LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Amritpal Singh News : ਖੁਲਾਸਾ : ਇਸ ਦੇ ਕਹਿਣ ਉਤੇ ਚੋਣ ਲੜਨ ਲਈ ਮੰਨਿਆ ਅੰਮ੍ਰਿਤਪਾਲ ਸਿੰਘ, ਇੰਝ ਭਰੀ ਜਾਵੇਗੀ ਜੇਲ੍ਹ ਵਿਚੋਂ ਨਾਮਜ਼ਦਗੀ

amritpal news elections

Amritpal Singh News : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਜੇਲ੍ਹ ਵਿਚ ਬੰਦ ਰਹਿੰਦੇ ਹੋਏ ਵੀ ਲੋਕ ਸਭਾ ਚੋਣ ਲੜੇਗਾ। ਉਸ ਦੀ ਮਾਂ ਬਲਵਿੰਦਰ ਕੌਰ ਨੇ ਅੰਮ੍ਰਿਤਸਰ ਦੇ ਹੈਰੀਟੇਜ ਸਟ੍ਰੀਟ ਉਤੇ ਚਲ ਰਹੇ ਮੋਰਚੇ ਵਿਚ ਇਹ ਗੱਲ ਕਹੀ ਹੈ। ਅੰਮ੍ਰਿਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਜੇਲ੍ਹ ਤੋਂ ਇਕੱਲੇ ਹੀ ਚੋਣ ਲੜਨਗੇ। ਉਹ ਕਿਸੇ ਪਾਰਟੀ ਨਾਲ ਨਹੀਂ ਜੁੜਨਗੇ ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। 
ਬਲਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਵਿਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਹੋਈ ਜੰਗ ਜਾਰੀ ਰਹੇਗੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਪਾਲ ਸਿੰਘ ਚੋਣ ਲੜਨਾ ਨਹੀਂ ਚਾਹੁੰਦਾ ਸੀ ਪਰ ਸੰਗਤ ਨੇ ਉਸ ਨੂੰ ਚੋਣ ਲੜਨ ਲਈ ਕਿਹਾ, ਜਿਸ ਤੋਂ ਬਾਅਦਉਹ ਚੋਣ ਲੜਨ ਲਈ ਮੰਨਿਆ ਹੈ। ਸੰਗਤ ਚਾਹੁੰਦੀ ਹੈ ਕਿ ਅੰਮ੍ਰਿਤਪਾਲ ਸਿੰਘ ਚੋਣ ਲੜੇ ਤੇ ਉਸ ਉਪਰ ਲੱਗੇ NSA  ਦੇ ਦੋਸ਼ਾਂ ਨੂੰ ਖਤਮ ਕਰਵਾਏ। ਉਨ੍ਹਾਂ ਕਿਹਾ ਕਿ ਸੰਗਤ ਦੀ ਮੰਗ ਮੁਤਾਬਕ ਮੌਜੂਦਾ ਹਾਲਾਤ ਨੇ ਸਾਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕਰ ਦਿੱਤਾ। ਸਰਕਾਰ ਖਿ਼ਲਾਫ਼ ਆਵਾਜ਼ ਉਠਾਉਣ ਲਈ ਚੋਣਾਂ ਦਾ ਰਸਤਾ ਅਪਣਾਉਣ ਦਾ ਫੈਸਲਾ ਲਿਆ ਗਿਆ ਹੈ।
ਚੋਣ ਏਜੰਡੇ ਉਤੇ ਉਨ੍ਹਾਂ ਕਿਹਾ ਕਿ ਇਹ ਸਿੱਖ ਨੌਜਵਾਨਾਂ ਨਾਲ 'ਧੱਕੇਸ਼ਾਹੀ' ਨੂੰ ਰੋਕਣਾ, ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਨੂੰ ਖਤਮ ਕਰਨ ਤੇ ਬੰਦੀ ਸਿੰਘਾਂ ਦੀ ਰਿਹਾਈ ਉਤੇ ਕੇਂਦਰਿਤ ਹੋਵੇਗਾ।
ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਨੇ ਕਿਹਾ ਕਿ ਉਹ ਦੋਸ਼ੀ ਨਹੀਂ ਹਨ, ਵਿਚਾਰ ਅਧੀਨ ਕੈਦੀ ਹਨ। ਇਹ ਉਨ੍ਹਾਂ ਨੂੰ ਚੋਣ ਲੜਨ ਤੋਂ ਨਹੀਂ ਰੋਕਦਾ। ਚੋਣ ਲੜਨਾ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਇਸ ਲਈ ਉਹ ਜੇਲ੍ਹ ਵਿਚ ਰਹਿੰਦੇ ਹੋਏ ਵੀ ਆਪਣੀ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਚੋਣ ਲੜਨ ਲਈ ਮੰਨਣ ਮਗਰੋਂ ਹਮਾਇਤੀਆਂ ਨੇ ਲੱਡੂ ਵੀ ਵੰਡੇ।

In The Market