LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

ਡਰਾਈ ਫਰੂਟ ਦੇ ਸ਼ੌਕੀਨ ਸਾਵਧਾਨ, ਭਾਰਤ ਵਿਚ ਬਣਦੀਆਂ 527 ਚੀਜ਼ਾਂ ਵਿਚ ਕੈਂਸਰ ਵਾਲਾ ਕੈਮੀਕਲ !

indian products new

ਭਾਰਤੀ ਵਸਤੂਆਂ ਸਿਹਤ ਦੇ ਨਜ਼ਰੀਏ ਤੋਂ ਸੁਰੱਖਿਅਤ ਨਹੀਂ ਹਨ। ਇਹ ਦਾਅਵਾ ਯੂਰਪੀਅਨ ਫੂਡ ਸੇਫਟੀ ਅਥਾਰਟੀ ਨੇ ਕੀਤਾ ਹੈ। ਯੂਰਪੀਅਨ ਯੂਨੀਅਨ (ਈਯੂ) ਦੀ ਰਿਪੋਰਟ ਦੇ ਅਨੁਸਾਰ ਸਤੰਬਰ 2020 ਤੋਂ ਅਪ੍ਰੈਲ 2024 ਤੱਕ ਭਾਰਤ ਤੋਂ ਆਉਣ ਵਾਲੇ 527 ਭੋਜਨ ਪਦਾਰਥਾਂ ਵਿੱਚ ਕੈਂਸਰ ਨਾਲ ਸਬੰਧਤ ਰਸਾਇਣ ਪਾਏ ਗਏ ਹਨ। ਡੇਕਨ ਹੇਰਾਲਡ ਵਿੱਚ ਪ੍ਰਕਾਸ਼ਿਤ ਇੱਕ ਖਬਰ ਮੁਤਾਬਕ ਇਨ੍ਹਾਂ ਵਿਚ 527 ਉਤਪਾਦ ਡਰਾਈ ਫਰੂਟ ਤੇ ਸੀਡਜ਼, ਗਿਰੀਦਾਰ ਅਤੇ ਤਿਲ ਦੇ ਬੀਜ (313), ਜੜੀ-ਬੂਟੀਆਂ ਅਤੇ ਮਸਾਲੇ (60), ਡਾਇਟੇਟਿਕ ਫੂਡਜ਼ (48) ਅਤੇ ਹੋਰ ਭੋਜਨ (34) ਸ਼ਾਮਲ ਸਨ। ਦਿਲਚਸਪ ਗੱਲ ਇਹ ਹੈ ਕਿ ਤਿਲ, ਕਾਲੀ ਮਿਰਚ ਅਤੇ ਅਸ਼ਵਗੰਧਾ ਵਰਗੀਆਂ ਕੁਝ ਵਸਤੂਆਂ ਨੂੰ ਆਰਗੈਨਿਕ ਲੇਬਲ ਕੀਤਾ ਗਿਆ ਸੀ ਜਾਂ ਪ੍ਰੀਮੀਅਮ ਇਮਿਊਨਿਟੀ ਵਧਾਉਣ ਵਾਲੇ ਹੋਣ ਦਾ ਦਾਅਵਾ ਕੀਤਾ ਗਿਆ ਸੀ ਪਰ ਉਹਨਾਂ ਵਿੱਚ ਐਥੀਲੀਨ ਆਕਸਾਈਡ ਪਾਇਆ ਗਿਆ। ਇਹ ਉਹੀ ਕੈਮੀਕਲ ਹੈ ਜੋ ਐਵਰੈਸਟ ਅਤੇ MDH ਦੇ ਮਸਾਲਿਆਂ ਵਿੱਚ ਪਾਇਆ ਗਿਆ ਸੀ। 
ਪਹਿਲੇ ਨੰਬਰ ਉਤੇ ਡ੍ਰਾਈ ਫਰੂਟ
ਜਿਨ੍ਹਾਂ ਚੀਜ਼ਾਂ ਵਿੱਚ ਐਥੀਲੀਨ ਆਕਸਾਈਡ ਪਾਇਆ ਜਾਂਦਾ ਹੈ, ਉਨ੍ਹਾਂ ਵਿੱਚ ਡ੍ਰਾਈ ਫਰੂਟ ਅਤੇ ਸੀਡਜ਼ ਪਹਿਲੇ ਸਥਾਨ ਉਤੇ ਹਨ। ਇਹ ਰਸਾਇਣ ਸੁੱਕੇ ਮੇਵੇ ਅਤੇ ਬੀਜਾਂ ਨਾਲ ਸਬੰਧਤ 313 ਵਸਤੂਆਂ ਵਿੱਚ ਪਾਇਆ ਗਿਆ। ਇਸ ਤੋਂ ਬਾਅਦ ਜੜੀ-ਬੂਟੀਆਂ ਅਤੇ ਮਸਾਲਿਆਂ ਨਾਲ ਸਬੰਧਤ 60 ਵਸਤੂਆਂ, ਖੁਰਾਕ ਨਾਲ ਸਬੰਧਤ 48 ਖੁਰਾਕੀ ਵਸਤਾਂ ਅਤੇ 34 ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਵਿੱਚ ਇਹ ਕੈਮੀਕਲ ਪਾਇਆ ਗਿਆ।
87 ਖੇਪਾਂ ਰੱਦ
ਅਥਾਰਟੀ ਮੁਤਾਬਕ ਸਰਹੱਦ ਉਤੇ ਹੀ 87 ਖੇਪਾਂ ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਬਾਕੀ ਸਾਮਾਨ ਬਾਜ਼ਾਰ ‘ਚ ਪਹੁੰਚ ਗਿਆ ਸੀ ਪਰ ਬਾਅਦ ‘ਚ ਇਨ੍ਹਾਂ ਨੂੰ ਬਾਜ਼ਾਰ ਵਿਚੋਂ ਕੱਢ ਦਿੱਤਾ ਗਿਆ।
ਈਥੀਲੀਨ ਆਕਸਾਈਡ ਕੀ ਹੈ?
ਈਥੀਲੀਨ ਆਕਸਾਈਡ ਇੱਕ ਕੀਟਨਾਸ਼ਕ ਹੈ ਜੋ ਖੇਤੀਬਾੜੀ ਵਿੱਚ ਕੀੜਿਆਂ ਨੂੰ ਮਾਰਨ ਲਈ ਵਰਤਿਆ ਜਾਂਦਾ ਹੈ। ਇਸ ਤੋਂ ਇਲਾਵਾ, ਇਹ ਇੱਕ ਨਿਰਜੀਵ ਏਜੰਟ ਵਜੋਂ ਵੀ ਕੰਮ ਕਰਦਾ ਹੈ। ਖਾਣ-ਪੀਣ ਦੀਆਂ ਵਸਤੂਆਂ ਵਿੱਚ ਇਸ ਦੀ ਮਿਲਾਵਟ ਕਰਨ ਉਤੇ ਪਾਬੰਦੀ ਲਗਾਈ ਗਈ ਹੈ। ਇਸ ਦਾ ਮੁੱਖ ਕੰਮ ਮੈਡੀਕਲ ਉਪਕਰਨਾਂ ਨੂੰ ਨਿਰਜੀਵ ਕਰਨਾ ਹੈ। ਨਾਲ ਹੀ, ਇਸ ਦੀ ਵਰਤੋਂ ਸੀਮਤ ਮਾਤਰਾ ਵਿੱਚ ਹੀ ਮਸਾਲਿਆਂ ਵਿੱਚ ਕੀਤੀ ਜਾ ਸਕਦੀ ਹੈ।
ਇਸ ਦੇ ਨੁਕਸਾਨ
ਐਥੀਲੀਨ ਆਕਸਾਈਡ ਦਾ ਜ਼ਿਆਦਾ ਸੇਵਨ ਪੇਟ ਅਤੇ ਛਾਤੀ ਦੇ ਕੈਂਸਰ ਦਾ ਖ਼ਤਰਾ ਵਧਾਉਂਦਾ ਹੈ। ਜੇਕਰ ਇਥੀਲੀਨ ਆਕਸਾਈਡ ਦਾ ਲੰਬੇ ਸਮੇਂ ਤੱਕ ਕਿਸੇ ਵੀ ਰੂਪ ਵਿਚ ਸੇਵਨ ਕੀਤਾ ਜਾਵੇ ਤਾਂ ਪੇਟ ਦੀ ਇਨਫੈਕਸ਼ਨ, ਪੇਟ ਦਾ ਕੈਂਸਰ ਅਤੇ ਹੋਰ ਬੀਮਾਰੀਆਂ ਹੋਣ ਦਾ ਖਤਰਾ ਰਹਿੰਦਾ ਹੈ। ਇਹ ਡੀਐਨਏ, ਦਿਮਾਗ ਅਤੇ ਦਿਮਾਗੀ ਪ੍ਰਣਾਲੀ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਅਮਰੀਕਨ ਨੈਸ਼ਨਲ ਕੈਂਸਰ ਇੰਸਟੀਚਿਊਟ ਮੁਤਾਬਕ ਇਸ ਦੀ ਵਰਤੋਂ ਨਾਲ ਲਿਮਫੋਮਾ ਅਤੇ ਲਿਊਕੇਮੀਆ ਵਰਗੀਆਂ ਬਿਮਾਰੀਆਂ ਵੀ ਹੋ ਸਕਦੀਆਂ ਹਨ।

In The Market