LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

Hoshiarpur News : ਟਰੈਕਟਰ ਖੇਤ ਵਿਚ ਲਿਜਾਂਦੇ ਸਮੇਂ ਪਲਟਿਆ, ਹੇਠਾਂ ਆਉਣ ਨਾਲ ਮਾਪਿਆਂ ਦੇ ਇਕਲੌਤੇ 16 ਸਾਲਾ ਪੁੱਤ ਦੀ ਮੌ.ਤ

hoshiarpur news

Hoshiarpur News : ਹੁਸ਼ਿਆਰਪੁਰ ਦੇ ਹਲਕਾ ਦਸੂਹਾ ਵਿਚ ਦਰਦਨਾਕ ਹਾਦਸਾ ਵਾਪਰ ਗਿਆ। ਨੇੜਲੇ ਪਿੰਡ ਬੈਬੋਵਾਲ ਚੰਨੀਆਂ ਵਿਖੇ ਖੇਤਾਂ ਵਿੱਚ ਲਿਜਾਂਦੇ ਸਮੇਂ ਟਰੈਕਟਰ ਪਲਟਣ ਕਾਰਨ ਮਾਪਿਆਂ ਦੇ ਇਕਲੌਤੇ 16 ਸਾਲਾ ਪੁੱਤ ਦੀ ਮੌ.ਤ ਹੋਈ ਗਈ। ਜਾਣਕਾਰੀ ਅਨੁਸਾਰ ਮ੍ਰਿਤਕ ਗੁਰਜੋਤ ਸਿੰਘ ਪੁੱਤਰ ਯਾਦਵਿੰਦਰ ਸਿੰਘ ਵਾਸੀ ਪਿੰਡ ਬੈਬੋਵਾਲ ਚੰਨੀਆਂ ਦੀ ਉਮਰ ਮਹਿਜ਼ 16 ਸਾਲ ਸੀ। ਗੁਰਜੋਤ 11ਵੀਂ ਜਮਾਤ ਵਿੱਚ ਪੜ੍ਹਦਾ ਸੀ। ਉਹ ਖੇਤ ਵਿੱਚ ਟਰੈਕਟਰ ਲੈ ਕੇ ਜਾ ਰਿਹਾ ਸੀ ਕਿ ਟਰੈਕਟਰ ਪਲਟ ਗਿਆ ਅਤੇ ਹੇਠਾਂ ਕੁਚਲੇ ਜਾਣ ਕਾਰਨ ਗੁਰਜੋਤ ਦੀ ਮੌਕੇ ’ਤੇ ਹੀ ਮੌ.ਤ ਹੋ ਗਈ। ਗੁਰਜੋਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਇਸ ਘਟਨਾ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਹੈ।

In The Market