Punjab Weather Update : ਪੰਜਾਬ ਵਿਚ ਮੌਸਮ ਨੇ ਮੁੜ ਮਿਜਾਜ਼ ਬਦਲ ਲਿਆ। ਬੀਤੇ ਦਿਨੀਂ ਪੰਜਾਬ ਦੇ ਕਈ ਹਿੱਸਿਆਂ ਵਿਚ ਕਾਲੇ ਬੱਦਲ ਛਾ ਗਏ ਤੇ ਕਈ ਥਾਵਾਂ ਉਤੇ ਤੇਜ਼ ਹਨ੍ਹੇਰੀ ਦੇ ਨਾਲ ਮੀਂਹ ਪਿਆ। ਪੰਜਾਬ ਵਿਚ ਮੌਸਮ ਦੇ ਤਬਦੀਲੀ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਕਿਸਾਨਾਂ ਲਈ ਮੁੜ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ। ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਤਕ ਮੀਂਹ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਜੋ ਕਿ ਗਰਮੀ ਤੋਂ ਰਾਹਤ ਦੇਵੇਗੀ। ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਵਿਚ ਅਗਲੇ 2 ਦਿਨਾਂ ਲਈ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗਰਮੀ ਤੋਂ ਰਾਹਤ ਦਾ ਇਹ ਸਿਲਸਿਲਾ ਐਤਵਾਰ ਤੱਕ ਜਾਰੀ ਰਹੇਗਾ। 27 ਅਪ੍ਰੈਲ ਲਈ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਕਿ 28 ਅਪ੍ਰੈਲ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਕਾਰਨ 2 ਦਿਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਬੀਤੇ ਦਿਨ ਤੋਂ ਪਹਿਲਾਂ ਤਾਪਮਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਸੀ, ਜਿਸ ਕਾਰਨ ਆਮ ਲੋਕ ਗਰਮੀ ਤੋਂ ਤੌਬਾ ਕਰਨ ਲੱਗੇ ਸਨ ਪਰ ਅੱਜ ਜਲੰਧਰ ਦੇ ਨਾਲ-ਨਾਲ ਪੰਜਾਬ ਵਿਚ ਕਈ ਥਾਵਾਂ ਉਤੇ ਮੀਂਹ ਪਿਆ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲਦੀ ਦਿਖ ਰਹੀ ਹੈ ਪਰ ਕਿਸਾਨ ਕਣਕ ਦੀ ਕਟਾਈ ਦੌਰਾਨ ਖਰਾਬ ਹੋਏ ਮੌਸਮ ਨੂੰ ਲੈ ਕੇ ਚਿੰਤਤ ਹਨ।
ਬਲਜਿੰਦਰ ਸਿੰਘ ਮਹੰਤ, ਪੰਚਕੁਲਾ : ਹਰਿਆਣਾ ਦੇ ਕੈਥਲ 'ਚ ਭਿਆਨਕ ਸੜਕ ਹਾਦਸਾ ਵਾਪਰਿਆ। ਪੁੱਤ ਨੂੰਹ ਨੂੰ ਜਹਾਜ਼ ਚੜ੍ਹਾ ਕੇ ਪਰਤ ਰਹੇ ਪਤੀ-ਪਤਨੀ ਤੇ ਉਨ੍ਹਾਂ ਦੀ ਧੀ ਦੀ ਮੌ.ਤ ਹੋ ਗਈ। ਸ਼ੁੱਕਰਵਾਰ ਦੇਰ ਸ਼ਾਮ ਉਨ੍ਹਾਂ ਦੀ ਕਾਰ ਨੈਸ਼ਨਲ ਹਾਈਵੇ 152 ਡੀ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਉਹ ਖਾਟੂ ਸ਼ਿਆਮ ਧਾਮ ਤੋਂ ਵਾਪਸ ਪੰਚਕੂਲਾ ਜਾ ਰਹੇ ਸਨ। ਮ੍ਰਿਤਕ ਪਰਿਵਾਰ ਪੰਚਕੂਲਾ ਦਾ ਰਹਿਣ ਵਾਲਾ ਸੀ।ਮ੍ਰਿਤਕਾਂ ਵਿੱਚ ਹਰਿਆਣਾ ਪੁਲਿਸ ਦੇ ਸੇਵਾਮੁਕਤ ਸਬ-ਇੰਸਪੈਕਟਰ ਮਨੋਜ ਕੁਮਾਰ (61), ਉਸ ਦੀ ਪਤਨੀ ਉਰਮਿਲ ਦੱਤਾ (57), ਜੋ ਪੰਚਕੂਲਾ ਵਿੱਚ ਹਰਿਆਣਾ ਪੁਲਿਸ ਦੇ ਵਾਇਰਲੈੱਸ ਵਿਭਾਗ ਵਿੱਚ ਸਬ-ਇੰਸਪੈਕਟਰ ਸਨ ਅਤੇ 28 ਸਾਲਾ ਧੀ ਚੇਤਨਾ ਸ਼ਾਮਲ ਹਨ। ਚੇਤਨਾ ਕੁਆਰੀ ਸੀ।ਇਹ ਜੋੜਾ ਅਤੇ ਉਨ੍ਹਾਂ ਦੀ ਧੀ ਪੁੱਤ ਅਤੇ ਨੂੰਹ ਨੂੰ ਵਿਦੇਸ਼ ਜਾਣ ਲਈ ਹਵਾਈ ਅੱਡੇ 'ਤੇ ਛੱਡ ਕੇ ਸਾਲਾਸਰ ਅਤੇ ਖਾਟੂ ਸ਼ਿਆਮ ਦਰਸ਼ਨ ਕਰਨ ਗਏ ਸਨ। ਇਸ ਦੌਰਾਨ ਜਦੋਂ ਉਹ ਕੈਥਲ ਦੇ ਪਿੰਡ ਮੋਹਨਾ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਸਕਰੈਪ ਨਾਲ ਭਰੇ ਟਰੱਕ ਨਾਲ ਟਕਰਾ ਗਈ। ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਪੁੰਡਰੀ ਥਾਣੇ ਦੇ ਐਸਐਚਓ ਰਾਜਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਕਰੀਬ ਸੱਤ ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਇਸ ਕਾਰ ਵਿੱਚ ਸਿਰਫ਼ 3 ਲੋਕ ਹੀ ਸਨ।
ਸ੍ਰੀ ਕੀਰਤਪੁਰ ਸਾਹਿਬ ਦੇ ਨੇੜਲੇ ਪਿੰਡ ਫਤਿਹਪੁਰ ਬੁੰਗਾ ਸਾਹਿਬ ‘ਚ ਸ਼ੁੱਕਰਵਾਰ ਰਾਤ ਕਰੀਬ 12 ਵਜੇ ਸਾਲੇ ਨੂੰ ਬਚਾਉਂਦਿਆਂ ਜੀਜਾ ਵੀ ਮੌ.ਤ ਦੇ ਮੂੰਹ ਵਿਚ ਜਾ ਪਿਆ। ਇੱਥੇ ਦੋਵਾਂ ਨਾਲ ਅਜਿਹਾ ਭਾਣਾ ਵਰਤਿਆ ਕਿ ਉਨ੍ਹਾਂ ਦੀ ਮੌ.ਤ ਹੋ ਗਈ।ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਪਿੰਡ ‘ਚ ਧਾਰਮਿਕ ਪ੍ਰੋਗਰਾਮ ਸੀ, ਜਿਸ ਲਈ ਦੂਰ-ਦੂਰ ਤੋਂ ਲੋਕ ਆਏ ਹੋਏ ਸਨ। ਪਿੰਡ ਦੇ ਕੋਲ ਭਾਖੜਾ ਨਹਿਰ ਵਹਿ ਰਹੀ ਸੀ, ਜਿਸ ‘ਚ ਤਿੰਨ ਰਿਸ਼ਤੇਦਾਰ ਨਹਾਉਣ ਆਏ ਸਨ, ਜਿਸ ਤੋਂ ਬਾਅਦ ਨਹਾਉਂਦੇ ਸਮੇਂ ਇਕ ਨੌਜਵਾਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਉਸ ਨੂੰ ਬਚਾਉਣ ਲਈ ਉਸ ਦੇ ਜੀਜਾ ਵਿੱਕੀ ਨੇ ਵੀ ਛਾਲ ਮਾਰ ਦਿੱਤੀ ਤੇ ਡੁੱਬ ਗਿਆ।ਹਨੀਫ ਮੁਹੰਮਦ ਉਰਫ ਵਿੱਕੀ ਢਿਲਵਾਂ ਜਲੰਧਰ ਦਾ ਰਹਿਣ ਵਾਲਾ ਹੈ, ਉਸ ਦੇ ਦੋ ਬੱਚੇ ਹਨ। ਕੁਝ ਸਮਾਂ ਪਹਿਲਾਂ ਦਿਲਸ਼ਾਦ ਮੁਹੰਮਦ ਦਾ ਵਿਆਹ ਹੋਇਆ ਸੀ।
ਮੁੰਬਈ- ਮਸ਼ਹੂਰ ਐਕਟਰ ਤੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਪੁਰਾਣੇ 'ਸੋਢੀ' ਗੁਰਚਰਨ ਸਿੰਘ ਲਾਪਤਾ ਹਨ। ਉਹ ਦਿੱਲੀ ਤੋਂ ਮੁੰਬਈ ਜਾਣ ਲਈ ਨਿਕਲੇ ਸਨ ਪਰ ਮੁੰਬਈ ਨਹੀਂ ਪਹੁੰਚੇ। ਕੁਝ ਦਿਨ ਪਹਿਲਾਂ ਉਹ ਮੁੰਬਈ ਤੋਂ ਦਿੱਲੀ ਆਪਣੇ ਪਿਤਾ ਦਾ ਜਨਮ ਦਿਨ ਮਨਾਉਣ ਆਏ ਸਨ। ਇਸ ਤੋਂ ਬਾਅਦ ਉਹ 22 ਅਪ੍ਰੈਲ ਨੂੰ ਵਾਪਸ ਮੁੰਬਈ ਜਾਣ ਲਈ ਰਵਾਨਾ ਹੋਏ ਪਰ ਨਾ ਤਾਂ ਉਹ ਮੁੰਬਈ ਪਹੁੰਚੇ ਅਤੇ ਨਾ ਹੀ ਆਪਣੇ ਘਰ ਪਰਤੇ। ਅਜਿਹੇ ’ਚ ਉਹ ਕਿੱਥੇ ਹਨ, ਇਸ ਸਬੰਧੀ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ।ਗੁਰਚਰਨ ਦੇ ਕਰੀਬੀ ਦੋਸਤ ਐੱਮਐੱਸ ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਮਾਪੇ ਚਿੰਤਤ ਹਨ ਤੇ ਦਿੱਲੀ ਵਿਚ ਰਿਪੋਰਟ ਦਰਜ ਕਰਵਾਈ ਗਈ ਹੈ। ਗੁਰਚਰਨ ਸਿੰਘ ਦੀ ਸਿਹਤ ਵੀ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ। ਉਨ੍ਹਾਂ ਕਿਹਾ ਕਿ ਦਿੱਲੀ ਛੱਡਣ ਤੋਂ ਪਹਿਲਾਂ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਸੀ ਤੇ ਕੁਝ ਟੈਸਟ ਵੀ ਕੀਤੇ ਗਏ ਸਨ। 24 ਅਪ੍ਰੈਲ ਤੋਂ ਉਨ੍ਹਾਂ ਦਾ ਫ਼ੋਨ ਵੀ ਬੰਦ ਆ ਰਿਹਾ ਹੈ।ਜੇਡੀ ਮਜੀਠੀਆ ਨੇ ਦੱਸਿਆ ਕਿ ਜਦੋਂ ਉਨ੍ਹਾਂ ਤੇ ਭਗਤੀ ਨੇ ਇਸ ਬਾਰੇ ਏਅਰਪੋਰਟ ਅਥਾਰਟੀ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰਚਰਨ ਸਿੰਘ ਫਲਾਈਟ ਵਿੱਚ ਸਵਾਰ ਨਹੀਂ ਹੋਏ ਸਨ ਪਰ ਜੇਡੀ ਮਜੀਠੀਆ ਅਨੁਸਾਰ, ਫਲਾਈਟ ਵਿੱਚ ਸਵਾਰ ਹੋਣ ਤੋਂ ਪਹਿਲਾਂ, ਗੁਰੂਚਰਨ ਸਿੰਘ ਨੇ ਭਗਤੀ ਸੋਨੀ ਨੂੰ ਸੁਨੇਹਾ ਦਿੱਤਾ ਸੀ ਕਿ ਉਹ ਬੋਰਡਿੰਗ ਪ੍ਰਕਿਰਿਆ ਸ਼ੁਰੂ ਕਰਨ ਵਾਲੇ ਹਨ।
ਨਵੀਂ ਦਿੱਲੀ–ਦਿੱਲੀ ’ਚ ਵੜਾ ਪਾਵ ਵੇਚਣ ਵਾਲੀ ਕੁੜੀ ਇਸ ਵੇਲੇ ਸੁਰਖੀਆਂ ਵਿਚ ਬਣੀ ਹੋਈ ਹੈ। ਉਹ ਵੜਾ ਪਾਵ ਗਰਲ ਦੇ ਨਾਮ ਨਾਲ ਮਸ਼ਹੂਰ ਹੈ। ਸੋਸ਼ਲ ਮੀਡੀਆ ’ਤੇ ਅਕਸਰ ਉਹ ਵੀਡੀਓਜ਼ ਪਾਉਂਦੀ ਰਹਿੰਦੀ ਹੈ ਤੇ ਉਸ ਦੀ ਫੈਨ ਫਾਲੋਇੰਗ ਵੀਡੀਓਜ਼ ਨੂੰ ਬੇਹੱਦ ਪਿਆਰ ਦਿੰਦੀ ਹੈ। ਕਈ ਵਾਇਰਲ ਵੀਡੀਓਜ਼ ’ਚ ਦੇਖਿਆ ਜਾ ਸਕਦਾ ਹੈ ਕਿ ਲੋਕ ਇਥੋਂ ਵੜਾ ਪਾਵ ਖਾਣ ਲਈ ਲਾਈਨ ’ਚ ਖੜ੍ਹੇ ਨਜ਼ਰ ਆਉਂਦੇ ਹਨ। ਹੁਣ ਇਸ ਕੁੜੀ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਹ ਇਹ ਵੀਡੀਓ ਫੈਨਜ਼ ਦੀ ਨਹੀਂ, ਬਲਕਿ ਉਸ ਨਾਲ ਝਗੜਾ ਕਰਦੇ ਲੋਕਾਂ ਦੀ ਹੈ।ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਆਪਣੀ ਮਾਂ ਨਾਲ ਸਕੂਟਰ ’ਤੇ ਸਵਾਰ ਹੋ ਰਹੀ ਹੈ। ਇਸ ਦੌਰਾਨ ਉਸ ਦਾ ਕੁਝ ਲੋਕਾਂ ਨਾਲ ਝਗੜਾ ਹੋ ਗਿਆ। ਝਗੜੇ ’ਚ ਕੁੜੀ ਆਪਣੀ ਮਾਂ ਦੇ ਨਾਲ ਉਥੇ ਮੌਜੂਦ ਲੋਕਾਂ ਨਾਲ ਭਿੜਦੀ ਨਜ਼ਰ ਆ ਰਹੀ ਹੈ।ਵੱਡੀ ਗਿਣਤੀ ’ਚ ਲੋਕਾਂ ਨੇ ਕੁੜੀ ਤੇ ਉਸ ਦੀ ਮਾਂ ਨੂੰ ਘੇਰ ਲਿਆ ਤੇ ਬਹਿਸਬਾਜ਼ੀ ਹੋਈ। ਵੀਡੀਓ ’ਚ ਇਕ ਜਗ੍ਹਾ ’ਤੇ ਵੜਾ ਪਾਵ ਕੁੜੀ ਇਕ ਹੋਰ ਔਰਤ ਨਾਲ ਝਗੜਾ ਕਰਦੀ ਨਜ਼ਰ ਆ ਰਹੀ ਹੈ। ਸੜਕ ਵਿਚਕਾਰ ਹੋਏ ਇਸ ਡਰਾਮੇ ਦੀ ਵੀਡੀਓ ਕਈ ਲੋਕਾਂ ਨੇ ਰਿਕਾਰਡ ਕੀਤੀ, ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।ਇਸ ਵਿਵਾਦ ਦਾ ਪੂਰਾ ਕਾਰਨ ਸਪੱਸ਼ਟ ਨਹੀਂ ਹੈ ਤੇ ਵੀਡੀਓ ਕਦੋਂ ਦੀ ਹੈ, ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖਣ ਤੋਂ ਬਾਅਦ ਕੁਝ ਲੋਕ ਇਸ ਨੂੰ ‘ਬਿੱਗ ਬੌਸ’ ਦਾ ਡਰਾਮਾ ਕਹਿ ਰਹੇ ਹਨ ਤਾਂ ਕੁਝ ਲੋਕ ਇਸ ਨੂੰ ਜਾਣਬੁਝ ਕੇ ਕੀਤਾ ਗਿਆ ਹੰਗਾਮਾ ਕਹਿ ਰਹੇ ਹਨ। Kalesh b/w Viral Vadapav Girl, Her Mom and Crowd on Road (Context in Clip)pic.twitter.com/yjyWhzOxhO — Ghar Ke Kalesh (@gharkekalesh) April 26, 2024 ਸੋਸ਼ਲ ਮੀਡੀਆ ਉਤੇ ਯੂਜ਼ਰਜ਼ ਨੇ ਕੀਤੀਆਂ ਟਿੱਪਣੀਆਂ ਇਕ ਨੇ ਲਿਖਿਆ ਕਿ ਜੋ ਮਰਜ਼ੀ ਹੋ ਜਾਵੇ, ਇਹ ਕੁੜੀ ਬਹੁਤ ਮਿਹਨਤ ਕਰਦੀ ਹੈ। ਇਕ ਹੋਰ ਨੇ ਲਿਖਿਆ ਕਿ ਜਦੋਂ ਵੀ ਤੁਸੀਂ ਦੇਖੋਗੇ, ਇਹ ਕੁੜੀ ਕਿਸੇ ਨਾ ਕਿਸੇ ਸੰਘਰਸ਼ ’ਚੋਂ ਲੰਘ ਰਹੀ ਹੈ। ਹੋ ਸਕਦਾ ਹੈ ਕਿ ਉਹ ਜਲਦੀ ਮਸ਼ਹੂਰ ਹੋਣਾ ਚਾਹੁੰਦੀ ਹੋਵੇ। ਇਕ ਹੋਰ ਨੇ ਲਿਖਿਆ ਕਿ ਇਹ ਵੜਾ ਪਾਵ ਵੇਚਣ ਵਾਲ...
ਬਲਜਿੰਦਰ ਸਿੰਘ ਮਹੰਤ, ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ 8ਵੀਂ ਜਮਾਤ ਦੇ ਨਤੀਜਿਆਂ ਦਾ ਅੱਜ 27 ਅਪ੍ਰੈਲ ਨੂੰ ਐਲਾਨ ਕੀਤਾ ਜਾ ਸਕਦਾ ਹੈ। ਬੋਰਡ ਦੇ ਸੂਤਰਾਂ ਮੁਤਾਬਕ ਅੱਜ 8ਵੀਂ ਜਮਾਤ ਦੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਜਨਤਕ ਕੀਤੀ ਜਾ ਸਕਦੀ ਹੈ। ਬੋਰਡ ਨੇ ਨਤੀਜੇ ਜਾਰੀ ਕਰਨ ਦੀ ਤਿਆਰੀ ਕਰ ਲਈ ਹੈ। 27 ਅਪ੍ਰੈਲ ਮਤਲਬ ਅੱਜ ਨਤੀਜਾ ਐਲਾਨਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਬੋਰਡ ਨੇ ਪਿਛਲੇ ਹਫ਼ਤੇ 10ਵੀਂ ਜਮਾਤ ਦਾ ਨਤੀਜਾ ਵੀ ਐਲਾਨਿਆ ਸੀ। ਇੰਝ ਚੈੱਕ ਕਰੋ ਨਤੀਜਾPSEB ਦੀ ਅਧਿਕਾਰਿਤ ਵੈੱਬਸਾਈਟ pseb.ac.in 'ਤੇ ਜਾਓਹੋਮ ਪੇਜ਼ 'ਤੇ ਉਪਲੱਬਧ ਰਿਜ਼ਲਟ ਲਿੰਕ 'ਤੇ ਕਲਿੱਕ ਕਰੋਖੁੱਲ੍ਹੇ ਨਵੇਂ ਪੇਜ ਉੇਤੇ 8ਵੀਂ ਦੇ ਨਤੀਜੇ ਸਬੰਧੀ ਲਿੰਕ 'ਤੇ ਕਲਿੱਕ ਕਰੋ।ਜ਼ਰੂਰੀ ਵੇਰਵੇ ਦਰਜ ਕਰੋ ਅਤੇ ਸਬਮਿੱਟ 'ਤੇ ਕਲਿੱਕ ਕਰੋਨਤੀਜਾ ਦੇਖੋ ਅਤੇ ਪੇਜ ਡਾਊਨਲੋਡ ਕਰ ਲਓ...
ਮਨੀਪੁਰ-ਬੀਤੇ ਦਿਨ ਸ਼ੁੱਕਰਵਾਰ ਨੂੰ ਮਨੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਸੇਨਾ ਇਲਾਕੇ 'ਚ ਅੱਤ.ਵਾਦੀਆਂ ਨੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ) ਦੇ ਜਵਾਨਾਂ ਉਤੇ ਹਮਲਾ ਕਰ ਦਿੱਤਾ। ਇਸ 'ਚ ਦੋ ਜਵਾਨ ਸ਼ਹੀਦ ਹੋ ਗਏ। ਦੋਵੇਂ ਜਵਾਨ ਸੀਆਰਪੀਐਫ ਦੀ 128ਵੀਂ ਬਟਾਲੀਅਨ ਨਾਲ ਸਬੰਧਤ ਸਨ। ਕੁਕੀ ਭਾਈਚਾਰੇ ਦੇ ਅੱਤ.ਵਾਦੀਆਂ ਨੇ ਰਾਤ ਕਰੀਬ 12 ਵਜੇ ਤੋਂ ਲੈ ਕੇ 2:15 ਵਜੇ ਤੱਕ ਸੀਆਰਪੀਐਫ ਜਵਾਨਾਂ ’ਤੇ ਹਮਲਾ ਕੀਤਾ। ਫਿਲਹਾਲ ਘਟਨਾ ਸਬੰਧੀ ਕੋਈ ਹੋਰ ਜਾਣਕਾਰੀ ਨਹੀਂ ਮਿਲੀ ਹੈ। ਪੁਲਿਸ ਨੇ ਦੱਸਿਆ ਕਿ ਹਮਲਾ ਅੱਧੀ ਰਾਤ ਨੂੰ ਸ਼ੁਰੂ ਹੋਇਆ ਅਤੇ ਇਲਾਕੇ ‘ਚ 2:15 ਵਜੇ ਤੱਕ ਜਾਰੀ ਰਿਹਾ।ਪੁਲਿਸ ਨੇ ਦੱਸਿਆ ਕਿ ਦੋਵੇਂ ਸ਼ਹੀਦ ਜਵਾਨ ਮਣੀਪੁਰ ਦੇ ਬਿਸ਼ਨੂਪੁਰ ਜ਼ਿਲ੍ਹੇ ਦੇ ਨਰਸੇਨਾ ਖੇਤਰ ਵਿੱਚ ਤਾਇਨਾਤ ਸਨ। ਤੁਹਾਨੂੰ ਦੱਸ ਦੇਈਏ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੈਨਿਕਾਂ ‘ਤੇ ਇਸ ਤਰ੍ਹਾਂ ਨਾਲ ਹਮਲਾ ਹੋਇਆ ਹੈ। ਇਸ ਤੋਂ ਪਹਿਲਾਂ ਵੀ ਕਈ ਵਾਰ ਫੌਜੀਆਂ ‘ਤੇ ਕੁਕੀ ਅੱਤਵਾਦੀਆਂ ਵੱਲੋਂ ਹਮਲੇ ਕੀਤੇ ਜਾ ਚੁੱਕੇ ਹਨ। ਮਨੀਪੁਰ ਤੋਂ ਲਗਾਤਾਰ ਹਿੰਸਾ ਦੀਆਂ ਖਬਰਾਂ ਆ ਰਹੀਆਂ ਹਨ।ਬਿਸ਼ਨੂਪੁਰ ਜ਼ਿਲ੍ਹਾ ਅੰਦਰੂਨੀ ਮਨੀਪੁਰ ਲੋਕ ਸਭਾ ਹਲਕੇ ਵਿਚ ਪੈਂਦਾ ਹੈ। ਇੱਥੇ 19 ਅਪ੍ਰੈਲ ਨੂੰ ਪਹਿਲੇ ਪੜਾਅ ਦੀ ਵੋਟਿੰਗ ਦੌਰਾਨ ਹਿੰਸਾ ਹੋਈ ਸੀ। ਇਸ 'ਚ 3 ਲੋਕ ਜ਼ਖਮੀ ਹੋ ਗਏ। ਦੋ ਦਿਨ ਬਾਅਦ, 22 ਅਪ੍ਰੈਲ ਨੂੰ, ਰਾਜ ਦੇ ਲੁਵਾਂਗਸਨੋਲ ਸੇਕਮਾਈ ਵਿਚ ਕੁਕੀ ਅਤੇ ਮੇਈਤੀ ਧੜਿਆਂ ਵਿਚਕਾਰ ਗੋ.ਲੀਬਾਰੀ ਹੋਈ।
ਸੁਪਰਸਟਾਰ ਸਲਮਾਨ ਖਾਨ ਦੇ ਘਰ ਗਲੈਕਸੀ ਅਪਾਰਟਮੈਂਟ 'ਤੇ ਗੋਲੀਬਾਰੀ ਦੇ ਮਾਮਲੇ 'ਚ ਮੁੰਬਈ ਕ੍ਰਾਈਮ ਬ੍ਰਾਂਚ ਨੇ ਗੁਜਰਾਤ 'ਚ ਤਾਪੀ ਨਦੀ 'ਚੋਂ ਦੋ ਪਿਸਤੌਲ ਬਰਾਮਦ ਕੀਤੇ। ਇਸ ਤੋਂ ਬਾਅਦ ਹੁਣ ਸ਼ੂਟਰਾਂ ਨੂੰ ਹਥਿਆਰ ਸਪਲਾਈ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪੰਜਾਬ ਵਿੱਚੋਂ ਹਥਿਆਰਾਂ ਦੇ ਤਸਕਰ ਗ੍ਰਿਫ਼ਤਾਰ ਕੀਤੇ ਗਏ ਹਨ।ਮੁੰਬਈ ਕ੍ਰਾਈਮ ਬ੍ਰਾਂਚ ਦੀਆਂ ਕਈ ਟੀਮਾਂ ਇਸ ਮਾਮਲੇ ਦੀ ਜਾਂਚ 'ਚ ਜੁਟੀਆਂ ਹੋਈਆਂ ਹਨ। ਇਸ ਕਾਰਨ ਇਕ ਟੀਮ ਇਨਪੁਟ ਲੈ ਕੇ ਪੰਜਾਬ ਗਈ ਸੀ। ਜਿੱਥੋਂ ਗੋਲੀਬਾਰੀ ਲਈ ਵਰਤੀ ਗਈ ਪਿਸਤੌਲ ਸਪਲਾਈ ਕਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਮੁੰਬਈ ਕ੍ਰਾਈਮ ਬ੍ਰਾਂਚ ਵੱਲੋਂ ਫੜੇ ਗਏ ਦੋਵੇਂ ਹਥਿਆਰ ਸਮੱਗਲਰਾਂ ਦੀ ਪਛਾਣ ਕਰ ਲਈ ਗਈ ਹੈ। ਇਨ੍ਹਾਂ ਵਿੱਚੋਂ ਇੱਕ ਦੀ ਪਛਾਣ 37 ਸਾਲਾ ਸੋਨੂੰ ਸੁਭਾਸ਼ ਚੰਦਰ ਵਜੋਂ ਹੋਈ ਹੈ, ਜੋ ਖੇਤੀ ਕਰਦਾ ਹੈ ਅਤੇ ਆਪਣੀ ਕਰਿਆਨੇ ਦੀ ਦੁਕਾਨ ਵੀ ਚਲਾਉਂਦਾ ਹੈ। ਜਦਕਿ ਦੂਜੇ ਮੁਲਜ਼ਮ ਦੀ ਪਛਾਣ 32 ਸਾਲਾ ਅਨੁਜ ਥਾਪਨ ਵਜੋਂ ਹੋਈ ਹੈ। ਉਹ ਟਰੱਕ ਹੈਲਪਰ ਵਜੋਂ ਕੰਮ ਕਰਦਾ ਹੈ। ਦੋਵੇਂ ਮੁਲਜ਼ਮ ਲਾਰੈਂਸ ਬਿਸ਼ਨੋਈ ਗੈਂਗ ਦੇ ਸੰਪਰਕ ਵਿੱਚ ਸਨ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਮੁੰਬਈ ਕ੍ਰਾਈਮ ਬ੍ਰਾਂਚ ਦੀ ਟੀਮ ਨੇ ਸੂਰਤ ਦੀ ਤਾਪੀ ਨਦੀ ਤੋਂ ਇੱਕ ਪਿਸਤੌਲ ਅਤੇ ਕੁਝ ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਕ੍ਰਾਈਮ ਬ੍ਰਾਂਚ ਦਾ ਦਾਅਵਾ ਹੈ ਕਿ ਇਹ ਉਹੀ ਹਥਿਆਰ ਹੈ ਜੋ 14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ ਲਈ ਵਰਤਿਆ ਗਿਆ ਸੀ।ਹਥਿਆਰ ਨੂੰ ਅਗਲੇਰੀ ਜਾਂਚ ਲਈ ਐਫਐਸਐਲ ਦੇ ਬੈਲਿਸਟਿਕ ਵਿਭਾਗ ਨੂੰ ਭੇਜਿਆ ਜਾਵੇਗਾ। ਦੋਵਾਂ ਸ਼ੂਟਰਾਂ ਅਨੁਸਾਰ ਵਿੱਕੀ ਗੁਪਤਾ ਅਤੇ ਸਾਗਰ ਪਾਲ ਨੇ ਗੋਲੀਬਾਰੀ ਕਰਨ ਤੋਂ ਬਾਅਦ ਹਥਿਆਰ ਅਤੇ ਗੋਲੀਆਂ ਸੂਰਤ ਦੀ ਤਾਪੀ ਨਦੀ ਵਿਚ ਸੁੱਟ ਦਿੱਤੀਆਂ ਸਨ। ਦੱਸ ਦੇਈਏ ਕਿ ਸੂਰਤ ਦੇ ਤਾਪੀ 'ਚ ਕ੍ਰਾਈਮ ਬ੍ਰਾਂਚ ਮੁੰਬਈ ਦੇ ਸਰਚ ਆਪਰੇਸ਼ਨ ਦੌਰਾਨ ਦੋ ਪਿਸਤੌਲ, ਤਿੰਨ ਮੈਗਜ਼ੀਨ ਤੇ 13 ਲਾਈਵ ਕਾਰਤੂਸ ਬਰਾਮਦ ਹੋਏ ਸਨ।ਪੁਲਿਸ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀ ਬਾਈਕ 'ਤੇ ਪਿੱਛੇ ਬੈਠੇ ਹਮਲਾਵਰ ਸਾਗਰ ਪਾਲ ਨੇ ਚਲਾਈ ਸੀ, ਜਦਕਿ ਵਿੱਕੀ ਗੁਪਤਾ ਬਾਈਕ ਸਵਾਰ ਸੀ। ਬਾਈਕ ਦੀ ਸਵਾਰੀ ਕਰਦੇ ਸਮੇਂ ਵਿੱਕੀ ਵੀ ਲਾਰੈਂਸ ਗੈਂਗ ਦੇ ਸੰਪਰਕ ਵਿੱਚ ਸੀ। ਮੁੰਬਈ ਪੁਲਿਸ ਦੀ ਇੱਕ ਟੀਮ ਹਮਲਾਵਰ ਵਿੱਕੀ ਅਤੇ ਸਾਗਰ ਨੂੰ ਫਲਾਈਟ ਰਾਹੀਂ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਲੈ ਗਈ ਹੈ। ਦੋਵਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਨ੍ਹਾਂ ਨੂੰ 25 ਅਪ੍ਰੈਲ ਤੱਕ ਜੇਲ੍ਹ ਭੇਜ ਦਿੱਤਾ ਗਿਆ ਹੈ।
ਸ਼ਿਵਹਰ ਦੇ ਇੱਕ ਵੇਦ ਸਕੂਲ ਦੇ ਪ੍ਰਿੰਸੀਪਲ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰ ਕੇ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਨੂੰ ਕਲੰਕਿਤ ਕੀਤਾ ਹੈ। ਇੱਥੇ ਇੱਕ ਪ੍ਰਿੰਸੀਪਲ ਨੇ ਸਕੂਲ ਵਿਚ ਆਪਣੀ ਇੱਕ ਵਿਦਿਆਰਥਣ ਨਾਲ ਗੈਰ-ਕੁਦਰਤੀ ਸਬੰਧ ਬਣਾਏ। ਜੇਲ੍ਹ ਰੋਡ, ਬਭੰਤੋਲੀ ਸਥਿਤ ਅਰਸ਼ ਵੈਦਿਕ ਐਜੂਕੇਸ਼ਨ ਇੰਸਟੀਚਿਊਟ ਵੇਦ ਵਿਦਿਆਲਿਆ ਟਰੱਸਟ ਦੇ ਪ੍ਰਿੰਸੀਪਲ ਸਨੁਜ ਪਾਂਡੇ ਖਿਲਾਫ ਇਕ ਵਿਦਿਆਰਥਣ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਸਿਟੀ ਪੁਲਿਸ ਸਟੇਸ਼ਨ ‘ਚ ਐੱਫਆਈਆਰ ਦਰਜ ਕੀਤੀ ਗਈ ਹੈ। ਸਾਨੁਜ ਪਾਂਡੇ ਪਾਤਹੀ ਥਾਣਾ ਖੇਤਰ ਦੇ ਸੁਗਾਪੀਪਰ ਦਾ ਰਹਿਣ ਵਾਲਾ ਹੈ।ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪ੍ਰਿੰਸੀਪਲ ’ਤੇ ਵਿਦਿਆਰਥਣ ਨੂੰ ਪਿਛਲੇ ਇੱਕ ਸਾਲ ਤੋਂ ਧਮਕੀਆਂ ਦੇਣ ਅਤੇ ਕਈ ਤਰ੍ਹਾਂ ਦੇ ਲਾਲਚ ਦੇ ਕੇ ਆਪਣੇ ਜਾਲ ਵਿੱਚ ਫਸਾਉਣ ਦਾ ਦੋਸ਼ ਲਾਇਆ ਗਿਆ ਹੈ। ਹਾਲਾਂਕਿ ਜਦੋਂ ਵੀ ਵਿਦਿਆਰਥਣ ਆਪਣੇ ਪਰਿਵਾਰਕ ਮੈਂਬਰਾਂ ਨੂੰ ਸ਼ਿਕਾਇਤ ਕਰਨ ਦੀ ਗੱਲ ਕਰਦੀ ਸੀ ਤਾਂ ਪ੍ਰਿੰਸੀਪਲ ਉਸ ਨੂੰ ਕੁੱਟਣ ਦੀਆਂ ਧਮਕੀਆਂ ਦਿੰਦਾ ਸੀ ਅਤੇ ਉਸ ਦੀ ਇੱਜ਼ਤ ਖਰਾਬ ਕਰਨ ਦੀ ਗੱਲ ਕਰਦਾ ਸੀ। ਹਾਲਾਂਕਿ ਆਖਿਰਕਾਰ ਪੀੜਤ ਵਿਦਿਆਰਥਣ ਨੇ ਵੀਰਵਾਰ ਨੂੰ ਆਪਣੇ ਪਰਿਵਾਰ ਨੂੰ ਇਸ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਥਾਨਕ ਥਾਣੇ ਵਿਚ ਪ੍ਰਿੰਸੀਪਲ ਖਿਲਾਫ ਐੱਫਆਈਆਰ ਦਰਜ ਕਰਵਾਈ ਗਈ।ਐਸਡੀਪੀਓ ਅਨਿਲ ਕੁਮਾਰ ਨੇ ਦੱਸਿਆ ਕਿ ਪੀੜਤ ਵਿਦਿਆਰਥਣ ਦੇ ਪਿਤਾ ਦੀ ਦਰਖਾਸਤ ਦੇ ਆਧਾਰ ’ਤੇ ਐਫਆਈਆਰ ਦਰਜ ਕੀਤੀ ਗਈ ਹੈ। ਮੁਲਜ਼ਮ ਘਟਨਾ ਤੋਂ ਬਾਅਦ ਘਰ ਛੱਡ ਕੇ ਫਰਾਰ ਹੈ। ਪੀੜਤਾ ਦੀ ਅਰਜ਼ੀ ‘ਤੇ ਪੋਕਸੋ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਲਗਾਤਾਰ ਛਾਪੇਮਾਰੀ ਕਰ ਰਹੀ ਹੈ। ਸ਼ਿਕਾਇਤ ਮਿਲੀ ਹੈ ਕਿ ਮੁਲਜ਼ਮ ਪਿਛਲੇ ਦੋ ਸਾਲਾਂ ਤੋਂ ਵੇਦ ਵਿਦਿਆਲਿਆ ਚਲਾ ਰਿਹਾ ਸੀ, ਜਿਸ ‘ਚ ਉਹ ਬੱਚਿਆਂ ਨੂੰ ਪੂਜਾ ਪਾਠ ਪੜ੍ਹਾਉਂਦਾ ਸੀ। ਇਸ ਦੌਰਾਨ ਉਹ ਵਿਦਿਆਰਥਣ ਨੂੰ ਆਪਣੇ ਜਾਲ ਵਿੱਚ ਫਸਾ ਲੈਂਦਾ ਸੀ ਅਤੇ ਕਈ ਤਰੀਕਿਆਂ ਨਾਲ ਵਰਗਲਾ ਕੇ ਉਸ ਨਾਲ ਸਰੀਰਕ ਸਬੰਧ ਬਣਾਉਂਦਾ ਸੀ।
Twitter Down : ਭਾਰਤ ਵਿੱਚ ਸੋਸ਼ਲ ਮੀਡੀਆ ਪਲੇਟਫਾਰਮ X (ਪਹਿਲਾਂ ਟਵਿੱਟਰ) ਮੁੜ ਡਾਊਨ ਹੋ ਗਿਆ। ਐਕਸ ਐਲੋਨ ਮਸਕ ਦਾ ਮਾਈਕ੍ਰੋਬਲਾਗਿੰਗ ਪਲੇਟਫਾਰਮ ਹੈ, ਜਿਸ ਕਾਰਨ ਯੂਜ਼ਰਜ਼ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਸਬੰਧੀ ਕਈ ਯੂਜ਼ਰਜ਼ ਨੇ ਸ਼ਿਕਾਇਤ ਵੀ ਕੀਤੀ। ਦੱਸਦੇਈਏ ਕਿ ਇਸ ਮਹੀਨੇ ਦੂਜੀ ਵਾਰ ਐਕਸ 'ਚ ਸਮੱਸਿਆ ਆਈ ਹੈ। ਇਸੇ ਮਹੀਨੇ 11 ਅਪ੍ਰੈਲ ਨੂੰ ਵੀ ਐਕਸ ਡਾਊਨ ਹੋਇਆ ਸੀ। ਹਾਲਾਂਕਿ, ਕੰਪਨੀ ਨੇ ਜਲਦੀ ਹੀ ਸਮੱਸਿਆਵਾਂ ਨੂੰ ਹੱਲ ਕਰ ਦਿੱਤਾ ਸੀ। ਮਾਈਕ੍ਰੋਬਲਾਗਿੰਗ ਪਲੇਟਫਾਰਮ X ਇਸ ਸਮੇਂ ਠੀਕ ਤਰ੍ਹਾਂ ਕੰਮ ਨਹੀਂ ਕਰ ਰਿਹਾ ਹੈ। ਐਕਸ ਅੱਜ ਦੁਪਹਿਰ ਕਰੀਬ 1 ਵਜੇ ਤੋਂ ਡਾਊਨ ਹੈ, ਜਿਸ ਕਾਰਨ ਉਪਭੋਗਤਾਵਾਂ ਨੂੰ ਆਊਟੇਜ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਈ ਉਪਭੋਗਤਾਵਾਂ ਨੇ ਇਸ ਨੂੰ ਲੈ ਕੇ ਰਿਪੋਰਟ ਕੀਤੀ। ਦੱਸਿਆ ਜਾ ਰਿਹਾ ਹੈ ਕਿ ਕੁਝ ਤਕਨੀਕੀ ਖਰਾਬੀ ਕਾਰਨ ਐਕਸ ਡਾਊਨ ਹੈ। ਹਾਲਾਂਕਿ ਅਜੇ ਤੱਕ ਇਸ ਸਮੱਸਿਆ ਦੇ ਕਾਰਨਾਂ ਨੂੰ ਲੈ ਕੇ ਕੰਪਨੀ ਵੱਲੋਂ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ। ਮੋਬਾਈਲ ਵਿੱਚ ਠੀਕ ਕੰਮ ਕਰ ਰਿਹਾ ਹੈ Xਵੈੱਬ ਬ੍ਰਾਊਜ਼ਰ ਉਤੇ ਯੂਜ਼ਰਜ਼ X ਦੀ ਵਰਤੋਂ ਨਹੀਂ ਕਰ ਪਾ ਰਹੇ ਹਨ, ਜਿਸ ਕਾਰਨ ਉਨ੍ਹਾਂ ਨੂੰ ਐਕਸ 'ਤੇ ਪੋਸਟ ਕਰਨ ਅਤੇ ਟ੍ਰੈਂਡਿੰਗ ਵਿਸ਼ਿਆਂ ਨੂੰ ਬ੍ਰਾਊਜ਼ ਕਰਨ 'ਚ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹਾਲਾਂਕਿ, ਮੋਬਾਈਲ ਜਾਂ ਟੈਬਲੇਟ ਵਿੱਚ ਕੋਈ ਸਮੱਸਿਆ ਨਹੀਂ ਹੈ। ਜੇਕਰ ਤੁਸੀਂ ਆਪਣੇ ਮੋਬਾਈਲ ਜਾਂ ਟੈਬਲੇਟ 'ਚ X ਦੀ ਐਪ ਡਾਊਨਲੋਡ ਕੀਤੀ ਹੈ ਤਾਂ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ। Twitter slow/ down? — Lolbertarian Democrat (@Me_Predictor) April 26, 2024...
ਭਾਰਤੀ ਵਸਤੂਆਂ ਸਿਹਤ ਦੇ ਨਜ਼ਰੀਏ ਤੋਂ ਸੁਰੱਖਿਅਤ ਨਹੀਂ ਹਨ। ਇਹ ਦਾਅਵਾ ਯੂਰਪੀਅਨ ਫੂਡ ਸੇਫਟੀ ਅਥਾਰਟੀ ਨੇ ਕੀਤਾ ਹੈ। ਯੂਰਪੀਅਨ ਯੂਨੀਅਨ (ਈਯੂ) ਦੀ ਰਿਪੋਰਟ ਦੇ ਅਨੁਸਾਰ ਸਤੰਬਰ 2020 ਤੋਂ ਅਪ੍ਰੈਲ 2024 ਤੱਕ ਭਾਰਤ ਤੋਂ ਆਉਣ ਵਾਲੇ 527 ਭੋਜਨ ਪਦਾਰਥਾਂ ਵਿੱਚ ਕੈਂਸਰ ਨਾਲ ਸਬੰਧਤ ਰਸਾਇਣ ਪਾਏ ਗਏ ਹਨ। ਡੇਕਨ ਹੇਰਾਲਡ ਵਿੱਚ ਪ੍ਰਕਾਸ਼ਿਤ ਇੱਕ ਖਬਰ ਮੁਤਾਬਕ ਇਨ੍ਹਾਂ ਵਿਚ 527 ਉਤਪਾਦ ਡਰਾਈ ਫਰੂਟ ਤੇ ਸੀਡਜ਼, ਗਿਰੀਦਾਰ ਅਤੇ ਤਿਲ ਦੇ ਬੀਜ (313), ਜੜੀ-ਬੂਟੀਆਂ ਅਤੇ ਮਸਾਲੇ (60), ਡਾਇਟੇਟਿਕ ਫੂਡਜ਼ (48) ਅਤੇ ਹੋਰ ਭੋਜਨ (34) ਸ਼ਾਮਲ ਸਨ। ਦਿਲਚਸਪ ਗੱਲ ਇਹ ਹੈ ਕਿ ਤਿਲ, ਕਾਲੀ ਮਿਰਚ ਅਤੇ ਅਸ਼ਵਗੰਧਾ ਵਰਗੀਆਂ ਕੁਝ ਵਸਤੂਆਂ ਨੂੰ ਆਰਗੈਨਿਕ ਲੇਬਲ ਕੀਤਾ ਗਿਆ ਸੀ ਜਾਂ ਪ੍ਰੀਮੀਅਮ ਇਮਿਊਨਿਟੀ ਵਧਾਉਣ ਵਾਲੇ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਉਹਨਾਂ ਵਿੱਚ ਐਥੀਲੀਨ ਆਕਸਾਈਡ ਪਾਇਆ ਗਿਆ। ਇਹ ਉਹੀ ਕੈਮੀਕਲ ਹੈ ਜੋ ਐਵਰੈਸਟ ਅਤੇ MDH ਦੇ ਮਸਾਲਿਆਂ ਵਿੱਚ ਪਾਇਆ ਗਿਆ ਸੀ। ਪਹਿਲੇ ਨੰਬਰ ਉਤੇ ਡ੍ਰਾਈ ਫਰੂਟਜਿਨ੍ਹਾਂ ਚੀਜ਼ਾਂ ਵਿੱਚ ਐਥੀਲੀਨ ਆਕਸਾਈਡ ਪਾਇਆ ਜਾਂਦਾ ਹੈ, ਉਨ੍ਹਾਂ ਵਿੱਚ ਡ੍ਰਾਈ ਫਰੂਟ ਅਤੇ ਸੀਡਜ਼ ਪਹਿਲੇ ਸਥਾਨ ਉਤੇ ਹਨ। ਇਹ ਰਸਾਇਣ ਸੁੱਕੇ ਮੇਵੇ ਅਤੇ ਬੀਜਾਂ ਨਾਲ ਸਬੰਧਤ 313 ਵਸਤੂਆਂ ਵਿੱਚ ਪਾਇਆ ਗਿਆ। ਇਸ ਤੋਂ ਬਾਅਦ ਜੜੀ-ਬੂਟੀਆਂ ਅਤੇ ਮਸਾਲਿਆਂ ਨਾਲ ਸਬੰਧਤ 60 ਵਸਤੂਆਂ, ਖੁਰਾਕ ਨਾਲ ਸਬੰਧਤ 48 ਖੁਰਾਕੀ ਵਸਤਾਂ ਅਤੇ 34 ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਇਹ ਕੈਮੀਕਲ ਪਾਇਆ ਗਿਆ।87 ਖੇਪਾਂ ਰੱਦਅਥਾਰਟੀ ਮੁਤਾਬਕ ਸਰਹੱਦ ਉਤੇ ਹੀ 87 ਖੇਪਾਂ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਬਾਕੀ ਸਾਮਾਨ ਬਾਜ਼ਾਰ ‘ਚ ਪਹੁੰਚ ਗਿਆ ਸੀ ਪਰ ਬਾਅਦ ‘ਚ ਇਨ੍ਹਾਂ ਨੂੰ ਬਾਜ਼ਾਰ ਵਿਚੋਂ ਕੱਢ ਦਿੱਤਾ ਗਿਆ।ਈਥੀਲੀਨ ਆਕਸਾਈਡ ਕੀ ਹੈ?ਈਥੀਲੀਨ ਆਕਸਾਈਡ ਇੱਕ ਕੀਟਨਾਸ਼ਕ ਹੈ ਜੋ ਖੇਤੀਬਾੜੀ ਵਿੱਚ ਕੀੜਿਆਂ ਨੂੰ ਮਾਰਨ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਹ ਇੱਕ ਨਿਰਜੀਵ ਏਜੰਟ ਵਜੋਂ ਵੀ ਕੰਮ ਕਰਦਾ ਹੈ। ਖਾਣ-ਪੀਣ ਦੀਆਂ ਵਸਤੂਆਂ ਵਿੱਚ ਇਸ ਦੀ ਮਿਲਾਵਟ ਕਰਨ ਉਤੇ ਪਾਬੰਦੀ ਲਗਾਈ ਗਈ ਹੈ। ਇਸ ਦਾ ਮੁੱਖ ਕੰਮ ਮੈਡੀਕਲ ਉਪਕਰਨਾਂ ਨੂੰ ਨਿਰਜੀਵ ਕਰਨਾ ਹੈ। ਨਾਲ ਹੀ, ਇਸ ਦੀ ਵਰਤੋਂ ਸੀਮਤ ਮਾਤਰਾ ਵਿੱਚ ਹੀ ਮਸਾਲਿਆਂ ਵਿੱਚ ਕੀਤੀ ਜਾ ਸਕਦੀ ਹੈ।ਇਸ ਦੇ ਨੁਕਸਾਨਐਥੀਲੀਨ ਆਕਸਾਈਡ ਦਾ ਜ਼ਿਆਦਾ ਸੇਵਨ ਪੇਟ ਅਤੇ ਛਾਤੀ ਦੇ ਕੈਂਸਰ ਦਾ ਖ਼ਤਰਾ ਵਧਾਉਂਦਾ ਹੈ। ਜੇਕਰ ਇਥੀਲੀਨ ਆਕਸਾਈਡ ਦਾ ਲੰਬੇ ਸਮੇਂ ਤੱਕ ਕਿਸੇ ਵੀ ਰੂਪ ਵਿਚ ਸੇਵਨ ਕੀਤਾ ਜਾਵੇ ਤਾਂ ਪੇਟ ਦੀ ਇਨਫੈਕਸ਼ਨ, ਪੇਟ ਦਾ ਕੈਂਸਰ ਅਤੇ ਹੋਰ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਇਹ ਡੀਐਨਏ, ਦਿਮਾਗ ਅਤੇ ਦਿਮਾਗੀ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਅਮਰੀਕਨ ਨੈਸ਼ਨਲ ਕੈਂਸਰ ਇੰਸਟੀਚਿਊਟ ਮੁਤਾਬਕ ਇਸ ਦੀ ਵਰਤੋਂ ਨਾਲ ਲਿਮਫੋਮਾ ਅਤੇ ਲਿਊਕੇਮੀਆ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ।
National news : ਪਿਛਲੇ 48 ਘੰਟਿਆਂ 'ਚ ਇਕੋ ਸੂਬੇ ਵਿਚ 7 ਵਿਦਿਆਰਥੀਆਂ ਨੇ ਕਥਿਤ ਤੌਰ 'ਤੇ ਖੁ.ਦਕੁਸ਼ੀ ਕਰ ਲਈ। ਇਹ ਸਾਰੇ ਮਾਮਲੇ ਤੇਲੰਗਾਨਾ ਤੋਂ ਸਾਹਮਣੇ ਆਏ ਹਨ। ਜਾਣਕਾਰੀ ਅਨੁਸਾਰ ਕਥਿਤ ਤੌਰ ’ਤੇ ਖੁ.ਦਕੁਸ਼ੀ ਕਰਨ ਵਾਲੇ ਸਾਰੇ ਬੱਚੇ ਤੇਲੰਗਾਨਾ ਬੋਰਡ ਦੀ ਇੰਟਰਮੀਡੀਏਟ ਪ੍ਰੀਖਿਆ ਵਿਚ ਫੇਲ੍ਹ ਹੋ ਗਏ ਸਨ। ਪ੍ਰੀਖਿਆ 'ਚ ਫੇਲ੍ਹ ਹੋਣ ਦਾ ਗਮ ਅਜਿਹਾ ਲਾਇਆ ਕਿ ਮੌ.ਤ ਨੂੰ ਗਲੇ ਲਾਉਣਾ ਆਸਾਨ ਜਾਪਿਆ।ਬੋਰਡ ਨੇ 24 ਅਪ੍ਰੈਲ ਨੂੰ ਹੀ ਪਹਿਲੇ ਤੇ ਦੂਜੇ ਸਾਲ ਦੇ ਨਤੀਜੇ ਐਲਾਨ ਦਿੱਤੇ ਸਨ। ਮਹਿਬੂਬਾਬਾਦ ਦੇ ਪੁਲਿਸ ਸੁਪਰਡੈਂਟ ਦੇ ਅਨੁਸਾਰ, ਪ੍ਰੀਖਿਆ ਵਿਚ ਫੇਲ੍ਹ ਹੋਣ ਤੋਂ ਬਾਅਦ ਦੋ ਲੜਕੀਆਂ ਨੇ ਕਥਿਤ ਤੌਰ 'ਤੇ ਖੁ.ਦਕੁਸ਼ੀ ਕਰ ਲਈ। ਪੁਲਿਸ ਦੇ ਡਿਪਟੀ ਕਮਿਸ਼ਨਰ (ਪੂਰਬੀ ਜ਼ੋਨ) ਆਰ ਗਿਰਧਰ ਨੇ ਕਿਹਾ ਕਿ ਪਹਿਲੇ ਸਾਲ ਦੇ ਇੱਕ ਹੋਰ ਵਿਦਿਆਰਥੀ ਨੇ ਪ੍ਰੀਖਿਆ ਵਿਚ ਫੇਲ੍ਹ ਹੋਣ ਤੋਂ ਬਾਅਦ ਕਥਿਤ ਤੌਰ 'ਤੇ ਖੁਦਕੁਸ਼ੀ ਕਰ ਲਈ ਹੈ। ਨਲਕੁੰਟਾ ਇਲਾਕੇ ਦਾ ਇੱਕ ਹੋਰ ਲੜਕਾ ਜਾਡਚੇਰਲਾ ਵਿਚ ਰੇਲਵੇ ਟ੍ਰੈਕ ਦੇ ਕੋਲ ਮ੍ਰਿਤਕ ਪਾਇਆ ਗਿਆ। ਪੁਲਿਸ ਨੂੰ ਸ਼ੱਕ ਹੈ ਕਿ ਉਸ ਦੀ ਮੌ.ਤ ਦਾ ਕਾਰਨ ਪ੍ਰੀਖਿਆਵਾਂ 'ਚ ਖ਼ਰਾਬ ਪ੍ਰਦਰਸ਼ਨ ਸੀ। ਇਸੇ ਤਰ੍ਹਾਂ ਦੇ ਇੱਕ ਹੋਰ ਮਾਮਲੇ ਬਾਰੇ ਮਾਨਚੇਰੀਅਲ ਜ਼ਿਲ੍ਹੇ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਨੂੰ ਰਿਪੋਰਟਾਂ ਮਿਲੀਆਂ ਹਨ ਕਿ ਇੰਟਰਮੀਡੀਏਟ ਪਹਿਲੇ ਸਾਲ ਦੇ ਤਿੰਨ ਵਿਦਿਆਰਥੀਆਂ ਨੇ ਪ੍ਰੀਖਿਆ ਵਿੱਚ ਫੇਲ੍ਹ ਹੋਣ ਕਾਰਨ ਵੱਖ-ਵੱਖ ਥਾਵਾਂ 'ਤੇ ਖੁ.ਦਕੁਸ਼ੀ ਕਰ ਲਈ ਹੈ। ਖੁ.ਦਕੁਸ਼ੀ ਕਰਕੇ ਮਰਨ ਵਾਲੇ ਬਾਕੀ ਸਾਰੀਆਂ 16 ਜਾਂ 17 ਸਾਲ ਦੀ ਉਮਰ ਦੀਆਂ ਲੜਕੀਆਂ ਹਨ ਜੋ ਇੱਕ ਜਾਂ ਇੱਕ ਤੋਂ ਵੱਧ ਪ੍ਰੀਖਿਆਵਾਂ ਵਿੱਚ ਫੇਲ੍ਹ ਹੋ ਗਈਆਂ ਸਨ। ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੇ ਫਾ.ਹਾ ਲੈ ਕੇ, ਕਿਸੇ ਕਮਿਊਨਿਟੀ ਖੂਹ ਵਿੱਚ ਛਾਲ ਮਾਰ ਕੇ ਜਾਂ ਛੱਪੜ ਵਿੱਚ ਡੁੱਬ ਕੇ ਆਪਣੀ ਜਾਨ ਲੈ ਲਈ। ਜਿਨ੍ਹਾਂ ਖੇਤਰਾਂ ਤੋਂ ਇਹ ਮਾਮਲੇ ਸਾਹਮਣੇ ਆਏ ਸਨ, ਉਨ੍ਹਾਂ ਵਿੱਚ ਹੈਦਰਾਬਾਦ ਦੇ ਬਾਹਰਵਾਰ ਰਾਜੇਂਦਰਨਗਰ, ਖੰਮਮ, ਮਹਿਬੂਬਾਬਾਦ ਅਤੇ ਕੋਲੂਰ ਸ਼ਾਮਲ ਹਨ।...
ਬਲਜਿੰਦਰ ਸਿੰਘ ਮਹੰਤ, ਜ਼ੀਰਕਪੁਰ - ਜ਼ੀਰਕਪੁਰ ਵਿਖੇ ਮੈਕਡੋਨਲਡ ਦੇ ਬਾਥਰੂਮ ਵਿਚੋਂ ਇਕ ਨੌਜਵਾਨ ਦੀ ਲਾ.ਸ਼ ਬਰਾਮਦ ਹੋਈ ਹੈ। ਉਕਤ ਨੌਜਵਾਨ ਡੇਰਾਬੱਸੀ ਦਾ ਰਹਿਣ ਵਾਲਾ ਸੀ। ਲਾ.ਸ਼ ਮਿਲਣ ਉਤੇ ਹਫੜਾ-ਦਫੜੀ ਮਚ ਗਈ। ਪੁਲਿਸ ਨੇ ਮੌਕੇ ਉਤੇ ਪਹੁੰਚ ਲਾ.ਸ਼ ਕਬਜ਼ੇ ਵਿਚ ਲੈ ਲਈ ਹੈ। ਜਾਣਕਾਰੀ ਮੁਤਾਬਕ ਬੀਤੇ ਦਿਨ ਉਕਤ ਨੌਜਵਾਨ ਮੈਕਡੋਨਲਡ ਵਿਚ ਆਇਆ ਸੀ। ਬਾਥਰੂਮ ਦੇ ਅੰਦਰੋਂ ਕੁੰਡੀ ਲੱਗੀ ਹੋਈ ਸੀ। ਫਿਲਹਾਲ ਨੌਜਵਾਨ ਦੀ ਮੌ.ਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਸਾਹਮਣੇ ਆਈ ਸੀਸੀਟੀਵੀ ਫੁਟੇਜ ਵੇਖਣ ਤੋਂ ਪਤਾ ਲੱਗ ਰਿਹਾ ਹੈ ਕਿ ਉਕਤ ਨੌਜਵਾਨ ਬੀਤੇ ਦਿਨ ਸਵੇਰੇ 10.15 ਦੇ ਕਰੀਬ ਨੌਜਵਾਨ ਮੈਕਡੋਨਲਡ ਵਿਚ ਦਾਖ਼ਲ ਹੋਇਆ। ਇਸ ਤੋਂ ਬਾਅਦ ਉਹ ਬਾਥਰੂਮ ਵਿਚ ਜਾਂਦਾ ਹੈ ਅਤੇ ਬਾਅਦ ਵਿਚ ਉਸ ਦੀ ਬਾਥਰੂਮ ਵਿਚੋਂ ਲਾ.ਸ਼ ਬਰਾਮਦ ਹੁੰਦੀ ਹੈ। ਉਕਤ ਨੌਜਵਾਨ ਬਾਥਰੂਮ ਵਿਚ ਡਿੱਗਿਆ ਹੋਇਆ ਸੀ। ਸੜਕ ਸੁਰੱਖਿਆ ਫੋਰਸ ਨੂੰ ਜਦੋਂ ਇਸ ਦੀ ਜਾਣਕਾਰੀ ਮਿਲੀ ਤਾਂ ਤੁਰੰਤ ਪੁਲਿਸ ਟੀਮ ਦੇ ਨਾਲ ਪਹੁੰਚੀ ਤੇ ਲਾ.ਸ਼ ਬਾਥਰੂਮ ਵਿਚੋਂ ਬਰਾਮਦ ਕੀਤਾ।
ਸਰੀਰਕ ਸਬੰਧ ਵਿਆਹ ਤੋਂ ਬਾਅਦ ਸਰੀਰਕ ਜ਼ਰੂਰਤਾਂ ਪੂਰੀਆਂ ਕਰਨ ਤੇ ਆਪਣੇ ਵੰਸ਼ ਨੂੰ ਅੱਗੇ ਵਧਾਉਣ ਲਈ ਹੀ ਜ਼ਰੂਰੀ ਨਹੀਂ, ਬਲਕਿ ਮਨੁੱਖ ਨੂੰ ਇਸ ਦੇ ਹੋਰ ਕਈ ਫਾਇਦੇ ਮਿਲਦੇ ਹਨ। ਕੁਝ ਲੋਕਾਂ ਨੂੰ ਇਸ ਗੱਲ ਦਾ ਬਿਲਕੁਲ ਵੀ ਪਤਾ ਨਹੀਂ ਹੈ ਕਿ ਸਰੀਰਕ ਸਬੰਧ ਬਣਾਉਣ ਨਾਲ ਸਿਰਫ਼ ਕਸਰਤ ਤੇ ਤਣਾਅ ਹੀ ਦੂਰ ਨਹੀਂ ਹੁੰਦਾ ਸਗੋਂ ਕਈ ਬਿਮਾਰੀਆਂ ਵੀ ਠੀਕ ਹੋ ਸਕਦੀਆਂ ਹਨ। ਇੱਕ ਰਿਸਰਚ ਵਿੱਚ ਇਹ ਸਾਹਮਣੇ ਆਇਆ ਹੈ ਕਿ ਜੇਕਰ ਇੱਕ ਨਿਸ਼ਚਿਤ ਸਮੇਂ ਤੋਂ ਬਾਅਦ ਸਰੀਰਕ ਸਬੰਧ ਬਣਾਏ ਜਾਣ ਤਾਂ ਕਿਡਨੀ ਨਾਲ ਜੁੜੀਆਂ ਸਮੱਸਿਆਵਾਂ ਠੀਕ ਹੋ ਸਕਦੀਆਂ ਹਨ। ਆਓ ਜਾਣਦੇ ਹਾਂ ਇਸ ਖੋਜ ਬਾਰੇ ...ਬਹੁਤ ਸਾਰੇ ਲੋਕ ਪਿਸ਼ਾਬ ਨਾਲੀ ਦੀ ਲਾਗ ਤੋਂ ਪੀੜਤ ਹਨ, ਉਨ੍ਹਾਂ ਵਿੱਚੋਂ ਕੁਝ ਨੂੰ ਗੁਰਦਿਆਂ ਨੂੰ ਨੁਕਸਾਨ ਹੋ ਸਕਦਾ ਹੈ। ਤੁਰਕੀ 'ਚ ਕੀਤੀ ਗਈ ਇਕ ਖੋਜ 'ਚ ਸਾਹਮਣੇ ਆਇਆ ਹੈ ਕਿ ਜੇਕਰ ਹਫਤੇ 'ਚ ਘੱਟ ਤੋਂ ਘੱਟ 3 ਵਾਰ ਸਰੀਰਕ ਸਬੰਧ ਬਣਾਏ ਜਾਣ ਤਾਂ ਗੁਰਦੇ ਦੀ ਪੱਥਰੀ ਆਪਣੇ ਆਪ ਬਾਹਰ ਆ ਜਾਂਦੀ ਹੈ। ਸਰੀਰਕ ਸਬੰਧ ਬਣਾਉਣ ਦੌਰਾਨ ਸਰੀਰ 'ਚ ਕੀ ਹੁੰਦਾ ਹੈ?ਸਬੰਧ ਬਣਾਉਣ ਸਮੇਂ ਸਰੀਰ ਨਾਈਟਰਸ ਆਕਸਾਈਡ ਛੱਡਣਾ ਸ਼ੁਰੂ ਕਰ ਦਿੰਦਾ ਹੈ ਅਤੇ ਜੋਸ਼ ਦੀ ਅਵਸਥਾ ਵਿੱਚ ਇਹ ਪਿਸ਼ਾਬ ਨਾਲੀ ਵਿੱਚੋਂ ਬਾਹਰ ਆ ਜਾਂਦਾ ਹੈ। ਜਦੋਂ ਨਾਈਟ੍ਰਿਕ ਆਕਸਾਈਡ ਸਰੀਰ ਵਿੱਚੋਂ ਬਾਹਰ ਨਿਕਲਦਾ ਹੈ, ਤਾਂ ਇਹ ਸੰਭੋਗ ਦੌਰਾਨ ਚੰਗਾ ਅਹਿਸਾਸ ਦਿੰਦਾ ਹੈ। ਹਾਲਾਂਕਿ, ਕੁਝ ਡਾਕਟਰਾਂ ਦਾ ਮੰਨਣਾ ਹੈ ਕਿ ਅਜੇ ਵੀ ਹੋਰ ਪ੍ਰਯੋਗ ਅਤੇ ਟੈਸਟ ਕੀਤੇ ਜਾਣ ਦੀ ਲੋੜ ਹੈ।ਇਸ ਖੋਜ ਵਿੱਚ ਇਹ ਸੰਭਾਵਨਾ ਉਭਾਰੀ ਗਈ ਸੀ ਕਿ ਜਦੋਂ ਸਰੀਰਕ ਸਬੰਧਾਂ ਦੌਰਾਨ ਨਾਈਟਰਸ ਆਕਸਾਈਡ ਨਿਕਲਦਾ ਹੈ ਤਾਂ ਇਹ ਪਿਸ਼ਾਬ ਨਾਲੀ ਦੀਆਂ ਮਾਸਪੇਸ਼ੀਆਂ ਨੂੰ ਕਾਫੀ ਰਾਹਤ ਪ੍ਰਦਾਨ ਕਰਦਾ ਹੈ, ਜਿਸ ਕਾਰਨ ਕਿਡਨੀ ਦੇ ਮਰੀਜ਼ ਨੂੰ ਚੰਗਾ ਮਹਿਸੂਸ ਹੁੰਦਾ ਹੈ। ਤੁਰਕੀ ਦੇ ਅੰਕਾਰਾ ਓਨਕੋਲੋਜੀ ਟ੍ਰੇਨਿੰਗ ਐਂਡ ਰਿਸਰਚ ਹਸਪਤਾਲ ਦੇ ਕਲੀਨਿਕ ਦੇ ਖੋਜਕਰਤਾਵਾਂ ਨੇ ਆਪਣੇ ਅਧਿਐਨ ਦੌਰਾਨ 75 ਭਾਗੀਦਾਰਾਂ ਨੂੰ ਸ਼ਾਮਲ ਕੀਤਾ ਅਤੇ ਉਨ੍ਹਾਂ ਨੂੰ ਤਿੰਨ ਹਿੱਸਿਆਂ ਵਿੱਚ ਵੰਡਿਆ ਅਤੇ ਟੈਸਟ ਦੇ ਅੰਕੜੇ ਇਕੱਠੇ ਕੀਤੇ, ਜਿਸ ਵਿੱਚ ਇਹ ਦਾਅਵਾ ਕੀਤਾ ਗਿਆ ਹੈ ਕਿ ਖੋਜ ਵਿੱਚ 83% ਭਾਗੀਦਾਰ ਪੱਥਰੀ ਤੋਂ ਪੀੜਤ ਸਨ। 5 ਮਿਲੀਮੀਟਰ ਤੋਂ ਵੱਧ, ਇਹ ਪੱਥਰੀ ਨਿਯਮਤ ਸਰੀਰਕ ਸਬੰਧ ਬਣਾਉਣ ਤੋਂ ਬਾਅਦ ਉਨ੍ਹਾਂ ਦੇ ਗੁਰਦਿਆਂ ਤੋਂ ਆਪਣੇ ਆਪ ਹੀ ਹਟ ਗਈ ਸੀ।
Supreme Court : ਸੁਪਰੀਮ ਕੋਰਟ ਨੇ ਪਤਨੀ ਦੇ ਗਹਿਣਿਆਂ ਤੇ ਪੈਸਿਆਂ ਉਤੇ ਪਤੀ ਦੇ ਹੱਕ ਬਾਰੇ ਇੱਕ ਮਾਮਲੇ ਵਿੱਚ ਅਹਿਮ ਟਿੱਪਣੀ ਕੀਤੀ ਹੈ। ਅਦਾਲਤ ਨੇ ਕਿਹਾ ਕਿ ਪਤੀ ਦਾ ਆਪਣੀ ਪਤਨੀ ਦੇ ‘ਇਸਤਰੀ ਧਨ’ (ਔਰਤ ਦੀ ਜਾਇਦਾਦ) ‘ਤੇ ਕੋਈ ਹੱਕ ਨਹੀਂ ਹੁੰਦਾ, ਭਾਵੇਂ ਉਹ ਮੁਸੀਬਤ ਦੇ ਸਮੇਂ ਇਸ ਦੀ ਵਰਤੋਂ ਕਰ ਸਕਦਾ ਹੈ। ਅਦਾਲਤ ਨੇ ਕਿਹਾ ਕਿ ਇਸ ਦੀ ਵਰਤੋਂ ਕਰਨ ਤੋਂ ਬਾਅਦ ਪਤਨੀ ਨੂੰ ਪੈਸੇ ਵਾਪਸ ਕਰਨਾ ਪਤੀ ਦੀ ਨੈਤਿਕ ਜ਼ਿੰਮੇਵਾਰੀ ਹੈ।ਇਕ ਮਾਮਲੇ ਵਿਚ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਔਰਤ ਦੇ ਪਤੀ ਨੂੰ ਉਸ ਦਾ 25 ਲੱਖ ਰੁਪਏ ਦਾ ਸੋਨਾ ਵਾਪਸ ਕਰਨ ਦਾ ਵੀ ਨਿਰਦੇਸ਼ ਦਿੱਤਾ ਹੈ। ਇਸ ਮਾਮਲੇ ‘ਚ ਔਰਤ ਨੇ ਦਾਅਵਾ ਕੀਤਾ ਸੀ ਕਿ ਉਸ ਦੇ ਪਰਿਵਾਰ ਨੇ ਵਿਆਹ ਸਮੇਂ 89 ਸੋਨੇ ਦੇ ਸਿੱਕੇ ਗਿਫਟ ਕੀਤੇ ਸਨ। ਵਿਆਹ ਤੋਂ ਬਾਅਦ ਉਸ ਦੇ ਪਿਤਾ ਨੇ ਉਸ ਦੇ ਪਤੀ ਨੂੰ 2 ਲੱਖ ਰੁਪਏ ਦਾ ਚੈੱਕ ਵੀ ਦਿੱਤਾ ਸੀ।ਔਰਤ ਨੇ ਅਦਾਲਤ ਨੂੰ ਦੱਸਿਆ ਸੀ ਕਿ ਵਿਆਹ ਦੀ ਪਹਿਲੀ ਰਾਤ ਉਸ ਦੇ ਪਤੀ ਨੇ ਸਾਰੇ ਗਹਿਣੇ ਲੈ ਲਏ ਅਤੇ ਸੁਰੱਖਿਅਤ ਰੱਖਣ ਦੇ ਬਹਾਨੇ ਆਪਣੀ ਮਾਂ ਨੂੰ ਦੇ ਦਿੱਤੇ। ਔਰਤ ਨੇ ਦੋਸ਼ ਲਾਇਆ ਕਿ ਉਸ ਦੇ ਪਤੀ ਅਤੇ ਉਸ ਦੀ ਮਾਂ ਨੇ ਕਰਜ਼ਾ ਚੁਕਾਉਣ ਲਈ ਉਸ ਦੇ ਸਾਰੇ ਗਹਿਣਿਆਂ ਦੀ ਦੁਰਵਰਤੋਂ ਕੀਤੀ।ਅਦਾਲਤ ਦੇ ਜੱਜ ਜਸਟਿਸ ਸੰਜੀਵ ਖੰਨਾ ਅਤੇ ਜਸਟਿਸ ਦੀਪਾਂਕਰ ਦੱਤਾ ਦੀ ਬੈਂਚ ਨੇ ਸੰਵਿਧਾਨ ਦੀ ਧਾਰਾ 142 ਤਹਿਤ ਆਪਣੀ ਸ਼ਕਤੀ ਦੀ ਵਰਤੋਂ ਕਰਦਿਆਂ ਪਤੀ ਨੂੰ ਪਤਨੀ ਦੇ ਸਾਰੇ ਗਹਿਣੇ ਖੋਹਣ ਲਈ 25 ਲੱਖ ਰੁਪਏ ਦਾ ਵਿੱਤੀ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ।ਔਰਤ ਹੁਣ 50 ਸਾਲ ਦੀ ਹੋ ਚੁੱਕੀ ਹੈ, ਰਹਿਣ ਦੇ ਖਰਚੇ ਵਿੱਚ ਵਾਧੇ ਅਤੇ ਬਰਾਬਰੀ ਅਤੇ ਨਿਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਔਰਤ ਨੂੰ ਮੁਆਵਜ਼ਾ ਦੇਣ ਦਾ ਆਦੇਸ਼ ਦਿੱਤਾ ਗਿਆ। ਸੁਪਰੀਮ ਕੋਰਟ ਨੇ ਕੇਰਲ ਹਾਈ ਕੋਰਟ ਦੇ 5 ਅਪ੍ਰੈਲ, 2022 ਦੇ ਫੈਸਲੇ ਨੂੰ ਰੱਦ ਕਰ ਦਿੱਤਾ, ਜਿਸ ਨੇ ਤਲਾਕ ਦੇਣ ਵੇਲੇ ਪਤੀ ਅਤੇ ਸੱਸ ਤੋਂ ਸੋਨੇ ਦੀ ਕੀਮਤ ਵਜੋਂ 8,90,000 ਰੁਪਏ ਦੀ ਵਸੂਲੀ ਕਰਨ ਦੇ ਫੈਮਿਲੀ ਕੋਰਟ ਦੇ 2011 ਦੇ ਆਦੇਸ਼ ਨੂੰ ਰੱਦ ਕਰ ਦਿੱਤਾ ਸੀ।
ਪਿੰਡ ਦੇ ਇਕ ਘਰ ਵਿਚ ਵਿਆਹ ਦੀਆਂ ਖੁਸ਼ੀਆਂ ਨੇ ਦੂਜੇ ਦੇ ਘਰ ਵਿਚ ਸਥਰ ਵਿਛਾ ਦਿੱਤੇ। ਘਰ ਵਿਚ ਵਿਆਹ ਦੀਆਂ ਖੁਸ਼ੀਆਂ ਵਿਚਾਲੇ ਕੀਤੀ ਗਈ ਆਤਿਸ਼ਬਾਜ਼ੀ ਨੇ ਪਿੰਡ ਦਾ ਇਕ ਆਸ਼ੀਆਨਾ ਫੂਕ ਦਿੱਤਾ। ਮਾਲੀ ਨੁਕਸਾਨ ਤਾਂ ਹੋਇਆ ਹੀ ਇਸ ਘਰ ਵਿਚ ਰਹਿੰਦੇ ਛੇ ਲੋਕ ਵੀ ਜ਼ਿੰਦਾ ਸੜ ਗਏ। ਬਿਹਾਰ ਦੇ ਦਰਭੰਗਾ ਵਿਚ ਇਹ ਵੱਡਾ ਹਾਦਸਾ ਵਾਪਰਿਆ। ਇਥੇ ਇਕ ਵਿਆਹ ਸਮਾਗਮ ਦੌਰਾਨ ਕੀਤੀ ਆਤਿਸ਼ਬਾਜ਼ੀ ਕਾਰਨ ਇੱਕ ਘਰ ਨੂੰ ਅੱਗ ਲੱਗ ਗਈ। ਇਸ ਕਾਰਨ ਇੱਕੋ ਪਰਿਵਾਰ ਦੇ ਛੇ ਲੋਕਾਂ ਦੀ ਦਰਦਨਾਕ ਮੌ.ਤ ਹੋ ਗਈ ਹੈ। ਘਟਨਾ ਤੋਂ ਬਾਅਦ ਪੂਰੇ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਪੁਲਿਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਨੇ ਮੌਕੇ 'ਤੇ ਪਹੁੰਚ ਕੇ ਜਾਇਜ਼ਾ ਲਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਜਾਣਕਾਰੀ ਮੁਤਾਬਕ ਇਹ ਘਟਨਾ ਦਰਭੰਗਾ ਜ਼ਿਲ੍ਹੇ ਦੇ ਅਲੀਨਗਰ ਬਲਾਕ ਦੇ ਅੰਟੋਰ ਪਿੰਡ ਦੀ ਹੈ। ਇਥੇ ਪਿੰਡ ਵਿਚ ਇਕ ਵਿਆਹ ਸਮਾਗਮ ਚੱਲ ਰਿਹਾ ਸੀ। ਇਸ ਦੌਰਾਨ ਲੋਕ ਵਿਆਹ ਵਿੱਚ ਆਤਿਸ਼ਬਾਜ਼ੀ ਚਲਾ ਰਹੇ ਸਨ। ਇਸ ਦੌਰਾਨ ਕਿਸੇ ਤਰ੍ਹਾਂ ਪਟਾਕਿਆਂ ਦੀ ਚੰਗਿਆੜੀ ਕਾਰਨ ਘਰ ਨੂੰ ਅੱਗ ਲੱਗ ਗਈ। ਕੁਝ ਹੀ ਸਮੇਂ 'ਚ ਅੱਗ ਇੰਨੀ ਫੈਲ ਗਈ ਕਿ ਉਸ ਨੂੰ ਬੁਝਾਉਣਾ ਮੁਸ਼ਕਿਲ ਹੋ ਗਿਆ।ਅੱਗ ਘਰ ਵਿੱਚ ਰੱਖੇ ਗੈਸ ਸਿਲੰਡਰ ਤੱਕ ਪਹੁੰਚ ਗਈ ਅਤੇ ਕੁਝ ਸਮੇਂ ਬਾਅਦ ਸਿਲੰਡਰ ਫਟ ਗਿਆ। ਇਸ ਤੋਂ ਬਾਅਦ ਦਰਵਾਜ਼ੇ 'ਤੇ ਰੱਖੇ ਡੀਜ਼ਲ ਦੇ ਡਰੰਮ ਨੂੰ ਵੀ ਅੱਗ ਲੱਗ ਗਈ, ਜਿਸ ਕਾਰਨ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ। ਕੁਝ ਹੀ ਦੇਰ ਵਿੱਚ ਸਾਰੇ ਘਰ ਵਿੱਚ ਅੱਗ ਦੀਆਂ ਲਪਟਾਂ ਉੱਠਣ ਲੱਗੀਆਂ।ਹਰ ਪਾਸੇ ਰੌਲਾ ਪੈ ਗਿਆ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਣ ਲੱਗੇ। ਘਰ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਇਸ ਦੌਰਾਨ ਆਸ-ਪਾਸ ਦੇ ਇਲਾਕਿਆਂ ਵਿਚ ਦਹਿਸ਼ਤ ਫੈਲ ਗਈ। ਅੱਗ ਦੀਆਂ ਲਪਟਾਂ ਦੂਰ ਦੂਰ ਤੱਕ ਦਿਖਾਈ ਦੇ ਰਹੀਆਂ ਸਨ। ਲੋਕਾਂ ਨੇ ਤੁਰੰਤ ਪੁਲਿਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿਤੀ।ਘਟਨਾ 'ਚ ਇਕੋ ਪਰਿਵਾਰ ਦੇ 6 ਲੋਕ ਅੱਗ ਦੀ ਲਪੇਟ 'ਚ ਆ ਗਏ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਇਸ ਮਾਮਲੇ ਸਬੰਧੀ ਡੀਐਮ ਰਾਜੀਵ ਰੋਸ਼ਨ ਨੇ ਦੱਸਿਆ ਕਿ ਟੀਮ ਘਟਨਾ ਦੀ ਜਾਂਚ ਲਈ ਰਵਾਨਾ ਹੋ ਗਈ ਹੈ।
Supreme Court News : ਵੋਟਰ ਵੈਰੀਫਾਈਏਬਲ ਪੇਪਰ ਆਡਿਟ ਟ੍ਰੇਲ (ਵੀਵੀਪੀਏਟੀ) ਮਾਮਲੇ ਉਤੇ ਕਈ ਦਿਨਾਂ ਦੀ ਸੁਣਵਾਈ ਮਗਰੋਂ ਚੋਣ ਕਮਿਸ਼ਨ ਨੂੰ ਸੁਪਰੀਮ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ VVPAT ਸਲਿੱਪਾਂ ਨੂੰ ਈਵੀਐਮ ਯਾਨੀ ਇਲੈਕਟ੍ਰਾਨਿਕ ਵੋਟਿੰਗ ਮਸ਼ੀਨ ਰਾਹੀਂ ਪਾਈਆਂ ਵੋਟਾਂ ਨਾਲ ਮਿਲਾਨ ਬਾਰੇ ਪਟੀਸ਼ਨ ਉਤੇ ਆਪਣਾ ਫੈਸਲਾ ਸੁਣਾਇਆ। ਵੀਵੀਪੀਏਟੀ ਸਲਿੱਪਾਂ ਦੇ ਨਾਲ ਈਵੀਐਮ ਦੁਆਰਾ ਪਾਈਆਂ ਗਈਆਂ ਵੋਟਾਂ ਦੇ 100 ਪ੍ਰਤੀਸ਼ਤ ਮੇਲ ਦੀ ਮੰਗ ਕਰਨ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਸੁਪਰੀਮ ਕੋਰਟ ਨੇ ਰੱਦ ਕਰ ਦਿੱਤਾ। ਜਸਟਿਸ ਸੰਜੀਵ ਖੰਨਾ ਨੇ ਕਿਹਾ ਕਿ ਅਸੀਂ VVPAT ਨਾਲ ਜੁੜੀਆਂ ਸਾਰੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ ਹੈ। ਇਹ ਫੈਸਲਾ ਲੋਕ ਸਭਾ ਚੋਣਾਂ ਦੇ ਚੱਲ ਰਹੇ ਦੂਜੇ ਪੜਾਅ ਵਿਚਾਲੇ ਸੁਣਾਇਆ ਗਿਆ ਹੈ।ਜਸਟਿਸ ਸੰਜੀਵ ਖੰਨਾ ਨੇ ਆਪਣੇ ਹੁਕਮਾਂ ਵਿੱਚ ਚੋਣ ਕਮਿਸ਼ਨ ਨੂੰ ਸਿੰਬਲ ਲੋਡਿੰਗ ਯੂਨਿਟ ਨੂੰ 45 ਦਿਨਾਂ ਤੱਕ ਸੁਰੱਖਿਅਤ ਰੱਖਣ ਲਈ ਕਿਹਾ ਹੈ। ਅਦਾਲਤ ਨੇ ਅੱਗੇ ਕਿਹਾ ਕਿ ਇਕ ਤਿਆਰ ਸਿਸਟਮ ਉਤੇ ਅੱਖਾਂ ਬੰਦ ਕਰਕੇ ਸਵਾਲ ਨਹੀਂ ਉਠਾਏ ਜਾ ਸਕਦੇ। ਜੇਕਰ ਕੋਈ ਉਮੀਦਵਾਰ ਤਸਦੀਕ ਦੀ ਮੰਗ ਕਰਦਾ ਹੈ ਤਾਂ ਉਸ ਸਥਿਤੀ ਵਿੱਚ ਉਸ ਤੋਂ ਖਰਚ ਦੀ ਵਸੂਲੀ ਕੀਤੀ ਜਾਵੇ, ਜੇਕਰ ਈਵੀਐਮ ਵਿੱਚ ਕੋਈ ਛੇੜਛਾੜ ਪਾਈ ਜਾਂਦੀ ਹੈ ਤਾਂ ਉਸ ਨੂੰ ਖਰਚਾ ਵਾਪਸ ਕੀਤਾ ਜਾਵੇ।ਸੁਪਰੀਮ ਕੋਰਟ ਨੇ ਇਹ ਵੀ ਨਿਰਦੇਸ਼ ਦਿੱਤਾ ਕਿ ਨਤੀਜਿਆਂ ਦੇ ਐਲਾਨ ਤੋਂ ਬਾਅਦ ਉਮੀਦਵਾਰਾਂ ਕੋਲ ਤਕਨੀਕੀ ਟੀਮ ਦੁਆਰਾ ਈਵੀਐਮ ਦੇ ਮਾਈਕ੍ਰੋਕੰਟਰੋਲਰ ਪ੍ਰੋਗਰਾਮ ਦੀ ਜਾਂਚ ਕਰਵਾਉਣ ਦਾ ਵਿਕਲਪ ਹੋਵੇਗਾ। ਅਜਿਹਾ ਚੋਣਾਂ ਦੇ ਐਲਾਨ ਦੇ 7 ਦਿਨਾਂ ਦੇ ਅੰਦਰ ਕੀਤਾ ਜਾ ਸਕਦਾ ਹੈ। ਦੂਜੇ ਅਤੇ ਤੀਜੇ ਨੰਬਰ ‘ਤੇ ਆਉਣ ਵਾਲੇ ਉਮੀਦਵਾਰ ਅਜਿਹਾ ਕਰ ਸਕਣਗੇ। ਜਸਟਿਸ ਸੰਜੀਵ ਖੰਨਾ ਨੇ ਚੋਣ ਕਮਿਸ਼ਨ ਨੂੰ ਕਾਗਜ਼ੀ ਪਰਚੀਆਂ ਦੀ ਗਿਣਤੀ ਲਈ ਇਲੈਕਟ੍ਰਾਨਿਕ ਮਸ਼ੀਨਾਂ ਦੇ ਸੁਝਾਅ ‘ਤੇ ਗੌਰ ਕਰਨ ਲਈ ਕਿਹਾ ਅਤੇ ਇਹ ਵੀ ਵੇਖੋ ਕਿ ਕੀ ਚੋਣ ਨਿਸ਼ਾਨ ਦੇ ਨਾਲ ਹਰੇਕ ਪਾਰਟੀ ਲਈ ਬਾਰਕੋਡ ਵੀ ਹੋ ਸਕਦਾ ਹੈ।ਦਰਅਸਲ, ਕਈ ਸੰਗਠਨਾਂ ਨੇ ਈਵੀਐਮ ਅਤੇ ਵੀਵੀਪੀਏਟੀ ਸਲਿੱਪਾਂ ਦੇ 100 ਪ੍ਰਤੀਸ਼ਤ ਮੈਚਿੰਗ ਦੀ ਮੰਗ ਕਰਦੇ ਹੋਏ ਸੁਪਰੀਮ ਕੋਰਟ ਵਿੱਚ ਪਟੀਸ਼ਨਾਂ ਦਾਇਰ ਕੀਤੀਆਂ ਸਨ। ਇਸ ਤੋਂ ਪਹਿਲਾਂ ਦੀ ਸੁਣਵਾਈ ਦੌਰਾਨ ਸੁਪਰੀਮ ਕੋਰਟ ਵਿੱਚ ਜਸਟਿਸ ਸੰਜੀਵ ਖੰਨਾ ਦੀ ਅਗਵਾਈ ਵਾਲੇ ਬੈਂਚ ਨੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਸੀ। ਇਸ ਬੈਂਚ ਵਿੱਚ ਜਸਟਿਸ ਦੀਪਾਂਕਰ ਦੱਤਾ ਵੀ ਸ਼ਾਮਲ ਸਨ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਅਦਾਲਤ ਨੇ ਈਵੀਐਮ ਦੇ ਕੰਮਕਾਜ ਨਾਲ ਸਬੰਧਤ ਕੁਝ ਤਕਨੀਕੀ ਪਹਿਲੂਆਂ ਨੂੰ ਸਪੱਸ਼ਟ ਕਰਨ ਲਈ ਭਾਰਤੀ ਚੋਣ ਕਮਿਸ਼ਨ ਦੇ ਇੱਕ ਅਧਿਕਾਰੀ ਨੂੰ ਬੁਲਾਇਆ ਸੀ।
Punjab Weather Update : ਪੰਜਾਬ ਵਿਚ ਅੱਜ ਭਾਰੀ ਮੀਂਹ ਪਵੇਗਾ ਤੇ ਝੱਖੜ ਝੁੱਲੇਗਾ। ਅੱਜ ਤੇ ਕੱਲ੍ਹ ਯਾਨੀ 26 ਤੇ 27 ਅਪ੍ਰੈਲ ਲਈ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਮੌਸਮ ਮਾਹਰਾਂ ਦਾ ਕਹਿਣਾ ਹੈ ਕਿ ਸਵੇਰ ਸਮੇਂ ਭਾਵੇਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿਚ ਧੁੱਪ ਨਿਕਲੀ ਹੋਈ ਹੈ ਪਰ ਇਕਦਮ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ।ਉਧਰ, ਮੌਸਮ ਦੀ ਤਬਦੀਲੀ ਕਾਰਨ ਕਿਸਾਨਾਂ ਦੀਆਂ ਚਿੰਤਾਵਾਂ ਇਕ ਵਾਰ ਫਿਰ ਤੋਂ ਵਧੀਆਂ ਦਿਖ ਰਹੀਆਂ ਹਨ।ਪੱਛਮੀ ਗੜਬੜੀ ਦਾ ਅਸਰ ਪੰਜਾਬ, ਹਰਿਆਣਾ, ਚੰਡੀਗੜ੍ਹ ਤੇ ਦਿੱਲੀ ਵਿਚ ਦੇਖਣ ਨੂੰ ਮਿਲ ਸਕਦਾ ਹੈ। 26 ਅਤੇ 27 ਅਪ੍ਰੈਲ ਨੂੰ ਕਈ ਥਾਵਾਂ ਉਤੇ ਭਾਰੀ ਮੀਂਹ ਪੈ ਸਕਦਾ ਹੈ ਤੇ ਨਾਲ ਹੀ ਤੇਜ਼ ਹਵਾਵਾਂ ਚੱਲਣਗੀਆਂ। ਕਈ ਥਾਵਾਂ ਉਤੇ ਹਲਕੀ ਬਾਰਿਸ਼ ਪਵੇਗੀ ਤੇ ਕਈ ਥਾਵਾਂ ਉਤੇ ਤੇਜ਼ ਮੀਂਹ ਪੈ ਸਕਦਾ ਹੈ। ਕਿਸਾਨਾਂ ਨੂੰ ਹਦਾਇਤ ਦਿੱਤੀ ਗਈ ਹੈ ਸਮੇਂ ਸਿਰ ਫਸਲ ਦੀ ਕਟਾਈ ਕਰ ਲਈ ਜਾਵੇ ਤਾਂ ਜੋ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
Top Canada Jobs : Indeed Canada ਵੱਲੋਂ ਇੱਕ ਨਵੀਂ ਰਿਪੋਰਟ ਵਿੱਚ 2024 ਲਈ ਕੈਨੇਡਾ ਵਿੱਚ ਸਭ ਤੋਂ ਵਧੀਆ ਨੌਕਰੀਆਂ ਦੀ ਸੂਚੀ ਦਿੱਤੀ ਗਈ ਹੈ, ਜੋ ਨੌਕਰੀ ਲੱਭਣ ਵਾਲਿਆਂ ਲਈ ਸਭ ਤੋਂ ਮਹੱਤਵਪੂਰਨ ਕਾਰਕਾਂ ਦੇ ਆਧਾਰ ਉਤੇ ਹੈ। ਇਸ ਸਾਲ ਦੀ ਰਿਪੋਰਟ ਪਿਛਲੇ ਤਿੰਨ ਸਾਲਾਂ ਵਿੱਚ ਨੌਕਰੀ ਦੇ ਇਸ਼ਤਿਹਾਰਾਂ ਦੇ ਅਨੁਪਾਤ ਵਿੱਚ ਵਾਧੇ, $63,200 ਦੀ ਕੈਨੇਡੀਅਨ ਔਸਤ ਉਜਰਤ ਨੂੰ ਪਾਰ ਕਰਨ ਵਾਲੀਆਂ ਤਨਖਾਹਾਂ 'ਤੇ ਨਿਰਭਰ ਕਰਦੀ ਹੈ। ਇਕਨਾਮਿਕਸ ਟਾਈਮਜ਼ ਮੁਤਾਬਕ ਇਹ ਹੈ ਕੈਨੇਡਾ ਵਿੱਚ ਚੋਟੀ ਦੀਆਂ 10 ਨੌਕਰੀਆਂ ਦੀ ਸੂਚੀ ਹੈ : (Canada jobs) 1. ਸੀਨੀਅਰ ਟੈਕਸ ਮੈਨੇਜਰਇਮੀਗ੍ਰੇਸ਼ਨ ਨਿਊਜ਼ ਕੈਨੇਡਾ ਦਾ ਕਹਿਣਾ ਹੈ ਕਿ ਇੱਕ ਸੀਨੀਅਰ ਟੈਕਸ ਮੈਨੇਜਰ ਕੰਪਨੀ ਦੇ ਅੰਦਰ ਟੈਕਸ ਪਾਲਣਾ, ਯੋਜਨਾਬੰਦੀ ਅਤੇ ਰਣਨੀਤੀ ਦੀ ਨਿਗਰਾਨੀ ਕਰਦਾ ਹੈ, ਫਾਈਲਿੰਗ ਦਾ ਪ੍ਰਬੰਧਨ ਕਰਦਾ ਹੈ, ਰੈਗੂਲੇਟਰੀ ਪਾਲਣਾ ਨੂੰ ਯਕੀਨੀ ਬਣਾਉਂਦਾ ਹੈ ਤੇ ਪ੍ਰਭਾਵੀ ਟੈਕਸ ਰਣਨੀਤੀਆਂ ਨੂੰ ਲਾਗੂ ਕਰਦਾ ਹੈ।ਉਹ ਇੱਕ ਟੀਮ ਦੀ ਅਗਵਾਈ ਕਰਦਾ ਹੈ, ਅੰਦਰੂਨੀ ਵਿਭਾਗਾਂ ਨਾਲ ਸਹਿਯੋਗ ਕਰਦਾ ਹੈ ਅਤੇ ਆਡਿਟ ਦੀ ਨਿਗਰਾਨੀ ਕਰਦਾ ਹੈ। ਇਸ ਭੂਮਿਕਾ ਲਈ ਟੈਕਸ ਕਾਨੂੰਨਾਂ, ਵਿੱਤੀ ਰਿਪੋਰਟਿੰਗ ਅਤੇ ਸੰਗਠਨ ਦੀ ਟੈਕਸ ਸਥਿਤੀ ਨੂੰ ਅਨੁਕੂਲ ਬਣਾਉਣ ਅਤੇ ਜੋਖਮਾਂ ਨੂੰ ਘੱਟ ਕਰਨ ਲਈ ਰਣਨੀਤਕ ਸੋਚ ਦੀ ਡੂੰਘੀ ਸਮਝ ਦੀ ਲੋੜ ਹੁੰਦੀ ਹੈ।ਪ੍ਰਤੀ 10 ਲੱਖ ਕੁੱਲ ਅਹੁਦਿਆਂ 'ਤੇ 219 ਨੌਕਰੀਆਂ ਦੀ ਸੂਚੀ ਅਤੇ 2020 ਤੋਂ 2023 ਤੱਕ ਨੌਕਰ...
ਭੱਜ ਦੌੜ ਭਰੀ ਜ਼ਿੰਦਗੀ ਵਿਚ ਸਰੀਰ ਵਿਚ ਕੋਈ ਬਿਮਾਰੀ ਪੈਦਾ ਤਾਂ ਨਹੀਂ ਹੋ ਰਹੀ ਹੈ। ਇਸ ਲਈ ਲਗਾਤਾਰ ਸਿਹਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ ਪਰ ਕੁਝ ਅਜਿਹੇ ਟੈਸਟ ਵੀ ਹਨ, ਜੋ ਕਰ ਕੇ ਤੁਸੀਂ ਜਾਣ ਸਕਦੇ ਹੋ ਕਿ ਕਿਹੜੀ ਬਿਮਾਰੀ ਦੇ ਲੱਛਣ ਤੁਹਾਡੇ ਸ਼ਰੀਰ ਵਿਚ ਦਿਸ ਰਹੇ ਹਨ। ਆਓ ਜਾਣਦੇ ਦੇ ਹਾਂ ਇਨ੍ਹਾਂ ਟੈਸਟਾਂ ਬਾਰੇ ਮੁੱਠੀ ਬੰਦ ਕਰਨ ਦੀ ਕਸਰਤਆਪਣੀਆਂ ਹਥੇਲੀਆਂ ਨੂੰ ਲਗਪਗ 30 ਸਕਿੰਟਾਂ ਲਈ ਮੁੱਠੀਆਂ ਵਿੱਚ ਦਬਾ ਕੇ ਰੱਖੋ ਅਤੇ ਫਿਰ ਦੇਖੋ ਕਿ ਚਿੱਟੇ ਰੰਗ ਨੂੰ ਲਾਲ ਹੋਣ ਵਿੱਚ ਕਿੰਨਾ ਸਮਾਂ ਲੱਗਦਾ ਹੈ। ਜੇਕਰ ਸਮਾਂ ਲੱਗਦਾ ਹੈ ਤਾਂ ਇਹ ਆਰਟੀਰੀਓ ਸਿਰੋਸਿਸ ਨੂੰ ਦਰਸਾਉਂਦਾ ਹੈ। ਨਹੁੰ ਦਬਾਓਇਸ ਟੈਸਟ ਵਿੱਚ ਆਪਣੇ ਨਹੁੰਆਂ ਨੂੰ ਘੱਟੋ-ਘੱਟ 5 ਤੋਂ 8 ਸੈਕਿੰਡ ਤਕ ਦਬਾਓ। ਜੇਕਰ 3 ਸੈਕਿੰਡ ਦੇ ਅੰਦਰ ਖੂਨ ਵਹਿਣਾ ਸ਼ੁਰੂ ਹੋ ਜਾਵੇ ਤਾਂ ਠੀਕ ਹੈ, ਜੇਕਰ ਸਮਾਂ ਲੱਗੇ ਤਾਂ ਇਹ ਕਈ ਬਿਮਾਰੀਆਂ ਦਾ ਸੰਕੇਤ ਦਿੰਦਾ ਹੈ। ਪੌੜੀਆਂ ਚੜਨਾਇਕ ਰਿਸਰਚ ਮੁਤਾਬਕ ਜੋ ਲੋਕ ਬਿਨਾਂ ਰੁਕੇ ਤਿੰਨ ਮੰਜ਼ਿਲਾਂ ਤੱਕ ਪੌੜੀਆਂ ਚੜ੍ਹਦੇ ਹਨ, ਉਨ੍ਹਾਂ ਦੇ ਦਿਲ ਦੀ ਸਿਹਤ ਬਹੁਤ ਚੰਗੀ ਹੁੰਦੀ ਹੈ। ਚਮੜੀ ਤੇ ਮਸੂੜਿਆਂ ਦੀ ਜਾਂਚਚਮੜੀ ਤੇ ਮਸੂੜਿਆਂ ਦਾ ਪੀਲਾ ਹੋਣਾ ਦਰਸਾਉਂਦਾ ਹੈ ਕਿ ਸਰੀਰ ਵਿੱਚ ਲਾਲ ਖੂਨ ਦੇ ਸੈੱਲਾਂ ਯਾਨੀ ਆਇਰਨ ਦੀ ਕਮੀ ਹੈ। ਤਾਪਮਾਨ ਦੀ ਜਾਂਚਜੇ ਤੁਹਾਨੂੰ ਇਹ ਸ਼ੱਕ ਹੈ ਕਿ ਹਲਕਾ ਬੁਖਾਰ ਹਰ ਵੇਲੇ ਬਣਿਆ ਰਹਿੰਦਾ ਹੈ ਤਾਂ ਇਸ ਲਈ ਤਾਪਮਾਨ ਦੀ ਜਾਂਚ ਕਰੋ ਅਤੇ ਇਸ ਨੂੰ ਇੱਕ ਹਫ਼ਤੇ ਲਈ ਨੋਟ ਕਰੋ। ਜੇਕਰ ਇਹ ਵਧਦਾ ਹੈ ਤਾਂ ਹਮੇਸ਼ਾ ਡਾਕਟਰ ਦੀ ਸਲਾਹ ਲਓ। ਨਬਜ਼ ਦੀ ਦਰ ਦੀ ਜਾਂਚ ਕਰੋਇੱਕ ਸਿਹਤਮੰਦ ਬਾਲਗ ਵਿੱਚ 72 ਬੀਟਸ ਪ੍ਰਤੀ ਮਿੰਟ ਹਨ, ਇਸ ਦੀ ਜਾਂਚ ਕਰਨ ਲਈ ਤੁਸੀਂ ਇੱਕ ਫਿਟਨੈਸ ਟਰੈਕਰ ਐਪ ਜਾਂ ਸਮਾਰਟ ਵਾਚ ਦੀ ਵਰਤੋਂ ਕਰ ਸਕਦੇ ਹੋ। ਬ੍ਰੈਸਟ ਦੀ ਜਾਂਚਔਰਤਾਂ ਵਿੱਚ ਬ੍ਰੈਸਟ ਕੈਂਸਰ ਬਹੁਤ ਆਮ ਹੋ ਗਿਆ ਹੈ। ਛਾਤੀ ਵਿੱਚ ਕਿਸੇ ਵੀ ਕਿਸਮ ਦੀ ਗੰਢ ਦਾ ਪਤਾ ਲਗਾਉਣ ਲਈ, ਛਾਤੀ ਤੋਂ ਮੱਧ ਤੱਕ ਆਉਣ ਵਾਲੀ ਛਾਤੀ 'ਤੇ ਹਲਕਾ ਦਬਾਓ ਅਤੇ ਗੰਢ ਦਾ ਪਤਾ ਲਗਾਓ। ਥਾਇਰਾਇਡ ਟੈਸਟਦੋਵੇਂ ਹੱਥਾਂ ਦੀਆਂ ਦੋ ਉਂਗਲਾਂ ਗਲੇ 'ਤੇ ਰੱਖੋ ਅਤੇ ਪਾਣੀ ਦਾ ਇੱਕ ਘੁੱਟ ਪੀਓ। ਜੇ ਇਹ ਰੁਕ ਕੇ ਜਾਂਦਾ ਹੈ ਜਾਂ ਥੋੜ੍ਹੀ ਜਿਹੀ ਸੋਜ਼ ਲੱਗਦੀ ਹੈ, ਤਾਂ ਆਪਣੇ ਡਾਕਟਰ ਨਾਲ ਸੰਪਰਕ ਕਰੋ। ਵੈਸੇ ਵੀ, ਔਰਤਾਂ ਨੂੰ ਹਰ 6 ਮਹੀਨੇ ਬਾਅਦ ਥਾਇਰਾਇਡ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਬੀਪੀ ਦੀ ਜਾਂਚ ਕਰੋਜੇਕਰ ਦਿਲ ਦੀ ਬਿਮਾਰੀ ਦਾ ਪਰਿਵਾਰਕ ਇਤਿਹਾਸ ਹੈ, ਤਾਂ ਘਰ ਵਿੱਚ ਇੱਕ ਬੀਪੀ ਮਸ਼ੀਨ ਰੱਖੋ ਅਤੇ ਸਮੇਂ-ਸਮੇਂ 'ਤੇ ਰੀਡਿੰਗ ਨੂੰ ਨੋਟ ਕਰਦੇ ਰਹੋ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Noida Accident News: कम विजिबिलिटी के कारण आपस में टकराईं गाड़ियां, दो मोटरसाइकिल सवारों की मौत, 12 घायल
Indian Bank Recruitment 2024: बैंक में नौकरी पाने का सुनेहरा मौका! 30 नवंबर तक अप्लाई करने का मौका, जाने चयन प्रक्रिया
Himachal Pradesh : दर्दनाक हादसा! शादी से लौट रहा परिवार हुआ हादसे का शिकार, 3 लोगों की मौत