Tiktok star news : ਇਰਾਕੀ ਟਿਕਟਾਕ ਸਟਾਰ ਓਮ ਫਾਹਦ ਦੀ ਉਨ੍ਹਾਂ ਦੇ ਘਰ ਦੇ ਬਾਹਰ ਗੱਡੀ ਵਿਚ ਬੈਠੀ ਦੀ ਗੋ.ਲੀ ਮਾਰ ਕੇ ਹੱਤਿ.ਆ ਕਰ ਦਿੱਤੀ ਗਈ। ਇਹ ਘਟਨਾ ਦੇਰ ਰਾਤ ਵਾਪਰੀ। ਹਮਲਾਵਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਏ ਸੀ। ਇਨ੍ਹਾਂ ਲੋਕਾਂ ਨੇ ਕਾਲੇ ਕੱਪੜੇ ਅਤੇ ਹੈਲਮੇਟ ਪਾਏ ਹੋਏ ਸਨ। ਹਮਲਾਵਰ ਬਾਈਕ ਤੋਂ ਹੇਠਾਂ ਉਤਰਿਆ ਅਤੇ ਕਾਲੇ ਰੰਗ ਦੀ SUV 'ਚ ਬੈਠੀ ਓਮ ਫਹਾਦ ਵੱਲ ਵਧਿਆ ਅਤੇ ਉਸ 'ਤੇ ਗੋ.ਲੀਆਂ ਚਲਾ ਦਿੱਤੀਆਂ। ਇਹ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ। ਗ੍ਰਹਿ ਮੰਤਰਾਲੇ ਨੇ ਕ.ਤ.ਲ ਦੀ ਜਾਂਚ ਲਈ ਇੱਕ ਟੀਮ ਬਣਾਈ ਹੈ। ਜਾਣਕਾਰੀ ਅਨੁਸਾਰ ਓਮ ਫਾਹਦ ਦਾ ਘਰ ਪੂਰਬੀ ਬਗਦਾਦ ਦੇ ਜੋਯੂਨ ਜ਼ਿਲ੍ਹੇ ਵਿੱਚ ਹੈ । ਅਲਜਜ਼ੀਰਾ ਨੇ ਸ਼ਨੀਵਾਰ (27 ਅਪ੍ਰੈਲ) ਨੂੰ ਇਹ ਜਾਣਕਾਰੀ ਦਿੱਤੀ।
Iraqi social media star ‘Influencer’ Om Fahad has been assassinated by Iranian militias of the Hashd Al Shaabi (PMF) today in Baghdad (Iraq)
— ScharoMaroof (@ScharoMaroof) April 26, 2024
She didn’t engage in politics or similar but was often attacked by these factions for her ‚liberal lifestyle‘
Enraging: her social… pic.twitter.com/6nOGV5twZL
ਕੌਣ ਹੈ ਓਮ ਫਹਾਦ?
ਓਮ ਫਹਾਦ ਦਾ ਅਸਲੀ ਨਾਂ ਗੁਫਰਾਨ ਸਵਾਦੀ ਹੈ, ਉਹ ਟਿੱਕਟਾਕ 'ਤੇ ਪੌਪ ਸੰਗੀਤ 'ਤੇ ਡਾਂਸ ਕਰਦਿਆਂ ਦੀਆਂ ਵੀਡੀਓਜ਼ ਪੋਸਟ ਕਰਦੀ ਸੀ। ਟਿਕਟਾਕ 'ਤੇ ਉਸ ਦੇ ਪੰਜ ਲੱਖ ਤੋਂ ਵੱਧ ਫਾਲੋਅਰਜ਼ ਹਨ। ਉਸ ਦੇ ਕੁਝ ਵੀਡੀਓਜ਼ ਨੂੰ 10 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਸੀ। ਫਰਵਰੀ 2023 ਵਿੱਚ, ਉਸ ਨੂੰ ਹੇਠਲੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਸੀ। ਉਸ 'ਤੇ ਵੀਡੀਓ 'ਚ ਅਸ਼ਲੀਲ ਭਾਸ਼ਾ ਦੀ ਵਰਤੋਂ ਕਰਨ ਦਾ ਦੋਸ਼ ਹੈ।
ਅਲ ਜਜ਼ੀਰਾ ਦੀ ਰਿਪੋਰਟ ਦੇ ਅਨੁਸਾਰ, ਉਸ ਨੇ ਇੱਕ ਔਨਲਾਈਨ ਪਲੇਟਫਾਰਮ ਬਣਾਇਆ ਹੈ ਜਿਥੇ ਇਰਾਕੀ ਉਪਭੋਗਤਾਵਾਂ ਨੂੰ ਅਜਿਹੀ ਕਿਸੇ ਵੀ ਸਮੱਗਰੀ ਨੂੰ ਹਟਾਉਣ ਦੀ ਰਿਪੋਰਟ ਕਰਨ ਲਈ ਉਤਸ਼ਾਹਿਤ ਕੀਤਾ ਗਿਆ ਸੀ। ਅਧਿਕਾਰੀਆਂ ਨੇ ਉਸ ਸਮੇਂ ਦਾਅਵਾ ਕੀਤਾ ਕਿ ਜਨਤਾ ਨੇ ਪਲੇਟਫਾਰਮ ਦਾ ਸਵਾਗਤ ਕੀਤਾ ਸੀ ਅਤੇ ਹਜ਼ਾਰਾਂ ਰਿਪੋਰਟਾਂ ਦਰਜ ਕੀਤੀਆਂ ਗਈਆਂ ਸਨ। ਇਸ ਦੇ ਨਾਲ ਹੀ, ਮੰਤਰਾਲੇ ਦੀ ਸਖ਼ਤੀ ਤੋਂ ਬਾਅਦ, ਕੁਝ ਔਨਲਾਈਨ ਸਮੱਗਰੀ ਨਿਰਮਾਤਾਵਾਂ ਨੂੰ ਮੁਆਫੀ ਮੰਗਣ ਅਤੇ ਆਪਣੀ ਕੁਝ ਸਮੱਗਰੀ ਨੂੰ ਹਟਾਉਣ ਲਈ ਮਜਬੂਰ ਹੋਣਾ ਪਿਆ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Noida Accident News: कम विजिबिलिटी के कारण आपस में टकराईं गाड़ियां, दो मोटरसाइकिल सवारों की मौत, 12 घायल
Indian Bank Recruitment 2024: बैंक में नौकरी पाने का सुनेहरा मौका! 30 नवंबर तक अप्लाई करने का मौका, जाने चयन प्रक्रिया
Himachal Pradesh : दर्दनाक हादसा! शादी से लौट रहा परिवार हुआ हादसे का शिकार, 3 लोगों की मौत