ ਜੋਧਪੁਰ ਵਿਚ ਮਾਰਿਆ ਗਿਆ। ਇੱਥੋਂ ਐਮਡੀ ਤਾਂ ਨਹੀਂ ਮਿਲਿਆ ਪਰ ਐਮਡੀ ਬਣਾਉਣ ਦਾ ਕੱਚਾ ਮਾਲ ਬਰਾਮਦ ਹੋਇਆ। ਓਸੀਅਨ ਜੋਧਪੁਰ ਨਿਵਾਸੀ ਰਾਮਪ੍ਰਤਾਪ ਨੂੰ ਇੱਥੋਂ ਗ੍ਰਿਫਤਾਰ ਕੀਤਾ ਗਿਆ। ਉਹ ਮੈਡੀਕਲ ਸਟੋਰ ਦਾ ਸੰਚਾਲਕ ਵੀ ਹੈ। ਉਨ੍ਹਾਂ ਦੱਸਿਆ ਕਿ ਚੌਥੀ ਛਾਪੇਮਾਰੀ ਗੁਜਰਾਤ ਦੇ ਅਮਰੇਲੀ ਵਿੱਚ ਕੀਤੀ ਗਈ।ਜਿਸ ਵਿਚ ਤਿਰੂਪਤੀ ਕੈਂਪ ਇੰਡਸਟਰੀ ਵਿੱਚ ਛਾਪਾ ਮਾਰ ਕੇ 6.30 ਕਿਲੋ ਐਮਡੀ ਅਤੇ 4 ਲੀਟਰ ਤਰਲ ਐਮਡੀ ਬਰਾਮਦ ਕੀਤਾ ਗਿਆ। ਅਮਰੇਲੀ ਨਿਵਾਸੀ ਨਿਤਿਨ ਕਬਾਡੀਆ ਅਤੇ ਕਿਰੀਟ ਮੰਡਾਵੀਆ ਨੂੰ ਇੱਥੋਂ ਗ੍ਰਿਫਤਾਰ ਕੀਤਾ ਗਿਆ।...
Mumbai News : ਮਸ਼ਹੂਰ ਬਾਲੀਵੁੱਡ ਐਕਟਰ ਖਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਅਦਾਕਾਰ ਦੀਆਂ ਮੁਸੀਬਤਾਂ ਵਧ ਗਈਆਂ ਹਨ। ਮੁੰਬਈ ਪੁਲਿਸ ਦੀ ਐਸਆਈਟੀ ਨੇ ਉਸ ਨੂੰ ਹਿਰਾਸਤ ਵਿੱਚ ਲਿਆ ਹੈ। ਅਭਿਨੇਤਾ ਨੂੰ ਛੱਤੀਸਗੜ੍ਹ 'ਚ ਹਿਰਾਸਤ 'ਚ ਲਿਆ ਗਿਆ ਹੈ, ਜਿੱਥੋਂ ਉਸ ਨੂੰ ਮੁੰਬਈ ਲਿਆਂਦਾ ਜਾ ਰਿਹਾ ਹੈ। ਇਹ ਗ੍ਰਿਫ਼ਤਾਰੀ ਮਹਾਦੇਵ ਸੱਟੇਬਾਜ਼ੀ ਐਪ ਮਾਮਲੇ ਵਿੱਚ ਹੋਈ ਹੈ। ਖਾਨ ਦਿ ਲਾਇਨ ਬੁੱਕ ਐਪ ਨਾਮਕ ਇੱਕ ਸੱਟੇਬਾਜ਼ੀ ਐਪ ਨਾਲ ਜੁੜਿਆ ਹੋਇਆ ਸੀ, ਜੋ ਮਹਾਦੇਵ ਸੱਟੇਬਾਜ਼ੀ ਐਪ ਨੈੱਟਵਰਕ ਦਾ ਵੀ ਹਿੱਸਾ ਹੈ। ਮੁੰਬਈ ਪੁਲਿਸ ਦੀ ਐਸਆਈਟੀ ਨੇ ਇਸ ਮਾਮਲੇ ਵਿੱਚ ਪਹਿਲਾਂ ਵੀ ਉਸ ਤੋਂ ਪੁੱਛਗਿੱਛ ਕੀਤੀ ਸੀ। ਅਦਾਕਾਰ ਨੇ ਜ਼ਮਾਨਤ ਲਈ ਅਦਾਲਤ ਤੱਕ ਪਹੁੰਚ ਕੀਤੀ ਸੀ, ਪਰ ਉਸ ਦੀ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਗਈ ਸੀ।ਅਭਿਨੇਤਾ 'ਤੇ ਲਾਇਨ ਬੁੱਕ ਐਪ ਨੂੰ ਪ੍ਰਮੋਟ ਕਰਨ ਅਤੇ ਇਸ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਲਾਇਨ ਬੁੱਕ ਨੂੰ ਪ੍ਰਮੋਟ ਕਰਨ ਤੋਂ ਬਾਅਦ, ਉਸ ਨੇ ਇੱਕ ਸਾਥੀ ਵਜੋਂ ਲੋਟਸ ਬੁੱਕ 24/7 ਐਪ ਲਾਂਚ ਕੀਤਾ। ਸਾਹਿਲ ਨੇ ਐਪ ਨੂੰ ਪ੍ਰਮੋਟ ਕਰਨ ਲਈ ਆਪਣੇ ਪ੍ਰਭਾਵ ਦੀ ਵਰਤੋਂ ਕੀਤੀ। ਉਹ ਮਸ਼ਹੂਰ ਹਸਤੀਆਂ ਨੂੰ ਬੁਲਾਉਂਦੇ ਸਨ ਅਤੇ ਸ਼ਾਨਦਾਰ ਪਾਰਟੀਆਂ ਦਾ ਆਯੋਜਨ ਕਰਦੇ ਸਨ। ਫਿਲਹਾਲ ਮਾਮਲੇ ਦੀ ਜਾਂਚ ਚੱਲ ਰਹੀ ਹੈ। ਜਲਦ ਹੀ ਪੁਲਿਸ ਇਸ ਮਾਮਲੇ 'ਚ ਹੋਰ ਵੀ ਕਈ ਅਹਿਮ ਪਹਿਲੂਆਂ ਨੂੰ ਸਾਹਮਣੇ ਲਿਆ ਸਕਦੀ ਹੈ। ਕੌਣ ਹੈ ਸਾਹਿਲ ਖਾਨ?ਅਦਾਕਾਰ ਸਾਹਿਲ ਖਾਨ ਆਪਣੀ ਫਿਟਨੈੱਸ ਲਈ ਜਾਣੇ ਜਾਂਦੇ ਹਨ। ਉਸ ਨੇ ਐਕਸਕਿਊਜ਼ ਮੀ ਅਤੇ ਸਟਾਈਲ ਵਰਗੀਆਂ ਫਿਲਮਾਂ ਵਿੱਚ ਕੰਮ ਕੀਤਾ ਹੈ। ਹਾਲਾਂਕਿ ਸਾਹਿਲ ਫਿਲਮਾਂ 'ਚ ਕੁਝ ਕਮਾਲ ਨਹੀਂ ਕਰ ਸਕੇ। ਇਸ ਤੋਂ ਬਾਅਦ ਉਨ੍ਹਾਂ ਨੇ ਇੰਡਸਟਰੀ ਛੱਡ ਦਿੱਤੀ। ਫਿਰ ਉਸ ਦਾ ਫਿਟਨੈੱਸ ਸਫਰ ਸ਼ੁਰੂ ਹੋਇਆ ਅਤੇ ਉਹ ਫਿਟਨੈੱਸ ਪ੍ਰਭਾਵਕ ਬਣ ਗਿਆ। ਸਾਹਿਲ ਡਿਵਾਇਨ ਨਿਊਟ੍ਰੀਸ਼ਨ ਨਾਮ ਦੀ ਕੰਪਨੀ ਚਲਾਉਂਦਾ ਹੈ, ਜੋ ਫਿਟਨੈਸ ਸਪਲੀਮੈਂਟ ਵੇਚਦੀ ਹੈ। ਸਾਹਿਲ ਨੇ ਕਿਹਾ ਕਿ ਉਹ ਪ੍ਰਤਿਭਾਸ਼ਾਲੀ ਹੈ, ਪਰ ਫਿਲਮਾਂ 'ਚ ਉਸ ਦੀ ਪ੍ਰਤਿਭਾ ਦਾ ਸਹੀ ਇਸਤੇਮਾਲ ਨਹੀਂ ਕੀਤਾ ਗਿਆ। ਇਸੇ ਲਈ ਉਸ ਨੇ ਕਾਰੋਬਾਰੀ ਬਣਨ ਬਾਰੇ ਸੋਚਿਆ।
Railway News : ਭਾਰਤੀ ਰੇਲਵੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਉਤੇ ਅਨ-ਰਿਜ਼ਰਵਡ ਯਾਤਰੀਆਂ ਨੂੰ ਵੱਡੀ ਸਹੂਲਤ ਦੇਣ ਜਾ ਰਿਹਾ ਹੈ। ਇਸ ਸਹੂਲਤ ਨਾਲ ਯਾਤਰੀਆਂ ਵਾਧੂ ਖਰਚਾ ਬਚੇਗਾ ਤੇ ਜੇਬ ਉਤੇ ਭਾਰ ਨਹੀਂ ਪਵੇਗਾ। ਰਿਜ਼ਰਵ ਟਿਕਟ ’ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਰੁਟੀਨ ਟਰੇਨਾਂ ਵਿਚ ਖਾਣਾ ਮੁਹੱਈਆ ਹੋ ਰਿਹਾ ਹੈ, ਜਦੋ ਕਿ ਅਨ-ਰਿਜ਼ਰਵਡ ਯਾਤਰੀਆਂ ਨੂੰ ਖਾਣੇ ਲਈ ਕਾਫੀ ਕੁਝ ਸੋਚ-ਵਿਚਾਰ ਕਰਨਾ ਪੈਂਦਾ ਹੈ। ਖਾਣੇ ਦੀਆਂ ਕੀਮਤਾਂ ਨੂੰ ਲੈ ਕੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਉਲਝਣਾਂ ਰਹਿੰਦੀਆਂ ਹਨ, ਜਿਸ ਨੂੰ ਦੇਖਦਿਆਂ ਰੇਲਵੇ ਵੱਲੋਂ ਵੱਡੇ ਪੱਧਰ ’ਤੇ ਯੋਜਨਾਵਾਂ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਇਸ ਵਿਚਾਲੇ ਹੁਣ ਪੰਜਾਬ ਦੇ ਮੁੱਖ ਰੇਲਵੇ ਸਟੇਸ਼ਨਾਂ ’ਤੇ ਡਿੱਬਾਬੰਦ ਖਾਣਾ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨੂੰ 'ਜਨਤਾ ਖਾਣਾ' ਦਾ ਨਾਂ ਦਿੱਤਾ ਗਿਆ ਹੈ। 'ਜਨਤਾ ਖਾਣਾ' ਦੇ ਨਾਂ ’ਤੇ ਸ਼ੁਰੂ ਕੀਤੀ ਯੋਜਨਾ ਤਹਿਤ ਸਿਰਫ 15 ਰੁਪਏ ਵਿਚ 7 ਪੂੜੀਆਂ (ਲਗਭਗ 175 ਗ੍ਰਾਮ ਵਜ਼ਨ), 150 ਗ੍ਰਾਮ ਸਬਜ਼ੀ ਅਤੇ ਅਚਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਨਾਲ ਬੇਹੱਦ ਕਿਫਾਇਤੀ ਕੀਮਤ ’ਤੇ ਇਕ ਸਮੇਂ ਦਾ ਖਾਣਾ ਯਾਤਰੀਆਂ ਨੂੰ ਮਿਲਿਆ ਕਰੇਗਾ। ਇਸ ਤੋਂ ਇਲਾਵਾ ਆਈ.ਆਰ.ਸੀ.ਟੀ.ਸੀ. ਕਿਫਾਇਤੀ ਭੋਜਨ (ਇਕਾਨਮੀ ਮੀਲ) ਦੀ ਵਿਵਸਥਾ ਮੰਤਰਾਲੇ ਦੁਆਰਾ ਅਲਾਟ ਕੀਤੇ ਗਏ ਕੈਟਰਿੰਗ ਯੂਨਿਟਾਂ ਵਿਚ ਕੀਤੀ ਗਈ ਹੈ ਅਤੇ ਇਸ ਦੀ ਕੀਮਤ 20 ਰੁਪਏ ਹੋਵੇਗੀ।ਕਿਫਾਇਤੀ ਭੋਜਨ ਵਿਚ ਖਾਣੇ ਦੀ ਸਮੱਗਰੀ ਅਤੇ ਮਾਤਰਾ ਜਨਤਾ ਖਾਣੇ ਜਿੰਨੀ ਹੀ ਰਹੇਗੀ ਪਰ ਇਸ ਵਿਚ 300 ਐੱਮ.ਐੱਲ. ਪਾਣੀ ਦੀ ਬੰਦ ਬੋਤਲ ਮਿਲੇਗੀ। ਯਾਤਰੀ ਜਨਤਾ ਖਾਣੇ ਤੋਂ ਇਲਾਵਾ ਆਪਣੀ ਇੱਛਾ ਅਨੁਸਾਰ ਹੋਰ ਖਾਣਾ ਵੀ ਖਰੀਦ ਸਕਦੇ ਹਨ।ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਯਾਤਰੀਆਂ ਨੂੰ ਵਧੀਆ ਗੁਣਵੱਤਾ, ਸਹੀ ਮਾਤਰਾ ਅਤੇ ਉਚਿਤ ਰੇਟ ’ਤੇ ਖਾਣ-ਪੀਣ ਦੀ ਸਹੂਲਤ ਮੁਹੱਈਆ ਹੋਵੇ, ਇਸ ਦੇ ਲਈ ਡਵੀਜ਼ਨ ਦੇ ਖਾਣ-ਪੀਣ ਦੇ ਸਟਾਲਾਂ ਦੀ ਲਗਾਤਾਰ ਚੈਕਿੰਗ ਕਰਵਾਈ ਜਾ ਰਹੀ ਹੈ। ਇਨ੍ਹਾਂ ਸਟੇਸ਼ਨਾਂ ਉਤੇ ਮਿਲੇਗੀ ਸਹੂਲਤਰੇਲਵੇ ਵੱਲੋਂ ਇਹ ਖਾਣਾ ਕੈਟਰਿੰਗ ਸਟਾਲਾਂ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਯੋਜਨਾ ਤਹਿਤ ਪੰਜਾਬ...
ਜਲੰਧਰ : ਭਾਜਪਾ ਉਮੀਦਵਾਰਾਂ ਦੇ ਘਿਰਾਓ ਦੇ ਸੱਦੇ ਤਹਿਤ ਜਲੰਧਰ ਤੋਂ ਭਾਜਪਾ ਦੇ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਕਿਸਾਨਾਂ ਨੇ ਘੇਰ ਲਿਆ। ਇਸ ਦੌਰਾਨ ਕਿਸਾਨਾਂ ਨੇ ਤਿੱਖੀ ਨਾਅਰੇਬਾਜ਼ੀ ਕੀਤੀ। ਸੁਸ਼ੀਲ ਰਿੰਕੂ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ।ਇਸ ਤੋਂ ਬਾਅਦ ਗੁੱਸੇ ਵਿਚ ਆਏ ਭਾਜਪਾ ਉਮੀਦਵਾਰ ਸੁਸ਼ੀਲ ਰਿੰਕੂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਉਤੇ ਵੀਡੀਓ ਜਾਰੀ ਕਰ ਦਿੱਤੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੇ ਉਨ੍ਹਾਂ ਨੂੰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੂੰ ਮੱਥਾ ਟੇਕਣ ਤੋਂ ਰੋਕਿਆ। ਇਹ ਰਵੱਈਆ ਸਹੀ ਨਹੀਂ ਹੈ। ਜੇਕਰ ਉਨ੍ਹਾਂ ਨੇ ਸਿਆਸੀ ਰੈਲੀਆਂ ਅਤੇ ਮੀਟਿੰਗਾਂ ਦਾ ਵਿਰੋਧ ਕੀਤਾ ਹੁੰਦਾ ਤਾਂ ਉਨ੍ਹਾਂ ਨੂੰ ਕੋਈ ਪਰੇਸ਼ਾਨੀ ਨਹੀਂ ਹੋਣੀ ਸੀ ਪਰ ਅੱਜ ਉਨ੍ਹਾਂ ਵੱਲੋਂ ਕੀਤੀ ਗਈ ਕਾਰਵਾਈ ਕਾਰਨ ਸਮੁੱਚਾ ਦਲਿਤ ਭਾਈਚਾਰਾ ਉਨ੍ਹਾਂ ਦਾ ਵਿਰੋਧ ਅਤੇ ਬਾਈਕਾਟ ਕਰੇਗਾ।ਵੀਡੀਓ ‘ਚ ਰਿੰਕੂ ਕਿਸਾਨਾਂ ‘ਤੇ ਗੁੱਸੇ ‘ਚ ਨਜ਼ਰ ਆ ਰਹੇ ਹਨ, ਜਿਸ ‘ਚ ਕਿਹਾ ਗਿਆ ਹੈ ਕਿ ਮੈਂ ਬਾਬਾ ਸਾਹਿਬ ਨੂੰ ਮੱਥਾ ਟੇਕਣ ਆਇਆ ਸੀ, ਜਿਸ ਦੌਰਾਨ ਕਿਸਾਨਾਂ ਵੱਲੋਂ ਮੁਰਦਾਬਾਦ ਦੇ ਨਾਅਰੇ ਲਗਾਏ ਗਏ। ਇਹ ਮੇਰਾ ਨਹੀਂ ਬਲਕਿ ਬਾਬਾ ਸਾਹਿਬ ਅਤੇ ਦਲਿਤ ਭਾਈਚਾਰੇ ਦਾ ਅਪਮਾਨ ਹੈ।
Chandigarh Airport News : ਦੇਸ਼-ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਹੁਣ ਚੰਡੀਗੜ੍ਹ ਹਵਾਈ ਅੱਡੇ ਦੀ ਅਥਾਰਟੀ ਕਈ ਸਹੂਲਤਾਂ ਦੇਣ ਜਾ ਰਹੀ ਹੈ। ਹੁਣ ਚੰਡੀਗੜ੍ਹ ਹਵਾਈ ਅੱਡੇ ਤੋਂ 24 ਘੰਟੇ ਫਲਾਈਟਾਂ ਦੀ ਆਵਾਜਾਈ ਹੋਵੇਗੀ। ਯਾਤਰੀ ਰਾਤ ਨੂੰ ਵੀ ਚੰਡੀਗੜ੍ਹ ਤੋਂ ਫਲਾਈਟ ਫੜ ਸਕਣਗੇ। ਇਸ ਲਈ ਏਅਰਪੋਰਟ ਅਥਾਰਟੀ ਵੱਲੋਂ ਏਅਰਪੋਰਟ ‘ਤੇ ਅਤਿ ਆਧੁਨਿਕ ਉਪਕਰਣ ਸਥਾਪਤ ਕੀਤੇ ਗਏ ਹਨ। ਜਿਸ ਨਾਲ ਰਾਤ ਤੇ ਖਰਾਬ ਮੌਸਮ ਵਿਚ ਜਹਾਜ਼ ਏਅਰਪੋਰਟ ‘ਤੇ ਉਤਰ ਸਕਣਗੇ। ਇਸ ਦੀ ਵਜ੍ਹਾ ਪੰਜਾਬ, ਹਿਮਾਚਲ, ਹਰਿਆਣਾ ਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਫਾਇਦਾ ਹੋਣ ਵਾਲਾ ਹੈ।ਜਾਣਕਾਰੀ ਮੁਤਾਬਕ 15 ਮਈ ਚੰਡੀਗੜ੍ਹ ਏਅਰਪੋਰਟ ਤੋਂ ਆਬੂਧਾਬੀ ਲਈ ਨਵੀਂ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਏਅਰ ਲਾਈਨਜ਼ ਕੰਪਨੀ ਇੰਡੀਗੋ ਦੀ ਫਲਾਈਟ 15 ਮਈ ਨੂੰ ਰਾਤ 10.15 ਵਜੇ ਉਡਾਣ ਭਰੇਗੀ ਜਦੋਂ ਕਿ ਸਵੇਰੇ ਸਾਢੇ 3 ਵਜੇ ਚੰਡੀਗੜ੍ਹ ਏਅਰਪੋਰਟ ਉਤੇ ਲੈਂਡ ਕਰੇਗੀ। ਇਸੇ ਤਰ੍ਹਾਂ 16 ਮਈ ਨੂੰ ਚੰਡੀਗੜ੍ਹ ਤੋਂ ਰਾਤ 2.45 ‘ਤੇ ਉਡਾਣ ਭਰੇਗੀ ਤੇ ਸਵੇਰੇ 5 ਵਜੇ ਆਬੂਧਾਬੀ ਪਹੁੰਚ ਜਾਵੇਗੀ। ਏਅਰਲਾਈਨਜ਼ ਕੰਪਨੀ ਵੱਲੋਂ ਇਸ ਸਬੰਧੀ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।ਚੰਡੀਗੜ੍ਹ ਏਅਰਪੋਰਟ ਤੋਂ ਇਸ ਤੋਂ ਪਹਿਲਾਂ ਬੈਂਕਾਕ ਤੇ ਸ਼ਾਹਜਹਾਂ ਦੀਆਂ 2 ਕੌਮਾਂਤਰੀ ਫਲਾਈਟਾਂ ਰੱਦ ਹੋ ਚੁੱਕੀਆਂ ਹਨ। ਪਹਿਲਾਂ ਬੈਂਕਾਕ ਦੀ ਫਲਾਈਟ ਨੂੰ ਰੱਦ ਕੀਤਾ ਗਿਆ ਸੀ ਤੇ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਸ਼ਾਹਜਹਾਂ ਦੀ ਫਲਾਈਟ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਉਸ ਸਮੇਂ ਇਸ ਦੀ ਵਜ੍ਹਾ ਖਰਾਬ ਮੌਸਮ ਤੇ ਧੁੰਦ ਵਿਚ ਹੋ ਰਹੀ ਪ੍ਰੇਸ਼ਾਨੀ ਦੱਸੀ ਗਈ ਸੀ। ਹੁਣ 24 ਘੰਟੇ ਦੀ ਸਹੂਲਤ ਸ਼ੁਰੂ ਹੋਣ ਦੇ ਬਾਅਦ ਇਨ੍ਹਾਂ ਫਲਾਈਟਾਂ ਦੇ ਸ਼ੁਰੂ ਹੋਣ ਦੀ ਉਮੀਦ ਹੈ।
ਪਠਾਨਕੋਟ ਦੇ ਪਿੰਡ ਧੀਰਾ ਵਿਚ ਲੋਕਾਂ ਨੇ ਪਰਵਾਸੀ ਮਜ਼ਦੂਰ ਨੂੰ ਰੰਗੇ ਹੱਥੀਂ ਕਾਬੂ ਕਰ ਕੇ ਖੰਭੇ ਨਾਲ ਬੰਨ੍ਹ ਦਿੱਤਾ। ਉਹ ਰਾਤ ਸਮੇਂ ਪਸ਼ੂਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦਾ ਸੀ। ਇਸ ਗੱਲ ਦਾ ਖੁਲਾਸਾ ਸੀਸੀਟੀਵੀ ਫੁਟੇਜ ਤੋਂ ਹੋਇਆ। ਸਥਾਨਕ ਲੋਕਾਂ ਨੇ ਉਸ ਨੂੰ ਫੜ ਕੇ ਖੰਭੇ ਨਾਲ ਰੱਸੀ ਨਾਲ ਬੰਨ੍ਹ ਦਿੱਤਾ ਤੇ ਪੁਲਿਸ ਬੁਲਾ ਲਈ।ਇਸ ਗੱਲ ਦਾ ਖੁਲਾਸਾ ਪਸ਼ੂ ਦੇ ਤਬੇਲੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਦੀ ਫੁਟੇਜ ਤੋਂ ਹੋਇਆ ਹੈ। ਜਿਸ ਕਾਰਨ ਸਥਾਨਕ ਲੋਕਾਂ ਨੇ ਇਸ ਪ੍ਰਵਾਸੀ ਨੌਜਵਾਨ ਨੂੰ ਕਾਬੂ ਕਰ ਲਿਆ ਅਤੇ ਪੁੱਛਗਿੱਛ ਦੌਰਾਨ ਉਸ ਨੇ ਆਪਣੇ ਨਾਲ ਕੀਤੀ ਗਲਤ ਹਰਕਤ ਮੰਨ ਲਈ।ਲੋਕਾਂ ਨੇ ਇਸ ਨੌਜਵਾਨ ਨੂੰ ਰੱਸੀ ਨਾਲ ਖੰਭੇ ਨਾਲ ਬੰਨ੍ਹ ਕੇ ਪੁਲਿਸ ਨੂੰ ਸੂਚਿਤ ਕੀਤਾ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਖੰਭੇ ਨਾਲ ਬੰਨ੍ਹੇ ਨੌਜਵਾਨ ਨੂੰ ਛੁਡਵਾ ਕੇ ਹਿਰਾਸਤ ‘ਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਨਵਰਾਂ ਦੇ ਤਬੇਲੇ ਦਾ ਸੀਸੀਟੀਵੀ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਨੌਜਵਾਨ ਚੰਦਰ ਸ਼ੇਖਰ ਅਰਧ ਨਗਨ ਹਾਲਤ ਵਿੱਚ ਪਸ਼ੂਆਂ ਨਾਲ ਕੁਝ ਗਲਤ ਕਰਦੇ ਨਜ਼ਰ ਆ ਰਿਹਾ ਹੈ।ਡੀਐਸਪੀ ਸਿਟੀ ਸੁਮੇਰ ਸਿੰਘ ਮਾਨ ਨੇ ਦੱਸਿਆ ਕਿ ਉਨ੍ਹਾਂ ਨੂੰ ਪਿੰਡ ਧੀਰਾ ਤੋਂ ਸੂਚਨਾ ਮਿਲੀ ਸੀ ਕਿ ਪਸ਼ੂਆਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਣ ਵਾਲੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਗਿਆ ਹੈ, ਜਿਸ ਨੂੰ ਹਿਰਾਸਤ ਵਿੱਚ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।
Amritsar News : ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚੋਂ ਮਨੁੱਖੀ ਕੰਕਾਲ ਮਿਲਣ ਨਾਲ ਸੰਨਸਨੀ ਫੈਲ ਗਈ। ਇਹ ਕੰਕਾਲ ਯੂਨੀਵਰਸਿਟੀ ਵਿਚ ਕਿਵੇਂ ਪਹੁੰਚਿਆ, ਇਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਨੇ ਕੰਕਾਲ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਇਸ ਘਟਨਾ ਨਾਲ ਯੂਨੀਵਰਸਿਟੀ ਦੀ ਸੁਰੱਖਿਆ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਹਨ। ਯੂਨੀਵਰਸਿਟੀ ਵਲੋਂ ਵੀ ਫਿਲਹਾਲ ਇਸ ਸਬੰਧੀ ਕੋਈ ਪ੍ਰਤੀਕਿਰਿਆ ਨਹੀਂ ਦਿਤੀ ਗਈ ਹੈ।ਇਹ ਪਿੰਜਰ ਯੂਨੀਵਰਸਿਟੀ ਵਿਚ ਬਣੇ ਕ੍ਰਿਕਟ ਦੇ ਸਟੇਡੀਅਮ ਵਿਚੋਂ ਮਿਲੀ ਹੈ। ਪੁਲਿਸ ਦਾ ਕਹਿਣਾ ਹੈ ਕਿ ਇਸ ਦੀ ਪੋਸਟਮਾਰਟਮ ਰਿਪੋਰਟ 72 ਘੰਟੇ ਬਾਅਦ ਆਵੇਗੀ। ਪੁਲਿਸ ਵਲੋਂ ਯੂਨੀਵਰਸਿਟੀ ਪ੍ਰਸ਼ਾਸਨ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ।ਪੁਲਿਸ ਦਾ ਕਹਿਣਾ ਹੈ ਕਿ ਕੰਕਾਲ ਕਿੰਨਾ ਪੁਰਾਣਾ ਹੈ, ਇਹ ਮਰਦ ਦਾ ਹੈ ਜਾਂ ਕਿਸੇ ਔਰਤ ਦਾ, ਅਜਿਹੇ ਕਈ ਸਵਾਲ ਪੈਦਾ ਹੋ ਰਹੇ ਹਨ, ਇਨ੍ਹਾਂ ਸੱਭ ਦਾ ਜਵਾਬ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਹੀ ਪਤਾ ਲੱਗੇਗਾ।
Health News : ਖ਼ਰਾਬ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਗ਼ਲਤ ਆਦਤਾਂ ਅਤੇ ਤਣਾਅ ਭਰੀ ਜ਼ਿੰਦਗੀ ਕਾਰਨ ਸਰੀਰ 'ਚ ਪੌਸ਼ਟਿਕ ਤੱਤ ਦੀ ਕਮੀ ਹੋਣ ਕਾਰਨ ਲੋਕ ਆਪਣੀ ਉਮਰ ਤੋਂ ਜ਼ਿਆਦਾ ਬਜ਼ੁਰਗ ਦਿਸਣ ਲੱਗਦੇ ਹਨ। ਅੱਜ ਕੱਲ੍ਹ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ, ਚਮੜੀ ਦੀ ਦੇਖਭਾਲ ਨੂੰ ਤਾਂ ਛੱਡੋ। ਚਮੜੀ ਦੀ ਸਹੀ ਦੇਖਭਾਲ ਨਾ ਕਰਨ ਨਾਲ ਵਿਅਕਤੀ ਦੇ ਚਿਹਰੇ 'ਤੇ ਝੁਰਰੀਆਂ, ਫਾਈਨ ਲਾਈਨਜ਼ ਅਤੇ ਚਮੜੀ ਦਾ ਢਿੱਲਾਪਨ ਵਰਗੇ ਬੁਢਾਪੇ ਦੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਤੁਹਾਡੇ ਲਈ ਆਪਣੀ ਖੁਰਾਕ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ, ਤੁਸੀਂ ਨਾ ਸਿਰਫ ਉਮਰ ਨਾਲ ਸਬੰਧਤ ਲੱਛਣਾਂ ਨੂੰ ਦੂਰ ਕਰ ਸਕਦੇ ਹੋ ਬਲਕਿ ਉਮਰ ਵਧਣ ਦੀ ਪ੍ਰਕਿਰਿਆ ਨੂੰ ਵੀ ਹੌਲੀ ਕਰ ਸਕਦੇ ਹੋ। ਇਸ ਲੇਖ ਵਿਚ ਅਸੀਂ ਤੁਹਾਨੂੰ 3 ਅਜਿਹੇ ਫਲਾਂ ਬਾਰੇ ਦੱਸਾਂਗੇ ਜੋ ਆਪਣੇ ਐਂਟੀ-ਏਜਿੰਗ ਗੁਣਾਂ ਲਈ ਜਾਣੇ ਜਾਂਦੇ ਹਨ। ਐਵੋਕਾਡੋਐਵੋਕਾਡੋ ਫਲਾਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਐਵੋਕਾਡੋ ਵਿੱਚ ਫਾਈਬਰ, ਆਇਰਨ, ਕੈਲਸ਼ੀਅਮ, ਕਾਰਬੋਹਾਈਡਰੇਟ, ਊਰਜਾ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਵਿਟਾਮਿਨ ਏ, ਬੀ6, ਸੀ, ਈ, ਕੇ, ਥਿਆਮੀਨ, ਕਾਪਰ ਅਤੇ ਜ਼ਿੰਕ ਆਦਿ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸਨੂੰ ਪਾਵਰਹਾਊਸ ਸੁਪਰਫੂਡ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਸਿਹਤਮੰਦ ਚਰਬੀ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਬੁਢਾਪੇ ਨੂੰ ਰੋਕਦੇ ਹਨ। ਐਵੋਕਾਡੋ ਤੁਹਾਡੀ ਚਮੜੀ ਨੂੰ ਬਿਹਤਰ ਬਣਾਉਣ ਲਈ ਜਾਣੇ ਜਾਂਦੇ ਹਨ, ਕਿਉਂਕਿ ਇਹ ਐਂਟੀ-ਏਜਿੰਗ ਵਿਸ਼ੇਸ਼ਤਾਵਾਂ ਲਈ ਇੱਕ ਵਧੀਆ ਭੋਜਨ ਵਿਕਲਪ ਹੈ। ਬਲੂ ਬੇਰੀਇਸ ਸੂਚੀ ਵਿੱਚ ਸ਼ਾਮਲ ਬਲੂ ਬੇਰੀ ਫਲ ਐਂਟੀ-ਏਜਿੰਗ ਲਈ ਸਭ ਤੋਂ ਵਧੀਆ ਵਿਕਲਪ ਹੈ। ਇਹ ਇੱਕ ਪੌਸ਼ਟਿਕ ਪਾਵਰਹਾਊਸ ਹੈ, ਜੋ ਕਿ ਐਂਟੀਆਕਸੀਡੈਂਟਸ ਨਾਲ ਭਰਪੂਰ ਹੈ ਜਿਸ ਨੂੰ ਬਾਇਓਫਲਾਵੋਨੋਇਡ ਕਿਹਾ ਜਾਂਦਾ ਹੈ ਜੋ ਧਮਨੀਆਂ ਨੂੰ ਮਜ਼ਬੂਤਕਰਦੇ ਹਨ। ਚਮੜੀ ਨੂੰ ਟਾਈਟ ਰੱਖਦਾ ਹੈ ਅਤੇ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਖਤਰਾ ਘੱਟ ਕਰਦਾ ਹੈ। ਅਨਾਰਅਨਾਰ ਐਂਟੀ-ਏਜਿੰਗ ਲਈ ਸਭ ਤੋਂ ਵਧੀਆ ਹੈ, ਇਹ ਵਿਟਾਮਿਨ ਸੀ, ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਨਾਰ ਪੌਲੀਫੇਨੌਲ ਅਤੇ ਇਲੈਜਿਕ ਐਸਿਡ ਨਾਲ ਭਰਪੂਰ ਹੁੰਦਾ ਹੈ ਜੋ ਚਮੜੀ ਨੂੰ ਸੂਰਜ ਦੀਆਂ ਨੁਕਸਾਨਦੇਹ ਕਿਰਨਾਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਅਤੇ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦਾ ਹੈ। ਅਨਾਰ ਦਾ ਸੇਵਨ ਕਰਨ ਨਾਲ ਚਿਹਰੇ ਦੀਆਂ ਸਾਰੀਆਂ ਝੁਰੀਆਂ ਦੂਰ ਹੋ ਜਾਣਗੀਆਂ।...
International news : ਇੱਕ ਫਲਾਈਟ ਵਿੱਚ ਬਣੀ ਇੱਕ ਨਾਬਾਲਿਗ ਕੁੜੀ ਦੀ ਅਸ਼ਲੀਲ ਵੀਡੀਓ ਨੇ ਹਲਚਲ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਟਾਇਲਟ 'ਚ ਕੈਮਰਾ ਲਗਾਇਆ ਗਿਆ ਸੀ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਕਈ ਹੋਰ ਔਰਤਾਂ ਅਤੇ ਲੜਕੀਆਂ ਦੀਆਂ ਵੀ ਵੀਡੀਓਜ਼ ਬਣਾਈਆਂ ਜਾ ਸਕਦੀਆਂ ਹਨ।ਇੱਕ ਅਮਰੀਕਨ ਏਅਰਲਾਈਨਜ਼ ਦੇ ਫਲਾਈਟ ਅਟੈਂਡੈਂਟ ਨੂੰ ਵੀਰਵਾਰ ਨੂੰ ਇੱਕ ਹਵਾਈ ਜਹਾਜ਼ ਦੇ ਪਖਾਨੇ ਵਿੱਚ ਇੱਕ 14 ਸਾਲਾ ਕੁੜੀ ਦੀ ਅਸ਼ਲੀਲ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਪੁਲਿਸ ਨੇ ਦੋਸ਼ ਲਾਇਆ ਕਿ ਸ਼ਾਰਲੋਟ, ਉੱਤਰੀ ਕੈਰੋਲੀਨਾ ਦੇ 36 ਸਾਲਾ ਐਸਟੇਸ ਕਾਰਟਰ ਥੌਮਸਨ ਕੋਲ ਚਾਰ ਹੋਰ ਕੁੜੀਆਂ ਦੇ ਵੀਡੀਓਜ਼ ਵੀ ਮਿਲੇ ਸਨ, ਜਿਨ੍ਹਾਂ ਨੇ ਜਹਾਜ਼ ਦੇ ਟਾਇਲਟ ਦੀ ਵਰਤੋਂ ਕੀਤੀ ਸੀ। ਥੌਮਸਨ ਨੂੰ ਇੱਕ ਬਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਅਤੇ ਇੱਕ ਨਾਬਾਲਗ ਦੀਆਂ ਅਸ਼ਲੀਲ ਤਸਵੀਰਾਂ ਰੱਖਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਥੌਮਸਨ ਨੂੰ ਜਨਵਰੀ 2024 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਹਿਰਾਸਤ ਵਿੱਚ ਹੈ। 14 ਸਾਲਾ ਲੜਕੀ, ਜੋ 2 ਸਤੰਬਰ, 2023 ਨੂੰ ਸ਼ਾਰਲੋਟ ਤੋਂ ਬੋਸਟਨ ਜਾਣ ਵਾਲੀ ਫਲਾਈਟ ਵਿੱਚ ਸਵਾਰ ਸੀ, ਟਾਇਲਟ ਦੀ ਵਰਤੋਂ ਕਰਨਾ ਚਾਹੁੰਦੀ ਸੀ ਪਰ ਕੋਈ ਵਿਅਕਤੀ ਉਸ ਦੀ ਸੀਟ ਦੇ ਨੇੜੇ ਵਾਲੇ ਟਾਇਲਟ ਵਿੱਚ ਸੀ। ਜਾਂਚ ਕਰਤਾਵਾਂ ਅਨੁਸਾਰ ਇਸ ਲਈ ਥੌਮਸਨ ਨੇ ਉਸ ਕੁੜੀ ਨੂੰ ਪਹਿਲੀ ਸ਼੍ਰੇਣੀ ਦੇ ਟਾਇਲਟ ਵਿੱਚ ਜਾਣ ਲਈ ਕਿਹਾ। ਨਾਲਾਬਿਲਗਾ ਦੇ ਟਾਇਲਟ ਜਾਣ ਤੋਂ ਪਹਿਲਾਂ, ਥੌਮਸਨ ਨੇ ਕਥਿਤ ਤੌਰ 'ਤੇ ਉਸ ਨੂੰ ਕਿਹਾ ਕਿ ਉਸ ਨੂੰ ਆਪਣੇ ਹੱਥ ਧੋਣ ਦੀ ਲੋੜ ਹੈ। ਇਸ ਦੌਰਾਨ ਉਸ ਨੇ ਟਾਇਲਟ ਸੀਟ ਦੇ ਹੇਠਾਂ ਗੁਪਤ ਕੈਮਰਾ ਲਾ ਦਿੱਤਾ।ਜਦੋਂ ਲੜਕੀ ਟਾਇਲਟ ਵਿੱਚ ਗਈ ਤਾਂ ਉਸ ਨੇ ਸੀਟ ਕਵਰ ਦੇ ਹੇਠਾਂ ਲਾਲ ਸਟਿੱਕਰ ਦੇਖੇ। ਜਾਂਚਕਰਤਾਵਾਂ ਨੇ ਕਿਹਾ ਕਿ ਥੌਮਸਨ ਨੇ ਵੀਡੀਓ ਰਿਕਾਰਡ ਕਰਨ ਲਈ ਆਪਣੇ ਆਈਫੋਨ ਨੂੰ ਇੱਕ ਸਟਿੱਕਰ ਦੇ ਹੇਠਾਂ ਲੁਕਾਇਆ ਸੀ। ਲੜਕੀ ਨੇ ਆਪਣੇ ਫੋਨ ਤੋਂ ਸਟਿੱਕਰ ਅਤੇ ਲੁਕੇ ਹੋਏ ਆਈਫੋਨ ਦੀਆਂ ਤਸਵੀਰਾਂ ਲਈਆਂ ਅਤੇ ਟਾਇਲਟ ਤੋਂ ਬਾਹਰ ਆ ਗਈ। ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਪਾਏ ਜਾਣ 'ਤੇ 15 ਤੋਂ 30 ਸਾਲ ਦੀ ਕੈਦ ਅਤੇ ਨਾਬਾਲਗ ਦੀਆਂ ਇਤਰਾਜ਼ਯੋਗ ਤਸਵੀਰਾਂ ਰੱਖਣ 'ਤੇ 20 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ।
ਸੁੰਦਰ ਅਤੇ ਜਵਾਨ ਦਿਸਣ ਲਈ ਹਰ ਕੋਈ ਨਵੀਂ-ਨਵੀਂ ਕੋਸ਼ਿਸ਼ ਕਰਦਾ ਹੈ। ਬਹੁਤ ਸਾਰੇ ਲੋਕ ਆਪਣੇ ਚਿਹਰੇ ਨੂੰ ਸੁੰਦਰ ਅਤੇ ਚਮਕਦਾਰ ਰੱਖਣ ਲਈ ਆਪਣੀ ਜਾਨ ਦਾਅ 'ਤੇ ਲਾਉਣ ਤੋਂ ਨਹੀਂ ਡਰਦੇ। ਸੁੰਦਰਤਾ ਵਧਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਨ੍ਹੀਂ ਦਿਨੀਂ ਸੈਲੂਨ 'ਚ ਕਈ ਤਰ੍ਹਾਂ ਦੇ ਸਕਿਨ ਕੇਅਰ ਟ੍ਰੀਟਮੈਂਟ ਉਪਲਬਧ ਹਨ, ਜੋ ਖੂਬਸੂਰਤੀ ਨੂੰ ਬਣਾਈ ਰੱਖਣ ਦਾ ਦਾਅਵਾ ਕਰਦੇ ਹਨ। ਹਾਲਾਂਕਿ, ਕੁਝ ਇਲਾਜ ਕੁਝ ਜੋਖਮਾਂ ਨੂੰ ਵੀ ਵਧਾਉਂਦੇ ਹਨ। ਪਿਛਲੇ ਕੁਝ ਦਿਨਾਂ ਤੋਂ ਅਜਿਹੇ ਕਈ ਮਾਮਲੇ ਸੁਣਨ ਨੂੰ ਮਿਲ ਰਹੇ ਹਨ। ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਅਮਰੀਕਾ ਦੇ ਇੱਕ ਬਿਊਟੀ ਸਪਾ ਵਿੱਚ "ਵੈਮਪਾਇਰ ਫੇਸ਼ੀਅਲ" ਦੌਰਾਨ ਵਰਤੀਆਂ ਗਈਆਂ ਸੂਈਆਂ ਤੋਂ ਤਿੰਨ ਔਰਤਾਂ ਨੂੰ ਐੱਚਆਈਵੀ ਦਾ ਸੰਕਰਮਣ ਹੋਇਆ ਹੈ। ਦੋ ਨੂੰ ਸ਼ੁਰੂਆਤੀ ਪੜਾਵਾਂ ਵਿੱਚ ਐੱਚਆਈਵੀ ਦੀ ਪਛਾਣ ਕੀਤੀ ਗਈ ਸੀ, ਜਦੋਂ ਕਿ ਤੀਜੇ ਵਿਚ ਏਡਜ਼ ਦਾ ਵਿਕਾਸ ਹੋਇਆ ਸੀ। ਅਮਰੀਕਾ ਵਿੱਚ ਆਇਆ ਐੱਚਆਈਵੀ ਦਾ ਕੇਸ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਅਧਿਕਾਰੀਆਂ ਨੇ ਗੰਦੇ ਕਾਸਮੈਟਿਕ ਇੰਜੈਕਸ਼ਨਾਂ ਤੋਂ ਬਲੱਡ ਬੋਰਨ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦੇ ਮਾਮਲੇ ਦਰਜ ਕੀਤੇ ਹਨ। ਕਲੀਨਿਕ ਦੀ ਜਾਂਚ ਵਿੱਚ ਪਾਇਆ ਗਿਆ ਕਿ 40 ਤੋਂ 60 ਸਾਲ ਦੀ ਉਮਰ ਦੀਆਂ ਤਿੰਨ ਔਰਤਾਂ ਨੂੰ ਸਪਾ ਵਿੱਚ "ਮਾੜੀ ਸੰਕਰਮਣ ਨਿਯੰਤਰਣ ਅਭਿਆਸਾਂ" ਕਾਰਨ ਵਾਇਰਸ ਸੰਕਰਮਿਤ ਹੋਣ ਦੀ ਸੰਭਾਵਨਾ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਅਤੇ ਨਿਊ ਮੈਕਸੀਕੋ ਦੇ ਸਿਹਤ ਵਿਭਾਗ ਦੇ ਮਾਹਰਾਂ ਦੇ ਅਨੁਸਾਰ ਚਾਰਾਂ ਔਰਤਾਂ ਨੇ ਵੈਮਪਾਇਰ ਫੇਸ਼ੀਅਲ ਕਰਵਾਇਆ ਸੀ ਅਤੇ ਇਸ ਦੇ ਤੁਰੰਤ ਬਾਅਦ ਉਹ ਐੱਚਆਈਵੀ ਸੰਕਰਮਿਤ ਹੋ ਗਈਆਂ। ਕਿਵੇਂ ਫੈਲਦਾ ਹੈ ਇਹ ਵਾਇਰਸ?ਐਚਆਈਵੀ ਕਿਸੇ ਅਣਜੰਮੇ ਬੱਚੇ ਨੂੰ ਮਾਂ ਤੋਂ, ਕਿਸੇ ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਸੰਭੋਗ ਰਾਹੀਂ ਜਾਂ ਗਰਭ ਅਵਸਥਾ ਦੌਰਾਨ ਸੂਈਆਂ, ਸਰਿੰਜਾਂ ਜਾਂ ਹੋਰ ਟੀਕੇ ਲਗਾਉਣ ਵਾਲੇ ਉਪਕਰਣਾਂ ਦੀ ਵਰਤੋਂ ਕਰ ਕੇ ਵੀ ਸੰਚਾਰਿਤ ਹੋ ਸਕਦਾ ਹੈ।ਬਿਮਾਰੀ ਦਾ ਇਹ ਪੜਾਅ, ਜਿਸ ਨੂੰ ਪੜਾਅ ਇੱਕ HIV ਵੀ ਕਿਹਾ ਜਾਂਦਾ ਹੈ, ਵਾਇਰਸ ਦੇ ਸਰੀਰ ਵਿੱਚ ਦਾਖਲ ਹੋਣ ਤੋਂ ਲਗਪਗ ਦੋ ਤੋਂ ਚਾਰ ਹਫ਼ਤਿਆਂ ਬਾਅਦ ਵਾਪਰਦਾ ਹੈ ਅਤੇ ਫਲੂ ਵਰਗਾ ਮਹਿਸੂਸ ਹੋ ਸਕਦਾ ਹੈ। ਤੀਜੀ ਔਰਤ ਨੂੰ ਫੇਸ਼ੀਅਲ ਤੋਂ ਚਾਰ ਸਾਲ ਬਾਅਦ ਇਸ ਦੇ ਲਛਣ ਨਜ਼ਰ ਆਉਣ ਲੱਗੇ। ਉਸ ਸਮੇਂ ਤੱਕ HIV ਏਡਜ਼ ਵਿੱਚ ਵਿਕਸਿਤ ਹੋ ਚੁੱਕਾ ਸੀ। ਏਡਜ਼ ਹੋਣ ਦਾ ਮਤਲਬ ਹੈ ਕਿ ਤੁਹਾਡੀ ਇਮਿਊਨਿਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ।
ਜਲੰਧਰ-ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿਚ ਹੈਵਾਨੀਅਤ ਭਰੀ ਵਾਰਦਾਤ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਇਲਾਕੇ ਆਦਮਪੁਰ ਅਧੀਨ ਪੈਂਦੇ ਅਲਾਵਲਪੁਰ ਵਿਚ ਸ਼ਨਿਚਰਵਾਰ ਸਵੇਰੇ ਦਹਿਸ਼ਤ ਫੈਲ ਗਈ, ਜਦੋਂ ਇਥੇ ਇਕ ਸਿਰ ਕੱਟੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਆਦਮਪੁਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਉਰਫ਼ ਰਿੰਕਾ ਦੇ ਰੂਪ ਵਿਚ ਹੋਈ ਹੈ। ਮੁੱਢਲੀ ਜਾਣਕਾਰੀ ਮੁਤਾਬਕ ਆਦਮਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਪੈਸਿਆਂ ਦੇ ਲੈਣ-ਦੇਣ ਕਰ ਕੇ ਰਿੰਕਾ ਦਾ ਕ.ਤ.ਲ ਕੀਤਾ ਤੇ ਫਿਰ ਉਸ ਦਾ ਸਿਰ ਵੱਢ ਕੇ ਸਿਰ ਨੂੰ ਸਾੜਨ ਮਗਰੋਂ ਲਾਸ਼ ਨੂੰ ਗੰਦੇ ਨਾਲੇ ਵਿਚ ਸੁੱਟ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ। ਲਾਸ਼ ਦੀ ਬੁਰੀ ਹਾਲਤ ਵੇਖ ਇਕ ਵਾਰ ਤਾਂ ਪੁਲਿਸ ਮੁਲਾਜ਼ਮ ਵੀ ਹੈਰਾਨ ਰਹਿ ਗਏ। ਪੁਲਿਸ ਨੇ ਲਾ.ਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।
Amritpal Singh News : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਜੇਲ੍ਹ ਵਿਚ ਬੰਦ ਰਹਿੰਦੇ ਹੋਏ ਵੀ ਲੋਕ ਸਭਾ ਚੋਣ ਲੜੇਗਾ। ਉਸ ਦੀ ਮਾਂ ਬਲਵਿੰਦਰ ਕੌਰ ਨੇ ਅੰਮ੍ਰਿਤਸਰ ਦੇ ਹੈਰੀਟੇਜ ਸਟ੍ਰੀਟ ਉਤੇ ਚਲ ਰਹੇ ਮੋਰਚੇ ਵਿਚ ਇਹ ਗੱਲ ਕਹੀ ਹੈ। ਅੰਮ੍ਰਿਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਜੇਲ੍ਹ ਤੋਂ ਇਕੱਲੇ ਹੀ ਚੋਣ ਲੜਨਗੇ। ਉਹ ਕਿਸੇ ਪਾਰਟੀ ਨਾਲ ਨਹੀਂ ਜੁੜਨਗੇ ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਬਲਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਵਿਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਹੋਈ ਜੰਗ ਜਾਰੀ ਰਹੇਗੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਪਾਲ ਸਿੰਘ ਚੋਣ ਲੜਨਾ ਨਹੀਂ ਚਾਹੁੰਦਾ ਸੀ ਪਰ ਸੰਗਤ ਨੇ ਉਸ ਨੂੰ ਚੋਣ ਲੜਨ ਲਈ ਕਿਹਾ, ਜਿਸ ਤੋਂ ਬਾਅਦਉਹ ਚੋਣ ਲੜਨ ਲਈ ਮੰਨਿਆ ਹੈ। ਸੰਗਤ ਚਾਹੁੰਦੀ ਹੈ ਕਿ ਅੰਮ੍ਰਿਤਪਾਲ ਸਿੰਘ ਚੋਣ ਲੜੇ ਤੇ ਉਸ ਉਪਰ ਲੱਗੇ NSA ਦੇ ਦੋਸ਼ਾਂ ਨੂੰ ਖਤਮ ਕਰਵਾਏ। ਉਨ੍ਹਾਂ ਕਿਹਾ ਕਿ ਸੰਗਤ ਦੀ ਮੰਗ ਮੁਤਾਬਕ ਮੌਜੂਦਾ ਹਾਲਾਤ ਨੇ ਸਾਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕਰ ਦਿੱਤਾ। ਸਰਕਾਰ ਖਿ਼ਲਾਫ਼ ਆਵਾਜ਼ ਉਠਾਉਣ ਲਈ ਚੋਣਾਂ ਦਾ ਰਸਤਾ ਅਪਣਾਉਣ ਦਾ ਫੈਸਲਾ ਲਿਆ ਗਿਆ ਹੈ।ਚੋਣ ਏਜੰਡੇ ਉਤੇ ਉਨ੍ਹਾਂ ਕਿਹਾ ਕਿ ਇਹ ਸਿੱਖ ਨੌਜਵਾਨਾਂ ਨਾਲ 'ਧੱਕੇਸ਼ਾਹੀ' ਨੂੰ ਰੋਕਣਾ, ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਨੂੰ ਖਤਮ ਕਰਨ ਤੇ ਬੰਦੀ ਸਿੰਘਾਂ ਦੀ ਰਿਹਾਈ ਉਤੇ ਕੇਂਦਰਿਤ ਹੋਵੇਗਾ।ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਨੇ ਕਿਹਾ ਕਿ ਉਹ ਦੋਸ਼ੀ ਨਹੀਂ ਹਨ, ਵਿਚਾਰ ਅਧੀਨ ਕੈਦੀ ਹਨ। ਇਹ ਉਨ੍ਹਾਂ ਨੂੰ ਚੋਣ ਲੜਨ ਤੋਂ ਨਹੀਂ ਰੋਕਦਾ। ਚੋਣ ਲੜਨਾ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਇਸ ਲਈ ਉਹ ਜੇਲ੍ਹ ਵਿਚ ਰਹਿੰਦੇ ਹੋਏ ਵੀ ਆਪਣੀ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਚੋਣ ਲੜਨ ਲਈ ਮੰਨਣ ਮਗਰੋਂ ਹਮਾਇਤੀਆਂ ਨੇ ਲੱਡੂ ਵੀ ਵੰਡੇ।
Aam Adami Party News : ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਭੱਖੀ ਹੋਈ ਹੈ। ਨਿੱਤ ਆਗੂ ਪਾਰਟੀਆਂ ਬਦਲ ਰਹੇ ਹਨ। ਆਮ ਆਦਮੀ ਪਾਰਟੀ ਨੇ ਮੁੜ ਵਿਰੋਧੀ ਧਿਰਾਂ ਦੇ ਖੇਮੇ ਵਿਚ ਸੰਨ੍ਹ ਲਾਈ ਹੈ। ਭਾਜਪਾ ਤੇ ਅਕਾਲੀ ਦਲ ਦੇ ਵੱਡੇ ਆਗੂ ਪਾਰਟੀ ਵਿਚ ਸ਼ਾਮਲ ਕਰਵਾਏ ਹਨ। ਜਲੰਧਰ ਵਿਚ ਭਾਜਪਾ ਓਬੀਸੀ ਮੋਰਚਾ ਦੇ ਸਕੱਤਰ ਕੁਲਦੀਪ ਸਿੰਘ ਸ਼ੈਂਟੀ ਤੇ ਅਕਾਲੀ ਦਲ ਦੇ ਐਸਸੀ ਵਿੰਗ ਦੇ ਦੋਆਬਾ ਜਨਰਲ ਸਕੱਤਰ ਗੁਰਦਰਸ਼ਨ ਲਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਸ ਬਾਰੇ ਸੋਸ਼ਲ ਮੀਡੀਆ ਉਤੇ AAP Punjab ਪੇਜ਼ ਉਤੇ ਜਾਣਕਾਰੀ ਦਿੰਦਿਆਂ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ X ਉਤੇ ਕੀਤੀ ਗਈ ਪੋਸਟ ਵਿਚ ਦੱਸਿਆ ਗਿਆ, ' CM @BhagwantMann ਜੀ ਦੀ ਅਗਵਾਈ ‘ਚ ਜਲੰਧਰ ਤੋਂ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ ਜੀ ਦੀ ਮੌਜੂਦਗੀ ਦੌਰਾਨ ਭਾਜਪਾ OBC ਮੋਰਚਾ ਦੇ ਸਕੱਤਰ ਕੁਲਦੀਪ ਸਿੰਘ ਸ਼ੈੰਟੀ ਤੇ ਅਕਾਲੀ ਦਲ ਦੇ SC ਵਿੰਗ ਦੇ ਦੋਆਬਾ ਜਨਰਲ ਸਕੱਤਰ ਗੁਰਦਰਸ਼ਨ ਲਾਲ AAP ਦੇ ਪਰਿਵਾਰ ‘ਚ ਹੋਏ ਸ਼ਾਮਿਲ।' AAP ਨੂੰ ਮਿਲਿਆ ਵੱਡਾ ਬਲ਼ CM @BhagwantMann ਜੀ ਦੀ ਅਗਵਾਈ ‘ਚ ਜਲੰਧਰ ਤੋਂ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ ਜੀ ਦੀ ਮੌਜੂਦਗੀ ਦੌਰਾਨ ਭਾਜਪਾ OBC ਮੋਰਚਾ ਦੇ ਸਕੱਤਰ ਕੁਲਦੀਪ ਸਿੰਘ ਸ਼ੈੰਟੀ ਤੇ ਅਕਾਲੀ ਦਲ ਦੇ SC ਵਿੰਗ ਦੇ ਦੋਆਬਾ ਜਨਰਲ ਸਕੱਤਰ ਗੁਰਦਰਸ਼ਨ ਲਾਲ AAP ਦੇ ਪਰਿਵਾਰ ‘ਚ ਹੋਏ ਸ਼ਾਮਿਲਦੋਨੋਂ ਆਗੂਆਂ ਦਾ ਪਾਰਟੀ ‘ਚ ਸਵਾਗਤ pic.twitter.com/OpeATOqK4U — AAP Punjab (@AAPPunjab) April 27, 2024...
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Himachal Pradesh : दर्दनाक हादसा! शादी से लौट रहा परिवार हुआ हादसे का शिकार, 3 लोगों की मौत
Delhi Schools Closed: कोहरे-प्रदूषण का कहर ! दिल्ली-गुरुग्राम के बाद अब यहां भी बंद हुए स्कूल, ऑनलाइन मोड में चलेंगी क्लासेस
Gold-Silver Price Today: महंगा हुआ गोल्ड-सिलवर! जाने अपने शहर के ताजा रेट