LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business
harpreet singh bedi
sangrur rain incident new

ਸੰਗਰੂਰ ਜ਼ਿਲ੍ਹੇ ਦੇ ਧੂਰੀ ਇਲਾਕੇ ਵਿਚ ਮੀਂਹ  ਕਾਰਨ 4 ਘਰ ਢਹਿ ਗਏ ਜਿਸ ਵਿੱਚ ਇੱਕ ਮਾਸੂਮ ਦੀ ਮੌਤ ਹੋ ਗਈ ਜਦੋਂ ਕਿ 2 ਹੋਰ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਧੂਰੀ ਵਿੱਚ ਲੁਧਿਆਣਾ-ਧੂਰੀ ਰੇਲਵੇ ਲਾਈਨ ਦੇ ਨੇੜੇ ਵਾਰਡ ਨੰਬਰ 20 ਵਿੱਚ ਵਾਪਰਿਆ ਹੈ ਜਿੱਥੇ ਮੀਂਹ ਨਾਲ ਚਾਰ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਤੇ ਘਰ ਢਹਿ ਗਏ। ਇਸ ਮੌਕੇ ਗੁਆਢੀਆਂ ਕਿਹਾ ਕਿ ਜਿਨ੍ਹਾਂ ਦੇ ਪਰਿਵਾਰ ਨਾਲ  ਇਹ ਹਾਦਸਾ ਵਾਪਰਿਆ  ਹੈ ਉਹ ਬੇਹੱਦ ਹੀ ਗ਼ਰੀਬ ਪਰਿਵਾਰ ਹੈ। ਇਸ ਦੇ ਨੇੜਲੇ ਹੋਰ ਵੀ ਕਈ ਘਰਾਂ ਵਿੱਚ ਤਰੇੜਾਂ ਆਈਆਂ ਹੋਈਆਂ ਹਨ। ਇਸ ਮੌਕੇ ਉਨ੍ਹਾਂ ਨੇ ਪੀੜਤ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।ਗੁਆਂਢ ਵਿੱਚ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਕੰਧਾਂ ਵਿੱਚ ਤਰੇੜਾਂ ਆਈਆਂ ਹੋਈਆਂ ਸਨ ਤੇ ਇਸ ਦੇ ਢਹਿ ਜਾਣ ਦੇ ਪਿੱਛੇ ਦੀ ਵਜ੍ਹਾ ਰੇਲਵੇ ਲਾਇਨ ਦੱਸੀ ਜਾ ਰਹੀ ਹੈ। ਜਿਨ੍ਹਾਂ ਘਰਾਂ ਦੀਆਂ ਕੰਧਾਂ ਡਿੱਗੀਆਂ ਹਨ ਉਹ ਰੇਲਵੇ ਲਾਇਨ ਦੇ ਨੇੜੇ ਹਨ। ਇੱਥੋਂ  ਰੋਜ਼ਾਨਾ ਵੱਡੀ ਗਿਣਤੀ ਵਿੱਚ ਟਰੇਨਾਂ ਲੰਘਦੀਆਂ ਹਨ ਜਿਸ ਕਾਰਨ ਘਰ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ। ਇਸ ਤੋਂ ਬਾਅਦ ਪਏ ਮੀਂਹ ਨਾਲ 4 ਘਰਾਂ ਦੀਆਂ ਕੰਧਾਂ ਡਿੱਗ ਗਈਆਂ ਜਿਸ ਵਿੱਚ 1 ਮਾਸੂਮ ਦੀ ਮੌਤ ਹੋ ਗਈ ਤੇ ਹੋਰ ਜ਼ਖ਼ਮੀ ਹੋ ਗਏ।

labour day new new new

Labour Day 2024 : ਹਰ ਸਾਲ 1 ਮਈ ਦਾ ਦਿਨ ਮਜ਼ਦੂਰ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਹੱਤਵ ਮਜ਼ਦੂਰਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਵੱਲੋਂ ਦੇਸ਼ ਦੀ ਆਰਥਿਕ ਵਿਵਸਥਾ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਨਾ ਹੈ। ਇਸ ਦੇ ਨਾਲ-ਨਾਲ ਇਸ ਦਿਨ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਹੈ । ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਮਜ਼ਦੂਰ ਦਿਵਸ ਭਾਵ 1 ਮਈ  ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਰਕਾਰੀ ਅਦਾਰੇ ਤੇ ਸਕੂਲ ਕਾਲਜ ਬੰਦ ਰਹਿਣਗੇ। ਕਿਉਂ ਮਨਾਇਆ ਜਾਂਦਾ ਹੈ ਮਜ਼ਦੂਰ ਦਿਵਸ?ਇਸ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੁਆਤ ਇੱਕ ਅੰਦੋਲਨ ਤੋਂ ਬਾਅਦ ਹੋਈ ਸੀ ਇਹ ਮਜ਼ਦੂਰ ਅੰਦੋਲਨ ਅਮਰੀਕਾ ਵਿੱਚ 1 ਮਈ 1886 (1 ਮਈ ਮਜ਼ਦੂਰ ਦਿਵਸ) ਨੂੰ ਸ਼ੁਰੂ ਹੋਇਆ ਸੀ। ਇਸ ਅੰਦੋਲਨ ਵਿਚ ਅਮਰੀਕਾ ਦੇ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਆਏ ਸਨ, ਦਰਅਸਲ ਉਸ ਸਮੇਂ ਮਜ਼ਦੂਰਾਂ ਨੂੰ 15-15 ਘੰਟੇ ਕੰਮ ਕਰਨ ਲਈ ਕਿਹਾ ਗਿਆ ਸੀ। ਇਸ ਅੰਦੋਲਨ ਦੌਰਾਨ ਇਸ ਅੰਦੋਲਨ ਦੌਰਾਨ ਪੁਲਿਸ ਨਾਲ ਜੱਦੋ ਜਹਿਦ ਵਿੱਚ ਕਈ ਮਜ਼ਦੂਰਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ, ਜਦੋਂ ਕਿ 100 ਤੋਂ ਵੱਧ ਮਜ਼ਦੂਰ ਜ਼ਖ਼ਮੀ ਹੋ ਗਏ। ਇਸ ਲਹਿਰ ਦੇ ਤਿੰਨ ਸਾਲ ਬਾਅਦ 1889 ਵਿੱਚ ਅੰਤਰਰਾਸ਼ਟਰੀ ਸਮਾਜਵਾਦੀ ਕਾਨਫਰੰਸ ਦੀ ਮੀਟਿੰਗ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਹਰ ਮਜ਼ਦੂਰ ਤੋਂ ਸਿਰਫ 8 ਘੰਟੇ ਕੰਮ ਕਰਵਾਇਆ ਜਾਵੇਗਾ। ਇਸ ਕਾਨਫਰੰਸ ਵਿੱਚ ਹੀ 1 ਮਈ ਨੂੰ ਮਜ਼ਦੂਰ ਦਿਵਸ ਮਨਾਉਣ ਦੀ ਤਜਵੀਜ਼ ਰੱਖੀ ਗਈ ਸੀ, ਇਸ ਦੇ ਨਾਲ ਹੀ ਹਰ ਸਾਲ 1 ਮਈ ਨੂੰ ਛੁੱਟੀ ਦੇਣ ਦਾ ਫੈਸਲਾ ਵੀ ਕੀਤਾ ਗਿਆ ਸੀ। ਇਹ ਨਿਯਮ ਅਮਰੀਕਾ ਵਿੱਚ ਅੱਠ ਘੰਟੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਨਿਯਮ ਤੋਂ ਬਾਅਦ ਕਈ ਦੇਸ਼ਾਂ ਵਿੱਚ ਲਾਗੂ ਕੀਤਾ ਗਿਆ ਸੀ। ਭਾਰਤ ਵਿੱਚ ਮਜ਼ਦੂਰ ਦਿਵਸ ਕਦੋਂ ਸ਼ੁਰੂ ਹੋਇਆ? ਉੱਥੇ ਹੀ, ਭਾਰਤ ਵਿੱਚ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ 1 ਮਈ 1923 ਨੂੰ ਚੇਨਈ ਤੋਂ ਹੋਈ। ਇਹ ਫੈਸਲਾ ਮਜ਼ਦੂਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਦੀ ਪ੍ਰਧਾਨਗੀ ਹੇਠ ਲਿਆ ਗਿਆ। ਇਸ ਮੀਟਿੰਗ ਨੂੰ ਕਈ ਜਥੇਬੰਦੀਆਂ ਅਤੇ ਸਮਾਜਿਕ ਪਾਰਟੀਆਂ ਦਾ ਸਮਰਥਨ ਮਿਲਿਆ। ਜੋ ਕਿ ਮਜ਼ਦੂਰਾਂ 'ਤੇ ਹੋ ਰਹੇ ਅੱਤਿਆਚਾਰਾਂ ਅਤੇ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਸਨ।

jalandhar police drugs new

Jalandhar News : ਜਲੰਧਰ ਪੁਲਿਸ ਨੇ ਅੱਜ ਤਕ ਦੇੇ ਸਭ ਤੋਂ ਵੱਢੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 3 ਤਸਕਰਾਂ ਨੂੰ 48 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਕੋਲੋਂ ਪੈਸੇ ਗਿਣਨ ਵਾਲੀ ਮਸ਼ੀਨ, ਤਿੰਨ ਗੱਡੀਆਂ ਅਤੇ 21 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਤਸਕਰ ਕੌਮਾਂਤਰੀ ਅਤੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਿੱਚ ਸ਼ਾਮਲ ਸਨ। ਇਨ੍ਹਾਂ ਦਾ ਨੈਟਵਰਕ 5 ਦੇਸ਼ਾਂ ਕੈਨੇਡਾ, ਈਰਾਨ, ਅਫਗਾਨਿਸਤਾਨ, ਤੁਰਕੀ ਅਤੇ ਪਾਕਿਸਤਾਨ ਵਿੱਚ ਫੈਲਿਆ ਹੋਇਆ ਹੈ। ਉੱਥੇ ਹੀ ਭਾਰਤ ਵਿੱਚ ਇਹ ਗੁਜਰਾਤ ਅਤੇ ਜੰਮੂ ਕਸ਼ਮੀਰ ਵਿੱਚ ਨਸ਼ਾ ਤਸਕਰੀ ਕਰਦੇ ਹਨ। ਪੁਲਿਸ ਨੇ ਇਨ੍ਹਾਂ 'ਤੇ ਕਾਰਵਾਈ ਕਰਦਿਆਂ ਹੋਇਆਂ NDPS ਐਕਟ ਦੇ ਤਹਿਤ FIR ਦਰਜ ਕਰ ਲਈ ਹੈ ਅਤੇ ਇਸ ਨੈਟਵਰਕ ਦਾ ਖਾਤਮਾ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।

ravneet bittu bjp new

ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਨ 'ਤੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਤੰਜ ਕੱਸਿਆ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਲਈ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ਚੋਣਾਂ ਲੜਨ ਲਈ ਉਨ੍ਹਾਂ ਨੂੰ ਲੁਧਿਆਣਾ ਤੋਂ ਕੋਈ ਵੀ ਸਥਾਨਕ ਆਗੂ ਨਹੀਂ ਮਿਲਿਆ।ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਲੁਧਿਆਣਾ ਆਏ ਹਨ, ਮਨਾ ਕੇ ਚਲੇ ਜਾਣਗੇ। ਇਹ ਲੁਧਿਆਣਾ ਦੇ ਸਮੁੱਚੇ ਕਾਂਗਰਸ ਪਾਰਟੀ ਕੇਡਰ ਲਈ ਇਹ ਸਦਮੇ ਦੀ ਗੱਲ ਹੈ ਕਿ ਪਾਰਟੀ ਨੂੰ ਪੰਜਾਬ ਦੀ ਵਪਾਰਕ ਰਾਜਧਾਨੀ ਵਿੱਚੋਂ ਕੋਈ ਆਗੂ ਨਹੀਂ ਮਿਲਿਆ। ਇਸ ਲਈ ਪਾਰਟੀ ਪ੍ਰਧਾਨ ਨੂੰ ਉਮੀਦਵਾਰ ਐਲਾਨਿਆ ਗਿਆ।  ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਲਤ ਖ਼ਰਾਬ ਹੈ, ਜਿਸ ਕਰ ਕੇ ਪਾਰਟੀ ਨੂੰ ਬਾਹਰਲੇ ਜ਼ਿਲ੍ਹਿਆਂ ਤੋਂ ਕਾਂਗਰਸੀ ਉਮੀਦਵਾਰ ਲਿਆਉਣੇ ਪਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਦਿੱਲੀ ਵਿੱਚ ਵੀ ਕਾਂਗਰਸ ਦੀ ਹਾਲਤ ਵਿਗੜ ਗਈ ਹੈ। ਉੱਥੇ ਹੀ ਅਰਵਿੰਦ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਆਪਣੀ ‘ਸਮਰ ਰੀਟਰੀਟ’ ਦਾ ਆਨੰਦ ਲੈਣ ਲੁਧਿਆਣਾ ਆ ਰਹੀ ਹੈ। ਲੁਧਿਆਣਾ ਦੇ ਵੋਟਰ ਬਾਹਰਲੇ ਵਿਅਕਤੀ ਨੂੰ ਆਪਣਾ ਉਮੀਦਵਾਰ ਕਿਵੇਂ ਮੰਨ ਸਕਦੇ ਹਨ? ਗਿੱਦੜਬਾਹਾ ਦੇ ਲੋਕਾਂ ਨੂੰ ਕੀ ਸੁਨੇਹਾ ਜਾਵੇਗਾ-ਬਿੱਟੂ ਉਨ੍ਹਾਂ ਇਹ ਵੀ ਕਿਹਾ ਕਿ ਵੜਿੰਗ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਵੀ ਹਨ, ਅਜਿਹੇ 'ਚ ਗਿੱਦੜਬਾਹਾ ਦੇ ਵੋਟਰ ਕੀ ਕਹਿਣਗੇ ਕਿ ਸਾਡਾ ਨੁਮਾਇੰਦਾ ਸਾਡੇ ਤੋਂ ਭੱਜ ਗਿਆ ਹੈ। ਬਿੱਟੂ ਨੇ ਕਿਹਾ, ਮੈਂ ਵੜਿੰਗ ਨਾਲ ਕੰਮ ਕੀਤਾ ਹੈ ਅਤੇ ਸਾਡਾ ਬਹੁਤ ਹੀ ਗੂੜ੍ਹਾ ਰਿਸ਼ਤਾ ਹੈ ਪਰ ਚੋਣਾਂ ਭਾਵਨਾਵਾਂ ਅਤੇ ਰਿਸ਼ਤਿਆਂ 'ਤੇ ਨਹੀਂ ਲੜੀਆਂ ਜਾਂਦੀਆਂ। ਕਾਂਗਰਸ ਪਾਰਟੀ ਪਹਿਲਾਂ ਹੀ ਕਿਸੇ ਬਾਹਰੀ ਵਿਅਕਤੀ ਨੂੰ ਮੈਦਾਨ ਵਿੱਚ ਉਤਾਰ ਕੇ ਆਪਣੀ ਹਾਰ ਮੰਨ ਚੁੱਕੀ ਹੈ।

saffron milk new

ਕੇਸਰ ਵਾਲਾ ਦੁੱਧ, ਜਿਸ ਨੂੰ ਸੈਫਰਨ ਮਿਲਕ ਵੀ ਕਿਹਾ ਜਾਂਦਾ ਹੈ, ਸਦੀਆਂ ਤੋਂ ਇੱਕ ਪਰੰਪਰਾਗਤ ਡਰਿੰਕ ਰਿਹਾ ਹੈ ਜੋ ਸਿਹਤ ਵਿਚ ਕਈ ਤਰ੍ਹਾਂ ਦੇ ਲਾਭਾਂ ਲਈ ਵਰਤਿਆ ਜਾਂਦਾ ਹੈ। ਇਹ ਗਰਭਵਤੀਆਂ ਵਿਚ ਵੀ ਬਹੁਤ ਮਸ਼ਹੂਰ ਹੈ। ਅੱਜ ਅਸੀਂ ਤੁਹਾਨੂੰ ਗਰਭ ਅਵਸਥਾ ਦੌਰਾਨ ਕੇਸਰ ਵਾਲਾ ਦੁੱਧ ਪੀਣ ਦੇ ਫਾਇਦੇ ਦੱਸਾਂਗੇ। ਮੂਡ ਨੂੰ ਸੁਧਾਰਦੈ : ਕੇਸਰ ਵਿੱਚ ਐਂਟੀ-ਡਿਪ੍ਰੈਸੈਂਟ ਗੁਣ ਹੁੰਦੇ ਹਨ, ਜੋ ਮੂਡ ਨੂੰ ਬਿਹਤਰ ਬਣਾਉਣ ਅਤੇ ਤਣਾਅ ਅਤੇ ਚਿੰਤਾ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।ਬਿਹਤਰ ਨੀਂਦ : ਕੇਸਰ ਦੇ ਦੁੱਧ ਵਿੱਚ ਹਲਕੇ ਸੈਡੇਟਿਵ ਪ੍ਰਭਾਵ ਹੁੰਦੇ ਹਨ ਜੋ ਬਿਹਤਰ ਨੀਂਦ ਨੂੰ ਵਧਾ ਸਕਦੇ ਹਨ।ਪਾਚਨ ਕਿਰਿਆ ਨੂੰ ਸੁਧਾਰਦੈ : ਕੇਸਰ ਵਿੱਚ ਪਾਇਆ ਜਾਣ ਵਾਲਾ ਫਾਈਬਰ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਅਤੇ ਕਬਜ਼ ਨੂੰ ਰੋਕਣ ਵਿੱਚ ਮਦਦ ਕਰਦਾ ਹੈ।ਦਰਦ ਤੋਂ ਰਾਹਤ : ਕੇਸਰ ਵਿੱਚ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਜੋੜਾਂ ਦੇ ਦਰਦ ਅਤੇ ਮਾਸਪੇਸ਼ੀਆਂ ਦੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ।ਇਮਿਊਨਿਟੀ ਵਧਾਉਂਦੈ : ਕੇਸਰ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਦਾ ਚੰਗਾ ਸਰੋਤ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ​ਕਰਨ ਵਿੱਚ ਮਦਦ ਕਰਦਾ ਹੈ।ਹਾਲਾਂਕਿ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਗਰਭ ਅਵਸਥਾ ਦੌਰਾਨ ਕੇਸਰ ਦਾ ਦੁੱਧ ਪੀਣ ਬਾਰੇ ਸੀਮਤ ਵਿਗਿਆਨਕ ਸਬੂਤ ਉਪਲਬਧ ਹਨ। ਸਾਵਧਾਨੀਆਂ :ਜ਼ਿਆਦਾ ਸੇਵਨ ਨਾ ਕਰੋ : ਕੇਸਰ ਦੇ ਦੁੱਧ ਦਾ ਜ਼ਿਆਦਾ ਸੇਵਨ ਕਰਨ ਨਾਲ ਬੱਚੇਦਾਨੀ ਵਿਚ ਸੰਕੁਚਨ ਹੋ ਸਕਦਾ ਹੈ, ਜਿਸ ਨਾਲ ਪ੍ਰੀਟਰਮ ਜਨਮ ਹੋ ਸਕਦਾ ਹੈ।ਐਲਰਜੀ : ਕੁਝ ਔਰਤਾਂ ਨੂੰ ਕੇਸਰ ਤੋਂ ਐਲਰਜੀ ਹੋ ਸਕਦੀ ਹੈ। ਜੇਕਰ ਤੁਸੀਂ ਕੋਈ ਐਲਰਜੀ ਮਹਿਸੂਸ ਕਰਦੇ ਹੋ, ਤਾਂ ਤੁਰੰਤ ਕੇਸਰ ਵਾਲਾ ਦੁੱਧ ਲੈਣਾ ਬੰਦ ਕਰ ਦਿਓ ਅਤੇ ਡਾਕਟਰ ਦੀ ਸਲਾਹ ਲਓ।ਦਵਾਈਆਂ ਨਾਲ ਪਰਸਪਰ ਪ੍ਰਭਾਵ : ਕੇਸਰ ਕੁਝ ਦਵਾਈਆਂ ਨਾਲ ਪਰਸਪਰ ਪ੍ਰਭਾਵ ਪਾ ਸਕਦਾ ਹੈ। ਜੇਕਰ ਤੁਸੀਂ ਕੋਈ ਦਵਾਈ ਲੈ ਰਹੇ ਹੋ ਤਾਂ ਕੇਸਰ ਵਾਲੇ ਦੁੱਧ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰੀ ਸਲਾਹ ਲਓ। ਗਰਭ ਅਵਸਥਾ ਦੌਰਾਨ ਕੇਸਰ ਵਾਲਾ ਦੁੱਧ ਪੀਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨਾ ਸਭ ਤੋਂ ਵਧੀਆ ਹੈ, ਖਾਸ ਕਰ ਕੇ ਜੇਕਰ ਤੁਸੀਂ ਪਹਿਲੀ ਵਾਰ ਮਾਂ ਬਣ ਰਹੇ ਹੋ।ਇਹ ਨੋਟ ਕਰਨਾ ਵੀ ਮਹੱਤਵਪੂਰਨ ਹੈ ਕਿ ਇੱਕ ਸਿਹਤਮੰਦ ਗਰਭ ਅਵਸਥਾ ਲਈ ਸੰਤੁਲਿਤ ਖੁਰਾਕ ਅਤੇ ਨਿਯਮਤ ਕਸਰਤ ਜ਼ਰੂਰੀ ਹੈ। ਵਧੀਕ ਜਾਣਕਾਰੀ :ਗਰਭਵਤੀਆਂ ਲਈ ਕੇਸਰ ਦੀ ਸਿਫਾਰਸ਼ ਕੀਤੀ ਮਾਤਰਾ 125mg (ਦਿਨ ਵਿਚ ਦੋ ਵਾਰ) ਹੈ।ਤੁਸੀਂ ਤਾਜ਼ੇ ਕੇਸਰ ਦੀ ਵਰਤੋਂ ਕਰ ਕੇ ਘਰ ਵਿਚ ਕੇਸਰ ਦਾ ਦੁੱਧ ਬਣਾ ਸਕਦੇ ਹੋ ਜਾਂ ਬਾਜ਼ਾਰ ਵਿਚ ਉਪਲਬਧ ਤਿਆਰ ਕੇਸਰ ਦੁੱਧ ਖਰੀਦ ਸਕਦੇ ਹੋ।ਸਵਾਦ ਲਈ ਤੁਸੀਂ ਕੇਸਰ ਦੇ ਦੁੱਧ ਵਿਚ ਬਾਦਾਮ, ਪਿਸਤਾ ਜਾਂ ਇਲਾਇਚੀ ਮਿਲਾ ਸਕਦੇ ਹੋ।ਸਾਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ।

holiday tom new

Punjab Holiday : ਪੰਜਾਬ ਵਿੱਚ 1 ਮਈ 2024 ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਸੂਬੇ ਭਰ ਦੇ ਸਕੂਲ, ਕਾਲਜ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ। ਦਰਅਸਲ, 1 ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਨੂੰ ਥਾਂ ਦਿੱਤੀ ਹੈ। ਮਈ ਦਿਵਸ ਮੌਕੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ। ਇਸ ਦੇ ਚੱਲਦਿਆਂ ਪੰਜਾਬ ਭਰ ਦੇ ਸਕੂਲ, ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।

raja warring new

Lok Sabha Elections 2024 : ਕਾਂਗਰਸ ਪਾਰਟੀ ਨੇ ਪੰਜਾਬ ਦੀਆਂ ਰਹਿੰਦੀਆਂ ਸੀਟਾਂ ਉਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪਾਰਟੀ ਵਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਨਵਨੀਤ ਬਿੱਟੂ ਨੂੰ ਟੱਕਰ ਦੇਣ ਲਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ, ਗੁਰਦਾਸਪੁਰ ਤੋਂ ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਰੰਧਾਵਾ ਮਾਝੇ ਦੇ ਪ੍ਰਮੁੱਖ ਕਾਂਗਰਸੀ ਆਗੂ ਹਨ ਤੇ ਕਈ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਇਸ ਵਾਰ ਉਹ ਪਹਿਲੀ ਵਾਰ ਲੋਕ ਸਭਾ ਚੋਣ ਲੜਨਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਤੋਂ ਚੋਣ ਮੈਦਾਨ ਵਿਚ ਉੱਤਰੇ ਹਨ। ਉਹ ਰਵਨੀਤ ਬਿੱਟੂ ਨੂੰ ਟੱਕਰ ਦੇਣਗੇ। ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜ਼ੀਰਾ, ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ ਨੂੰ ਟਿਕਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਚੰਡੀਗੜ੍ਹ ਸੀਟ ਤੇ ਪੰਜਾਬ ਦੀਆਂ 12 ਸੀਟਾਂ 'ਤੇ ਉਮੀਦਵਾਰ ਐਲਾਨ ਦਿੱਤੇ ਹਨ। ਇਨ੍ਹਾਂ ਵਿਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਦੂਜੀ ਸੂਚੀ ਵਿਚ ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਦੇ ਨਾਂਅ ਸ਼ਾਮਲ ਕੀਤੇ ਗਏ ਹਨ।

will jacks new

IPL 2024 : ਗੁਜਰਾਤ ਟਾਈਟਨਸ ਦੇ ਖਿਲਾਫ ਮੈਚ 'ਚ RCB (GT vs RCB IPL 2024) ਦੇ ਵਿਲ ਜੈਕਸ ਨੇ ਅਜਿਹਾ ਕਾਰਨਾਮਾ ਕੀਤਾ ਕਿ ਪੂਰੀ ਦੁਨੀਆ ਕ੍ਰਿਕਟਰ ਦੀ ਤਾਰੀਫ ਕਰ ਰਹੀ ਹੈ। ਵਿਲ ਜੈਕਸ ਨੇ ਮੈਚ 'ਚ 41 ਗੇਂਦਾਂ 'ਤੇ 100 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ 'ਚ ਉਸ ਨੇ 10 ਛੱਕੇ ਅਤੇ 5 ਚੌਕੇ ਲਗਾਏ। ਜੈਕਸ ਦੀ ਪਾਰੀ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਉਸ ਨੇ ਮਿੰਟਾਂ 'ਚ ਹੀ ਦੌੜਾਂ ਬਣਾ ਕੇ ਆਪਣਾ ਸੈਂਕੜਾ ਪੂਰਾ ਕਰ ਲਿਆ। ਦਰਅਸਲ, ਜਦੋਂ ਵਿਲ ਜੈਕ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤਾਂ ਸਮਾਂ ਸ਼ਾਮ 6.41 ਵਜੇ ਸੀ। ਇਸ ਦੇ ਨਾਲ ਹੀ ਜਦੋਂ ਜੈਕਸ ਨੇ ਆਪਣਾ ਤੂਫਾਨੀ ਸੈਂਕੜਾ ਪੂ...

meruth new

National News- ਐਤਵਾਰ ਦੁਪਹਿਰ ਨੂੰ ਹੋਏ ਦਿਲ ਕੰਬਾਊ ਸੜਕ ਹਾਦਸੇ 'ਚ ਅੱਠ ਲੋਕਾਂ ਦੀ ਮੌ.ਤ ਹੋ ਗਈ। ਜਦਕਿ 19 ਯਾਤਰੀ ਜ਼ਖਮੀ ਹੋ ਗਏ। ਹਾਦਸਾ ਇੰਨਾ ਤੇਜ਼ੀ ਨਾਲ ਵਾਪਰਿਆ ਕਿ ਬੱਸ ਸਵਾਰਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ। ਬੱਸ ਦੀ ਬਾਡੀ ਫੱਟ ਜਾਣ ਕਾਰਨ ਸੜਕ 'ਤੇ ਡਿੱਗਣ ਕਾਰਨ ਇਕ ਯਾਤਰੀ ਦੀ ਮੌ.ਤ ਹੋ ਗਈ, ਜਦਕਿ ਟਰੱਕ ਦੀ ਲਪੇਟ 'ਚ ਆਉਣ ਨਾਲ ਦੋ ਸਵਾਰੀਆਂ ਦੇ ਸਿਰ ਕੁਚਲੇ ਗਏ। ਬੱਸ ਨਾਲ ਲਟਕਦੇ ਦੋਵਾਂ ਮ੍ਰਿਤਕਾਂ ਦੇ ਕੱਟੇ ਹੋਏ ਅੱਧੇ ਧੜ ਨੂੰ ਦੇਖ ਕੇ ਦੇਖਣ ਵਾਲੇ ਵੀ ਕੰਬ ਗਏ। ਪੁਲਿਸ ਨੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ ਤੋਂ ਬਾਅਦ ਬੱਸ 'ਚ ਫਸੀਆਂ ਲਾਸ਼ਾਂ ਨੂੰ ਬਾਹਰ ਕੱਢ ਕੇ ਪੋਸਟਮਾਰਟਮ ਹਾਊਸ ਭੇਜ ਦਿੱਤਾ। ਇਹ ਹਾਦਸਾ ਉਨਾਓ ਦੇ ਹਰਦੋਈ ਰੋਡ 'ਤੇ ਜਮਾਲਦੀਪੁਰ ਪਿੰਡ ਨੇੜੇ ਵਾਪਰਿਆ।ਜਾਣਕਾਰੀ ਅਨੁਸਾਰ ਦੋ ਪ੍ਰਾਈਵੇਟ ਬੱਸਾਂ ਅਤੇ ਟਰੱਕ ਸਿੰਗਲ ਲੇਨ 'ਤੇ ਤੇਜ਼ ਰਫਤਾਰ ਨਾਲ ਜਾ ਰਹੇ ਸਨ। ਇਸ ਕਾਰਨ ਦੋਵੇਂ ਡਰਾਈਵਰ ਸਟੀਅਰਿੰਗ 'ਤੇ ਕਾਬੂ ਨਹੀਂ ਰੱਖ ਸਕੇ। ਉਨਾਓ-ਹਰਦੋਈ ਰੋਡ 'ਤੇ ਟੋਏ ਪਏ ਹੋਏ ਹਨ। ਉਨਾਓ ਤੋਂ ਸਫੀਪੁਰ ਤੱਕ ਸੜਕ ਦੀ ਹਾਲਤ ਬਹੁਤ ਖਰਾਬ ਹੈ। ਹਾਦਸੇ ਸਮੇਂ ਬੱਸ ਦਾ ਇੱਕ ਹਿੱਸਾ ਟੋਏ ਵਿੱਚ ਵੜਨ ਕਾਰਨ ਝੁਕ ਗਿਆ ਅਤੇ ਟਰੱਕ ਬੱਸ ਨੂੰ ਚੀਰ ਕੇ ਨਿਕਲ ਗਿਆ।ਉਨਾਓ ਤੋਂ ਦੁਪਹਿਰ 2:30 ਵਜੇ ਬੱਸ ਰਵਾਨਾ ਹੋਈ ਸੀ, ਜੋ ਦੁਪਹਿਰ 3:15 ਵਜੇ ਉਹ ਪਿੰਡ ਜਮਾਲਦੀਪੁਰ ਨੇੜੇ ਪਹੁੰਚੀ ਅਤੇ ਇੱਕ ਟਰੱਕ ਨਾਲ ਟਕਰਾ ਗਈ। ਜ਼ਖਮੀਆਂ ਦੀਆਂ ਚੀਕਾਂ ਸੁਣਦੇ ਹੀ ਮੌਕੇ 'ਤੇ ਇਕੱਠੇ ਹੋਏ ਲੋਕਾਂ ਨੇ 3:20 'ਤੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ 3:40 ਵਜੇ ਐਂਬੂਲੈਂਸ ਸਮੇਤ ਪਹੁੰਚ ਕੇ ਰਾਹਗੀਰਾਂ ਦੀ ਮਦਦ ਨਾਲ ਜ਼ਖਮੀਆਂ ਨੂੰ ਸਫੀਪੁਰ ਸੀ.ਐੱਚ.ਸੀ. ਕਈ ਵਾਰ ਹਸਪਤਾਲ ਪੁੱਜੇ ਜ਼ਖ਼ਮੀਆਂ ਨੂੰ ਸੀਐਚਸੀ ਵਿੱਚ ਮੁੱਢਲੀ ਸਹਾਇਤਾ ਦਿੱਤੀ ਗਈ ਅਤੇ ਸਾਢੇ ਚਾਰ ਵਜੇ ਉਨ੍ਹਾਂ ਨੂੰ ਉਨਾਓ ਜ਼ਿਲ੍ਹਾ ਹਸਪਤਾਲ ਭੇਜਿਆ ਜਾਣ ਲੱਗਾ। ਸਾਢੇ ਪੰਜ ਵਜੇ ਤੱਕ ਸੀਓ ਰਿਸ਼ੀਕਾਂਤ ਸ਼ੁਕਲਾ, ਐਸਡੀਐਮ ਨਵੀਨ ਚੰਦਰਾ, ਐਸਪੀ ਸਿਧਾਰਥ ਸ਼ੰਕਰ ਮੀਨਾ ਨੇ ਪਹਿਲਾਂ ਘਟਨਾ ਸਥਾਨ ਦੀ ਜਾਂਚ ਕੀਤੀ।ਪੁਲਿਸ ਨੇ ਰਾਤ ਨੂੰ ਸੜਕ ਹਾਦਸੇ ਦੇ ਸ਼ਿਕਾਰ ਅੱਠ ਵਿਅਕਤੀਆਂ ਵਿੱਚੋਂ ਛੇ ਲਾਸ਼ਾਂ ਦਾ ਪੋਸਟਮਾਰਟਮ ਕਰਵਾਇਆ। ਡੀਐਮ ਦੇ ਹੁਕਮਾਂ ’ਤੇ ਸੀਐਮਓ ਨੇ ਤੁਰੰਤ ਡਾਕਟਰਾਂ ਨੂੰ ਡਿਊਟੀ ’ਤੇ ਲਗਾ ਕੇ ਕਾਰਵਾਈ ਸ਼ੁਰੂ ਕਰ ਦਿੱਤੀ। ਸੀਓ ਅਨੁਸਾਰ ਅੱਠ ਵਿੱਚੋਂ ਸੱਤ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚੋਂ ਇੱਕ ਦਾ ਪੋਸਟ ਮਾਰਟਮ ਕਾਨਪੁਰ ਵਿੱਚ ਹੋ ਰਿਹਾ ਹੈ। ਜਦਕਿ ਇੱਕ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।ਬੱਸ ਹਾਦਸੇ ਵਿੱਚ ਮਾਰੇ ਗਏ ਛੋਟੀ...

sis marriage new

National News–ਭੈਣ ਦੇ ਵਿਆਹ ਦੀਆਂ ਖੁਸ਼ੀਆਂ ਵਿਚਾਲੇ ਹੀ ਇਕਦਮ ਉਸ ਵੇਲੇ ਵੈਣ ਪੈਣੇ ਸ਼ੁਰੂ ਹੋ ਗਏ, ਜਦੋਂ ਡਾਂਸ ਕਰਦੀ ਕੁੜੀ ਡਿੱਗ ਗਈ। ਇਸ ਤੋਂ ਪਹਿਲਾਂ ਕਿ ਉਸ ਦੇ ਪਰਿਵਾਰਕ ਮੈਂਬਰ ਉਸ ਨੂੰ ਹਸਪਤਾਲ ਲੈ ਜਾਂਦੇ, ਡਿੱਗਣ ਤੋਂ ਬਾਅਦ ਉਸ ਦੀ ਮੌ.ਤ ਹੋ ਗਈ। ਇਸ ਘਟਨਾ ਦੀ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ, ਜਿਸ ’ਚ ਦੇਖਿਆ ਜਾ ਰਿਹਾ ਹੈ ਕਿ ਕੁੜੀ ਡਾਂਸ ਕਰਦਿਆਂ ਅਚਾਨਕ ਡਿੱਗ ਗਈ। ਇਹ ਮਾਮਲਾ ਉੱਤਰ ਪ੍ਰਦੇਸ਼ ਦੇ ਮੇਰਠ ਜ਼ਿਲ੍ਹੇ ਦੇ ਅਹਿਮਦਨਗਰ ਨਗਰ ਦਾ ਹੈ, ਜਿਥੇ ਇਕ ਕੁੜੀ ਆਪਣੀ ਚਚੇਰੀ ਭੈਣ ਦੇ ਵਿਆਹ ’ਚ ਡਾਂਸ ਕਰਦਿਆਂ ਅਚਾਨਕ ਡਿੱਗ ਗਈ। ਦੱਸਿਆ ਜਾ ਰਿਹਾ ਹੈ ਕਿ ਇਥੋਂ ਦੇ ਰਹਿਣ ਵਾਲੇ ਆਫਤਾਬ ਦੀ ਧੀ ਦਾ ਐਤਵਾਰ ਨੂੰ ਵਿਆਹ ਹੋਣਾ ਸੀ। ਵਿਆਹ ਤੋਂ ਪਹਿਲਾਂ ਸ਼ਨੀਵਾਰ ਨੂੰ ਹਲਦੀ ਦੀ ਰਸਮ ਚੱਲ ਰਹੀ ਸੀ। ਇਸ ਦੌਰਾਨ ਜਿਥੇ ਘਰ ਦੀਆਂ ਔਰਤਾਂ ਲਾੜੀ ਨੂੰ ਹਲਦੀ ਲਾਉਂਦੀਆਂ ਗੀਤ ਗਾ ਰਹੀਆਂ ਸਨ, ਉਥੇ ਹੀ ਲਾੜੀ ਦੀ ਚਚੇਰੀ ਭੈਣ ਆਫਤਾਬ ਦੇ ਭਰਾ ਮਹਿਤਾਬ ਦੀ ਧੀ ਰਿਮਸ਼ਾ ਵੀ ਆਪਣੇ ਦੋਸਤਾਂ ਨਾਲ ਹਲਦੀ ਦੇ ਪ੍ਰੋਗਰਾਮ ’ਚ ਸ਼ਾਮਲ ਹੋਈ।ਦੱਸਿਆ ਜਾ ਰਿਹਾ ਹੈ ਕਿ ਹਲਦੀ ਸਮਾਰੋਹ ਦੌਰਾਨ ਲੋਕ ਡੀਜੇ ’ਤੇ ਚੱਲ ਰਹੀ ਕੇ. ਜੀ. ਐੱਫ. ਫ਼ਿਲਮ ਦੇ ਗੀਤ ’ਤੇ ਨੱਚ ਰਹੇ ਸਨ। ਨੱਚਦਿਆਂ ਅਚਾਨਕ ਰਿਮਸ਼ਾ ਡਿੱਗ ਪਈ। ਰਿਮਸ਼ਾ ਦੇ ਜ਼ਮੀਨ ’ਤੇ ਡਿੱਗਣ ਤੋਂ ਬਾਅਦ ਉਥੇ ਮੌਜੂਦ ਲੋਕਾਂ ਨੇ ਤੁਰੰਤ ਉਸ ਨੂੰ ਚੁੱਕ ਲਿਆ ਤੇ ਉਸ ਦੇ ਚਿਹਰੇ ’ਤੇ ਪਾਣੀ ਛਿੜਕਿਆ, ਕਈ ਕੋਸ਼ਿਸ਼ਾਂ ਦੇ ਬਾਵਜੂਦ ਰਿਮਸ਼ਾ ਨਹੀਂ ਉੱਠੀ। ਇਸ ਤੋਂ ਬਾਅਦ ਪਰਿਵਾਰਕ ਮੈਂਬਰ ਉਸ ਨੂੰ ਤੁਰੰਤ ਹਸਪਤਾਲ ਲੈ ਗਏ। मेरठ में डांस करते हुए लड़की की मौत. इस तरह की मौतें हर रोज़ हो रही है लेकिन ज़िम्मेदार इसे गंभीरता से नहीं ले रहे हैं. आप देखिए लड़की कैसे हंसी ख़ुशी से नाच रही है और अचानक गिर जाती है. pic.twitter.com/G4hbkZh8rj — Priya singh (@priyarajputlive) April 28, 2024 ਹਸਪਤਾਲ ਪਹੁੰਚ ਕੇ ਡਾਕਟਰਾਂ ਨੇ ਜਾਂਚ ਕੀਤੀ ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਡਾਕਟਰਾਂ ਵਲੋਂ ਉਸ ਦੀ ਮੌਤ ਦੀ ਪੁਸ਼ਟੀ ਹੋਣ ਤੋਂ ਬਾਅਦ ਆਫਤਾਬ ਦੇ ਪਰਿਵਾਰ ’ਚ ਸੋਗ ਦੀ ਲਹਿਰ ਦੌੜ ਗਈ। ਇਸ ਦੇ ਨਾਲ ਹੀ ਆਫਤਾਬ ਦੀ ਧੀ ਦਾ ਵਿਆਹ ਵੀ ਰੋਕ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਪੂਰੇ ਪਰਿਵਾਰ ’ਚ ਸੋਗ ਦੀ ਲਹਿਰ ਹੈ। ਹਾਲਾਂਕਿ ਪਰਿਵਾਰਕ ਮੈਂਬਰਾਂ ਨੇ ਇਸ ਦੀ ਸੂਚਨਾ ਪੁਲਿਸ ਨੂੰ ਨਹੀਂ ਦਿੱਤੀ। ਇਹ ਸਾਰੀ ਘਟਨਾ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਵੀਡੀਓ ’ਚ ਕੈਦ ਹੋ ਗਈ ਹੈ। ਨੱਚਦਿਆਂ ਕੁੜੀ ਦੀ ਮੌਤ ਦੀ ਖ਼ੌਫਨਾਕ ਵੀਡੀਓ ਦੇਖ ਕੇ ਲੋਕਾਂ ਦੀਆਂ ਰੂਹਾਂ ਕੰਬ ਰਹੀਆਂ ਹਨ।...

love affair new

ਬਿਹਾਰ ਦੇ ਬਾਂਕਾ ਵਿੱਚ ਪਿਆਰ ਦਾ ਇਕ ਅਜੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਜਵਾਈ ਨੇ ਸੱਸ ਨਾਲ ਹੀ ਨਾਜਾਇਜ਼ ਸਬੰਧ ਬਣਾ ਲਏ। ਜਵਾਈ ਤੇ ਸੱਸ ਵਿਚ ਪਿਆਰ ਵਧਣ ਲੱਗਾ। ਇਸ ਗੱਲ ਦੀ ਭਿਣਕ ਸਹੁਰੇ ਨੂੰ ਲੱਗ ਗਈ ਤਾਂ ਉਸ ਨੇ ਆਪਣੇ ਜਵਾਈ ਦਾ ਵਿਆਹ ਆਪਣੀ ਪਤਨੀ ਨਾਲ ਕਰਵਾ ਦਿੱਤਾ। ਇਹ ਮਾਮਲਾ ਬਾਂਕਾ ਥਾਣਾ ਅਧੀਨ ਛਤਰਪਾਲ ਪੰਚਾਇਤ ਦੇ ਪਿੰਡ ਹੀਰ ਮੋਤੀ ਦਾ ਹੈ, ਜੋ ਇਸ ਵੇਲੇ ਚਰਚਾ ਵਿਚ ਹੈ। ਦੱਸਿਆ ਜਾ ਰਿਹਾ ਹੈ ਕਿ 55 ਸਾਲਾ ਦਿਲੇਸ਼ਵਰ ਦਰਵੇ ਦੀ ਪਤਨੀ 45 ਸਾਲਾ ਗੀਤਾ ਦੇਵੀ ਦਾ ਆਪਣੇ ਜਵਾਈ ਸਿਕਦਾਰ ਯਾਦਵ (ਵਾਸੀ ਕਟੋਰੀਆ ਥਾਣਾ ਖੇਤਰ ਦੇ ਪਿੰਡ ਧੋਨੀ) ਨਾਲ ਪ੍ਰੇਮ ਸਬੰਧ ਚੱਲ ਰਹੇ ਸਨ। ਪਤਨੀ ਦੀ ਮੌ.ਤ ਤੋਂ ਬਾਅਦ ਜਵਾਈ ਆਪਣੇ ਸਹੁਰੇ ਘਰ ਰਹਿਣ ਲੱਗ ਪਿਆ। ਇਸ ਦੌਰਾਨ ਸੱਸ ਅਤੇ ਜਵਾਈ ਇੱਕ ਦੂਜੇ ਦੇ ਨੇੜੇ ਆ ਗਏ। ਜਦੋਂ ਗੀਤਾ ਦੇਵੀ ਦੇ ਪਤੀ ਨੂੰ ਸ਼ੱਕ ਹੋਇਆ ਤਾਂ ਉਸ ਨੇ ਜਾਂਚ ਕੀਤੀ। ਇਸ ਤੋਂ ਬਾਅਦ ਦੋਵਾਂ ਨੂੰ ਰੰਗੇ ਹੱਥੀਂ ਫੜ ਲਿਆ ਗਿਆ।  ਦਿਲੇਸ਼ਵਰ ਨੇ ਇਸ ਸਬੰਧੀ ਪੰਚਾਇਤ ਨੂੰ ਸੂਚਿਤ ਕੀਤਾ। ਸਿਕੰਦਰ ਯਾਦਵ ਨੇ ਪੰਚਾਇਤ ਅਤੇ ਪਿੰਡ ਵਾਸੀਆਂ ਦੇ ਸਾਹਮਣੇ ਆਪਣੀ ਸੱਸ ਲਈ ਆਪਣੇ ਪਿਆਰ ਦਾ ਇਜ਼ਹਾਰ ਕੀਤਾ। ਇਸ ਤੋਂ ਬਾਅਦ, ਦਿਲੇਸ਼ਵਰ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਸਿਕੰਦਰ ਅਤੇ ਗੀਤਾ ਦੇਵੀ ਦਾ ਵਿਆਹ ਕਰਵਾਇਆ। ਇੰਨਾ ਹੀ ਨਹੀਂ ਦਿਲੇਸ਼ਵਰ ਨੇ ਆਪਣੀ ਪਤਨੀ ਅਤੇ ਜਵਾਈ ਦਾ ਕੋਰਟ ‘ਚ ਵਿਆਹ ਵੀ ਕਰਵਾਇਆ। ਪਿੰਡ ਵਾਸੀਆਂ ਦੇ ਸਾਹਮਣੇ ਸਿਕੰਦਰ ਗੀਤਾ ਦੇਵੀ ਨਾਲ ਆਪਣੇ ਘਰ ਲਈ ਰਵਾਨਾ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਿਕੰਦਰ ਦਾ ਵਿਆਹ 30 ਸਾਲ ਪਹਿਲਾਂ ਦਿਲੇਸ਼ਵਰ ਅਤੇ ਗੀਤਾ ਦੇਵੀ ਦੀ ਧੀ ਨਾਲ ਹੋਇਆ ਸੀ। ਸਿਕੰਦਰ ਦੀ ਪਤਨੀ ਆਪਣੇ ਪਿੱਛੇ ਇੱਕ ਧੀ ਅਤੇ ਇੱਕ ਪੁੱਤਰ ਛੱਡ ਗਈ ਹੈ। ਇਸ ਤੋਂ ਬਾਅਦ, ਸਿਕੰਦਰ ਆਪਣੇ ਸਹੁਰੇ ਘਰ ਰਹਿਣ ਲੱਗਾ। ਇਸ ਦੌਰਾਨ ਉਸ ਦਾ ਆਪਣੀ ਸੱਸ ਨਾਲ ਪ੍ਰੇਮ ਸਬੰਧ ਸ਼ੁਰੂ ਹੋ ਗਏ। ਜਦੋਂ ਦਿਲੇਸ਼ਵਰ ਨੂੰ ਇਸ ਗੱਲ ਦੀ ਹਵਾ ਮਿਲੀ ਤਾਂ ਉਸ ਨੇ ਦੋਹਾਂ ਦਾ ਵਿਆਹ ਕਰਵਾ ਲਿਆ।

weather 2904

ਚੰਡੀਗੜ੍ਹ : ਪੰਜਾਬ ਦੇ ਕਈ ਜ਼ਿਲ੍ਹਿਆਂ ਤੇ ਚੰਡੀਗੜ੍ਹ 'ਚ ਅੱਜ ਸਵੇਰ ਤੋਂ ਹੀ ਕਾਲੀਆਂ ਘਟਾਵਾਂ ਛਾਈਆਂ ਹੋਈਆਂ ਹਨ। ਕਈ ਇਲਾਕਿਆਂ ਵਿਚ ਮੀਂਹ ਪੈਣ ਦੇ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਵਲੋਂ ਅਗਲੇ 2 ਦਿਨਾਂ ਲਈ ਭਾਰੀ ਮੀਂਹ ਦੇ ਨਾਲ ਤੂਫ਼ਾਨ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਭਾਗ ਚੰਡੀਗੜ੍ਹ ਕੇਂਦਰ ਦੇ ਮੁਤਾਬਕ 29 ਅਪ੍ਰੈਲ ਮਤਲਬ ਕਿ ਅੱਜ ਪੂਰੇ ਸੂਬੇ 'ਚ ਆਰੇਂਜ ਅਲਰਟ ਰਹੇਗਾ, ਜਦੋਂ ਕਿ 30 ਅਪ੍ਰੈਲ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਆਰੇਂਜ ਅਲਰਟ 'ਚ ਮੌਸਮ ਖ਼ਰਾਬ ਹੋਣ ਦੀ ਸੰਭਾਵਨਾ ਵੱਧ ਜਾਂਦੀ ਹੈ, ਜਦੋਂ ਕਿ ਯੈਲੋ ਅਲਰਟ 'ਚ ਭਾਰੀ ਮੀਂਹ ਦਾ ਅੰਦਾਜ਼ਾ ਲਾਇਆ ਗਿਆ ਹੈ। ਅੱਜ ਮੀਂਹ ਪੈਣ ਕਾਰਨ ਜਿੱਥੇ ਸੂਬੇ ਦੇ ਤਾਪਮਾਨ 'ਚ ਗਿਰਾਵਟ ਆਈ ਹੀ ਹੈ, ਉੱਥੇ ਹੀ ਮੌਸਮ ਵੀ ਖ਼ੁਸ਼ਨੁਮਾ ਹੋ ਗਿਆ ਹੈ ਅਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ।ਪਹਾੜਾਂ 'ਚ ਹੋ ਰਹੀ ਬਰਫ਼ਬਾਰੀ ਦਾ ਅਸਰ ਮੈਦਾਨੀ ਇਲਾਕਿਆਂ 'ਚ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਕਾਰਨ ਤਾਪਮਾਨ 'ਚ ਗਿਰਾਵਟ ਆਈ ਹੈ। ਮੌਸਮ ਦੇ ਮਾਹਿਰਾਂ ਮੁਤਾਬਕ ਆਉਣ ਵਾਲੇ ਦਿਨਾਂ 'ਚ ਵੀ ਮੌਸਮ ਦਾ ਮਿਜਾਜ਼ ਬਦਲੇਗਾ ਅਤੇ ਮੀਂਹ ਦਾ ਜ਼ੋਰ ਦੇਖਣ ਨੂੰ ਮਿਲੇਗਾ। ਫਿਲਹਾਲ ਇਸ ਸਮੇਂ ਪੂਰੇ ਪੰਜਾਬ 'ਚ ਮੀਂਹ ਦੀ ਸੰਭਾਵਨਾ ਵਧੀ ਹੋਈ ਹੈ। ਉਧਰ, ਚੰਡੀਗੜ੍ਹ ਵਿਚ ਵੀ ਬਦਲ ਛਾਏ ਹੋਏ ਹਨ। ਕਿਣਮਿਣ ਨਾਲ ਹਵਾਵਾਂ ਚੱਲ ਰਹੀਆਂ ਹਨ। ਮੌਸਮ ਮਾਹਿਰਾਂ ਦੇ ਮੁਤਾਬਕ ਆਉਣ ਵਾਲੇ ਦਿਨਾਂ 'ਚ ਵੀ ਆਸਮਾਨ 'ਚ ਬੱਦਲ ਛਾਏ ਰਹਿਣਗੇ।...

kashmiraccident news

National News : ਜੰਮੂ-ਕਸ਼ਮੀਰ ਦੇ ਸੋਨਮਰਗ ਵਿਚ ਗਗਨਗੈਰ ਇਲਾਕੇ ਵਿਚ ਸ਼੍ਰੀਨਗਰ-ਲੇਹ ਹਾਈਵੇ ਉਤੇ ਇਕ ਕਾਰ ਸਿੰਧ ਨਦੀ ਵਿਚ ਜਾ ਡਿੱਗੀ। ਕਾਰ ਵਿਚ ਸਵਾਰ 9 ਲੋਕਾਂ ਵਿਚੋਂ 4 ਦੀ ਮੌ.ਤ ਹੋ ਗਈ ਹੈ, ਜਦਕਿ 3 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦਕਿ 2 ਹਾਲੇ ਵੀ ਲਾਪਤਾ ਹਨ। ਕਾਰ ਵਿਚ ਸਵਾਰ ਸਾਰੇ ਸੈਲਾਨੀ ਕਸ਼ਮੀਰ ਤੋਂ ਬਾਹਰ ਦੇ ਦੱਸੇ ਜਾ ਰਹੇ ਹਨ।ਜਾਣਕਾਰੀ ਅਨੁਸਾਰ NDRF-SDRF ਵੱਲੋਂ ਬਚਾਏ ਗਏ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਟੀਮ ਵੱਲੋਂ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ। ਪੁਲਿਸ ਟੀਮ, ਅਸਾਮ ਰਾਈਫਲਜ਼, ਟ੍ਰੈਫਿਕ ਗ੍ਰਾਮੀਣ ਪੁਲਿਸ, ਸਥਾਨਕ ਪ੍ਰਸ਼ਾਸਨ, NDRF, SDRF ਅਤੇ ਸਥਾਨਕ ਲੋਕ ਤਲਾਸ਼ੀ ਮੁਹਿੰਮ ਵਿੱਚ ਸ਼ਾਮਲ ਹਨ। ਮਾਰੇ ਗਏ ਅਤੇ ਜ਼ਖਮੀ ਹੋਏ ਸਾਰੇ ਲੋਕਾਂ ਦੇ ਪਰਿਵਾਰਾਂ ਨੂੰ ਘਟਨਾ ਦੀ ਜਾਣਕਾਰੀ ਦੇ ਦਿੱਤੀ ਗਈ ਹੈ।ਪੁਲਿਸ ਨੇ ਦੱਸਿਆ ਕਿ ਹਾਦਸਾ ਕਿਵੇਂ ਵਾਪਰਿਆ, ਇਸ ਦੀ ਜਾਂਚ ਲਈ ਟ੍ਰੈਫਿਕ ਪੁਲਿਸ ਟੀਮ ਬਣਾਏਗੀ। ਦਰਅਸਲ, ਜਿਸ ਇਲਾਕੇ ‘ਚ ਇਹ ਹਾਦਸਾ ਹੋਇਆ ਹੈ, ਉਸ ਨੂੰ ਐਕਸੀਡੈਂਟ ਜ਼ੋਨ ਕਿਹਾ ਜਾਂਦਾ ਹੈ। ਇੱਥੇ ਗੱਡੀ ਚਲਾਉਣਾ ਬਹੁਤ ਔਖਾ ਹੈ। ਡਰਾਈਵਰਾਂ ਨੂੰ ਇਸ ਖੇਤਰ ਵਿੱਚ ਕੰਟਰੋਲ ਨਾਲ ਗੱਡੀ ਚਲਾਉਣ ਦੀ ਹਦਾਇਤ ਕੀਤੀ ਜਾਂਦੀ ਹੈ।

amritpal news elections new

Lok Sabha Elections 2024 : ਖਡੂਰ ਸਾਹਿਬ ਤੋਂ ਅੰਮ੍ਰਿਤਪਾਲ ਸਿੰਘ ਵੱਲੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਦੇ ਫੈਸਲੇ ਨਾਲ ਹੀ ਇਸ ਲੋਕ ਸਭਾ ਹਲਕੇ ਦੇ ਸਮੀਕਰਨ ਬਦਲਣ ਲੱਗੇ ਹਨ। ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅੰਮ੍ਰਿਤਪਾਲ ਸਿੰਘ ਦੀ ਹਮਾਇਤ ਕਰ ਦਿੱਤੀ ਹੈ। ਪਾਰਟੀ ਨੇ ਆਪਣੇ ਉਮੀਦਵਾਰਾਂ ਦੀ ਅਗਲੀ ਸੂਚੀ ਜਾਰੀ ਕਰਦਿਆਂ ਖਡੂਰ ਸਾਹਿਬ ਸੀਟ ਅੰਮ੍ਰਿਤਪਾਲ ਸਿੰਘ ਲਈ ਆਪਣਾ ਉਮੀਦਵਾਰ ਪਿੱਛੇ ਹਟਾ ਲਿਆ ਹੈ। ਪਹਿਲਾਂ ਇਥੋਂ ਪਾਰਟੀ ਨੇ ਹਰਪਾਲ ਸਿੰਘ ਬਲੇਰ ਨੂੰ ਉਮੀਦਵਾਰ ਐਲਾਨਿਆ ਸੀ ਪਰ ਹੁਣ ਉਹ ਅੰਮ੍ਰਿਤਪਾਲ ਸਿੰਘ ਨਾਲ ਕਵਰਿੰਗ ਉਮੀਦਵਾਰ ਵਜੋਂ ਕਾਗ਼ਜ਼ ਭਰਨਗੇ ਤਾਂ ਜੋ ਅੰਮ੍ਰਿਤਪਾਲ ਸਿੰਘ ਦੇ ਕਾਗ਼ਜ਼ਾਂ ਵਿਚ ਕੋਈ ਅੜਿੱਕਾ ਪੈਣ ਦੀ ਸੂਰਤ ਵਿਚ ਉਨ੍ਹਾਂ ਨੂੰ ਚੋਣ ਲੜਾਈ ਜਾ ਸਕੇ। ਇਹ ਐਲਾਨ ਸ਼ਾਮ ਇਥੇ ਪਾਰਟੀ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਵਿਚ ਕੀਤਾ।ਮਾਨ ਨੇ ਗੁਰਦਾਸਪੁਰ ਲੋਕ ਸਭਾ ਸੀਟ ਉਪਰ ਬੇਗ਼ਮਪੁਰ ਖ਼ਾਲਸਾ ਪਾਰਟੀ ਦੇ ਉਮੀਦਵਾਰ ਗੁਰਿੰਦਰ ਸਿੰਘ ਬਾਜਵਾ ਦਾ ਸਮਰਥਨ ਕੀਤਾ ਹੈ। ਕੁੰਵਰ ਜਗਬੀਰ ਸਿੰਘ ਸੰਹੂਗੜਾ ਨੂੰ ਪਾਰਟੀ ਵਲੋਂ ਹੁਸ਼ਿਆਰਪੁਰ ਹਲਕੇ ਤੋਂ ਉਮੀਦਵਾਰ ਐਲਾਨਿਆ ਗਿਆ ਹੈ। ਉਨ੍ਹਾਂ ਦੇ ਪਿਤਾ ਮਰਹੂਮ ਸਿੰਗਾੜਾ ਰਾਮ ਸੰਹੂਗੜਾ ਗੜ੍ਹਸ਼ੰਕਰ ਹਲਕੇ ਤੋਂ ਬਸਪਾ ਵਲੋਂ ਵਿਧਾਇਕ ਰਹਿ ਚੁੱਕੇ ਹਨ।ਮਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅੰਮ੍ਰਿਤਪਾਲ ਸਿੰਘ ਵਲੋਂ ਚੋਣ ਲੜਨ ਦੇ ਫ਼ੈਸਲੇ ਉਪਰ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਇਕੋ ਜਿਹੀ ਵਿਚਾਰਧਾਰਾ ਵਾਲੇ ਲੋਕਾਂ ਨੂੰ ਇਕ ਦੂਜੇ ਵਿਰੁੱਧ ਨਹੀਂ ਖੜ੍ਹਾ ਹੋਣਾ ਚਾਹੀਦਾ। ਇਸ ਮੌਕੇ ਸੀਨੀਅਰ ਆਗੂ ਜਥੇਦਾਰ ਧਿਆਨ ਸਿੰਘ ਮੰਡ, ਡਾ. ਹਰਜਿੰਦਰ ਸਿੰਘ ਜੱਖੂ, ਕੁਸ਼ਲਪਾਲ ਸਿੰਘ, ਗੁਰਜੰਟ ਸਿੰਘ ਕੱਟੂ, ਗੋਪਾਲ ਸਿੰਘ ਝਾੜੋ ਤੇ ਸਿਮਰਜੀਤ ਸਿੰਘ ਵੀ ਮੌਜੂਦ ਸਨ।

law news

ਸਮਲਿੰਗੀ ਸਬੰਧ ਹੁਣ ਇੱਕ ਅਪਰਾਧ ਹੋਵੇਗਾ। ਇਸ ਲਈ 15 ਸਾਲ ਤੱਕ ਕੈਦ ਦੀ ਸਜ਼ਾ ਮਿਲੇਗੀ। ਸੰਸਦ ਨੇ ਸ਼ਨੀਵਾਰ (27 ਅਪ੍ਰੈਲ 2024) ਨੂੰ ਸਮਲਿੰਗੀ ਸਬੰਧਾਂ ਨੂੰ ਅਪਰਾਧੀ ਬਣਾਉਣ ਵਾਲਾ ਬਿੱਲ ਪਾਸ ਕਰ ਦਿੱਤਾ ਹੈ। ਇਸ ਬਿੱਲ ਵਿੱਚ 15 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। ਇਹ ਬਿੱਲ ਇਰਾਕ ਦੀ ਸੰਸਦ ਵਿਚ ਪਾਸ ਕੀਤਾ ਗਿਆ ਹੈ। ਉਧਰ, ਮਨੁੱਖੀ ਅਧਿਕਾਰ ਸਮੂਹਾਂ ਨੇ ਇਸ ਕਦਮ ਦੀ ਨਿੰਦਾ ਕਰਦਿਆਂ ਇਸ ਨੂੰ ਮਨੁੱਖੀ ਅਧਿਕਾਰਾਂ ਉਤੇ ਹਮਲਾ ਕਰਾਰ ਦਿੱਤਾ ਹੈ। 1988 ਦੇ ਵੇਸਵਾ-ਵਿਰੋਧੀ ਕਾਨੂੰਨ ਵਿੱਚ ਸੋਧ ਦੇ ਤਹਿਤ ਟਰਾਂਸਜੈਂਡਰ ਲੋਕਾਂ ਨੂੰ ਤਿੰਨ ਸਾਲ ਦੀ ਕੈਦ ਦੀ ਸਜ਼ਾ ਹੋਵੇਗੀ। ਪਿਛਲੇ ਖਰੜੇ ਵਿੱਚ ਸਮਲਿੰਗੀ ਸਬੰਧਾਂ ਲਈ ਮੌਤ ਦੀ ਸਜ਼ਾ ਦੀ ਤਜਵੀਜ਼ ਰੱਖੀ ਗਈ ਸੀ ਪਰ ਇਸ ਨੂੰ ਖ਼ਤਰਨਾਕ ਦੱਸਦੇ ਹੋਏ ਇਸ ਦਾ ਵਿਰੋਧ ਕੀਤਾ ਗਿਆ ਸੀ। ਪ੍ਰਚਾਰਕਾਂ ਨੂੰ 7 ਸਾਲ ਤੇ ਡਾਕਟਰਾਂ ਨੂੰ ਹੋਵੇਗੀ ਤਿੰਨ ਸਾਲ ਦੀ ਸਜ਼ਾ ਨਵੇਂ ਕਾਨੂੰਨ ਵਿੱਚ ਸਮਲਿੰਗੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਵਾਲਿਆਂ ਲਈ ਘੱਟੋ-ਘੱਟ ਸੱਤ ਸਾਲ ਅਤੇ ਜਾਣਬੁੱਝ ਕੇ ਔਰਤਾਂ ਵਰਗਾ ਵਿਵਹਾਰ ਕਰਨ ਵਾਲੇ ਮਰਦਾਂ ਲਈ ਇੱਕ ਤੋਂ ਤਿੰਨ ਸਾਲ ਦੀ ਸਜ਼ਾ ਦਾ ਪ੍ਰਬੰਧ ਹੈ।ਇਸ ਤੋਂ ਇਲਾਵਾ ਸੋਧਿਆ ਕਾਨੂੰਨ ਵਿਅਕਤੀਗਤ ਇੱਛਾ ਅਤੇ ਝੁਕਾਅ ਦੇ ਆਧਾਰ ‘ਤੇ biological ਲਿੰਗ ਤਬਦੀਲੀ ਨੂੰ ਅਪਰਾਧ ਬਣਾਉਂਦਾ ਹੈ ਅਤੇ ਇਸ ਦੀ ਸਰਜਰੀ ਕਰਨ ਵਾਲੇ ਡਾਕਟਰਾਂ ਨੂੰ ਤਿੰਨ ਸਾਲ ਤੱਕ ਦੀ ਕੈਦ ਦੀ ਸਜ਼ਾ ਵੀ ਹੋ ਸਕਦੀ ਹੈ। ਇਰਾਕ ਦੇ ਸਮਾਜ ਵਿੱਚ ਸਮਲਿੰਗਤਾ ਵਰਜਿਤ ਹੈ, ਹਾਲਾਂਕਿ ਪਹਿਲਾਂ ਅਜਿਹਾ ਕੋਈ ਕਾਨੂੰਨ ਨਹੀਂ ਸੀ ਜੋ ਸਪੱਸ਼ਟ ਤੌਰ ‘ਤੇ ਸਮਲਿੰਗੀ ਸਬੰਧਾਂ ਲਈ ਸਜ਼ਾ ਤੈਅ ਕਰਦਾ ਹੋਵੇ। ਪਤਨੀ ਦੀ ਅਦਲਾ-ਬਦਲੀ ਲਈ ਜੇਲ੍ਹਇਰਾਕ ਦੇ LGBTQ ਭਾਈਚਾਰੇ ਦੇ ਮੈਂਬਰਾਂ ‘ਤੇ ਇਰਾਕ ਦੇ ਦੰਡ ਕੋਡ ਵਿੱਚ ਅਸ਼ਲੀਲਤਾ ਜਾਂ ਅਸਪਸ਼ਟ ਨੈਤਿਕਤਾ ਅਤੇ ਵੇਸਵਾ-ਵਿਰੋਧੀ ਧਾਰਾਵਾਂ ਦੇ ਤਹਿਤ ਮੁਕੱਦਮਾ ਚਲਾਇਆ ਗਿਆ ਹੈ। ਇਹ ਕਾਨੂੰਨੀ ਸੋਧ ਉਨ੍ਹਾਂ ਸੰਸਥਾਵਾਂ ‘ਤੇ ਵੀ ਪਾਬੰਦੀ ਲਗਾਉਂਦੀ ਹੈ ਜੋ ਸਮਲਿੰਗਤਾ ਅਤੇ ਪਤਨੀ ਦੀ ਅਦਲਾ-ਬਦਲੀ ਨੂੰ ਉਤਸ਼ਾਹਿਤ ਕਰਦੇ ਹਨ। ਇਸ ਲਈ 10 ਤੋਂ 15 ਸਾਲ ਦੀ ਕੈਦ ਦੀ ਵਿਵਸਥਾ ਵੀ ਕੀਤੀ ਗਈ ਹੈ।...

crime jalandhar new

ਅਲਾਵਲਪੁਰ-ਪੁਲਿਸ ਚੌਕੀ ਅਲਾਵਲਪੁਰ ਦੇ ਨੇੜੇ ਗੰਦੇ ਨਾਲੇ ’ਚੋਂ ਇਕ ਵਿਅਕਤੀ ਦੀ ਸਿਰ ਵੱਢੀ ਲਾ.ਸ਼ ਮਿਲਣ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮ੍ਰਿਤਕ ਦੀ ਪਛਾਣ ਕੁਲਵਿੰਦਰ ਉਰਫ਼ ਰਿੰਕਾ ਵਜੋਂ ਹੋਈ, ਜੋ ਕਿ ਦਿਹਾੜੀ ਮਜ਼ਦੂਰੀ ਕਰਦਾ ਸੀ ਅਤੇ ਬਾਜ਼ਾਰ ਦੇ ਨਜ਼ਦੀਕ ਹੀ ਇਕ ਪੁਰਾਣੇ ਘਰ ’ਚ ਰਹਿੰਦਾ ਸੀ। ਅਲਾਵਲਪੁਰ ਦੇ ਹੀ ਵਿਅਕਤੀ ਸੋਨੂੰ ਪੁੱਤਰ ਓਮ ਪ੍ਰਕਾਸ਼ ਵਾਸੀ ਮੁਹੱਲਾ ਜਲਾਹਿਆ ਅਲਾਵਲਪੁਰ ਵੱਲੋਂ ਉਸ ਦਾ ਕ.ਤ.ਲ ਕੀਤਾ ਗਿਆ। ਉਕਤ ਮੁਲਜ਼ਮ ਸੋਨੂੰ ਨੇ ਬੀਤੀ ਰਾਤ ਕੁਲਵਿੰਦਰ ਉਰਫ਼ ਰਿੰਕਾ ਦੇ ਘਰ ਜਾ ਕੇ ਇਸ ਦੀ ਧੌਣ ਸਿਰ ਤੋਂ ਵੱਖ ਕਰ ਕੇ ਲਾ.ਸ਼ ਨੂੰ ਨਾਲੇ ’ਚ ਸੁੱਟ ਕੇ ਅੱਗ ਲਾਉਣ ਦੀ ਕੋਸ਼ਿਸ਼ ਵੀ ਕੀਤੀ।ਐਸਐਸਪੀ ਅੰਕੁਰ ਗੁਪਤਾ ਨੇ ਦੱਸਿਆ ਕਿ ਸੋਨੂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮ੍ਰਿਤਕ ਕੁਲਵਿੰਦਰ ਤੇ ਉਹ ਇਕ ਦੂਜੇ ਨੂੰ ਜਾਣਦੇ ਸਨ। ਦੋਵਾਂ ਨੇ ਮਿਲ ਕੇ ਚੋਰੀ ਕੀਤੀ ਸੀ ਪਰ ਸਜ਼ਾ ਸਿਰਫ ਉਸ (ਸੋਨੂ) ਨੂੰ ਹੋਈ। ਇਸੇ ਗੱਲ ਦੀ ਉਸ ਨੇ ਰੰਜਿਸ਼ ਰੱਖੀ ਤੇ ਪੈਰੋਲ ਉਤੇ ਆ ਕੇ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ।ਪੁਲਿਸ ਚੌਂਕੀ ਅਲਾਵਲਪੁਰ ਦੇ ਇੰਚਾਰਜ ਰਜਿੰਦਰ ਸ਼ਰਮਾ, ਥਾਣਾ ਆਦਮਪੁਰ ਦੇ ਐੱਸ. ਐੱਚ. ਓ. ਰਵਿੰਦਰਪਾਲ ਸਿੰਘ ਵੀ ਮੌਕੇ ’ਤੇ ਪਹੁੰਚੇ ਅਤੇ ਗੰਦੇ ਨਾਲੇ ’ਚ ਸੁੱਟੀ ਹੋਈ ਅੱਧ ਸੜੀ ਬਿਨਾਂ ਸਿਰ ਦੀ ਲਾਸ਼ ਨੂੰ ਬਾਹਰ ਕੱਢਵਾਇਆ, ਜਿਸ ਦਾ ਸਿਰ ਲੱਭਣ ’ਚ ਕਾਫ਼ੀ ਮੁਸ਼ੱਕਤ ਕਰਨੀ ਪਈ। ਇਸ ਤੋਂ ਪਹਿਲਾਂ ਕਿ ਪੁਲਿਸ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਭੇਜਦੀ, ਸਥਾਨਕ ਲੋਕਾਂ ਅਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਰੋਸ ਵਜੋਂ ਲਾਸ਼ ਨੂੰ ਘਟਨਾ ਸਥਾਨ ਤੋਂ ਪੁਲਸ ਨੂੰ ਚੁੱਕਣ ਨਹੀਂ ਦਿੱਤਾ। ਮ੍ਰਿਤਕ ਦਾ ਕੱਟਿਆ ਹੋਇਆ ਸਿਰ ਨਾ ਮਿਲਣ ਕਾਰਨ ਪਰਿਵਾਰਕ ਮੈਂਬਰਾਂ ਨੇ ਧਰਨਾ ਲਾ ਦਿੱਤਾ ਅਤੇ ਕੁਝ ਸਮੇਂ ਬਾਅਦ ਸ਼ਹਿਰ ਵਾਸੀਆਂ ਦੀ ਦਖ਼ਲਅੰਦਾਜ਼ੀ ਤੋਂ ਬਾਅਦ ਧਰਨਾ ਚੁੱਕਿਆ ਗਿਆ। ਪੁਲਿਸ ਪ੍ਰਸ਼ਾਸਨ ਦੀ ਕੋਸ਼ਿਸ਼ ਨਾਲ ਮ੍ਰਿਤਕ ਦਾ ਕੱਟਿਆ ਹੋਇਆ ਸਿਰ ਵੀ ਗੰਦੇ ਨਾਲੇ ’ਚੋਂ ਬਰਾਮਦ ਕਰ ਲਿਆ ਗਿਆ।

hoshiarpur news

Hoshiarpur News : ਹੁਸ਼ਿਆਰਪੁਰ ਦੇ ਹਲਕਾ ਦਸੂਹਾ ਵਿਚ ਦਰਦਨਾਕ ਹਾਦਸਾ ਵਾਪਰ ਗਿਆ। ਨੇੜਲੇ ਪਿੰਡ ਬੈਬੋਵਾਲ ਚੰਨੀਆਂ ਵਿਖੇ ਖੇਤਾਂ ਵਿੱਚ ਲਿਜਾਂਦੇ ਸਮੇਂ ਟਰੈਕਟਰ ਪਲਟਣ ਕਾਰਨ ਮਾਪਿਆਂ ਦੇ ਇਕਲੌਤੇ 16 ਸਾਲਾ ਪੁੱਤ ਦੀ ਮੌ.ਤ ਹੋਈ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਜੋਤ ਸਿੰਘ ਪੁੱਤਰ ਯਾਦਵਿੰਦਰ ਸਿੰਘ ਵਾਸੀ ਪਿੰਡ ਬੈਬੋਵਾਲ ਚੰਨੀਆਂ ਦੀ ਉਮਰ ਮਹਿਜ਼ 16 ਸਾਲ ਸੀ। ਗੁਰਜੋਤ 11ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਖੇਤ ਵਿੱਚ ਟਰੈਕਟਰ ਲੈ ਕੇ ਜਾ ਰਿਹਾ ਸੀ ਕਿ ਟਰੈਕਟਰ ਪਲਟ ਗਿਆ ਅਤੇ ਹੇਠਾਂ ਕੁਚਲੇ ਜਾਣ ਕਾਰਨ ਗੁਰਜੋਤ ਦੀ ਮੌਕੇ ’ਤੇ ਹੀ ਮੌ.ਤ ਹੋ ਗਈ। ਗੁਰਜੋਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ।

paan new

ਕੁਝ ਲੋਕ ਭੋਜਨ ਤੋਂ ਬਾਅਦ ਪਾਨ ਖਾਂਦੇ ਹਨ। ਕੁਝ ਇਸ ਨੂੰ ਸੁਆਦ ਲਈ ਖਾਂਦੇ ਹਨ, ਕੁਝ ਇਸ ਨੂੰ ਦਵਾਈ ਵਜੋਂ ਖਾਂਦੇ ਹਨ ਅਤੇ ਕੁਝ ਇਸ ਨੂੰ ਪੂਜਾ ਲਈ ਵਰਤਦੇ ਹਨ। ਪਾਨ ਦਾ ਪੱਤਾ ਸਦੀਆਂ ਤੋਂ ਲੋਕਾਂ ਦੀਆਂ ਵੱਖ-ਵੱਖ ਲੋੜਾਂ ਨੂੰ ਪੂਰਾ ਕਰਦਾ ਆ ਰਿਹਾ ਹੈ। ਅੱਜ ਤੱਕ ਇਸ ਦੀ ਥਾਂ ਕੋਈ ਨਹੀਂ ਲੈ ਸਕਿਆ। ਪਾਨ ਦਾ ਪੱਤਾ ਇੱਕ ਪਵਿੱਤਰ ਪੱਤੇ ਵਜੋਂ ਵੀ ਜਾਣਿਆ ਜਾਂਦਾ ਹੈ ਅਤੇ ਹਿੰਦੂ ਰੀਤੀ ਰਿਵਾਜਾਂ ਵਿੱਚ ਵਰਤਿਆ ਜਾਂਦਾ ਹੈ। ਪੂਜਾ ਹੋਵੇ ਜਾਂ ਕੋਈ ਵੀ ਸ਼ੁਭ ਕੰਮ, ਪਾਨ ਦੇ ਪੱਤਿਆਂ ਨੂੰ ਇਸ ਵਿੱਚ ਹਕੀਕੀ ਤੌਰ ਉਤੇ ਥਾਂ ਜ਼ਰੂਰ ਮਿਲਦੀ ਹੈ। ਆਯੁਰਵੇਦ ਵਿੱਚ ਪਾਨ ਦੇ ਪੱਤੇ ਦਾ ਮਹੱਤਵਆਯੁਰਵੇਦ ਵਿੱਚ ਵੀ ਪਾਨ ਦੇ ਪੱਤੇ ਦੀ ਅਹਿਮ ਭੂਮਿਕਾ ਰਹੀ ਹੈ। ਪੰਨਾ ਦੇ ਪੱਤਿਆਂ ਦੀ ਵਰਤੋਂ ਹਜ਼ਾਰਾਂ ਸਾਲਾਂ ਤੋਂ ਆਯੁਰਵੈਦਿਕ ਦਵਾਈ ਵਜੋਂ ਕੀਤੀ ਜਾਂਦੀ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਭਗਵਾਨ ਧਨਵੰਤਰੀ ਦੇ ਨਾਲ, ਕੁਝ ਹੋਰ ਆਯੁਰਵੈਦਿਕ ਵਿਦਵਾਨਾਂ ਨੇ ਪਾਨ ਦੇ ਪੱਤੇ ਦੇ ਗੁਣਾਂ ਬਾਰੇ ਜਾਣਿਆ ਸੀ। ਪਹਿਲਾਂ ਉਸ ਨੇ ਇਸ ਨੂੰ ਚੂਹੇ 'ਤੇ ਵਰਤਿਆ। ਜਦੋਂ ਉਨ੍ਹਾਂ ਨੂੰ ਯਕੀਨ ਹੋ ਗਿਆ ਕਿ ਇਨਸਾਨ ਵੀ ਇਸ ਨੂੰ ਖਾ ਸਕਦੇ ਹਨ ਤਾਂ ਉਨ੍ਹਾਂ ਨੇ ਇਨਸਾਨਾਂ 'ਤੇ ਇਸ ਦੇ ਪ੍ਰਭਾਵਾਂ ਨੂੰ ਦੇਖਿਆ। ਉਸ ਨੇ ਦੇਖਿਆ ਕਿ ਪਹਿਲਾ ਪ੍ਰਭਾਵ ਚੰਗਾ ਪਾਚਨ ਸੀ। ਇੰਨਾ ਹੀ ਨਹੀਂ, ਵੈਦ ਸੁਸ਼ਰੁਤ ਦਾ ਵੀ ਮੰਨਣਾ ਸੀ ਕਿ ਪਾਨ ਖਾਣ ਨਾਲ ਆਵਾਜ਼ ਸਾਫ ਰਹਿੰਦੀ ਹੈ, ਮੂੰਹ 'ਚੋਂ ਬਦਬੂ ਨਹੀਂ ਆਉਂਦੀ ਅਤੇ ਜੀਭ ਵੀ ਸਿਹਤਮੰਦ ਰਹਿੰਦੀ ਹੈ। ਇਸ ਲਈ ਪਾਨ ਦਾ ਪੱਤਾ ਲੰਬੇ ਸਮੇਂ ਤੋਂ ਆਯੁਰਵੈਦਿਕ ਦਵਾਈ ਵਜੋਂ ਮਸ਼ਹੂਰ ਹੈ।ਇਸ ਲਈ ਪਾਨ ਦਾ ਪੱਤਾ ਲੰਬੇ ਸਮੇਂ ਤੋਂ ਆਯੁਰਵੈਦਿਕ ਦਵਾਈ ਵਜੋਂ ਮਸ਼ਹੂਰ ਹੈ। ਇਨ੍ਹਾਂ ਚੀਜ਼ਾਂ ਨੂੰ ਮਿਲਾ ਕੇ ਬਣ ਜਾਂਦੈ 'ਪਲੰਗਟੋੜ' ਪਾਨਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਪਾਨ ਦਾ ਸਬੰਧ ਸਰੀਰਕ ਸਬੰਧਾਂ ਨਾਲ ਵੀ ਜੁੜਿਆ ਹੈ। ਇਸ ਦਾ ਜ਼ਿਕਰ ਕਾਮ ਸੂਤਰ ਵਿੱਚ ਵੀ ਮਿਲਦਾ ਹੈ। ਕਾਮਸੂਤਰ, ਤੀਸਰੀ ਸਦੀ ਦਾ ਗ੍ਰੰਥ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸੰਭੋਗ ਦੌਰਾਨ ਪਾਨ ਦੇ ਪੱਤੇ ਇੱਕ ਦੂਜੇ ਨੂੰ ਖੁਆਉਣ ਨਾਲ ਆਨੰਦ ਵਧਦਾ ਹੈ।ਇਹ ਵੀ ਦੱਸਿਆ ਗਿਆ ਹੈ ਕਿ ਪਾਨ ਨੂੰ ਕੁਝ ਚੀਜ਼ਾਂ ਨਾਲ ਮਿਲਾ ਕੇ ਖਾਣ ਨਾਲ ਸੈਕਸ ਸ਼ਕਤੀ ਵਧਦੀ ਹੈ। ਇਨ੍ਹੀਂ ਦਿਨੀਂ ਮਸ਼ਹੂਰ ਟੈਬਲੇਟ ਵੀਆਗਰਾ ਵਾਂਗ ਇਹ ਕੰਮ ਕਰਦਾ ਹੈ। ਕਿਸੇ ਸਮੇਂ 'ਪਲੰਗਤੋੜ ਪਾਨ' ਵੀ ਕਾਫੀ ਮਸ਼ਹੂਰ ਹੋਇਆ ਸੀ।ਮੁਗ਼ਲ ਇਤਿਹਾਸ ਲਿਖਣ ਵਾਲੇ ਕਈ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਮੁਗ਼ਲ ਬਾਦਸ਼ਾਹ ਹਰਮ ਦੀਆਂ ਰਾਣੀਆਂ ਨੂੰ ਖੁਸ਼ ਕਰਨ ਲਈ ਸਬੰਧ ਬਣਾਉਣ ਤੋਂ ਪਹਿਲਾਂ ਪਲੰਗਤੋੜ ਪਾਨ ਖਾਂਦੇ ਸਨ। ਆਯੁਰਵੇਦ ਦੇ ਕੁਝ ਪੁਰਾਣੇ ਮਾਹਿਰਾਂ ਅਨੁਸਾਰ ਪਾਨ ਦੇ ਪੱਤਿਆਂ 'ਤੇ ਕੁਝ ਖਾਸ ਚੀਜ਼ਾਂ ਰੱਖ ਕੇ ਪਲੰਗਤੋੜ ਪਾਨ ਬਣਾਇਆ ਜਾਂਦਾ ਸੀ। ਪਲੰਗਟੋੜ ਪਾਨ ਮਰਦਾਂ ਅਤੇ ਔਰਤਾਂ ਦੋਵਾਂ ਲਈ ਤਿਆਰ ਕੀਤਾ ਗਿਆ ਸੀ। ਮਰਦਾਂ ਦੇ ਪਾਨ ਵਿੱਚ ਸੁਗੰਧਿਤ ਘਾਹ ਦਾ ਰਸ, ਗੁਲਾਬ, ਕਸ਼ਮੀਰੀ ਕੇਸਰ ਅਤੇ ਕਲਕੱਤਾ ਪਾਨ ਦੇ ਪੱਤਿਆਂ ਵਿੱਚ ਲਪੇਟੀਆਂ ਕੁਝ ਸਮੱਗਰੀਆਂ ਸ਼ਾਮਲ ਹਨ। ਜਦੋਂ ਕਿ ਸਬੰਧ ਬਣਾਉਣ ਤੋਂ ਪਹਿਲਾਂ ਔਰਤਾਂ ਲਈ ਤਿਆਰ ਕੀਤੇ ਗਏ ਪਾਨ ਵਿੱਚ ਸਫੇਦ ਮੂਸਲੀ, ਕੇਸਰ ਅਤੇ ਗੁਲਾਬ ਵਰਗੀਆਂ ਚੀਜ਼ਾਂ ਸ਼ਾਮਲ ਕੀਤੀਆਂ ਜਾਂਦੀਆਂ ਸਨ। ਅੱਜ ਕੱਲ੍ਹ ਕਿਵੇਂ ਬਣਾਇਆ ਜਾਂਦੈ ਪਲੰਗਟੋੜ ਪਾਨਪਲੰਗਟੋੜ ਪਾਨ ਦਾ ਜ਼ਿਕਰ ਸਦੀਆਂ ਤੋਂ ਕੀਤਾ ਜਾਂਦਾ ਰਿਹਾ ਹੈ ਪਰ ਅੱਜ ਦੇ ਸੈਕਸੋਲੋਜਿਸਟ ਇਸ ਦੇ ਪ੍ਰਭਾਵ ਦੇ ਠੋਸ ਸਬੂਤ ਬਾਰੇ ਸ਼ੱਕੀ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਪਾਨ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦਗਾਰ ਹੈ। ਇਹ ਸਾਹ ਦੀ ਬਦਬੂ ਨੂੰ ਦੂਰ ਕਰਦਾ ਹੈ ਅਤੇ ਇਸ ਵਿੱਚ ਕੁਝ ਪਦਾਰਥ ਹੁੰਦੇ ਹਨ ਜੋ ਕਾਮਵਾਸਨਾ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ।ਕਈ ਵਾਰ ਪਾਨ ਦੇ ਪੱਤਿਆਂ ਦਾ ਲਾਲ ਰੰਗ ਕੁਝ ਲੋਕਾਂ ਦੀ ਖਿੱਚ ਵਧਾ ਸਕਦਾ ਹੈ। ਅੱਜ-ਕੱਲ੍ਹ ਬਹੁਤ ਸਾਰੇ ਦੁਕਾਨਦਾਰ ਪਾਨ ਦੇ ਇਸ ਗੁਣ ਅਤੇ ਲੋਕਾਂ ਦੀ ਕਾਮੁਕ ਇੱਛਾ ਦਾ ਫਾਇਦਾ ਉਠਾ ਰਹੇ ਹਨ।ਬਹੁਤ ਸਾਰੇ ਲੋਕ ਆਪਣੇ ਵਿਆਹ ਦੀ ਰਾਤ ਨੂੰ ਪਲੰਗਟੋੜ ਪਾਨ ਦਾ ਸੇਵਨ ਇਸ ਇਰਾਦੇ ਨਾਲ ਕਰਦੇ ਹਨ ਕਿ ਸਰੀਰਕ ਸੰਬੰਧਾਂ ਦੌਰਾਨ ਉਨ੍ਹਾਂ ਨੂੰ ਇੰਨੀ ਤਾਕਤ ਮਿਲੇਗੀ ਕਿ ਉਹ ਹਾਵੀ ਹੋ ਜਾਣਗੇ।ਅਸਲੀਅਤ ਇਹ ਹੈ ਕਿ ਇਸ ਵਿਚ ਨਸ਼ੀਲੇ ਪਦਾਰਥ ਪਾਏ ਜਾਂਦੇ ਹਨ, ਜਿਸ ਕਾਰਨ ਮਨੁੱਖ ਦੀਆਂ ਇੰਦਰੀਆਂ 'ਤੇ ਕਾਬੂ ਨਹੀਂ ਰਹਿੰਦਾ। ਉਸ ਨੂੰ ਇਹ ਵੀ ਨਹੀਂ ਪਤਾ ਲਗਦਾ ਕਿ ਉਸ ਨੇ ਕਿੰਨੀ ਦੇਰ ਤੱਕ ਸੰਭੋਗ ਕੀਤਾ ਸੀ। ਨਸ਼ਾ ਉਤਰ ਜਾਣ ਤੋਂ ਬਾਅਦ ਉਸ ਨੂੰ ਲੱਗਦਾ ਹੈ ਕਿ ਉਸ ਨੇ ਕਾਫੀ ਦੇਰ ਤੱਕ ਸਰੀਰਕ ਸਬੰਧ ਬਣਾਏ, ਜਦਕਿ ਅਜਿਹਾ ਨਹੀਂ ਹੈ।  ...

car shimla new

ਹਿਮਾਚਲ ਪ੍ਰਦੇਸ਼ ਵਿਖੇ ਵਾਪਰੇ ਦਰਦਨਾਕ ਹਾਦਸੇ ਵਿਚ ਦੋ ਨੌਜਵਾਨਾਂ ਦੀ ਮੌ.ਤ ਹੋ ਗਈ ਹੈ। ਸ਼ਿਮਲਾ ਜ਼ਿਲ੍ਹੇ ਦੇ ਥੀਓਗ ਦੇ ਕਿਯਾਰਾਤੂ ਪਿੰਡ ਨੇੜੇ ਇਕ ਕਾਰ ਖੱਡ 'ਚ ਡਿੱਗ ਗਈ। ਹਾਦਸੇ ਸਮੇਂ ਕਾਰ ਵਿੱਚ ਚਾਰ ਨੌਜਵਾਨ ਸਵਾਰ ਸਨ। ਇਸ 'ਚ ਦੋ ਨੌਜਵਾਨਾਂ ਦੀ ਮੌ.ਤ ਹੋ ਗਈ ਹੈ ਜਦਕਿ ਦੋ ਹੋਰ ਜ਼ਖ਼ਮੀ ਹੋ ਗਏ ਹਨ।ਪੁਲਿਸ ਅਨੁਸਾਰ ਚੰਡੀਗੜ੍ਹ ਦੇ ਚਾਰ ਦੋਸਤ ਕਾਰ ਨੰਬਰ (CH 03D-1471) ਵਿਚ ਕਿਯਾਰਤੂ ਤੋਂ ਥੀਓਗ ਦੇ ਧਰਮਪੁਰ ਵੱਲ ਜਾ ਰਹੇ ਸੀ। ਕਿਯਾਰਾਤੂ ਨੇੜੇ ਡਰਾਈਵਰ ਦਾ ਕਾਰ ਤੋਂ ਕੰਟਰੋਲ ਖੋਹ ਗਿਆ ਅਤੇ ਕਾਰ ਕਰੀਬ 150 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਥਿਓਗ ਪੁਲਿਸ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਕਾਰ ਸਵਾਰਾਂ ਨੂੰ ਟੋਏ 'ਚੋਂ ਬਾਹਰ ਕੱਢਿਆ। ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਅੰਕੁਸ਼ (25) ਪੁੱਤਰ ਯੋਗਿੰਦਰ ਸਿੰਘ ਵਾਸੀ ਕਿਆਰਤੂ ਅਤੇ ਅਭਿਸ਼ੇਕ (23) ਪੁੱਤਰ ਰਾਜੂ ਵਾਸੀ ਧਰਮਪੁਰ ਵਜੋਂ ਹੋਈ ਹੈ। ਜ਼ਖ਼ਮੀਆਂ ਵਿੱਚ ਲਲਿਤ ਅਤੇ ਦਲੀਪ ਸ਼ਾਮਲ ਹਨ। ਜਿਨ੍ਹਾਂ ਨੂੰ ਥੀਓਗ ਸਿਵਲ ਹਸਪਤਾਲ ਤੋਂ ਆਈ.ਜੀ.ਐਮ.ਸੀ. ਕਾਰ ਨੂੰ ਕਰਬ ਵੱਲ ਲਿਜਾਇਆ ਜਾ ਰਿਹਾ ਸੀ। ਪੁਲਿਸ (ਹਿਮਾਚਲ ਪੁਲਿਸ) ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।

gold price new

ਭਾਰਤ ਵਿੱਚ ਬੀਤੇ ਕਾਰੋਬਾਰੀ ਹਫ਼ਤੇ ਵਿੱਚ ਸੋਨੇ ਤੇ ਚਾਂਦੀ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਦਰਜ ਕੀਤੀ ਗਈ ਹੈ। ਫਿਊਚਰਜ਼ ਮਾਰਕੀਟ ਉਤੇ ਸੋਨਾ ਪਿਛਲੇ 10 ਦਿਨਾਂ ਵਿੱਚ ਹੀ 2500 ਰੁਪਏ ਸਸਤਾ ਹੋ ਗਿਆ ਹੈ। ਚਾਂਦੀ ਦੀਆਂ ਕੀਮਤਾਂ ਵਿੱਚ ਵੀ ਪਿਛਲੇ 10 ਦਿਨਾਂ ਵਿੱਚ ਵੱਡੀ ਗਿਰਾਵਟ ਆਈ ਹੈ ਇਹ ਵੀ 2500 ਰੁਪਏ ਤੱਕ ਸਸਤੀ ਹੋ ਗਈ ਹੈ। 16 ਅਪ੍ਰੈਲ ਨੂੰ ਸੋਨਾ 74,000 ਰੁਪਏ ਪ੍ਰਤੀ 10 ਗ੍ਰਾਮ ਤੱਕ ਪਹੁੰਚ ਗਿਆ ਸੀ ਪਰ ਹੁਣ ਇਹ ਘਟ ਕੇ 71,486 ਰੁਪਏ ‘ਤੇ ਆ ਗਿਆ ਹੈ।ਪਰ ਹਫ਼ਤੇ ਦੇ ਆਖਰੀ ਕਾਰੋਬਾਰੀ ਦਿਨ ਸੋਨਾ 272 ਰੁਪਏ ਮਹਿੰਗਾ ਹੋ ਕੇ 71,486 ਰੁਪਏ ਪ੍ਰਤੀ 10 ਗ੍ਰਾਮ ਉਤੇ ਬੰਦ ਹੋਇਆ। ਸੋਨੇ-ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ ਨਾ ਸਿਰਫ ਭਾਰਤੀ ਬਾਜ਼ਾਰ ਵਿੱਚ ਸਗੋਂ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਕਾਮੈਕਸ ‘ਤੇ ਸੋਨਾ ਜੂਨ ਫਿਊਚਰਜ਼ ਆਖਰੀ ਕਾਰੋਬਾਰੀ ਦਿਨ 2,349.60 ਡਾਲਰ ਪ੍ਰਤੀ ਔਂਸ ਉਤੇ ਬਣਿਆ ਹੋਇਆ ਹੈ । ਉੱਥੇ ਹੀ ਇੱਕ ਸਮੇਂ ਉਤੇ ਸੋਨਾ 2,448.80 ਡਾਲਰ ਪ੍ਰਤੀ ਔਂਸ ਦੇ ਆਲ ਟਾਈਮ ਉੱਚ ਪੱਧਰ ‘ਤੇ ਪਹੁੰਚ ਗਿਆ ਸੀ। ਅਜਿਹੇ ਵਿੱਚ ਸੋਨਾ ਆਪਣੇ ਉੱਚ ਪੱਧਰ ਤੋਂ 4 ਫੀਸਦੀ ਸਸਤਾ ਹੋ ਗਿਆ ਹੈ। ਸੋਨੇ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਕਾਰਨ ਮੁਨਾਫਾਵਸੂਲੀ ਹੈ। ਪਿਛਲੇ 10 ਦਿਨਾਂ ‘ਚ MCX ‘ਤੇ ਨਾ ਸਿਰਫ ਸੋਨਾ ਸਗੋਂ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਹੈ। ਜੂਨ ਫਿਊਚਰਜ਼ ਲਈ 16 ਜੂਨ 2024 ਨੂੰ ਚਾਂਦੀ ਦੀ ਕੀਮਤ ਲਗਭਗ 85,000 ਰੁਪਏ ਪ੍ਰਤੀ ਕਿਲੋਗ੍ਰਾਮ ਸੀ, ਜੋ ਹੁਣ ਘੱਟ ਕੇ 82,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ। ਅਜਿਹੇ ‘ਚ ਚਾਂਦੀ 2500 ਰੁਪਏ ਸਸਤੀ ਹੋ ਗਈ ਹੈ।ਦੱਸ ਦੇਈਏ ਕਿ ਪਿਛਲੇ ਕੁਝ ਸਮੇਂ ਵਿੱਚ ਇਰਾਨ-ਇਜ਼ਰਾਈਲ ਜੰਗ ਦਾ ਖਦਸ਼ਾ ਘਟਿਆ ਹੈ। ਅਜਿਹੇ ਵਿੱਚ ਨਿਵੇਸ਼ਕ ਹੁਣ ਪਹਿਲਾਂ ਦੇ ਮੁਕਾਬਲੇ ਘੱਟ ਸੋਨਾ ਖਰੀਦ ਰਹੇ ਹਨ, ਜਿਸ ਕਾਰਨ ਇਸ ਦਾ ਅਸਰ ਸੋਨੇ ਦੀਆਂ ਕੀਮਤਾਂ ‘ਤੇ ਦਿਖਾਈ ਦੇ ਰਿਹਾ ਹੈ। ਮਾਹਿਰਾਂ ਮੁਤਾਬਕ ਆਉਣ ਵਾਲੇ ਕੁਝ ਦਿਨਾਂ ਵਿੱਚ ਸੋਨੇ ਦੀ ਕੀਮਤ ਵਿੱਚ ਹੋਰ ਗਿਰਾਵਟ ਆ ਸਕਦੀ ਹੈ। ਇਹ ਘਟ ਕੇ 70,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਸਕਦਾ ਹੈ।...