Chandigarh Airport News : ਦੇਸ਼-ਵਿਦੇਸ਼ ਜਾਣ ਵਾਲੇ ਲੋਕਾਂ ਨੂੰ ਹੁਣ ਚੰਡੀਗੜ੍ਹ ਹਵਾਈ ਅੱਡੇ ਦੀ ਅਥਾਰਟੀ ਕਈ ਸਹੂਲਤਾਂ ਦੇਣ ਜਾ ਰਹੀ ਹੈ। ਹੁਣ ਚੰਡੀਗੜ੍ਹ ਹਵਾਈ ਅੱਡੇ ਤੋਂ 24 ਘੰਟੇ ਫਲਾਈਟਾਂ ਦੀ ਆਵਾਜਾਈ ਹੋਵੇਗੀ। ਯਾਤਰੀ ਰਾਤ ਨੂੰ ਵੀ ਚੰਡੀਗੜ੍ਹ ਤੋਂ ਫਲਾਈਟ ਫੜ ਸਕਣਗੇ। ਇਸ ਲਈ ਏਅਰਪੋਰਟ ਅਥਾਰਟੀ ਵੱਲੋਂ ਏਅਰਪੋਰਟ ‘ਤੇ ਅਤਿ ਆਧੁਨਿਕ ਉਪਕਰਣ ਸਥਾਪਤ ਕੀਤੇ ਗਏ ਹਨ। ਜਿਸ ਨਾਲ ਰਾਤ ਤੇ ਖਰਾਬ ਮੌਸਮ ਵਿਚ ਜਹਾਜ਼ ਏਅਰਪੋਰਟ ‘ਤੇ ਉਤਰ ਸਕਣਗੇ। ਇਸ ਦੀ ਵਜ੍ਹਾ ਪੰਜਾਬ, ਹਿਮਾਚਲ, ਹਰਿਆਣਾ ਤੇ ਚੰਡੀਗੜ੍ਹ ਦੇ ਕਾਰੋਬਾਰੀਆਂ ਨੂੰ ਫਾਇਦਾ ਹੋਣ ਵਾਲਾ ਹੈ।
ਜਾਣਕਾਰੀ ਮੁਤਾਬਕ 15 ਮਈ ਚੰਡੀਗੜ੍ਹ ਏਅਰਪੋਰਟ ਤੋਂ ਆਬੂਧਾਬੀ ਲਈ ਨਵੀਂ ਉਡਾਣ ਸ਼ੁਰੂ ਹੋਣ ਜਾ ਰਹੀ ਹੈ। ਏਅਰ ਲਾਈਨਜ਼ ਕੰਪਨੀ ਇੰਡੀਗੋ ਦੀ ਫਲਾਈਟ 15 ਮਈ ਨੂੰ ਰਾਤ 10.15 ਵਜੇ ਉਡਾਣ ਭਰੇਗੀ ਜਦੋਂ ਕਿ ਸਵੇਰੇ ਸਾਢੇ 3 ਵਜੇ ਚੰਡੀਗੜ੍ਹ ਏਅਰਪੋਰਟ ਉਤੇ ਲੈਂਡ ਕਰੇਗੀ। ਇਸੇ ਤਰ੍ਹਾਂ 16 ਮਈ ਨੂੰ ਚੰਡੀਗੜ੍ਹ ਤੋਂ ਰਾਤ 2.45 ‘ਤੇ ਉਡਾਣ ਭਰੇਗੀ ਤੇ ਸਵੇਰੇ 5 ਵਜੇ ਆਬੂਧਾਬੀ ਪਹੁੰਚ ਜਾਵੇਗੀ। ਏਅਰਲਾਈਨਜ਼ ਕੰਪਨੀ ਵੱਲੋਂ ਇਸ ਸਬੰਧੀ ਟਿਕਟਾਂ ਦੀ ਬੁਕਿੰਗ ਵੀ ਸ਼ੁਰੂ ਕਰ ਦਿੱਤੀ ਗਈ ਹੈ।
ਚੰਡੀਗੜ੍ਹ ਏਅਰਪੋਰਟ ਤੋਂ ਇਸ ਤੋਂ ਪਹਿਲਾਂ ਬੈਂਕਾਕ ਤੇ ਸ਼ਾਹਜਹਾਂ ਦੀਆਂ 2 ਕੌਮਾਂਤਰੀ ਫਲਾਈਟਾਂ ਰੱਦ ਹੋ ਚੁੱਕੀਆਂ ਹਨ। ਪਹਿਲਾਂ ਬੈਂਕਾਕ ਦੀ ਫਲਾਈਟ ਨੂੰ ਰੱਦ ਕੀਤਾ ਗਿਆ ਸੀ ਤੇ ਪਿਛਲੇ ਸਾਲ ਅਕਤੂਬਰ ਮਹੀਨੇ ਵਿਚ ਸ਼ਾਹਜਹਾਂ ਦੀ ਫਲਾਈਟ ਨੂੰ ਵੀ ਰੱਦ ਕਰ ਦਿੱਤਾ ਗਿਆ ਸੀ। ਉਸ ਸਮੇਂ ਇਸ ਦੀ ਵਜ੍ਹਾ ਖਰਾਬ ਮੌਸਮ ਤੇ ਧੁੰਦ ਵਿਚ ਹੋ ਰਹੀ ਪ੍ਰੇਸ਼ਾਨੀ ਦੱਸੀ ਗਈ ਸੀ। ਹੁਣ 24 ਘੰਟੇ ਦੀ ਸਹੂਲਤ ਸ਼ੁਰੂ ਹੋਣ ਦੇ ਬਾਅਦ ਇਨ੍ਹਾਂ ਫਲਾਈਟਾਂ ਦੇ ਸ਼ੁਰੂ ਹੋਣ ਦੀ ਉਮੀਦ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Pomegranate juice benefits : रोजाना पिएं अनार का जूस, खून की कमी होगी पूरी, लोहे की तरह मजबूत होगा शरीर
Methi Pranthas in Winters: इस सर्दी अपनी डाइट में शामिल करें पौष्टिक मेथी के पराठे, शरीर हो मिलेंगे कई फायदे
Jeera Water Benefits: वजन घटाना है तो रोजाना सुबह खाली पेट पिएं जीरे का पानी, महीने भर में दिखेगा असर