LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

IPL 2024 : ਕੌਣ ਤੋੜੂ ਵਿਲ ਜੈਕਸ ਦਾ ਰਿਕਾਰਡ, ਕੋਹਲੀ ਵੀ ਦੇਖਦੇ ਰਹਿ ਗਏ, ਛੇ ਮਿੰਟਾਂ ਵਿਚ ਹੀ...

will jacks new

IPL 2024 : ਗੁਜਰਾਤ ਟਾਈਟਨਸ ਦੇ ਖਿਲਾਫ ਮੈਚ 'ਚ RCB (GT vs RCB IPL 2024) ਦੇ ਵਿਲ ਜੈਕਸ ਨੇ ਅਜਿਹਾ ਕਾਰਨਾਮਾ ਕੀਤਾ ਕਿ ਪੂਰੀ ਦੁਨੀਆ ਕ੍ਰਿਕਟਰ ਦੀ ਤਾਰੀਫ ਕਰ ਰਹੀ ਹੈ। ਵਿਲ ਜੈਕਸ ਨੇ ਮੈਚ 'ਚ 41 ਗੇਂਦਾਂ 'ਤੇ 100 ਦੌੜਾਂ ਦੀ ਅਜੇਤੂ ਪਾਰੀ ਖੇਡੀ, ਜਿਸ 'ਚ ਉਸ ਨੇ 10 ਛੱਕੇ ਅਤੇ 5 ਚੌਕੇ ਲਗਾਏ। ਜੈਕਸ ਦੀ ਪਾਰੀ ਦੀ ਸਭ ਤੋਂ ਖਾਸ ਗੱਲ ਇਹ ਰਹੀ ਕਿ ਉਸ ਨੇ ਮਿੰਟਾਂ 'ਚ ਹੀ ਦੌੜਾਂ ਬਣਾ ਕੇ ਆਪਣਾ ਸੈਂਕੜਾ ਪੂਰਾ ਕਰ ਲਿਆ। ਦਰਅਸਲ, ਜਦੋਂ ਵਿਲ ਜੈਕ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ ਤਾਂ ਸਮਾਂ ਸ਼ਾਮ 6.41 ਵਜੇ ਸੀ। ਇਸ ਦੇ ਨਾਲ ਹੀ ਜਦੋਂ ਜੈਕਸ ਨੇ ਆਪਣਾ ਤੂਫਾਨੀ ਸੈਂਕੜਾ ਪੂਰਾ ਕੀਤਾ ਤਾਂ ਸਮਾਂ ਸ਼ਾਮ 6.47 ਸੀ। ਮਤਲਬ ਕਿ 6 ਮਿੰਟ 'ਚ ਵੀ ਵਿਲ ਜੈਕਸ ਆਪਣੇ ਅਰਧ ਸੈਂਕੜੇ ਤੋਂ ਸੈਂਕੜਾ ਪੂਰਾ ਕਰ ਚੁੱਕੇ ਸਨ। ਵਿਲ ਨੇ 50 ਤੋਂ 100 ਦੌੜਾਂ ਬਣਾਉਣ ਲਈ ਸਿਰਫ 10 ਗੇਂਦਾਂ ਦਾ ਸਾਹਮਣਾ ਕੀਤਾ। ਇਹੀ ਕਾਰਨ ਸੀ ਕਿ ਉਸ ਦੀ ਇਸ ਤੂਫਾਨੀ ਪਾਰੀ ਨੇ ਨਾ ਸਿਰਫ ਪ੍ਰਸ਼ੰਸਕਾਂ ਨੂੰ ਸਗੋਂ ਵਿਰਾਟ ਕੋਹਲੀ ਨੂੰ ਵੀ ਰੋਮਾਂਚ ਦੇ ਸਾਗਰ ਵਿੱਚ ਡੁੱਬਣ ਦਾ ਮੌਕਾ ਦਿੱਤਾ। ਵਿਲ ਜੈਕਸ ਦੀ ਪਾਰੀ ਨੂੰ ਦੇਖ ਕੇ ਕੋਹਲੀ ਨੇ ਜਿਸ ਤਰ੍ਹਾਂ ਦਾ ਜਸ਼ਨ ਮਨਾਇਆ, ਉਸ ਨੂੰ ਦੇਖ ਕੇ ਸਮਝਿਆ ਜਾ ਸਕਦਾ ਹੈ ਕਿ ਇਸ ਬੱਲੇਬਾਜ਼ ਨੂੰ ਬੱਲੇਬਾਜ਼ੀ ਕਰਦੇ ਵੇਖ ਉਹ ਖੁਦ ਵੀ ਕਿੰਨੇ ਹੈਰਾਨ ਹੋਏ। ਵਿਲ ਜੈਕਸ ਦੀ ਇਸ ਪਾਰੀ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਵਿਲ ਜੈਕਸ ਨੇ 243.90 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ। ਜੈਕਸ ਨੇ 31 ਗੇਂਦਾਂ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰ ਲਿਆ ਸੀ ਇਸ ਤੋਂ ਬਾਅਦ ਵਿਲ ਜੈਕਸ ਨੇ ਅਗਲੀਆਂ 10 ਗੇਂਦਾਂ ਵਿੱਚ 50 ਦੌੜਾਂ ਬਣਾ ਕੇ ਹਲਚਲ ਮਚਾ ਦਿੱਤੀ ਸੀ। 

In The Market