LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਟਰੇਨਾਂ ਵਿਚ ਸਫਰ ਕਰਨ ਵਾਲਿਆਂ ਲਈ ਖੁਸ਼ਖਬਰੀ ! ਰੇਲਵੇ ਪੰਜਾਬ ਦੇ ਇਨ੍ਹਾਂ ਸਟੇਸ਼ਨਾਂ ਉਤੇ ਦੇਣ ਜਾ ਰਿਹੈ ਵੱਡੀ ਸਹੂਲਤ, ਘਟੇਗਾ ਜੇਬ ਉਤੋਂ ਬੋਝ

railways facilty news

Railway News : ਭਾਰਤੀ ਰੇਲਵੇ ਪੰਜਾਬ ਦੇ ਰੇਲਵੇ ਸਟੇਸ਼ਨਾਂ ਉਤੇ ਅਨ-ਰਿਜ਼ਰਵਡ ਯਾਤਰੀਆਂ ਨੂੰ ਵੱਡੀ ਸਹੂਲਤ ਦੇਣ ਜਾ ਰਿਹਾ ਹੈ। ਇਸ ਸਹੂਲਤ ਨਾਲ ਯਾਤਰੀਆਂ ਵਾਧੂ ਖਰਚਾ ਬਚੇਗਾ ਤੇ ਜੇਬ ਉਤੇ ਭਾਰ ਨਹੀਂ ਪਵੇਗਾ। ਰਿਜ਼ਰਵ ਟਿਕਟ ’ਤੇ ਸਫਰ ਕਰਨ ਵਾਲੇ ਯਾਤਰੀਆਂ ਨੂੰ ਰੁਟੀਨ ਟਰੇਨਾਂ ਵਿਚ ਖਾਣਾ ਮੁਹੱਈਆ ਹੋ ਰਿਹਾ ਹੈ, ਜਦੋ ਕਿ ਅਨ-ਰਿਜ਼ਰਵਡ ਯਾਤਰੀਆਂ ਨੂੰ ਖਾਣੇ ਲਈ ਕਾਫੀ ਕੁਝ ਸੋਚ-ਵਿਚਾਰ ਕਰਨਾ ਪੈਂਦਾ ਹੈ। ਖਾਣੇ ਦੀਆਂ ਕੀਮਤਾਂ ਨੂੰ ਲੈ ਕੇ ਯਾਤਰੀਆਂ ਨੂੰ ਕਈ ਤਰ੍ਹਾਂ ਦੀਆਂ ਉਲਝਣਾਂ ਰਹਿੰਦੀਆਂ ਹਨ, ਜਿਸ ਨੂੰ ਦੇਖਦਿਆਂ ਰੇਲਵੇ ਵੱਲੋਂ ਵੱਡੇ ਪੱਧਰ ’ਤੇ ਯੋਜਨਾਵਾਂ ਨੂੰ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਇਸ ਵਿਚਾਲੇ ਹੁਣ ਪੰਜਾਬ ਦੇ ਮੁੱਖ ਰੇਲਵੇ ਸਟੇਸ਼ਨਾਂ ’ਤੇ ਡਿੱਬਾਬੰਦ ਖਾਣਾ ਮੁਹੱਈਆ ਕਰਵਾਇਆ ਜਾਵੇਗਾ, ਜਿਸ ਨੂੰ 'ਜਨਤਾ ਖਾਣਾ' ਦਾ ਨਾਂ ਦਿੱਤਾ ਗਿਆ ਹੈ।

'ਜਨਤਾ ਖਾਣਾ' ਦੇ ਨਾਂ ’ਤੇ ਸ਼ੁਰੂ ਕੀਤੀ ਯੋਜਨਾ ਤਹਿਤ ਸਿਰਫ 15 ਰੁਪਏ ਵਿਚ 7 ਪੂੜੀਆਂ (ਲਗਭਗ 175 ਗ੍ਰਾਮ ਵਜ਼ਨ), 150 ਗ੍ਰਾਮ ਸਬਜ਼ੀ ਅਤੇ ਅਚਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਨਾਲ ਬੇਹੱਦ ਕਿਫਾਇਤੀ ਕੀਮਤ ’ਤੇ ਇਕ ਸਮੇਂ ਦਾ ਖਾਣਾ ਯਾਤਰੀਆਂ ਨੂੰ ਮਿਲਿਆ ਕਰੇਗਾ। ਇਸ ਤੋਂ ਇਲਾਵਾ ਆਈ.ਆਰ.ਸੀ.ਟੀ.ਸੀ. ਕਿਫਾਇਤੀ ਭੋਜਨ (ਇਕਾਨਮੀ ਮੀਲ) ਦੀ ਵਿਵਸਥਾ ਮੰਤਰਾਲੇ ਦੁਆਰਾ ਅਲਾਟ ਕੀਤੇ ਗਏ ਕੈਟਰਿੰਗ ਯੂਨਿਟਾਂ ਵਿਚ ਕੀਤੀ ਗਈ ਹੈ ਅਤੇ ਇਸ ਦੀ ਕੀਮਤ 20 ਰੁਪਏ ਹੋਵੇਗੀ।
ਕਿਫਾਇਤੀ ਭੋਜਨ ਵਿਚ ਖਾਣੇ ਦੀ ਸਮੱਗਰੀ ਅਤੇ ਮਾਤਰਾ ਜਨਤਾ ਖਾਣੇ ਜਿੰਨੀ ਹੀ ਰਹੇਗੀ ਪਰ ਇਸ ਵਿਚ 300 ਐੱਮ.ਐੱਲ. ਪਾਣੀ ਦੀ ਬੰਦ ਬੋਤਲ ਮਿਲੇਗੀ। ਯਾਤਰੀ ਜਨਤਾ ਖਾਣੇ ਤੋਂ ਇਲਾਵਾ ਆਪਣੀ ਇੱਛਾ ਅਨੁਸਾਰ ਹੋਰ ਖਾਣਾ ਵੀ ਖਰੀਦ ਸਕਦੇ ਹਨ।ਅਧਿਕਾਰੀਆਂ ਦਾ ਕਹਿਣਾ ਹੈ ਕਿ ਰੇਲਵੇ ਯਾਤਰੀਆਂ ਨੂੰ ਵਧੀਆ ਗੁਣਵੱਤਾ, ਸਹੀ ਮਾਤਰਾ ਅਤੇ ਉਚਿਤ ਰੇਟ ’ਤੇ ਖਾਣ-ਪੀਣ ਦੀ ਸਹੂਲਤ ਮੁਹੱਈਆ ਹੋਵੇ, ਇਸ ਦੇ ਲਈ ਡਵੀਜ਼ਨ ਦੇ ਖਾਣ-ਪੀਣ ਦੇ ਸਟਾਲਾਂ ਦੀ ਲਗਾਤਾਰ ਚੈਕਿੰਗ ਕਰਵਾਈ ਜਾ ਰਹੀ ਹੈ।

ਇਨ੍ਹਾਂ ਸਟੇਸ਼ਨਾਂ ਉਤੇ ਮਿਲੇਗੀ ਸਹੂਲਤ
ਰੇਲਵੇ ਵੱਲੋਂ ਇਹ ਖਾਣਾ ਕੈਟਰਿੰਗ ਸਟਾਲਾਂ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਯੋਜਨਾ ਤਹਿਤ ਪੰਜਾਬ ਦੇ ਫਿਰੋਜ਼ਪੁਰ ਡਵੀਜ਼ਨ ਦੇ ਜੰਮੂਤਵੀ, ਅੰਮ੍ਰਿਤਸਰ, ਲੁਧਿਆਣਾ, ਪਠਾਨਕੋਟ, ਜਲੰਧਰ ਸਿਟੀ, ਜਲੰਧਰ ਕੈਂਟ, ਸ਼ਹੀਦ ਕਪਤਾਨ ਤੁਸ਼ਾਰ ਮਹਾਜਨ, ਫਿਰੋਜ਼ਪੁਰ ਕੈਂਟ ਆਦਿ ਰੇਲਵੇ ਸਟੇਸ਼ਨਾਂ ’ਤੇ ਇਹ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਫਿਲਹਾਲ ਇਹ ਸਹੂਲਤ ਸਾਰੇ ਸਟੇਸ਼ਨਾਂ ’ਤੇ ਮੁਹੱਈਆ ਨਹੀਂ ਹੋ ਸਕਦੀ ਕਿਉਂਕਿ ਕਈ ਛੋਟੇ ਸਟੇਸ਼ਨਾਂ ’ਤੇ ਖਾਣਾ ਬਣਾਉਣ ਵਾਲੇ ਸਟਾਲ ਮੁਹੱਈਆ ਨਹੀਂ ਹਨ। ਇਸੇ ਕਾਰਨ ਜਿਹੜੇ ਸਟੇਸ਼ਨਾਂ ’ਤੇ ਕੈਟਰਿੰਗ ਸਟਾਲ ਮੁਹੱਈਆ ਹਨ ਅਤੇ ਖਾਣਾ ਬਣਾਇਆ ਜਾਂਦਾ ਹੈ, ਉਨ੍ਹਾਂ ਸਟੇਸ਼ਨਾਂ ’ਤੇ ਇਹ ਸਹੂਲਤ ਮਿਲ ਸਕੇਗੀ।

 

In The Market