ਨਵੀਂ ਦਿੱਲੀ–ਦਿੱਲੀ ’ਚ ਵੜਾ ਪਾਵ ਵੇਚਣ ਵਾਲੀ ਕੁੜੀ ਇਸ ਵੇਲੇ ਸੁਰਖੀਆਂ ਵਿਚ ਬਣੀ ਹੋਈ ਹੈ। ਉਹ ਵੜਾ ਪਾਵ ਗਰਲ ਦੇ ਨਾਮ ਨਾਲ ਮਸ਼ਹੂਰ ਹੈ। ਸੋਸ਼ਲ ਮੀਡੀਆ ’ਤੇ ਅਕਸਰ ਉਹ ਵੀਡੀਓਜ਼ ਪਾਉਂਦੀ ਰਹਿੰਦੀ ਹੈ ਤੇ ਉਸ ਦੀ ਫੈਨ ਫਾਲੋਇੰਗ ਵੀਡੀਓਜ਼ ਨੂੰ ਬੇਹੱਦ ਪਿਆਰ ਦਿੰਦੀ ਹੈ। ਕਈ ਵਾਇਰਲ ਵੀਡੀਓਜ਼ ’ਚ ਦੇਖਿਆ ਜਾ ਸਕਦਾ ਹੈ ਕਿ ਲੋਕ ਇਥੋਂ ਵੜਾ ਪਾਵ ਖਾਣ ਲਈ ਲਾਈਨ ’ਚ ਖੜ੍ਹੇ ਨਜ਼ਰ ਆਉਂਦੇ ਹਨ। ਹੁਣ ਇਸ ਕੁੜੀ ਦੀ ਇਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ। ਇਹ ਇਹ ਵੀਡੀਓ ਫੈਨਜ਼ ਦੀ ਨਹੀਂ, ਬਲਕਿ ਉਸ ਨਾਲ ਝਗੜਾ ਕਰਦੇ ਲੋਕਾਂ ਦੀ ਹੈ।
ਸੋਸ਼ਲ ਮੀਡੀਆ ’ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ’ਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਆਪਣੀ ਮਾਂ ਨਾਲ ਸਕੂਟਰ ’ਤੇ ਸਵਾਰ ਹੋ ਰਹੀ ਹੈ। ਇਸ ਦੌਰਾਨ ਉਸ ਦਾ ਕੁਝ ਲੋਕਾਂ ਨਾਲ ਝਗੜਾ ਹੋ ਗਿਆ। ਝਗੜੇ ’ਚ ਕੁੜੀ ਆਪਣੀ ਮਾਂ ਦੇ ਨਾਲ ਉਥੇ ਮੌਜੂਦ ਲੋਕਾਂ ਨਾਲ ਭਿੜਦੀ ਨਜ਼ਰ ਆ ਰਹੀ ਹੈ।
ਵੱਡੀ ਗਿਣਤੀ ’ਚ ਲੋਕਾਂ ਨੇ ਕੁੜੀ ਤੇ ਉਸ ਦੀ ਮਾਂ ਨੂੰ ਘੇਰ ਲਿਆ ਤੇ ਬਹਿਸਬਾਜ਼ੀ ਹੋਈ। ਵੀਡੀਓ ’ਚ ਇਕ ਜਗ੍ਹਾ ’ਤੇ ਵੜਾ ਪਾਵ ਕੁੜੀ ਇਕ ਹੋਰ ਔਰਤ ਨਾਲ ਝਗੜਾ ਕਰਦੀ ਨਜ਼ਰ ਆ ਰਹੀ ਹੈ। ਸੜਕ ਵਿਚਕਾਰ ਹੋਏ ਇਸ ਡਰਾਮੇ ਦੀ ਵੀਡੀਓ ਕਈ ਲੋਕਾਂ ਨੇ ਰਿਕਾਰਡ ਕੀਤੀ, ਜੋ ਹੁਣ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ।
ਇਸ ਵਿਵਾਦ ਦਾ ਪੂਰਾ ਕਾਰਨ ਸਪੱਸ਼ਟ ਨਹੀਂ ਹੈ ਤੇ ਵੀਡੀਓ ਕਦੋਂ ਦੀ ਹੈ, ਇਸ ਬਾਰੇ ਵੀ ਕੋਈ ਜਾਣਕਾਰੀ ਨਹੀਂ ਹੈ। ਹਾਲਾਂਕਿ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖਣ ਤੋਂ ਬਾਅਦ ਕੁਝ ਲੋਕ ਇਸ ਨੂੰ ‘ਬਿੱਗ ਬੌਸ’ ਦਾ ਡਰਾਮਾ ਕਹਿ ਰਹੇ ਹਨ ਤਾਂ ਕੁਝ ਲੋਕ ਇਸ ਨੂੰ ਜਾਣਬੁਝ ਕੇ ਕੀਤਾ ਗਿਆ ਹੰਗਾਮਾ ਕਹਿ ਰਹੇ ਹਨ।
Kalesh b/w Viral Vadapav Girl, Her Mom and Crowd on Road (Context in Clip)
— Ghar Ke Kalesh (@gharkekalesh) April 26, 2024
pic.twitter.com/yjyWhzOxhO
ਸੋਸ਼ਲ ਮੀਡੀਆ ਉਤੇ ਯੂਜ਼ਰਜ਼ ਨੇ ਕੀਤੀਆਂ ਟਿੱਪਣੀਆਂ
ਇਕ ਨੇ ਲਿਖਿਆ ਕਿ ਜੋ ਮਰਜ਼ੀ ਹੋ ਜਾਵੇ, ਇਹ ਕੁੜੀ ਬਹੁਤ ਮਿਹਨਤ ਕਰਦੀ ਹੈ। ਇਕ ਹੋਰ ਨੇ ਲਿਖਿਆ ਕਿ ਜਦੋਂ ਵੀ ਤੁਸੀਂ ਦੇਖੋਗੇ, ਇਹ ਕੁੜੀ ਕਿਸੇ ਨਾ ਕਿਸੇ ਸੰਘਰਸ਼ ’ਚੋਂ ਲੰਘ ਰਹੀ ਹੈ। ਹੋ ਸਕਦਾ ਹੈ ਕਿ ਉਹ ਜਲਦੀ ਮਸ਼ਹੂਰ ਹੋਣਾ ਚਾਹੁੰਦੀ ਹੋਵੇ। ਇਕ ਹੋਰ ਨੇ ਲਿਖਿਆ ਕਿ ਇਹ ਵੜਾ ਪਾਵ ਵੇਚਣ ਵਾਲੀ ਹਰ ਰੋਜ਼ ਵਾਇਰਲ ਹੋਣ ਲਈ ਕੁਝ ਨਾ ਕੁਝ ਕਰਦੀ ਰਹਿੰਦੀ ਹੈ। ਕੋਈ ਸਫ਼ਾਈ ਨਹੀਂ, ਕੋਈ ਕੀਮਤ ਨਹੀਂ, ਫਿਰ ਵੀ ਲੋਕ ਇਸ ਵੜਾ ਪਾਵ ਦੇ ਮਗਰ ਲੱਗੇ ਹੋਏ ਹਨ। ਇਕ ਨੇ ਲਿਖਿਆ ਕਿ ਕੁਝ ਲੋਕ ਜਾਣਬੁਝ ਕੇ ਇਸ ਕੁੜੀ ਨੂੰ ਤੰਗ ਕਰਦੇ ਹਨ। ਇਕ ਹੋਰ ਨੇ ਲਿਖਿਆ ਕਿ ਸ਼ਾਇਦ ਹੁਣ ਉਹ ‘ਬਿੱਗ ਬੌਸ’ ’ਚ ਜਾਣਾ ਚਾਹੁੰਦੀ ਹੈ।
ਇਕ ਹੋਰ ਨੇ ਲਿਖਿਆ ਕਿ ਇਹ ਕੁੜੀ ਵੜਾ ਪਾਵ ਨਾਲੋਂ ਆਪਣੇ ਹੰਗਾਮੇ ਲਈ ਜ਼ਿਆਦਾ ਮਸ਼ਹੂਰ ਹੋ ਰਹੀ ਹੈ। ਇਕ ਹੋਰ ਨੇ ਲਿਖਿਆ ਕਿ ਦੀਦੀ ਨੂੰ ਹੁਣ ਸ਼ਾਂਤੀ ਨਾਲ ਆਪਣੇ ਕੰਮ ’ਤੇ ਧਿਆਨ ਦੇਣਾ ਚਾਹੀਦਾ ਹੈ ਤੇ ਝਗੜਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
Living India News is 24×7 satellite News channel with deep focus on the North Indian states of Punjab, Haryana, Himachal Pradesh, Jammu Kashmir & Delhi. The channel has its head office in Chandigarh, India. Contact us: info@livingindianews.co.in
Noida Accident News: कम विजिबिलिटी के कारण आपस में टकराईं गाड़ियां, दो मोटरसाइकिल सवारों की मौत, 12 घायल
Indian Bank Recruitment 2024: बैंक में नौकरी पाने का सुनेहरा मौका! 30 नवंबर तक अप्लाई करने का मौका, जाने चयन प्रक्रिया
Himachal Pradesh : दर्दनाक हादसा! शादी से लौट रहा परिवार हुआ हादसे का शिकार, 3 लोगों की मौत